ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੬੩ Page 163 of 1430
6849 ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ ॥
Aapae Hee Prabh Dhaehi Math Har Naam Dhhiaaeeai ||
आपे ही प्रभु देहि मति हरि नामु धिआईऐ ॥
ਰੱਬ ਜੀ ਆਪ ਹੀ ਬੰਦਿਆਂ ਨੂੰ ਅੱਕਲ-ਬੁੱਧ ਦਿੰਦਾ ਹੈ, ਜਿਸ ਕਰਕੇ, ਆਪਣੇ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ॥
God Himself bestows wisdom; meditate on the Name of the Lord.
6850 ਵਡਭਾਗੀ ਸਤਿਗੁਰੁ ਮਿਲੈ ਮੁਖਿ ਅੰਮ੍ਰਿਤੁ ਪਾਈਐ ॥
Vaddabhaagee Sathigur Milai Mukh Anmrith Paaeeai ||
वडभागी सतिगुरु मिलै मुखि अम्रितु पाईऐ ॥
ਸਤਿਗੁਰੁ ਜੀ ਬਹੁਤ ਚੰਗੀ ਕਿਸਮਤ ਨਾਲ ਮਿਲਦੇ ਹਨ, ਜਿੰਨਾਂ ਦੇ ਹਿਰਦੇ ਸਤਿਗੁਰ ਦੀ ਪਿਆਰੀ ਰਸ ਵਾਲੀ, ਰੱਬੀ ਗੁਰਬਾਣੀ ਨਾਲ ਧਿਆਨ ਜੋੜਦੇ ਹਨ॥
By great good fortune, one meets the True Guru, who places the Ambrosial Nectar in the mouth.
6851 ਹਉਮੈ ਦੁਬਿਧਾ ਬਿਨਸਿ ਜਾਇ ਸਹਜੇ ਸੁਖਿ ਸਮਾਈਐ ॥
Houmai Dhubidhhaa Binas Jaae Sehajae Sukh Samaaeeai ||
हउमै दुबिधा बिनसि जाइ सहजे सुखि समाईऐ ॥
ਹੰਕਾਂਰ, ਦੁਨੀਆਂ ਵਲੋਂ ਹਰ ਕਿਸਮ ਦਾ ਡਰ ਮੁੱਕ ਜਾਂਦੇ ਹਨ। ਜਿੰਦ-ਜਾਨ ਟਿੱਕ ਕੇ ਅਚਾਨਿਕ, ਇੱਕ ਰੱਬ ਦੇ ਪਿਆਰ ਵਿੱਚ ਰੰਗੀ ਜਾਂਦੀ ਹੈ। ਮਨ ਅੰਨਦ ਵਿੱਚ ਹੋ ਜਾਂਦਾ ਹੈ।॥
When egotism and duality are eradicated, one intuitively merges in peace.
6852 ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ ॥੨॥
Sabh Aapae Aap Varathadhaa Aapae Naae Laaeeai ||2||
सभु आपे आपि वरतदा आपे नाइ लाईऐ ॥२॥
ਪ੍ਰਭੂ ਜੀ ਆਪੇ ਹੀ ਸਾਰੇ ਪਾਸੇ ਆਪਦਾ ਹੁਕਮ ਚਲਾ ਰਿਹਾ ਹੈ। ਆਪ ਹੀ ਜੀਵਾਂ ਵਿੱਚ ਰਹਿੰਦਾ ਹੈ। ਆਪ ਹੀ ਆਪਦੇ ਰੱਬ ਦੇ ਨਾਂਮ ਨਾਲ ਪਿਆਰ ਲਗਾਉਂਦਾ ਹੈ||2||
He Himself is All-pervading; He Himself links us to His Name. ||2||
6853 ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ ॥
Manamukh Garab N Paaeiou Agiaan Eiaanae ||
मनमुखि गरबि न पाइओ अगिआन इआणे ॥
ਮਨ ਮਰਜ਼ੀ ਕਰਨ ਵਾਲੇ, ਹੰਕਾਰ ਨਹੀਂ ਛੱਡਦੇ, ਮਨ ਦੀ ਮੈਂ-ਮੈਂ ਨਹੀਂ ਛੱਡਦੇ। ਨਿੱਕੇ ਬੱਚੇ ਵਾਂਗ ਕਰਦੇ ਹਨ। ਅੱਣਜਾਂਣ ਬੱਣ ਜਾਂਦੇ ਹਨ। ਰੱਬ ਨੂੰ ਪਿਆਰ ਨਹੀਂ ਕਰਦੇ॥
The self-willed manmukhs, in their arrogant pride, do not find God; they are so ignorant and foolish.
6854 ਸਤਿਗੁਰ ਸੇਵਾ ਨਾ ਕਰਹਿ ਫਿਰਿ ਫਿਰਿ ਪਛੁਤਾਣੇ ॥
Sathigur Saevaa Naa Karehi Fir Fir Pashhuthaanae ||
सतिगुर सेवा ना करहि फिरि फिरि पछुताणे ॥
ਸਤਿਗੁਰਾਂ ਦੀ ਇਸ ਰੱਬੀ ਗੁਰਬਾਣੀ ਨਾਲ ਧਿਆਨ ਨਹੀਂ ਜੋੜਦੇ, ਮੁੜ-ਮੁੜ ਕੇ ਜਨਮ ਲੈ ਕੇ, ਸਜ਼ਾ ਭੁਗਤ ਕੇ ਤੋਬਾ ਕਰਦੇ ਹਨ॥
They do not serve the True Guru, and in the end, they regret and repent, over and over again.
6855 ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥
Garabh Jonee Vaas Paaeidhae Garabhae Gal Jaanae ||
गरभ जोनी वासु पाइदे गरभे गलि जाणे ॥
ਮਨ ਮਰਜ਼ੀ ਕਰਨ ਵਾਲੇ, ਮਾਂ ਦੇ ਪੇਟ ਵਿੱਚ ਹੀ ਗਰਭ ਧਾਰਦੇ ਰਹਿੰਦੇ ਹਨ। ਜਨਮਾਂ-ਜਨਮਾਂ ਦੇ ਚੱਕਰ ਵਿੱਚ, ਗਰਭ ਦੀ ਅੱਗ ਵਿੱਚ ਹੀ ਸੜਦੇ ਰਹਿੰਦੇ ਹਨ, ਗਰਭ ਵਿੱਚ ਬਹੁਤ ਮਾੜੀ ਅਵਸਥਾਂ ਹੁੰਦੀ ਹੈ। ਇੱਕ ਤਾਂ ਜੀਵ ਲੱਮਕਦਾ ਪੁੱਠਾ ਹੁੰਦਾ ਹੈ। ਦੂਜਾ ਐਸੀ ਥਾਂ ਹੁੰਦਾ ਹੈ। ਉਸ ਦਾ ਸਰੀਰ ਹਿਲ ਨਹੀਂ ਸਕਦਾ। ਸੜਾਦ ਨਾਲ ਨੱਕ ਬੰਦ ਹੋ ਜਾਂਦਾ ਹੈ। ਇਹੀ ਬਹੁਤ ਵੱਡੀ ਸਜ਼ਾ ਹੈ॥
They are cast into the womb to be reincarnated, and within the womb, they rot.
