ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੪੫ Page 145 of 1430

5980 ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ
Jaa Thudhh Bhaavehi Thaa Karehi Bibhoothaa Sinn(g)ee Naadh Vajaavehi ||

जा तुधु भावहि ता करहि बिभूता सिंङी नादु वजावहि


ਪ੍ਰਭੂ ਤੇਰੇ ਭਾਂਣੇ ਵਿੱਚ, ਕਈ ਸਰੀਰ ਨੂੰ ਸੁਆਹ ਮਿੱਟੀ ਮਲਦੇ ਹਨ, ਮੂੰਹ ਨਾਲ ਸਿੰਙੀ ਨਾਦੁ ਵਜਾਉਂਦੇ ਹਨ॥
When it pleases You, we smear our bodies with ashes, and blow the horn and the conch shell.

5981 ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ



Jaa Thudhh Bhaavai Thaa Parrehi Kathaebaa Mulaa Saekh Kehaavehi ||

जा तुधु भावै ता पड़हि कतेबा मुला सेख कहावहि


ਪ੍ਰਭੂ ਤੇਰੇ ਭਾਂਣੇ ਵਿੱਚ, ਕਈ ਬੰਦੇ ਧਰਮਕਿ ਗ੍ਰੰਥਿ ਪੜ੍ਹਦੇ ਹਨ, ਆਪ ਨੂੰ ਮੁੱਲਾਂ, ਸ਼ੇਖ਼ ਕਹਾਉਂਦੇ ਹਨ॥
When it pleases You, we read the Islamic Scriptures, and are acclaimed as Mullahs and Shaykhs.

5982 ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ



Jaa Thudhh Bhaavai Thaa Hovehi Raajae Ras Kas Bahuth Kamaavehi ||

जा तुधु भावै ता होवहि राजे रस कस बहुतु कमावहि


ਪ੍ਰਭੂ ਤੇਰੇ ਭਾਂਣੇ ਵਿੱਚ, ਕਈ ਰਾਜੇ ਬੱਣ ਜਾਂਦੇ ਹਨ, ਕਈ ਸੁਆਦ ਭੋਜਨ ਖਾਂਦੇ ਹਨ॥
When it pleases You, we become kings, and enjoy all sorts of tastes and pleasures.

5983 ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ



Jaa Thudhh Bhaavai Thaeg Vagaavehi Sir Munddee Katt Jaavehi ||

जा तुधु भावै तेग वगावहि सिर मुंडी कटि जावहि


ਪ੍ਰਭੂ ਤੇਰੇ ਭਾਂਣੇ ਵਿੱਚ, ਕਈ ਤਲਵਾਰਾਂ ਚਲਾਉਂਦੇ ਹਨ, ਸਿਰ ਧੜ ਨਾਲੋਂ ਅੱਲਗ ਕਰ ਦਿੰਦੇ ਹਨ॥
When it pleases You, we wield the sword, and cut off the heads of our enemies.

5984 ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ



Jaa Thudhh Bhaavai Jaahi Dhisanthar Sun Galaa Ghar Aavehi ||

जा तुधु भावै जाहि दिसंतरि सुणि गला घरि आवहि


ਪ੍ਰਭੂ ਤੇਰੇ ਭਾਂਣੇ ਵਿੱਚ, ਕਈ ਦੇਸ਼, ਪ੍ਰਦੇਸ ਜਾਦੇ ਹਨ, ਉਧਰ ਦੇ ਸੁਨੇਹੇ ਲੈ ਕੇ ਘਰ ਆ ਜਾਂਦੇ ਹਨ॥
When it pleases You, we go out to foreign lands; hearing news of home, we come back again.

5985 ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ



Jaa Thudhh Bhaavai Naae Rachaavehi Thudhh Bhaanae Thoon Bhaavehi ||

जा तुधु भावै नाइ रचावहि तुधु भाणे तूं भावहि


ਪ੍ਰਭੂ ਤੇਰੇ ਭਾਂਣੇ ਵਿੱਚ, ਕਈ ਜੀਵ ਤੇਰਾ ਨਾਂਮ ਚੇਤੇ ਕਰਦੇ, ਤੇਰੇ ਨਾਲ ਮਿਲ ਲੈਂਦੇ ਹਨ, ਉਹੀ ਪ੍ਰਭੂ ਤੇਰੇ ਭਾਂਣੇ ਵਿੱਚ ਰਹਿੰਦੇ ਹਨ, ਜੋ ਤੈਨੂੰ ਚੰਗੇ ਲੱਗਦੇ ਹਨ॥
When it pleases You, we are attuned to the Name, and when it pleases You, we become pleasing to You.

