ਐਸੀ ਤੁਹਾਡੀ ਕੀ ਮਜ਼ਬੂਰੀ ਸੀ? ਜੋ ਮਸੂਮ ਬੱਚੇ ਨੂੰ ਜੰਮ ਕੇ, ਦੁਨੀਆਂ ਉਤੇ ਰੁਲਣ ਲਈ ਇੱਕਲਿਆਂ ਛੱਡ ਦਿੱਤਾ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਕਾਂਮ ਦਾ ਅੰਨਦ ਲੈ ਲੈਣਾਂ, ਬੱਚਾ ਜੰਮ ਲੈਣਾਂ, ਕੋਈ ਬਹੁਤੀ ਵੱਡੀ ਮੱਲ ਮਾਰਨ ਵਾਲੀ ਗੱਲ ਨਹੀਂ ਹੈ। ਇਹ ਜਾਨਵਰ; ਪੱਸ਼ੂ ਸਬ ਕਰਦੇ ਹਨ। ਇਹ ਆਪਣੇ ਬੱਚੇ ਨੂੰ ਉਨੀ ਦੇਰ ਤੱਕ ਚੋਗਾ ਵੀ ਦਿੰਦੇ ਹਨ। ਜਿੰਨੀ ਦੇਰ ਤੱਕ, ਆਪਣਾ-ਆਪ ਸਭਾਲਣ ਦੇ ਕਾਬਲ ਨਹੀਂ ਹੋ ਜਾਂਦਾ। ਕੋਇਲ ਆਪਦੇ ਆਂਡੇ ਕਾਂ ਦੇ ਆਲਣੇ ਵਿੱਚ ਦਿੰਦੀ ਹੈ। ਜਦੋ ਉਸ ਦਾ ਬੱਚਾ ਬੋਲਣ ਲੱਗਦਾ ਹੈ। ਤਾਂ ਕੋਇਲ ਆਪਦੇ ਨਾਲ ਲੈ ਕੇ, ਉਡ ਜਾਂਦੀ ਹੈ। ਇਹ ਕਾਂਮ ਕੀੜੀ ਤੋਂ ਲੈ ਕੇ ਹਾਥੀ ਤੇ ਦੁਨੀਆਂ ਭਰ ਦੇ ਆਲੇ ਦੁਆਲੇ ਦੇ ਕਣ-ਕਣ ਵਿੱਚ ਹੈ। ਤਾਂਹੀਂ ਤਾਂ ਵਾਧਾ ਹੋ ਰਿਹਾ ਹੈ। ਪਰ ਮਰਦ ਔਰਤ ਨੂੰ ਬਣਾਉਣ ਵਾਲੇ ਰੱਬ ਨੇ, ਹੋਰ ਸੂਝ ਦਿੱਤੀ ਹੈ। ਉਹ ਆਪਦੇ ਬੱਚਿਆਂ ਨੂੰ ਪੜ੍ਹਨ ਲਿਖਣ ਤੇ ਵਿਆਹ ਤੱਕ ਦਾ ਜੀਵਨ ਸਿਖਾਉਣ ਵਿੱਚ ਮੱਦਦ ਕਰਦੇ ਹਨ। ਕਈ ਐਸੇ ਮਰਦ ਹਨ। ਇਸ਼ਕ ਕਰਕੇ ਕਾਂਮ ਦੀ ਭੁੱਖ ਪੂਰੀ ਕੀਤੀ, ਖਿਸਕ ਨਿੱਕਲੇ। ਮਰਦ ਤਾਂ ਐਸੇ ਸ਼ਿਕਾਰੀ ਹੈ ਹੀ ਹਨ। ਕਿਸੇ ਵੀ ਜਾਤ ਕਿਸੇ ਵੀ ਉਮਰ ਦੀ ਔਰਤ ਨਾਲ ਹੱਵਸ ਮਿਟਾ ਲੈਂਦੇ ਹਨ। ਮਰਦਾਂ ਨੂੰ ਚੇਤਾ ਹੀ ਨਹੀਂ ਰਹਿੰਦਾ, ਇਸ ਦਾ ਬੀਜ, ਫ਼ਲ ਔਰਤ ਕੋਲ ਰਹਿ ਗਿਆ। ਕੀ ਔਰਤਾਂ ਨੂੰ ਵੀ, ਆਪਦੇ ਬੱਚੇ ਦੀਆਂ ਜੁੰਮੇਬਾਰੀਆਂ ਤੋਂ ਭੱਜ ਜਾਂਣਾਂ ਚਾਹੀਦਾ ਹੈ? ਜੇ ਔਰਤ ਐਸਾ ਕਰਦੀ ਹੈ ਤਾਂ, ਮਾਂ ਕਿਸ ਨੂੰ ਕਹਿੰਦੇ ਹਨ? ਜਿੰਨਾਂ ਨੇ ਬੱਚੇ ਜੰਮ ਕੇ. ਕੂੜੇ ਵਾਂਗ ਦੁਨੀਆਂ ਉਤੇ ਸਿੱਟ ਦਿੱਤੇ ਹਨ। ਐਸੀ ਤੁਹਾਡੀ ਕੀ ਮਜ਼ਬੂਰੀ ਸੀ? ਜੋ ਮਸੂਮ ਬੱਚੇ ਨੂੰ ਜੰਮ ਕੇ, ਦੁਨੀਆਂ ਉਤੇ ਰੁਲਣ ਲਈ ਇੱਕਲਿਆਂ ਛੱਡ ਦਿੱਤਾ ਹੈ।

ਜਿਸ ਆਪਦੇ ਬੀਜ ਨੂੰ ਥਾਂ-ਕਥਾਂਹ ਖਿਲਾਰਦੇ ਫਿਰਦੇ ਹੋ। ਕੀ ਉਹ ਤੁਹਾਡਾ ਬੀਜ ਨਹੀਂ ਸੀ? ਕੀ ਤੁਹਾਨੂੰ ਆਪਦੇ ਉਤੇ, ਮਰਦਾਨਗੀ ਤੇ ਹੀ ਸ਼ੱਕ ਹੈ? ਕੀ ਹੱਵਸ ਦੀ ਲੋੜ ਹੀ ਬਾਕੀ ਬਚੀ ਹੈ? ਕੀ ਕਾਂਮ ਇੰਨਾਂ ਸਿਰ ਚੜ੍ਹ ਗਿਆ ਹੈ, ਥਾਂ-ਕਥਾਂਹ ਵੀ ਨਹੀਂ ਦੇਖਦੇ? ਕੀ ਕਾਂਮ ਦੇ ਭੂਤ ਵਿੱਚ ਮੂਹਰੇ ਵਾਲੇ ਨੂੰ ਜਾਚਣ ਦੀ ਲੋੜ ਜਰਰੂਤ ਨਹੀਂ ਪੈਦੀ? ਕੀ ਹਰ ਤਰਾਂ ਦੀ ਔਰਤ ਨਾਲ ਇਸ਼ਕ ਹੋ ਜਾਂਦਾ ਹੈ? ਕੀ ਹਰ ਐਸੀ ਬੈਸੀ ਔਰਤ ਨਾਲ ਸਰੀਰ ਹੌਲਾ ਕਰ ਲੈਂਦੇ ਹੋ? ਉਸ ਤੋਂ ਪੈਦਾ ਹੋਣ ਵਾਲੇ ਬੱਚੇ ਗੌਰ ਕਿਉਂ ਨਹੀਂ ਕਰਦੇ? ਤੁਸੀਂ ਹੋਰ ਕੀ ਕਰ ਸਕਦੇ ਹੋ? ਬਸ ਦੀ ਗੱਲ ਨਹੀਂ ਹੈ। ਐਸੇ ਬੀਜ ਤਾਂ ਪਤਾ ਨਹੀਂ ਕਿੰਨੇ ਕੁ ਜਾਇਆ ਕਰਦੇ ਹੋ। ਵਾਰਸ ਤਾਂ ਇਕੋ. ਇੱਕ ਚਾਹੀਦਾ ਹੈ। ਜੋ ਬੁੱਢਾਪੇ ਵਿੱਚ ਗੋਡੇ ਗਿੱਟੇ ਘੁੱਟ ਸਕੇ। ਉਹ ਤਾਂ ਸਮਾਂ ਦੱਸੇਗਾ, ਇਹ ਪਿਆਰੀ ਔਲਾਦ, ਬੁੱਢਾਪੇ ਵਿੱਚ ਗੋਡੇ ਗਿੱਟੇ ਘੁੱਟਦੀ ਹਾਂ, ਜਾਂ ਛਾਗਦੀ ਹੈ। ਇਹ ਮਰਦ ਕਾਂਮ ਦੀ ਖੇਡ ਕਿਸੇ ਵੀ ਔਰਤ ਨਾਲ ਖੇਡੀ ਜਾਂਣ। ਮਰਦਾ ਦੇ ਮਨ ਵਿੱਚ ਭਰਮ ਹੈ। ਜਿਸ ਨਾਲ ਲਾਮਾਂ, ਫੇਰੇ ਲਏ ਹਨ। ਵਿਆਹ ਕਰਕੇ, ਲੋਕਾਂ ਅੱਗੇ ਡਰਾਮਾਂ ਰੱਚਾਇਆ ਹੈ। ਔਲਾਦ ਉਸ ਨਾਲ ਜੰਮਣੀ ਹੈ। ਉਸ ਤੋਂ ਵੀ ਇੱਕ ਦੋ ਬੱਚੇ ਹੀ ਜੰਮਣ ਦਿੰਦੇ ਹਨ। ਬਾਕੀ ਸਬ ਕੂੜੇ ਦੇ ਢੇਰ ਵਿੱਚ ਜਾਂਦੇ ਹਨ।

ਔਰਤ ਮਨ ਦਾ ਭੁਲੇਖਾ ਕੱਢ ਦੇਵੇ, ਜੋ ਮਰਦ ਉਸ ਨੂੰ ਪਿਆਰ ਕਰਦਾ ਹੈ। ਸਿਰਫ਼ ਉਹੀ ਔਰਤ ਉਸ ਲਈ ਬੱਣੀ ਹੈ। ਉਹੀ ਦੁਨੀਆਂ ਦੀ ਬਿਊਟੀ ਆਫ਼ ਕਿਊਨ ਹੈ। ਉਹੀ ਸਬ ਤੋਂ ਸੁੰਦਰ ਪਰੀ ਹੈ। ਐਸੇ ਬੰਦੇ ਨੂੰ, ਉਸ ਵਰਗੀਆਂ ਹਰ ਨਵੇਂ ਥਾਂ ਉਤੇ ਮਿਲ ਜਾਂਦੀਆਂ ਹਨ। ਜੇ ਅਚਾਨਿਕ ਕਿਸੇ ਔਰਤ ਨਾਲ ਮਰਦ ਦਾ ਇਸ਼ਕ ਕਲਾਸ ਰੂਮ ਵਿੱਚ ਹੋ ਜਾਂਦਾ ਹੈ। ਸਮਝੋ, ਇਹ ਉਸ ਦੀ ਪੁਰਾਣੀ ਖੇਡ ਹੈ। ਐਸੇ ਇਸ਼ਕ ਹਰ ਰੋਜ਼ ਨਵੀ ਥਾਂ ਚਲਦੇ ਹਨ। " ਜਿਸ ਨੇ ਲਾਈ ਗੱਲੀਂ, ਉਸੇ ਨਾਲ ਉਠ ਚੱਲੀ। " ਮੌਕਾ ਮਿਲਦੇ ਹੀ, ਇਹ ਸਬ ਦੀ ਐਸੀ ਕੀ ਤੈਸੀ ਕਰ ਦਿੰਦਾ ਹੈ। ਚਾਹੇ ਉਹ ਗੁਆਂਢ, ਬੀਹੀ ਮੁਹੱਲੇ, ਕਾਲਜ਼. ਨੌਕਰੀ ਤੇ, ਫੇਸਬੁੱਕ ਤੇ, ਸਕਾਇਪ ਜਾਂ ਰਾਹੇ ਜਾਂਦੇ ਹੀ ਮਿਲ ਜਾਵੇ। ਔਰਤ ਨੂੰ ਅਜੇ ਤੱਕ ਸੁਰਤ ਨਹੀਂ ਆਈ, ਤਾਂਹੀਂ ਮਰਦ ਔਰਤ ਦੀ ਗਿੱਚੀ ਪਿਛੇ ਮੱਤ ਦੱਸਦਾ ਹੈ। ਔਰਤ ਐਸੇ ਐਸ਼ੀ ਮਰਦਾਂ ਦੇ ਬੱਚਿਆਂ ਨੂੰ ਜਨਮ ਕਿਉਂ ਨਹੀਂ ਦਿੰਦੀ? ਬੱਚਾ ਵਿਆਹੀ ਜਾਂ ਬਜਾਰੂ ਔਰਤ ਤੋਂ ਹੋਵੇ। ਬੱਚਾ ਆਪਦੇ ਬਾਪ ਦਾ ਕਹਾਉਂਦਾ ਹੈ। ਬੱਲਡ-ਖੂਨ ਦੇ ਟੈਸਟ ਇਸ ਉਤੇ ਪੱਕੀ ਮੋਹਰ ਲਗਾ ਦਿੰਦੇ ਹਨ। ਬੱਚਾ ਕਿਹੜੇ ਮਰਦ ਦੇ ਬੱਚੇ ਦਾ ਹੈ? ਇਹ ਔਰਤ ਦੀ ਦਲੇਰੀ ਉਤੇ ਹੈ। ਉਸ ਨੇ ਆਪਦੇ ਬੱਚੇ ਦੇ ਹੱਕ ਕਿਵੇਂ ਦੁਵਾਉਣੇ ਹਨ? ਹਰ ਮੁਲਕ ਦਾ ਕਨੂੰਨ ਔਰਤ ਤੇ ਬੱਚੇ ਦੇ ਨਾਲ ਖੜ੍ਹਾ ਹੈ।

ਕਈਆਂ ਵਿਆਹੇ, ਮਰਦਾ ਨੂੰ, ਐਸੀਆਂ ਔਰਤਾਂ ਮਿਲੀਆਂ ਹਨ। ਜੋ ਬੱਚਾ ਕਿਸੇ ਹੋਰ ਦਾ ਪੇਟ ਵਿੱਚ ਪਾਲ ਰਹੀਆਂ ਹਨ। ਐਸੀਆਂ ਰਤਾਂ-ਪਰੀਆਂ ਪੰਜਾਬ ਵੱਲੋ, ਜਹਾਜ਼ੇ ਚੜ੍ਹ ਕੇ, ਕਨੇਡਾ ਅਮਰੀਕਾ, ਬਦੇਸ਼ਾਂ ਵੱਲ ਆ ਰਹੀਆਂ ਹਨ। ਯਾਰਾਂ ਦੇ ਐਸੇ ਬੱਚਿਆਂ ਨੂੰ ਕਨੇਡਾ ਅਮਰੀਕਾ ਦੇ ਸਿਟੀਜ਼ਨ ਬਣਾਉਣ ਗੀਆਂ। ਇੱਕ ਬਿਚਾਰਾ ਵਿਆਹਿਆ ਮਰਦ ਆਪਣੀ ਵਿਉਤਾ ਪਤਨੀ ਨਾਲ ਮਿਲ ਕੇ, ਆਪਦੇ ਪੁੱਤਰ ਨੂੰ 25 ਸਾਲ ਪਾਲਦਾ ਰਿਹਾ। ਇੱਕ ਦਿਨ ਮੁੰਡੇ ਦਾ ਕਾਰ ਐਕਸੀਡੈਂਟ ਹੋ ਗਿਆ। ਮੁੰਡਾ ਕੌਮੇ ਵਿੱਚ ਚਲਾ ਗਿਆ। ਬੋਲ-ਚਾਲ ਸਬ ਬੰਦ ਹੋ ਗਈ ਸੀ। ਖੂਨ ਬਹੁਤ ਬਹਿ ਗਿਆ ਸੀ। ਡਾਕਟਰੀ ਸਹਾਇਤਾ ਦੇਣ ਤੋਂ ਪਹਿਲਾਂ, ਉਸ ਦੇ ਖੂਨ ਦੇ ਟੈਸਟ ਕੀਤੇ ਗਏ। ਟੈਸਟਾਂ ਤੋਂ ਜ਼ਾਹਰ ਹੋ ਗਿਆ, ਉਸ ਦਾ ਬਾਪ ਕੋਈ ਹੋਰ ਹੈ। ਬੱਚਾ ਕਿਸੇ ਹੋਰ ਮਰਦ ਦੀ ਦਿਆ ਉਤੇ ਪਲ਼ਿਆ ਹੈ। ਉਹ ਮਰਦ ਪਾਗਲ ਹੋ ਗਿਆ। ਉਸ ਨੇ ਘਰ-ਪਤਨੀ ਨੂੰ ਛੱਡ ਕੇ, ਇੱਕ ਬਾਰ ਤਾ ਸਨਿਆਸ ਲੈ ਲਿਆ। ਸ਼ਇਦ ਭਾਲ ਕਰਨ ਚਲਾ ਗਿਆ ਹੋਵੇ, ਕਿਤੇ ਪੁਰਾਣੇ ਬੀਜ਼ ਸਿੱਟੇ ਦਾ ਫ਼ਲ ਹਾਂਸਲ ਹੋ ਜਾਵੇ। ਇੱਕ ਹੋਰ ਦੀ ਪਤਨੀ ਲੋਹੜੀ ਵਾਲੇ ਦਿਨ ਹਸਪਤਾਲ ਸੀ। ਉਸ ਪਿਉ ਬੱਣਨ ਵਾਲੇ, ਮਰਦ ਨੂੰ ਪਤਾ ਸੀ। ਜੇ ਅੱਜ ਰੱਬ ਨੇ ਇੰਨੀ ਮੇਹਰ ਕਰ ਦਿੱਤੀ ਹੈ। ਪਤਨੀ ਲੋਹੜੀ ਵਾਲੇ ਦਿਨ ਹਸਪਤਾਲ ਪਹੁੰਚਾ ਦਿੱਤੀ ਹੈ। ਮੁੰਡਾ ਹੀ ਜੰਮੇਗਾ। ਉਸ ਨੇ ਪੂਰੀ ਤਿਆਰੀ ਕਰਕੇ ਰੱਖ ਲਈ। ਸ਼ਰਾਬ, ਮਿੱਠਾਈਆਂ, ਲੱਡੂ ਖ੍ਰੀਦ ਲਏ। ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਘਰ ਬੁਲਾ ਲਿਆ। ਪਤਨੀ ਦੇ ਬੇਟਾ ਪੈਦਾ ਹੋਇਆ। ਉਹ ਬੇਸਮਿੰਟ ਵਿੱਚ ਰਹਿੰਦੇ ਕਾਲੇ ਨੀਗਰੋ-ਹੱਬਸ਼ੀ ਵਰਗਾ ਸੀ।



ਆਪੋ ਆਪਣੀ ਲੱਲੀ-ਛੱਲੀ ਦਾ ਸਰਵੇਖਣ ਕਰਾ ਲਵੋ, ਹੋਰ ਨਾਂ ਪਿੰਡ ਦੀ ਪੰਚਾਇੰਤ ਵਾਂਗ ਸਾਂਝੀ ਹੀ ਹੋਵੇ। ਜੇ ਸਰਬ ਸਮਤੀ ਹੈ ਤਾਂ ਠੀਕ ਹੈ. ਦੱਬੀ ਚੱਲੋ। ਮਰਦਾ ਦਾ ਤਾਂ ਠੇਕਾ ਹੀ ਇਹੀ ਲਿਆ ਹੋਇਆ ਕਿ, ਜੇ ਮੌਕਾ ਲੱਗੇ, ਸੋਹਣੀ ਜ਼ਨਾਨੀ ਹੱਥੋਂ ਨਹੀਂ ਜਾਂਣ ਦੇਣੀ। ਨਾਂ ਹੀ ਅੱਜ ਤੱਕ ਕਿਸੇ ਮਰਦ ਨੇ ਇੱਕਲਿਆ ਬੱਚੇ ਪਾਲ਼ੇ ਹਨ। ਔਰਤ ਪੇਕੀ ਚੱਲੀ ਜਾਵੇ, ਔਰਤ ਗਰਭਵਤੀ ਹੋ ਜਾਵੇ, ਔਰਤ ਬਿਮਾਰ ਹੋ ਜਾਵੇ, ਔਰਤ ਮਰ ਜਾਵੇ, ਮਰਦ ਆਪ ਬਦੇਸ਼ ਚੱਲਾ ਜਾਵੇ, ਇਹ ਝੱਟ ਹੋਰ ਔਰਤ ਦਾ ਜੁਗਾੜ ਕਰ ਲੈਂਦਾ ਹੈ। ਕਿਹੜੀਆਂ ਔਰਤਾਂ ਇੰਨਾਂ ਦੇ ਬੱਚੇ ਜੰਮਦੀਆਂ ਹਨ, ਬੱਚਿਆਂ ਦਾ, ਸੰਭਾਲਣ ਦਾ, ਕੋਈ ਇਸ ਮਰਦ ਨੇ ਠੇਕਾ ਥੋੜੀ ਲਿਆ ਹੈ। ਬੱਚੇ ਤਾ ਇਹ ਆਪਦੀ ਪਤਨੀ ਦੇ ਨਹੀਂ ਸੰਭਾਂਲਦੇ। ਪਤਨੀ ਇੱਕਲੀ ਹੀ ਪਲ਼ਾਦੀ ਹੈ। ਜਿੰਨਾਂ ਔਰਤਾਂ ਨੂੰ ਇਹ ਪਤਾ ਹੈ, ਜੋ ਮੈਂ ਬੱਚਾ ਜੰਮਿਆ ਹੈ। ਉਸ ਦੀ ਮਾਂ ਮੈਂ ਹਾਂ। ਉਹ ਔਰਤਾਂ ਆਪਦੇ ਜਣੇ ਬੱਚੇ ਨੂੰ ਆਪਦੇ ਨਾਲੋਂ ਤੋੜ ਕੇ ਕਿਉਂ ਸਿੱਟ ਦਿੰਦੀਆਂ ਹਨ? ਐਸੀ ਕੀ ਮਜ਼ਬੂਰੀ ਹੁੰਦੀ ਹੈ? ਕੀ ਐਸੀਆਂ ਵੀ ਔਰਤਾਂ ਹਨ. ਜੋ ਜਿਹੜੇ ਮਰਜੀ ਐਰ-ਗੈਰ ਮਰਦ ਨਾਲ ਸਰੀਰਕ ਸਬੰਧ ਬੱਣਾ ਲੈਂਦੀਆਂ। ਫਿਰ ਉਸ ਦੇ ਬੀਜ ਨੂੰ ਗਰਭ ਵਿੱਚ ਨਾਸ਼ ਕਰ ਦਿੰਦੀਆਂ ਹਨ। ਜਾਂ ਘਰ ਦੇ ਕੂੜੇ ਵਾਂਗ, ਆਪਦੇ ਪੇਟ, ਕਾਂਮ ਦਾ ਕੂੜਾ ਸਮਝ ਕੇ, ਕਿਸੇ ਦੀ ਚੌਖ਼ਟ ਉਤੇ ਛੱਡ ਜਾਦੀਆਂ ਹਨ। ਪਲਟ ਕੇ ਦੇਖਦੀਆਂ ਵੀ ਨਹੀਂ ਹਨ। ਕੀ ਔਰਤ ਦੀ ਵੀ ਜ਼ਮੀਰ ਮਰ ਗਈ ਹੈ। ਔਰਤ ਨੂੰ ਹੋਸ਼ ਕਦੋਂ ਆਗੇਗੀ? ਜਾ ਹਰ ਬਾਰ ਲੁੱਟੀ ਹੀ ਜਾਂਣਾ ਚਹੁੰਦੀ ਹੈ। ਜੇ ਕਿਸੇ ਮਰਦ-ਔਰਤ ਨੇ ਆਪਦਾ ਬੱਚਾ ਜੰਮ ਕੇ ਸਿੱਟਿਆ ਹੈ। ਇੱਕ ਬਾਰ ਉਸ ਬੱਚੇ ਦੀ ਭਾਲ ਜਰੂਰ ਕਰੋ। ਹੋ ਸਕਦਾ ਹੈ, ਉਹ ਬੱਚਾ ਆਪ ਵੀ ਰਾਹ ਦੇਖਦਾ ਹੋਵੇ। ਬਹੁਤ ਔਖਾ ਹੁੰਦਾ ਹੈ। ਆਪਣਿਆਂ ਤੇ ਆਪਦੇ ਮਾਂ-ਬਾਪ, ਬੱਚਿਆਂ ਦੇ ਬਗੈਰ ਜਿਉਣਾਂ।

Comments

Popular Posts