ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੪੭ Page 147 of 1430
6075   ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥
Sachai Sabadh Neesaan Thaak N Paaeeai ||
सचै सबदि नीसाणि ठाक न पाईऐ ॥
ਗੁਰਬਾਣੀ ਦੇ ਸੱਚੇ ਸ਼ਬਦਾਂ ਦੇ ਪਵਿੱਤਰ ਸੇਧ ਉਤੇ ਚੱਲ ਕੇ, ਪ੍ਰਭੂ ਮਿਲਣ ਵਿੱਚ ਕੋਈ ਅੜੀਕਾ ਨਹੀਂ ਲੱਗਦਾ।
No one blocks the way of those who are blessed with the Banner of the True Word of the Shabad.
6076       ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥
Sach Sun Bujh Vakhaan Mehal Bulaaeeai ||18||
सचु सुणि बुझि वखाणि महलि बुलाईऐ ॥१८॥
ਜੋ ਅਕਾਲ ਪੁਰਖ ਨੂੰ ਚੇਤੇ ਵਿੱਚ ਰੱਖ ਕੇ, ਸੁਣਦੇ, ਅਲਾਪਦੇ ਤੇ ਸੋਚਦੇ, ਬਿਚਾਰਦੇ ਹਨ,  ਉਨਾਂ ਨੂੰ ਪ੍ਰਭੂ ਪਤੀ ਆਪਦੇ ਘਰ ਮੰਦਰ ਵਿੱਚ ਥਾਂ ਦੇ ਕੇ, ਰੱਖ ਲੈਂਦੇ ਹੈ||18||
Hearing, understanding and speaking Truth, one is called to the Mansion of the Lord's Presence. ||18||
6077     ਸਲੋਕੁ ਮਃ ੧ ॥
Salok Ma 1 ||
सलोकु मः १ ॥
ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 1 ||
Shalok, First Mehl:
6078     ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥
Pehiraa Agan Hivai Ghar Baadhhaa Bhojan Saar Karaaee ||
पहिरा अगनि हिवै घरु बाधा भोजनु सारु कराई ॥
ਜੇ ਅੱਗ ਦੇ ਬਣੇ ਕੱਪੜੇ ਪਾ ਲਈਏ, ਬਰਫ਼ ਵਿੱਚ ਘਰ ਬਣਾਂ ਲਈਏ, ਲੋਹੇ ਦੀ ਖਾਂਣ ਦੀ ਖ਼ਰਾਕ ਖਾਈਏ॥
If I dressed myself in fire, and built my house of snow, and made iron my food;
6079      ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥
Sagalae Dhookh Paanee Kar Peevaa Dhharathee Haak Chalaaee ||
सगले दूख पाणी करि पीवा धरती हाक चलाई ॥
ਸਾਰੇ ਦੁੱਖਾਂ ਬਹੁਤ ਸੋਖਿਆਂ ਝੱਲਦੇ ਹੋਏ, ਪਾਣੀ ਦੀ ਤਰਾਂ ਪੀ ਜਈਏ, ਆਪਣੇ ਆਪ ਨੂੰ ਮਿਟਾ ਦੇਵਾਂ, ਧਰਤੀ ਉਤੇ ਆਪਣਾਂ ਹੁਕਮ ਰਾਜ ਚਲਾਂ ਸਕੀਏ॥
And if I were to drink in all pain like water, and drive the entire earth before me.
