ਭਾਗ 4 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਸੀਤਲ ਦੀ ਮੰਮੀ ਉਹੀ ਕੰਮਰੇ ਵਿੱਚ ਆ ਗਈ ਸੀ। ਉਥੇ ਮੂਹਰੇ ਹੀ ਫਰਸ਼ ਉਤੇ ਚੂੜੀਆਂ ਖਿਲਰੀਆਂ ਦੇਖ ਲਈਆਂ। ਉਹ ਉਨੀ ਪੈਂਰੀਂ ਵਾਪਸ ਮੁੜ ਗਈ। ਮਨ ਵਿੱਚ ਬੁੜ-ਬੁੜ ਕਰਕ ਲੱਗ ਗਈ, " ਇਸ ਕੁੜੀ ਨੂੰ ਮੱਤ ਕਦੋਂ ਆਉਣੀ ਹੈ। ਬਿੰਦੇ-ਬਿੰਦੇ ਚੂੜੀਆਂ ਦੇ ਰੰਗ ਹੀ ਬਦਲਦੀ ਰਹਿੰਦੀ ਹੈ। ਅੱਜ ਸ਼ਗਨਾਂ ਦਾ ਦਿਨ ਹੈ। ਇਸ ਨੇ ਅੱਜ ਵੀ, ਚੂੜੀਆਂ ਤੋੜ ਦਿੱਤੀਆਂ। ਅੱਜ-ਕੱਲ ਦੀਆਂ ਕੁੜੀਆਂ ਨੂੰ ਕੌਣ ਸਮਝਾਂਵੇ? ਚੂੜੀਆਂ ਦਾ ਟੁੱਟਣਾਂ ਮਾੜਾ ਸਗਨ ਹੈ। " ਕਿਸੇ ਦੇ ਆਉਣ ਦੀ ਵਿੱੜਕ ਸੁਣ ਕੇ ਸੁਖ ਸੀਤਲ ਨੂੰ ਲੈ ਕੇ ਤੱਖ਼ਤੇ ਉਹਲੇ ਹੋ ਗਿਆ ਸੀ। ਉਸ ਨੇ ਸੀਤਲ ਨੂੰ ਕਿਹਾ, " ਤੂੰ ਆਪਦੀ ਮੰਮੀ ਨੂੰ ਦੱਸਿਆ ਨਹੀਂ। ਸਾਡੇ ਲਈ ਚੂੜੀਆਂ ਦਾ ਟੁੱਟਣਾਂ ਫ਼ੈਇਦੇ ਵਾਲਾ ਹੀ ਹੁੰਦਾ ਹੈ। ਚੱਲ ਹੁਣ ਬਾਹਰ ਜਾ ਕੇ, ਆਪ ਹੀ ਦੋਂਨੇ ਜਾਂਣੇ ਵਿਆਹ ਰੱਖ ਲੈਂਦੇ ਹਾਂ। ਹੁਣ ਤਾ ਜੀਤ ਤੇ ਮੰਮੀ ਵੀ, ਵਿਆਹ ਬਾਰੇ ਨਹੀਂ ਬੋਲਦੀਆਂ। " ਸੀਤਲ ਬਾਹਰ ਆ ਗਈ। ਸੁਖ ਪਿਛਲੇ ਦਰਾਂ ਵਿੱਚ ਦੀ ਬਾਹਰ ਆ ਗਿਆ। ਸ਼ਿੰਦਰ ਮਾਮੀ ਨੇ ਸੀਤਲ ਦੇ ਮੂੰਹ ਵੱਲ ਦੇਖ ਕੇ ਕਿਹਾ, " ਕੁੜੇ ਸੀਤਲ ਤੇਰੇ ਮੂੰਹ ਲਾਲ ਰੰਗ ਕਿਉਂ ਹੋਇਆ ਪਿਆ ਹੈ? ਵਿਆਹ ਕਰਾਉਣ ਨੂੰ ਤੇਰਾ ਵੀ ਜੀਅ ਕਰਦਾ ਹੈ। ਜਾ ਕੀ ਵਿਆਹ ਸਿਆਲਾਂ ਦਾ ਰੱਖ ਲਈਏ? ਸਾਨੂੰ ਵਿਆਹ ਕਰਨ ਦੀ, ਕੋਈ ਕਾਹਲੀ ਨਹੀਂ ਹੈ। "

ਸੀਤਲ ਮਾਮੀ ਕੋਲ ਬੈਠ ਗਈ ਸੀ। ਸੁਖ ਵੀ ਆ ਕੇ ਸੋਫ਼ੇ ਉਤੇ ਬੈਠ ਗਿਆ ਸੀ। ਸੀਤਲ ਨੇ ਮਾਮੀ ਨੂੰ ਕਿਹਾ, " ਮਾਮੀ ਸਾਡਾ ਵਿਆਹ ਇਸੇ ਬੁਧਵਾਰ ਦਾ ਰੱਖ ਦਿਉ। ਵਿਆਹ ਪਿਛੋਂ ਵੀ ਮੈਂ ਪੜ੍ਹੀ ਜਾਂਣਾ ਹੈ। " ਉਸ ਦੀ ਗੱਲ ਛੋਟੀ ਭੂਆ ਨੂੰ ਸੁਣ ਗਈ। ਉਸ ਨੇ ਕਿਹਾ, ਕੀ ਸੀਤਲ ਦੀ ਗੱਲ ਕਿਸੇ ਨੇ ਸੁਣੀ ਹੈ? ਨਾਂ ਵੇ ਭਾਈ ਅੱਜ ਕੱਲ ਦੀਆਂ ਕੁੜੀਆਂ ਨਹੀਂ ਸੰਗਦੀਆਂ। ਸੀਤਲ ਤਾਂ ਅੱਜ ਤੋਂ ਪੰਜਵੇਂ ਨੂੰ ਵਿਆਹ ਕਰਾਉਣ ਨੂੰ ਕਹਿੰਦੀ ਹੈ। ਸਾਹਾ ਤੋਰੋ ਛੇਤੀ ਢਿੱਲ ਕਾਹਦੀ ਹੈ। ਮੁੰਡਾ ਕੁੜੀ ਵਿਆਹ ਕਰਾਉਣ ਨੂੰ ਰਾਜ਼ੀ ਬੈਠੇ ਹੈ। " ਜੀਤ ਦੀ ਮੰਮੀ ਵੀ ਗੱਲ ਭੱਖਣ ਦੀ ਉਡੀਕ ਕਰਦੀ ਸੀ। ਉਸ ਨੇ ਕਿਹਾ, " ਮੁੰਡਾ ਕੁੜੀ ਵਿਆਹ ਕਰਾਉਣ ਨੂੰ ਤਿਆਰ ਹਨ। ਤਾਂ ਮੈਂ ਵੀ ਆਪਦੇ ਪੁੱਤਰ ਦਾ ਵਿਆਹ ਕਰਨ ਨੂੰ ਤਿਆਰ ਹਾਂ। ਸੁਖ ਤੇ ਸੀਤਲ ਦੇ ਮੂੰਹੋਂ ਵੀ ਕੱਢਾਉਣਾਂ ਸੀ। ਕੱਲ ਨੂੰ ਇਉਂ ਨਾਂ ਕਹਿੱਣ, " ਸਾਰੀ ਮਾਂ ਦੀ ਮਰਜ਼ੀ ਸੀ। " ਪੰਜਵੇਂ ਨੂੰ ਵਿਆਹ ਰੱਖ ਦੇਈਏ। ਸਬ ਦਾ ਮੂੰਹ ਮਿੱਠਾ ਕਰਾਉ। " ਵਿਆਹ ਰੱਖੇ ਦਾ ਨਾਂਮ ਸੁਣ ਕੇ, ਸਬ ਤੋਂ ਪਹਿਲਾਂ ਸਾਰਿਆ ਨੇ ਸੁਖ ਦੇ ਮੂੰਹ ਨੂੰ ਮਿੱਠਾ ਲਾਇਆ। ਸੀਤਲ ਦਾ ਮੂੰਹ ਮਿੱਠਾ ਵੀ ਕਰਾਇਆ। ਸੁਖ ਸਬ ਤੋਂ ਵੱਧ ਖੁਸ਼ ਸੀ। ਸੀਤਲ ਦੀ ਮੰਮੀ ਅੱਖਾਂ ਵਿੱਚ ਹੁੰਝੂ ਸਨ। ਉਸ ਦੇ ਚੇਹਰੇ ਤੋਂ ਲੱਗਦਾ ਸੀ। ਇਹ ਖੁਸ਼ੀ ਦੇ ਹੁੰਝੂ ਹਨ। ਸੀਤਲ ਦਾ ਡੈਡੀ ਬਹੁਤ ਖੁਸ਼ ਸੀ। ਘਰ ਵਿੱਚੋ ਸਾਰੇ ਹੀ ਖੁਸ਼ ਦਿਖਾਈ ਦੇ ਰਹੇ।

ਦੋਂਨਾਂ ਘਰਾਂ ਵਿੱਚ ਬਹੁਤ ਗਹਿਮਾਂ ਗਹਿਮੀ ਸੀ। ਸੁਖ ਨੇ ਸਬ ਨੂੰ ਕਹਿ ਦਿੱਤਾ, " ਮੇਰਾ ਵਿਆਹ ਸਾਦਾ ਹੋਵੇਗਾ। ਘਰ ਦੀ ਬੱਣੀ ਦਾਲ ਰੋਟੀ ਮਿਲੇਗੀ। ਅੰਨਦ ਕਾਰਜ ਸੀਤਲ ਦੇ ਘਰ ਵਿੱਚ ਹੀ ਹੋਣਗੇ। ਜਿਸ ਕਿਸੇ ਨੂੰ ਮਨਜ਼ੂਰ ਹੈ। ਉਹੀ ਵਿਆਹ ਵਿੱਚ ਆਇਉ। ਬਹੁਤ ਸਾਦਾ ਵਿਆਹ ਹੋਣਾਂ ਹੈ। ਇਸੇ ਲਈ ਸਬ ਮਿੱਠਾਈਆਂ ਘਰ ਹੀ ਬੱਣ ਰਹੀਆਂ ਹਨ। ਸਾਰਿਆਂ ਨੂੰ ਆਪਣੇ-ਆਪ ਪਾ ਕੇ ਖਾਂਣਾ ਪਵੇਗਾ। ਜਿਵੇ ਗੁਰਦੁਆਰੇ ਲੰਗਰ ਚਲਦਾ ਹੈ। ਉਵੇ ਹੀ ਸਾਦਾ ਭੋਜਨ ਹੋਵੇਗਾ। " ਕਈ ਰਿਸ਼ਤੇਦਾਰ ਰੁਸ ਗਏ। ਸੁਖ ਦੇ ਨਾਨਕੇ ਰੁਸ ਗਏ। ਮਾਮੇ ਨੇ ਕਿਹਾ, " ਸਾਡਾ ਨੱਕ ਵੱਡਿਆ ਜਾਵੇਗਾ। ਜੇ ਤੁਸੀਂ ਵਿਆਹ ਪੈਲਸ ਵਿੱਚ ਨਹੀਂ ਕਰਦੇ। ਅਸੀ ਪਹਿਲੇ ਵਿਆਹ ਦੀ ਨਾਨਕ ਸ਼ੱਕ ਆਉਣਾ ਹੈ। ਨਾਨਕਿਆ ਦਾ ਅੱਧਾਂ ਪਿੰਡ ਵਿਆਹ ਵਿੱਚ ਲਿਉਂਣਾ ਹੈ। ਕੀ ਤੁਹਾਡੇ ਜਾਂ ਕੁੜੀ ਵਾਲਿਆਂ ਦੇ ਘਰ, ਕਿਸੇ ਚੀਜ਼ ਦੀ ਕਮੀ ਹੈ? ਜੇ ਤੁਸੀਂ ਖ਼ਰਚਾ ਨਹੀਂ ਕਰ ਸਕਦੇ। ਸਾਰਾ ਖ਼ਰਚਾ ਮੈਂ ਕਰਾਂਗਾ। " ਮਾਮੀ ਨੇ ਕਿਹਾ, " ਸਟੇਜ਼ ਉਤੇ ਨੱਚਣ ਵਾਲੀਆਂ ਬਗੈਰ ਵੀ ਕੋਈ ਵਿਆਹ ਹੁੰਦਾ ਹੈ। ਸਾਡੀ ਨੱਕ ਵੱਡੀ ਜਾਵੇਗੀ। ਅਸੀਂ ਤਾਂ ਪਿੰਡ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਹਾਂ। ਬੰਨੇ ਨਾਲ ਬੰਨਾ ਲੱਗਦਾ ਹੈ। ਮੁਲਾਂਪੁਰ ਤੇ ਭਨੋਹੜ੍ਹ ਵਿੱਚ ਕਿੰਨਾਂ ਕੁ ਫ਼ਰਕ ਹੈ। ਲੋਕ ਮੂੰਹ ਵਿੱਵ ਉਂਗਲਾਂ ਦੇਣਗੇ। ਮੇਰਾ ਤਾ ਜੀਅ ਕਰਦਾ। ਵਿਆਹ ਛੱਡ ਕੇ, ਕਿਸੇ ਪਾਸੇ ਤੀਰਥ ਨਹਾਉਣ ਚਲੀ ਜਾਵਾਂ। " ਸੁਖ ਦੀ ਭੂਆ ਬਹੁਤ ਖੁਸ਼ ਸੀ। ਉਹ ਤਾਂ ਆਪ ਚਹੁੰਦੀ ਸੀ। ਵਿਆਹ ਘਰ ਵਿੱਚ ਹੀ ਹੋਵੇ। ਉਹ ਧਰਮਿਕ ਖਿਆਲਾ ਦੀ ਸੀ। ਸੁਖ ਨੇ ਸਬ ਨੂੰ ਕਹਿ ਦਿੱਤਾ, " ਮੇਰੇ ਵਿਆਹ ਵਿੱਚ ਤਮਾਸ਼ਾ ਨਹੀਂ ਕਰਨਾਂ। ਵਿਆਹ ਮੇਰਾ ਹੈ। ਮੈਂ ਜਰੂਰ ਹਾਜ਼ਰ ਚਾਹੀਦਾ ਹਾਂ। ਬਾਕੀ ਕਿਸੇ ਦੀ ਜਰੂਰਤ ਨਹੀ ਹੈ। ਬੰਦੇ ਵੀ 11 ਤੋਂ ਵੱਧ ਨਹੀ ਚਾਹੀਦੇ। ਆਪਣੇ ਆਪ ਹੀ ਛਾਟੀ ਕਰ ਲੋ। ਹੋਰ ਰੁਸ ਜਾਵੋ, ਜਿਸ ਨੇ ਰੁਸਣਾਂ ਹੈ। ਲਾੜਾ ਕੱਲਾ ਹੀ ਸ਼ੇਰ ਹੈ।"

ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਸਾਰੇ ਰਿਸ਼ਤੇਦਾਰ ਸ਼ਾਮਲ ਹੋ ਗਏ ਸਨ। ਜੋ ਰੁਸਣ ਦਾ ਨਾਟਕ ਕਰਦੇ ਸਨ। ਸਬ ਸਾਬਣ ਦੀ ਝੱਗ ਵਾਂਗ ਬੈਠ ਗਏ ਸਨ। ਸਾਰੇ ਵਿਆਹ ਦੇਖਣ ਆਏ ਸਨ। ਰਾਤ ਨੂੰ ਸੁਖ ਨੂੰ ਬਟਨਾਂ ਲਗਾ ਦਿੱਤਾ ਸੀ। ਉਸ ਤੋਂ ਪਹਿਲਾਂ, ਇਹ ਸਾਰੇ ਸੀਤਲ ਦੇ ਘਰੋਂ ਆਏ ਸੀ। ਸੀਤਲ ਦੇ ਵੀ ਵੱਟਨਾਂ ਲੱਗਣਾਂ ਸੀ। ਜੀਤ ਤੇ ਮੰਮੀ ਦੇ ਨਾਲ ਸੁਖ ਤੇ ਹੋਰ ਵੀ ਰਿਸ਼ਤੇਦਾਰ ਨਾਲ ਹੀ ਗਏ ਸਨ। ਵਿਆਹ ਦੀ ਸਾਰੀ ਸਾਦਗੀ ਵਿੱਚ ਬਹੁਤ ਸ਼ਾਂਤੀ ਵੀ ਸੀ। ਸਵੇਰੇ ਉਠ ਕੇ ਸੁਖ ਤੱੜਕੇ ਹੀ ਤਿਆਰ ਹੋ ਕੇ ਬੈਠ ਗਿਆ ਸੀ। ਸੁਖ ਦੀਆਂ ਮਾਮੀਆਂ, ਮਾਸੀਆਂ, ਭੂਆ ਤੇ ਜੀਤ ਸੇਹਰਾ ਲਗਉਣ ਲਈ ਸੁਖ ਦੇ ਦੁਆਲੇ ਹੋਈਆ ਸਨ। ਸੁਖ ਕਹਿ ਰਿਹਾ ਸੀ, " ਮੈਂ ਸੇਹਰਾ ਨਹੀਂ ਲਗਾਉਣਾ। ਐਸਾ ਡਰਾਮਾਂ ਮੈਥੋਂ ਨਹੀਂ ਹੋਣਾਂ। " ਜੀਤ ਨੇ ਕਿਹਾ, " ਹੁਣ ਤੱਕ ਆਪਦੀਆਂ ਹੀ ਮਨਉਂਦਾ ਆ ਰਿਹਾ ਹੈ। ਅਸੀਂ ਸੇਹਰਾ ਜਰੂਰ ਬੰਨਣਾਂ ਹੈ। " ਦੋਨਾਂ ਮਾਸੀਆ ਨੇ ਵੀ ਕਿਹਾ, " ਸੇਹਰੇ ਨਾਲ ਹੀ ਤਾਂ ਲਾੜੇ ਦੀ ਪਹਿਚਾਣ ਹੋਣੀ ਹੈ। ਇਹ ਤਾਂ ਬੰਨਣਾਂ ਪੈਣਾਂ ਹੀ ਹੈ। " ਬਹੁਤੀਆਂ ਜਾਂਣੀਆਂ ਦੇਖ ਕੇ, ਸੁਖ ਨੇ ਹਾਰ ਮੰਨ ਲਈ ਸੀ। ਸੁਖ ਦੇ ਜੀਤ ਤੇ ਭੂਆ ਦੀਆਂ ਕੁੜੀਆ ਨੇ ਮਿਲ ਕੇ ਸੇਹਰਾ ਬੰਨ ਦਿੱਤਾ ਸੀ। ਗੋਰੇ ਰੰਗ ਉਤੇ ਸੁਖ ਦੇ ਸੇਹਰਾ ਬਹੁਤ ਸੱਜਦਾ ਸੀ। ਔਰਤਾਂ ਮਰਦਾ ਸਣੇ 40 ਦੀ ਗਿੱਟਤੀ ਹੋ ਗਈ ਸੀ। 10 ਵੱਜਦੇ ਨੂੰ ਬਰਾਤ ਸੀਤਲ ਦੇ ਘਰ ਪਹੁੰਚ ਗਈ ਸੀ। ਘਰ ਹੀ ਚਾਹ-ਪਾਣੀ ਪੀਣ ਦਾ ਪ੍ਰਬੰਦ ਸੀ। ਮਿੱਠਾਈਆਂ ਪਕੌੜਿਆ ਸਬ ਕਾਸੇ ਦਾ ਪ੍ਰਬੰਦ ਸੀ। ਜਦੋਂ ਅੰਨਦ ਕਾਰਜ਼ ਵੀ ਘਰ ਹੋ ਗਏ। ਲੋਕਾਂ ਦੇ ਹੱਥਾਂ ਦੇ ਤੋਤੋ ਉਡ ਗਏ ਸਨ। ਅੱਜ ਕੱਲ ਤਾ ਕੋਈ ਮਜ਼ਦੂਰ ਘਰ ਵਿਆਹ ਨਹੀਂ ਕਰਦਾ। ਇਹ ਸੁਖ ਟਰੱਕਾਂ ਦੀ ਟਰਾਸਪੋਰਟ ਵਾਲਾ ਸੀ। ਤੇ ਸੀਤਲ ਦਾ ਡੈਡੀ ਜੱਜ ਸੀ। ਦੋਂਨਾਂ ਘਰਾਂ ਵਿੱਚ ਬੇਅੰਤ ਪੈਸਾ ਸੀ। ਕਿਸੇ ਚੀਜ਼ ਦੀ ਕਮੀ ਨਹੀਂ ਸੀ। ਲੋਕੀ ਗੱਲਾਂ ਕਰਦੇ ਸਨ। ਲੱਗਦਾ ਪਾਸਾ ਪਲਟ ਰਿਹਾ ਹੈ। ਗਰੀਬ ਵੀ ਉਸੇ ਤਰਾ ਹੀ ਕਰਨ ਲੱਗ ਜਾਂਣਗੇ। ਲੋਕਾਂ ਦੀ ਜਾਨ ਬਚ ਜਾਵੇਗੀ। ਲੋਕ ਅੱਡੀਆਂ ਚੱਕ ਕੇ ਫਾਹਾ ਲੈਣੋਂ ਹੱਟ ਜਾਂਣਗੇ। ਜੋ ਰੀਸੋਂ ਰੀਲ ਪੈਲਸ ਵਿੱਚ ਵਿਆਹ ਕਰਕੇ, ਕਰਜ਼ੇ ਥੱਲੇ ਆਉਂਦੇ ਹਨ।