6856 ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥੩॥
Maerae Karathae Eaevai Bhaavadhaa Manamukh Bharamaanae ||3||
मेरे करते एवै भावदा मनमुख भरमाणे ॥३॥
ਪ੍ਰਭੀ ਜੀ ਦਾ ਇਹੀ ਹੁਕਮ ਹੈ, ਉਹ ਇਹੀ ਚਹੁੰਦਾ ਹੈ। ਉਹ ਪਾਪੀ, ਮਾੜੇ ਜੀਵਾਂ ਨੂੰ ਐਸੇ ਹੀ ਸਜ਼ਾ ਦੇਣੀ ਚਹੁੰਦਾ ਹੈ। ਮਨ ਮਰਜ਼ੀ ਕਰਨ ਵਾਲੇ ਜੂਨਾਂ ਵਿੱਚ ਸਜ਼ਾ ਭੋਗਦੇ ਫਿਰਦੇ ਹਨ||3||
As it pleases my Creator Lord, the self-willed manmukhs wander around lost. ||3||
6857 ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥
Maerai Har Prabh Laekh Likhaaeiaa Dhhur Masathak Pooraa ||
मेरै हरि प्रभि लेखु लिखाइआ धुरि मसतकि पूरा ॥
ਮੇਰੇ ਪ੍ਰਭੂ ਜੀ ਨੇ ਜਿਹੜੇ ਪਿਆਰੇ ਬੰਦਿਆਂ ਦੇ ਵੱਡੇ ਭਾਗਾਂ, ਚੰਗੇ ਕਰਮਾਂ ਵਰਕੇ, ਉਸ ਦੀ ਕਿਸਮਤ ਵਿੱਚ ਆਪਦਾ ਨਾਂਮ ਉਕਾਰ ਦਿੱਤਾ ਹੈ, ਉਹ ਰੱਬ ਦਾ ਪਿਆਰ ਜਿੱਤ ਲੈਂਦੇ ਹਨ॥
My Lord God inscribed the full pre-ordained destiny upon the forehead.
6858 ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥
Har Har Naam Dhhiaaeiaa Bhaettiaa Gur Sooraa ||
हरि हरि नामु धिआइआ भेटिआ गुरु सूरा ॥
ਜਿਸ ਬੰਦੇ ਨੂੰ ਅਗਾਦ-ਬੋਧ ਦਾ ਮਾਲਕ ਸ਼ਕਤੀ ਸ਼ਾਲੀ ਸਤਿਗੁਰ ਮਿਲ ਜਾਂਦੇ ਹਨ। ਉਹ ਸਤਿਗੁਰ ਦੀ ਰੱਬ ਦੀ ਗੁਰਬਾਣੀ ਦੀ ਮਿਹਮਾਂ ਕਰਕੇ, ਰੱਬ ਨੂੰ ਯਾਦ ਕਰਦੇ ਹਨ॥
When one meets the Great and Courageous Guru, one meditates on the Name of the Lord, Har, Har.
6859 ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥
Maeraa Pithaa Maathaa Har Naam Hai Har Bandhhap Beeraa ||
मेरा पिता माता हरि नामु है हरि बंधपु बीरा ॥
ਰੱਬ ਜੀ ਹੀ ਮੇਰਾ ਮਾਂ-ਬਾਪ, ਭਰਾ, ਰਿਸ਼ਤੇਦਾਰ ਸਬ ਕੁੱਝ ਹੈ, ਦੁਨਿਆਵੀ ਰਿਸ਼ਤਿਆਂ ਨਾਲ ਲਗਾਉ ਨਹੀਂ ਹੈ॥
The Lord's Name is my mother and father; the Lord is my relative and brother.
6860 ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥੪॥੩॥੧੭॥੩੭॥
Har Har Bakhas Milaae Prabh Jan Naanak Keeraa ||4||3||17||37||
हरि हरि बखसि मिलाइ प्रभ जनु नानकु कीरा ॥४॥३॥१७॥३७॥
ਸਤਿਗੁਰ ਨਾਨਕੁ ਜੀ, ਮੈ ਜੀਵ ਇੱਕ ਨਿੱਕਾ ਕੀੜਾ ਹਾਂ। ਮੇਰੀਆਂ ਭੁੱਲਾਂ ਪਾਪ ਮੁਆਫ਼ ਕਰਕੇ ਮੈਨੂੰ ਹਰੀ ਪ੍ਰਭੂ ਮਾਲਕ ਨਾਲ ਲੀਨ ਕਰਦੇ||4||3||17||37||
O Lord, Har, Har, please forgive me and unite me with Yourself. Servant Nanak is a lowly worm. ||4||3||17||37||
6861 ਗਉੜੀ ਬੈਰਾਗਣਿ ਮਹਲਾ ੩ ॥
Gourree Bairaagan Mehalaa 3 ||
गउड़ी बैरागणि महला ३ ॥
ਗਉੜੀ ਬੈਰਾਗਣਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3 ॥
Gauree Bairaagan, Third Mehl: 3
6862 ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥
Sathigur Thae Giaan Paaeiaa Har Thath Beechaaraa ||
सतिगुर ते गिआनु पाइआ हरि ततु बीचारा ॥
ਸਤਿਗੁਰ ਜੀ ਦੀ ਰੱਬੀ ਧੁਰ ਗੁਰਬਾਣੀ ਕੀ ਵਿਚੋਂ, ਪ੍ਰਭੂ ਸਾਰੇ ਗੁਣ ਲਏ ਹਨ। ਰੱਬ ਦੀ ਸਹੀ ਪਹਿਚਾਣ ਹੋ ਗਈ ਹੈ॥
From the True Guru, I obtained spiritual wisdom; I contemplate the Lord's essence.
6863 ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥
Math Maleen Paragatt Bhee Jap Naam Muraaraa ||
मति मलीण परगटु भई जपि नामु मुरारा ॥
ਜੋ ਪਾਪਾਂ ਤੇ ਮਾੜੇ ਕੰਮਾਂ ਦੀ ਸੋਚ ਸੀ, ਉਹ ਸਤਿਗੁਰ ਜੀ ਦੀ ਸ਼ਬਦ ਬਿਚਾਰ ਕਰਨ ਨਾਲ, ਮੱਤ ਸੁਚੀ ਹੋ ਗਈ। ਮਨ ਪ੍ਰੂਭੂ ਪਤੀ ਨੂੰ ਯਾਦ ਕਰਨ ਲੱਗ ਗਿਆ॥
My polluted intellect was enlightened by chanting the Naam, the Name of the Lord.
6864 ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ ॥
Siv Sakath Mittaaeeaa Chookaa Andhhiaaraa ||
सिवि सकति मिटाईआ चूका अंधिआरा ॥
ਪ੍ਰਭੂ ਜੀ ਨੇ ਨੀਅਤ ਭਰ ਦਿੱਤੀ ਹੈ। ਧੰਨ ਦੌਲਤ ਦਾ ਲਾਲਚ ਮੁੱਕ ਗਿਆ ਹੈ, ਮਨ ਵਿੱਚ ਗਿਆਨ ਹੋ ਗਿਆ ਹੈ, ਮਰ ਕੇ ਕੁੱਝ ਨਾਲ ਨਹੀਂ ਜਾਂਣਾਂ। ਦੁਨੀਆਂ ਦੀਆਂ ਕੀਮਤੀ ਚੀਜ਼ਾ ਵੀ ਫਾਲਤੂ ਲੱਗਦੀਆਂ ਹਨ॥
The distinction between Shiva and Shakti - mind and matter - has been destroyed, and the darkness has been dispelled.
6865 ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥੧॥
Dhhur Masathak Jin Ko Likhiaa Thin Har Naam Piaaraa ||1||
धुरि मसतकि जिन कउ लिखिआ तिन हरि नामु पिआरा ॥१॥
ਜਿਸ ਪਿਆਰੇ ਦੇ ਰੱਬ ਨੇ ਜਨਮ ਤੋਂ ਹੀ ਬਹੁਤ ਚੰਗੇ ਭਾਗ ਮੁਕਦੱਰ ਵਿੱਚ ਲਿਖੇ ਹਨ। ਇਸ ਕਰਕੇ ਧੁਰ ਗੁਰਬਾਣੀ ਨਾਲ ਪਿਆਰ ਹੋ ਕੇ ਰੱਬ ਨਾਲ ਪ੍ਰੀਤ ਬੱਣ ਗਈ ਹੈ||1||
The Lord's Name is loved by those, upon whose foreheads such pre-ordained destiny was written. ||1||
6866 ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥
Har Kith Bidhh Paaeeai Santh Janahu Jis Dhaekh Ho Jeevaa ||
हरि कितु बिधि पाईऐ संत जनहु जिसु देखि हउ जीवा ॥
ਪ੍ਰਭੂ ਪਿਆਰਿਉ, ਉਸ ਰੱਬ ਨੂੰ ਕਿਵੇਂ, ਕਿਹੜੇ ਜਤਨ ਕਰਨ ਨਾਲ ਹਾਂਸਲ ਕਿੱਤਾ ਜਾਂਦਾ ਹੈ? ਜਿਸ ਨੂੰ ਦੇਖ ਕੇ ਆਪਣੇ ਆਪ ਦੀ ਸੋਜੀ, ਅੱਕਲ ਪੈਦਾ ਹੁੰਦੀ ਹੈ॥
How can the Lord be obtained, O Saints? Seeing Him, my life is sustained.
