ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੫੭ Page 157 of 1430

6554 ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ੩॥
Karamaa Oupar Nibarrai Jae Lochai Sabh Koe ||3||

करमा उपरि निबड़ै जे लोचै सभु कोइ ॥३॥

ਸਾਰਾ ਹਿਸਾਬ ਸਾਡੇ ਹੀ ਕੰਮ ਕੀਤਿਆਂ ਦਾ ਹੋਣਾਂ ਹੈ, ਜੈਸੇ ਅਸੀ ਦੁਨੀਆਂ ਉਤੇ ਚੰਗੇ ਮਾੜੇ ਕੰਮ ਕਰਨੇ ਹਨ, ਉਸ ਦਾ ਫ਼ਲ ਮਿਲਣਾਂ ਹੈ, ਚੰਗੇ ਕੰਮ ਕਰੀਏ, ਜੇ ਆਪਦੇ ਲਈ ਚੰਗਾ ਭੁਗਤਾਣ ਕਰਾਉਣਾਂ ਹੈ, ਆਪਦਾ ਕੀਮਤੀ ਮੁੱਲ ਪਾਉਣਾਂ ਹੈ. ||3||


According to the karma of past actions, one's destiny unfolds, even though everyone wants to be so lucky. ||3||
6555 ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ



Naanak Karanaa Jin Keeaa Soee Saar Karaee ||

नानक करणा जिनि कीआ सोई सार करेइ

ਸਤਿਗੁਰ ਨਾਨਕ ਦੱਸ ਰਹੇ ਹਨ, ਜਿਸ ਪ੍ਰਭੂ ਜੀ ਨੇ ਇਹ ਦੁਨੀਆਂ ਨੂੰ ਪੈਦਾ ਕੀਤਾ ਹੈ, ਉਹ ਤਾਂ ਸਬ ਦਾ ਖਿਆਲ ਕਰਦਾ ਹੈ, ਖਾਂਣ, ਪੀਣ, ਪਹਿਨਣ ਨੂੰ ਦਿੰਦਾ ਹੈ॥



O Nanak, the One who created the creation - He alone takes care of it.

6556 ਹੁਕਮੁ ਜਾਪੀ ਖਸਮ ਕਾ ਕਿਸੈ ਵਡਾਈ ਦੇਇ ੪॥੧॥੧੮॥



Hukam N Jaapee Khasam Kaa Kisai Vaddaaee Dhaee ||4||1||18||

हुकमु जापी खसम का किसै वडाई देइ ॥४॥१॥१८॥

ਅਸੀਂ ਰੱਬ ਦੀ ਕਿਰਪਾ, ਮੇਹਰ, ਭਾਣੇ ਨੂੰ ਜਾਂਣ ਨਹੀਂ ਸਕਦੇ, ਉਹ ਕਿਹੜੇ ਬੰਦੇ ਨੂੰ ਆਪਦਾ ਪਿਆਰ ਦੇ ਕੇ, ਆਪਦੇ ਕੰਮ ਵਿੱਚ ਲਾ ਲਵੇ, ਆਪਦੀ ਸੇਵਾ ਕਰਨ ਵਿੱਚ ਕਿਹਨੂੰ ਖੜ੍ਹਾ ਲਵ? ਇਹ ਰੱਬ ਦੀ ਮਰਜ਼ੀ ਹੈ||4||1||18||


The Hukam of our Lord and Master's Command cannot be known; He Himself blesses us with greatness. ||4||1||18||
6557 ਗਉੜੀ ਬੈਰਾਗਣਿ ਮਹਲਾ



Gourree Bairaagan Mehalaa 1 ||

गउड़ी बैरागणि महला

ਗਉੜੀ ਬੈਰਾਗਣਿ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ



Gauree Bairaagan, First Mehl:

6558 ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ



Haranee Hovaa Ban Basaa Kandh Mool Chun Khaao ||

हरणी होवा बनि बसा कंद मूल चुणि खाउ



ਰੱਬ ਜੀ ਜੇ ਮੈਂ ਹਿਰਨੀ ਹੋਵਾਂ ਤਾਂ ਜੰਗਲ ਵਿੱਚੋਂ, ਮੈਂ ਤੇਰੇ ਦਿੱਤੇ ਹੋਏ ਫ਼ਲ, ਘਾਹ ਲੱਭ ਕੇ, ਚਰਾਂ॥

