ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੬੧ Page 161of 1430
ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥
Eis Kalijug Mehi Karam Dhharam N Koee ||
ਮਨੁੱਖ ਦੇ ਮਨ ਅੰਦਰ ਮਾੜੇ ਕਲਿਜੁਗੀ ਬਿਚਾਰ ਚਲਦੇ ਹਨ। ਜੋ ਬੁਰਾ ਹੀ ਸੋਚਦੇ ਹਨ। ਕੋਈ ਸਹੀ ਰੂਪ ਵਿੱਚ ਚੰਗੇ ਕੰਮ ਨਹੀਂ ਕਰਦਾ, ਬੰਦੇ ਦਾ ਨਾਂ ਹੀ ਦੀਨ ਧਰਮ ਬਚਿਆ ਹੈ, ਅੱਜ ਦੇ ਸਮੇਂ ਵਿੱਚ ਕਰਮਾਂ ਤੇ ਧਰਮ ਦਾ ਡਰ ਨਹੀਂ ਹੈ॥
इसु कलिजुग महि करम धरमु न कोई ॥
In this Dark Age of Kali Yuga, no one is interested in good karma, or Dharmic faith.
6754 ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥
Kalee Kaa Janam Chanddaal Kai Ghar Hoee ||
कली का जनमु चंडाल कै घरि होई ॥
ਸਰੀਫ਼ ਬੰਦੇ ਦਾ ਵਾਹ ਬਦਮਾਸ਼ ਨਾਲ ਪੈ ਜਾਂਦਾ ਹੈ, ਫੁੱਲਾਂ ਦੀਆਂ, ਬਹੁਤ ਸੂਖ਼ਮ ਪਤੀਆਂ ਦਾ ਮਿਲਾਪ ਕੰਢਿਆਂ ਨਾਲ ਹੁੰਦਾ ਹੈ। ਭਗਤਾਂ ਦਾ ਜਨਮ ਰਾਖ਼ਸ਼ਾਂ ਦੇ ਘਰ ਹੁੰਦਾ ਹੈ। ਪ੍ਰਹਿਲਾਦ ਦਾ ਜਨਮ ਹਰਨਾਖਸ਼ ਦੇ ਘਰ ਹੋਇਆ ਸੀ।
This Dark Age was born in the house of evil.
6755 ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥੪॥੧੦॥੩੦॥
Naanak Naam Binaa Ko Mukath N Hoee ||4||10||30||
नानक नाम बिना को मुकति न होई ॥४॥१०॥३०॥
ਸਤਿਗੁਰ ਨਾਨਕ ਜੀ ਦੀ ਬਾਣੀ ਦੇ ਸ਼ਬਦਾਂ ਦੀ ਬਿਚਾਰ ਕਰਕੇ, ਸਮਝ ਕਰਕੇ, ਜੀਵਨ ਵਿੱਚ ਢਾਲਣ ਤੋਂ ਬਗੈਰ ਦੁਨੀਆਂ ਤੋਂ ਨਹੀਂ ਬਚ ਸਕਦੇ। ਚੈਨ ਨਾਲ ਮਰ ਨਹੀਂ ਸਕਦੇ। ਜਨਮ, ਮਰਨ ਤੋਂ ਨਹੀਂ ਬੱਚ ਸਕਦੇ||4||10||30||
O Nanak, without the Naam, the Name of the Lord, no one is liberated. ||4||10||30||
6756 ਗਉੜੀ ਮਹਲਾ ੩ ਗੁਆਰੇਰੀ ॥
Gourree Mehalaa 3 Guaaraeree ||
गउड़ी महला ३ गुआरेरी ॥
ਗਉੜੀ ਗੁਆਰੇਰੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3 ॥
Gauree, Third Mehl, Gwaarayree:
6757 ਸਚਾ ਅਮਰੁ ਸਚਾ ਪਾਤਿਸਾਹੁ ॥
Sachaa Amar Sachaa Paathisaahu ||
सचा अमरु सचा पातिसाहु ॥
ਰੱਬ ਜੀ ਸਦਾ ਲਈ ਰਹਿੰਦੀ ਦੁਨੀਆਂ ਵਿੱਚ ਰਹੇਗਾ, ਉਹ ਬਹੁਤ ਪਵਿੱਤਰ ਬਾਦਸ਼ਾਹ, ਉਸ ਦਾ ਹੁਕਮ ਸਦਾ ਚੱਲਦਾ ਰਹੇਗਾ।
True is the Lord King, True is His Royal Command.
6758 ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥
Man Saachai Raathae Har Vaeparavaahu ||
मनि साचै राते हरि वेपरवाहु ॥
ਜਿੰਨਾਂ ਦੇ ਹਿਰਦੇ ਚਿਤ ਸਤਿਗੁਰਾਂ ਦੀ, ਇਸ ਗੁਰਬਾਣੀ ਵਿੱਚ ਰੁੱਝ ਗਏ, ਉਹ ਰੱਬ ਵਰਗੇ ਹੋ ਕੇ, ਮਸਤੀ ਦੇ ਅੰਨਦ ਵਿੱਚ ਪਹੁੰਚ ਗਏ ਹਨ॥
Those whose minds are attuned to the True,
6759 ਸਚੈ ਮਹਲਿ ਸਚਿ ਨਾਮਿ ਸਮਾਹੁ ॥੧॥
Sachai Mehal Sach Naam Samaahu ||1||
सचै महलि सचि नामि समाहु ॥१॥
ਰੱਬੀ ਬਾਣੀ ਬਿਚਾਰਨ ਵਾਲੇ, ਪਵਿੱਤਰ ਰੱਬ ਦੀ ਪਵਿੱਤਰ ਦਰਗਾਹ ਵਿੱਚ ਬਿਰਜਮਾਨ ਹੋ ਜਾਦੇ ਹਨ। ਪਵਿੱਤਰ ਪ੍ਰਭੂ ਪਤੀ ਦੀ ਪ੍ਰੀਤ ਵਿੱਚ ਰੰਗੇ ਜਾਂਦੇ ਹਨ||1||
Carefree Lord enter the True Mansion of His Presence, and merge in the True Name. ||1||
6760 ਸੁਣਿ ਮਨ ਮੇਰੇ ਸਬਦੁ ਵੀਚਾਰਿ ॥
Sun Man Maerae Sabadh Veechaar ||
सुणि मन मेरे सबदु वीचारि ॥
ਮੇਰੀ ਜਿੰਦ-ਜਾਨ ਤੂੰ ਸਤਿਗੁਰਾਂ ਦੀ, ਇਸ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹ, ਲਿਖ, ਸੁਣ, ਗਾ ਕੇ ਬਿਚਾਰ ਕਰ॥
Listen, O my mind: contemplate the Word of the Shabad.
