ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੫੩ Page 153 of 1430

6374 ਗਉੜੀ ਮਹਲਾ
Gourree Mehalaa 1 ||

गउड़ी महला


ਗਉੜੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ
Gauree, First Mehl:

6375 ਕਾਮੁ ਕ੍ਰੋਧੁ ਮਾਇਆ ਮਹਿ ਚੀਤੁ



Kaam Krodhh Maaeiaa Mehi Cheeth ||

कामु क्रोधु माइआ महि चीतु


ਪ੍ਰਭੂ ਜੀ ਬੰਦੇ ਦਾ ਸਰੀਰ, ਸਰੀਰਕ ਅੰਨਦ ਵਿੱਚ ਲੱਗਦਾ ਹੈ, ਮਨ ਗੁੱਸੇ ਵਿੱਚ ਰਹਿੰਦਾ ਹੈ, ਮਨ ਧੰਨ ਦੌਲਤ, ਦੁਨੀਆਂ ਦੀਆਂ ਵਸਤੂਆਂ ਵਿੱਚ ਲੱਗ ਗਿਆ ਹੈ॥
The conscious mind is engrossed in sexual desire, anger and Maya.

6376 ਝੂਠ ਵਿਕਾਰਿ ਜਾਗੈ ਹਿਤ ਚੀਤੁ



Jhooth Vikaar Jaagai Hith Cheeth ||

झूठ विकारि जागै हित चीतु


ਪ੍ਰਭੂ ਜੀ ਬੰਦੇ ਦਾ ਜੀਅ ਦੁਨੀਆਂ ਦੀਆਂ ਵਸਤੀਆਂ, ਵਿਕਾਰ ਕੰਮਾਂ ਧੰਨ ਦੌਲਤ ਵਿੱਚ ਰੱਚ ਗਿਆ ਹੈ, ਰੂਪ ਦੇ ਲਾਲਚ ਵਿੱਚ ਆ ਕੇ, ਮਨ ਝੂਠ ਐਨੇ ਬੋਲਦਾ ਹੈ, ਕੋਈ ਕਸਰ ਨਹੀਂ ਛੱਡਦਾ, ਹਰ ਸਮੇਂ ਝੂਠ ਮੂੰਹ ਉਤੇ ਆਇਆ ਰਹਿੰਦਾ ਹੈ॥
The conscious mind is awake only to falsehood, corruption and attachment.

6377 ਪੂੰਜੀ ਪਾਪ ਲੋਭ ਕੀ ਕੀਤੁ



Poonjee Paap Lobh Kee Keeth ||

पूंजी पाप लोभ की कीतु


ਪ੍ਰਭੂ ਜੀ ਬੰਦਾ ਦੁਨੀਆਂ ਮਾੜੇ ਕੰਮ ਕਰਦਾ ਹੈ, ਬਹੁਤ ਲਾਲਚੀ ਹੈ, ਹਰ ਨੀਚ ਕੰਮ ਵੀ ਕਰਦਾ ਹੈ॥
It gathers in the assets of sin and greed.

6378 ਤਰੁ ਤਾਰੀ ਮਨਿ ਨਾਮੁ ਸੁਚੀਤੁ ੧॥



Thar Thaaree Man Naam Sucheeth ||1||

तरु तारी मनि नामु सुचीतु ॥१॥


ਰੱਬ ਦਾ ਨਾਂਮ ਸਾਵਧਾਨ ਹੋ ਕੇ, ਮਨ ਵਿੱਚ ਚੇਤੇ ਕਰਕੇ, ਦੁਨੀਆਂ ਦੇ ਵਿਕਾਰਾਂ ਧੰਨ ਦੌਲਤ, ਲਾਲਚ, ਸੋਹਣੇ ਰੂਪਾਂਤੋਂ ਛੁੱਟ ਹੋ ਜਾਈਦਾ ਹੈ||1||


So swim across the river of life, O my mind, with the Sacred Naam, the Name of the Lord. ||1||
6379 ਵਾਹੁ ਵਾਹੁ ਸਾਚੇ ਮੈ ਤੇਰੀ ਟੇਕ
Vaahu Vaahu Saachae Mai Thaeree Ttaek ||

वाहु वाहु साचे मै तेरी टेक


ਰੱਬ ਜੀ-ਪ੍ਰਮਾਤਮਾਂ ਜੀ ਤੇਰੀ ਬੱਲੇ ਬੱਲੇ ਹੈ, ਸਾਰੇ ਪਾਸੇ ਤੇਰੇ ਹੀ ਵਾਰੇ ਨਿਆਰੇ ਹਨ। ਸਾਰੀ ਸ੍ਰਿਸਟੀ ਨੂੰ ਤੇਰੀ ਮੇਹਰਬਾਨੀ ਦੀ ਲੋੜ ਹੈ, ਤੂੰ ਸਬ ਦਾ ਪਾਲਣ, ਪੈਦਾ ਕਰਨ ਵਾਲਾ ਹੈ, ਤੇਰੀ ਹੀ ਸਬ ਨੂੰ ਲੋੜ ਹੈ॥
Waaho! Waaho! - Great! Great is my True Lord! I seek Your All-powerful Support.

6380 ਹਉ ਪਾਪੀ ਤੂੰ ਨਿਰਮਲੁ ਏਕ ੧॥ ਰਹਾਉ



Ho Paapee Thoon Niramal Eaek ||1|| Rehaao ||

हउ पापी तूं निरमलु एक ॥१॥ रहाउ


ਪ੍ਰਭ ਜੀ ਮੈਂ ਬਹੁਤ ਮਾੜਾ ਹਾਂ, ਮੇਰੇ ਕੰਮ ਵੀ ਬਹੁਤ ਮਾੜੇ ਹੀ ਹਨ, ਮੈਂ ਬਹੁਤ ਪਾਪ ਕੀਤੇ ਹਨ, ਇੱਕ ਰੱਬ ਜੀ ਤੁੰ ਹੀ ਪਵਿੱਤਰ ਹੈ1॥ ਰਹਾਉ
I am a sinner - You alone are pure. ||1||Pause||

6381 ਅਗਨਿ ਪਾਣੀ ਬੋਲੈ ਭੜਵਾਉ



Agan Paanee Bolai Bharravaao ||

अगनि पाणी बोलै भड़वाउ


ਸਬ ਜੀਵਾਂ, ਬੰਦੇ ਅੰਦਰ ਗੁੱਸੇ, ਕਾਂਮ, ਲੋਭ, ਮੋਹ, ਲਾਲਚ ਹੰਕਾਰ ਦੀ ਅੱਗ ਹੈ, ਇਨਾਂ ਕਰਕੇ ਅੱਗ ਭੱਟਕਦੀ ਹੈ, ਪਾਣੀ ਛੱਲਾਂ ਮਾਰਦਾ ਹੈ, ਬੰਦਾ ਮਾੜਾ-ਬੁਰਾ ਬੋਲਦਾ ਹੈ॥
Fire and water join together, and the breath roars in its fury!

6382 ਜਿਹਵਾ ਇੰਦ੍ਰੀ ਏਕੁ ਸੁਆਉ



Jihavaa Eindhree Eaek Suaao ||

जिहवा इंद्री एकु सुआउ


ਇੱਕ ਹੋਰ ਸਰੀਰ ਦਾ ਅੰਗ ਜੀਭ ਨੂੰ ਖਾਂਣ ਦਾ ਸੁਆਦ ਲੱਗਾ ਹੋਇਆ ਹੈ, ਭਾਤ-ਭਾਤ ਦੇ ਸੁਆਦ ਖਾ ਕੇ ਵੀ ਨੀਅਤ ਨਹੀਂ ਭਰਦੀ॥
The tongue and the sex organs each seek to taste.

6383 ਦਿਸਟਿ ਵਿਕਾਰੀ ਨਾਹੀ ਭਉ ਭਾਉ



Dhisatt Vikaaree Naahee Bho Bhaao ||

दिसटि विकारी नाही भउ भाउ


ਬੰਦੇ ਦੀਆਂ ਅੱਖਾਂ ਨੂੰ ਸੋਹਣੀਆਂ ਚੀਜ਼ਾਂ ਦੇਖਣੇ ਦਾ ਸ਼ੌਕ ਪਿਆ ਹੈ, ਵਿਕਾਰ ਸੁਹਪੱਣ ਨੂੰ ਦੇਖ-ਦੇਖ ਕੇ, ਇੰਨਾਂ ਮਸਤ ਹੋ ਗਿਆ ਹੈ, ਕਾਸੇ ਦਾ ਨਾਂ ਹੀ ਕੋਈ ਪਿਆਰ ਹੈ, ਨਾਂ ਹੀ ਰੱਬ ਦਾ ਡਰ ਹੈ॥
The eyes which look upon corruption do not know the Love and the Fear of God.

6384 ਆਪੁ ਮਾਰੇ ਤਾ ਪਾਏ ਨਾਉ ੨॥



Aap Maarae Thaa Paaeae Naao ||2||

आपु मारे ता पाए नाउ 2


ਆਪਣੇ ਆਪ ਨੂੰ ਪ੍ਰਭੂ ਪਤੀ ਮੂਹਰੇ ਗੁਆ ਦੇਈਏ, ਆਪਣੀ ਹੋਂਦ ਮੁੱਕਾ ਕੇ, ਤੂੰਹੀਂ ਤੂੰ ਰੱਬ ਯਾਰ ਨੂੰ ਕਹੀ ਜਈਏ, ਉਹ ਆਪਣਾਂ ਬੱਣਾਂ ਕੇ, ਆਪਦੇ ਰੰਗ ਵਿੱਚ ਰੰਗ ਲੈਂਦਾ ਹੈ.||2||


Conquering self-conceit, one obtains the Name. ||2||
6385 ਸਬਦਿ ਮਰੈ ਫਿਰਿ ਮਰਣੁ ਹੋਇ
Sabadh Marai Fir Maran N Hoe ||

सबदि मरै फिरि मरणु होइ


ਬੰਦੇ ਵਿੱਚੋਂ ਸਤਿਗੁਰਾਂ ਦੇ ਸ਼ਬਦ ਨੂੰ ਪੜ੍ਹ-ਸੁਣ ਕੇ, ਆਪਣੇ ਅੰਦਰੋਂ ਸਾਰੀਆਂ ਚੱਤਰ-ਚਲਾਕੀਆਂ ਮਰ ਜਾਂਦੀਆਂ ਹਨ, ਸਬ ਲਾਲਚ ਮਨ ਵਿੱਚੋਂ ਮਰ ਜਾਂਦੇ ਹਨ। ਫਿਰ ਉਹ ਰੱਬ ਦੀ ਰਜ਼ਾ ਵਿੱਚ ਚੱਲਦਾ ਹੈ। ਐਸਾ ਬੰਦਾ ਰੱਬ ਦੇ ਪ੍ਰੇਮ ਵਿੱਚ ਮਿਲ ਕੇ ਸਪੂਰਨ ਹੋ ਜਾਂਦਾ ਹੈ॥
One who dies in the Word of the Shabad, shall never again have to die.