5986 ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ੧॥



Naanak Eaek Kehai Baenanthee Hor Sagalae Koorr Kamaavehi ||1||

नानकु एक कहै बेनंती होरि सगले कूड़ु कमावहि ॥१॥


ਨਾਨਕੁ ਜੀ ਇੱਕ ਬੇਨਤੀ ਦੱਸ ਰਹੇ ਹਨ, ਉਪਰ ਵਾਲੇ ਸਾਰੇ ਪਖੰਡ ਕਰਕੇ, ਬਗੈਰ ਗੰਦ ਤੋਂ ਕੁੱਝ ਵੀ ਨਹੀਂ ਕੱਟਦੇ||1||


Nanak utters this one prayer; everything else is just the practice of falsehood. ||1||
5987 ਮਃ
Ma 1 ||

मः


ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
First Mehl:

5988 ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ



Jaa Thoon Vaddaa Sabh Vaddiaaaneeaa Changai Changaa Hoee ||

जा तूं वडा सभि वडिआंईआ चंगै चंगा होई


ਰੱਬ ਜੀ ਤੂੰ ਵੱਡਾ ਹੈ, ਸਾਰੀ ਤੇਰੇ ਹੀ ਗੁਣਾਂ ਦੀ ਪ੍ਰਸੰਸਾ ਹੈ, ਪ੍ਰਭੂ ਤੂੰ ਬਹੁਤ ਚੰਗਾ ਹੈ, ਸਾਰਾ ਕੁੱਝ ਚੰਗਾ ਹੀ ਕਰ ਰਿਹਾ ਹੈ॥
You are so Great-all Greatness flows from You. You are So Good-Goodness radiates from You.

5989 ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਕੋਈ



Jaa Thoon Sachaa Thaa Sabh Ko Sachaa Koorraa Koe N Koee ||

जा तूं सचा ता सभु को सचा कूड़ा कोइ कोई


ਪ੍ਰਭੂ ਜਦੋਂ ਤੂੰ ਪਵਿੱਤਰ ਹੈ, ਸਬ ਲਈ ਤੂੰ ਪਵਿੱਤਰ ਹੈ, ਤੇਰੇ ਜੀਵ ਪਵਿੱਤਰ ਹਨ, ਕੋਈ ਬੁਰਾ ਨਹੀਂ ਹੈ॥
You are True-all that flows from You is True. Nothing at all is false.

5990 ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ



Aakhan Vaekhan Bolan Chalan Jeevan Maranaa Dhhaath ||

आखणु वेखणु बोलणु चलणु जीवणु मरणा धातु



Talking, seeing, speaking, walking, living and dying-all these are transitory.

5991 ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ੨॥



Hukam Saaj Hukamai Vich Rakhai Naanak Sachaa Aap ||2||

हुकमु साजि हुकमै विचि रखै नानक सचा आपि ॥२॥


ਰੱਬ ਦੇ ਕਹਿੱਣੇ ਵਿੱਚ ਹੀ ਜੀਵ ਤੇ ਬੰਦੇ ਪੈਦਾ ਹੁੰਦੇ, ਜਿਉਂਦੇ ਹਨ, ਉਸ ਦੇ ਕਹੇ ਵਿੱਚ ਹੀ ਚੱਲਦੇ, ਸਬ ਕੁੱਝ ਕਰਦੇ ਹਨ, ਨਾਨਕ ਰੱਬ ਹੀ ਸੱਚਾ ਸਬ ਕੁੱਝ ਕਰਦਾ ਹੈ||2||


By the Hukam of His Command, He creates, and in His Command, He keeps us. O Nanak, He Himself is True. ||2||
5992 ਪਉੜੀ
Pourree ||

पउड़ी


ਪਉੜੀ
Pauree:

5993 ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ



Sathigur Saev Nisang Bharam Chukaaeeai ||

सतिगुरु सेवि निसंगु भरमु चुकाईऐ


ਸਤਿਗੁਰੁ ਨੂੰ ਬੇਝਿੱਜ਼ਕ ਹੋ ਕੇ, ਯਾਦ ਕਰ, ਉਹੀ ਰੱਬ ਸਾਰੇ ਮਨ ਦੇ ਭੁਲੇਖੇ, ਵਹਿਮ, ਭਰਮ ਦੂਰ ਕਰਦਾ ਹੈ॥
Serve the True Guru fearlessly, and your doubt shall be dispelled.

