ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ਅੰਗ ੧੫੨ Page 152 of 1430

6313 ਗਉੜੀ ਮਹਲਾ
Gourree Mehalaa 1 ||

गउड़ी महला


ਗਉੜੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ
Gauree, First Mehl:

6314 ਪਉਣੈ ਪਾਣੀ ਅਗਨੀ ਕਾ ਮੇਲੁ



Pounai Paanee Aganee Kaa Mael ||

पउणै पाणी अगनी का मेलु


ਹਵਾ, ਪਾਣੀ ਤੇ ਅੱਗ ਦੇ ਤੱਤਾ ਨਾਲ ਸਰੀਰ ਬੱਣਦਾ ਹੈ।
The union of air, water and fire

6315 ਚੰਚਲ ਚਪਲ ਬੁਧਿ ਕਾ ਖੇਲੁ



Chanchal Chapal Budhh Kaa Khael ||

चंचल चपल बुधि का खेलु


ਬੰਦੇ ਦੇ ਪੈਰ ਇਸ ਨੂੰ ਇੱਕ ਥਾਂ ਨਹੀਂ ਰਹਿੱਣ ਦਿੰਦੇ, ਅੱਕਲ ਬਹੁਤ ਤੇਜ਼ੀ ਨਾਲ ਕੰਮ ਕਰਦੀ ਹੈ।
The body is the play-thing of the fickle and unsteady intellect.

6316 ਨਉ ਦਰਵਾਜੇ ਦਸਵਾ ਦੁਆਰੁ



No Dharavaajae Dhasavaa Dhuaar ||

नउ दरवाजे दसवा दुआरु


ਬੰਦੇ ਦੇ ਨੌ ਅੰਗ ਹਨ, ਮੂੰਹ ਕਾ ਕੇ, ਅੱਖਾਂ ਦੇਖ ਕੇ, ਨੱਕ ਸੁੰਗ ਕੇ, ਕੰਨ ਸੁਣਕੇ, ਹੋਰ ਦੋਂਨੇ ਅੰਨ-ਪਾਣੀ ਨੂੰ ਹਜ਼ਮ ਕਰਕੇ, ਸਾਰੇ ਬੇਕਾਰ ਹੀ ਕੰਮ ਕਰਦੇ ਹਨ, ਇੱਕ ਦਸਮੇ ਅੰਗ ਦਿਮਾਗ ਨੂੰ ਸੋਝੀ ਹੈ॥
It has nine doors, and then there is the Tenth Gate.

6317 ਬੁਝੁ ਰੇ ਗਿਆਨੀ ਏਹੁ ਬੀਚਾਰੁ ੧॥



Bujh Rae Giaanee Eaehu Beechaar ||1||

बुझु रे गिआनी एहु बीचारु ॥१॥


ਜਿੰਨਾਂ ਨੂੰ ਰੱਬ ਨੇ ਸਮਝ ਦੀ ਅੱਕਲ ਦਿੱਤੀ ਹੈ, ਉਹੀ ਇਸ ਨੂੰ ਸੋਚ ਸਮਝ ਸਕਦੇ ਹਨ||1||


Reflect upon this and understand it, O wise one. ||1||
6318 ਕਥਤਾ ਬਕਤਾ ਸੁਨਤਾ ਸੋਈ
Kathhathaa Bakathaa Sunathaa Soee ||

कथता बकता सुनता सोई


ਜਿੰਨਾਂ ਨੂੰ ਰੱਬ ਨੇ ਸਮਝ ਦੀ ਅੱਕਲ ਦਿੱਤੀ ਹੈ, ਉਹੀ ਰੱਬ ਤੁ ਦੁਨਿਆਵੀ ਗੱਲਾਂ ਬਾਰੇ ਬਿਆਨ ਕਰ ਸਕਦਾ ਹੈ, ਬੋਲ ਕੇ ਦੱਸ ਸਕਦਾ ਹੈ, ਉਹੀ ਸੁਣਦਾ ਵੀ ਹੈ॥
The Lord is the One who speaks, teaches and listens.

6319 ਆਪੁ ਬੀਚਾਰੇ ਸੁ ਗਿਆਨੀ ਹੋਈ ੧॥ ਰਹਾਉ



Aap Beechaarae S Giaanee Hoee ||1|| Rehaao ||

आपु बीचारे सु गिआनी होई ॥१॥ रहाउ


ਜੋ ਬੰਦਾ ਆਪਣੇ ਆਪ ਦੀ ਅੰਦਰੋਂ ਖੋਜ ਕਰਦਾ ਹੈ, ਉਹੀ ਇਸ, ਉਸ ਦੁਨੀਆਂ ਦੀਆਂ ਗੱਲਾ ਬੁੱਝਦਾ ਹੈ1॥ ਰਹਾਉ
One who contemplates his own self is truly wise. ||1||Pause||

6320 ਦੇਹੀ ਮਾਟੀ ਬੋਲੈ ਪਉਣੁ



Dhaehee Maattee Bolai Poun ||

देही माटी बोलै पउणु


ਸਰੀਰ ਮਿੱਟੀ ਹੈ, ਉਸ ਵਿੱਚ ਹਵਾ ਗੱਲਾ ਕਰ ਰਹੀ ਹੈ॥
The body is dust; the wind speaks through it.

6321 ਬੁਝੁ ਰੇ ਗਿਆਨੀ ਮੂਆ ਹੈ ਕਉਣੁ



Bujh Rae Giaanee Mooaa Hai Koun ||

बुझु रे गिआनी मूआ है कउणु


ਸਮਾਝਦਾਰ ਬੁੱਧੀ ਵਾਲੇ ਲੋਕੋ, ਦੱਸੋ ਤਾਂ ਕੌਣ ਮਰਿਆ ਹੈ?
Understand, O wise one, who has died?

6322 ਮੂਈ ਸੁਰਤਿ ਬਾਦੁ ਅਹੰਕਾਰੁ



Mooee Surath Baadh Ahankaar ||

मूई सुरति बादु अहंकारु


ਸਤਿਗੁਰ ਦੇ ਮਿਲਣ ਨਾਲ, ਬੰਦੇ ਦੀ ਆਪਦੀ ਸੋਚਣੀ, ਬਹਿਸ ਬਾਣੀ, ਹੰਕਾਰ, ਝਗੜੇ ਮਰ ਜਾਦੇ ਹਨ॥
Awareness, conflict and ego have died.

6323 ਓਹੁ ਮੂਆ ਜੋ ਦੇਖਣਹਾਰੁ ੨॥



Ouhu N Mooaa Jo Dhaekhanehaar ||2||

ओहु मूआ जो देखणहारु ॥२॥


ਮਨ ਨਹੀਂ ਮਰਦਾ, ਜੋ ਰੱਬ ਪਾਰਬ੍ਰਹਿਮ ਦੀ ਜੋਤ ਹੈ||2||


But the One who sees does not die ||2||
6324 ਜੈ ਕਾਰਣਿ ਤਟਿ ਤੀਰਥ ਜਾਹੀ
Jai Kaaran Thatt Theerathh Jaahee ||

जै कारणि तटि तीरथ जाही


ਜਿਸ ਰੱਬ ਨੂੰ ਭਾਲਣ ਲੋਕ ਤੀਰਥਾਂ ਦੇ ਦੁਆਰੇ ਤੁਰੇ ਫਿਰਦੇ ਹਨ॥
For the sake of it, you journey to sacred shrines and holy rivers

6325 ਰਤਨ ਪਦਾਰਥ ਘਟ ਹੀ ਮਾਹੀ



Rathan Padhaarathh Ghatt Hee Maahee ||

रतन पदारथ घट ही माही


ਉਹ ਮਹਿੰਗਾ ਰਤਨ, ਹੀਰਾ, ਮੋਤੀ ਤਾਂ ਮਨ ਹੀ ਰੱਬ ਹੈ॥
But this priceless jewel is within your own heart God

6326 ਪੜਿ ਪੜਿ ਪੰਡਿਤੁ ਬਾਦੁ ਵਖਾਣੈ



Parr Parr Panddith Baadh Vakhaanai ||

पड़ि पड़ि पंडितु बादु वखाणै


ਧਰਮਕਿ ਗ੍ਰੰਥਾਂ ਨੂੰ ਹੀ ਪੜ੍ਹ-ਪੜ੍ਹ ਕੇ ਗਿਆਨੀ, ਗ੍ਰੰਥੀ, ਪੰਡਤੁ ਲੋਕਾਂ ਨੂੰ ਕਥਾ ਕਰਕੇ ਸਮਝਾਉਂਦੇ ਹਨ॥
The Pandits, the religious scholars, read and read endlessly; they stir up arguments and controversies,

6327 ਭੀਤਰਿ ਹੋਦੀ ਵਸਤੁ ਜਾਣੈ ੩॥



Bheethar Hodhee Vasath N Jaanai ||3||

भीतरि होदी वसतु जाणै ॥३॥


ਜੋ ਪ੍ਰੜੂ ਪਤੀ, ਮਨ ਦੇ ਅੰਦਰ ਥਾਂ ਮੱਲੀ ਬੈਠਾ ਹੈ, ਉਸ ਨੂੰ ਪਛਾਂਣਿਆ ਹੀ ਨਹੀ ਜਾਂਦਾ ਹੈ||3|


|But they do not know the secret deep within. ||3||
6328 ਹਉ ਮੂਆ ਮੇਰੀ ਮੁਈ ਬਲਾਇ
Ho N Mooaa Maeree Muee Balaae ||

हउ मूआ मेरी मुई बलाइ


ਆਤਮਾਂ ਅਮਰ ਹੈ, ਮਨ ਨਹੀਂ ਮਰਦਾ, ਦੁਨੀਆਂ ਦੀਆਂ ਚੀਜ਼ਾਂ ਦੀ ਆਸ, ਲਾਲਸਾ, ਖਿਚ ਮਰ ਜਾਂਦੀ ਹੈ॥
I have not died - that evil nature within me has died,

6329 ਓਹੁ ਮੂਆ ਜੋ ਰਹਿਆ ਸਮਾਇ



Ouhu N Mooaa Jo Rehiaa Samaae ||

ओहु मूआ जो रहिआ समाइ


ਜੀਵਾਂ ਦੇ ਮਰਨ ਪਿਛੋਂ ਵੀ, ਉਹ ਮਨ ਰੱਬ ਦਾ ਰੂਪ ਨਹੀਂ ਮਰਦਾ, ਜਿਸ ਦੀ ਮਨ ਰੂਪੀ ਜੋਤ ਸਬ ਵਿੱਚ ਜੱਗ ਰਹੀ ਹੈ॥
The One who is pervading everywhere does not die.

6330 ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ



Kahu Naanak Gur Breham Dhikhaaeiaa ||

कहु नानक गुरि ब्रहमु दिखाइआ


ਸਤਿਗੁਰ ਨਾਨਕ ਜੀ ਦੱਸ ਰਹੇ ਨੇ, ਜਿਸ ਬੰਦੇ ਨੂੰ ਸੱਚੇ ਗੁਰੂ ਨੇ ਪਾਰਬ੍ਰਹਿਮ ਰੱਬ ਨੂੰ ਦਿਖਾ ਦਿੱਤਾ ਹੈ, ਉਹੀ ਸਾਰਾ ਗਿਆਨ ਹਾਂਸਲ ਕਰਦਾ ਹੈ॥
Says Nanak, the Guru has revealed God to me.

6331 ਮਰਤਾ ਜਾਤਾ ਨਦਰਿ ਆਇਆ ੪॥੪॥



Marathaa Jaathaa Nadhar N Aaeiaa ||4||4||

मरता जाता नदरि आइआ ॥४॥४॥


ਸਤਿਗੁਰ ਨਾਨਕ ਦੁਆਰਾ ਉਸ ਗੁਰਮੁੱਖ ਨੇ ਦੇਖ ਲਿਆ ਹੈ, ਮਨ ਰੂਪੀ ਰੱਬ ਦੀ ਜੋਤ ਕਦੇ ਜੰਮਦੀ ਮਰਦੀ ਨਹੀਂ ਹੈ੪॥੪॥
And now I see that there is no such thing as birth or death. ||4||4||

6332 ਗਉੜੀ ਮਹਲਾ ਦਖਣੀ

Gourree Mehalaa 1 Dhakhanee ||

गउड़ी महला दखणी


ਗਉੜੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ
Gauree, First Mehl, Dakhanee

6333 ਸੁਣਿ ਸੁਣਿ ਬੂਝੈ ਮਾਨੈ ਨਾਉ



Sun Sun Boojhai Maanai Naao ||

सुणि सुणि बूझै मानै नाउ


ਸਤਿਗੁਰ ਦੀ ਬਾਣੀ ਦੀ ਸਿੱਖਿਆ ਸੁਣ ਕੇ, ਰੱਬ ਦੀ ਧੁਰ ਕੀ ਬਾਣੀ ਨੂੰ ਸਮਝਦਾ, ਜ਼ਕੀਨ ਭਰੋਸਾ ਕਰਦਾ ਹੈ॥
forever a sacrifice to the one who listens and hears.

6334 ਤਾ ਕੈ ਸਦ ਬਲਿਹਾਰੈ ਜਾਉ



Thaa Kai Sadh Balihaarai Jaao ||

ता कै सद बलिहारै जाउ


ਜੋ ਸਮਝਦੇ ਗਏ ਹਨ, ਰੱਬ ਦਾ ਨਾਂਮ ਹੀ ਅਸਲੀ ਸੌਦਾ ਹੈ, ਮੈਂ ਉਨਾਂ ਉਤੋਂ ਸਦਕੇ ਕਰਦੀ ਹਾਂ, ਜਾਨ ਵਾਰਦੀ ਹਾਂ॥
Who understands and believes in the Name.

6335 ਆਪਿ ਭੁਲਾਏ ਠਉਰ ਠਾਉ



Aap Bhulaaeae Thour N Thaao ||

आपि भुलाए ठउर ठाउ


ਜਿਸ ਬੰਦੇ ਨੂੰ ਰੱਬ ਆਪ ਭੁੱਲਾ ਜਾਂਦਾ ਹੈ, ਉਸ ਬੰਦੇ ਦਾ ਕਿਤੇ ਹੱਥ ਨਹੀਂ ਪੈਂਦਾ, ਨਾਂ ਹੀ ਉਸ ਦਾ ਕੋਈ ਟਿਕਾਣਾਂ ਹੈ, ਨਾਂ ਹੀ ਉਸ ਦੇ ਕਿਤੇ ਪੈਰ ਲੱਗਦੇ ਹਨ, ਉਹ ਉਖੜਿਆ ਫਿਰਦਾ ਹਨ, ਉਝੜ ਜਾਂਦਾ ਹੈ॥
When the Lord Himself leads us astray, there is no other place of rest for us to find

6336 ਤੂੰ ਸਮਝਾਵਹਿ ਮੇਲਿ ਮਿਲਾਉ ੧॥



Thoon Samajhaavehi Mael Milaao ||1||

तूं समझावहि मेलि मिलाउ ॥१॥


ਪ੍ਰਭੂ ਪਤੀ ਜੀ ਜਿਸ ਉਤੇ ਤੂੰ ਮੋਹਤ ਹੋ ਜਾਵੇਂ, ਉਸ ਨੂੰ ਤੂੰ ਆਪ ਸਤਿਗੁਰਾ ਦੇ ਨਾਲ ਮਿਲਾਪ ਕਰਾਉਂਦਾ ਹੈ||1||


You impart understanding, and You unite us in Your Union. ||1||
6337 ਨਾਮੁ ਮਿਲੈ ਚਲੈ ਮੈ ਨਾਲਿ
Naam Milai Chalai Mai Naal ||

नामु मिलै चलै मै नालि


ਸਤਿਗੁਰ ਜੀ ਮੇਰੇ ਤੇ ਇਹ ਕਿਰਪਾ ਕਰ, ਮੈਨੂੰ ਆਪਦਾ ਨਾਂਮ ਦੇ ਦੇਵੋ, ਮਰਨ ਵੇਲੇ ਵੀ ਤੇਰਾ ਨਾਂਮ ਮੇਰੇ ਜਾਵੇਗਾ, ਤਾਂ ਮੈਨੂੰ ਦਰਗਾਹ ਵਿੱਚ ਇੱਜ਼ਤ ਮਿਲ ਜਾਵੇਗੀ॥
I obtain the Naam, which shall go along with me in the end.

6338 ਬਿਨੁ ਨਾਵੈ ਬਾਧੀ ਸਭ ਕਾਲਿ ੧॥ ਰਹਾਉ



Bin Naavai Baadhhee Sabh Kaal ||1|| Rehaao ||

बिनु नावै बाधी सभ कालि ॥१॥ रहाउ


ਸਤਿਗੁਰਾਂ ਦੀ ਬਾਣੀ ਦੇ ਨਾਮ ਤੋਂ ਬਗੈਰ, ਪੂਰੀ ਸ੍ਰਿਸਟੀ ਦੁਨੀਆਂ ਮੌਤ ਦੇ ਡਰ ਨਾਲ ਸਹਿਕੀ ਪਈ ਹੈ1॥ ਰਹਾਉ
Without the Name, all are held in the grip of Death. ||1||Pause||

6339 ਖੇਤੀ ਵਣਜੁ ਨਾਵੈ ਕੀ ਓਟ



Khaethee Vanaj Naavai Kee Outt ||

खेती वणजु नावै की ओट


ਪਾਰਬ੍ਰਹਿਮ ਦਾ ਸਹਾਰਾ ਇਸ ਤਰਾਂ ਹੈ, ਜਿਵੇ ਖੇਤੀ ਦੇ ਵਪਾਰ ਆਪਣਾਂ ਜੀਵਨ ਬਣਾਉਂਦੇ ਹਨ।
My farming and my trading are by the Support of the Name.

6340 ਪਾਪੁ ਪੁੰਨੁ ਬੀਜ ਕੀ ਪੋਟ



Paap Punn Beej Kee Pott ||

पापु पुंनु बीज की पोट


ਸੌਦਾ ਕਰਦੇ ਸਮੇਂ ਧੋਖਾ-ਮਾੜੀ ਸੋਚ ਤੇ ਦਾਨ ਪੱਲਿਉ ਦੇਣਾਂ, ਇਹ ਭਾਗਾਂ ਵਿੱਚ ਆਪਦੇ ਹੀ ਅੱਗੇ ਆਉਂਦੇ ਹਨ, ਮਾੜੇ ਕੰਮ ਦਾ ਮਾੜਾ ਫ਼ਲ ਮਿਲਦਾ ਹੈ, ਚੰਗੇ ਕੰਮਾਂ ਦਾ ਸੁਖ ਅੰਨਦ ਮਿਲਦਾ ਹੈ, ਆਪਦੇ ਲਈ ਆਪੇ ਬੀਜ ਬੀਜਦੇ ਹਾ॥
The seeds of sin and virtue are bound together.

6341 ਕਾਮੁ ਕ੍ਰੋਧੁ ਜੀਅ ਮਹਿ ਚੋਟ



Kaam Krodhh Jeea Mehi Chott ||

कामु क्रोधु जीअ महि चोट


ਸਤਿਗੁਰਾਂ ਦੀ ਬਾਣੀ ਦੇ ਨਾਮ ਦੇ ਆਸਰੇ ਮਨ ਨਾਲ ਸਰੀਰਕ ਸ਼ਕਤੀਆਂ, ਗੁੱਸੇ ਨੂੰ ਕਾਬੂ ਕਰ ਲਿਆ ਜਾਦਾ ਹੈ॥
Sexual desire and anger are the wounds of the soul.

6342 ਨਾਮੁ ਵਿਸਾਰਿ ਚਲੇ ਮਨਿ ਖੋਟ ੨॥



Naam Visaar Chalae Man Khott ||2||

नामु विसारि चले मनि खोट ॥२॥


ਸਤਿਗੁਰਾਂ ਦੀ ਬਾਣੀ ਦੇ ਨਾਮ ਨੂੰ ਭੁੱਲਾ ਕੇ, ਚਿਤ ਵਿੱਚ ਪਾਪ ਤੇ ਮਾੜੇੀ ਨੀਅਤ ਲੈ ਕੇ ਮਰ ਗਏ ਹਨ||2||


The evil-minded ones forget the Naam, and then depart. ||2||
6343 ਸਾਚੇ ਗੁਰ ਕੀ ਸਾਚੀ ਸੀਖ
Saachae Gur Kee Saachee Seekh ||

साचे गुर की साची सीख


ਸਤਿਗੁਰ ਦੀ ਸੱਚੀ ਪਵਿੱਤਰ ਬਾਣੀ ਵਿੱਚੋਂ ਸੱਚੀ ਮਨ ਨੂੰ ਪਵਿੱਤਰ ਅੱਕਲ ਬੁੱਧੀ ਆਉਂਦੀ ਹੈ॥
True are the Teachings of the True Guru.

6344 ਤਨੁ ਮਨੁ ਸੀਤਲੁ ਸਾਚੁ ਪਰੀਖ



Than Man Seethal Saach Pareekh ||

तनु मनु सीतलु साचु परीख


ਜਿਸ ਨੇ ਸੱਚੇ ਸਤਿਗੁਰਾਂ ਦੀ ਅੱਕਲ ਲਈ ਹੈ, ਉਨਾਂ ਨੂੰ ਪ੍ਰਭੂ ਦੀ ਪਹਿਚਾਣ ਹੋ ਗਈ ਹੈ ਉਨਾਂ ਦੇ ਸਰੀਰ ਚਿਤ ਸ਼ਾਂਤ ਰਹਿੰਦੇ ਹਨ॥
The body and mind are cooled and soothed, by the touchstone of Truth.

6345 ਜਲ ਪੁਰਾਇਨਿ ਰਸ ਕਮਲ ਪਰੀਖ



Jal Puraaein Ras Kamal Pareekh ||

जल पुराइनि रस कमल परीख


ਸੱਚੇ ਸਤਿਗੁਰਾਂ ਤੋਂ ਬਗੈਰ ਉਸ ਦਾ ਪਿਆਰਾ ਮੁਰਝਾਂ ਜਾਦਾ ਹੈ, ਜੀਵਤ ਨਹੀਂ ਰਹਿ ਸਕਦਾ, ਜਿਵੇ ਪਾਣੀ ਦੀ ਹਰੇ ਰੰਗ ਦੀ ਜੀਲੀ ਤੇ ਕਮਲ ਫੁੱਲ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੇ॥
This is the true mark of wisdom: that one remains detached, like the water-lily, or the lotus upon the water.

6346 ਸਬਦਿ ਰਤੇ ਮੀਠੇ ਰਸ ਈਖ ੩॥



Sabadh Rathae Meethae Ras Eekh ||3||

सबदि रते मीठे रस ईख ॥३॥


ਸਤਿਗੁਰਾਂ ਦੇ ਗੁਰਬਾਣੀ ਦੇ ਸ਼ਬਦ ਦੇ ਨਾਲ ਮਿਲਾਪ ਨਾਲ, ਪ੍ਰਭੂ ਦੇ ਪਿਆਰੇ, ਇਸ ਤਰਾ ਮਿੱਠੇ ਹੋ ਜਾਂਦੇ ਹਨ, ਜਿਵੇਂ ਮਿੱਠਾ ਗੰਨਾਂ ਹੁੰਦਾ ਹੈ, ਗੰਨੇ ਦੇ ਬੜੇ ਗੁਣ ਹਨ, ਬੰਦਾ ਉਸ ਨੂੰ ਚੂਪੀ ਜਾਂਦਾ ਹੈ, ਜੂਸ, ਸ਼ਕਰ, ਖੰਡ, ਗੁੜ ਤੇ ਆਗ ਵੀ ਡੰਗਰਾਂ ਦੇ ਖਾਂਣ ਦੇ, ਬਾਲਣ ਦੇ ਕੰਮ ਆਉੰਦੇ ਹਨ। ਬੰਦੇ ਵਿੱਚ ਵੀ ਇਹ ਸਾਰੇ ਗੁਣ ਆ ਜਾਂਦੇ ਹਨ।||3||