6386 ਬਿਨੁ ਮੂਏ ਕਿਉ ਪੂਰਾ ਹੋਇ



Bin Mooeae Kio Pooraa Hoe ||

बिनु मूए किउ पूरा होइ


ਆਪਦੀਆਂ ਮਾੜੀਆਂ ਆਦਤਾਂ ਛੱਡਣ ਬਗੈਰ, ਬੰਦਾ ਹੋਰ ਗੁਣ ਕਿਵੇਂ ਲੈ ਸਕਦਾ ਹੈ?ਆਪਣੇ ਆਪ ਨੂੰ ਭੁੱਲਾ ਕੇ , ਗੁਆ ਕੇ. ਰੱਬ ਦੀ ਮੰਨ ਕੇ, ਤਾਂ ਆਪਣੀਆਂ ਉਣਤਾਂਈਆਂ, ਖੱਤਮ ਹੁੰਦੀਆਂ ਹਨ, ਰੱਬੀ ਗੁਣ ਮਨ ਵਿੱਚ ਪ੍ਰਵੇਸ਼ ਕਰਦੇ ਹਨ, ਤਾਂ ਰੱਬ ਨਾਲ ਮਿਲਾਪ ਹੁੰਦਾ ਹੈ॥
Without such a death, how can one attain perfection?

6387 ਪਰਪੰਚਿ ਵਿਆਪਿ ਰਹਿਆ ਮਨੁ ਦੋਇ



Parapanch Viaap Rehiaa Man Dhoe ||

परपंचि विआपि रहिआ मनु दोइ


ਮਨ ਦੁਨੀਆਂ ਵਿੱਚ ਮਾਇਆ ਦੇ ਕੰਮਾਂ ਦੇ ਲਾਲਚ ਵਿੱਚ ਲੱਗਿਆ ਹੋਇਆ ਹੈ॥
The mind is engrossed in deception, treachery and duality.

6388 ਥਿਰੁ ਨਾਰਾਇਣੁ ਕਰੇ ਸੁ ਹੋਇ ੩॥



Thhir Naaraaein Karae S Hoe ||3||

थिरु नाराइणु करे सु होइ ॥३॥


ਜਿਸ ਬੰਦੇ ਨੂੰ ਪ੍ਰਭ ਜੀ ਆਪ ਟਿਕਾ ਕੇ, ਅਡੋਲ ਕਰਕੇ, ਦੁਨੀਆਂ ਵਿੱਚ ਰਹਿੰਦੇ ਨੂੰ ਵੀ, ਮਾਇਆ ਦੇ ਲਾਲਚਾਂ ਤੋਂ ਬੱਚਾ ਲੈਂਦਾ ਹੈ, ਉਹੀ ਭੱਟਕਣਾਂ ਤੋਂ ਬੱਚਦਾ ਹੈ||3||


Whatever the Immortal Lord does, comes to pass. ||3||
6389 ਬੋਹਿਥਿ ਚੜਉ ਜਾ ਆਵੈ ਵਾਰੁ
Bohithh Charro Jaa Aavai Vaar ||

बोहिथि चड़उ जा आवै वारु


ਪ੍ਰਭ ਜੀ ਦੇ ਪ੍ਰੇਮ ਪਿਆਰ ਦੀ ਗਲ਼ਵੱਕੜੀ ਦਾ ਤਾਂ ਅੰਨਦ ਤਾਂ ਹੀ ਲੈ ਸਕਦੇ ਹਾਂ, ਜੇ ਪ੍ਰਭ ਜੀ ਆਪ ਮੋਹਤ ਹੋਵੇ, ਤਾਂ ਵਾਰੀ ਆਵੇਗੀ, ਜੇ ਉਹ ਆਪ ਰੱਬ ਪਿਆਰ ਕਰਨਾਂ ਚਾਹੇ ਤਾਂ ਪਾਰਬ੍ਰਹਿਮ ਨੂੰ ਮਿਲ ਹੋ ਸਕਦਾ ਹੈ॥
So get aboard that boat when your turn comes.

6390 ਠਾਕੇ ਬੋਹਿਥ ਦਰਗਹ ਮਾਰ
Thaakae Bohithh Dharageh Maar ||
ठाके बोहिथ दरगह मार
ਜੋ ਪ੍ਰਭ ਜੀ ਦੀ ਮੇਹਰ ਨਾਲ ਪ੍ਰੇਮ ਪਿਆਰ ਦੀ ਗਲਵੱਕੜੀ ਵਿੱਚ ਨਹੀਂ ਆਉਂਦੇ, ਉਨਾਂ ਨੂੰ ਮਰਨ ਪਿਛੋਂ ਦਰਗਾਹ ਵਿੱਚ ਖੜ੍ਹਨ ਨਹੀਂ ਦਿੱਤਾ ਜਾਂਦਾ, ਧੱਕੇ ਮਾਰ ਕੇ, ਬਾਹਰ ਕਰ ਦਿੱਤਾ ਜਾਂਦਾ ਹੈ, ਫਿਰ ਜਨਮ-ਮਰਨ ਦਾ ਚੱਕਰ ਪੈ ਜਾਂਦਾ ਹੈ॥
Those who fail to embark upon that boat shall be beaten in the Court of the Lord


6391 ਸਚੁ ਸਾਲਾਹੀ ਧੰਨੁ ਗੁਰਦੁਆਰੁ
Sach Saalaahee Dhhann Guradhuaar ||
सचु सालाही धंनु गुरदुआरु
ਸਤਿਗੁਰਾਂ ਦੇ ਘਰਦਰ ਧੰਨ ਹੈ, ਜਿਸ ਵਿੱਚ ਬੈਠ ਕੇ, ਗੁਰੂ ਦੇ ਲੜ ਲੱਗ ਕੇ, ਬਾਣੀ ਪੜ੍ਹਨ ਸੁਣਨ ਨਾਲ ਪਵਿੱਤਰ ਪ੍ਰਭ ਜੀ ਦੇ ਗੁਣਾਂ ਦੀ ਪ੍ਰਸੰਸਾ ਕਰ ਸਕਦੇ ਹਾਂ॥
Blessed is that Gurdwara, the Guru's Gate, where the Praises of the True Lord are sung.


