ਮਨ ਦੀ ਗੱਲ ਜਰੂਰ ਦਿਲਦਾਰ ਨਾਲ ਕਰੀਏ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਐਸਾ ਆਮ ਹੀ ਹੁੰਦਾ ਹੈ, ਹਰ ਕੋਈ ਮਨ ਦੀ ਗੱਲ ਲੁੱਕਾਉਂਦਾ ਫਿਰਦਾ ਹੈ। ਮਨ ਦੀ ਗੱਲ ਕਿਸੇ ਨੂੰ ਦੱਸਣਾਂ ਨਹੀਂ ਚਹੁੰਦਾ। ਪਰਦਾ ਪਾ ਕੇ ਰੱਖਣਾਂ ਚਹੁੰਦਾ ਹੈ। ਜੇ ਕਿਸੇ ਚੀਜ਼ ਨੂੰ ਢੱਕੀ ਰਹਿੱਣ ਦੀਈਏ, ਗੰਧ ਮਾਰਨ ਲੱਗਦ ਜਾਂਦੀ ਹੈ। ਗੱਲ ਇੰਨੀ ਵੀ ਨੰਗੀ ਨਾ ਹੋ ਜਾਵੇ। ਲੋਕਾਂ ਨੂੰ ਆਪਣੇ ਕੰਨ ਤੇ ਅੱਖਾਂ ਬੰਦ ਕਰਨੀਆਂ ਪੈ ਜਾਣ। ਕਿਸੇ ਵੀ ਬੰਦੇ ਔਰਤ ਦੇ ਮਨ ਵਿੱਚ ਕੋਈ ਗੱਲ ਨਹੀਂ ਟਿੱਕਦੀ ਹੁੰਦੀ। ਉਹ ਚਾਹੇ ਕੋਈ ਮੇਰੇ ਵਰਗਾ, ਲਿਖ ਕੇ ਬਿਆਨ ਕਰ ਦੇਵੇ। ਜਾਂ ਫਿਰ ਬਹੁਤੇ ਲੋਕ ਅੱਜ ਕੱਲ ਫੋਨ, ਫੇਸਬੁੱਕ, ਸਕਾਇਪ ਉਤੇ ਬਥੇਰਾ ਢੋਡੋਰਾ ਪਿੱਟ ਦਿੰਦੇ ਹਨ। ਅੱਗਲੇ ਕੋਲ ਢਿੱਡ ਹੋਲਾ ਕਰਨ ਲਈ ਦਰ-ਦਰ, ਘਰ-ਘਰ ਤੁਰੇ ਫਿਰਦੇ ਹਨ। ਮਨ ਹੌਲਾ ਕਰਨਾਂ, ਅੱਗੇ ਚੂਗਲੀਆਂ ਕਰਨਾਂ, ਇਹ ਵੀ ਇੱਕ ਦੁਵਾਈ ਦਾ ਕੰਮ ਹੁੰਦਾ ਹੈ। ਕਿਸੇ ਕੋਲੇ ਬੰਦਾ ਗੱਲ ਕਰਕੇ, ਰਾਹਤ-ਹਲਕਾ ਮਹਿਸੂਸ ਕਰਦਾ ਹੈ। ਮਨ ਦਾ ਬੋਝ ਲਹਿ ਜਾਂਦਾ ਹੈ।

ਮਨ ਦੀ ਗੱਲ ਦੂਜੇ ਨੂੰ ਦੱਸ ਦੋਵੋ। ਮਨ ਹਲਕਾ ਹੋ ਜਾਂਣਾ ਸੀ। ਆਪਦਾ ਮਨ ਹਲਕਾ ਕਰੋ, ਬੋਝ ਦੂਜੇ ਉਤੇ ਸਿੱਟ ਦੇਵੋ। ਦੂਜਾ ਚਾਹੇ ਕੰਧਾਂ ਵਿੱਚ ਟੱਕਰਾਂ ਮਾਰਦਾ ਫਿਰੇ। ਮਨ ਦੇ ਬਲਬਲੇ ਉਠੇ ਹੋਏ, ਮਨ ਵਿੱਚ ਨਹੀਂ ਰੱਖਣੇ ਚਾਹੀਦੇ। ਗੱਲ ਨੂੰ ਮਨ ਵਿੱਚ ਦੱਬੀ ਜਾਈਏ, ਇੱਕ ਦਿਨ ਬੰਬ, ਜੁਆਲੇ ਮੁੱਖੀ ਵਾਂਗ ਫੱਟ ਕੇ, ਸਬ ਬਾਹਰ ਆ ਜਾਂਦਾ ਹੈ। ਕਈ ਲੋਕ ਮਨ ਦੀਆਂ ਗੱਲਾਂ ਅੰਦਰ ਦੱਬੀ ਜਾਦੇ ਹਨ। ਜਦੋਂ ਕੋਈ ਗੁੱਸਾ ਗਿਲਾ ਹੁੰਦਾ ਹੈ। ਸਾਰਾ ਕੁੱਝ ਬੋਲ ਦਿੰਦੇ ਹਨ। ਮਨ ਦੀ ਗੱਲ ਜਰੂਰ ਦਿਲਦਾਰ ਨਾਲ ਕਰੀਏ। ਸਬ ਗਹਿਰਾਈਆਂ ਦੀਆਂ ਗੱਲਾਂ ਕਰ ਦੇਈਏ। ਇਸ ਤਰਾਂ ਕਰਨ ਨਾਲ, ਮੂਹਰੇ ਵਾਲੇ ਨਾਲ, ਤਾਲ-ਮੇਲ ਬਹੁਤ ਗੂੜਾ ਹੋ ਜਾਂਦਾ ਹੈ। ਆਮ ਹੀ ਅਸੀਂ ਦਿਲ ਦੀ ਗੱਲ ਦੋਸਤਾਂ ਨੂੰ ਦੱਸਦੇ ਹਾਂ। ਜੋ ਸਾਡੇ ਸਬ ਤੋਂ ਨਜ਼ਦੀਕ ਹੁੰਦਾ ਹੈ। ਦਿਲ ਦੀ ਗੱਲ ਉਸੇ ਨੂੰ ਦਸਦੇ ਹਾਂ। ਜੋ ਮਨ ਨੂੰ ਭਾਉਂਦਾ ਹੈ। ਜਿਸ ਨਾਲ ਲੱਗੇ, ਮੇਰਾ ਯਾਰ ਮੇਰੀ ਗੱਲ ਸੁਣੇਗਾ। ਗੱਲ ਕੀਤੀ ਦਾ ਮੁੱਲ ਪੈ ਜਾਵੇਗਾ। ਸੁਣ ਕੇ ਮਨ ਨੂੰ ਧੱਰਵਾਸ ਦੇਵੇਗਾ। ਕਈ ਬਾਰ ਐਸਾ ਹੁੰਦਾ ਹੈ। ਗੱਲ ਪਿਆਰੇ ਚੇਹਤੇ ਨੂੰ ਦੱਸਣ ਨਾਲ ਮਨ ਹੌਲਾ ਹੋ ਜਾਦਾ ਹੈ। ਕਈ ਬਾਰ ਸੁਣਨ ਵਾਲਾ ਐਸਾ ਸਰੋਤਾ ਹੁੰਦਾ ਹੈ। ਊਸ ਦੀ ਐਸੀ ਵਾਹੁ-ਵਾਹੁ ਕਰਦਾ ਹੈ। ਅੱਗਲੇ ਨੂੰ ਬਲੰਦੀਆਂ ਉਤੇ, ਸਿਖ਼ਰਾਂ ਤੇ ਪਹੁੰਦਾ ਦਿੰਦਾ ਹੈ। ਗੱਲ ਦਾ ਐਸਾ ਹੱਲ ਕੱਢ ਕੇ ਛੱਡਦਾ ਹੈ। ਅੱਗਲੇ ਦੇ ਦਿਮਾਗ ਦੇ ਸਬ ਬੋਝ ਲਹਿ ਜਾਂਦੇ ਹਨ। ਸਾਰੀਆਂ ਦਿਮਾਗ ਦੀਆਂ ਸੋਚਾਂ ਲਹਿ ਜਾਂਦੀਆਂ ਹਨ। ਇੱਕ ਦੋਸਤ ਨੇ ਮੈਨੂੰ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਦੱਸ ਦਿੱਤੀ। ਕਾਸੇ ਦਾ ਉਹਲਾ ਨਹੀਂ ਰੱਖਿਆ। ਮੇਰਾ ਮਨ ਜਰੂਰ ਬੇਚੈਨ ਹੋ ਗਿਆ। ਅਸੀ ਦੋਂਨਾਂ ਨੇ ਮਿਲ ਕੇ, ਬਹੁਤ ਸਾਰੇ ਹੱਲ ਲੱਭ ਲਏ ਸਨ। ਮੇਰੀਆਂ ਆਪਦੇ ਕਈ ਕੰਮ ਸਿਰੇ ਲੱਗ ਗਏ ਸਨ। ਮੈਨੂੰ ਪਿਆਰ ਦੋਸਤ ਮੇਰੇ ਆਪਣੇ ਦੁੱਖ ਸੁਣਨ ਵਾਲਾ ਮਿਲ ਗਿਆ ਸੀ।

ਜੋ ਬੰਦਾ ਬਾਰ-ਬਾਰ ਕਹੀ ਜਾਏ, " ਮੈਂ ਗੱਲ ਤੇਰੇ ਕੋਲ ਹੀ ਕੀਤੀ ਹੈ। ਤੇਰੀ, ਮੇਰੀ ਗੱਲ ਹੋਰ ਨੂੰ ਪਤਾ ਨਹੀਂ ਲੱਗਣੀ ਚਾਹੀਦੀ। ਦੇਖੀ ਕਿਤੇ ਅੱਗੇ ਨਾਂ ਕਰ ਦੇਵੀ। " ਉਹ ਬੰਦਾ ਕੁੜਕ ਕੁਕੜੀ, ਗੁਰਦੁਆਰੇ ਵਾਲੇ ਸਪੀਕਰ ਵਿੱਚ ਬੋਲਣ ਵਾਲੇ ਭਈ ਜੀ ਵਰਗਾ ਹੁੰਦਾ ਹੈ। ਜੋ ਤੇਰੀਆ, ਮੇਰੀਆਂ ਗੱਲਾਂ ਲੋਕਾਂ ਨਾਲ ਕਰਦਾ, ਕੁਕ-ਕੁਕ ਕਰਦੇ ਫਿਰਦਾ ਹਨ। ਐਸਾ ਹੁੰਦਾ ਹੈ। ਤੇਰੀ, ਮੇਰੀ ਸਬ ਦੀ ਐਸੀ ਕੀ ਤੈਸੀ ਕਰ ਦਿੰਦਾ ਹੈ। ਐਸੇ ਲੋਕ ਹੀ ਸਾਰੇ ਢਿਡੋਰਾਂ ਫੇਰ ਦਿੰਦੇ ਹਨ। ਸਰੀਫ਼ ਬੰਦੇ ਨੂੰ ਘਰੋਂ ਨਿੱਕਲਣਾ, ਬੰਦ ਕਰ ਦਿੰਦੇ ਹਨ। ਇਹ ਬਾਂਦਰ ਵਰਗੇ ਚਲਾਕ ਹੁੰਦੇ ਹਨ। ਜੋ ਬਿੱਲੀਆਂ ਦੀ ਲੜਾਈ ਮੁੱਕਾਉਂਦਾ। ਰੋਟੀ ਦੋਨਾਂ ਟੁੱਕੜੀਆਂ ਵਿੱਚੋ ਆਪ ਹੀ, ਖਾ-ਖਾ ਕੇ ਮੁੱਕ ਦਿੰਦਾ ਹੈ। ਇਹ ਐਸੇ ਲੋਕਾਂ ਦਾ ਬੰਦੇ ਠੱਗਣ ਦਾ ਢੰਗ ਹੁੰਦਾ ਹੈ। ਐਸੇ ਲੋਕ ਇਹ ਨਹੀਂ ਜਾਂਣਦੇ, ਤੁਹਾਡੀਆਂ ਗੱਲਾਂ ਤੋਂ ਲੋਕਾਂ ਨੂੰ ਕੀ ਲੈਣਾਂ ਹੈ? ਲੋਕਾਂ ਤੋਂ ਤਾਂ ਆਪਣੀ ਹੀ ਨਹੀਂ ਨਿਭੜਦੀ। ਕਿਹੜਾ ਕਿਸੇ ਕਿਸੇ ਤੋਂ ਕੁੱਝ ਲੈਣਾ ਹੈ?

Comments

Popular Posts