6761 ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥੧॥ ਰਹਾਉ ॥
Raam Japahu Bhavajal Outharahu Paar ||1|| Rehaao ||
राम जपहु भवजलु उतरहु पारि ॥१॥ रहाउ ॥
ਸਤਿਗੁਰਾਂ ਦੀ, ਇਸ ਗੁਰਬਾਣੀ ਨੂੰ ਪੜ੍ਹ, ਲਿਖ, ਸੁਣ, ਗਾ ਕੇ, ਦੁਨੀਆਂ ਦੇ ਵਾਧੂ, ਬੇਕਾਰ ਕੰਮਾਂ ਤੋਂ ਛੁੱਟਕਾਰਾ ਹੋ ਜਾਦਾ ਹੈ॥1॥ ਰਹਾਉ ॥
Chant the Lord's Name, and cross over the terrifying world-ocean. ||1||Pause||
6762 ਭਰਮੇ ਆਵੈ ਭਰਮੇ ਜਾਇ ॥
Bharamae Aavai Bharamae Jaae ||
भरमे आवै भरमे जाइ ॥
ਦੁਨੀਆਂ ਉਤੇ ਲੋਕ ਦੁਨਿਆਵੀ ਚੀਜ਼ਾਂ ਹੀ ਇੱਠੀਆਂ ਕਰਦੇ ਫਿਰਦੇ ਹੀ ਜੰਮਦੇ- ਮਰਦੇ ਹਨ। ਭਲੇਖਾ ਹੈ, ਇਹ ਸਭ ਕੁੱਝ ਮੇਰਾ ਹੈ॥
In doubt he comes, and in doubt he goes.
6763 ਇਹੁ ਜਗੁ ਜਨਮਿਆ ਦੂਜੈ ਭਾਇ ॥
Eihu Jag Janamiaa Dhoojai Bhaae ||
इहु जगु जनमिआ दूजै भाइ ॥
ਇਹ ਜਨਮ ਤਾ ਸੰਸਾਰ ਦੀਆਂ ਵਸਤੂਆਂ ਨੂੰ ਇਕੱਠੇ ਕਰਦੇ, ਲਾਲਚ ਵਿੱਚ ਗੁਆ ਲਿਆ ਹੈ॥
This world is born out of the love of duality.
6764 ਮਨਮੁਖਿ ਨ ਚੇਤੈ ਆਵੈ ਜਾਇ ॥੨॥
Manamukh N Chaethai Aavai Jaae ||2||
मनमुखि न चेतै आवै जाइ ॥२॥
ਮਨ ਮਰਜੀ ਕਰਕੇ ਰੱਬ ਨੂੰ ਯਾਦ ਨਹੀਂ ਕਰਦਾ, ਤਾਂਹੀਂ ਬਾਰ-ਬਾਰ ਜੰਮੀ ਮਰੀ ਜਾਂਦਾ ਹੈ||2||
The self-willed manmukh does not remember the Lord; he continues coming and going in reincarnation. ||2||
6765 ਆਪਿ ਭੁਲਾ ਕਿ ਪ੍ਰਭਿ ਆਪਿ ਭੁਲਾਇਆ ॥
Aap Bhulaa K Prabh Aap Bhulaaeiaa ||
आपि भुला कि प्रभि आपि भुलाइआ ॥
ਰੱਬ ਉਨਾਂ ਬੰਦਿਆ ਨੂੰ ਆਪ ਤਾਂ ਭੁੱਲਿਆ ਹੈ। ਰੱਬ ਆਪ ਉਸ ਨੂੰ ਉਸ ਦੇ ਕਰਮਾਂ ਕਰਕੇ, ਭੁਲਾਉਣਾ ਚਹੁੰਦਾ ਹੈ॥
Does he himself go astray, or does God lead him astray?
6766 ਇਹੁ ਜੀਉ ਵਿਡਾਣੀ ਚਾਕਰੀ ਲਾਇਆ ॥
Eihu Jeeo Viddaanee Chaakaree Laaeiaa ||
इहु जीउ विडाणी चाकरी लाइआ ॥
ਬੇਗਾਨਾਂ ਧੰਨ ਇੱਕਠਾ ਕਰਨ ਵਿੱਚ ਸਮਾਂ ਖ਼ਰਾਬ ਕਰਦੇ ਹਨ। ਇਹ ਬੰਦੇ ਦੁਨੀਆਂ ਦੇ ਕੰਮ ਕਰਕੇ, ਵਾਧੂ ਦਾ ਸਮਾਂ ਖ਼ਰਾਬ ਕਰਦੇ ਹਨ। ਇਹ ਐਸਾ ਕੰਮ ਕਰਦੇ ਹਨ, ਜੋ ਕੋਈ ਲਾਭ ਵਾਲਾ ਨਹੀਂ ਹੈ, ਇਹ ਚੀਜ਼ਾਂ ਵਰਤਣ ਲਈ ਹਨ। ਜੋ ਹੋਰਾਂ ਲੋਕਾਂ ਲਈ ਵੀ ਹਨ। ਬੇਗਾਨੀਆਂ ਚੀਜ਼ਾਂ ਨੂੰ ਆਪਣੀਆਂ ਬੱਣਾ ਰਹੇ ਹਨ।
This soul is enjoined to the service of someone else.
6767 ਮਹਾ ਦੁਖੁ ਖਟੇ ਬਿਰਥਾ ਜਨਮੁ ਗਵਾਇਆ ॥੩॥
Mehaa Dhukh Khattae Birathhaa Janam Gavaaeiaa ||3||
महा दुखु खटे बिरथा जनमु गवाइआ ॥३॥
ਬਹੁਤ ਮਸੀਬਤਾਂ ਕੱਟਦੇ ਹਨ। ਇਹ ਜਨਮ ਐਸੇ ਕੰਮ ਕਰਦੇ, ਜੀਵਨ ਗੁਜ਼ਾਰ ਦਿੰਦੇ ਹਨ, ਜੋ ਕੋਈ ਲਾਭ ਵਾਲੇ ਨਹੀਂ ਹੈ ||3||
It earns only terrible pain, and this life is lost in vain. ||3||
6768 ਕਿਰਪਾ ਕਰਿ ਸਤਿਗੁਰੂ ਮਿਲਾਏ ॥
Kirapaa Kar Sathiguroo Milaaeae ||
किरपा करि सतिगुरू मिलाए ॥
ਰੱਬ ਆਪ ਮੇਹਰਬਾਨੀ ਕਰਦਾ ਹੈ, ਸਤਿਗੁਰ ਜੀ ਨਾਲ ਮਿਲਾਪ ਕਰਦਾ ਹੈ॥
Granting His Grace, He leads us to meet the True Guru.
6769 ਏਕੋ ਨਾਮੁ ਚੇਤੇ ਵਿਚਹੁ ਭਰਮੁ ਚੁਕਾਏ ॥
Eaeko Naam Chaethae Vichahu Bharam Chukaaeae ||
एको नामु चेते विचहु भरमु चुकाए ॥
ਇੱਕ ਰੱਬ ਪ੍ਰੇਮੀ ਦਾ ਹੀ ਚੇਤੇ ਰਹਿੰਦਾ ਹੈ, ਸਤਿਗੁਰ ਜੀ ਦੀ ਬਾਣੀ ਮਨ ਦੇ ਸਾਰੇ ਭੁੱਲੇਖੇ ਦੂਰ ਕਰ ਦਿੰਦੀ ਹੈ॥
Remembering the One Name, doubt is cast out from within.
6770 ਨਾਨਕ ਨਾਮੁ ਜਪੇ ਨਾਉ ਨਉ ਨਿਧਿ ਪਾਏ ॥੪॥੧੧॥੩੧॥
Naanak Naam Japae Naao No Nidhh Paaeae ||4||11||31||
नानक नामु जपे नाउ नउ निधि पाए ॥४॥११॥३१॥
ਜੋ ਬੰਦਾ ਸਤਿਗੁਰ ਨਾਨਕ ਜੀ ਦੀ ਬਾਣੀ ਦੀ ਚਿਤ ਵਿੱਚ ਬਿਚਾਰ ਕਰਦਾ ਹੈ। ਉਹ ਦੁਨੀਆਂ ਭਰ ਦੀਆਂ ਕੀਮਤੀ ਚੀਜ਼ਾਂ ਦਾ ਮਾਲਕ ਬੱਣਾਂ ਜਾਂਦਾ ਹੈ, ਪ੍ਰਭੂ ਪਤੀ ਜੀ ਹਰ ਚੀਜ਼, ਮਨ ਦੀਆਂ ਇਛਾਵਾਂ, ਆਪਦੇ ਪਿਆਰੇ ਨੂੰ ਸਭਾਲ ਦਿੰਦਾ ਹੈ||4||11||31||
O Nanak, chanting the Naam, the Name of the Lord, the nine treasures of the Name are obtained. ||4||11||31||
6771 ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
गउड़ी गुआरेरी महला ३ ॥

Gauree Gwaarayree, Third Mehl:
6772 ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥
Jinaa Guramukh Dhhiaaeiaa Thin Pooshho Jaae ||
जिना गुरमुखि धिआइआ तिन पूछउ जाइ ॥
ਜੋ ਵੀ ਸਤਿਗੁਰ ਪਿਆਰੇ ਨੇ ਰੱਬ ਨੂੰ ਇੱਕ ਮਨ ਕਰਕੇ, ਯਾਦ ਕੀਤਾ ਹੈ, ਉਨਾਂ ਦੇ ਤਨ-ਮਨ ਦੀ ਹਾਲਤ ਆਪ ਹੀ ਜਾ ਕੇ ਪਤਾ ਕਰ ਲਵੋ। ਉਹ ਰੱਬ ਦੇ ਪਿਆਰੇ ਅੰਨਦ ਵਿੱਚ ਹਨ। ਪਿਆਰ ਨਾਲ ਨੱਕੋ-ਨੱਕ ਭਰੇ ਹੋਏ ਹਨ॥
Go and ask the Gurmukhs, who meditate on the Lord.