5994 ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ



Sathigur Aakhai Kaar S Kaar Kamaaeeai ||

सतिगुरु आखै कार सु कार कमाईऐ


ਸਤਿਗੁਰੁ ਜੋ ਕੰਮ ਕਰਨ ਲਈ ਕਹੇ, ਉਹੀ ਕਾਰਜ ਕਰਨੇ ਚਾਹੀਦੇ ਹਨ॥
Do that work which the True Guru asks you to do.

5995 ਸਤਿਗੁਰੁ ਹੋਇ ਦਇਆਲੁ ਨਾਮੁ ਧਿਆਈਐ



Sathigur Hoe Dhaeiaal Th Naam Dhhiaaeeai ||

सतिगुरु होइ दइआलु नामु धिआईऐ


ਸਤਿਗੁਰੁ ਕਿਰਪਾ ਕਰੇ ਤਾ ਰੱਬ ਦਾ ਨਾਂਮ ਚੇਤੇ ਹੁੰਦਾ ਹੈ॥
When the True Guru becomes merciful, we meditate on the Naam.

5996 ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ



Laahaa Bhagath S Saar Guramukh Paaeeai ||

लाहा भगति सु सारु गुरमुखि पाईऐ


ਗੁਰੂ ਦੇ ਸਹਮਣੇ ਹੋ ਕੇ, ਰੱਬ ਦੀ ਯਾਦ ਵਿੱਚ ਜੁੜਿਆਂ, ਬਹੁਤ ਫ਼ੈਇਦਾ ਹੋ ਕੇ ਮਨ ਜੁੜਦਾ ਹੈ॥
The profit of devotional worship is excellent. It is obtained by the Gurmukh.

5997 ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ



Manamukh Koorr Gubaar Koorr Kamaaeeai ||

मनमुखि कूड़ु गुबारु कूड़ु कमाईऐ


ਮਨ ਮਰਜ਼ੀ ਕਰਨ ਵਾਲੇ ਬੰਦੇ, ਦੁਨੀਆਂ ਉਤੇ ਵਿਕਾਰ ਕੰਮ ਕਰਕੇ, ਨਾਸ਼ਵਾਨ ਵਸਤੂਆਂ ਤੋਂ ਗਬੈਰ ਕੁੱਝ ਵੀ ਨਹੀਂ ਖੱਟਦੇ॥
The self-willed manmukhs are trapped in the darkness of falsehood; they practice nothing but falsehood.

5998 ਸਚੇ ਦੈ ਦਰਿ ਜਾਇ ਸਚੁ ਚਵਾਂਈਐ



Sachae Dhai Dhar Jaae Sach Chavaaneeai ||

सचे दै दरि जाइ सचु चवांईऐ


ਸੱਚੇ ਪ੍ਰਭੂ ਦਰਵਾਰ ਵਿੱਚ ਜਾ ਕੇ, ਸੱਚੇ ਰੱਬ ਦਾ ਨਾਂਮ ਚੇਤੇ ਕਰੀਏ॥
Go to the Gate of Truth, and speak the Truth.

5999 ਸਚੈ ਅੰਦਰਿ ਮਹਲਿ ਸਚਿ ਬੁਲਾਈਐ



Sachai Andhar Mehal Sach Bulaaeeai ||

सचै अंदरि महलि सचि बुलाईऐ


ਪ੍ਰਭੂ ਦੇ ਸੱਚੇ ਨਾਂਮ ਰਾਹੀਂ, ਉਸ ਨੂੰ ਰੱਬ ਦੇ ਦਰਬਾਰ ਵਿੱਚ ਇੱਜ਼ਤ ਨਾਲ ਸੱਦਿਆ ਜਾਂਦਾ ਹੈ॥
The True Lord calls the true ones to the Mansion of His Presence.