6080    ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥
Dhhar Thaaraajee Anbar Tholee Pishhai Ttank Charraaee ||
धरि ताराजी अ्मबरु तोली पिछै टंकु चड़ाई ॥
 ਅਕਾਸ਼ ਨੂੰ ਤੱਕੜੀ ਦੇ ਇੱਕ ਪੱਲੜੇ ਵਿੱਚ ਪਾ ਕੇ, ਦੂਜੇ ਪੱਲੜੇ ਵਿੱਚ ਚਾਰ ਮਾਸੇ ਦੇ ਭੋਰਾ ਵੱਟੇ ਪਾ ਕੇ ਤੋਲ ਦਈਏ॥
And if I were to place the earth upon a scale and balance it with a single copper coin;
6081    ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥
Eaevadd Vadhhaa Maavaa Naahee Sabhasai Nathh Chalaaee ||
एवडु वधा मावा नाही सभसै नथि चलाई ॥
ਆਪਣੇ ਆਪ ਨੂੰ ਐਨਾਂ ਵੱਡਾ ਬੱਣਾਂ ਲਵਾਂ, ਕਿਤੇ ਵੀ ਸਮਾਂ ਨਾਂ ਸਕਾਂ, ਸਾਰਿਆਂ ਉਤੇ ਕਬਜ਼ਾ ਕਰਕੇ, ਹੁਕਮ ਚਲਾਇਆ ਕਰਾਂ॥
And if I were to become so great that I could not be contained, and if I were to control and lead all;
6082      ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥
Eaethaa Thaan Hovai Man Andhar Karee Bh Aakh Karaaee ||
एता ताणु होवै मन अंदरि करी भि आखि कराई ॥
ਮੇਰੇ ਚਿਤ-ਜੀਅ ਵਿੱਚ ਬਹੁਤ ਤਾਕਤ ਹੋਵੇ, ਮੈਂ ਹਰ ਕੰਮ ਆਪ ਕਰ ਸਕਾਂ ਤੇ ਕਿਸੇ ਤੋਂ ਹਕਿ ਕੇ ਕਰਾਂ ਲਵਾਂ॥
And if I were to possess so much power within my mind that I could cause others to do my bidding-so what?
6083       ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥
Jaevadd Saahib Thaevadd Dhaathee Dhae Dhae Karae Rajaaee ||
जेवडु साहिबु तेवड दाती दे दे करे रजाई ॥
ਪ੍ਰਭੂ ਆਪ ਜਿਡਾ ਵੱਡਾ ਹੈ, ਉਨੀਆਂ ਹੀ ਵੱਡੀਆਂ ਉਸ ਦੀਆਂ ਦਾਨ ਦਿੱਤੀਆਂ ਮੇਹਰਾਂ ਹਨ, ਹੋਰ ਦਾਨ ਦਿੰਦਾ ਰਹਿੰਦਾ ਹੈ, ਪ੍ਰਭੂ ਮਰਜ਼ੀ ਦਾ ਮਾਲਕ ਹੈ॥
As Great as our Lord and Master is, so great are His gifts. He bestows them according to His Will.
6084      ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥
Naanak Nadhar Karae Jis Oupar Sach Naam Vaddiaaee ||1||
नानक नदरि करे जिसु उपरि सचि नामि वडिआई ॥१॥
 ਨਾਨਕ ਜੀ ਲਿਖਦੇ ਹਨ, ਜਿਸ ਉਪਰ ਪ੍ਰਮਾਤਮਾਂ ਮੇਹਰ ਦੀ ਦ੍ਰਿਸ਼ਟੀ ਕਰਦਾ ਹੈ, ਉਸ ਨੂੰ ਸੱਚੇ ਸ਼ਬਦ ਦੇ ਨਾਂਮ ਦੇ ਗੁਣਾਂ ਦੀ ਪ੍ਰਸੰਸਾ ਦਿੰਦਾ ਹੈ ||1||
O Nanak, those upon whom the Lord casts His Glance of Grace, obtain the glorious greatness of the True Name. ||1||
6085  ਮਃ ੨ ॥
Ma 2 ||
मः २ ॥
ਦੂਜੇ ਪਾਤਸ਼ਾਹ ਅੰਗਦ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 2 ||
Second Mehl:
6086     ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥
Aakhan Aakh N Rajiaa Sunan N Rajae Kann ||
आखणु आखि न रजिआ सुनणि न रजे कंन ॥
ਮੂੰਹ ਬੋਲੀ ਜਾਦਾ ਹੈ, ਗੱਲਾਂ ਕਰਦਾ, ਬੋਲਦਾ ਥੱਕਦਾ ਅੱਕਦਾ ਰੱਜਦਾ ਨਹੀਂ ਹੈ, ਕੰਨ ਆਪਦੀ ਪ੍ਰਸੰਸਾ, ਹੋਰਾਂ ਦੀ ਨਿੰਦਿਆ ਸੁਣ ਕੇ, ਨਹੀਂ ਥੱਕਦੇ, ਰੱਜਦੇ ॥
The mouth is not satisfied by speaking, and the ears are not satisfied by hearing.
6087        ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥
Akhee Dhaekh N Rajeeaa Gun Gaahak Eik Vann ||
अखी देखि न रजीआ गुण गाहक इक वंन ॥
ਅੱਖਾਂ ਸੋਹਣਾ ਰੂਪ, ਸੋਹਣੀਆਂ ਚੀਜ਼ਾਂ ਦੇਖ ਕੇ, ਮੋਹਤ ਹੁੰਦੀਆਂ ਰਹਿੰਦੀਆਂ ਹਨ, ਅੱਖਾਂ ਨੂੰ ਸਬਰ ਰੱਜ ਨਹੀਂ ਆਉਂਦਾ, ਇਹਨਾਂ ਗਿਆਨ ਇੰਦਰੀਆਂ ਦੇ ਆਪਣੇ ਗੁਣ ਹਨ, ਆਪਣੇ ਮਨ ਪਸੰਧ ਦੀ ਚੋਣ ਕਰਨੋਂ ਨਹੀਂ ਹੱਟਦੇ, ਇੰਨਾਂ ਅੱਖਾਂ, ਕੰਨਾਂ, ਮੂੰਹ ਦੀ ਆਪਦੇ ਪਿਆਰੇ ਲਾਲਚ ਵੱਲ ਖਿੱਚ ਹੈ॥
The eyes are not satisfied by seeing-each organ seeks out one sensory quality.
6088    ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
Bhukhiaa Bhukh N Outharai Galee Bhukh N Jaae ||
भुखिआ भुख न उतरै गली भुख न जाइ ॥
ਇਹਨਾਂ ਗਿਆਨ ਇੰਦਰੀਆਂ ਅੱਖਾਂ, ਕੰਨਾਂ, ਮੂੰਹ ਸਾਰਿਆਂ ਦੀ ਭੁੱਖ ਨਹੀਂ ਮੁੱਕਦੀ, ਇੰਨਾਂ ਨੂੰ  ਸਬਰ ਨਹੀ ਆਉਂਦਾ, ਸਮਝਾਉਣ, ਬਿਚਾਰ ਕਰਨ ਨਾਲ ਵੀ ਆਪਣੀਆਂ ਆਦਤਾਂ ਨਹੀਂ ਛੱਡ ਸਕਦੇ॥
The hunger of the hungry is not appeased; by mere words, hunger is not relieved.
6089     ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥
Naanak Bhukhaa Thaa Rajai Jaa Gun Kehi Gunee Samaae ||2||
नानक भुखा ता रजै जा गुण कहि गुणी समाइ ॥२॥
ਗੁਰੂ ਨਾਨਕ ਜੀ ਲਿਖਦੇ ਹਨ, ਤ੍ਰਿਸਨਾਂ, ਲਾਲਚ, ਭੁੱਖ ਦਾ  ਸਤਾਇਆ ਬੰਦਾ, ਤਾਂ ਤ੍ਰਿਪਤ ਹੋ ਕੇ ਰੱਜ਼ਦਾ ਹੁੰਦਾ ਹੈ, ਜੇ ਪ੍ਰਭੂ ਪਤੀ ਦੀ ਮਹਿਮਾਂ, ਪ੍ਰਸੰਸਾ ਕਰਕੇ, ਉਸ ਵਰਗੇ ਗੁਣਾਂ ਦਾ ਬੱਣ ਜਾਵੇ||2||
O Nanak, hunger is relieved only when one utters the Glorious Praises of the Praiseworthy Lord. ||2||
6090    ਪਉੜੀ ॥
Pourree ||
पउड़ी ॥
ਪਉੜੀ ॥
Pauree:
6091    ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥
Vin Sachae Sabh Koorr Koorr Kamaaeeai ||
विणु सचे सभु कूड़ु कूड़ु कमाईऐ ॥
ਪਰਮਾਤਮਾਂ ਨੂੰ ਭੁੱਲ ਕੇ, ਮਨੋਂ ਵਿਸਾਰ ਕੇ, ਦੁਨੀਆਂ ਦੇ ਕੰਮ, ਲੋਭ, ਮੋਹ ਪਿਆਰ ਕਿਸੇ ਕੰਮ ਦੇ ਨਹੀਂ ਹਨ, ਸਾਰੇ ਮਰਨ ਪਿਛੋਂ ਬੇਕਾਰ ਹਨ॥
Without the True One, all are false, and all practice falsehood.