6392 ਨਾਨਕ ਦਰਿ ਘਰਿ ਏਕੰਕਾਰੁ ੪॥੭॥
Naanak Dhar Ghar Eaekankaar ||4||7||
नानक दरि घरि एकंकारु ॥४॥७॥
ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਸਰੀਰ ਦੇ ਅੰਦਰ ਮਨ ਵਿੱਚ ਇੱਕ ਹੀ ਪ੍ਰਭ ਜੀ ਦਾ ਵਸੇਬਾ ਹੈ, ਇਕ ਹੀ ਹਰ ਥਾਂ ਅਟੱਲ ਹੈ||4||7||
O Nanak, the One Creator Lord is pervading hearth and home. ||4||7||


6393 ਗਉੜੀ ਮਹਲਾ



Gourree Mehalaa 1 ||

गउड़ी महला


ਗਉੜੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ
Gauree, First Mehl:

6394 ਉਲਟਿਓ ਕਮਲੁ ਬ੍ਰਹਮੁ ਬੀਚਾਰਿ



Oulattiou Kamal Breham Beechaar ||

उलटिओ कमलु ब्रहमु बीचारि


ਸਤਿਗੁਰਾਂ ਦੀ ਬਾਣੀ ਪੜ੍ਹਨ-ਸੁਣਨ ਨਾਲ ਹਿਰਦਾ, ਕਮਲ ਫੁੱਲ ਵਾਂਗ ਖਿੜ ਕੇ, ਮਸਤ ਹੋ ਕੇ ਅੰਨਦ ਵਿੱਚ ਆ ਜਾਦਾ ਹੈ, ਰੱਬ ਦੇ ਪ੍ਰੇਮ ਵਿੱਚ ਖੁਸ਼ ਹੋ ਕੇ, ਪਤੀ ਪ੍ਰਭੂ ਦੀਆਂ ਪਿਆਰ ਦੀਆਂ ਗੱਲਾਂ ਸੁਣਾਉਣ ਲੱਗਦਾ ਹੈ॥
The inverted heart-lotus has been turned upright, through reflective meditation on God.

6395 ਅੰਮ੍ਰਿਤ ਧਾਰ ਗਗਨਿ ਦਸ ਦੁਆਰਿ



Anmrith Dhhaar Gagan Dhas Dhuaar ||

अम्रित धार गगनि दस दुआरि


ਸਤਿਗੁਰਾਂ ਦੀ ਅੰਮ੍ਰਿਤ ਬਾਣੀ ਪੜ੍ਹਨ-ਸੁਣਨ ਨਾਲ, ਮਨ ਦੁਨੀਆਂ ਦੇ ਵਿਕਾਰ ਕੰਮਾਂ ਵਿੱਚ ਨਹੀਂ ਫਸਦਾ, ਸਗੋਂ ਉਹ ਦੁਨੀਆਂ ਭਰ ਦੀਆਂ ਗੱਲਾਂ ਤੋਂ ਸੁਚੇਤ ਹੋ ਕੇ, ਊਚਾ ਉਠ ਜਾਦਾ ਹੈ, ਰੱਬੀ ਗਿਆਨ ਵੀ ਹੋ ਜਾਂਦਾ ਹੈ॥
From the Sky of the Tenth Gate, the Ambrosial Nectar trickles down.

6396 ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ੧॥



Thribhavan Baedhhiaa Aap Muraar ||1||

त्रिभवणु बेधिआ आपि मुरारि ॥१॥


ਰੱਬ ਜੀ ਸਾਰੀ ਦੁਨੀਆਂ ਲੋਕ ਪ੍ਰਲੋਕ ਵਿੱਚ ਰੱਚਿਆ ਹੋਇਆ ਹੈ||1||


The Lord Himself is pervading the three worlds. ||1||
6397 ਰੇ ਮਨ ਮੇਰੇ ਭਰਮੁ ਕੀਜੈ
Rae Man Maerae Bharam N Keejai ||

रे मन मेरे भरमु कीजै


ਮੇਰੇ ਮਨ -ਚਿਤ ਕਿਤੇ ਭੁਲੇਖੇ ਵਿੱਚ ਹੀ ਭੁੱਲ ਨਾਂ ਜਾਈਂ॥
O my mind, do not give in to doubt.

6398 ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ੧॥ ਰਹਾਉ



Man Maaniai Anmrith Ras Peejai ||1|| Rehaao ||

मनि मानिऐ अम्रित रसु पीजै ॥१॥ रहाउ


ਜੇ ਚਿਤ ਰਾਜ਼ੀ ਹੋ ਜਾਵੇ ਤਾਂ, ਸਤਿਗੁਰਾਂ ਦੀ ਅੰਮ੍ਰਿਤ ਰਸੁ ਮਿੱਟੀ ਬਾਣੀ ਦਾ ਅੰਨਦ ਲਾਈਏ1॥ ਰਹਾਉ
When the mind surrenders to the Name, it drinks in the essence of Ambrosial Nectar. ||1||Pause||

6399 ਜਨਮੁ ਜੀਤਿ ਮਰਣਿ ਮਨੁ ਮਾਨਿਆ



Janam Jeeth Maran Man Maaniaa ||

जनमु जीति मरणि मनु मानिआ


ਸਤਿਗੁਰਾਂ ਦੇ ਸ਼ਬਦ ਨਾਲ ਇਸ ਜਨਮ ਦੀ ਦੁਨੀਆਵੀ ਭੱਟਕਣਾਂ ਨੂੰ ਮੁੱਕਾ ਕੇ, ਮਰਨ ਦਾ ਡਰ ਚੱਕਿਆ ਜਾਦਾ ਹੈ॥
So win the game of life; let your mind surrender and accept death.

6400 ਆਪਿ ਮੂਆ ਮਨੁ ਮਨ ਤੇ ਜਾਨਿਆ



Aap Mooaa Man Man Thae Jaaniaa ||

आपि मूआ मनु मन ते जानिआ


ਆਪਣੇ ਮਨ ਨੂੰ ਕਾਬੂ ਕਰਕੇ, ਮਨ ਦੇ ਅੰਦਰੋਂ ਹੀ ਭੇਤ ਖੁੱਲ ਜਾਂਦਾ ਹੈ॥
When the self dies, the individual mind comes to know the Supreme Mind.

6401 ਨਜਰਿ ਭਈ ਘਰੁ ਘਰ ਤੇ ਜਾਨਿਆ ੨॥



Najar Bhee Ghar Ghar Thae Jaaniaa ||2||

नजरि भई घरु घर ते जानिआ ॥२॥


ਜਦੋ ਪ੍ਰਭ ਜੀ ਦੀ ਕਿਰਪਾ ਦ੍ਰਿਸ਼ਟੀ ਬੰਦੇ ਉਤੇ ਪੈਦੀ ਹੈ ਤਾਂ, ਬੰਦਾ ਤਨੋਂ-ਮਨੋਂ ਰੱਬ ਰੱਬ ਕਰਨ ਲੱਗ ਜਾਦਾ ਹੈ||2||


As the inner vision is awakened, one comes to know one's own home, deep within the self. ||2||
6402 ਜਤੁ ਸਤੁ ਤੀਰਥੁ ਮਜਨੁ ਨਾਮਿ
Jath Sath Theerathh Majan Naam ||

जतु सतु तीरथु मजनु नामि


ਪਾਰਬ੍ਰਹਿਮ ਦਾਤੇ ਦੀ ਯਾਦ ਵਿੱਚ ਜੁੜੇ ਰਹਿਣਾ ਹੀ ਤੀਰਥਾਂ ਦਾ ਪੁੰਨ ਤੇ ਜਤੁ ਸਤੁ ਹੈ, ਸਾਧਾਂ ਵਾਂਗ਼ ਆਪਣੇ ਸਰੀਰ ਨੂੰ ਤਸੀਹੇ ਦੇਣਾਂ, ਕਾਂਮਕ ਸਰੀਕ ਸ਼ਕਤੀ ਨੂੰ ਸਭਾਲ ਕੇ ਰੱਖਣਾਂ ਸਬ ਪਖੰਡ ਹਨ॥
The Naam, the Name of the Lord, is austerity, chastity and cleansing baths at sacred shrines of pilgrimage.

6403 ਅਧਿਕ ਬਿਥਾਰੁ ਕਰਉ ਕਿਸੁ ਕਾਮਿ



Adhhik Bithhaar Karo Kis Kaam ||

अधिक बिथारु करउ किसु कामि


ਇਹ ਸਾਰੇ ਖੇਖਨ ਕਰਨਾਂ, ਐਸਾ ਕਰਨਾਂ ਸਬ ਬਿਕਾਰ ਹੈ, ਤੀਰਥਾਂ ਤੇ ਨਹਾਉਣਾਂ, ਸਾਧ ਬੱਣਨਾਂ, ਜੋਗ ਲੈਣਾਂ, ਕਾਂਮਕ ਸਰੀਕ ਸ਼ਕਤੀ ਨੂੰ ਸਭਾਲ ਕੇ, ਰੱਖਣ ਦੀ ਦੁਹਾਈ ਸਬ ਪਖੰਡ ਹੈ॥
What good are ostentatious displays?

6404 ਨਰ ਨਾਰਾਇਣ ਅੰਤਰਜਾਮਿ ੩॥



Nar Naaraaein Antharajaam ||3||

नर नाराइण अंतरजामि ॥३॥


ਪਾਰਬ੍ਰਹਿਮ ਪ੍ਰਭ ਜੀ ਸਬ ਦੇ ਅੰਦਰ ਵੱਸਦਾ ਹੈ, ਉਹ ਸਬ ਦੀ ਅੰਦਰ ਦੀ ਹਾਲਤ ਜਾਂਣਦਾ ਹੈ, ਬੰਦੇ ਦੇ ਮਨ ਦੇ ਬਲਬਲੇ, ਅੰਦਰ ਦੇ ਖਿਆਲ ਹੋਰ ਹਨ, ਬਾਰਹ ਲੋਕ ਦਿਖਵਾ ਹੋਰ ਹੈ, ਝੂਠੇ ਪੋਚੇ ਮਾਰਦਾ ਹੈ, ਬੰਦੇ ਦਾ ਮਨ ਤੇ ਰੱਬ ਸਾਰਾ ਕੁੱਝ ਜਾਂਣੀ ਜਾਂਣ ਹੈ ||3||


The All-pervading Lord is the Inner-knower, the Searcher of hearts. ||3||
6405 ਆਨ ਮਨਉ ਤਉ ਪਰ ਘਰ ਜਾਉ
Aan Mano Tho Par Ghar Jaao ||

आन मनउ तउ पर घर जाउ


ਦੁਨੀਆਂ ਦੇ ਵਿਕਾਂਰਾ ਤੋਂ ਬੱਚਣ ਲਈ, ਉਸ ਰੱਬ ਨੂੰ ਮਨ ਵਿੱਚ ਯਾਦ ਕਰਕੇ, ਮੰਨਾਉਣਾਂ ਪੈਂਦਾ ਹੈ, ਸਤਿਗੁਰ ਜੀ ਦਾ ਲੜ ਫੜਨ, ਉਸ ਦੇ ਦਰ ਘਰ, ਦੇ ਸ਼ਬਦ ਪਿਆਰ ਤੋਂ ਬਗੈਰ ਹੋਰ ਥਾਂ ਨਹੀਂ ਹੈ॥
If I had faith in someone else, then I would go to that one's house.