Attuned to the Word of the Shabad, one becomes sweet, like the juice of the sugar cane. ||3||
6347 ਹੁਕਮਿ ਸੰਜੋਗੀ ਗੜਿ ਦਸ ਦੁਆਰ
Hukam Sanjogee Garr Dhas Dhuaar ||

हुकमि संजोगी गड़ि दस दुआर


ਸਤਿਗੁਰਾਂ ਨਾਲ ਮਿਲਾਪ ਚੰਗੇ ਭਾਗਾਂ ਨਾਲ ਹੁੰਦਾ ਹੈ, ਸਤਿਗੁਰ ਰੱਬ ਨਾਲ ਜੋਤ ਮਿਲਾ ਦਿੰਦੇ ਹਨ। ਸੁਰਤੀ ਊਚੀ ਹੋ ਜਾਂਦੀ ਹੈ, ਰੱਬ ਦੇ ਪਿਆਰੇ, ਊਚੇ ਸੂਚੇ ਦਰਬਾਰ ਵਿੱਚ ਰੱਬ ਦੇ ਨਾਲ ਵੱਸਦੇ ਹਨ॥
By the Hukam of the Lord's Command, the castle of the body has ten gates.

6348 ਪੰਚ ਵਸਹਿ ਮਿਲਿ ਜੋਤਿ ਅਪਾਰ



Panch Vasehi Mil Joth Apaar ||

पंच वसहि मिलि जोति अपार


ਸਤਿਗੁਰਾਂ ਨਾਲ ਮਿਲਾਪ ਨਾਲ, ਸੁਰਤੀ ਊਚੀ ਹੋ ਜਾਂਦੀ ਹੈ, ਗਿਆਨ ਹੋ ਜਾਂਦਾ ਹੈ, ਭਾਵੇ ਪੰਜ ਦੁਸ਼ਮੱਣ ਕਾਂਮ, ਕਰੋਧ, ਲੋਭ,ਮੋਹ ਹੰਕਾਰ ਸਰੀਰ ਦੇ ਵਿੱਚੇ ਬੈਠੇ ਹਨ, ਮਨ ਰੂਪੀ ਰੱਬ ਦੀ ਜੋਤ ਵੀ ਕੋਲ ਹੀ ਹੈ॥
The five passions dwell there, together with the Divine Light of the Infinite.

6349 ਆਪਿ ਤੁਲੈ ਆਪੇ ਵਣਜਾਰ



Aap Thulai Aapae Vanajaar ||

आपि तुलै आपे वणजार


ਪ੍ਰਭੂ ਜੀ ਆਪ ਹੀ ਦੁਨੀਆਂ ਵਿੱਚ ਹਾਜ਼ਰ ਹੈ, ਉਹ ਆਪ ਹੀ ਸੌਦਾ ਵਸਤੂ ਬੱਣਿਆਂ ਹੋਇਆ ਹੈ, ਵੇਚਣ, ਖ੍ਰੀਦਣ ਵਾਲਾ ਹੈ, ਆਪ ਹੀ ਸੌਦਾ ਕਰਦਾ ਹੈ, ਆਪ ਹੀ ਖ੍ਰੀਦਦਾਰ ਵੀ ਆਪ ਹੈ॥
The Lord Himself is the merchandise, and He Himself is the trader.

6350 ਨਾਨਕ ਨਾਮਿ ਸਵਾਰਣਹਾਰ ੪॥੫॥



Naanak Naam Savaaranehaar ||4||5||

नानक नामि सवारणहार ॥४॥५॥


ਸਤਿਗੁਰ ਨਾਨਕ ਜੀ ਗੁਰਬਾਣੀ ਦੇ ਸ਼ਬਦ ਨਾਲ ਗਿਆਨ ਦੀ ਬਿਚਾਰ ਕਰਾ ਕੇ, ਮਨ ਵਿੱਚ ਪ੍ਰੇਮ ਪਿਆਰੇ ਪਾ ਕੇ, ਪ੍ਰਭੂ ਨਾਲ ਜੋਤ ਲਗਾ ਦਿੰਦੇ ਹਨ||4||5||


O Nanak, through the Naam, the Name of the Lord, we are adorned and rejuvenated. ||4||5||
6351 ਗਉੜੀ ਮਹਲਾ
Gourree Mehalaa 1 ||

गउड़ी महला


ਗਉੜੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ
First Mehl:

6352 ਜਾਤੋ ਜਾਇ ਕਹਾ ਤੇ ਆਵੈ



Jaatho Jaae Kehaa Thae Aavai ||

जातो जाइ कहा ते आवै


ਕਿਵੇਂ ਦੱਸਿਆ ਜਾਵੇ, ਇਹ ਸਬ ਕੁੱਝ ਜੀਵ ਤੇ ਆਲਾ ਦੁਆਲਾ ਦੀਆਂ ਵਸਤੀਆਂ, ਸਬ ਕੁੱਝ ਕਿਥੋਂ ਆਉਂਦਾ ਹੈ?॥
How can we know where we came from?

6353 ਕਹ ਉਪਜੈ ਕਹ ਜਾਇ ਸਮਾਵੈ



Keh Oupajai Keh Jaae Samaavai ||

कह उपजै कह जाइ समावै


ਇਹ ਸਬ ਕੁੱਝ ਕਿਥੋਂ ਜਨਮ ਲੈਦਾਂ ਹੈ, ਮਰ ਕੇ ਕਿਥੋਂ ਸਿਤਮ ਹੋ ਕੇ ਖੱਪ ਜਾਂਦਾ ਹੈ?॥
Where did we originate, and where will we go and merge?