What if I were to become a deer, and live in the forest, picking and eating fruits and roots

6559 ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ੧॥



Gur Parasaadhee Maeraa Sahu Milai Vaar Vaar Ho Jaao Jeeo ||1||

गुर परसादी मेरा सहु मिलै वारि वारि हउ जाउ जीउ ॥१॥

ਸਤਿਗੁਰਾਂ ਦੀ ਕਿਰਪਾ ਨਾਲ, ਮੇਰਾ ਪ੍ਰਭੂ ਪਤੀ ਆ ਕੇ, ਮੈਨੂੰ ਗਲੇ ਨਾਲ ਲੱਗਾ ਲਵੇ, ਮੈਂ ਉਸ ਨੂੰ ਆਪਦੀ ਜਿੰਦ-ਜਾਨ ਦੇ ਦੇਵਾਂ, ਉਸ ਉਤੋ ਆਪਣਾ ਮਨ-ਚਿਤ ਦੇ ਕੇ, ਮੁੜ-ਮੁੜ ਕੇ, ਸਦਕੇ ਕਰਦੀ ਰਹਾਂ||1||


by Guru's Grace, I am a sacrifice to my Master. Again and again, I am a sacrifice, a sacrifice. ||1||
6560 ਮੈ ਬਨਜਾਰਨਿ ਰਾਮ ਕੀ



Mai Banajaaran Raam Kee ||

मै बनजारनि राम की



ਰੱਬ ਜੀ ਮੈਂ ਤੇਰੇ ਪਿਆਰ ਦਾ ਸੌਦਾ ਲੈਣ ਵਾਲੀ ਪ੍ਰੇਮਣ ਬੱਣ ਜਾਂਵਾਂ॥

I am the shop-keeper of the Lord.

6561 ਤੇਰਾ ਨਾਮੁ ਵਖਰੁ ਵਾਪਾਰੁ ਜੀ ੧॥ ਰਹਾਉ



Thaeraa Naam Vakhar Vaapaar Jee ||1|| Rehaao ||

तेरा नामु वखरु वापारु जी ॥१॥ रहाउ



ਰੱਬ ਜੀ ਤੇਰੇ ਨਾਂਮ ਦੇ ਗੁਣਾਂ ਪਿਆਰ ਦਾ ਸੌਦਾ ਕੀਤਾ ਹੀ, ਮੇਰੇ ਲਈ ਕੁੱਝ ਖੱਟ ਕੇ ਲਾਭ-ਲਾਹੇ ਹੈ

Your Name is my merchandise and trade. ||1||Pause||

6562 ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ



Kokil Hovaa Anb Basaa Sehaj Sabadh Beechaar ||

कोकिल होवा अ्मबि बसा सहजि सबद बीचारु



ਜੇ ਮੈਂ ਕਾਲੀ ਕੋਇਲ ਹੋਵਾਂ, ਮਿੱਠੇ ਅੰਬ ਦੇ ਦਰਖੱਤ ਉਤੇ ਬੈਠਾ, ਇਸ ਅੰਬ ਦੀ ਮੋਜ਼਼ ਮਾਣਦੀ ਹੋਈ, ਮਨ ਦੇ ਅੰਦਰੋਂ ਅਡੋਲ ਵਿੱਚ ਹੋ ਕੇ, ਅੰਨਦ ਨਾਲ ਰੱਬ ਜੀ ਤੇਰੇ ਗੀਤ ਗਾਵਾਂ॥

If I were to become a cuckoo, living in a mango tree, I would still contemplate the Word of the Shabad.

