ਜਿਸ ਨੂੰ ਪਿਆਰ ਕਰਦੇ ਹੋ, ਜੇ ਉਹ ਛੱਡ ਕੇ ਚਲਾ ਜਾਏ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਦੁਨੀਆਂ ਦਾ ਦਸਤੂਰ ਹੈ, ਕਿਸੇ ਨਾਂ ਕਿਸੇ ਨੂੰ ਪਿਆਰ ਕਰਨਾਂ ਪੈਂਦਾ ਹੈ। ਪਤਾ ਹੀ ਨਹੀਂ ਚਲਦਾ, ਪਿਆਰ ਕਦੋਂ ਹੋ ਜਾਂਦਾ ਹੈ। ਪਿਆਰ ਬਹੁਤ ਢੰਗਾਂ ਨਾਲ ਕੀਤਾ ਜਾਂਦਾ ਹੈ। ਕੀ ਕਦੇ ਕਿਸੇ ਦਾ ਰੂਹ ਨੂੰ ਟੁੰਬਣ ਵਾਲਾ ਪਿਆਰ ਹੋਇਆ ਹੈ? ਬਹੁਤੇ ਪਿਆਰੇ ਨੂੰ ਦੇਖ ਕੇ, ਦਿਲ ਦੀਆਂ ਘੰਟੀਆਂ ਬੱਜਣ ਲੱਗ ਜਾਂਦੀਆਂ ਹਨ। ਐਸਾ ਪਿਆਰ ਇੱਕ ਪਾਸੜ ਹੁੰਦਾ ਹੈ। ਕੋਈ ਪਿਛਲੇ ਜਨਮ ਦਾ ਸਬੰਧ ਹੁੰਦਾ ਹੈ। ਇੱਕ ਪਿਆਰੇ ਦੇ ਨਾਲ, ਦੂਜੇ ਦਾ ਜੁੜੇ ਰਹਿੱਣ ਦਾ, ਕੋਈ ਮੱਕਸਦ-ਲਾਲਚ ਹੁੰਦਾ ਹੈ। ਕੰਮ ਨਿੱਕਲਦੇ ਹੀ, ਪਿਆਰ ਕਰਨ ਵਾਲੇ ਹੀ ਬਦਲ ਜਾਂਦੇ ਹਨ। ਹੋਰ ਜਿਹੜੇ ਰੂਹਾ ਨੂੰ ਪਿਆਰ ਕਰਦੇ ਹਨ। ਉਹ ਇਹ ਨਹੀਂ ਦੇਖਦੇ, ਜਿਸ ਨੂੰ ਪਿਆਰ ਕਰਦੇ ਹਾਂ। ਉਹ ਵੀ ਪਿਆਰ ਕਰਦਾ ਹੈ ਜਾਂ ਨਹੀਂ। ਕੋਈ ਵੀ ਆਪਣੇ ਆਪ ਜੋ ਚਾਹੇ ਕਰੇ, ਪਰ ਦੂਜੇ ਬੰਦੇ ਨੂੰ ਨਾਂ ਹੀ ਮਜ਼ਬੂਰ ਕਰ ਸਕਦਾ ਹੈ. ਨਾਂ ਹੀ ਮੋੜ ਸਕਦਾ ਹੈ। ਜਿੰਨਾਂ ਦਾ ਕਨੇਡਾ, ਅਮਰੀਕਾ ਆਉਣ ਦਾ ਸੁਪਨਾਂ ਪੂਰਾ ਹੋ ਗਿਆ। ਉਹ ਵੀ ਕਈ ਬਹੁਤਾ ਪਿਆਰ ਕਰਨ ਵਾਲੇ ਨੂੰ ਭੁੱਲ ਜਾਂਦੇ ਹਨ। ਉਨਾਂ ਕੋਲੋ ਲੁੱਕ ਜਾਦੇ ਹਨ। ਕਈ ਤਾਂ ਸੱਦਣ ਵਾਲੇ ਨੂੰ ਚੌਥੇ ਦਿਨ ਪੁਲੀਸ ਸੱਦ ਕੇ, ਹੱਥਕੜ੍ਹੀਆਂ ਲੁਆ ਕੇ, ਜੇਲ ਕਰਾ ਦਿੰਦੇ ਹਨ। ਐਸੇ ਪਿਆਰ ਕਰਨ ਵਾਲੇ ਨੂੰ, ਪੈਰਾ ਥੱਲੇ ਲਤਾੜ ਕੇ, ਚਲੇ ਜਾਂਦੇ ਹਨ। ਰੋਂਦੇ ਨੂੰ ਛੱਡ ਜਾਂਦੇ ਹਨ। ਰੋਣ ਵਾਲੇ ਰੋਈ ਜਾਂਣ, ਛੱਡ ਕੇ ਜਾਂਣ ਵਾਲੇ ਨੇ ਕੀ ਲੈਣਾਂ ਹੈ? ਯਾਰੀਆਂ ਮੱਤਲੱਬਾਂ ਨੂੰ ਲੱਗਦੀਆਂ ਹਨ। ਮੱਤਲੱਬ ਵਾਲੇ ਨੇ ਤਾਂ ਆਪਣਾਂ ਕੰਮ ਕੱਢ ਲਿਆ। ਪਰ ਜੋ ਸੱਚੀ-ਮੁੱਚੀ ਦੂਜਾ ਸਾਥੀ ਪਿਆਰ ਕਰਦਾ ਹੈ। ਉਸ ਦੇ ਉਤੇ ਕੀ ਬੀਤਦੀ ਹੈ? ਉਨਾਂ ਛੱਡ ਕੇ ਜਾਂਣ ਵਾਲਿਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਬਹੁਤ ਪਿਆਰ ਕਰਨ ਵਾਲਾ, ਮਰੇ, ਰੋਵੇ, ਨਸ਼ੇ ਖਾਣ ਲੱਗ ਜਾਵੇ, ਜੁਦਾਈ ਵਿੱਚ ਪਾਗਲ ਹੋ ਜਾਵੇ। ਐਸੀ ਹਾਲਤ ਵਿੱਚ ਬਹੁਤੇ ਆਤਮ ਹੱਥਿਆ ਕਰਦੇ ਨੇ। ਇੱਕ ਤਾਂ ਲੋਕ ਲਾਜ਼ ਮਾਰਦੀ ਹੈ। ਦੂਜਾ ਧੋਖੇ ਵਾਜ਼ ਦਾ ਵਿਛੋੜਾ ਤੰਗ ਕਰਦਾ ਹੈ। ਇਹ ਲੋਕ ਤੇ ਛੱਡ ਕੇ ਜਾਂਣ ਵਾਲਾ, ਜਦੋਂ ਹੈ ਹੀ ਬਗੈਨੇ, ਇੰਨਾਂ ਤੋਂ ਆਸ ਹੀ ਕੀ ਰੱਖਦੇ ਹੋ? ਪਿਆਰ ਕਰਨ ਵਾਲੇ, ਇੰਨਾਂ ਪਿਛੇ ਆਪਣਾਂ ਆਪ ਮਾਰ ਮੁੱਕਾ ਦਿੰਦੇ ਹਨ। ਆਪਦੀ ਜਾਨ ਦੇ ਦਿੰਦੇ ਹਨ। ਆਪਦੀ ਜਾਨ ਤੋਂ ਕਿਤੇ ਵੱਧ ਆਪਦੇ ਪਿਆਰੇ ਸਾਥੀ ਨਾਲ ਪਿਆਰ ਹੁੰਦਾ ਹੈ।
ਕਈ ਐਸੇ ਵੀ ਹਨ ਜੋ ਆਪਦੇ ਪਿਆਰੇ ਦੀ ਜੁਦਾਈ ਵਿੱਚ ਰੋਂਦੇ ਹਨ। ਰੋਣ ਨਾਲ ਅੱਖਾਂ ਤਾਂ ਅੰਨ੍ਹੀਆਂ ਹੋ ਜਾਂਦੀਆਂ ਹਨ। ਰੋਣ ਨਾਲ ਕਿਸੇ ਨੂੰ ਅੰਨ੍ਹਾਂ ਪਿਆਰ ਕੀਤਾ ਹਾਂਸਲ ਨਹੀਂ ਹੋ ਸਕਦਾ। ਜੋ ਪਿਆਰ ਕਰਦਾ ਹੈ, ਉਹ ਆਪਦਾ ਧਿਆਨ, ਬਹੁਤੇ ਲਾਡਲੇ ਵੱਲੋਂ ਹਟਾਉਣ ਦੀ ਕੋਸ਼ਸ਼ ਵਿੱਚ, ਸ਼ਰਾਬ ਨਸ਼ੇ ਖਾਂਣ ਲੱਗ ਜਾਂਦਾ ਹੈ। ਇੰਨਾਂ ਨੂੰ ਕੋਈ ਪੁੱਛੇ, " ਜੇ ਅੱਗਲੇ ਪਿਆਰਾ ਹੋਰ ਲੱਭ ਲਿਆ ਤਾਂ, ਤੁਹਾਡੇ ਵਿੱਚ ਕੀ ਕਮੀ ਹੈ? ਕੀ ਸੂਰਤ ਇੰਨੀ ਬਦਸੂਰਤ ਹੈ? ਪਹਿਲਾ ਵੀ ਛੱਡ ਗਿਆ, ਕੀ ਕਿਤੇ ਹੋਰ ਵੀ ਹੱਥ ਪੱਲਾ ਨਹੀਂ ਵੱਜਦਾ? " ਮਰਨ ਵਾਲੇ ਦਾ ਬਹੁਤਾ ਚਿਰ ਸਿਆਪਾਂ ਨਹੀਂ ਕਰੀਦਾ. ਲੋਕ ਉਸ ਨੂੰ ਪਾਗਲ ਕਹਿੰਦੇ ਹਨ। ਰੋਣ-ਧੋਣ ਵਾਲਿਆਂ ਦੇ, ਦੁਨੀਆ ਵੀ ਨੇੜੇ ਖੜ੍ਹਨੋਂ ਹੱਟ ਜਾਂਦੀ ਹੈ। ਆਪਣੇ-ਆਪ ਨੂੰ ਛੱਡ ਕੇ, ਕਿਸੇ ਹੋਰ ਨੂੰ ਪਿਆਰ ਕਰਨ ਵਾਲਿਆਂ ਦਾ ਇਹੀ ਹਾਲ ਹੁੰਦਾ ਹੈ। ਜਿਸ ਨੂੰ ਪਿਆਰ ਕਰਦੇ ਹੋ, ਜੇ ਉਹ ਛੱਡ ਕੇ ਚਲਾ ਜਾਏ। ਰੱਬ ਜਾਂਣੇ ਕਿੰਨੇ ਕੁ ਜਾਂਨ ਦੇਣ ਲਈ ਤਿਆਰ-ਬਰ-ਤਿਆਰ ਬੈਠੇ ਹਨ? ਜਰੂਰ ਮਰ ਜਾਵੋ, ਜੇ ਤੁਹਾਨੂੰ ਮਰ ਕੇ, ਉਹ ਮਿਲ ਜਾਵੇਗਾ। ਚਾਹੇ 84 ਲੱਖ ਜੂਨ ਵਿੱਚ, ਉਸ ਨੂੰ ਮਰ-ਮਰ ਕੇ ਦੇਖਾਈ ਜਾਂਣਾਂ। ਉਸੇ ਦੀ ਉਡੀਕ ਕਰਦੇ ਰਹਿੱਣਾਂ। ਉਸ ਨੇ ਪਰਤ ਕੇ ਨਹੀਂ ਆਉਣਾਂ। ਜੋ ਤੁਹਾਡਾ ਹੈ ਹੀ ਨਹੀਂ ਹੈ। ਜੋ ਕਿਸੇ ਹੋਰ ਲਈ ਛੱਡ ਕੇ ਚਲਾ ਗਿਆ ਹੈ। ਉਸ ਪਿੱਛੇ ਭੱਜਣ ਨਾਲ ਕੁੱਝ ਹਾਂਸਲ ਨਹੀਂ ਹੋਣਾਂ। ਉਸ ਨੂੰ ਉਡੀਕਣ ਨਾਲ ਵੀ, ਉਸ ਨੇ ਵਾਪਸ ਨਹੀਂ ਆਉਣਾਂ ਹੈ। ਆਪਦੀ ਜੂਨ ਕਿਉਂ ਖ਼ਰਾਬ ਕਰਦੇ ਹੋ। ਹਰ ਰੋਜ਼ ਗਏ ਯਾਰ ਦੇ ਰਾਹਾਂ ਵਿੱਚ ਬੈਠਦੇ, ਉਕੀਦੇ ਦੇਖ ਕੇ, ਲੋਕੀ ਪਾਗਲ ਕਹਿੱਣ ਲੱਗ ਜਾਂਣਗੇ। ਜਦੋਂ ਤੁਹਾਡੀ ਗੱਲ ਸੁਣਨ ਵਾਲਾ ਛੱਡ ਕੇ ਚਲਾ ਗਿਆ ਹੈ। ਆਪਣੇ ਆਪ ਨਾਲ ਗੱਲਾਂ ਕਰਨ ਵਾਲੇ ਨੂੰ ਲੋਕੀ ਪਾਗਲ ਹੀ ਤਾਂ ਕਹਿੰਦੇ ਹਨ। ਬਹੁਤੇ ਸਿਆਂਣੇ, ਚਲਾਕ ਐਸੇ ਪਿਆਰ ਦੇ ਸਿਆਪੇ ਤੋਂ ਨਿੱਕਲ ਗਏ ਹਨ। ਤੀਰ ਨਿੱਕਲ ਗਿਆ ਤਾਂ ਮੁੜ ਕੇ ਕਮਾਨ ਵਿੱਚ ਨਹੀਂ ਵੱੜਦਾ। ਜੋ ਛੱਡ ਹੀ ਗਿਆ ਹੈ. ਤੁਹਾਨੂੰ ਮੈਨੂੰ ਦੁਰਕਾਰ ਹੀ ਗਿਆ ਹੈ। ਉਸ ਅੱਗੇ ਜਿੰਨਾਂ ਵੀ ਚੰਗਾ ਬੱਣ ਜਾਵੋ। ਉਸ ਦੇ ਪੈਰਾਂ ਫੜ੍ਹ ਲਵੋ। ਪੈਰਾਂ ਦੇ ਤਲੇ ਚੱਟ ਲਵੋ। ਨੌਕਰ, ਗੋਲੇ, ਗੁਲਾਮ ਬੱਣਕੇ, ਜੀ-ਜੀ ਕਰੀ ਜਾਵੋ। ਜੋ ਪੱਥਰ ਦਿਲ ਦੇ ਹੁੰਦੇ ਹਨ। ਉਨਾਂ ਉਤੇ ਕਿਸੇ ਲਿਲੜੀ-ਤਰਲੇ ਦਾ ਅਸਰ ਨਹੀਂ ਹੁੰਦਾ।'

Comments
Post a Comment