ਸਿਰਫ਼ ਇੱਕ ਦੂਜੇ ਦੇ ਰੂਪ ਨੂੰ ਹੀ ਤੱਕਿਆ ਸੀ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਅੱਜ ਕੱਲ ਦੇ ਦਿਨ ਸਨ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾਂ ਸੀ। ਉਸ ਦਿਨ ਗੁਰਦੁਆਰਾ ਸਹਿਬ ਰੈਣ ਸਵਾਈ ਦਾ, ਪੂਰੀ ਰਾਤ ਦਾ ਕਿਰਤਨ ਸੀ। ਰਾਜ ਵੀ ਉਥੇ ਕਿਰਤਨ ਵਿੱਚ ਸ਼ਾਮਲ ਸੀ। ਉਹ ਪੂਰੀ ਰਾਤ ਰੱਬੀ ਬਾਣੀ ਦਾ ਕਿਰਤਨ ਸੁਣਦੀ ਰਹੀ। ਤੱੜਕੇ ਚਾਰ ਵਜੇ ਤੱਕ ਸੰਗਤ ਘਰਾਂ ਨੂੰ ਮੁੜਨ ਲੱਗ ਗਈ ਸੀ। ਗਿੱਣਤੀ ਦੇ ਮਰਦ ਔਰਤਾਂ ਬੱਚੇ ਸਨ। ਰਾਜ ਦੀ ਨਜ਼ਰ ਉਸ ਉਤੇ ਪਈ। ਉਹ ਮੋਤੀਆਂ ਪੱਗ ਵਿੱਚ ਹੋਰ ਵੀ ਨਿਖਰ ਕੇ, ਚਿੱਟਾ ਦੁੱਧ ਲੱਗਦਾ ਸੀ। ਉਸ ਦੀ ਖੂਬਸੂਰਤੀ ਦੇਖ ਕੇ, ਮਨ ਪ੍ਰਭੂ ਦੀ ਸੁੰਦਰਤਾਂ ਦੀ ਪ੍ਰਸੰਸਾ ਕਰਨ ਲੱਗਾ। ਉਸ ਵਰਗਾ ਦੁਨੀਆਂ ਉਤੇ ਹੋਰ ਨਹੀਂ ਲੱਭਾਂ। ਉਸ ਦਿਨ ਤੋਂ ਬਾਅਦ ਮੋਤੀਆਂ ਪੱਗ ਵਾਲੇ ਨੂੰ ਵੀ ਇਲਮ ਹੋ ਗਿਆ। ਰਾਜ ਤੇ ਉਸ ਵਿੱਚ ਰੂਹ ਦਾ ਪਿਆਰ ਹੋ ਗਿਆ ਹੈ। ਇਹ ਪਿਆਰ ਛੇ ਮਹੀਨੇ ਚੱਲਿਆ। ਜੋ ਬਿਲਕੁਲ ਸੂਚੇ ਮੋਤੀ ਵਰਗਾ ਸੀ। ਦੋਨਾਂ ਨੇ ਇੱਕ ਦੂਜੇ ਦੇ ਰੂਪ ਨੂੰ ਹੀ ਤੱਕਿਆ ਸੀ। ਕਦੇ ਛੂਹ ਕੇ ਸਰੀਰ ਦੀ ਭੁੱਖ ਨਹੀਂ ਮਿਟਾਈ ਸੀ। ਉਸ ਪਿਛੋਂ ਉਹ ਮੋਤੀਆਂ ਪੱਗ ਵਾਲਾ ਰੱਬ ਜਾਂਣੇ ਕਿਥੇ ਗਾਇਬ ਹੋ ਗਿਆ?