6773 ਗੁਰ ਸੇਵਾ ਤੇ ਮਨੁ ਪਤੀਆਇ ॥
Gur Saevaa Thae Man Patheeaae ||
गुर सेवा ते मनु पतीआइ ॥
ਸਤਿਗੁਰ ਪਿਆਰੇ ਦੀ ਗੁਲਾਮੀ ਕਰਕੇ, ਹਿਰਦਾ ਮਸਤੀ ਵਿੱਚ ਆ ਗਿਆ ਹੈ। ਸਤਿਗੁਰ ਜੀ ਨੇ ਜਿੰਦ ਜਾਨ ਨੂੰ ਮੋਹ ਲਿਆ ਹੈ॥
Serving the Guru, the mind is satisfied.
6774 ਸੇ ਧਨਵੰਤ ਹਰਿ ਨਾਮੁ ਕਮਾਇ ॥
Sae Dhhanavanth Har Naam Kamaae ||
से धनवंत हरि नामु कमाइ ॥
ਉਹੀ ਇਸ-ਉਸ ਦੁਨੀਆਂ ਵਿੱਚ ਠਾਠ ਨਾਲ ਜਿਉਣ ਵਾਲੇ ਹਨ, ਜਿੰਨਾਂ ਨੇ ਰੱਬ ਨੂੰ ਚੇਤੇ ਵਿੱਚ ਰੱਖਿਆ ਹੈ॥
Those who earn the Lord's Name are wealthy.
6775 ਪੂਰੇ ਗੁਰ ਤੇ ਸੋਝੀ ਪਾਇ ॥੧॥
Poorae Gur Thae Sojhee Paae ||1||
पूरे गुर ते सोझी पाइ ॥१॥
ਸਪੂਰਨ ਸਤਿਗੁਰਾਂ ਦੀ ਬਾਣੀ ਬਿਚਾਰਨ ਨਾਲ ਦੁਨੀਆਂ ਭਰ ਦਾ ਗਿਆਨ ਹੋ ਜਾਂਦਾ ਹੈ||1||
Through the Perfect Guru, understanding is obtained. ||1||
6776 ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥
Har Har Naam Japahu Maerae Bhaaee ||
हरि हरि नामु जपहु मेरे भाई ॥
ਬੰਦੇ ਤੂੰ ਰੱਬ ਜੀ ਦਾ ਹਰੀ ਨਾਮ ਮਨ ਵਿੱਚ ਯਾਦ ਕਰ॥
Chant the Name of the Lord, Har, Har, O my Siblings of Destiny.
6777 ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥੧॥ ਰਹਾਉ ॥
Guramukh Saevaa Har Ghaal Thhaae Paaee ||1|| Rehaao ||
गुरमुखि सेवा हरि घाल थाइ पाई ॥१॥ रहाउ ॥
ਸਤਿਗੁਰਾਂ ਦੀ ਬਾਣੀ ਬਿਚਾਰਨ ਨਾਲ ਉਸ ਦਾ ਫ਼ਲ ਮਿਲਦਾ ਹੈ, ਇਸ ਫ਼ਲ ਦਾ ਮੱਤਲੱਬ ਤਿੰਨਾਂ ਦੁਨੀਆਂ ਦਾ ਨੇਬੇੜਾ ਹੋ ਜਾਦਾ, ਹਰ ਸੁਖ ਮਿਲ ਜਾਂਦਾ ਹੈ॥1॥ ਰਹਾਉ ॥
The Gurmukhs serve the Lord, and so they are accepted. ||1||Pause||
6778 ਆਪੁ ਪਛਾਣੈ ਮਨੁ ਨਿਰਮਲੁ ਹੋਇ ॥
Aap Pashhaanai Man Niramal Hoe ||
आपु पछाणै मनु निरमलु होइ ॥
ਸਤਿਗੁਰਾਂ ਦੀ ਗੁਰਬਾਣੀ ਦੀ ਜਾਂਚ ਕਰਨ ਨਾਲ, ਮਨ ਪਵਿੱਤਰ ਸ਼ੁਧ ਹੋ ਜਾਂਦਾ ਹੈ।
Those who recognize the self - their minds become pure.
6779 ਜੀਵਨ ਮੁਕਤਿ ਹਰਿ ਪਾਵੈ ਸੋਇ ॥
Jeevan Mukath Har Paavai Soe ||
जीवन मुकति हरि पावै सोइ ॥
ਉਹ ਬੰਦਾ ਪਾਪ ਤੇ ਮਾੜੇ ਕੰਮ ਕਰਨੋਂ ਹੱਟ ਜਾਂਦਾ ਹੈ, ਬੰਦੇ ਦੇ, ਰੱਬ ਸਾਰੇ ਪਾਪ ਤੇ ਮਾੜੇ ਕੰਮ ਮੁੱਕਾ ਕੇ, ਜਨਮ-ਮਰਨ ਦਾ ਚੱਕਰ ਨਬੇੜ ਦਿੰਦਾ ਹੈ॥
They become Jivan-mukta, liberated while yet alive, and they find the Lord.
