ਕਮਲ ਫੁੱਲ ਦਿਲ ਵਿੱਚ ਖਿੜਾ ਜਾਂਦਾ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਬਹੁਤਾ ਮਨ ਮਜ਼ਬੂ੍ਰ ਹੋ ਹੀ ਜਾਂਦਾ ਹੈ। ਜੋ ਦੂਜਿਆਂ ਉਤੇ ਬਹੁਤਾ ਤਰਸ ਕਰਦਾ ਹੈ।

ਕੋਈ ਪੱਥਰ ਦਿਲ ਮਿਲ ਹੀ ਜਾਂਦਾ ਹੈ। ਜੋ ਸੱਟ ਦਿਲਾਂ ਦੇ ਉਤੇ ਮਾਰ ਹੀ ਜਾਂਦਾ ਹੈ।

ਕੋਈ ਬੰਦਾ ਵੀ ਐਸਾ ਖੁਸ਼ ਦਿਲ ਹੁੰਦਾ ਹੈ। ਕਮਲ ਫੁੱਲ ਦਿਲ ਵਿੱਚ ਖਿੜਾ ਜਾਂਦਾ ਹੈ।

ਸੱਤੀ ਨਾਲ ਲਾ ਕੇ ਰੱਬ ਜੋਤ ਸਾਹ ਦਿੰਦਾ ਹੈ। ਸਤਵਿੰਦਰ ਜਿਉਣਾਂ ਤਾਂਹੀਂ ਆਉਂਦਾ ਹੈ।

ਜਦੋਂ ਰੱਬ ਸਾਨੂੰ ਸਿਧੇ ਰਾਹੇ ਪਾਉਂਦਾ ਹੈ। ਮੰਜ਼ਲ ਦਾ ਸਿਖ਼ਰ ਤਾਂਹੀ ਨਜ਼ਰ ਆਉਂਦਾ ਹੈ।

ਯਾਰੋ-ਯਾਰ ਹੀ ਤਾਂ ਜੀਣਾਂ ਸਿੱਖਾਉਂਦਾ ਹੈ। ਉਹਦੇ ਬਿੰਨਾਂ ਦੁਨੀਆਂ ਤੇ ਹਨੇਰ ਆਉਂਦਾ ਹੈ।

Comments

Popular Posts