6092    ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥
Vin Sachae Koorriaar Bann Chalaaeeai ||
विणु सचे कूड़िआरु बंनि चलाईऐ ॥
ਬੰਦੇ ਪਰਮਾਤਮਾਂ ਦੇ ਨਾਂਮ ਨੂੰ ਭੁੱਲ ਕੇ, ਮਨੋਂ ਵਿਸਾਰ ਕੇ, ਦੁਨਆਵੀ ਵਿਕਾਰ ਦੇ ਕੰਮ-ਧੰਦੇ, ਮੋਹ, ਲੋਭ, ਪਿਆਰ ਆਪਦੇ ਵਿੱਚ ਖੱਪਤ ਕਰ ਲੈਂਦੇ ਹਨ॥
Without the True One, the false ones are bound and gagged and driven off.
6093   ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥
Vin Sachae Than Shhaar Shhaar Ralaaeeai ||
विणु सचे तनु छारु छारु रलाईऐ ॥
ਬਗੈਰ ਪ੍ਰਭੂ ਪ੍ਰੀਤਮ ਤੋਂ ਤਨ-ਮਨ ਮਿੱਟੀ ਵਿੱਚ ਰੁਲ ਜਾਂਦਾ ਹੈ, ਪ੍ਰਭੂ ਪਤੀ ਬਗੈਰ ਸਰੀਰ ਬੇਕਾਰ ਨਿਕਾਰਾ ਕਿਸੇ ਕੰਮ ਦਾ ਨਹੀਂ ਰਹਿੰਦਾ॥
Without the True One, the body is just ashes, and it mingles again with ashes.
6094    ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥
Vin Sachae Sabh Bhukh J Paijhai Khaaeeai ||
विणु सचे सभ भुख जि पैझै खाईऐ ॥
ਬਗੈਰ ਪ੍ਰਭੂ ਪ੍ਰੇਮ ਦੇ ਖਾਂਣਾਂ ਪਾਉਣਾਂ ਵੀ, ਹੋਰ ਭੁੱਖ ਪੈਦਾ ਕਰਦਾ ਹੈ, ਕਿਸੇ ਪਾਸੇ ਮਨ ਨੂੰ ਤ੍ਰਿਪਤੀ ਨਹੀਂ ਮਿਲਦੀ॥
Without the True Ome, all food and clothes are unsatisfying.
6095     ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥
Vin Sachae Dharabaar Koorr N Paaeeai ||
विणु सचे दरबारु कूड़ि न पाईऐ ॥
ਬੰਦੇ ਪਰਮਾਤਮਾਂ ਦੇ ਨਾਂਮ ਨੂੰ ਭੁੱਲ ਕੇ, ਝੂਠੇ ਵਿਕਾਂਰਾਂ ਕੰਮਾਂ ਨਾਲ ਪ੍ਰਭੂ ਪਤੀ ਦਾ ਘਰਬਾਰ ਨਹੀਂ ਮਿਲਦਾ॥
Without the True One, the false ones do not attain the Lord's Court.
6096    ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥
Koorrai Laalach Lag Mehal Khuaaeeai ||
कूड़ै लालचि लगि महलु खुआईऐ ॥
ਵਿਕਾਂਰਾਂ ਕੰਮਾਂ ਦੇ ਵਿੱਚ ਫਸਣ ਕਰਕੇ, ਪ੍ਰਭੂ ਪਤੀ ਦੀ ਦਰਗਾਹ ਦਾ ਦਰ ਗੁਆ ਲਿਆ ਹੈ॥
Attached to false attachments, the Mansion of the Lord's Presence is lost.
6097     ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥
Sabh Jag Thagiou Thag Aaeeai Jaaeeai ||
सभु जगु ठगिओ ठगि आईऐ जाईऐ ॥
ਸਾਰੀ ਦੁਨੀਆਂ ਨੂੰ ਵਿਕਾਰ ਕੰਮਾ ਨੇ ਲਾਲਚਾਂ ਵਿੱਚ ਲੈ ਕੇ ਮੋਹ ਲਿਆ ਹੈ, ਇਸੇ ਲਈ ਜਨਮ ਮਰਨ ਦਾ ਚੱਕਰ ਚੱਲਿਆਂ ਜਾਦਾ॥
The whole world is deceived by deception, coming and going in reincarnation.
6098      ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥
Than Mehi Thrisanaa Ag Sabadh Bujhaaeeai ||19||
तन महि त्रिसना अगि सबदि बुझाईऐ ॥१९॥
ਬੰਦੇ ਦੇ ਸਰੀਰ ਦੀ ਅੱਗ ਦੀ ਭੁੱਖ ਗੁਰਬਾਣੀ ਦੇ ਸ਼ਬਦ ਗੁਰੂ ਨਾਲ ਭਸਮ ਹੁੰਦੀ ਹੈ. ||19||
Within the body is the fire of desire; through the Word of the Shabad, it is quenched. ||19||
6099     ਸਲੋਕ ਮਃ ੧ ॥
Salok Ma 1 ||
सलोक मः १ ॥
ਦੂਜੇ ਪਾਤਸ਼ਾਹ ਅੰਗਦ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 2 ||
Shalok, First Mehl:
6100    ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥
Naanak Gur Santhokh Rukh Dhharam Ful Fal Giaan ||
नानक गुरु संतोखु रुखु धरमु फुलु फल गिआनु ॥
ਗੁਰੂ ਨਾਨਕ ਸਬਰ ਦਾ ਦਰਖੱਤ ਠੰਡਕ ਦਿੰਦਾ ਹੈ, ਧਰਮ ਫੁੱਲ ਵਾਂਗ ਮਹਿਕਾ ਹੈ, ਗਿਆਨ ਫ਼ਲ ਵਰਗਾ ਮਿੱਠਾਂ ਹੈ॥
O Nanak, the Guru is the tree of contentment, with flowers of faith, and fruits of spiritual wisdom.
6101    ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥
Ras Rasiaa Hariaa Sadhaa Pakai Karam Dhhiaan ||
रसि रसिआ हरिआ सदा पकै करमि धिआनि ॥
ਪ੍ਰੇਮ, ਪਿਆਰ ਨਾਲ ਭਰਿਆ ਹੋਇਆ ਮਨ ਸਦਾ ਹਰਾ ਰਹਿੰਦਾ ਹੈ, ਰੱਬ ਦੀ ਕਿਰਪਾ ਨਾਲ ਉਸ ਨਾਲ ਪ੍ਰੇਮ, ਪਿਆਰ  ਸੁਰਤੀ ਟਿੱਕਾਉਣ ਨਾਲ ਲਿਵ ਲੀਨ ਹੁੰਦਾ ਹੈ॥
Watered with the Lord's Love, it remains forever green; through the karma of good deeds and meditation, it ripens.
6102      ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥
Path Kae Saadh Khaadhaa Lehai Dhaanaa Kai Sir Dhaan ||1||
पति के साद खादा लहै दाना कै सिरि दानु ॥१॥
ਰੱਬ ਦਾ ਪ੍ਰੇਮ, ਪਿਆਰ  ਦਾ ਫ਼ਲ ਹਾਂਸਲ ਕਰਨ ਵਾਲਾ, ਪ੍ਰਭੂ ਪਤੀ ਨਾਲ ਮਿਲਾਪ ਕਰਕੇ, ਜੀਵਨ ਦਾ ਖੂਬ ਅੰਨਦ ਲੈਂਦਾ ਹੈ, ਇਹ ਸਬ ਤੋ ਵੱਡੇ, ਉਸ ਅਕਾਲ ਪੁਰਖ ਦੀ ਦਾਨ ਦੀ ਕਿਰਪਾ, ਮੇਹਰ ਹੈ. ||1||
Honor is obtained by eating this tasty dish; of all gifts, this is the greatest gift. ||1||
6103       ਮਃ ੧ ॥
Ma 1 ||
मः १ ॥
ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 1 ||
First Mehl:
6104      ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥
Sueinae Kaa Birakh Path Paravaalaa Ful Javaehar Laal ||
सुइने का बिरखु पत परवाला फुल जवेहर लाल ॥
ਗੁਰੂ ਸੋਨੇ ਦੇ ਦਰਖੱਤ ਵਰਗਾ ਹੈ, ਉਸ ਉਤੇ ਗੁਰੂ ਦੇ ਸ਼ਬਦਾਂ ਦੇ ਪੱਤੇ ਹਨ, ਇਹ ਫ਼ਲ ਬੜੇ ਮਹਿੰਗੇ ਜਵੇਹਰ ਲਾਲ ਹਨ॥
The Guru is the tree of gold, with leaves of coral, and blossoms of jewels and rubies.