6406 ਕਿਸੁ ਜਾਚਉ ਨਾਹੀ ਕੋ ਥਾਉ



Kis Jaacho Naahee Ko Thhaao ||

किसु जाचउ नाही को थाउ


ਦੁਨੀਆਂ ਦੇ ਸਾਰੇ ਵਿਕਾਰ ਕੰਮ ਕਾਂਮ, ਕਰੋਧ, ਲੋਭ, ਮੋਹ, ਹੰਕਾਂਰ ਤੋਂ ਬਚਣ ਲਈ, ਸਤਿਗੁਰ ਜੀ ਦਾ ਪੱਲਾ ਫੜ ਤੋਂ ਬਗੈਰ ਹੋਰ ਕੋਈ ਥਾਂ ਨਹੀਂ ਹੈ॥
But where should I go, to beg? There is no other place for me.

6407 ਨਾਨਕ ਗੁਰਮਤਿ ਸਹਜਿ ਸਮਾਉ ੪॥੮॥



Naanak Guramath Sehaj Samaao ||4||8||

नानक गुरमति सहजि समाउ ॥४॥८॥


ਸਤਿਗੁਰ ਨਾਨਕ ਜੀ ਦੇ ਧੁਰ ਕੀ ਬਾਣੀ ਦੇ ਇਹ ਸ਼ਬਦ ਪੜ੍ਹ-ਸੁਣ ਕੇ, ਹਰ ਰੋਜ਼ ਚੇਤੇ ਕਰਨ, ਸੁਣਨ ਨਾਲ ਹੋਲੀ-ਹੋਲੀ ਪ੍ਰਭ ਪਤੀ ਜੀ ਦੇ ਵਿੱਚ ਇੱਕ ਮਿਕ ਹੋ ਜਾਈਦਾ ਹੈ, ਉਸੇ ਯਾਰ ਦਾ ਹੀ ਰੂਪ ਬੱਣ ਜਾਈਦਾ ਹੈ||4||8||


O Nanak, through the Guru's Teachings, I am intuitively absorbed in the Lord. ||4||8||
6408 ਗਉੜੀ ਮਹਲਾ
Gourree Mehalaa 1 ||

गउड़ी महला


ਗਉੜੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ
Gauree, First Mehl:

6409 ਸਤਿਗੁਰੁ ਮਿਲੈ ਸੁ ਮਰਣੁ ਦਿਖਾਏ



Sathigur Milai S Maran Dhikhaaeae ||

सतिगुरु मिलै सु मरणु दिखाए


ਸਤਿਗੁਰ ਜੀ ਨਾਲ ਜਦੋਂ ਮੇਲ ਹੋ ਜਾਂਦਾ ਹੈ, ਤਾਂ ਮਨ ਦੇ ਡਰ ਮੁੱਕ ਜਾਦੇ ਹਨ, ਮੌਤ ਦਾ ਡਰ ਮੁੱਕ ਜਾਂਦਾ ਹੈ। ਜੀਵਤ ਮਨ ਦੀ ਮੋਤ ਹੇਵੇਗੀ, ਤਾਂਹੀਂ ਰੱਬ ਦਿਸੇਗਾ।
Meeting the True Guru, we are shown the way to die.

6410 ਮਰਣ ਰਹਣ ਰਸੁ ਅੰਤਰਿ ਭਾਏ



Maran Rehan Ras Anthar Bhaaeae ||

मरण रहण रसु अंतरि भाए


ਸਤਿਗੁਰ ਜੀ ਜਿਸ ਨੂੰ ਮਿਲ ਪੈਂਦੇ ਹਨ, ਉਹ ਵਿਕਾਂਰਾਂ ਦੇ ਲਾਲਚ ਨੂੰ ਛੱਡ ਦਿੰਦੇ ਹਨ, ਚਿਤ-ਜੀਅ ਵਿੱਚ ਵਸਤੂਆਂ ਦੇ, ਮੋਹ ਨੂੰ ਮਾਰ ਕੇ, ਐਸੀ ਮੌਤ ਦਾ ਅੰਨਦ ਲੈਂਦੇ ਹਨ, ਦੁਨੀਆਂ ਦੇ ਡਰਾਂ ਤੋਂ, ਅਡੋਲ ਹੋ ਕੇ. ਰੱਬ ਦੀ ਗੋਦ ਵਿੱਚ ਬੈਠ ਜਾਂਦੇ ਹਨ, ਸਬ ਕਾਸੇ ਵੱਲੋ ਬੇਪ੍ਰਵਾਹ-ਫੱਕਰ ਹੋ ਜਾਦੇ ਹਨ॥
Remaining alive in this death brings joy deep within.

6411 ਗਰਬੁ ਨਿਵਾਰਿ ਗਗਨ ਪੁਰੁ ਪਾਏ ੧॥



Garab Nivaar Gagan Pur Paaeae ||1||

गरबु निवारि गगन पुरु पाए ॥१॥


ਮਨ ਦੇ ਵਾਧੂ ਦੇ ਕੂੜੇ ਵਰਗੇ ਗੰਦੇ ਬਿਚਾਰ, ਹੰਕਾਂਰ ਦੇ ਝਮੇਲੇ-ਕਲੇਸ਼ ਪਰੇ ਕਰਕੇ, ਉਸ ਰੱਬ ਦਾ ਮਿਲਾਪ ਹੁੰਦਾ ਹੈ, ਊਚੇ ਬਿਚਾਰਾਂ ਨਾਲ ਹੀ ਪਵਿੱਤਰ ਪਤੀ ਪ੍ਰਭੂ ਜੀ ਹਾਸਲ ਹੁੰਦੇ ਹਨ||1||
Overcoming egotistical pride, the Tenth Gate is found. ||1||

6412 ਮਰਣੁ ਲਿਖਾਇ ਆਏ ਨਹੀ ਰਹਣਾ



Maran Likhaae Aaeae Nehee Rehanaa ||

मरणु लिखाइ आए नही रहणा


ਜੋ ਜੀਵ, ਸ੍ਰਿਸਟੀ, ਬ੍ਰਹਿਮੰਡ ਸਬ ਆਲਾ ਦੁਆਲਾ ਹੈ। ਇਹ ਸਾਰੇ ਕਾਸੇ ਦਾ ਅੰਤ ਲਾਜ਼ਮੀ ਹੋਣਾਂ ਹੈ। ਸਬ ਦੀ ਪੈਦਾ ਹੋਣ ਵੇਲੇ ਦੀ ਮੌਤ ਲਿਖੀ ਗਈ ਸੀ। ਜੋ ਜੰਮਿਆ ਹੈ, ਕਿਸੇ ਨੇ ਜਿਉਂਦੇ ਨਹੀਂ ਬੱਚਣਾਂ॥
Death is pre-ordained - no one who comes can remain here.