6000 ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ੧੫॥



Naanak Sach Sadhaa Sachiaar Sach Samaaeeai ||15||

नानक सचु सदा सचिआरु सचि समाईऐ ॥१५॥


ਨਾਨਕ ਜੀ ਦੱਸ ਰਹੇ ਹਨ, ਜਿਸ ਕੋਲ ਹਮੇਸ਼ਾਂ ਸੱਚਾ ਪਵਿੱਤਰ ਸੁੱਧ ਗੁਣ ਹੈ, ਉਹ ਸੱਚੇ ਰੱਬ ਵਿੱਚ ਮਿਲ ਜਾਂਦਾ ਹੈ||15||


O Nanak, the true ones are forever true; they are absorbed in the True Lord. ||15||
6001 ਸਲੋਕੁ ਮਃ
Salok Ma 1 ||

सलोकु मः


ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
Shalok, First Mehl:

6002 ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ



Kal Kaathee Raajae Kaasaaee Dhharam Pankh Kar Ouddariaa ||

कलि काती राजे कासाई धरमु पंख करि उडरिआ


ਕਲਜੁਗੀ ਲੋਕਾਂ ਦੇ ਸੁਭਾਅ-ਮਨ ਛੂਰੀ ਵਰਗੇ ਹਨ, ਰਾਜੇ ਕਾਤਲ ਹੋ ਗਏ ਹਨ, ਧਰਮ ਕਿਸੇ ਪਾਸੇ ਨਹੀਂ ਦਿਸਦਾ, ਖੰਭਾਂ ਵਾਂਗ ਉਡ ਗਿਆ ਹੈ॥
The Dark Age of Kali Yuga is the knife, and the kings are butchers; righteousness has sprouted wings and flown away.

6003 ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ



Koorr Amaavas Sach Chandhramaa Dheesai Naahee Keh Charriaa ||

कूड़ु अमावस सचु चंद्रमा दीसै नाही कह चड़िआ


ਬੇਕਾਰ ਮੱਸਿਆ ਦੀ ਕਾਲੀ ਰਾਤ ਹੈ, ਇਸ ਰਾਤ ਨੂੰ ਸੱਚ ਵਾਰਗਾ ਚੱਮਕਦਾ ਚੰਦਰਮਾਂ ਲਿਸ਼ਕਦਾ ਨਹੀਂ ਦਿਸਦਾ॥
In this dark night of falsehood, the moon of Truth is not visible anywhere.

6004 ਹਉ ਭਾਲਿ ਵਿਕੁੰਨੀ ਹੋਈ



Ho Bhaal Vikunnee Hoee ||

हउ भालि विकुंनी होई


ਮੈਂ ਚੱਮਕਣ ਵਾਲੇ ਚੰਦਰਮਾਂ ਲੱਬ ਕੇ ਥੱਕ ਗਈ ਹਾਂ॥
I have searched in vain, and I am so confused.

6005 ਆਧੇਰੈ ਰਾਹੁ ਕੋਈ



Aadhhaerai Raahu N Koee ||

आधेरै राहु कोई


ਹਨੇਰੇ ਵਿੱਚ ਕੋਈ ਰਾਹ ਨਹੀਂ ਦਿੱਸਦਾ॥
In this darkness, I cannot find the path.

6006 ਵਿਚਿ ਹਉਮੈ ਕਰਿ ਦੁਖੁ ਰੋਈ



Vich Houmai Kar Dhukh Roee ||

विचि हउमै करि दुखु रोई



In egotism, they cry out in pain.

ਸ੍ਰਿਸਟੀ ਦੁਨੀਆਂ ਹੰਕਾਰ, ਹਉਮੈ ਵਿੱਚ ਦੁੱਖੀ ਹੋ ਰਹੀ ਹੈ॥
6007 ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ੧॥



Kahu Naanak Kin Bidhh Gath Hoee ||1||

कहु नानक किनि बिधि गति होई ॥१॥


ਨਾਨਕ ਜੀ ਇਸ ਸਾਰੇ ਜੰਜਾਲ ਤੋਂ ਕਿਵੇਂ ਮੁੱਕਤੀ ਛੁੱਟਕਾਰਾ ਹੋਵੇ?||1||


Says Nanak, how will they be saved? ||1||
6008 ਮਃ
Ma 3 ||

मः



Third Mehl:

6009 ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ



Kal Keerath Paragatt Chaanan Sansaar ||

कलि कीरति परगटु चानणु संसारि


ਕਲਜੁਗੀ ਤੱਪਦੇ ਮਨ ਲਈ ਰੱਬ ਦੇ ਨਾਂਮ ਦੀ ਪ੍ਰਸੰਸਾ ਸਹਾਈ ਹੈ॥
In this Dark Age of Kali Yuga, the Kirtan of the Lord's Praise has appeared as a Light in the world.

6010 ਗੁਰਮੁਖਿ ਕੋਈ ਉਤਰੈ ਪਾਰਿ



Guramukh Koee Outharai Paar ||

गुरमुखि कोई उतरै पारि


ਗੁਰੂ ਪਿਆਰਾ ਹੀ ਦੁਨੀਆਂ ਤੋਂ ਵਿਕਾਰਾਂ ਤੋਂ ਬਚ ਜਾਂਦਾ ਹੈ॥
How rare are those few Gurmukhs who swim across to the other side!

6011 ਜਿਸ ਨੋ ਨਦਰਿ ਕਰੇ ਤਿਸੁ ਦੇਵੈ



Jis No Nadhar Karae This Dhaevai ||

जिस नो नदरि करे तिसु देवै


ਜਿਸ ਨੂੰ ਅਕਾਲ ਪੁਰਖ, ਕਿਰਪਾ-ਮੇਹਰ ਕਰਦਾ ਹੈ, ਉਸੇ ਨੂੰ ਚਾਨਣ-ਰੋਸ਼ਨੀ ਦਿੰਦਾ ਹੈ॥
The Lord bestows His Glance of Grace;

6012 ਨਾਨਕ ਗੁਰਮੁਖਿ ਰਤਨੁ ਸੋ ਲੇਵੈ ੨॥



Naanak Guramukh Rathan So Laevai ||2||

नानक गुरमुखि रतनु सो लेवै ॥२॥


ਗੁਰੂ ਨਾਨਕ ਜੀ ਨੇ ਲਿਖਿਆ ਹੈ, ਜੋ ਗੁਰੂ ਦੀ ਮੱਤ ਬੁੱਧ ਵਾਲਾ ਬੰਦਾ ਹੈ, ਉਹੀ ਮਨ ਵਿੱਚੋਂ ਰਤਨ ਮੋਤੀਆਂ ਦੇ ਵਰਗੇ ਸ਼ਬਦਾ ਲੱਭਦਾ ਹੈ ||2||


O Nanak, the Gurmukh receives the jewel. ||2||
6013 ਪਉੜੀ
Pourree ||

पउड़ी


ਪਉੜੀ
Pauree:

6014 ਭਗਤਾ ਤੈ ਸੈਸਾਰੀਆ ਜੋੜੁ ਕਦੇ ਆਇਆ



Bhagathaa Thai Saisaareeaa Jorr Kadhae N Aaeiaa ||

भगता तै सैसारीआ जोड़ु कदे आइआ


ਰੱਬ ਦੀ ਯਾਦ ਵਿੱਚ ਜੁੜੇ ਪਿਆਰਿਆਂ ਵਿੱਚ ਤੇ ਦੁਨੀਆਂ ਦੇ ਲਾਲਚੀ ਬੰਦਿਆਂ ਦਾ, ਕਦੇ ਮਿਲ ਕੇ ਬੈਠਣਾਂ ਨਹੀਂ ਹੋ ਸਕਦਾ, ਦੋਨਾਂ ਦੇ ਬਿਚਾਰ ਅੱਲਗ ਹਨ॥
Between the Lord's devotees and the people of the world, there can never be any true alliance.