6867 ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ ॥
Har Bin Chasaa N Jeevathee Gur Maelihu Har Ras Peevaa ||1|| Rehaao ||
हरि बिनु चसा न जीवती गुर मेलिहु हरि रसु पीवा ॥१॥ रहाउ ॥
ਪ੍ਰਭੂ ਜੀ ਤੋਂ ਬਗੈਰ ਇੱਕ ਪਲ ਵੀ ਨਹੀਂ ਜੀ ਸਕਦੀ। ਸਤਿਗੁਰੂ ਜੀ ਮੈਨੂੰ ਮਿਲਾ ਦੇਵੇ, ਪ੍ਰਭੂ ਦੀ ਧੁਰ ਕੀ ਗੁਰਬਾਣੀ ਨੂੰ ਬਿਚਾਰ ਕੇ, ਸ਼ਬਦਾਂ ਦੇ ਅਮ੍ਰਿੰਤ ਦਾ ਮਿਠਾ ਅੰਨਦ ਲੈ ਸਕਾਂ॥1॥ ਰਹਾਉ ॥
Without the Lord, I cannot live, even for an instant. Unite me with the Guru, so that I may drink in the sublime essence of the Lord. ||1||Pause||
6868 ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥
Ho Har Gun Gaavaa Nith Har Sunee Har Har Gath Keenee ||
हउ हरि गुण गावा नित हरि सुणी हरि हरि गति कीनी ॥
ਮੈਂ ਰੱਬ ਦੀ ਧੁਰ ਕੀ ਗੁਰਬਾਣੀ ਸ਼ਬਦਾਂ ਨੂੰ ਬਿਚਾਰ ਕੇ, ਪ੍ਰਭੂ ਦੀ ਮਹਿਮਾਂ ਲ਼ਾਪਦਾਂ ਹਾਂ। ਉਸ ਨੂੰ ਰੱਬ-ਰੱਬ ਕਰਕੇ ਹੀ ਉਸ ਦੇ ਗੁਣ ਲੈ ਲਏ ਹਨ॥
sing the Glorious Praises of the Lord, and I listen to them daily; the Lord, Har, Har, has emancipated me.
6869 ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥
Har Ras Gur Thae Paaeiaa Maeraa Man Than Leenee ||
हरि रसु गुर ते पाइआ मेरा मनु तनु लीनी ॥
ਸਤਿਗੁਰੂ ਜੀ ਨੇ ਮੈਨੂੰ ਰੱਬ ਨਾਲ ਮਿਲਾ ਦਿੱਤਾ ਹੈ ਮੇਰਾ ਹਿਰਦਾ ਤੇ ਸਰੀਰ, ਪ੍ਰਭੂ ਦੀ ਧੁਰ ਕੀ ਗੁਰਬਾਣੀ ਨੂੰ ਬਿਚਾਰ ਕੇ, ਸ਼ਬਦਾਂ ਦੇ ਅਮ੍ਰਿੰਤ ਦਾ ਮਿਠਾ ਅੰਨਦ ਮਾਂਣਦੇ ਹਨ॥
I have obtained the Lord's essence from the Guru; my mind and body are drenched with it.
6870 ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥
Dhhan Dhhan Gur Sath Purakh Hai Jin Bhagath Har Dheenee ||
धनु धनु गुरु सत पुरखु है जिनि भगति हरि दीनी ॥
ਸਤਿਗੁਰੂ ਜੀ ਐਸਾ ਰੱਬੀ ਸ਼ਕਤੀ ਦਾ ਖ਼ਜ਼ਾਨਾਂ ਹੈ। ਜਿਸ ਨੇ ਪ੍ਰਭੂ ਪ੍ਰੀਤਮ ਦੀ ਪਿਆਰੀ ਪ੍ਰੀਤ ਜਗਾ ਦਿੱਤੀ ਹੈ॥
Blessed, blessed is the Guru, the True Being, who has blessed me with devotional worship of the Lord.
6871 ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰੁ ਹਮ ਕੀਨੀ ॥੨॥
Jis Gur Thae Har Paaeiaa So Gur Ham Keenee ||2||
जिसु गुर ते हरि पाइआ सो गुरु हम कीनी ॥२॥
ਜਿਸ ਸਤਿਗੁਰੂ ਜੀ ਤੋਂ ਪ੍ਰਭੂ ਮਿਲਨ ਹੋਇਆ ਹੈ। ਮੈਂ ਉਸ ਸਤਿਗੁਰੂ ਜੀ ਦੀ ਗੁਲਾਮ ਹੋ ਗਈ ਹਾਂ||2||
From the Guru, I have obtained the Lord; I have made Him my Guru. ||2||
6872 ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥
Gunadhaathaa Har Raae Hai Ham Avaganiaarae ||
गुणदाता हरि राइ है हम अवगणिआरे ॥
ਪ੍ਰਭ ਪ੍ਰੀਤਮ ਜੀ ਹੀ ਬਹੁਤ ਪਵਿੱਤਰ, ਸੁਚਿਆਰੇ, ਚੰਗੇ ਕੰਮ ਕਰਦਾ ਹੈ, ਸਾਨੂੰ ਸਭ ਕੁੱਝ ਸਰੀਰ, ਰੋਟੀ ਕੱਪੜਾਂ, ਕੁੱਲੀ ਦਿੰਦਾ ਹੈ। ਹਮਾਰੇ ਵਿੱਚ ਬਹੁਤ ਮਾੜੇ ਕੰਮ, ਪਾਪ, ਝੂਠ ਛੁੱਪੇ ਪਏ ਹਨ॥
The Sovereign Lord is the Giver of virtue. I am worthless and without virtue.
6873 ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥
Paapee Paathhar Ddoobadhae Guramath Har Thaarae ||
पापी पाथर डूबदे गुरमति हरि तारे ॥
ਬੰਦੇ ਪਾਪ ਮਾੜੇ ਕੰਮ ਕਰਨ ਵਾਲੇ, ਆਪਦੀਆ ਕਰਤੂਤਾਂ ਕਰਕੇ, ਪੱਥਰਾਂ ਵਾਗ ਡੁਬ ਜਾਂਦੇ ਹਨ। ਸਤਿਗੁਰ ਦੇ ਪਿਆਰੇ ਰੱਬੀ ਗੁਣ ਹਾਂਸਲ ਕਰਕੇ, ਦੁਨੀਆਂ ਤੋਂ ਜਿੱਤ ਜਾਂਦੇ ਹਨ॥
The sinners sink like stones; through the Guru's Teachings, the Lord carries us across.
6874 ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥
Thoon Gunadhaathaa Niramalaa Ham Avaganiaarae ||
तूं गुणदाता निरमला हम अवगणिआरे ॥
ਰੱਬ ਜੀ ਤੇਰੇ ਸਾਰੇ ਸ਼ੁਧ, ਪਵਿੱਤਰ, ਸੁਚਿਆਰੇ, ਚੰਗੇ ਕੰਮ ਬਹੁਤ ਸਲਾਹੁਉਣ ਵਾਲੇ ਹਨ। ਸਾਡੇ ਵਿੱਚ ਦੁਨੀਆਂ ਭਰ ਦੇ ਪਾਪ, ਮਾੜੇ ਕੰਮ ਭਰੇ ਪਏ ਹਨ॥
You are the Giver of virtue, O Immaculate Lord; I am worthless and without virtue.
