ਮਾਂ ਕਪੁੱਤਾਂ ਨਾਂ ਜੰਮਦੀ ਬਾਝ ਰਹਿੰਦੀ ਕਹਿੰਦੇ ਹਨ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਕਈ ਪੁੱਤ ਮਾਂ-ਬਾਪ ਦੇ ਮੂੰਹ ਉਤੇ ਕਾਲਸ ਵੀ ਪੋਚ ਦਿੰਦੇ ਹਨ।

ਕਰਾ ਬਦਨਾਂਮੀ ਮਾਂਪਿਆਂ ਦਾ ਨਾਂਮ ਬਦਨਾਂਮ ਕਰ ਦਿੰਦੇ ਹਨ।

ਐਸੇ ਕਪੁੱਤ ਮਾਂ-ਬਾਪ ਦਾ ਅੱਗਾ ਪਿਛਾ ਲੋਕਾਂ ਤੋਂ ਨਲਾਉਂਦੇ ਹਨ।

ਕਈ ਲੋਕ ਮਾਂ ਨੂੰ ਗੰਦੇ ਰਵੇ ਦੀ ਕਹਿ ਬੋਲ ਮਾੜੇ ਸੁਣਾਉਂਦੇ ਹਨ।

ਬਹੁਤੇ ਐਸੇ ਕਪੁੱਤ ਦੇ ਪਿਉ ਨੂੰ ਗੰਦੇ ਖਾਨਦਾਨ ਦਾ ਕਹਿੰਦੇ ਹਨ।

ਸੱਤੀ ਵਿਗੜੇ ਬੰਦੇ ਨੂੰ ਹੀ ਤਾਂ ਲੋਕੀ ਹਰਾਮੀ ਵੀ ਤਾਂ ਕਹਿੰਦੇ ਹਨ।

ਸਤਵਿੰਦਰ ਕਪੁੱਤਾਂ ਨੂੰ ਮਾਂਪੇ ਵੀ ਤਾਂ ਨਿਜ਼ ਜੰਮੇ ਹੀ ਕਹਿੰਦੇ ਹਨ।

ਇਸ ਨਾਲੋਂ ਮਾਂ ਕਪੁੱਤਾਂ ਨਾਂ ਜੰਮਦੀ ਬਾਝ ਹੀ ਰਹਿੰਦੀ ਕਹਿੰਦੇ ਹਨ।

Comments

Popular Posts