ਪ੍ਰਭ ਨਾਲ ਲਾ ਕੇ, ਸੱਚੇ ਖਸਮ ਵਾਲੀ ਵੱਜੇਗੀ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਮਨਾਂ ਜੱਗ ਨਾਲ ਲੱਗੇਗੀ ਜਾਂ ਯਾਰੀ ਰੱਬ ਨਾਲ ਲੱਗੇਗੀ।

ਮਨਾਂ ਹੁਣ ਤੂਹੀਂ ਆਪੇ ਦੇਖ ਤੈਨੂੰ ਕਿਹਦੀ ਯਾਰੀ ਫੱਬੇਗੀ।

ਜੇ ਯਾਰੀ ਜੱਗ ਨਾਲ ਲੱਗੀ। ਦੁਨੀਆਂ ਦੀ ਐਸ਼ ਲੱਭੇਗੀ।

ਤੇਰੀ ਪ੍ਰੀਤ ਰੱਬ ਨਾਲ ਲੱਗੀ। ਯਾਰ ਦੀ ਬੁੱਕਲ ਲੱਭੇਗੀ।

ਸੱਤੀ ਲੋਕਾਂ ਨਾਲ ਲਾ ਕੇ, ਤੂੰ ਆਪ ਲੋਕਾਂ ਦੇ ਪਿਛੇ ਭੱਜੇਗੀ।

ਸਤਵਿੰਦਰ ਪ੍ਰਭੂ ਨਾਲ ਲਾ ਕੇ, ਸੱਚੇ ਖਸਮ ਵਾਲੀ ਵੱਜੇਗੀ।

ਜਾ ਕੇ ਉਹ ਦੇ ਮਹਿਲਾਂ ਵਿੱਚ, ਦਰਗਾਹ ਦੇ ਵਿੱਚ ਜੱਚੇਗੀ।

ਪ੍ਰਭੂ ਪਤੀ ਦੀ ਬੱਣ ਕੇ ਦੁਲਾਰੀ, ਤੂੰ ਪੂਰੇ ਠਾਠ ਨਾਲ ਵੱਸੇਗੀ।

Comments

Popular Posts