6413 ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ੧॥ ਰਹਾਉ



Har Jap Jaap Rehan Har Saranaa ||1|| Rehaao ||

हरि जपि जापि रहणु हरि सरणा ॥१॥ रहाउ


ਪਾਰਬ੍ਰਹਿਮ ਰੱਬ ਜੀ ਦੇ ਗੁਣਾਂ ਦੀ ਪ੍ਰਸੰਸਾ ਕਰ, ਤੂੰਹੀਂ ਤੂੰਹੀਂ ਰੱਬ-ਰੱਬ ਕਰ, ਉਸ ਦਾ ਬੱਣ ਜਾ, ਰੱਬ ਦੇ ਜੋਗਾ ਹੋ ਜਾ। ਆਪਣਾਂ ਆਪ ਛੱਡਦੇ, ਆਪਣੇ-ਆਪ ਨੂੰ ਰੱਬ ਦੇ ਹਵਾਲੇ ਕਰਦੇ1॥ ਰਹਾਉ
So chant and meditate on the Lord, and remain in the Sanctuary of the Lord. ||1||Pause||

6414 ਸਤਿਗੁਰੁ ਮਿਲੈ ਦੁਬਿਧਾ ਭਾਗੈ



Sathigur Milai Th Dhubidhhaa Bhaagai ||

सतिगुरु मिलै दुबिधा भागै


ਸਤਿਗੁਰ ਜੀ ਜਿਸ ਨੂੰ ਆਪ ਮਿਲਦੇ ਹਨ, ਉਸ ਦੇ ਸਾਰੇ ਭਰਮ, ਦੁਨੀਆਂ ਦਾ, ਕਾਸੇ ਦਾ ਵੀ ਮੋਹ, ਪਿਆਰ, ਸਬ ਝੂਠੇ ਭਲੇਖੇ ਖਤਮ ਹੋ ਜਾਂਦਾ ਹੈ॥
Meeting the True Guru, duality is dispelled.

6415 ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ



Kamal Bigaas Man Har Prabh Laagai ||

कमलु बिगासि मनु हरि प्रभ लागै


ਜੀਅ ਦੀ ਹਾਲਤ ਕਮਲ ਫੁੱਲ ਵਰਗੀ ਬੱਣ ਜਾਂਦੀ ਹੈ, ਦੁਨੀਆਂ ਤੇ ਆਲੇ ਦੁਆਲੇ ਤੋਂ ਬੱਚ ਕੇ, ਮਨ ਖੇੜੇ ਵਿੱਚ ਆ ਕੇ ਮਸਤ ਹੋ ਜਾਂਦਾ ਹੈ, ਜਦੋਂ ਪ੍ਰਭੂ ਪਤੀ ਆਪਣਾਂ ਬੱਣ ਜਾਦਾ ਹੈ, ਉਸ ਨਾਲੋਂ ਸਬ ਦੂਰੀਆਂ ਮਿੱਟ ਜਾਂਦੀ ਹਨ॥
The heart-lotus blossoms forth, and the mind is attached to the Lord God.

6416 ਜੀਵਤੁ ਮਰੈ ਮਹਾ ਰਸੁ ਆਗੈ ੨॥



Jeevath Marai Mehaa Ras Aagai ||2||

जीवतु मरै महा रसु आगै ॥२॥


ਦੁਨੀਆਂ ਦੇ ਵਿਕਾਂਰਾਂ ਵਲੋਂ ਮਨ ਨੂੰ ਰੋਕ ਕੇ, ਲਾਲਚਾ ਤੋਂ ਬੱਚ ਕੇ, ਮਨ ਭੱਟਕਣਾਂ ਛੱਡ ਦਿੰਦਾ ਹੈ। ਰੱਬ ਦੇ ਪਿਆਰ ਵਿੱਚ ਰੁੱਝ ਕੇ, ਉਸ ਕੋਲ ਟਿਕ ਜਾਦਾ ਹੈ। ਪਿਆਰੇ ਦੇ ਨਾਲ ਪਿਆਰ ਕਰਕੇ, ਮਨ ਬਹੁਤ ਅੰਨਦ ਦੀ ਅਵਸਥਾ ਵਿੱਚ ਮਸਤ ਹੋ ਜਾਦਾ ਹੈ||2||


One who remains dead while yet alive obtains the greatest happiness hereafter. ||2||
6417 ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ
Sathigur Miliai Sach Sanjam Soochaa ||

सतिगुरि मिलिऐ सच संजमि सूचा


ਸਤਿਗੁਰ ਨੂੰ ਮਿਲਕੇ, ਉਸ ਦੇ ਕਹਿੱਣੇ ਵਿੱਚ ਰਹਿਕੇ, ਸਤਿਗੁਰ ਦੀ ਬਾਣੀ ਉਤੇ ਜੀਵਨ ਦੀ ਕੱਸਵੱਟੀ ਲਾ ਕੇ, ਔਗੁਣ ਛੱਡ ਕੇ, ਸੱਚੀ-ਸੂਚੀ, ਪਵਿੱਤਰ ਜਿੰਦਗੀ ਜਿਉਣ ਨਾਲ, ਮਨ ਪਵਿੱਤਰ ਹੁੰਦਾ ਹੈ॥
Meeting the True Guru, one becomes truthful, chaste and pure.