ਸਯੋਗ ਵਿਯੋਗ ਰੱਬ ਬਣਾਉਂਦਾ ਹੈ। ਸਯੋਗ ਵੀ ਹੋਣਾਂ ਹੀ ਹੈ। ਇਸ ਤੋਂ ਕੋਈ ਵੀ ਬਚ ਨਹੀਂ ਸਕਦਾ। ਇਹ ਭਾਗਾਂ ਵਿੱਚ ਮੱਥੇ ਉਤੇ ਉਕਰਿਆ ਹੁੰਦਾ ਹੈ। ਮੱਥੇ ਦੀਆਂ ਲਕੀਰਾਂ ਨੂੰ ਕੋਈ ਮੇਟ ਨਹੀਂ ਸਕਦਾ। ਰੱਬ ਹੀ ਹੈ, ਜੋ ਚਾਹੇ ਕਰ ਸਕਦਾ ਹੈ। ਉਹ ਬਹੁਤ ਪਿਆਰ ਕਰਦਾ ਹੈ। ਬਹੁਤ ਮਿੱਠੇ ਫ਼ਲ ਦਿੰਦਾ ਹੈ। ਜਿੰਦਗੀ ਅੰਨਦ ਵਾਲੀ ਬੱਣਾਂ ਦਿੰਦਾ ਹੈ। ਇਹ ਸਾਰੇ ਸਬੰਧ ਰੱਬ ਦੇ ਹੀ ਬੱਸ ਹਨ। ਕਿਸੇ ਦਾ ਜ਼ੋਰ ਨਹੀਂ ਚਲਦਾ। ਕੋਈ ਕਿੰਨਾਂ ਵੀ ਅੱਕਲ ਵਾਲਾ ਹੋਵੇ। ਰੱਬ ਦੇ ਫੈਸਲਿਆਂ ਅੱਗੇ, ਕਿਸੇ ਦਾ ਜ਼ੋਰ ਨਹੀਂ ਚਲਦਾ। ਇਹ ਕੁਦਰੱਤ ਦੀ ਬਹੁਤ ਮਿੱਠੀ ਰੁੱਤ ਹੁੰਦੀ ਹੈ। ਜਦੋ ਕਿਸੇ ਨੂੰ ਪਿਆਰ ਹੁੰਦਾ ਹੈ। ਇਸ ਪਿਆਰੇ ਦੇ ਮਿਲਣ ਦਾ ਸੁਆਦ ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦੇ। ਮਨ ਦੇ ਸਾਰੇ ਬੱਲਬਲੇ ਮਨ ਜਾਂਣਦਾ ਹੈ। ਪਿਆਰੇ ਨੂੰ ਮਿਲਾਉਣ ਲਈ ਸੱਤ ਸਮੁੰਦਰ ਵੀ ਪਾਰ ਕਰਾ ਦਿੰਦਾ ਹੈ। ਨਵਾਂ ਜਨਮ ਵੀ ਦੇ ਦਿੰਦਾ ਹੈ। ਅੱਖ ਝੱਪਕੇ ਨਾਲ ਦੋ ਰੂਹਾਂ ਨੂੰ ਮੇਲ ਕਰਾ ਦਿੰਦਾ ਹੈ। ਦੁਨੀਆਂ ਕੀ ਐਸੀ ਕੀ ਤੈਸੀ। ਕਿਸੇ ਦੀ ਪ੍ਰਵਾਹ ਨਹੀਂ ਹੁੰਦੀ। ਮਨ ਬਹੁਤ ਸਕੂਨ ਵਿੱਚ ਹੁੰਦਾ ਹੈ। ਇਹ ਸਕੂਨ ਕਿੰਨਾਂ ਕੁ ਚਿਰ ਹਜ਼ਮ ਹੁੰਦਾ ਹੈ?
ਰਾਜ ਨੂੰ ਮੈਂ ਹਮੇਸ਼ਾਂ ਹੀ ਛੇੜਦੀ ਹਾਂ। ਪੁੱਛਦੀ ਹਾਂ, " ਕੀ ਤੇਰਾ ਮੋਤੀਆਂ ਪੱਗ ਵਾਲਾ ਲੱਭਾ ਹੈ? ਅੱਜ ਕੱਲ ਮੇਰੀ ਪੂਰੀ ਦੁਨੀਆਂ ਦੇ ਮੀਡੀਏ ਨਾਲ ਜੋਟੀ ਹੈ। ਅਖ਼ਬਾਰਾਂ ਵਿੱਚ ਐਡ ਲਾ ਦਿੰਦੇ ਹਾਂ। ਆਥਣ ਨੂੰ ਤੇਰੀ ਝੋਲੀ ਵਿੱਚ ਪਾ ਦਿੰਦੇ ਹਾ। " ਉਹ ਉਸ ਦਾ ਨਾਂਮ ਸੁਣ ਕੇ ਮੁਸਕਰਾ ਪੈਂਦੀ ਹੈ। ਫਿਰ ਮੇਰੇ ਕੰਨ ਕੋਲ ਆ ਕੇ ਕਹਿੰਦੀ ਹੈ, " ਸੱਤੀ ਉਸ ਨੇ ਜੋ ਅੱਖਾਂ ਵਿਚੋਂ ਪਿਲਾਈ ਹੈ। ਮੈਨੂੰ ਉਸ ਦਾ ਬਹੁਤ ਸਰੂਰ ਚੜ੍ਹਿਆ ਹੋਇਆ ਹੈ। ਮੈਂ ਤਾਂ ਅਜੇ ਵੀ ਬੇਹੋਸ਼ ਹੋਈ ਪਈ ਹਾਂ। ਉਸ ਦਾ ਨਸ਼ਾਂ ਅੰਗ-ਅੰਗ ਵਿੱਚ ਚੜ੍ਹਿਆਂ ਹੋਇਆਂ ਹੈ; ਮਿਰਗ ਵਰਗੀਆਂ ਅੱਖਾਂ ਨੇ, ਜੋ ਮੇਰੇ ਦਿਲ ਉਤੇ ਤੀਰ ਚਲਾਏ ਨੇ, ਹੁਣ ਵੀ ਦਿਲ ਨੂੰ ਫੜ ਕੇ ਬੈਠਣਾਂ ਪੈਂਦਾ। ਜਾਨ ਕੱਢ ਗਿਆ। ਉਹ ਦੀ ਇੱਕ ਝੱਲਕ ਲਈ, ਅਜੇ ਵੀ ਦਿਲ ਤੱੜਫ਼ੀ ਜਾਂਦਾ ਹੈ। ਸੱਤੀ ਕੱਢ ਕੋਈ ਇਲਾਜ਼, ਉਸ ਨੂੰ ਮਿਲਾਦੇ। ਉਸ ਨਾਲੋਂ ਉਸ ਦੀ ਮੋਤੀਆਂ ਪੱਗ ਹੋਰ ਜਾਦੂ ਕਰਦੀ ਹੈ। ਛੇ ਮਹੀਨਿਆਂ ਵਿੱਚ ਉਸ ਨੇ ਪੱਗਾਂ ਦੇ ਦੋ ਰੰਗ ਹੀ ਬਦਲੇ। ਲਾਲ ਤੇ ਮੋਤੀਆਂ, ਮੈਨੂੰ ਮੋਤੀਆਂ ਪੱਗ ਸੋਹਣੀ ਲੱਗਦੀ ਸੀ। " ਮੈਂ ਕਿਹਾ," ਫਿਰ ਤਾਂ ਮੋਤੀਆਂ ਪੱਗ ਨਾਲ ਹੀ ਸਰ ਜਾਵੇਗਾ। ਦੁਕਾਨ ਤੋਂ ਮੋਤੀਆਂ ਪੱਗ ਲੈ ਦੇਨੀਂ ਆਂ। ਛੱਡ ਉਸ ਨੂੰ ਜੋ ਤੈਨੂੰ ਛੱਡ ਕੇ ਚਲਾ ਗਿਆ। "
ਰਾਜ ਘੁੱਟ ਕੇ ਮੇਰੇ ਗਲ਼ੇ ਲੱਗ ਜਾਦੀ ਹੈ। ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ, " ਪੱਗ ਨਹੀਂ ਮੈਨੂੰ ਤਾਂ ਪੱਗ ਵਾਲਾ ਚਾਹੀਦਾ ਹੈ। ਜਦੋਂ ਪਿਆਰ ਕਰਦਾ ਸੀ। ਖੂਬ ਕਰਦਾ ਸੀ। ਉਸ ਨੂੰ ਮੇਰੇ ਕਾਲਜ਼ ਜਾਂਣ-ਆਉਣ ਦਾ ਸਮਾਂ ਪਤਾ ਸੀ। ਮੇਰੇ ਦੁਆਲੇ ਸਾਇਕਲ ਉਤੇ ਗੇੜੇ ਕੱਢਦਾ ਸੀ। ਕਦੇ ਮੂੱਖੜੇ ਵਿੱਚੋਂ ਕੁੱਝ ਬੋਲਿਆ ਹੀ ਨਹੀਂ ਸੀ। ਟਾਇਮ ਤੋਂ ਕਦੇ ਖੁੰਝਿਆਂ ਨਹੀਂ ਦਿਲਦਾਰ ਸੀ।