6780 ਹਰਿ ਗੁਣ ਗਾਵੈ ਮਤਿ ਊਤਮ ਹੋਇ ॥
Har Gun Gaavai Math Ootham Hoe ||
हरि गुण गावै मति ऊतम होइ ॥
ਸਤਿਗੁਰਾਂ ਦੀ ਗੁਰਬਾਣੀ ਦੀ ਨੂੰ ਉਚਾਰਦਿਆਂ ਰੱਬ ਦੀ ਅੱਕਲ ਆ ਜਾਂਦੀ ਹੈ। ਬੰਦਾ ਸੱਚਾਈ ਦਾ ਜੀਵਨ ਸ਼ੁਰੂ ਕਰ ਦਿੰਦਾ ਹੈ। ਝੂਠ ਪਾਪ ਛੱਡ ਦਿੰਦਾ ਹੈ॥
Singing the Glorious Praises of the Lord, the intellect becomes pure and sublime,
6781 ਸਹਜੇ ਸਹਜਿ ਸਮਾਵੈ ਸੋਇ ॥੨॥
Sehajae Sehaj Samaavai Soe ||2||
सहजे सहजि समावै सोइ ॥२॥
ਪ੍ਰਮੇਸ਼ਰ ਆਪਦੇ ਪਿਆਰੇ ਵਿੱਚ ਅਚਾਨਿਕ ਸੁਚੇਤ ਕਰਨ ਲਈ ਜਾਗ ਆਉਂਦੇ ਹਨ। ਬੰਦਾ ਪ੍ਰਭੂ ਦੀ ਯਾਦ ਧੀਰਜ ਨਾਲ ਟਿੱਕ ਜਾਂਦਾ ਹੈ॥2॥
And they are easily and intuitively absorbed in the Lord. ||2||
6782 ਦੂਜੈ ਭਾਇ ਨ ਸੇਵਿਆ ਜਾਇ ॥
Dhoojai Bhaae N Saeviaa Jaae ||
दूजै भाइ न सेविआ जाइ ॥
In the love of duality, no one can serve the Lord.
6783 ਹਉਮੈ ਮਾਇਆ ਮਹਾ ਬਿਖੁ ਖਾਇ ॥
Houmai Maaeiaa Mehaa Bikh Khaae ||
हउमै माइआ महा बिखु खाइ ॥
ਬੰਦੇ ਨੂੰ ਦੁਨੀਆਂ ਦੀਆਂ ਵਸਤੂਆਂ ਦਾ ਹੰਕਾਰ, ਗਰੂਰ ਚੜ੍ਹਿਆ ਹੈ, ਜੋ ਜ਼ਹਿਰ ਵਾਂਗ ਇਸ ਨੂੰ ਨਿਗਲ ਰਹੇ ਹਨ, ਇਸ ਲਈ ਆਪਣਾਂ ਆਪ ਮਿਟਾ ਰਿਹਾ ਹੈ॥
In egotism and Maya, they are eating toxic poison.
6784 ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ ॥
Puth Kuttanb Grihi Mohiaa Maae ||
पुति कुट्मबि ग्रिहि मोहिआ माइ ॥
ਘਰ, ਪਰਿਵਾਰ, ਔਲਾਦ, ਸਰੀਰ ਦੇ ਸੁਖਾ ਨੇ ਇਸ ਜੀਵ ਨੂੰ ਕਬ਼ਜ਼ੇ ਵਿੱਚ ਕਰ ਲਿਆ ਹੈ॥
They are emotionally attached to their children, family and home.
6785 ਮਨਮੁਖਿ ਅੰਧਾ ਆਵੈ ਜਾਇ ॥੩॥
Manamukh Andhhaa Aavai Jaae ||3||
मनमुखि अंधा आवै जाइ ॥३॥
ਜੀਵ ਮਨ ਮਗਰ ਲੱਗ ਕੇ, ਦੁਨੀਆਂ ਦੇ ਮੋਹ-ਪਿਆਰ ਦੇ ਹਨੇਰ ਵਿੱਚ ਗੁਆਚ ਜਾਂਦਾ ਹੈ, ਤਾਂਹੀਂ ਰੱਬ ਭੁੱਲ ਕੇ ਜੰਮਦਾ ਮਰਦਾ ਹੈ||3||
The blind, self-willed manmukhs come and go in reincarnation. ||3||
6786 ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥
Har Har Naam Dhaevai Jan Soe ||
हरि हरि नामु देवै जनु सोइ ॥
ਪ੍ਰਭੁ ਬਾਣੀ ਦੇ ਸ਼ਬਦਾਂ, ਸਤਿਗੁਰ ਜੀ ਨਾਲ ਆਪ ਮੇਲ ਕਰਾਉਂਦਾ ਹੈ, ਜਿਸ ਬੰਦੇ ਨੂੰ ਪ੍ਰਮੇਸ਼ਰ ਚਾਹੇ, ਆਪ ਪਿਆਰ ਕਰਨ ਲਾਉਂਦਾ ਹੈ॥
Those, unto whom the Lord bestows His Name,
6787 ਅਨਦਿਨੁ ਭਗਤਿ ਗੁਰ ਸਬਦੀ ਹੋਇ ॥
Anadhin Bhagath Gur Sabadhee Hoe ||
ਰਾਤ ਦਿਨ ਪ੍ਰਭੂ ਪਿਆਰ ਸਤਿਗੁਰ ਜੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਨ ਨਾਲ ਹੁੰਦਾ ਹੈ॥
अनदिनु भगति गुर सबदी होइ ॥
Worship Him night and day, through the Word of the Guru's Shabad.
6788 ਗੁਰਮਤਿ ਵਿਰਲਾ ਬੂਝੈ ਕੋਇ ॥
Guramath Viralaa Boojhai Koe ||
गुरमति विरला बूझै कोइ ॥
ਸਤਿਗੁਰ ਜੀ ਦੀ ਬਾਣੀ ਨੂੰ ਪਿਆਰ ਕਰਨ ਵਾਲਾ, ਦੁਨੀਆਂ ਵਿੱਚੋਂ ਕੋਈ ਇਹ ਜਾਂਣਦਾ ਹੈ॥
How rare are those who understand the Guru's Teachings.