6418 ਗੁਰ ਕੀ ਪਉੜੀ ਊਚੋ ਊਚਾ



Gur Kee Pourree Oocho Oochaa ||

गुर की पउड़ी ऊचो ऊचा


ਸਤਿਗੁਰ ਹੀ ਰੱਬ ਤੇ ਜੀਵਾਂ-ਬੰਦਿਆਂ ਨੂੰ ਜੋੜਨ ਦੀ ਕੜੀ ਹੈ। ਸਤਿਗੁਰ ਹੀ ਰੱਬ ਨਾਲ ਜੋੜ ਸਕਦੇ ਹਨ। ਗੁਰੂ ਬਗੈਰ ਗੱਤ ਨਹੀਂ ਹੈ। ਸਤਿਗੁਰਾਂ ਦੀ ਬਾਣੀ ਵਿੱਚੋਂ ਮੋਤੀਆਂ ਹੀਰਿਆ ਵਰਗੇ, ਰਤਨਾਂ ਵਰਗੇ, ਮਹਿੰਗੇ ਪਵਿੱਤਰ ਸ਼ਬਦਾਂ ਦਾ ਗਿਆਨ ਹਾਸਲ ਕਰਕੇ, ਆਤਮਾਂ ਨੂੰ ਬਹੁਤ ਊਚਾ, ਹੋਰ ਸੂਚਾ-ਪਵਿੱਤਰ ਬੱਣਿਆਂ ਜਾਂਦਾ ਹੈ।
Climbing up the steps of the Guru's Path, one becomes the highest of the high.

6419 ਕਰਮਿ ਮਿਲੈ ਜਮ ਕਾ ਭਉ ਮੂਚਾ ੩॥



Karam Milai Jam Kaa Bho Moochaa ||3||

करमि मिलै जम का भउ मूचा ॥३॥


ਸਤਿਗੁਰਾਂ ਦੀ ਇਸ ਬਾਣੀ ਦਾ ਖ਼ਜਾਨਾਂ, ਰੱਬ ਦਾ ਨਾਂਮ ਚੰਗੇ ਭਾਗਾਂ ਨਾਲ ਹਾਸਲ ਹੁੰਦਾ ਹੈ, ਉਸੇ ਦਾ ਮੌਤ ਦਾ ਤੇ ਸਬ ਡਰ ਮੁੱਕ ਜਾਦਾ ਹੈ||3||


When the Lord grants His Mercy, the fear of death is conquered. ||3||
6420 ਗੁਰਿ ਮਿਲਿਐ ਮਿਲਿ ਅੰਕਿ ਸਮਾਇਆ
Gur Miliai Mil Ank Samaaeiaa ||

गुरि मिलिऐ मिलि अंकि समाइआ


ਜਿਸ ਨੂੰ ਸਤਿਗੁਰਾਂ ਦੀ ਇਸ ਬਾਣੀ ਦਾ ਖ਼ਜਾਨਾਂ ਮਿਲ ਜਾਦਾ ਹੈ। ਉਹੀ ਰੱਬ ਦੀ ਯਾਦ ਵਿੱਚ, ਦੁਨੀਆਂ ਵੱਲੋਂ ਬੇਸੁਰਤ ਹੋ ਕੇ, ਰੱਬ ਦੇ ਪਿਆਰ, ਪ੍ਰੇਮ ਵਿੱਚ ਪਾਗਲ ਹੋ ਕੇ, ਰੱਬ ਨਾਲ ਲੀਨ ਹੋ ਜਾਂਦਾ ਹੈ॥
Uniting in Guru's Union, we are absorbed in His Loving Embrace.

6421 ਕਰਿ ਕਿਰਪਾ ਘਰੁ ਮਹਲੁ ਦਿਖਾਇਆ



Kar Kirapaa Ghar Mehal Dhikhaaeiaa ||

करि किरपा घरु महलु दिखाइआ


ਸਤਿਗੁਰ ਨੇ ਐਸੀ ਮੇਹਰ ਕੀਤੀ ਹੈ, ਰੱਬ ਨੂੰ ਮਿਲਾ ਕੇ, ਉਸ ਦੀ ਊਚੀ ਸੂਚੀ ਯਾਦ ਵਿੱਚ ਜੋੜ ਦਿੱਤਾ ਹੈ। ਮਨ ਵਿੱਚ ਹੀ ਉਸ ਦਾ ਪਵਿੱਤਰ ਦੁਆਰ ਦਿਖਾ ਦਿੱਤਾ ਹੈ।
Granting His Grace, He reveals the Mansion of His Presence, within the home of the self.

6422 ਨਾਨਕ ਹਉਮੈ ਮਾਰਿ ਮਿਲਾਇਆ ੪॥੯॥



Naanak Houmai Maar Milaaeiaa ||4||9||

नानक हउमै मारि मिलाइआ ॥४॥९


ਸਤਿਗੁਰ ਨਾਨਕ ਜੀ ਬਾਣੀ ਦੇ ਸ਼ਬਦ ਦੀ ਚੋਟ ਨਾਲ, ਚੰਗੇ ਕੰਮ ਕਰਕੇ, ਹੰਕਾਂਰ ਮੈਂ-ਮੈਂ ਮਾਰ ਲਈ ਜਾਾਂਦੀ ਹੈ, ਤਾਂ ਰੱਬ ਨੂੰ ਮਿਲਿਆ ਜਾਦਾ ਹੈ||4||9||


O Nanak, conquering egotism, we are absorbed into the Lord. ||4||9||

Comments

Popular Posts