ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਜੀਤ ਨੇ ਸੀਤਲ ਕੋਲ ਆ ਕੇ ਕਿਹਾ, " ਅੱਜ ਆਪਾਂ ਦੋਂਨਾਂ ਪੀਰੜ ਨਹੀਂ ਲੱਗਾਉਣਾਂ। ਆਪਾਂ ਕੰਨਟੀਟ ਵਿੱਚ ਚੱਲ ਕੇ ਬੈਠਦੀਆਂ ਹਾਂ। ਤੇਰੇ ਤੋਂ ਗੱਲ ਪੁੱਛਣੀ ਹੈ। ਸੀਤਲ ਦੇ ਦਿਲ ਵਿੱਚ ਅਜੀਬ ਜਿਹੀ ਹੱਲ ਚੱਲ ਹੋਈ। ਉਸ ਨੇ ਝੱਟ ਜੀਤ ਨੂੰ ਪੁੱਛਿਆ, " ਐਸੀ ਕੀ ਗੱਲ ਹੈ? ਜਿਸ ਕਰਕੇ ਪੀਰੜ ਛੱਡਾ ਰਹੀ ਹੈ। " ਉਹ ਦੋਂਨੇ ਕੰਨਟੀਨ ਵਿੱਚ ਬੈਠ ਗਈਆਂ। ਸੀਤਲ ਨੇ ਕਿਹਾ, " ਪੁੱਛ ਕੀ ਪੁੱਛਣਾਂ? ਮੇਰੇ ਚਾਹ ਅੰਦਰ ਨਹੀਂ ਲੰਘ ਰਹੀ। " ਜੀਤ ਸੀਤਲ ਵੱਲ ਦੇਖ ਕੇ ਹੱਸੀ। ਉਸ ਨੇ ਕਿਹਾ. " ਪਤਾ ਕੱਲ ਵੀਰੇ ਦੀ ਜੇਬ ਵਿੱਚੋਂ ਕੀ ਲੱਭਾ। ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ। " ਸੀਤਲ ਨੇ ਚਾਹ ਦਾ ਕੱਪ ਟੇਬਲ ਉਤੇ ਰੱਖ ਦਿੱਤਾ। ਉਸ ਨੇ ਕਿਹਾ, " ਜੀਤ ਬੁੱਝਰਤਾਂ ਨਾਂ ਪਾ ਮੈਨੂੰ ਦੱਸ ਕੀ ਗੱਲ ਹੈ? " ਜੀਤ ਨੇ ਕਿਹਾ, " ਮੰਮੀ ਕੱਲ ਵੀਰੇ ਦੇ ਕੱਪੜੇ ਧੋਣ ਲੱਗੀ। ਉਸ ਦੀ ਜੇਬ ਵਿੱਚ ਇੱਕ ਤਾਂ ਤੇਰੀ ਲਿਖੀ ਚਿੱਠੀ, ਨਾਲੇ ਤੇਰਾ ਝੂਮਕਾ ਲੱਭਾ। "
ਸੀਤਲ ਜੀਤ ਤੋਂ ਅੱਖ ਚੁਰਾ ਕੇ ਕਹਿੱਣ ਲੱਗੀ, " ਜੀਤ ਤੇਰੇ ਵੀਰੇ ਕੋਲ ਮੇਰਾ ਝੂਮਕਾ ਕਿਵੇਂ ਚਲਾ ਗਿਆ। ਮੈਂ ਉਸ ਬੁੱਧੂ ਨੂੰ ਚਿੱਠੀ ਕਿਉਂ ਦੇਵੇਗੀ? ਦੇਸੀ ਜਿਹਾ ਜੱਟ, ਤੂੰ ਦੱਸ ਭਲਾ ਕਿਉਂ ਕਮਲੀਆਂ ਗੱਲਾਂ ਮਾਰਦੀ ਹੈ? " ਜੀਤ ਨੇ ਪੁੱਛਿਆ, ਸੀਤਲ ਤੇਰਾ ਦੂਜਾ ਝੁੱਮਕਾ ਕਿਥੇ ਹੈ? ਤੇਰੇ ਤਾ ਇਕੋ ਪਾਇਆ ਹੋਇਆ। ਇਹ ਤੇਰੀ ਲੈਟਰ ਉਤੇ ਤੇਰਾ ਹੀ ਨਾਮ ਹੈ ਨਾਂ। ਜਿਹੜੇ ਤੂੰ ਮੈਨੂੰ ਨੋਟਸ ਦਿਤੇ ਸੀ। ਉਨਾਂ ਨਾਲ ਮਿਲਾ ਕੇ, ਮੈਂ ਛੱਕ ਕੱਢਣ ਲਈ ਲਿਖਾਈ ਮਲਾ ਲਈ ਹੈ। ਮਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ " ਸੀਤਲ ਮੁਸਕਰਾ ਰਹੀ ਸੀ। ਉਸ ਨੇ ਪੁੱਛਿਆ, " ਇਹ ਪਰ ਦਾ ਕੀ ਮੱਤਲੱਭ ਹੈ? ਜੀਤ ਨੇ ਕਿਹਾ, " ਪਰ ਵੀਰਾ ਨਹੀਂ ਮੰਨਿਆ। ਉਹ ਕਹਿੰਦਾ, " ਮੈਨੂੰ ਇਸ ਸਮਾਨ ਦਾ ਕੁੱਝ ਨਹੀਂ ਪਤਾ। ਇਹ ਕਿਹਦਾ ਹੈ? "ਉਹ ਮੁੱਕਰ ਗਿਆ। ਪਰ ਮੈਂ ਮਾਮਲਾ ਹੱਲ ਕਰ ਸਕਦੀ ਹਾਂ। ਹੋਣ ਤੂੰ ਦੱਸ, ਤੇਰੀ ਕੀ ਮਰਜ਼ੀ ਹੈ?
ਜੀਤ ਨੂੰ ਬੱਬੀ ਨੇ ਹਾਕ ਮਾਰ ਲਈ, ਉਹ ਸੀਤਲ ਨੂੰ ਛੱਡ ਕੇ, ਉਸ ਵੱਲ ਚਲੀ ਗਈ। ਅੱਗਲਾ ਅੰਗਰਜ਼ੀ ਦਾ ਪੀਰਡ ਬੱਬੀ ਨਾਲ ਲੱਗਣਾ। ਸੀਤਲ ਪੁਰਾਣੀਆਂ ਯਾਂਦਾਂ ਹੈ ਖੋ ਗਈ। ਜੀਤ ਨਾਲ ਵਾਲੇ ਪਿੰਡ ਦੀ ਕੁੜੀ ਸੀ। ਪਤਾ ਹੀ ਨਹੀਂ ਸੀ। ਉਹ ਇਸ ਦਾ ਭਰਾ ਹੈ। ਕਈ ਬਾਰ ਉਹ ਮੋੜ ਉਤੇ ਖੜ੍ਹਾ ਹੁੰਦਾ ਸੀ। ਜਿਸ ਦਿਨ ਉਹ ਨਹੀਂ ਹੁੰਦਾ ਸੀ। ਨਜ਼ਰਾਂ ਉਸ ਦੀ ਤਲਾਸ਼ ਕਰਦੀਆਂ ਸੀ। ਜਦੋਂ ਮੋੜ ਉਤੇ ਖੜ੍ਹਦਾ ਸੀ। ਲੱਗਦਾ ਸੀ ਬੜੀ ਧੱੜਲੇਦਾਰ ਜਬਰਦਸਤੀ ਕਰਦਾ ਹੈ। ਹਰ ਰੋਜ਼ ਉਸ ਦੇ ਦਰਸ਼ਨ ਕਰਕੇ, ਸੀਤਲ ਦੀ ਵੀ ਹਾਰ ਹੋ ਗਈ। ਉਸ ਦੇ ਸਿਰ ਉਤੇ ਨਾਬੀ, ਕਾਲੇ ਰੰਗ ਦਾ ਚੀਰਾ ਬੰਨਿਆ ਹੁੰਦਾ ਸੀ। ਜੋ ਉਸ ਦੇ ਲਾਲ ਰੰਗ ਉਤੇ, ਫੱਬਦਾ ਹੀ ਬਹੁਤ ਸੀ। ਕਮਾਲ ਦਾ ਸ਼ੌਕ ਸੀ। ਇਹ ਤਾਂ ਕੱਲਕੱਤੇ, ਪਟਨੇ ਦੇ ਡਰਾਇਵਰ ਬੰਨਦੇ ਸਨ। ਇੱਕ ਦਿਨ ਉਹ ਮੋੜ ਦੇ ਵਿੱਚਕਾਰ ਟਰੱਕ ਫਸਾਈ ਖੜ੍ਹਾਂ ਸੀ। ਲੰਘਣ ਨੂੰ ਕਿਸੇ ਪਾਸੇ ਥਾਂ ਨਹੀ ਸੀ। ਸੀਤਲ ਨੂੰ ਪੁੱਛਣਾਂ ਹੀ ਪਿਆ, " ਦੱਸੋਂ ਜੀ ਲੋਕ ਕਿਧਰ ਦੀ ਲੰਘਣ। ਲੰਘਣ ਲਈ ਰਸਤਾ ਨਹੀਂ ਹੈ। " ਉਸ ਗਬਰੂ ਨੇ ਜੁਆਬ ਦਿਤਾ, " ਜਨਾਬ ਨੂੰ ਸੁਖ ਕਹਿੰਦੇ ਨੇ, ਤੁਰ ਕੇ ਕਿਉ ਜਾਂਣਾਂ ਹੈ। ਜੱਟ ਟਰਕਾਂ ਦੇ ਮਾਲਕ ਹਨ। ਬੈਠੋ ਸੀਟ ਉਤੇ, ਘਰ ਤੱਕ ਛੱਡ ਕੇ ਆਵਾਂਗੇ। "
ਸੀਤਲ ਨੂੰ ਅੰਨਦਾਜ਼ ਬਹੁਤ ਚੰਗਾ ਲੱਗਾ। ਇਕੋ ਸਾਹ ਵਿੱਚ ਆਪਦੀ ਜਿੰਦਗੀ ਦੀ ਪੂਰੀ ਝੱਲਕ ਦਿਖਾ ਗਿਆ। ਨਾਮ ਇੰਨਾਂ ਸੋਹਣਾ ਹੈ। ਸੁਖਾਂ ਨਾਲ ਤਾਂ ਝੋਲੀ ਭਰ ਦੇਵੇਗਾ। ਪੂਰੀ ਜਿੰਦਗੀ ਦੀ ਉਲਝਣ ਸੁਲਝ ਗਈ ਹੈ। ਹੋਰ ਕੀ ਚਾਹੀਦਾ ਹੈ? ਪਤਾ ਹੀ ਨਹੀ ਲੱਗਾ ਕਦੋਂ ਮੁਲਾਕਾਤਾਂ ਸ਼ੁਰੂ ਹੋ ਗਈਆਂ? ਸੀਤਲ ਦਾ ਹੱਥ ਖਾਲੀ ਕੰਨ ਉਤੇ ਲੱਗ ਗਿਆ। ਉਸ ਤਿਬਕ ਗਈ। ਉਸ ਨੇ ਆਪਣੇ ਆਪ ਨੂੰ ਕਿਹਾ, " ਹਾਏ ਰੱਬਾ ਮੇਰਾ ਝੂਮਕਾ, ਉਸ ਨੇ ਕਦੋਂ ਉਤਾਰ ਲਿਆ। ਪਤਾ ਹੀ ਨਹੀਂ ਲੱਗਾ। ਡਿੱਗਣ ਵਾਲਾ ਵੀ ਨਹੀਂ ਸੀ। ਚਿੱਠੀਆਂ ਤਾਂ ਸ਼ੁਰੂ ਵਿੱਚ ਦਿੱਤੀਆਂ। ਕੀ ਇਹ ਮੇਰੀਆਂ ਚਿੱਠੀਆਂ, ਉਹ ਰੋਜ਼ ਪੜ੍ਹਦਾ ਹੈ? ਹਾਏ ਸੁਖ ਦੀ ਮੰਮ ਨੇ ਸਬ ਪੜ੍ਹ ਲਿਆ। ਪੀਰੜ ਦੀ ਘੰਟੀ ਭੱਜੀ ਉਹ ਘਰ ਨੂੰ ਜਾਣ ਲਈ ਕਾਲਜ਼ ਵਿੱਚੋਂ ਬਾਹਰ ਆ ਗਈ। ਉਸ ਦੇ ਪਿਛੇ ਜੀਤ ਹਾਕਾਂ ਮਾਰਦੀ ਆ ਰਹੀ ਸੀ। ਅੱਗੇ ਸੁਖ ਟਰੱਕ ਲਈ ਖੜ੍ਹਾ ਸੀ। ਜੀਤ ਟਰੱਕ ਵੱਲ ਜਾਂਣ ਹੀ ਲੱਗੀ ਸੀ। ਉਸ ਨੇ ਸੀਤਲ ਦਾ ਵੀ ਹੱਥ ਫੜ੍ਹ ਲਿਆ। ਤੇ ਉਸ ਨੂੰ ਵੀ ਨਾਲ ਹੀ, ਟਰੱਕ ਵਿੱਚ ਚੜ੍ਹਾ ਲਿਆ। ਜੀਤ ਦੀ ਮੰਮੀ ਪਹਿਲਾਂ ਹੀ ਵਿਚੇ ਬੈਠੀ ਸੀ। ਸੀਤਲ ਦੇ ਹੋਸ਼ ਉਡ ਗਏ।
ਸੀਤਲ ਨੇ ਨੀਵੀ ਪਾ ਲਈ। ਜੀਤ ਨੇ ਕਿਹਾ, " ਮੰਮੀ ਇਹ ਉਹੀ ਸੀਤਲ ਹੈ। ਮੇਰੀ ਸਹੇਲੀ ਵੀ ਹੈ। ਕੋਈ ਹੋਰ ਵੀ ਇਸ ਨੂੰ ਜਾਣਦਾ ਹੈ। ਕਿਉਂ ਵੀਰੇ ਤੂੰ ਇਸ ਕੁੜੀ ਨੂੰ ਜਾਣਦਾ ਹੈ? ਸੁਖ ਨੇ ਝੱਟ ਕਹਿ ਦਿੱਤਾ, " ਮੈਂ ਇਸ ਨੂੰ ਕਾਹਦੇ ਲਈ ਜਾਨਣਾਂ ਹੈ? ਮੈਨੂੰ ਕੀ ਪਤਾ ਕੌਣ ਹੈ? ਕਿਉਂ ਜੀ ਤੁਸੀਂ ਮੈਨੂੰ ਜਾਣਦੇ ਹੋ? ਕਦੇ ਕਿਤੇ ਮੈਨੂੰ ਦੇਖਿਆ? " ਜੀਤ ਦੀ ਮੰਮੀ ਨੇ ਕਿਹਾ, " ਤੂੰ ਚੁਪ ਕਰਕੇ ਗੱਡੀ ਚਲਾ। ਤੈਨੂੰ ਕੁੱਝ ਨਹੀਂ ਪਤਾ। ਪਤਾ ਤਾ ਇਸ ਲੜਕੀ ਨੂੰ ਸਭ ਕੁੱਝ ਹੈ? ਇਹ ਜਾਦੂ ਗਰਨੀਆਂ ਹੁੰਦੀਆਂ ਹਨ। ਸੋਹਣਾਂ ਗਬਰੂ ਦੇਖ ਕੇ. ਉਸ ਉਤੇ ਜਾਦੂ ਚਲਾ ਦਿੰਦੀਆਂ ਹਨ। ਤੇਰੇ ਵਰਗੇ ਦੇ, ਐਸੀਆਂ ਕੁੜੀਆਂ ਹੋਸ਼ ਗੁੰਮ, ਕਰ ਦਿੰਦੀਆਂ। ਫਿਰ ਸਭ ਕੁਝ ਲੁੱਟ ਲੈਂਦੀਆਂ ਹਨ। ਤੇਰੇ ਵਰਗੇ ਕੁੜੀਆਂ ਦੀਆਂ, ਉਂਗਲਾਂ ਉਤੇ ਨੱਚਦੇ ਹਨ। " ਸੀਤਲ ਗੱਲਾਂ ਸੁਣਦੀ ਹੋਈ ਮੁਸਕਰਾ ਵੀ ਰਹੀ ਸੀ। ਸੁਖ ਨੇ ਟਰੱਕ ਸੀਤਲ ਦੇ ਘਰ ਕੋਲ ਜਾ ਖੜ੍ਹ ਕੀਤਾ। ਜੀਤ ਨੇ ਪੁੱਛ ਹੀ ਲਿਆ, " ਵੀਰੇ ਤੂੰ ਇਸ ਕੁੜੀ ਜਾਂਣਦਾ ਨਹੀ ਹੈ। ਇਹ ਟਰੱਕ ਇਥੇ ਆਪੇ ਆ ਕੇ ਖੜ੍ਹ ਗਿਆ। ਫਿਰ ਟਰੱਕ ਆਸ਼ਕੀ ਕਰਦਾ ਹੈ, ਸੀਤਲ ਨਾਲ ਜੋ ਘਰ ਜਾਂਣਦਾ ਹੈ।
ਜੀਤ ਤੇ ਉਸ ਦੀ ਮੰਮੀ ਸੀਤਲ ਦੇ ਨਾਲ ਹੀ ਤੁਰ ਪਈਆਂ। ਸੁਖ ਨੂੰ ਟਰੱਕ ਵਿਚੋਂ ਉਤਰਨ ਲਈ ਕਿਹਾ ਸੀ। ਉਸ ਨੇ ਜੁਆਬ ਦੇ ਦਿੱਤਾ। ਉਸ ਨੇ ਕਿਹਾ, " ਗਰਮੀ ਬਹੁਤ ਹੈ। ਮੈਂ ਤਾਂ ਹਵਾ ਹਾਰੇ ਬੈਠਦਾ ਹਾਂ। ਘਰ ਸੀਤਲ ਦੇ ਮੰਮੀ ਡੈਡੀ ਸਨ। ਸੀਤਲ ਦੀ ਮੰਮੀ ਨੂੰ ਲੱਗਾ ਸੀ। ਜੀਤ ਦੀ ਮੰਮੀ ਉਝ ਹੀ ਕੁੜੀ ਨਾਲ ਆਈ ਹੈ। ਚਾਹ ਪਾਣੀ ਪੀਣ ਪਿਛੋਂ ਰਾਜ ਦੀ ਮੰਮੀ ਨੇ ਸੀਤਲ ਦੀ ਮੰਮੀ ਨੂੰ ਕਿਹਾ, " ਜੇ ਤੁਹਾਡੀ ਸਹਿਮਤੀ ਹੋਵੇ। ਮੈਂ ਸੀਤਲ ਦਾ ਆਪਦੇ ਬੇਟੇ ਲਈ ਹੱਥ ਮੰਗਣਾਂ ਚਹੁੰਦੀ ਹਾਂ। " ਜੀਤ ਅੱਗੇ ਵੀ ਘਰ ਆਉਂਦੀ ਰਹਿੰਦੀ ਸੀ। ਇਸ ਲਈ ਕਿਸੇ ਨੂੰ ਕੋਈ ਇਤਰਾਜ਼ ਨਹੀ ਸੀ। ਇਧਰ ਰਿਸ਼ਤਾਂ ਪੱਕਾ ਹੋ ਰਿਹਾ ਸੀ। ਸੁਖ ਨੂੰ ਸਹਮਣੇ ਕਮਾਦ ਦਿਸ ਪਿਆ। ਜੱਟ ਖੂਹ ਦੀ ਮੌਣ ਉਤੇ ਬੈਠਾ ਗੰਨੇ ਚੂਪ ਰਿਹਾ ਸੀ।

Comments

Popular Posts