6015 ਕਰਤਾ ਆਪਿ ਅਭੁਲੁ ਹੈ ਭੁਲੈ ਕਿਸੈ ਦਾ ਭੁਲਾਇਆ



Karathaa Aap Abhul Hai N Bhulai Kisai Dhaa Bhulaaeiaa ||

करता आपि अभुलु है भुलै किसै दा भुलाइआ


ਦੁਨੀਆਂ ਨੂੰ ਬਣਾਉਣ ਵਾਲਾ, ਰੱਬ ਆਪ ਕੁੱਝ ਨਹੀਂ ਭੁੱਲਦਾ, ਨਾਂ ਹੀ ਕਿਸੇ ਦੇ ਕਹੇ ਤੋਂ ਭੁੱਲਦਾ ਹੈ॥
The Creator Himself is infallible. He cannot be fooled; no one can fool Him.

6016 ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ



Bhagath Aapae Maelian Jinee Sacho Sach Kamaaeiaa ||

भगत आपे मेलिअनु जिनी सचो सचु कमाइआ


ਰੱਬ ਨੇ ਆਪ ਹੀ ਆਪਦੇ ਪਿਆਰੇ, ਆਪਦੇ ਨਾਂਮ ਨਾਲ, ਨਾਂਮ ਚੇਤੇ ਕਰਨ ਨੂੰ ਜੋੜੇ ਹਨ, ਜਿੰਨਾਂ ਨੇ ਸੱਚੀ-ਸੂਚੀ ਪਵਿੱਤਰ ਰੱਬ ਦੇ ਨਾਂਮ ਨੂੰ ਜੱਪਣ ਦੀ ਸੇਵਾ ਕੀਤੀ ਹੈ॥
He blends His devotees with Himself; they practice Truth, and only Truth.

6017 ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ



Saisaaree Aap Khuaaeian Jinee Koorr Bol Bol Bikh Khaaeiaa ||

सैसारी आपि खुआइअनु जिनी कूड़ु बोलि बोलि बिखु खाइआ


ਰੱਬ ਨੇ ਦੁਨੀਆਂ ਵਾਲੇ ਲੋਕ ਵੀ, ਆਪਦੀ-ਆਪ ਹੀ ਖੁਆਰੀ ਕਰਨ ਲਾਈ ਬੱਣਾਏ ਹਨ, ਜੋ ਫਾਲਤੂ ਝੂਠੀਆਂ ਗੱਲਾਂ ਕਰ-ਕਰ ਕੇ, ਆਪਦੇ ਅੰਦਰ ਨੂੰ ਬੇਕਾਰ ਗੱਲਾਂ ਨਾਲ ਭਰ ਰਹੇ ਹਨ॥
The Lord Himself leads the people of the world astray; they tell lies, and by telling lies, they eat poison.

6018 ਚਲਣ ਸਾਰ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ



Chalan Saar N Jaananee Kaam Karodhh Vis Vadhhaaeiaa ||

चलण सार जाणनी कामु करोधु विसु वधाइआ


ਉਨਾਂ ਨੂੰ ਇਹ ਨਹੀਂ ਪਤਾ, ਦੁਨੀਆਂ ਤੋਂ ਮਰ ਜਾਂਣਾਂ ਹੈ. ਸਰੀਰਕ ਦੇ ਅੰਨਦ, ਗੁੱਸੇ, ਵਿਕਾਂਰਾ ਦੇ ਜ਼ਹਿਰ ਵਿੱਚ ਫਸਿਆ ਹੈ॥
They do not recognize the ultimate reality, that we all must go; they continue to cultivate the poisons of sexual desire and anger.

6019 ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ



Bhagath Karan Har Chaakaree Jinee Anadhin Naam Dhhiaaeiaa ||

भगत करनि हरि चाकरी जिनी अनदिनु नामु धिआइआ


ਰੱਬ ਦੇ ਪਿਆਰੇ ਉਸ ਦੀ ਗੁਲਾਮੀ ਕਰਦੇ ਹਨ, ਦਿਨ ਰਾਤ ਰੱਬ ਨੂੰ ਯਾਰ ਕਰਦੇ ਹਨ॥
The devotees serve the Lord; night and day, they meditate on the Naam.

6020 ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ



Dhaasan Dhaas Hoe Kai Jinee Vichahu Aap Gavaaeiaa ||

दासनि दास होइ कै जिनी विचहु आपु गवाइआ


ਜੋ ਰੱਬ ਦੇ ਪਿਆਰੇ, ਰੱਬ ਦੇ ਪਿਆਰਿਆਂ ਦੇ ਗੁਲਾਮ, ਨੌਕਰ ਬੱਣ ਗਏ ਹਨ, ਉਹ ਆਪਣੇ ਆਪ ਨੂੰ ਭੁੱਲ ਗਏ ਹਨ, ਸਬ ਵਿੱਚ ਰੱਬ ਦੇਖਦੇ ਹਨ॥
Becoming the slaves of the Lord's slaves, they eradicate selfishness and conceit from within.