6789 ਨਾਨਕ ਨਾਮਿ ਸਮਾਵੈ ਸੋਇ ॥੪॥੧੨॥੩੨॥
Naanak Naam Samaavai Soe ||4||12||32||
नानक नामि समावै सोइ ॥४॥१२॥३२॥
ਜੋ ਸਤਿਗੁਰ ਨਾਨਕ ਜੀ ਦੀ ਬਾਣੀ ਨੂੰ ਮਨ ਨਾਲ ਬਿਚਾਰਦਾ ਹੈ, ਉਹ ਪ੍ਰਭੂ ਪਿਆਰ ਵਿੱਚ ਇੱਕ-ਮਿੱਕ ਹੋ ਜਾਂਦਾ ਹੈ||4||12||32||
O Nanak, they are absorbed in the Naam, the Name of the Lord. ||4||12||32||
6790 ਗਉੜੀ ਗੁਆਰੇਰੀ ਮਹਲਾ ੩ ॥

6791 ਗੁਰ ਸੇਵਾ ਜੁਗ ਚਾਰੇ ਹੋਈ ॥
Gur Saevaa Jug Chaarae Hoee ||
गुर सेवा जुग चारे होई ॥
ਸਤਿਗੁਰਾਂ ਜੀ ਦੀ ਬਾਣੀ ਦਾ ਫ਼ਲ ਚਾਰਾਂ ਜੁਗਾਂ ਕਲਜੁਗਿ, ਸਤਿਜੁਗ, ਦੁਆਪਰਿ, ਤਿ੍ਰਤਾ ਵਿੱਚ ਅਮਰ ਹੈ, ਬਾਣੀ ਦਾ ਸ਼ਬਰ ਚਾਰੇ ਪਾਸੇ ਜੁਗਾਂ-ਜੁਗਾਂ ਵਿੱਚ ਜਾਂਣਿਆਂ ਜਾਂਦਾ ਹੈ॥
The Guru's service has been performed throughout the four ages.
6792 ਪੂਰਾ ਜਨੁ ਕਾਰ ਕਮਾਵੈ ਕੋਈ ॥
Pooraa Jan Kaar Kamaavai Koee ||
पूरा जनु कार कमावै कोई ॥
ਜਿਸ ਵਿੱਚ ਸਾਰੇ ਗੁਣ ਹਨ, ਸਪੂਰਨ ਬੰਦਾ ਹੀ ਸਤਿਗੁਰਾਂ ਜੀ ਦੀ ਬਾਣੀ ਵੱਲ ਗੌਰ ਕਰਦਾ ਹੈ, ਰੱਬ ਦਾ ਰਸਤਾ ਲੱਭਦਾ ਹੈ॥
Very few are those perfect ones who do this good deed.
6793 ਅਖੁਟੁ ਨਾਮ ਧਨੁ ਹਰਿ ਤੋਟਿ ਨ ਹੋਈ ॥
Akhutt Naam Dhhan Har Thott N Hoee ||
अखुटु नाम धनु हरि तोटि न होई ॥
ਉਸ ਰੱਬ ਦੇ ਪਿਆਰੇ ਕੋਲ ਇੰਨਾਂ ਰੱਬੀ ਕੀਮਤੀ ਸ਼ਬਦਾਂ ਦਾ ਭੰਡਾਰ, ਹਾਂਸਲ ਹੋ ਜਾਂਦਾ ਹੈ, ਜੋ ਕਦੇ ਮੁੱਕਦਾ ਹੀ ਨਹੀਂ ਹੈ॥
The wealth of the Lord's Name is inexhaustible; it shall never be exhausted.
6794 ਐਥੈ ਸਦਾ ਸੁਖੁ ਦਰਿ ਸੋਭਾ ਹੋਈ ॥੧॥
Aithhai Sadhaa Sukh Dhar Sobhaa Hoee ||1||
ऐथै सदा सुखु दरि सोभा होई ॥१॥
ਰੱਬ ਦੇ ਪਿਆਰੇ ਇਸ ਦੁਨੀਆਂ ਉਤੇ ਅੰਨਦ-ਮੋਜ਼ ਵਿੱਚ ਰਹਿੰਦੇ ਹਨ, ਮਰਨ ਪਿਛੋਂ ਅੱਗੇ ਦਰਗਾਹ ਵਿੱਚ ਵੀ ਵੱਡਿਆਂਈਆਂ, ਇੱਜ਼ਤਾਂ ਮਿਲਦੀਆਂ ਹਨ||1||
In this world, it brings a constant peace, and at the Lord's Gate, it brings honor. ||1||
6795 ਏ ਮਨ ਮੇਰੇ ਭਰਮੁ ਨ ਕੀਜੈ ॥
Eae Man Maerae Bharam N Keejai ||
ए मन मेरे भरमु न कीजै ॥
ਇਹ ਮੇਰੇ ਮਨ ਸਤਿਗੁਰਾਂ ਜੀ ਦੀ ਬਾਣੀ ਉਤੇ ਕੋਈ ਭਲੇਖੇ ਨਾਲ ਬਾਦ-ਵਿਵਹਾਦ ਨਹੀਂ ਕਰਨਾਂ। ਬਾਣੀ ਨੂੰ ਸੱਚ ਮੰਨਣਾਂ ਹੈ।
O my mind, have no doubt about this.