ਸੁਖ ਵੱਲ ਦੇ ਰਿਸ਼ਤੇਦਾਰ ਪੂਰੇ ਖੁਸ਼ ਸਨ। ਸੀਤਲ ਦੀ ਡੋਲੀ ਤੋਰਨ ਦਾ ਸਮਾਂ ਹੋ ਗਿਆ ਸੀ। ਉਦਾਸ ਮੌਹਲ ਹੋ ਗਿਆ ਦੀ। ਸੀਤਲ ਦੇ ਮੰਮੀ-ਡੈਡੀ ਦੇ ਹੱਸਦੇ ਚੇਹਰੇ ਤਣੇ ਹੋਏ ਲੱਗਣ ਲੱਗੇ ਸਨ। ਉਹ ਅੱਖਾਂ ਵਿੱਚੋਂ ਹੁੰਝੂ ਸਿਟ ਰਹੇ ਸਨ। ਧੀ ਦੇ ਪਿਆਰ ਦਾ ਵਿਛੜਨ ਦਾ ਅਹਿਸਾਸ ਹੋ ਰਿਹਾ ਸੀ। ਆਪਦੀ ਪਿਆਰੀ ਜਾਨ ਨਾਲ ਵਿਛੜਨ ਬਹੁਤ ਔਖਾਂ ਹੁੰਦਾ ਹੈ। ਡੈਡੀ ਕੰਧ ਨੂੰ ਹੱਥ ਫੜ ਕੇ ਖੜ੍ਹਾ ਸੀ। ਜਿਵੇਂ ਉਸ ਦਾ ਡਾਸਣਾਂ ਨਿੱਕਲ ਗਿਆ ਹੋਵੇ। ਸੀਤਲ ਤੋਂ ਛੋਟਾ ਭਰਾ ਗਲ਼ੇ ਨਾਲ ਲੱਗ ਕੇ, ਰੋ ਰਿਹਾ ਸੀ। ਸੀਤਲ ਬੱਚਿਆਂ ਵਾਂਗ ਰੋਣ ਲੱਗ ਗਈ ਸੀ। ਉਸ ਦੇ ਨਾਲ ਹੋਰ ਬਹੁਤ ਔਰਤਾਂ ਨੂੰ ਰੋਣਾਂ ਆ ਗਿਆ। ਜੀਤ ਦੀ ਮੰਮੀ ਨੇ ਕਿਹਾ, " ਤੋਰੋ ਸਾਨੂੰ, ਅਸੀਂ ਵੀ ਜਾ ਕੇ ਸ਼ਗਨ ਕਰਨੇ ਹਨ। ਇਥੇ ਹੀ ਕਵੇਲਾ ਨਾਂ ਕਰੋ। ਰੋਣਾ ਕਾਹਤੋਂ ਹੈ। ਇਹ ਕਿਹੜਾ ਦੂਰ ਚੱਲੀ ਹੈ? " ਸੀਤਲ ਮਾਮੀਆਂ, ਮਾਸੀਆਂ, ਭੂਆ ਘੁੱਟ ਕੇ ਮਿਲ ਰਹੀਆਂ ਸਨ। ਮਿਲਣ ਤੋਂ ਵੱਧ ਸੀਤਲ ਨੂੰ ਹੋਰ ਰੋਆ ਰਹੀਆਂ ਸਨ। ਸੁਖ ਵੀ ਉਦਾਸ ਜਿਹਾ ਹੋ ਗਿਆ ਸੀ। ਸੀਤਲ ਨੂੰ ਫੁੱਲਾਂ ਨਾਲ ਸਜੀ ਕਾਰ ਵਿੱਚ ਬੈਠਾ ਦਿੱਤਾ ਸੀ। ਕਾਰ ਦੀ ਪਿਛਲੀ ਸੀਟ ਪੂਰੀ ਸੁਖ ਤੇ ਸੀਤਲ ਦੀ ਜੋੜੀ ਨਾਲ ਗੁਲਦਸਤੇ ਵਾਂਗ ਬੱਣ ਗਈ ਸੀ। ਸੱਚੀ ਲੱਗਦਾ ਸੀ। ਗੁਲਦਸਤੇ ਵਿੱਚ ਪਿਆਰ ਦਾ ਫੁੱਲ ਖਿੜਿਆ ਹੈ। ਡੋਲੀ ਤੁਰਦੇ ਹੀ ਸੁਖ ਦੇ ਡੈਡੀ ਨੇ, ਪੈਸਿਆਂ ਨੂੰ ਕਾਰ ਉਤੋਂ ਸਿੱਟ ਕੇ, ਖੁਸ਼ੀ ਜਾਹਰ ਕੀਤੀ। ਸਬ ਇਹੀ ਕਹਿ ਰਹੇ ਸਨ, " ਬਸ ਕਰ। " ਬੱਚੇ ਵੱਡੇ ਪੈਸੇ ਚੂਗਣ ਲੱਗੇ ਹੋਏ ਸਨ। ਸੁਖ ਵੱਲ ਦੇ ਰਿਸ਼ਤੇਦਾਰ ਜੀਤ ਤੇ ਮੰਮੀ, ਡੋਲੀ ਤੋਂ ਪਹਿਲਾਂ ਹੀ ਘਰ ਪਹੁੰਚ ਗਏ ਸਨ। ਅੱਜ ਸੁਖ ਦੇ ਘਰ ਵਿੱਚ ਐਸੀ ਖੁਸ਼ੀ ਸੁਖ ਦੇ ਜਨਮ ਤੋਂ ਬਾਅਦ ਆਈ ਸੀ।

ਸੀਤਲ ਗੁਲਾਬੀ ਸੂਟ ਵਿੱਚ ਖਿੜਿਆ ਗੁਲਾਬ ਲੱਗ ਰਹੀ ਸੀ। ਜਦੋ ਉਸ ਨੂੰ ਡੋਲੀ ਵਿੱਚੋਂ ਉਤਾਰਿਆ ਗਿਆ। ਉਸ ਦੇ ਚੱਲਣ ਨਾਲ. ਉਸ ਦੇ ਗਹਿੱਣੇ ਵੀ ਨਾਲ ਹੀ ਛੱਣਕ ਰਹੇ ਸਨ। ਸੁਖ ਗੁਲਾਬੀ ਪੱਗ ਬੰਨੀ ਅਜੀਬ ਜਿਹੀ ਖੁਸ਼ੀ ਵਿੱਚ ਘਰ ਦਾ ਦਰ ਲੰਘਣ ਲੱਗਾ ਤਾਂ, ਜੀਤ ਦੇ ਨਾਲ ਹੋਰ ਕੁੜੀਆਂ ਨੇ ਰਸਤਾ ਰੋਕ ਲਿਆ। ਜੀਤ ਨੇ ਕਿਹਾ, " ਵਿਰੇ ਨਵੀਂ ਬਹੂ ਘਰ ਲੈ ਕੇ ਆਇਆ ਹੈ। ਪਹਿਲਾਂ ਸਾਡੇ ਸਬ ਦੇ ਪੈਰੀਂ ਹੱਥ ਲਾ। ਫਿਰ ਵੱਹੁਟੀ ਦਾ ਟੈਕਸ ਭਰ, ਫਿਰ ਅੰਦਰ ਜਾਂਣ ਦੇਣਾਂ ਹੈ। " ਸੁਖ ਨੇ ਪੱਲੇ ਦੇ ਸਾਰੇ ਪੈਸੇ ਜੀਤ ਨੂੰ ਫੜਾਉਂਦੇ ਕਿਹਾ, " ਮੈਂ ਭਾਰ ਪਹਿਲਾਂ ਹੀ ਕਿਸੇ ਨੂੰ ਫੜਾਉਣ ਨੂੰ ਫਿਰਦਾ ਸੀ। ਸਾਰੇ ਤੂੰਹੀਂ ਰੱਖ ਲੈ। ਕੀ ਹੁਣ ਤੂੰ ਖੁਸ਼ ਹੈ? " ਵਿਹੜੇ ਵਿੱਚ ਮੰਗਤੀਆਂ, ਬਾਜੀ ਗਰਨੀਆਂ ਆਪਣੇ ਸੋਹਲੇ ਗਾਈ ਜਾ ਰਹੀਆਂ ਸਨ। ਕੁੜੀਆ ਨੇ ਗੀਤ ਗਾਉਣਾਂ ਸ਼ੁਰੂ ਕਰ ਦਿੱਤਾ ਸੀ, " ਪਾਣੀ ਬਾਰ ਬੰਨੇ ਦੀਏ ਮਾਏ ਬੰਨਾਂ-ਬੰਨੋਂ ਬਾਹਰ ਖੜ੍ਹੇ। ਸੁਖਾਂ ਸੁਖਦੀ ਨੂੰ ਆ ਦਿਨ ਆਏ। ਬੰਨਾਂ-ਬੰਨੋਂ ਬਾਹਰ ਖੜ੍ਹੇ। " ਜੀਤ ਦੀ ਮੰਮੀ ਜਿਉਂ ਹੀ ਪਾਣੀ ਬਾਰ ਕੇ ਹੱਟੀ, ਸੀਤਲ ਨੂੰ ਮਾਮੀਆਂ ਨੇ ਪੱਟੜੇ ਤੋਂ ਥੱਲੇ ਲਾ ਲਿਆ ਸੀ। ਸੁਖ ਪੱਟੜੇ ਤੇ ਖੜ੍ਹਾ ਆਪਣੀ ਮਾਂ ਨੂੰ ਹੋਰ ਪਾਣੀ ਪੀਣ ਨੂੰ ਕਹੀ ਜਾ ਰਿਹਾ ਸੀ , " ਮੰਮੀ ਅੱਜ ਹੀ ਮੌਕਾ ਹੈ। ਕੱਲੇ-ਕੱਲੇ ਨੂੰਹੁ ਪੁੱਤ ਦੇ ਉਤੋਂ ਦੀ, ਪਾਣੀ ਵਾਰ ਕੇ ਪੀਣ ਦਾ। ਮੁੜ ਕੇ ਇਹ ਮੌਕਾ ਨਹੀਂ ਲੱਭਣਾਂ। " ਮੰਮੀ ਦੀ ਪਾਣੀ ਪੀ ਕੇ ਬਸ ਹੋ ਗਈ। ਭੂਆਂ ਮਾਸੀਆਂ ਨੇ ਸੁਖ ਨੂੰ ਕਿਹਾ, " ਵੇ ਹੁਣ ਵੱਹੁਟੀ ਆ ਗਈ। ਕੀ ਮਾਂ ਦੀ ਪਾਣੀ ਪਲਾ ਕੇ ਹੀ ਸੇਵਾ ਕਰਨੀ ਹੈ? ਉਸ ਨੂੰ ਪਾਣੀ ਪੀਣ ਤੋਂ ਹੱਟਾ ਦੇ। " ਸੁਖ ਨੇ ਗੜਵੀ ਮੰਮੀ ਦੇ ਮੂੰਹ ਕੋਲੋ ਫੜ ਕੇ, ਪਰੇ ਕਰ ਦਿੱਤੀ, ਉਸ ਨੇ ਕਿਹਾ, " ਬੱਸ ਕਰ ਮਾਂ, ਸੱਚੀ ਗੜਵੀ ਖਾਲੀ ਹੋ ਗਈ। " ਸੀਤਲ ਨੂੰ ਮੂੰਹ ਦਿਖਾਈ ਦਾ ਸ਼ਗਨ ਦੇਣ ਲਈ ਸੋਫ਼ੇ ਉਤੇ ਬੈਠਾ ਦਿੱਤਾ। ਕੋਲ ਹੀ ਸੁਖ ਬੈਠ ਗਿਆ। ਸੁਖ ਨੂੰ ਔਰਤਾਂ ਨੇ ਕਿਹਾ, " ਇਥੇ ਤੇਰਾ ਕੋਈ ਕੰਮ ਨਹੀਂ ਹੈ। ਤੂੰ ਜਾ ਕੇ ਬੰਦਿਆਂ ਵਿੱਚ ਬੈਠ, ਇਸ ਨੂੰ ਸਾਡੇ ਕੋਲ ਇੱਕਲੀ ਨੂੰ ਛੱਡ ਦੇ। ਅਜੇ ਤੇਰਾ ਇਸ ਕੋਲ ਕੋਈ ਕੰਮ ਨਹੀਂ ਹੈ। ਸਾਨੂੰ ਬਹੂ ਦੀ ਮੂੰਹ ਦਿਖਾਈ ਕਰ ਲੈਣ ਦੇ। ਅਸੀਂ ਸਗਨ ਕਰਨੇ ਹਨ। "


Comments

Popular Posts