6354 ਕਿਉ ਬਾਧਿਓ ਕਿਉ ਮੁਕਤੀ ਪਾਵੈ



Kio Baadhhiou Kio Mukathee Paavai ||

किउ बाधिओ किउ मुकती पावै


ਕਿਸ ਤਰਾਂ ਬੰਦਾ, ਜੀਵ ਵਿਕਾਂਰਾਂ ਵਿੱਚ ਉਲਝ ਜਾਂਦਾ ਹੈ, ਕਰਮਾਂ ਦਾ ਨਬੇੜਾ ਕਰਦਾ ਫਿਰਦਾ ਹੈ, ਕਿਸ ਤਰਾਂ ਸਬ ਕਾਸੇ ਤੋਂ ਇੱਕ ਦਮ ਛੁੱਟ ਜਾਂਦਾ ਹੈ, ਹਿਸਾਬ ਕਿਤਾਬ ਨਿਬੜ ਜਾਂਦਾ ਹੈ?॥
How are we bound, and how do we obtain liberation?

6355 ਕਿਉ ਅਬਿਨਾਸੀ ਸਹਜਿ ਸਮਾਵੈ ੧॥



Kio Abinaasee Sehaj Samaavai ||1||

किउ अबिनासी सहजि समावै ॥१॥


ਕਿਵੇਂ ਸਹਿਜ਼ ਅਵਸਥਾਂ ਵਿੱਚ ਮਨ ਟਿੱਕ ਜਾਂਦਾ ਹੈ, ਜੀਵਨ ਦੀ ਸਾਰੀ ਭੱਟਕਣਾਂ ਛੱਡ ਦਿੰਦਾ ਹੈ, ਸਬ ਭੱਜ ਦੋੜ ਮੁੱਕ ਜਾਂਦੀ ਹੈ?||1||


How do we merge with intuitive ease into the Eternal, Imperishable Lord? ||1||
6356 ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ
Naam Ridhai Anmrith Mukh Naam ||

नामु रिदै अम्रितु मुखि नामु


ਜਿਸ ਦੇ ਮਨ-ਚਿਤ ਵਿੱਚ ਸਤਿਗੁਰਾਂ ਦੀ ਬਾਣੀ ਚੇਤੇ ਵਿੱਚ ਵੱਸਦੀ ਹੈ, ਉਸ ਦਾ ਮੂੰਹੜਾ, ਪ੍ਰਭੂ ਪਤੀ ਦਾ ਅੰਮ੍ਰਿਤੁ ਮਿੱਠਾਂ ਨਾਮ ਜੱਪਦਾ ਹੈ॥
With the Naam in the heart and the Ambrosial Naam on our lips

6357 ਨਰਹਰ ਨਾਮੁ ਨਰਹਰ ਨਿਹਕਾਮੁ ੧॥ ਰਹਾਉ



Narehar Naam Narehar Nihakaam ||1|| Rehaao ||

नरहर नामु नरहर निहकामु ॥१॥ रहाउ


ਉਹ ਜੋ ਸਤਿਗੁਰਾਂ ਦੀ ਬਾਣੀ ਪੜ੍ਹ-ਲਿਖ ਕੇ, ਪਾਰਬ੍ਰਹਿਮ ਨੂੰ ਯਾਦ ਕਰਕੇ, ਪ੍ਰਭੂ ਪਤੀ ਦੇ ਗੁਣ ਹਾਂਸਲ ਕਰਕੇ, ਦੁਨਿਆਈ ਵਿਕਾਰ, ਡਰ ਛੱਡ ਕੇ, ਰੱਬ ਵਰਗੇ ਪਵਿੱਤਰ ਬੱਣ ਜਾਂਦੇ ਹਨ ||1||ਰਹਾਉ ||


Through the Name of the Lord, we rise above desire, like the Lord. ||1||Pause||
6358 ਸਹਜੇ ਆਵੈ ਸਹਜੇ ਜਾਇ
Sehajae Aavai Sehajae Jaae ||

सहजे आवै सहजे जाइ


ਸਤਿਗੁਰਾਂ ਦੇ ਸ਼ਬਦ ਗੁਰੂ ਦੀ ਬਾਣੀ ਪੜ੍ਹ-ਲਿਖ ਕੇ, ਪਤਾ ਲੱਗਦਾ ਹੈ, ਮਨ ਦੇ ਚਾਅ, ਵਿਕਾਰ ਕਰਮਾਂ ਦੇ ਅਨੁਸਾਰ, ਰੱਬ ਆਪ ਹੀ ਪੈਦਾ ਕਰਦਾ ਹੈ, ਆਪ ਹੀ ਹੋਲੀ-ਹੋਲੀ ਸਬ ਕਾਸੇ ਤੋਂ ਛੁੱਡਾ ਕੇ, ਖ਼ਤਮ ਕਰ ਦਿੰਦਾ ਹੈ॥
With intuitive ease we come, and with intuitive ease we depart.

6359 ਮਨ ਤੇ ਉਪਜੈ ਮਨ ਮਾਹਿ ਸਮਾਇ



Man Thae Oupajai Man Maahi Samaae ||

मन ते उपजै मन माहि समाइ


ਸਤਿਗੁਰਾਂ ਦੇ ਪਿਆਰੇ ਜਾਂਣ ਜਾਂਦੇ ਹਨ, ਮਨ ਦੇ ਚਾਅ ਦੁਨਿਆਈ ਵਸਤੂਆਂ ਦੀ ਖਿਚ ਮਨ ਵਿੱਚੋਂ ਹੀ ਉਠਦੀ ਹੈ, ਇਹੀ ਲਾਲਸਾ ਸ਼ਬਦ ਗੁਰੂ ਦੇ ਨਾਲ ਮਨ ਵਿੱਚ ਹੀ ਦਬਾਈ ਵੀ ਜਾਦੀ ਹੈ॥
From the mind we originate, and into the mind we are absorbed.

6360 ਗੁਰਮੁਖਿ ਮੁਕਤੋ ਬੰਧੁ ਪਾਇ



Guramukh Mukatho Bandhh N Paae ||

गुरमुखि मुकतो बंधु पाइ


ਸਤਿਗੁਰਾਂ ਦੇ ਲੜ ਲੱਗਿਆ, ਕੋਈ ਵੀ ਦੁਨੀਆਂ ਦੇ ਡਰ, ਵਸ਼ਨਾਂ, ਵਾਧੂ ਦੇ ਵਿਕਾਰ ਕੰਮ, ਰਸਤੇ ਵਿੱਚ ਰੋੜਾ-ਅੜੀਕਾ ਨਹੀਂ ਬੱਣਦੇ॥
As Gurmukh, we are liberated, and are not bound.

6361 ਸਬਦੁ ਬੀਚਾਰਿ ਛੁਟੈ ਹਰਿ ਨਾਇ ੨॥



Sabadh Beechaar Shhuttai Har Naae ||2||

सबदु बीचारि छुटै हरि नाइ ॥२॥


ਸਤਿਗੁਰਾਂ ਦੀ ਬਾਣੀ ਦੇ ਸ਼ਬਦ ਨੂੰ ਸਮਝ ਕੇ, ਰੱਬ ਦਾ ਨਾਂਮ ਚੇਤੇ ਆਉਂਦਾ ਹੈ, ਮਨ ਫਾਲਤੂ ਕੰਮਾਂ ਤੋਂ ਬੱਚ ਜਾਦਾ ਹੈ . ||2||


Contemplating the Word of the Shabad, we are emancipated through the Name of the Lord. ||2||
6362 ਤਰਵਰ ਪੰਖੀ ਬਹੁ ਨਿਸਿ ਬਾਸੁ
Tharavar Pankhee Bahu Nis Baas ||

तरवर पंखी बहु निसि बासु


ਦਰਖੱਤਾਂ ਉਤੇ ਆਪੋ-ਆਪਣੇ ਆਲਣਿਆਂ ਵਿੱਚ, ਪੰਛੀ ਦਾਣਾ ਚੁੱਕ ਕੇ, ਉਡਾਰੀਆਂ ਲਾ ਕੇ, ਵਾਪਸ ਆ ਜਾਂਦੇ ਹਨ॥
At night, lots of birds settle on the tree.

6363 ਸੁਖ ਦੁਖੀਆ ਮਨਿ ਮੋਹ ਵਿਣਾਸੁ



Sukh Dhukheeaa Man Moh Vinaas ||

सुख दुखीआ मनि मोह विणासु


ਇਸੇ ਤਰਾਂ ਬੰਦੇ ਵੀ ਆਪਦੀ ਜੂਨ ਭੋਗਣ ਆਉਂਦੇ ਹਨ, ਕਰਮਾਂ ਮੁਤਾਬਕ, ਲੋਕ ਮਸੀਬਤਾਂ ਦਰਦਾਂ ਨੂੰ ਭੋਗ ਰਹੇ ਹਨ, ਕਈ ਬਹੁਤ ਅੰਨਦ ਵਿੱਚ ਜਿਉ ਰਹੇ ਹਨ, ਕਈਆਂ ਦੇ ਚਿਤ ਵਿੱਚ ਧੰਨ-ਮਾਲ, ਵਿਕਾਰ ਲਾਲਚ ਬੱਣ ਜਾਦਾ ਹੈ॥
Some are happy, and some are sad. Caught in the desires of the mind, they perish.

6364 ਸਾਝ ਬਿਹਾਗ ਤਕਹਿ ਆਗਾਸੁ



Saajh Bihaag Thakehi Aagaas ||

साझ बिहाग तकहि आगासु


ਪੰਛੀ ਸਵੇਰੇ ਤੋਂ ਹੀ ਦਾਣਾ ਚੁਗਣ ਨੂੰ ਅਕਾਸ਼ ਵੱਲ ਉਡਾਰੀਆਂ ਮਾਰ ਜਾਂਦੇ ਹਨ, ਸ਼ਾਮ ਨੂੰ ਫਿਰ ਵਾਪਸ ਆ ਜਾਂਦੇ ਹਨ॥
And when the life-night comes to its end, then they look to the sky.

6365 ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ੩॥



Dheh Dhis Dhhaavehi Karam Likhiaas ||3||

दह दिसि धावहि करमि लिखिआसु ॥३॥


ਬੰਦੇ ਵੀ ਕਿੱਤੇ ਪਿਛਲੇ ਕਰਮਾਂ ਦੇ ਅਨੁਸਾਰ, ਬੱਣੇ ਭਾਗਾਂ ਦੇ ਮੁਤਾਬਕ, ਦਸੀ ਪਾਸੀ, ਦੇਸ, ਪ੍ਰਦੇਸ ਤੁਰੇ ਫਿਰਦੇ ਹਨ॥||3||


They fly away in all ten directions, according to their pre-ordained destiny. ||3||
6366 ਨਾਮ ਸੰਜੋਗੀ ਗੋਇਲਿ ਥਾਟੁ
Naam Sanjogee Goeil Thhaatt ||

नाम संजोगी गोइलि थाटु


ਰੱਬ ਦਾ ਨਾਂਮ ਚੇਤੇ ਕਰਨ ਨੂੰ ਬੰਦੇ ਦੁਨੀਆਂ ਉਤੇ, ਰਹਿੱਣ ਲਈ ਟਿਕਾਣਾਂ ਬੱਣਾਂ ਲੈਂਦੇ ਹਨ, ਗੁਆਲਿਆਂ ਵਾਂਗ ਥੋੜੇ ਸਮੇਂ ਲਈ ਟਿਕਾਣਾ ਹੁੰਦਾ ਹੈ, ਜਿੰਨੀ ਦੇਰ ਪਸ਼ੂਆਂ ਦੇ ਚਰਨ ਲਈ ਘਾਹ ਹੁੰਦਾ ਹੈ॥
Those who are committed to the Naam, see the world as merely a temporary pasture.