6563 ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ੨॥



Sehaj Subhaae Maeraa Sahu Milai Dharasan Roop Apaar ||2||

सहजि सुभाइ मेरा सहु मिलै दरसनि रूपि अपारु ॥२॥

ਮੇਰਾ ਪ੍ਰਭੂ ਪਤੀ ਮੇਰੀ, ਪ੍ਰੇਮ ਵਿੱਚ ਅਡੋਲ ਅਵਸਥਾਂ ਦੇਖ ਕੇ ਮੈਨੂੰ ਆਪਦੀ ਬੱਣਾਂ ਲਵੇ, ਜਿਸ ਬੇਅੰਤ ਸੋਹਣੇ ਪ੍ਰਮਾਤਮਾਂ ਦੇ ਦਰਸਨ ਬਹੁਤ ਸੋਹਣੇ ਹਨ||2||

I would still meet my Lord and Master, with intuitive ease; the Darshan, the Blessed Vision of His Form, is incomparably beautiful. ||2||

6564 ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ



Mashhulee Hovaa Jal Basaa Jeea Janth Sabh Saar ||

मछुली होवा जलि बसा जीअ जंत सभि सारि



ਪ੍ਰਭੂ ਜੀ ਜੇ ਮੈਂ ਮੱਛੀ ਬੱਣ ਜਾਵਾਂ ਤਾਂ ਪਾਣੀ ਵਿੱਚ ਰਹਾਂ, ਤੁੰ ਉਥੇ ਵੀ ਜੀਵਾਂ ਨੂੰ ਰਿਜ਼ਕ ਦੇ ਕੇ, ਦੇਖ-ਭਾਲ ਕਰਦਾ ਹੈ, ਪਾਣੀ ਵਿੱਚ ਜੀਵਨ ਦਾਨ ਦੇ ਰਿਹਾਂ ਹੈ।॥

If I were to become a fish, living in the water, I would still remember the Lord, who watches over all beings and creatures.

6565 ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ੩॥



Ouravaar Paar Maeraa Sahu Vasai Ho Milougee Baah Pasaar ||3||

उरवारि पारि मेरा सहु वसै हउ मिलउगी बाह पसारि ॥३॥

ਹਰ ਪਾਸੇ, ਜਿਥੇ ਵੀ ਦੇਖਦੀ ਹਾਂ, ਮੇਰਾ ਪ੍ਰਭੂ ਪਤੀ ਰਹਿੰਦਾ ਦਿਖਾਈ ਦਿੰਦਾ ਹੈ, ਮੈਂ ਆਪਦੀਆਂ ਦੋਂਨਾਂ ਬਾਂਵਾਂ ਨੂੰ ਖੋਲ ਕੇ, ਗਲਵਕੜੀ ਪਾ ਕੇ ਉਸ ਨਾਲ ਲਿਪਟ ਜਾਵਾਂਗੀ||3||


My Husband Lord dwells on this shore, and on the shore beyond; I would still meet Him, and hug Him close in my embrace. ||3||
6566 ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ



Naagan Hovaa Dhhar Vasaa Sabadh Vasai Bho Jaae ||

नागनि होवा धर वसा सबदु वसै भउ जाइ



ਜੇ ਮੈਂ ਜ਼ਹਿਰੀਲੀ ਸੱਪਣੀ ਹੋਵਾਂ ਤਾਂ ਧਰਤੀ ਦੇ ਅੰਦਰ ਰਹਾਂ, ਪ੍ਰਭੂ ਜੀ ਤੇਰੇ ਪ੍ਰੇਮ ਦਾ ਸ਼ਬਦ ਦਾ ਗੀਤ ਮੇਰੇ ਅੰਦਰ ਚਲਦਾ ਰਹੇ, ਮੈਂ ਆਪਣੇ ਦੁਨੀਆਂ ਦੇ ਦੁਸ਼ਮੱਣਾਂ ਨੂੰ ਭੁੱਲ ਜਾਵਾਂ॥

If I were to become a snake, living in the ground, the Shabad would still dwell in my mind, and my fears would be dispelled.

6567 ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ੪॥੨॥੧੯॥



Naanak Sadhaa Sohaaganee Jin Jothee Joth Samaae ||4||2||19||

नानक सदा सोहागणी जिन जोती जोति समाइ ॥४॥२॥१९॥

ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਉਹੀ ਰੱਬ ਦੀਆਂ ਪਿਆਰੀਆਂ ਹਨ, ਰੱਬ ਪਤੀ ਵਾਲੀਆਂ ਹਨ, ਜੋ ਰੱਬ ਦੀ ਜੋਤ ਵਰਗੀਆਂ ਹੋ ਕੇ, ਉਸੇ ਪ੍ਰਭੂ ਪਤੀ ਦੀ ਜੋਤ ਹੋ ਕੇ, ਉਸੇ ਵਰਗੀਆਂ ਹੋ ਕੇ ਉਸ ਵਿੱਚ ਮਿਲ ਗਈਆਂ ਹਨ.||4||2||19||


O Nanak, they are forever the happy soul-brides, whose light merges into His Light. ||4||2||19||
6568 ਗਉੜੀ ਪੂਰਬੀ ਦੀਪਕੀ ਮਹਲਾ



Gourree Poorabee Dheepakee Mehalaa 1

गउड़ी पूरबी दीपकी महला

ਗਉੜੀ ਪੂਰਬੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ



Gauree Poorbee Deepkee, First Mehl:

6569 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि

ਰੱਬ ਇੱਕ ਹੈ, ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ॥



One Universal Creator God. By The Grace Of The True Guru:

6570 ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ
Jai Ghar Keerath Aakheeai Karathae Kaa Hoe Beechaaro ||


जै घरि कीरति आखीऐ करते का होइ बीचारो
ਜਦੋਂ ਦੋਂ ਵੀ ਮਨ ਵਿੱਚ ਰੱਬ ਦੀ ਯਾਦ ਆਉਦੀ ਹੈ। ਜੀਵਾਂ ਤੇ ਸ੍ਰਿਸਟੀ ਨੂੰ ਬਣਾਉਣ ਵਾਲੇ ਰੱਬ, ਪਾਲਣ ਵਾਲੇ ਦੀ ਪ੍ਰਸੰਸਾ ਨੂੰ ਯਾਦ ਕੀਤਾ ਜਾਵੇ।
In that house where the Praises of the Creator are chanted and contemplated


6571 ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ੧॥



Thith Ghar Gaavahu Sohilaa Sivarahu Sirajanehaaro ||1||

तितु घरि गावहु सोहिला सिवरहु सिरजणहारो ॥१॥

ਘਰ ਮਨ ਵਿੱਚ ਰੱਬ ਦੇ ਗੀਤ ਗਾਵੋ। ਪਾਲਣ ਸਿਜਣਵਾਲੇ ਨੂੰ ਚੇਤੇ ਰੱਖੀਏ||1||


in that house, sing the Songs of Praise, and meditate in remembrance on the Creator Lord. ||1||
6572 ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ



Thum Gaavahu Maerae Nirabho Kaa Sohilaa ||

तुम गावहु मेरे निरभउ का सोहिला

ਤੂੰ ਉਸ ਦੇ ਗੀਤ ਗਾ, ਜਿਸ ਨੂੰ ਕਿਸੇ ਦਾ ਡਰ ਨਹੀ॥
Sing the Songs of Praise of my Fearless Lord.


6573 ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ੧॥ ਰਹਾਉ



Ho Vaaree Jaao Jith Sohilai Sadhaa Sukh Hoe ||1|| Rehaao ||

हउ वारी जाउ जितु सोहिलै सदा सुखु होइ ॥१॥ रहाउ

ਮੈ ਸਦਕੇ ਜਾਦੀ ਹਾ। ਜਿਸ ਦੀ ਪ੍ਰੰਸਾਸਾ ਕਰਨ ਨਾਲ ਮੈਨੂੰ ਸੁੱਖ ਅੰਨਦ ਮਿਲਦਾ ਹੈ ।।ਰਹਾਉ।।



I am a sacrifice to that Song of Praise which brings eternal peace. ||1||Pause||

6574 ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ



Nith Nith Jeearrae Samaaleean Dhaekhaigaa Dhaevanehaar ||

नित नित जीअड़े समालीअनि देखैगा देवणहारु

ਰੱਬ ਨੂੰ ਨਿੱਤ ਹਰ ਰੋਜ਼ ਜੀਅ ਵਿੱਚ ਸਭਾਂਲ, ਗਾ, ਯਾਦ ਕਰ, ਉਹ ਆਪੇ ਦੇਖ ਵੀ ਰਿਹਾ ਹੈ। ਨਾਂਮ ਦਾਤਾ ਦੇਣ ਵਾਲਾ ਹੈ॥



Day after day, He cares for His beings; the Great Giver watches over all.

