ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ 3

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਸੀਤਲ ਨੇ ਅਜੇ ਦੋ ਕਦਮ ਹੀ ਪੱਟੇ ਸਨ। ਸੁਖ ਨੇ ਗੱਡੀ ਦਾ ਸ਼ੀਸ਼ਾ ਥੱਲੇ ਕਰਕੇ, ਅਵਾਜ਼ ਮਾਰ ਕੇ ਕਿਹਾ, " ਸੀਤਲ ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ। ਹੁਣ ਫਿਰ ਤੇਰੀ ਝਾਂਜ਼ਰ ਇਥੇ ਟਰੱਕ ਵਿੱਚ ਰਹਿ ਗਈ ਹੈ। ਫਿਰ ਤੂੰ ਕਹਿੱਣਾਂ, " ਮੇਰੀ ਝਾਂਜ਼ਰ ਤੇਰੇ ਕੋਲ ਕਿਵੇਂ ਆ ਗਈ। " ਇਹ ਤੇਰਾ ਸਮਾਨ ਮੇਰੇ ਘਰ ਜਾਂਣ ਲਈ, ਤੇਰੇ ਤੋਂ ਵੀ ਕਾਹਲਾ ਹੈ। ਉਧਰ ਜੇ ਮੰਮੀ ਨੇ ਜੇਬਾਂ ਫੋਲ ਲਈਆਂ। ਰਾਤ ਦੀ ਕੀਤੀ ਕਮਾਂਈ ਉਤੇ, ਪਾਣੀ ਫਿਰ ਦੇਵੇਗੀ। ਮਾ ਨੇ ਕਹਿੱਣਾਂ, " ਸਾਰੀ ਰਾਤ ਝਾਂਜ਼ਰਾਂ ਵਾਲੀ ਕੋਲ ਹੀ ਕੱਟੀ ਹੈ। ਝਾਂਜ਼ਰ ਹੀ ਖੜ੍ਹਕਦੀਆਂ ਸੁਣੀਆਂ ਹੋਣੀਆਂ ਹਨ। " ਇਹ ਆਪਦਾ ਸਮਾਨ ਆਪ ਹੀ ਸਭਾਲ ਲੈ। ਸੀਤਲ ਮੈਨੂੰ ਅਜੇ ਗਹਿੱਣੇ ਸਭਾਲਣ ਦਾ ਚੱਜ ਨਹੀਂ ਹੈ। " ਸੀਤਲ ਨੇ ਝਾਂਜ਼ਰ ਫੜ ਲਈ ਸੀ। ਟਰੱਕ ਦੇ ਪਾਉਦਾਨ ਉਤੇ ਪੈਰ ਰੱਖ ਕੇ ਪਾ ਲਈ ਸੀ। ਗੋਰੇ-ਗੋਰੇ ਪੈਰਾਂ ਵਿੱਚ ਚਾਂਦੀਆਂ ਦੀਆਂ ਝੰਜ਼ਰਾਂ ਐਦਾ ਲੱਗ ਰਹੀਆਂ ਸਨ। ਜਿਵੇਂ ਸਨੁੱਖਾ ਸੱਪ ਧਰਤੀ ਦੀ ਹਿੱਕ ਉਤੇ ਪਿਆ ਚਾਂਦਨੀ ਰਾਤ ਵਿੱਚ ਲਿਸ਼ਕਦਾ ਹੈ। ਸੀਤਲ ਨੇ ਆਪਦੀ ਸਲਵਾਰ ਦਾ ਪੌਚਾ ਚੱਕਿਆ ਹੋਇਆ, ਠੀਕ ਕਰ ਲਿਆ।