6105      ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥
Thith Fal Rathan Lagehi Mukh Bhaakhith Hiradhai Ridhai Nihaal ||
तितु फल रतन लगहि मुखि भाखित हिरदै रिदै निहालु ॥
ਗੁਰੂ ਦੇ ਸੋਹਣੇ ਸ਼ਬਦਾ ਦੇ ਰਤਨਾਂ ਵਰਗੇ, ਮਹਿੰਗੇ ਬਚਨ, ਉਸ ਦੇ ਮੂੰਹੋਂ ਫੁੱਟਦੇ ਹਨ, ਮਨ-ਚਿਤ ਮਸਤ ਹੋ ਕੇ, ਮੌਲੇ ਜਾਂਦੇ ਹਨ॥
The Words from His Mouth are fruits of jewels. Within His Heart, He beholds the Lord.
6106      ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥
Naanak Karam Hovai Mukh Masathak Likhiaa Hovai Laekh ||
नानक करमु होवै मुखि मसतकि लिखिआ होवै लेखु ॥
ਨਾਨਕ ਜੀ ਲਿਖਦੇ ਹਨ, ਬੰਦੇ ਦੇ ਭਾਗਾ ਵਿੱਚ ਹੋਵੇ, ਤਾਂ ਮੁੱਖ ਉਤੇ ਮੱਥੇ ਦੇ ਮੁਕੱਦਰ ਵਿੱਚ ਲਿਖਿਆ ਹੁੰਦਾ ਹੈ॥
O Nanak, He is obtained by those, upon whose faces and foreheads such pre-recorded destiny is written.
6107      ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥
Athisath Theerathh Gur Kee Charanee Poojai Sadhaa Visaekh ||
अठिसठि तीरथ गुर की चरणी पूजै सदा विसेखु ॥
ਉਹ ਚੰਗੇ ਭਾਗਾ ਵਾਲੇ, ਸਾਰੇ ਤੀਰਥਾਂ ਨੂੰ ਆਪਦੇ ਗੁ੍ਰੂ ਦੇ ਚਰਨ ਮੰਨਦੇ ਹਨ, ਉਹ ਗੁਰੂ ਦੇ ਚਰਨਾਂ ਨੂੰ ਹਮੇਸ਼ਾ ਲਈ, ਘੂੱਟ ਕੇ ਫੜ ਲੈਂਦੇ ਹਨ॥
The sixty-eight sacred shrines of pilgrimage are contained in the constant worship of the feet of the Exalted Guru.
 6108   ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥
Hans Haeth Lobh Kop Chaarae Nadheeaa Ag ||
हंसु हेतु लोभु कोपु चारे नदीआ अगि ॥
ਬਗੈਰ ਤਰਸ ਤੋਂ ਨਿਰਦੇਈ, ਲੋਭ, ਮੋਹ, ਗੁੱਸਾ, ਬੰਦੇ ਵਿੱਚ ਇਹ ਅੱਗ ਵਰਗੇ ਹਨ, ਜਿਸ ਕਰਕੇ, ਬੰਦੇ ਨੂੰ ਨੁਕਸਾਨ ਕਰਦੇ ਹਨ॥
Cruelty, material attachment, greed and anger are the four rivers of fire.
6109     ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥
Pavehi Dhajhehi Naanakaa Thareeai Karamee Lag ||2||
पवहि दझहि नानका तरीऐ करमी लगि ॥२॥
ਰੱਬ ਦੀ ਕਿਰਪਾ ਨਾਲ ਗੁਰੂ ਨਾਨਕ ਜੀ ਦੇ ਚਰਨੀ ਲੜ ਲੱਗ ਕੇ, ਇਹ ਦੁਨੀਆਂ ਦੇ ਭਵਜਲ ਵਿੱਚੋਂ  ਤਰੀਦਾ ਹੈ||2||
Falling into them, one is burned, O Nanak! One is saved only by holding tight to good deeds. ||2||
6110       ਪਉੜੀ ॥
Pourree ||
पउड़ी ॥
ਪਉੜੀ ॥
Pauree:
6111     ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥
Jeevadhiaa Mar Maar N Pashhothaaeeai ||
जीवदिआ मरु मारि न पछोताईऐ ॥
ਜਿਉਂਦੇ ਜੀਅ  ਕਾਂਮ, ਕਰੋਧ, ਲੋਭ, ਮੋਹ ਪਿਆਰ ਸਾਰੇ ਲਾਲਚਾਂ ਨੂੰ ਛੱਡ ਕੇ, ਮਰ ਜਾਵੇ, ਤਾਂ ਮਰ ਕੇ ਗਲ਼ਤੀਆਂ ਦੀ ਸਜ਼ਾਂ ਨਹੀਂ ਭੁੱਗਣੀ ਪੈਣੀ॥
While you are alive, conquer death, and you shall have no regrets in the end.