6575 ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ੨॥



Thaerae Dhaanai Keemath Naa Pavai This Dhaathae Kavan Sumaar ||2||

तेरे दानै कीमति ना पवै तिसु दाते कवणु सुमारु ॥२॥

ਰੱਬ ਜੀ ਤੇਰੀਆ ਦਾਤਾਂ ਦੀ ਕੀਮਤ ਅਸੀਂ ਨਹੀਂ ਪਾ ਸਕਦੇ ਕਿਵੇਂ ਤੂੰ ਦਾਤਾਂ ਦੇ ਕੇ ਸਭਾਂਲ ਕਰ ਰਿਹਾ ਹੈ? ||2||


Your gifts cannot be appraised; how can anyone compare to the Giver? ||2||
6576 ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ



Sanbath Saahaa Likhiaa Mil Kar Paavahu Thael ||

स्मबति साहा लिखिआ मिलि करि पावहु तेलु

ਮੌਤ ਦਾ ਦਿਨ ਲਿਖਿਆ ਹੋਇਆ ਹੈ ਅੱਗੇ ਲਈ ਅਮਲ ਪ੍ਰਾਪਤ ਕਰੀਏ ਰਲ ਕੇ ਸਮਾਨ ਇਕੱਠ ਕਰੀਏ ਜਿਵੇਂ ਵਿਆਹ ਦਾ ਦਿਨ ਰੱਖਿਆ ਜਾਂਦਾ ਹੈ॥
he day of my wedding is pre-ordained. Come - let's gather together and pour the oil over the threshold.


6577 ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ੩॥



Dhaehu Sajan Aaseesarreeaa Jio Hovai Saahib Sio Mael ||3||

देहु सजण आसीसड़ीआ जिउ होवै साहिब सिउ मेलु ॥३॥

ਮੈਨੂੰ ਰੱਬ ਦਾ ਨਾਂਮ ਯਾਦ ਕਰਾਉ ਜਿਸ ਤੋਂ ਮੈਂ ਵਿੱਛੜੀ ਹਾਂ ਜਿਸ ਕਰਕੇ ਮਰਨ ਪਿੱਛੋਂ, ਪਿਆਰੇ ਰੱਬ ਨਾਲ ਮਿਲਾਪ ਹੋ ਜਾਵੇ||3||


My friends, give me your blessings, that I may merge with my Lord and Master. ||3||
6578 ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ



Ghar Ghar Eaeho Paahuchaa Sadharrae Nith Pavann ||

घरि घरि एहो पाहुचा सदड़े नित पवंनि

ਹਰੇਕ ਜੀਵ ਨੂੰ ਲੈਣ ਆਤਮਾ ਕੋਲ ਮੌਤ ਨੇ ਸੱਦਾ ਲੈ ਕੇ ਆਉਣਾ ਹੈ॥



Unto each and every home, into each and every heart, this summons is sent out; the call comes each and every day.

6579 ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ੪॥੧॥੨੦॥



Sadhanehaaraa Simareeai Naanak Sae Dhih Aavann ||4||1||20||

सदणहारा सिमरीऐ नानक से दिह आवंनि ॥४॥१॥२०॥

ਨਾਨਕ ਜੀ ਲਿਖ ਰਹੇ ਹਨ। ਰੱਬ ਨੂੰ ਯਾਦ ਕਰੀਏ। ਚੰਗੇ ਕੰਮ ਕਰੀਏ। ਹਰ ਕੰਮ ਕਰਨ ਲੱਗੇ ਜੇ ਰੱਬ ਯਾਦ ਹੋਵੇ। ਆਪਣਾਂ ਜਾਂ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ। ਜਿਸ ਖਸਮ ਕੋਲੇ ਜਾਂਣਾ ਹੀ ਪੈਣਾ ਹੈ ਉਸ ਦਿਨ ਨੇ ਆਉਣਾ ਹੀ ਹੈ ||4||1||


Remember in meditation the One who summons us; O Nanak, that day is drawing near! ||4||1||20||
6580 ਰਾਗੁ ਗਉੜੀ ਗੁਆਰੇਰੀ



Raag Gourree Guaaraeree ||

रागु गउड़ी गुआरेरी

ਰਾਗੁ ਗਉੜੀ ਗੁਆਰੇਰੀ



Raag Gauree Gwaarayree:

