ਲਿਖੇ ਬੈਠੀ ਗੀਤ ਵਿੱਚ ਉਸ ਦੇ ਪਿਆਰ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਆਜੋ ਯਾਰ ਰਲ-ਮਿਲ ਬੈਠ ਗੱਲਾਂ ਕਰ ਲਈਏ ਚਾਰ।

ਸੱਚੋ-ਸੱਚ ਦੱਸਿਉ ਕਿਹਨੂੰ-ਕਿਹਨੂੰ ਹੋ ਗਿਆ ਪਿਆਰ।

ਸੱਚੀ ਮੈਨੂੰ ਦੱਸਣਾਂ ਕਿਹਨੇ ਕੀ ਖੱਟਿਆ ਪਿਆਰ ਵਿੱਚੋਂ ਯਾਰ।

ਅਸੀਂ ਤਾਂ ਯਾਰ ਪਿਛੇ ਕਰ ਲਈ ਹੈ ਆਪਦੀ ਜਿੰਦਗੀ ਅਬਾਦ।

ਸਾਨੂੰ ਜਦੋਂ ਦਾ ਹੋ ਗਿਆ ਉਸ ਦਿਲਦਾਰ ਨਾਲ ਪਿਆਰ।

ਉਹੀ ਪਿਆਰਾ ਹੈ ਦਿਸਦਾ ਮੇਰੇ ਘਰ-ਮਨ ਦੇ ਵਿਚਕਾਰ।

ਸੱਤੀ ਦੇ ਸਾਹਾਂ ਵਿੱਚ ਘੁੱਲ ਗਿਆ ਸੱਜਣਾਂ ਦਾ ਪਿਆਰ।

ਸਤਵਿੰਦਰ ਲਿਖੇ ਬੈਠੀ ਗੀਤ ਵਿੱਚ ਉਸ ਦੇ ਪਿਆਰ।

Comments

Popular Posts