6021 ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ੧੬॥



Ounaa Khasamai Kai Dhar Mukh Oujalae Sachai Sabadh Suhaaeiaa ||16||

ओना खसमै कै दरि मुख उजले सचै सबदि सुहाइआ ॥१६॥


ਉਨਾਂ ਪਿਆਰਿਆ ਦੇ, ਪਤੀ ਰੱਬ ਦੇ ਘਰ ਵਿੱਚ ਮੂੱਖੜੇ ਪਵਿੱਤਰ-ਸੁੰਦਰ ਹੋ ਜਾਂਦੇ ਹਨ, ਉਹ ਸੱਚੇ ਰੱਬੀ ਸ਼ਬਦਾਂ ਨਾਲ ਸੁਲਾਹੇ ਜਾਂਦੇ ਹਨ||16||


In the Court of their Lord and Master, their faces are radiant; they are embellished and exalted with the True Word of the Shabad. ||16||
6022 ਸਲੋਕੁ ਮਃ
Salok Ma 1 ||

सलोकु मः


ਸਲੋਕੁ ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
Shalok, First Mehl:

6023 ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ



Sabaahee Saalaah Jinee Dhhiaaeiaa Eik Man ||

सबाही सालाह जिनी धिआइआ इक मनि


ਜੋ ਸਵੇਰੇ ਤੋਂ ਹੀ ਰੱਬ ਦੀ ਪ੍ਰਸੰਸਾ ਕਰਦੇ ਹਨ, ਚਿਤ-ਜੀਅ ਲਾ ਕੇ ਉਸ ਪ੍ਰਭੂ ਨੂੰ ਯਾਦ ਕਰਦੇ ਹਨ॥
Those who praise the Lord in the early hours of the morning and meditate on Him single-mindedly,

6024 ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ



Saeee Poorae Saah Vakhathai Oupar Larr Mueae ||

सेई पूरे साह वखतै उपरि लड़ि मुए


ਉਹੀ ਅਸਲ ਵਿੱਚ ਨਾਂਮ ਖੱਟਣ ਵਾਲੇ ਬਾਦਸ਼ਾਹ ਹਨ, ਜੋ ਮਨ ਚਿਤ ਲਾ ਕੇ, ਘੋਲ ਕਮਾਈ ਕਰਕੇ, ਰੱਬ ਚੇਤੇ ਕਰਦੇ ਹਨ॥
Are the perfect kings; at the right time, they die fighting.

6025 ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ



Dhoojai Bahuthae Raah Man Keeaa Mathee Khinddeeaa ||

दूजै बहुते राह मन कीआ मती खिंडीआ


ਹੋਰ ਸਾਰੇ ਦੁਨੀਆਂ ਦੇ ਕੰਮਾਂ ਵਿੱਚ ਰੁਝ ਕੇ, ਮਨ ਨੂੰ ਦੁਨੀਆਵੀ ਕੰਮਾਂ ਵਿੱਚ ਲਾ ਲੈਂਦੇ ਹਨ॥
In the second watch, the focus of the mind is scattered in all sorts of ways.

6026 ਬਹੁਤੁ ਪਏ ਅਸਗਾਹ ਗੋਤੇ ਖਾਹਿ ਨਿਕਲਹਿ



Bahuth Peae Asagaah Gothae Khaahi N Nikalehi ||

बहुतु पए असगाह गोते खाहि निकलहि


ਬਹੁਤੇ ਬੰਦੇ ਦੁਨੀਆਂ ਦੇ ਕੰਮਾਂ ਵਿੱਚ ਉਲਝੇ ਹੋਏ ਹਨ, ਵਿਕਾਰ ਧੰਦਿਆਂ ਵਿੱਚੋਂ ਬਾਹਰ ਨਹੀਂ ਆ ਸਕਦੇ॥
So many fall into the bottomless pit; they are dragged under, and they cannot get out again.


Comments

Popular Posts