6581 ਮਹਲਾ ਚਉਪਦੇ



Mehalaa 3 Choupadhae ||

महला चउपदे

ਤੀਜੇ ਪਾਤਸਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3

Third Mehl, Chau-Padas.3॥

6582 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि

ਰੱਬ ਇੱਕ ਹੈ, ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ॥

One Universal Creator God. By The Grace Of The True Guru.॥

6583 ਗੁਰਿ ਮਿਲਿਐ ਹਰਿ ਮੇਲਾ ਹੋਈ



Gur Miliai Har Maelaa Hoee ||

गुरि मिलिऐ हरि मेला होई



ਸਤਿਗੁਰ ਨੂੰ ਮਿਲਣ ਨਾਲ ਪ੍ਰਭ ਜੀ ਨਾਲ ਗੰਢ-ਜੋੜ ਹੁੰਦਾ ਹੈ॥

Meeting the Guru, we meet the Lord.॥

6584 ਆਪੇ ਮੇਲਿ ਮਿਲਾਵੈ ਸੋਈ



Aapae Mael Milaavai Soee ||

आपे मेलि मिलावै सोई



ਆਪ ਹੀ ਰੱਬ ਆਪਦੇ ਮਿਲਣ ਲਈ, ਸਤਿਗੁਰ ਨਾਲ ਮਿਲਾਪ ਕਰ ਦਿੰਦਾਂ ਹੈ, ਰੱਬ ਦੀ ਆਪਦੀ ਮਰਜ਼ੀ ਨਾਲ, ਗੁਰੂ ਰਾਹੀ ਮਿਲਾਪ ਹੁੰਦਾ ਹੈ॥

He Himself unites us in His Union.

6585 ਮੇਰਾ ਪ੍ਰਭੁ ਸਭ ਬਿਧਿ ਆਪੇ ਜਾਣੈ



Maeraa Prabh Sabh Bidhh Aapae Jaanai ||

मेरा प्रभु सभ बिधि आपे जाणै



ਪ੍ਰਮਾਤਮਾਂ ਮੇਰੇ ਮਨ ਪੂਰੀ ਹਾਲਤ ਜਾਂਣਦਾ ਹੈ॥

My God knows all His Own Ways.

6586 ਹੁਕਮੇ ਮੇਲੇ ਸਬਦਿ ਪਛਾਣੈ ੧॥



Hukamae Maelae Sabadh Pashhaanai ||1||

हुकमे मेले सबदि पछाणै ॥१॥

ਰੱਬ ਆਪ ਹੀ ਭਾਂਣੇ ਵਿੱਚ, ਆਪਦੀ ਮਰਜ਼਼ੀ ਨਾਲ, ਸਤਿਗੁਰਾਂ ਦੀ ਬਾਣੀ ਨਾਲ ਦੀ ਬਿਚਾਰ ਕਰਾਉਂਦਾ ਹੈ||1||


By the Hukam of His Command, He unites those who recognize the Word of the Shabad. ||1||
6587 ਸਤਿਗੁਰ ਕੈ ਭਇ ਭ੍ਰਮੁ ਭਉ ਜਾਇ



Sathigur Kai Bhae Bhram Bho Jaae ||

सतिगुर कै भइ भ्रमु भउ जाइ



ਸਤਿਗੁਰ ਦੇ ਪਿਆਰ ਅਦਬ ਡਰ ਦੇ ਵਿੱਚ ਰਹਿ ਕੇ, ਡਰ-ਪਖੰਡ-ਵਹਿਮ ਮੁੱਕ ਜਾਂਦੇ ਹਨ॥

By the Fear of the True Guru, doubt and fear are dispelled.