6112     ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥
Jhoothaa Eihu Sansaar Kin Samajhaaeeai ||
झूठा इहु संसारु किनि समझाईऐ ॥
ਇਹ ਸ੍ਰਿਸਟੀ ਵਿੱਚ ਸਾਰਾ ਕੁੱਝ ਫਜ਼ੂਲ, ਬੇਕਾਰ ਹੈ, ਕਰੋੜਾਂ ਵਿੱਚ ਕਿਸੇ ਨੂੰ ਸਮਝ ਲੱਗਦੀ ਹੈ॥
This world is false, but only a few understand this.
6113      ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥
Sach N Dhharae Piaar Dhhandhhai Dhhaaeeai ||
सचि न धरे पिआरु धंधै धाईऐ ॥
ਸਚੇ ਰੱਬ ਨਾਲ ਪ੍ਰੇਮ ਪਿਆਰ ਨਹੀਂ ਕਰਦਾ, ਦੁਨੀਆਂ ਦੇ ਕੰਮ ਕਰਦਾ ਫਿਰਦਾ ਹੈ॥
People do not enshrine love for the Truth; they chase after worldly affairs instead.
6114     ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥
Kaal Buraa Khai Kaal Sir Dhuneeaaeeai ||
कालु बुरा खै कालु सिरि दुनीआईऐ ॥ 
ਮੌਤ ਦਾ ਬਹੁਤ ਖ਼ਤਰਨਾਕ ਨਾਸ਼ ਕਰਨ ਵਾਲਾ, ਜਮ ਲੋਕਾਂ ਦੇ ਉਪਰ ਖੜ੍ਹਾ ਹੈ॥
The terrible time of death and annihilation hovers over the heads of the world.
6115      ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥
Hukamee Sir Jandhaar Maarae Dhaaeeai ||
हुकमी सिरि जंदारु मारे दाईऐ ॥
ਰੱਬ ਦੇ ਹੁਕਮ ਨਾਲ ਹੀ ਜਮ ਜੀਵਾਂ ਉਤੇ ਟੁੱਟ ਪੈਂਦਾ ਹੈ, ਜੀਵ ਨੂੰ ਮਾਰਨ ਲਈ ਆਪਣੀ ਖੇਡ ਖੈਡ ਜਾਂਦਾ ਹੈ॥
By the Hukam of the Lord's Command, the Messenger of Death smashes his club over their heads.
6116       ਆਪੇ ਦੇਇ ਪਿਆਰੁ ਮੰਨਿ ਵਸਾਈਐ ॥
Aapae Dhaee Piaar Mann Vasaaeeai ||
आपे देइ पिआरु मंनि वसाईऐ ॥
ਪਾਰਬ੍ਰਹਿਮ ਆਪਦਾ ਪਿਆਰ ਆਪੇ ਕਰਾਉਂਦਾ ਹੈ, ਆਪ ਨੂੰ ਜ਼ਰੇ-ਜ਼ਰੇ ਵਿੱਚ ਤੇ ਜੀਵਾਂ ਦੇ ਅੰਦਰ ਮਜ਼ੂਦ ਰੱਖਦਾ ਹੈ॥
The Lord Himself gives His Love, and enshrines it within their minds.
6117     ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥
Muhath N Chasaa Vilanm Bhareeai Paaeeai ||
मुहतु न चसा विलमु भरीऐ पाईऐ ॥
ਜਦੋਂ ਪਾਈ ਭਰ ਜਾਂਦੀ ਹੈ ਤਾਂ ਜੀਵ ਦੇ ਸਾਹ ਮੁੱਕ ਜਾਂਦੇ ਹਨ, ਜੀਵ ਉਤੇ ਮੌਤ ਕਹਿਰ ਢਾਹਉਂਦੀ ਹੈ, ਇੱਕ ਭੋਰਾ ਪਲਕ ਝੱਮਕਣ ਜੋਗਾ ਸਮਾਂ ਵੀ ਨਹੀਂ ਲੱਗਦਾ॥
Not a moment or an instant's delay is permitted, when one's measure of life is full.