6875 ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥
Har Saranaagath Raakh Laehu Moorr Mugadhh Nisathaarae ||3||
हरि सरणागति राखि लेहु मूड़ मुगध निसतारे ॥३॥
ਪ੍ਰਭੂ ਜੀ ਸਾਨੂੰ ਆਪਦਾ ਸਹਾਰਾ ਦੇ ਦਿਉ। ਅਸੀਂ ਬੇਸਮਝ ਦੁਨੀਆਂ ਦੇ ਭਵਰ ਵਿੱਚ ਫਸੇ ਹਾਂ। ਰੱਬ ਜੀ ਸਾਨੂੰ ਵਿਕਾਰ ਦੇ ਝਮੇਲਿਆਂ ਤੋਂ ਪਾਰ ਕਰਦੇ||3||
I have entered Your Sanctuary, Lord; please save me, as You have saved the idiots and fools. ||3||
6876 ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ ॥
Sehaj Anandh Sadhaa Guramathee Har Har Man Dhhiaaeiaa ||
सहजु अनंदु सदा गुरमती हरि हरि मनि धिआइआ ॥
Eternal celestial bliss comes through the Guru's Teachings, by meditating continually on the Lord, Har, Har.
6877 ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥
Sajan Har Prabh Paaeiaa Ghar Sohilaa Gaaeiaa ||
सजणु हरि प्रभु पाइआ घरि सोहिला गाइआ ॥
ਜਿਸ ਨੇ ਪ੍ਰਮਾਤਮਾਂ ਦਾ ਪਿਆਰ ਹਾਂਸਲ ਕਰ ਲਿਆ ਹੈ। ਉਨਾਂ ਦੇ ਮਨ ਖੁਸ਼ੀ ਦੇ ਅੰਨਦ ਨਾਲ ਝੂਮਣ ਲੱਗ ਗਏ ਹਨ॥
I have obtained the Lord God as my Best Friend, within the home of my own self. I sing the Songs of Joy.
6878 ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ ॥
Har Dhaeiaa Dhhaar Prabh Baenathee Har Har Chaethaaeiaa ||
हरि दइआ धारि प्रभ बेनती हरि हरि चेताइआ ॥
ਰੱਬ ਜੀ ਮੇਹਰਬਾਨੀ ਕਰਕੇ, ਰੱਬ ਜੀ ਮੇਰੀ ਬੇਨਤੀ ਸੁਣ ਲਵੋ। ਮੈਂ ਹਰੀ ਜੀ ਤੇਰੇ ਰੱਬੀ ਨਾਂਮ ਨੂੰ ਯਾਦ ਰੱਖਾਂ।
Please shower me with Your Mercy, O Lord God, that I may meditate on Your Name, Har, Har.
6879 ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥
Jan Naanak Mangai Dhhoorr Thin Jin Sathigur Paaeiaa ||4||4||18||38||
जन नानकु मंगै धूड़ि तिन जिन सतिगुरु पाइआ ॥४॥४॥१८॥३८॥
ਸਤਿਗੁਰ ਨਾਨਕੁ ਜੀ, ਮੈਂ ਨਿਮਾਣਾਂ ਉਨਾਂ ਦੇ ਪੈਰਾਂ ਵਿੱਚ ਰੁਲ ਜਾਵਾਂ, ਸਤਿਗੁਰੁ ਜੀ ਜਿੰਨੇ ਨੇ ਤੈਨੂੰ ਪਿਆਰ ਕੀਤਾ ਹੈ||4||4||18||38||
Servant Nanak begs for the dust of the feet of those who have found the True Guru. ||4||4||18||38||
6880 ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ
Gourree Guaaraeree Mehalaa 4 Chouthhaa Choupadhae
ਗਉੜੀ ਗੁਆਰੇਰੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4 ॥
गउड़ी गुआरेरी महला ४ चउथा चउपदे
Gauree Gwaarayree, Fourth Mehl, Chau-Padas 4॥
6881 ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ सतिगुर प्रसादि ॥
ਰੱਬ ਇੱਕ ਹੈ, ਸਤਿਗੁਰ ਜੀ ਦੀ ਕਿਰਪਾ ਨਾਲ ਮਿਲਦਾ ਹੈ॥
One Universal Creator God. By The Grace Of The True Guru:
6882 ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥
Panddith Saasath Simrith Parriaa ||
पंडितु सासत सिम्रिति पड़िआ ॥
ਗਿਆਨੀ ਬੰਦਾ ਧਰਮਿਕ ਗ੍ਰੰਥਿ ਸਸਤ੍ਰ, ਸਿਮ੍ਰਿਤੀਆ ਦੀ ਬਿਚਾਰ ਕਰਦਾ ਹੈ॥
he Pandit - the religious scholar - recites the Shaastras and the Simritees.