6588 ਭੈ ਰਾਚੈ ਸਚ ਰੰਗਿ ਸਮਾਇ ੧॥ ਰਹਾਉ



Bhai Raachai Sach Rang Samaae ||1|| Rehaao ||

भै राचै सच रंगि समाइ ॥१॥ रहाउ

ਪ੍ਰਭੂ ਦੇ ਪਿਆਰ ਅਦਬ ਵਿੱਚ ਰਹਿ ਕੇ, ਪਵਿੱਤਰ ਰੱਬ ਦੇ ਨਾਮ ਦੇ ਪਿਆਰ ਵਿੱਚ ਲੀਨ ਹੋ ਜਾਦੇ ਹਨ1॥ ਰਹਾਉ



Imbued with His Fear, we are absorbed in the Love of the True One. ||1||Pause||

6589 ਗੁਰਿ ਮਿਲਿਐ ਹਰਿ ਮਨਿ ਵਸੈ ਸੁਭਾਇ



Gur Miliai Har Man Vasai Subhaae ||

गुरि मिलिऐ हरि मनि वसै सुभाइ

ਸਤਿਗੁਰ ਦੇ ਮਿਲਾਲ ਦੇ ਨਾਲ, ਰੱਬ ਦਾ ਪਿਆਰ ਚਿਤ ਵਿੱਚ ਜਾਗ ਜਾਂਦਾ ਹੈ॥

Meeting the Guru, the Lord naturally dwells within the mind.

6590 ਮੇਰਾ ਪ੍ਰਭੁ ਭਾਰਾ ਕੀਮਤਿ ਨਹੀ ਪਾਇ



Maeraa Prabh Bhaaraa Keemath Nehee Paae ||

मेरा प्रभु भारा कीमति नही पाइ



ਮੇਰਾ ਰੱਬ ਬਹੁਤ ਵੱਡਾ ਤਾਕਤਬਾਰ ਹੈ, ਉਸ ਦਾ ਕੋਈ ਮੁੱਲ ਨਹੀਂ ਹੈ॥

My God is Great and Almighty; His value cannot be estimated.

6591 ਸਬਦਿ ਸਾਲਾਹੈ ਅੰਤੁ ਪਾਰਾਵਾਰੁ



Sabadh Saalaahai Anth N Paaraavaar ||

सबदि सालाहै अंतु पारावारु



ਜੋ ਬੰਦਾ ਉਸ ਰੱਬ ਸਤਿਗੁਰਾਂ ਦੇ ਸ਼ਬਦ ਬਾਣੀ ਨਾਲ ਪ੍ਰਸੰਸਾ ਕਰਦਾ, ਉਸ ਕੋਲ ਇੰਨੇ ਗੁਣ ਆ ਜਾਂਦੇ ਹਨ, ਕੋਈ ਹਿਸਾਬ ਨਹੀਂ ਲਗਾਇਆ ਜਾ ਸਕਦਾ, ਉਹ ਰੱਬ ਦੇ ਪਿਆਰ ਵਿੱਚ ਮਸਤ ਹੋ ਜਾਂਦਾ ਹੈ॥

Through the Shabad, I praise Him; He has no end or limitations.

6592 ਮੇਰਾ ਪ੍ਰਭੁ ਬਖਸੇ ਬਖਸਣਹਾਰੁ ੨॥



Maeraa Prabh Bakhasae Bakhasanehaar ||2||

मेरा प्रभु बखसे बखसणहारु ॥२॥

ਮੇਰਾ ਰੱਬ ਸਾਰੇ ਪਾਪ ਤੇ ਮਾੜੈ ਕੰਮ ਮੁਆਫ਼ ਕਰ ਦਿੰਦਾ ਹੈ, ਆਪਦਾ ਬੱਣਾ ਲੈਂਦਾ ਹੈ||2||


My God is the Forgiver. I pray that He may forgive me. ||2||
6593 ਗੁਰਿ ਮਿਲਿਐ ਸਭ ਮਤਿ ਬੁਧਿ ਹੋਇ



Gur Miliai Sabh Math Budhh Hoe ||

गुरि मिलिऐ सभ मति बुधि होइ



ਸਤਿਗੁਰ ਦੇ ਮਿਲਣ ਨਾਲ ਸਾਰੀ ਹਰ ਕਾਸੇ ਦੀ ਅੱਕਲ ਆ ਜਾਂਦੀ ਹੈ, ਸਾਰੇ ਕਾਸੇ ਦੀ ਸੋਝੀ ਆ ਜਾਂਦੀ ਹੈ॥

Meeting the Guru, all wisdom and understanding are obtained.

Comments

Popular Posts