6796 ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥
Guramukh Saevaa Anmrith Ras Peejai ||1|| Rehaao ||
गुरमुखि सेवा अम्रित रसु पीजै ॥१॥ रहाउ ॥
ਸਤਿਗੁਰ ਜੀ ਦਾ ਪਿਆਰਾ ਧੁਰ ਬਾਣੀ ਦਾ ਅੰਨਦ ਮਾਣਦਾ, ਉਸ ਵਿੱਚੋਂ ਮਿੱਠਾ ਸੁਆਦ ਲੈਂਦਾ ਹੈ। ਤਾਂਹੀਂ ਸ਼ਬਦ ਵਿਚਾਰ ਵਿੱਚ ਰੁੱਝ ਜਾਂਦਾ ਹੈ॥1॥ ਰਹਾਉ ॥
Those Gurmukhs who serve, drink in the Ambrosial Nectar. ||1||Pause||
6797 ਸਤਿਗੁਰੁ ਸੇਵਹਿ ਸੇ ਮਹਾਪੁਰਖ ਸੰਸਾਰੇ ॥
Sathigur Saevehi Sae Mehaapurakh Sansaarae ||
सतिगुरु सेवहि से महापुरख संसारे ॥
ਸਤਿਗੁਰ ਦੇ ਪਿਆਰੇ ਇਹੀ ਧੁਰ ਬਾਣੀ ਨੂੰ ਬਿਆਨ ਕਰਦੇ ਹੋਏ ਪਵਿੱਤਰ ਬੱਣ ਜਾਂਦੇ ਹਨ। ਦੁਨੀਆਂ ਵਾਲੇ ਉਨਾਂ ਨੂੰ ਗੁਰੂ ਪਿਆਰੇ ਪੁਰਸ਼ ਕਹਿ ਕੇ, ਮਾਂਣ ਬਖ਼ਸ਼ਦੇ ਹਨ। ਲੋਕ ਵਲੋਂ ਸ਼ਬਦਾ ਦੇ ਨਾਲ ਸ਼ਬਦਾ ਨੂੰ ਪਿਆਰ ਕਰਨ ਵਾਲੇ ਸਲਾਮਾਂ ਹੁੰਦੀਆਂ ਹਨ।
Those who serve the True Guru are the greatest people of the world.
6798 ਆਪਿ ਉਧਰੇ ਕੁਲ ਸਗਲ ਨਿਸਤਾਰੇ ॥
Aap Oudhharae Kul Sagal Nisathaarae ||
आपि उधरे कुल सगल निसतारे ॥
ਆਪ ਤਾਂ ਬਾਣੀ ਉਤੇ ਅਮਲ ਕਰਕੇ, ਵਿਕਾਂਰਾਂ ਤੋਂ ਬੱਚਦੇ ਹਨ। ਆਪਦੇ ਸਾਕ ਸਬੰਧੀ ਨਾਲ ਵਾਲਿਆਂ ਸਬ ਨੂੰ ਮੁੱਕਤ ਕਰਾ ਦਿੰਦੇ ਹਨ। ਰੱਬ ਆਪਦੇ ਤੇ ਸਤਿਗੁਰ ਦੇ ਪਿਆਰੇ ਦੀ ਸ਼ਿਫ਼ਾਰਸ਼ ਸੁਣਦਾ ਹੈ॥
They save themselves, and they redeem all their generations as well.
6799 ਹਰਿ ਕਾ ਨਾਮੁ ਰਖਹਿ ਉਰ ਧਾਰੇ ॥
Har Kaa Naam Rakhehi Our Dhhaarae ||
हरि का नामु रखहि उर धारे ॥
ਸਤਿਗੁਰ ਦੇ ਪਿਆਰੇ ਰੱਬੀ ਗੁਰਬਾਣੀ ਨੂੰ ਸਦਾ ਮਨ ਵਿੱਚ ਯਾਦ ਕਰਦੇ ਰਹਿੰਦੇ ਹਨ॥
They keep the Name of the Lord clasped tightly to their hearts.
6800 ਨਾਮਿ ਰਤੇ ਭਉਜਲ ਉਤਰਹਿ ਪਾਰੇ ॥੨॥
Naam Rathae Bhoujal Outharehi Paarae ||2||
नामि रते भउजल उतरहि पारे ॥२॥
ਰੱਬ ਦੇ ਪਿਆਰ ਦੀ ਲਗਨ ਵਿੱਚ ਜੁਟੇ ਹੋਏ, ਦੁਨੀਆਂ ਦੇ ਮਾੜੇ ਕੰਮਾਂ, ਪਾਪਾਂ ਤੋਂ ਬਚ ਜਾਂਦੇ ਹਨ, ਨਿਚਿੰਤ-ਸਰਖ਼ਰੂ ਹੋ ਕੇ ਮਰਦੇ ਹਨ||2||
Attuned to the Naam, they cross over the terrifying world-ocean. ||2||
6801 ਸਤਿਗੁਰੁ ਸੇਵਹਿ ਸਦਾ ਮਨਿ ਦਾਸਾ ॥
Sathigur Saevehi Sadhaa Man Dhaasaa ||
सतिगुरु सेवहि सदा मनि दासा ॥
ਉਹ ਹਰ ਸਮੇਂ ਸਬ ਦੇ ਗੋਲੇ, ਗੁਲਾਮ, ਨੌਕਰ ਬੱਣੇ ਰਹਿੰਦੇ ਹਨ। ਆਪਣੇ ਤੇ ਧੰਨ, ਮਾਇਆ ਉਤੇ ਮਾਂਣ ਨਹੀਂ ਕਰਦੇ। ਜੋ ਸਤਿਗੁਰ ਦੀ ਪਿਆਰੀ ਰੱਬੀ ਗੁਰਬਾਣੀ ਨਾਲ ਧਿਆਨ ਜੋੜਦੇ ਹਨ॥
Serving the True Guru, the mind becomes humble forever.