ਸੀਤਲ ਸੌਂਉ ਕੇ ਦੁਪਹਿਰੇ ਉਠੀ ਤਾਂ ਘਰ ਵਿੱਚ ਰੌਣਕ ਲੱਗੀ ਹੋਈ ਸੀ। ਉਸ ਦੀਆਂ ਮਾਮੀਆਂ ਤੇ ਭੂਆਂ ਆਈਆਂ ਬੈਠੀਆਂ ਸਨ। ਜੀਤ ਤੇ ਮੰਮੀ ਵੀ ਬੈਠੀਆਂ ਸਨ। ਜੀਤ ਨੂੰ ਦੇਖ ਕੇ ਉਸ ਦੀ ਵੱਡੀ ਭੂਆ ਨੇ ਕਿਹਾ, " ਤੂੰ ਘੋੜੇ ਵੇਚ ਕੇ ਸੁੱਤੀ ਹੈ। ਤੈਨੂੰ ਸੀਤਲ ਕੋਈ ਫ਼ਿਕਰ ਨਹੀਂ, ਬਾਹਰ ਮਾਮੇ, ਫੂਫ਼ੜਾ ਦਾ ਮੇਲ ਆਇਆ ਬੈਠਾ ਹੈ। ਅਸੀਂ ਸਾਹਾ ਧਰਨ ਨੂੰ ਬੈਠੇ ਹਾਂ। ਬਈ ਕੁੜੀ ਨੂੰ ਪੁੱਛ ਕੇ, ਕਿਹੜੇ ਦਿਨ ਦਾ ਵਿਆਹ ਰਖੀਏ? " ਸੀਤਲ ਦੀ ਵੱਡੀ ਭੂਆ ਨੇ ਕਿਹਾ, " ਕੁੜੀ ਨੂੰ ਚਾਰ ਦਿਨ ਰੱਜ ਕੇ ਸੌਉ ਲੈਣ ਦੇਵੋ। ਵਿਆਹ ਪਿਛੋਂ ਤਾਂ ਸੌਹੁਰਿਆ ਨੇ, ਰੰਗ ਬਦਲ ਦੇਣਾਂ। ਇਹ ਦਿਨ ਮੁੜ ਕੇ ਨਹੀਂ ਆਉਣੇ। " ਬਿੰਦਰ ਮਾਮੀ ਨੇ ਕਿਹਾ, " ਮੇਰਾ ਰੰਗ ਤਾਂ ਸੌਹੁਰੀ ਜਾ ਕੇ, ਨਿਖ਼ਰ ਕੇ ਚਿੱਟਾ ਦੁੱਧ ਵਰਗਾ ਹੋ ਗਿਆ। ਸਾਰੀ ਮੈਲ ਲਹਿ ਗਈ। " ਸ਼ਿਦਰ ਮਾਮੀ ਨੇ ਕਿਹਾ, " ਸੌਹੁਰੇ ਤਾਂ ਰਾਜ ਗੱਦੀ ਉਤੇ ਬੈਠਾ ਦਿੰਦੇ ਹਨ। ਜੈਸਾ ਚਾਹੋ ਖਾਵੋ, ਤੇ ਪਹਿਨੋਂ। ਅੱਗਲੇ ਅੱਖਾਂ ਉਤੇ ਬੈਠਾਉਂਦੇ ਹਨ। ਪੰਜੇ ਉਂਗਲਾਂ ਘਿਉ ਵਿੱਚ ਰਹਿੰਦੀਆਂ ਹਨ। "