6883 ਜੋਗੀ ਗੋਰਖੁ ਗੋਰਖੁ ਕਰਿਆ ॥
Jogee Gorakh Gorakh Kariaa ||
जोगी गोरखु गोरखु करिआ ॥
ਸਾਧ ਜੋਗੀ ਆਪ ਨੂੰ ਦੁਨੀਆਂ ਤੋਂ ਬਚਾ ਕੇ ਸਨਿਆਸੀ ਬੱਣ ਜਾਂਦੇ ਹਨ। ਆਪਦੇ ਸਰੀਰ ਨੂੰ ਦੁੱਖ ਦਿੰਦੇ ਤੇ ਸਮਾਧੀਆਂ ਲਾਉਂਦੇ ਹਨ॥
The Yogi cries out, ""Gorakh, Gorakh"".
6884 ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥
Mai Moorakh Har Har Jap Parriaa ||1||
मै मूरख हरि हरि जपु पड़िआ ॥१॥
ਰੱਬ ਜੀ ਮੈਂ ਤਾ ਬੇਸਮਝ ਅੱਣਜਾਂਣ ਹਾਂ, ਰੱਬ-ਰੱਬ, ਹਰ-ਹਰੀ, ਤੂੰਹੀਂ ਤੂੰ, ਪੜ੍ਹ ਗਾ ਕੇ, ਤੇਰਾ ਹੋ ਗਿਆ||1||
But I am just a fool - I just chant the Name of the Lord, Har, Har. ||1||
6885 ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥
Naa Jaanaa Kiaa Gath Raam Hamaaree ||
ना जाना किआ गति राम हमारी ॥
ਰੱਬ ਜੀ ਮੈਂ ਆਪਦੇ ਬਾਰੇ, ਆਪ ਨਹੀਂ ਜਾਂਣਦਾ। ਮੈਨੂੰ ਮੇਰੀ ਹਾਲਤ ਦਾ ਵੀ ਪਤਾ ਨਹੀਂ ਹੈ।
I do not know what my condition shall be, Lord.
6886 ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥
Har Bhaj Man Maerae Thar Bhoujal Thoo Thaaree ||1|| Rehaao ||
हरि भजु मन मेरे तरु भउजलु तू तारी ॥१॥ रहाउ ॥
ਮੇਰੀ ਜਿੰਦ-ਜਾਨ ਤੂੰ ਰੱਬੀ ਸਤਿਗੁਰ ਜੀ ਦੀ ਬਾਣੀ ਯਾਦ ਕਰ, ਬਿਚਾਰ ਕਰ , ਉਸ ਰੱਬੀ ਬਾਣੀ ਵਰਗੇ ਪਵਿੱਤਰ ਬੱਣ ਕੇ, ਇਹ ਦੁਨੀਆਂ ਤੋਂ ਬੱਚ ਜਾਵੇਗਾ। ਵਸਤੂਆਂ ਦੇ, ਮੋਹ ਦੇ ਲਪੇਟੇ ਵਿੱਚੋਂ ਬਚਾ ਹੋ ਜਾਵੇਗਾ॥1॥ ਰਹਾਉ ॥
O my mind, vibrate and meditate on the Name of the Lord. You shall cross over the terrifying world-ocean. ||1||Pause||
Comments
Post a Comment