6118      ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥
Gur Parasaadhee Bujh Sach Samaaeeai ||20||
गुर परसादी बुझि सचि समाईऐ ॥२०॥
.ਸਤਿਗੁਰ ਦੀ ਕਿਰਪਾ ਨਾਲ, ਕੋਈ ਵਿਰਲਾ ਬੰਦਾ ਹੀ ਰੱਬ ਦੀ ਯਾਦ ਵਿੱਚ ਜੁੜਦਾ ਹੈ||20||
By Guru's Grace, one comes to know the True One, and is absorbed into Him. ||20||
6119      ਸਲੋਕੁ ਮਃ ੧ ॥
Salok Ma 1 ||
सलोकु मः १ ॥
ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 1 ||
Shalok, First Mehl:
6120       ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥
Thumee Thumaa Vis Ak Dhhathooraa Nim Fal ||
तुमी तुमा विसु अकु धतूरा निमु फलु ॥
ਤੁੰਮੀ-ਤੁੰਮਾ, ਅੱਕ, ਧਤੂਰਾ, ਨਿਮ ਦਾ ਫ਼ਲ ਜ਼ਹਿਰ ਵਾਂਗ ਬਹੁਤ ਕੋੜਾ ਹੈ, ਜੀਭ ਉਤੇ ਨਹੀਂ ਰੱਖ ਹੁੰਦਾ॥
Bitter melon, swallow-wort, thorn-apple and nim fruit
6121       ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥
Man Mukh Vasehi This Jis Thoon Chith N Aavehee ||
मनि मुखि वसहि तिसु जिसु तूं चिति न आवही ॥
ਉਨਾਂ ਬੰਦਿਆਂ ਦੇ ਚਿਤ ਵੀ ਇੰਨੇ ਹੀ ਕੌੜੇ ਹਨ, ਮੂੰਹੋਂ ਜ਼ਹਿਰ ਉਗਲਦੇ ਹਨ, ਜਿੰਨਾਂ ਦੇ ਜੀਆਂ ਅੰਦਰ, ਪ੍ਰਭੂ ਤੂੰ ਨਹੀਂ ਵੱਸਦਾ॥
 These bitter poisons lodge in the minds and mouths of those who do not remember You.
6122        ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥੧॥
Naanak Keheeai Kis Handtan Karamaa Baaharae ||1||
नानक कहीऐ किसु हंढनि करमा बाहरे ॥१॥
ਨਾਨਕ ਜੀ ਲਿਖਦੇ ਹਨ, ਐਸੇ ਮਾੜੇ ਕਰਮਾਂ ਵਾਲਿਆਂ ਨੂੰ ਮਨ ਦਾ ਸਕੂਨ ਨਹੀਂ ਮਿਲਦਾ, ਰੱਬ ਤੋਂ ਬਗੈਰ ਮਨ ਦਾ ਐਸਾ ਜ਼ਹਿਰੀਲਾ, ਰੋਗ ਕੋਈ ਹੋਰ ਦੂਰ ਨਹੀਂ ਕਰ ਸਕਦਾ||1||
O Nanak, how shall I tell them this? Without the karma of good deeds, they are only destroying themselves. ||1||
6123      ਮਃ ੧ ॥
Ma 1 ||
मः १ ॥
ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 1 ||
First Mehl:
6124     ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥
Math Pankhaeroo Kirath Saathh Kab Outham Kab Neech ||
मति पंखेरू किरतु साथि कब उतम कब नीच ॥
ਬੰਦੇ ਦੀ ਅੱਕਲ ਪੰਛੀਆਂ ਵਾਂਗ ਉਡਾਰੀਆਂ ਮਾਰਦੀ ਹੈ, ਪਿਛਲੇ ਕੀਤੇ ਕਰਮਾਂ ਕਰਕੇ ਐਸਾ ਸੁਭਾਅ ਬੱਣਿਆਂ ਹੈ। ਕਦੇ ਬਹੁਤ ਸੁਭ ਪਵਿੱਤਰ ਬੱਣਦਾ ਹੈ, ਕਦੇ ਬਹੁਤ ਨੀਚ ਕੰਮ ਕਰਦਾ ਹੈ॥
The intellect is a bird; on account of its actions, it is sometimes high, and sometimes low.

Comments

Popular Posts