ਲੋਹੜੀ ਦੀਆ ਖੁਸ਼ੀਆ ਸਾਂਝੀਆਂ ਕਰੀਏ

-
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਆਈ ਲੋਹੜੀ, ਖੁਸਰੇ ਨਾਚਾਈਏ, ਲੋਹੜੀ ਨੂੰ ਵਿਹੜੇ ਰੋਣਕਾਂ ਲਈਏ
ਨਿੱਤ ਨਿੱਤ, ਲੋਹੜੀਆਂ ਵੱਡੀਏ, ਰੱਬ ਤੋਂ ਸੁੱਖਾਂ ਦੀ ਖੈਰ ਮੰਗੀਏ
ਘਰ ਘਰ, ਧੀਆਂ, ਪੁੱਤ ਜੰਮਈਏ, ਸੋਹਣੇ ਮੁੱਖ ਧੀਆਂ, ਪੁੱਤਾਂ ਦੇ ਦੇਖੀਏ
ਧੀਆ ਨੂੰ ਨਾਂ ਦੁਰਕਾਰੀਏ, ਆਪਦੀ ਉਮਰ ਧੀਆ ਨਾਂਮ ਲਾ ਦੀਏ
ਲੋਹੜੀ ਧੀਆ ਪੁੱਤਰਾਂ ਦੀ ਮਨਾਈਏ, ਪਿਆਰ ਰਿਸ਼ਤਿਆਵਧਾਈਏ
ਲੋਹੜੀ ਦੀਆਂ ਵਿਹੜੇ ਧੂਣੀਆਂ ਲਾਈਏ, ਗੁਆਂਢੀਂਆਂ ਨੂੰ ਵੀ ਬੁਲਾਈਏ
ਗੁੜ ਦੀਆਂ ਭੇਲੀਆਂ ਵੰਡੀਏ, ਮੂੰਗਫਲੀ ਰੇਇਉੜੀਆਂ ਖਾਈਏ ਤੇ ਖਿਲਵਾਈਏ
ਲੋਹੜੀ ਦੀਆ ਖੁਸ਼ੀਆ ਸਾਂਝੀਆਂ ਕਰੀਏ, ਹੱਸੀਈਏ, ਨੱਚੀਏ ਤੇ ਗਾਈਏ

ਕਹਿੱਣ ਪੁੱਤਰ ਨਾਲ
ਚੱਲਣਾ ਵਨਸ਼ ਮੇਰਾ
-
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਲੋਹੜੀ ਤੇ ਰੱਲ ਮਿਲ ਬੋਲੀਆਂ ਪਾਈਏ, ਕੱਲੀ ਦਾ ਨਾ ਲੱਗਦਾ ਜੀਅ ਮੇਰਾ
ਰੱਬਾ ਵਾਜ ਪੁੱਤਰਾਂ ਦੇ ਜੱਗ ਤੇ ਹਨੇਰਾ, ਧੀਆਂ ਵਗੈਰ ਵੀ ਸੂਨਾਂ ਵਿਹੜਾ
ਰੱਬਾ ਛੱਡਣਾ ਨਹੀਂ ਦਿਵਾਰ ਤੇਰਾ, ਕਹਿੱਣ ਪੁੱਤਰ ਨਾਲ ਚੱਲਣਾ ਵਨਸ਼ ਮੇਰਾ
ਕੁੜੀਆ ਨਾਲ ਗਿੱਧਾ ਪੈਦਾ ਮਰਜਾਣੀਆਂ ਸਤਵਿੰਦਰ ਨੂੰ ਮਾਣ ਦੇਈ ਜਾ
ਪੇਕੇ ਸੋਹਰਿਆ ਸਤਿਕਾਰ ਦਿਵਾਈ ਜਾ ਪੁੱਤਾਂ ਧੀਆਂ ਨਾਲ ਗੋਦ ਭਰੀ ਜਾ

ਲੋਹੜੀ
ਤੋ ਬਾਅਦ ਮਾਗੀ ਦਾ ਨਹਾਉਣ ਚਹੀਦਾ

-
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਨਿੱਤ ਦਿਨ ਚੜੇ ਲੋਹੜੀ ਵਰਗਾ ਲੋਹੜੀ ਤੋ ਬਾਅਦ ਮਾਗੀ ਦਾ ਨਹਾਉਣ ਚਹੀਦਾ
ਮਾਗੀ ਨੂੰ ਮੁਕਤਸਰ ਸੰਗਤ ਜੁੜਦੀ ਸੱਤੀ ਸਤਗੁਰਾਂ ਤੋ ਮੁਕਤੀ ਮੰਗਲਾ
ਜਾ ਕੇ ਗੁਰਾਂ ਦੇ ਚਰਨ ਫੜਲਾ ਸਤਵਿੰਦਰ ਝੱਲੀਏ ਲੋਹੜੀ ਨੂੰ ਸਾਝਾਂ ਵਧਾਂ
ਲੋਹੜੀ ਦੀਆ ਖੁਸ਼ੀਆਂ ਮਨਾ ਸੱਤੀ ਕੋਈ ਨਹੀਂ ਪਾਰਿਆਂ ਸਬ ਆਪਣਾਂ
ਦਾਦੀ ਕਹੇ ਅੱਗ ਦੇ ਵਿੱਚ ਤਿੱਲ ਪਾ ਦੁਖਾਂ ਮਸੀਬਤਾਂ ਨੂੰ ਰਾਣੋ ਦੇ ਭਜਾ
ਇਸ਼ਰ ਦਲੀਦਰ ਜਾਂ ਗਾਈਏ ਦਿਲਦਰ ਦੀ ਜੜ ਚੁਲ੍ਹੇ ਪਈਏ

Comments

Popular Posts