6802 ਹਉਮੈ ਮਾਰਿ ਕਮਲੁ ਪਰਗਾਸਾ ॥
Houmai Maar Kamal Paragaasaa ||
हउमै मारि कमलु परगासा ॥
ਹੰਕਾਰ ਦੀ ਮੈਂ-ਮੈਂ ਨੂੰ ਹਿਰਦੇ ਵਿੱਚੋਂ ਖ਼ਤਮ ਕਰਨ ਨਾਲ ਹੀ ਮਨ ਕਮਲ ਫੁੱਲ ਵਾਂਗ ਅੰਨਦ ਖੇੜੇ-ਮਸਤੀ ਵਿੱਚ ਆ ਜਾਂਦਾ ਹੈ। ਦੂਜਿਆ ਨੂੰ ਵੀ ਟਹਿੱਕਣ ਲੱਗਾ ਦਿੰਦਾ ਹੈ॥
Egotism is subdued, and the heart-lotus blossoms forth.
6803 ਅਨਹਦੁ ਵਾਜੈ ਨਿਜ ਘਰਿ ਵਾਸਾ ॥
Anehadh Vaajai Nij Ghar Vaasaa ||
अनहदु वाजै निज घरि वासा ॥
ਅੰਨਦ ਖੇੜੇ-ਮਸਤੀ ਦੇ ਪਿਆਰ ਰਸ ਵਿੱਚ ਪਹੁੰਚ ਕੇ, ਪ੍ਰਭੂ ਦੇ ਵਿੱਚ ਲੀਨ ਹੋ ਜਾਂਦੇ ਹਨ, ਉਨਾਂ ਦੇ ਅੰਦਰ ਪ੍ਰਭੂ ਮਿਲਣ ਦਾ ਅਨੋਖਾ ਪ੍ਰੇਮ ਬੱਣਿਆ ਰਹਿੰਦਾ ਹੈ। ਜੋ ਕਦੇ ਘੱਟਦਾ ਨਹੀਂ ਹੈ॥
The Unstruck Melody vibrates, as they dwell within the home of the self.
6804 ਨਾਮਿ ਰਤੇ ਘਰ ਮਾਹਿ ਉਦਾਸਾ ॥੩॥
Naam Rathae Ghar Maahi Oudhaasaa ||3||
नामि रते घर माहि उदासा ॥३॥
ਪ੍ਰਭੂ ਪ੍ਰੇਮੀ ਪ੍ਰਮੇਸ਼ਰ ਦੇ ਪਿਆਰ ਮਿਲ ਕੇ ਐਸਾ ਲੀਨ ਹੁੰਦੇ ਹਨ, ਦੁਨੀਆਂ ਦੇ ਧੰਨ ਦੌਲਤ ਕੋਲ ਹੁੰਦੇ ਹੋਏ ਵੀ ਉਸ ਨੂੰ ਜਕੜ ਕੇ ਨਹੀਂ ਰੱਖਦੇ। ਮਾਇਆ ਵੱਲੋਂ ਮੋਹ ਤੋੜ ਕੇ ਨਿਰਾਸ਼ ਰਹਿੰਦੇ ਹਨ, ਮਾਇਆ ਕੋਲ ਆਈ ਤੋਂ ਵੀ ਆਪ ਨੂੰ ਗਰੀਬ ਹੀ ਸਮਝਦੇ ਹਨ||3||
Attuned to the Naam, they remain detached within their own home. ||3||
6805 ਸਤਿਗੁਰੁ ਸੇਵਹਿ ਤਿਨ ਕੀ ਸਚੀ ਬਾਣੀ ॥
Sathigur Saevehi Thin Kee Sachee Baanee ||
सतिगुरु सेवहि तिन की सची बाणी ॥
ਸਤਿਗੁਰ ਜੀ ਨੂੰ ਯਾਦ ਕਰੀਏ, ਸਤਿਗੁਰ ਦੀ ਪਿਆਰੀ ਪਵਿੱਤਰ ਰੱਬੀ ਗੁਰਬਾਣੀ ਹੈ॥
Serving the True Guru, their words are true.
6806 ਜੁਗੁ ਜੁਗੁ ਭਗਤੀ ਆਖਿ ਵਖਾਣੀ ॥
Jug Jug Bhagathee Aakh Vakhaanee ||
जुगु जुगु भगती आखि वखाणी ॥
ਜਦੋਂ ਤੋਂ ਦੁਨੀਆਂ ਬਣੀ ਹੈ, ਹਰ ਬਾਰ, ਹਰ ਸਮੇਂ-ਸਮੇਂ ਵਿੱਚ, ਰੱਬ ਦੇ ਪਿਆਰੇ ਭਗਤ ਵੀ ਪੈਦਾ ਹੁੰਦੇ ਆਏ ਹਨ। ਜੋ ਰੱਬ ਦੇ ਗੁਣਾਂ ਨੂੰ ਲੋਕਾਂ ਵਿੱਚ ਬਿਆਨ ਕਰਦੇ ਹਨ॥
Throughout the ages, the devotees chant and repeat these words.
6807 ਅਨਦਿਨੁ ਜਪਹਿ ਹਰਿ ਸਾਰੰਗਪਾਣੀ ॥
Anadhin Japehi Har Saarangapaanee ||
अनदिनु जपहि हरि सारंगपाणी ॥
ਹਰ ਸਮੇਂ-ਸਮੇਂ ਰਾਤ ਦਿਨ ਅੱਠੇ ਪਹਿਰ, ਰੱਬ ਦੇ ਪਿਆਰੇ ਭਗਤ, ਆਪਦੇ ਪਾਲਕ, ਅੰਨ-ਜਲ ਦੇਣ ਵਾਲੇ, ਸ਼ਕਤੀਸ਼ਾਲੀ ਪ੍ਰਭੂ ਨੂੰ ਮਨ ਵਿੱਚ ਚੇਤੇ ਕਰਦੇ ਹਨ।
Night and day, they meditate on the Lord, the Sustainer of the Earth.

Comments
Post a Comment