6367 ਕਾਮ ਕ੍ਰੋਧ ਫੂਟੈ ਬਿਖੁ ਮਾਟੁ



Kaam Krodhh Foottai Bikh Maatt ||

काम क्रोध फूटै बिखु माटु


ਰੱਬ ਦਾ ਨਾਂਮ ਚੇਤੇ ਕਰਨ ਵਾਲੇ ਬੰਦਿਆ ਵਿਚੋਂ, ਸਰੀਰਕ ਕਾਂਮਕ ਸ਼ਕਤੀਆਂ, ਗੁੱਸੇ ਦਾ ਦਾ ਜ਼ਹਿਰ ਮੁੱਕ ਕੇ ਨਸ਼ਟ ਹੋ ਜਾਂਦਾ ਹੈ॥
Sexual desire and anger are broken, like a jar of poison.

6368 ਬਿਨੁ ਵਖਰ ਸੂਨੋ ਘਰੁ ਹਾਟੁ



Bin Vakhar Soono Ghar Haatt ||

बिनु वखर सूनो घरु हाटु


ਜੋ ਬੰਦੇ ਰੱਬ ਦੇ ਨਾਂਮ ਨੂੰ ਮਨ ਵਿੱਚ ਚੇਤੇ ਨਹੀਂ ਕਰਦੇ, ਉਨਾਂ ਦੇ ਮਨ ਵਿੱਚੋਂ ਅੰਨਦ ਸੁਖ ਮੁੱਕ ਜਾਂਦੇ ਹਨ, ਨਾਂਮ ਤੋਂ ਬਗੈਰ, ਮਨ ਉਦਾਸ ਹੋ ਜਾਂਦੇ ਹਨ॥
Without the merchandise of the Name, the house of the body and the store of the mind are empty.

6369 ਗੁਰ ਮਿਲਿ ਖੋਲੇ ਬਜਰ ਕਪਾਟ ੪॥



Gur Mil Kholae Bajar Kapaatt ||4||

गुर मिलि खोले बजर कपाट ॥४॥


ਜੋ ਬੰਦਾ ਸਤਿਗੁਰਾਂ ਦੀ ਧੁਰ ਕੀ ਬਾਣੀ ਨੂੰ ਪੜ੍ਹਦਾ-ਸੁਣਦਾ ਹੈ, ਉਸ ਬੰਦੇ ਨੂੰ ਰੱਬ ਦਾ ਗਿਆਨ ਹੋ ਕੇ, ਰੱਬ ਦੀਆਂ ਬਾਤਾ ਕਰਦਾ ਹੈ, ਲੋਕਾਂ ਵਿੱਚ ਗਿਆਨ ਵੰਡਦਾ ਹੈ||4||


Meeting the Guru, the hard and heavy doors are opened. ||4||
6370 ਸਾਧੁ ਮਿਲੈ ਪੂਰਬ ਸੰਜੋਗ
Saadhh Milai Poorab Sanjog ||

साधु मिलै पूरब संजोग


ਸਤਿਗੁਰ ਜੀ ਨਾਲ ਮਿਲਾਪ ਬਹੁਤ ਚੰਗੇ ਭਾਗਾਂ ਨਾਲ ਹੁੰਦਾ, ਧੁਰ ਕੀ ਗੁਰਬਾਣੀ ਦਾ ਬਿਚਾਰ ਕਰਕੇ, ਵਿਛੜੇ ਪ੍ਰਭੂ ਪਤੀ ਨਾਲ ਗੰਢ-ਜੋੜ ਲੱਗ ਜਾਦਾ ਹੈ।॥
One meets the Holy Saint only through perfect destiny.

6371 ਸਚਿ ਰਹਸੇ ਪੂਰੇ ਹਰਿ ਲੋਗ



Sach Rehasae Poorae Har Log ||

सचि रहसे पूरे हरि लोग


ਰੱਬ ਦੇ ਪਿਆਰੇ, ਪਵਿੱਤਰ ਪ੍ਰਭੂ ਪਤੀ ਨਾਲ ਨੂੰ ਮਿਲ ਕੇ, ਅੰਨਦ ਵਿੱਚ ਹੋ ਜਾਂਦੇ ਹਨ॥
The Lord's perfect people rejoice in the Truth.

6372 ਮਨੁ ਤਨੁ ਦੇ ਲੈ ਸਹਜਿ ਸੁਭਾਇ



Man Than Dhae Lai Sehaj Subhaae ||

मनु तनु दे लै सहजि सुभाइ


ਜੇ ਬੰਦਾ ਸਤਿਗੁਰੂ ਦੇ ਅੱਗੇ ਆਪਣਾ, ਸਰੀਰ ਮਨ ਭੇਟ ਕਰਦੇ ਹਨ। ਤਾਂ ਉਹ ਬੰਦਾ, ਹੋਲੀ-ਹੋਲੀ, ਅਡੋਲ ਹੋ ਕੇ, ਪ੍ਰੇਮ ਪਿਆਰ ਵਿੱਚ ਟਿਕ ਜਾਂਦਾ ਹੈ।
Surrendering their minds and bodies, they find the Lord with intuitive ease.

6373 ਨਾਨਕ ਤਿਨ ਕੈ ਲਾਗਉ ਪਾਇ ੫॥੬॥



Naanak Thin Kai Laago Paae ||5||6||

नानक तिन कै लागउ पाइ ॥५॥६॥


ਸਤਿਗੁਰੂ ਨਾਨਕ ਕਹਿੰਦ ਨੇ, ਜੋ ਰੱਬ ਨਾਲ ਪਿਆਰ ਕਰਦੇ ਹਨ, ਮੈਂ ਉਨਾਂ ਪਿਆਰਿਆਂ ਦੇ ਚਰਨੀ ਲੱਗਦਾ ਹਾਂ। ਜੋ ਰੱਬ ਦਾ ਪਿਆਰਾ ਹੈ, ਉਹ ਸਬ ਦਾ ਪਿਆਰਾ ਹੈ||5||6||

Nanak falls at their feet. ||5||6||

Comments

Popular Posts