ਜੀਤ ਤੇ ਸੀਤਲ ਘਰ ਦੇ ਪਿਛੇ, ਖੇਤਾਂ ਵੱਲ ਚੱਲੀਆਂ ਗਈਆਂ। ਜਾਮਨ ਨੂੰ ਬਹੁਤ ਫ਼ਲ ਲੱਗਾ ਹੋਇਆ ਸੀ। ਦਰਖੱਤ ਫ਼ਲ ਨਾਲ ਝੁੱਕਿਆ ਹੋਇਆ ਸੀ। ਉਹ ਜਾਂਮਨਾਂ ਤੋੜਨ ਲੱਗ ਗਈਆਂ। ਸੁਖ ਅੱਜ ਫਿਰ ਬਾਹਰ ਹੀ ਬੈਠਾ ਸੀ। ਗੱਡੀ ਦੇ ਕੋਲ ਪਹਿਰੇਦਾਰ ਵਾਂਗ ਖੜ੍ਹਾ ਸੀ। ਉਨਾਂ ਨੂੰ ਟਪੂਸੀਆਂ ਮਾਰ-ਮਾਰ ਕੇ, ਜਾਮਨਾਂ ਤੋੜਦੇ ਦੇਖ ਕੇ ਕੋਲ ਆ ਗਿਆ। ਉਸ ਨੇ ਕਿਹਾ, " ਕੀ ਮੈਂ ਤੁਹਾਡੀ ਮਦੱਦ ਕਰ ਦੇਵਾਂ? ਛਾਲਾਂ ਮਾਰ-ਮਾਰ ਕੇ. ਲੱਤ ਬਾਂਹ ਨਾਂ ਤੜਵਾਂ ਲਿਉੁ। ਮੂਹਰੇ ਵਿਆਹ ਆ ਰਿਹਾ ਹੈ। ਹੋਰ ਨਾਂ ਫੌੜੀਆਂ ਨਾਲ ਚਲ ਕੇ ਲਾਮਾਂ ਲੈਣੀਆਂ ਪੈਣ। " ਉਹ 110 ਕਿਲੋਗ੍ਰਾਮ ਦਾ ਛੇ ਫੁੱਟ ਉਚਾ ਤੱਕੜਾ ਗਬਰੂ ਸੀ। ਉਸ ਨੇ ਟਾਹਣੇ ਨੂੰ ਹੱਥ ਪਾਕੇ ਹਲੂਣਾਂ ਦੇ ਦਿੱਤਾ। ਧਰਤੀ ਉਤੇ ਜ਼ਾਮਨਾਂ ਡਿੱਗਣ ਲੱਗੀਆਂ। ਦੋਨਾਂ ਨੇ ਪੱਲੇ ਭਰ ਲਏ। ਘਰੇ ਵਾਪਸ ਮੁੜ ਗਈਆਂ। ਸੁਖ ਉਥੇ ਹੀ ਵੱਟ ਉਤੇ ਬੈਠ ਕੇ, ਅੰਬ ਚੂਪਣ ਲੱਗ ਗਿਆ ਸੀ। ਸੀਤਲ ਦੇ ਮਾਮੇ ਤੇ ਫੂਫੜ ਵੀ ਘੁੰਮਦੇ ਹੋਏ ਉਧਰ ਆ ਗਏ। ਵੱਟ ਉਤੇ ਸੁਖ ਨੂੰ ਅੰਬ ਚੂਪਦਾ ਬੈਠਾ ਦੇਖ ਕੇ, ਉਹ ਇਕ ਦੂਜੇ ਨੂੰ ਸ਼ੈਨਤਾਂ ਨਾਲ, ਸੁਖ ਨੂੰ ਇਕ ਦੂਜੇ ਨੂੰ ਦਿਖਾਉਣ ਲੱਗ ਗਏ। ਸੀਤਲ ਦੇ ਵਡੇ ਮਾਂਮਾਂ ਨੇ ਕਿਹਾ, " ਕਾਕਾ ਤੂੰ ਘਰ ਦੇ ਅੰਦਰ ਚੱਲ। ਅਸੀਂ ਤੇਰੀ ਪੂਰੀ ਸੇਵਾ ਕਰਾਂਗੇ। ਅੰਬ ਕੱਟ ਕੇ, ਤੇਰੇ ਮੂਹਰੇ ਕਰਾਂਗੇ।" ਦੂਜੇ ਮਾਮੇ ਨੇ ਕਿਹਾ, " ਫਿਰ ਕੀ ਹੈ? ਅੰਬਾਂ ਨੂੰ ਜੀਅ ਕੀਤਾ ਚੂਪਣ ਲੱਗ ਗਿਆ। ਜੱਟਾ ਦਾ ਪੁੱਤ ਹੈ। ਜੇ ਨੱਕੇ ਛੱਡਣ ਵਾਲੇ ਨੇ, ਉਹ ਵੀ ਛੱਡ ਦੇਵੇ। " ਵੱਡਾ ਫੂਫੜ ਬੋਲ ਪਿਆ, " ਯਾਰ ਇਸ ਤਰਾਂ ਨਾਂ ਕਹੋ। ਮੈਨੂੰ ਤਾਂ 25 ਸਾਲ ਹੋ ਗਏ। ਇਸ ਘਰ ਵਿਆਹੇ ਨੂੰ, ਆਪਣੇ-ਆਪ ਮੈਂ ਕਦੇ ਪਾਣੀ ਪਾ ਕੇ ਨਹੀਂ ਪੀਤਾ। ਸੌਹੁਰੀ ਆ ਕੇ, ਜਮਾਈਆਂ ਵਾਂਗ ਠਾਠ ਨਾਲ ਟੌਹਰ ਕੱਢ ਕੇ ਰਹੀਦਾ ਹੈ। "

ਸੀਤਲ ਨੇ ਜਾਮਨਾਂ ਧੋ ਕੇ, ਮਾਸੀਆਂ, ਮਾਮੀਆ ਤੇ ਮੰਮੀ ਮੂਹਰੇ ਰੱਖ ਦਿੱਤੀਆਂ। ਜੀਤ ਦੀ ਮੰਮੀ ਨੇ ਕਿਹਾ, " ਸੀਤਲ ਬਹੁਤ ਸੂਮ ਹੈ। ਜਾਮਨਾਂ ਨਾਲ ਹੀ ਮੂੰਹ ਮਿੱਠਾ ਕਰਾ ਰਹੀ ਹੈ। ਸਾਨੂੰ ਤਾਂ ਮਿੱਠਾਈ ਦੇ ਡੱਬੇ ਵੀ ਘਰ ਲਿਜਾਣ ਲਈ ਚਾਹੀਦੇ ਹਨ। " ਸੀਤਲ ਦੀ ਬਿੰਦਰ ਮਾਮੀ ਨੇ ਕਿਹਾ, " ਐਨਾਂ ਮੇਲ ਆਇਆ ਬੈਠਾ ਹੈ। ਚਾਹ ਜਾਮਨਾਂ ਨਾਲ ਥੋੜੀ ਪਿਲਾਉਣੀ ਹੈ। ਮਿੱਠਾਆਈ ਸੀਤਲ ਦੇ ਮਾਮੇ ਰਸਤੇ ਵਿੱਚੋਂ ਹੀ ਮਿੱਠਾਆਈ ਦੁਕਾਨ ਤੋਂ ਲੈ ਆਏ ਹਨ। ਜਿੰਨੇ ਮਰਜ਼ੀ ਡੱਬੇ ਲੈ ਜਾਇਉ। ਵੈਸੇ ਸਾਡੇ ਤਾਂ ਇੱਕ ਰੂਪੀਏ ਨਾਲ ਡੱਬਾ ਦੇ ਕੇ ਕੁੜੀ ਦੇ ਵਿਆਹ ਦਾ ਦਿਨ ਤੋਰਿਆ ਜਾਂਦਾ ਹੈ। " ਵੱਡਾ ਮਾਮਾ ਵੀ ਕੋਲ ਆ ਗਿਆ ਸੀ। ਸਾਰੇ ਵਾਰਡੇ ਵਿੱਚ ਇੱਕਠੇ ਹੋ ਗਏ ਸਨ। ਸੁਖ ਵੀ ਆ ਗਿਆ ਸੀ। ਛੋਟੇ ਫੂਫੜ ਨੇ ਕਿਹਾ, " ਤੂੰ ਦੱਸ ਸੁਖ ਕਦੋਂ ਦਾ ਵਿਆਹ ਦੇਈਏ। ਮੇਰੀ ਤਾਂ ਸਲਾਅ ਹੈ। ਹੁਣ ਗਰਮੀ ਬਹੁਤ ਹੈ। ਵਿਆਹ ਦਾ ਸਮਾਨ ਮਿੱਠਆਈਆ, ਦਾਲਾਂ ਸਬਜ਼ੀਆਂ ਛੇਤੀ ਖ਼ਰਾਬ ਹੋ ਜਾਂਣਗੀ। ਚੜ੍ਹਦੇ ਸਿਆਲ ਦਾ ਵਿਆਹ ਦਾ ਦਿਨ ਦੇਖ ਲਵੋ। " ਸੁਖ ਝੱਟ ਬੋਲ ਪਿਆ, " ਐਨਾਂ ਚਿਰ, ਅਸੀਂ ਤਾਂ ਆਉਂਦੇ ਬੁੱਧਵਾਰ ਦਾ ਵਿਆਹ ਲੈਣਾਂ ਹੈ। ਸਾਡੇ ਵੱਲੋ ਪੱਕਾ ਹੈ। " ਸਾਰੇ ਉਸ ਦੀ ਗੱਲ ਸੁਣ ਕੇ ਹੱਸ ਪਏ। ਛੋਟੀ ਭੂਆਂ ਨੇ ਕਿਹਾ, " ਮੁੰਡਾ ਤਾਂ ਬਹੁਤ ਕਾਹਲਾ ਹੈ। ਭਾਵੇ ਹੁਣੇ ਅੰਨਦ ਦੇ ਦਿਉ। ਤਿਆਰ ਬੈਠਾ ਹੈ। ਕਿਉਂ ਸੁਖ ਤੇਰੇ, ਮਨ ਵਿੱਚ ਤਾ ਲੱਡੂ ਫੁਟਦੇ ਹੋਣੇ ਹਨ? '

ਵੱਡਾ ਫੂਫੜ ਵੀ ਮੁਸ਼ਕਰੀਆਂ ਹੱਸਦਾ ਹੋਇਆ ਬੋਲਿਆ, " ਉਏ ਸੁਖ ਤੂੰ ਵੀ ਕਾਹਲਾ ਹੋ ਗਿਆ। ਅਜੇ ਲੱਡੂ ਵੱਟਣੇ ਹਨ। ਹਲਵਾਈ ਲੱਭਣ ਨੂੰ ਮਹੀਨਾਂ ਲੱਗਦਾ ਹੈ। ਅੱਜ ਕੱਲ ਡੋਲਕੀਆਂ ਛੈਣਿਆਂ ਵਾਲੇ ਵੀ ਬਹੁਤ ਰੁਝੇ ਹਨ। ਉਹ ਡੋਲਕੀਆਂ ਛੈਣਿਆਂ ਸਮੇਤ ਕਨੇਡਾ ਵਰਗੇ ਠੰਡੇ ਮੁਲਕ ਵਿੱਚ ਗਰਮੀਆਂ ਮਨਾਉਣ ਤੇ ਸੰਗਤਾਂ ਨੂੰ ਲੁੱਟਣ ਗਏ ਹਨ। ਕੋਈ ਵਿਹਲਾ ਨਹੀਂ ਹੈ। ਅਸੀਂ ਤਾ ਆਪ ਕੱਣਕ ਚੱਕਣੀ ਹੈ। ਫ਼ਸਲ ਤਿਆਰ ਖੜ੍ਹੀ ਹੈ। " ਸੁਖ ਪੈਰਾ ਨੂੰ ਜੁੱਤੀ ਸਮੇਤ ਧਰਤੀ ਉਤੇ ਰਗੜ ਲੱਗ ਗਿਆ। ਛੋਟੇ ਮਾਮੇ ਨੇ ਕਿਹਾ, " ਸੀਤਲ ਦੀ ਵੱਡੀ ਭੈਣ ਅਮਰੀਕਾ ਵਿੱਚ ਹੈ। ਉਸ ਨੂੰ ਵੀ ਉਡਕਣਾ ਪੈਣਾਂ ਹੈ। ਉਹ ਕਦੋ ਆਉਂਦੀ ਹੈ? ਉਸ ਹਿਸਾਬ ਨਾਲ ਵਿਆਹ ਧਰਨਾਂ ਹੈ। " ਸ਼ਿਦਰ ਮਾਮੀ ਨੇ ਕਿਹਾ, " ਸੀਤਲ ਨੂੰ ਪੜ੍ਹਾਈ ਕਰਨ ਦਾ ਬਹੁਤ ਸ਼ੋਕ ਹੈ। ਸਾਡੇ ਨਾਲ ਵਾਹਦਾ ਕਰੋ। ਕੁੜੀ ਦੀ ਪੜ੍ਹਾਈ ਪੂਰੀ ਕਰਾਉਗੇ। ਕੁੜੀ ਨੂੰ ਦਾਜ-ਦੇਹਜ਼ ਲਈ ਤੰਗ ਨਹੀਂ ਕਰਾਉਗੇ। ਅਸੀਂ ਕੋਈ ਦੇਣ ਲੈਣ ਕਰਨ ਵਾਲੇ ਨਹੀਂ ਹਾਂ। ਕੱਲੀ ਕੁੜੀ ਹੀ ਦੇਣੀ ਹੈ। ਜਿਸ ਨੇ ਧੀ ਦੇ ਦਿੱਤੀ। ਉਸ ਨੇ ਆਪਦਾ ਜਿਗਰ ਦਾ ਟੋਟਾ ਦੇ ਦਿੱਤਾ। ਹੁਣੇ ਦੱਸ ਦਿਉ ਜੇ ਕੋਈ ਗੱਲ ਮਨਜ਼ੂਰ ਨਹੀਂ ਹੈ। ਸਾਡੀ ਕੁੜੀ ਸਾਊ ਬੀਬੀ ਹੈ। ਦੀਵਾ ਲੈ ਕੇ ਭਾਲਣ ਜਾਵੋਗੇ। ਪੂਰੀ ਦੁਨੀਆਂ ਵਿੱਚੋ ਨਹੀਂ ਲੱਭਣੀ। ਸੁਖ ਤੇਰੇ ਵਰਗਾ ਮੁੰਡਾ ਵੀ ਸਾਨੂੰ ਨਹੀਂ ਲੱਭਣਾਂ। ਰੱਬ ਜੋੜੀ ਨੂੰ ਭਾਗ ਲਾਵੇ। ਬਹੁਤ ਖੂਬ ਫੱਬਦੇ ਹੋ। "

ਵੱਡੇ ਫੂਫੜ ਨੇ ਚਾਹ ਨਾਲ ਮਿੱਠਾਆਈ ਜ਼ਿਆਦਾ ਖਾ ਲਈ ਸੀ। ਉਹ ਵਿਹੜੇ ਵਿੱਚ ਟਹਿਲਣ ਲੱਗ ਗਿਆ ਸੀ। ਆਲਾ-ਦੁਆਲਾ ਦੇਖ ਕੇ, ਵੱਡੀ ਭੂਆ ਨੇ ਕਿਹਾ, ' ਸੀਤਲ ਦੀ ਕਿੰਨੀ ਚੰਗੀ ਕਿਸਮਤ ਹੈ। ਕਿੱਡਾ ਗਬਰੂ ਜੁਆਨ ਮੁੰਡਾ ਲੱਭਾ ਹੈ। ਇੱਕ ਮੇਰੇ ਝੂਡੂ ਪੱਲੇ ਪਿਆ ਹੈ। 15 ਕਿਲੋ ਦਾ ਢਿੱਡ ਹੈ। ਉਤੋਂ ਦੀ ਸ਼ੂਗਰ ਵੱਧਦੀ ਹੈ। ਬੰਦਾ ਬਸੂਰਿਆਂ ਵਾਂਗ ਖਾਣੋਂ ਨਹੀਂ ਹੱਟਦਾ। ਇੱਕ ਠਾਣੇਦਾਰ ਹੈ। ਲੋਕਾਂ ਦਾ ਖਾ-ਖਾ ਕੇ, ਢਿੱਡ ਪਾਟਣੇ ਆਇਆ ਪਿਆ। " ਸੁਖ ਉਠ ਕੇ, ਅੰਦਰਲੇ ਕੰਮਰੇ ਵਿੱਚ ਚਲਾ ਗਿਆ। ਉਸ ਨੇ ਸੀਤਲ ਨੁੰ ਉਧਰ ਜਾਂਦੇ ਦੇਖ ਲਿਆ ਸੀ। ਉਸ ਨੇ ਪਿਛੋਂ ਦੀ ਜਾ ਕੇ, ਸੀਤਲ ਦੀ ਬਾਂਹ ਫੜ ਲਈ। ਸੀਤਲ ਆਪਦੀ ਬਾਂਹ ਛੁੱਡਾਉਣ ਦੀ ਕੋਸ਼ਸ਼ ਕਰ ਰਹੀ ਸੀ। ਦੋਂਨਾਂ ਵਿੱਚ ਕਿੱਚਾ-ਧੂਈ ਹੋ ਰਹੀ ਸੀ। ਸੁਖ ਨੇ ਬਾਂਹ ਘੁੱਟ ਕੇ ਫੜੀ ਹੋਈ ਸੀ। ਉਸ ਦੇ ਪਾਈਆਂ ਕੱਚ ਦੀਆਂ ਵੰਗਾਂ, ਤਿੜ-ਤਿੜ ਕਰਕੇ ਟੁੱਟ ਰਹੀਆਂ ਸਨ। ਧਰਤੀ ਉਤੇ ਫਰਸ਼ ਤੇ ਟੋਟੇ ਖਿੰਡ ਗਏ ਸਨ। ਸੀਤਲ ਨੂੰ ਘੁੱਟ ਕੇ ਬਾਂਹ ਫੜੀ ਦਾ ਦੁੱਖ ਲੱਗ ਰਿਹਾ ਸੀ। ਉਸ ਨੇ ਕਿਹਾ, " ਹਾੜੇ ਮੇਰੀ ਬਾਂਹ ਛੱਡ ਦੇ, ਕੋਈ ਆ ਜਾਵੇ, ਪੂਰਾ ਪਿੰਡ ਤਾਂ ਇੱਕਠਾਂ ਹੋਇਆ ਬੈਠਾ ਹੈ। ਕੋਈ ਆ ਸਕਦਾ ਹੈ। ਛੱਡ ਮੇਰੀ ਬਾਂਹ, ਮਿੱਤਰਾ, ਮੈਂ ਮਰਗੀ ਸ਼ਰਮ ਦੀ ਮਾਰੀ। " ਸੁਖ ਦੇ ਮੂੰਹ ਉਤੇ ਲਾਲੀ ਆ ਗਈ। ਉਸ ਨੇ ਸੀਤਲ ਨੂੰ ਹੋਰ ਆਪਦੇ ਕੋਲ ਖਿੱਚ ਲਿਆ। ਉਸ ਨੇ ਕਿਹਾ, " ਐਡੇ ਇੱਕਠ ਤੋਂ ਅੱਜ ਹੀ ਕੀ ਕਰਾਉਣਾ ਸੀ? ਸਾਰੇ ਆਪੋ. ਆਪਣੀਆਂ ਮਾਰੀ ਜਾਂਦੇ ਹਨ। ਆਪਣੇ ਵਿਆਹ ਦੀ ਕੋਈ ਗੱਲ ਨਹੀਂ ਕਰਦਾ। ਇਹ ਜਾ ਕੇ ਹਾੜੀ ਚੱਕ ਲੈਣ। ਆਪਾਂ ਦੋਂਨੇ ਹੁਣੇ ਹੀ ਪਿੱਛਲੇ ਦਰਾਂ ਵਿੱਚੋਂ ਦੀ ਬਾਹਰ ਚੱਲਦੇ ਹਾ। ਐਥੇ ਕਿਸੇ ਨਾਲ ਦੇ ਗੁਰਦੁਆਰੇ ਜਾ ਕੇ ਲਾਮਾਂ ਪ੍ੜ੍ਹ ਲੈਂਦੇ ਹਾਂ। ਲਾਮਾਂ ਦਾ ਪਾਠ ਤਾਂ ਤੂੰ ਆਪ ਹੀ ਬਥੇਰਾ ਪੜ੍ਹ ਲੈਂਦੀ ਹਾਂ। ਜੇ ਕੋਈ ਭੁੱਲ ਹੋ ਗਈ। ਬਾਬਾ ਮੁਆਫ਼ ਕਰ ਦੇਵੇਗਾ। ਇੰਨਾਂ ਨੂੰ ਬੈਠੈ ਵਿਉਂਤਾਂ ਲਾਈ ਜਾਂਣ ਦੇ।"

Comments

Popular Posts