ਸੀ। ਕਈ ਬਾਰ ਮੈਨੂੰ ਲੱਗਦਾ ਸੀ। ਇਸ ਨੇ ਮੇਰੀਆਂ, ਲੱਤਾਂ ਸਾਇਕਲ ਮਾਰ ਕੇ ਭੰਨ ਦੇਣੀਆਂ ਹਨ। ਸੱਤੀ ਕੀ ਲੱਗਦਾ, ਉਹ ਕਿਥੇ ਚਲਾ ਗਿਆ? "ਮੇਰਾ ਜ਼ੋਰ ਦੀ ਹਾਸਾ ਨਿੱਕਲ ਜਾਦਾ ਹੈ। ਮੈਂ ਰਾਜ ਨੂੰ ਕਿਹਾ, " ਉਹ ਕਿਤੇ ਗੂੰਗਾਂ ਤਾਂ ਨਹੀਂ ਸੀ? ਜੋ ਚੁਪ ਕਰਕੇ ਖਿਸਕ ਗਿਆ। ਜੇ ਤੂੰ ਸੱਚੀ ਇਸ਼ਕ ਵਿੱਚ ਪੰਗਾਂ ਲੈਣਾਂ ਹੈ। ਬਹੁਤ ਬੇਸ਼ਰਮ ਜਿਹੇ ਬੱਣਨਾਂ ਪੈਣਾਂ ਹੈ। ਤੇਰੀ ਫੋਟੋ ਹਰ ਅਖ਼ਬਾਰ ਵਿੱਚ ਲੱਗਾ ਦਿਨੀ ਆਂ। ਉਹ ਤਾਂ ਗੋਲੀ ਵਾਂਗ ਤੇਰੇ ਕੋਲ ਆ ਜਾਵੇਗਾ। ਜੇ ਕੋਈ ਚੀਜ਼ ਪਿਆਰ ਨਾਲ ਹੱਥ ਨਹੀਂ ਲੱਗਦੀ। ਧੱਕੇ ਨਾਲ ਲੈਣ ਵਿੱਚ ਕੋਈ ਹਰਜ਼ ਨਹੀਂ ਹੈ। ਕੀਮਤੀ ਘਿਉ ਨੂੰ ਕੱਢਣ ਲਈ ਉਂਗਲੀਂ ਟੇਡੀ ਕਰਨੀ ਪੈਂਦੀ ਹੈ। ਰੱਬ ਕਰੇ ਉਹ ਅਜੇ ਵੀ ਤੈਨੂੰ ਪਿਆਰ ਕਰਦਾ ਹੋਵੇ। ਮਾਰੂਥਲ ਵਿੱਚੋਂ ਪਾਣੀ ਦੇ ਚਸ਼ਮੇ ਨਹੀਂ ਲੱਭਦੇ। "
ਰਾਜ ਨੇ ਕਿਹਾ, " ਸੱਤੀ ਉਹ ਐਸਾ ਨਹੀਂ ਸੀ। ਜਿਸ ਦਿਨ ਤੋਂ ਅਸੀਂ ਮਿਲੇ ਸੀ। ਇੱਕ ਦੂਜੇ ਨੂੰ ਦੇਖੇ ਬਗੈਰ ਚੈਨ ਨਹੀਂ ਆਉਂਦਾ ਸੀ। ਉਸ ਵਿੱਚ ਕੋਈ ਚੁੰਬਕ ਸੀ। ਜਿਉਂ ਹੀ ਦਰਾਂ ਮੂਹਰੇ ਦੀ ਲੰਘਦਾ ਸੀ। ਮੈਨੂੰ ਝੱਟ ਵਿੜਕ ਆ ਜਾਂਦੀ ਸੀ। ਮਨ ਨੂੰ ਪਤਾ ਲੱਗ ਜਾਦਾ ਸੀ। ਮੈਂ ਦੋਂੜ ਕੇ, ਦਰਾਂ ਮੂਹਰੇ ਚਲੀ ਜਾਦੀ ਸੀ। ਕਦੇ ਕੋਠੇ ਉਤੇ ਚੜ੍ਹ ਜਾਂਦੀ ਸੀ। ਅਸੀਂ ਚੰਦ ਚਕੋਰ ਵਾਂਗ, ਇੱਕ ਦੂਜੇ ਨੂੰ ਰੀਜ਼ ਲਾ ਕੇ ਦੇਖਦੇ ਰਹਿੰਦੇ ਸੀ। ਪਰ ਉਦੋਂ ਦੁਨੀਆਂ ਤੋਂ ਬਹੁਤ ਡਰ ਲੱਗਦਾ ਸੀ। ਲੱਗਦਾ ਸੀ, ਕਿਤੇ ਲੋਕ ਦੇਖ ਨਾਂ ਲੈਣ। ਲੋਕ ਬੂਰੇ ਲੱਗਦੇ ਸਨ। ਉਹ ਜਾਨੋਂ ਪਿਆਰਾ ਲੱਗਦਾ ਸੀ। " ਉਹ ਮੇਰੇ ਗਲੇ ਨਾਲ ਅਜੇ ਵੀ ਚੂਬੜੀ ਹੋਈ ਸੀ। ਰੀਝ ਲੱਗਾ ਕੇ ਮੈਨੂੰ ਦੇਖ ਰਹੀ ਸੀ। ਮੈਂ ਉਸ ਨੂੰ ਕਿਹਾ, " ਰਾਜ ਹੋਸ਼ ਕਰ। ਮੇਰੇ ਮੋਤੀਆਂ ਪੱਗ ਨਹੀਂ ਬੰਨ੍ਹੀ ਹੋਈ। ਚੱਲ ਗੁਰਦੁਆਰੇ ਚੱਲਦੇ ਹਾਂ। ਉਸ ਵੱਡੇ ਲਾਡ ਸਾਹਿਬ ਤੋਂ, ਤੇਰੇ ਮੋਤੀਆਂ ਪੱਗ ਵਾਲੇ ਦਾ ਪਤਾ ਪੁੱਛਦੇ ਹਾਂ। " ਉਹ ਝੱਟ ਮੇਰੇ ਮਗਰ ਨਿੱਕੇ ਬੱਚੇ ਵਾਂਗ ਤੁਰ ਪਈ। ਅਸੀਂ ਜੋੜੇ ਉਤਾਰ ਕੇ, ਮੱਥਾ ਟੇਕ ਕੇ ਬੈਠ ਗਈਆਂ। ਮੈਨੂੰ ਲੱਗਾ, ਰਾਜ ਨਾਲ, ਮੈਂ ਵੀ ਸੁਪਨਾਂ ਦੇਖ ਰਹੀ ਹਾ। ਮੋਤੀਆਂ ਪੱਗ ਵਾਲਾ, ਗੋਰੇ ਚਿੱਟੇ ਮੁੱਖ ਵਾਲਾ, ਲੰਬਾਂ ਊਚਾ ਗਬਰੂ ਸਹਮਣੇ ਸੀ। ਉਹ ਐਧਰ ਹੀ ਦੇਖ ਕੇ, ਮੁਸਕਰਾ ਰਿਹਾ ਸੀ। ਉਸ ਨੇ ਬਾਹਰ ਜਾਣ ਦਾ ਇਸ਼ਾਰਾ ਕਿਤਾ। ਉਸ ਦੀਆਂ ਅੱਖਾਂ ਵਿੱਚ ਲੋੜੇ ਦੀ ਤਪਸ਼ ਸੀ। ਪਿਆਰ ਦੀ ਖਿੱਚ ਸੀ। ਰਾਜ ਦਾ ਮਨ ਫਿਰ ਉਸ ਦੀਆਂ ਅੱਖਾਂ ਵਿੱਚ ਉਲਝ ਕੇ ਉਸ ਪਿਛੇ ਹੋ ਤੁਰਿਆ। ਉਹ ਮੇਰੇ ਕੋਲੋ ਉਸ ਨੂੰ ਲੈ ਗਿਆ। ਜੋ ਉਸ ਨੂੰ ਸਾਰੀਆਂ ਹੱਦਾਂ ਪਾਰ ਕਰਕੇ ਪਿਆਰ ਕਰਦੀ ਸੀ। ਜਨਮਾ ਤੋਂ ਆਪਦੇ ਪਿਆਰੇ ਦੀ ਮਿਲਣ ਵਿੱਚ ਤੱੜਫ਼ ਰਹੀ ਸੀ। ਅੱਜ ਉਸ ਨੂੰ ਕਿਸੇ ਦੁਨੀਆਂ ਦੀ ਪ੍ਰਵਾਹ ਨਹੀਂ ਹੋਈ ਸੀ। ਉਹ ਆਪਣੇ ਹੋਸ਼ ਹਵਾਸ ਵਿੱਚ ਨਹੀਂ ਸੀ। ਬਸ ਉਸ ਦੇ ਸਹਮਣੇ ਉਸ ਦਾ ਪਿਆਰ ਸੀ। ਉਸ ਦਾ ਦਿਲਦਾਰ ਕੋਲ ਸੀ।

Comments
Post a Comment