ਇਹ ਦੁਨੀਆਂ ਤਾਂ ਲਾਈ ਲੱਗ ਹੈ

, ਅੰਨੇ ਦੇ ਜੱਫ਼ੇ ਵਾਲਾ ਹਾਲ ਕਰ ਦਿੰਦੀ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਦੁਨੀਆਂ ਬਹੁਤ ਚੰਗੀ ਹੈ। ਦੁਨੀਆਂ ਬਹੁਤ ਭੋਲੀ ਵੀ ਹੈ। ਇਹੀ ਦੁਨੀਆਂ, ਭੋਲੇ ਬੰਦੇ ਨਾਲ ਚਲਾਕੀਆਂ ਵੀ ਕਰਦੀ ਹੈ। ਦੁਨੀਆਂ ਹੀ ਹੱਥਾਂ ਉਤੇ ਚੱਕ ਲੈਂਦੀ ਹੈ। ਪੈਰਾਂ ਥੱਲੇ ਵੀ ਮਿਧ ਦਿੰਦੀ ਹੈ। ਦੁਨੀਆਂ ਦੇ ਝੁਕ ਕੇ ਸਲਾਮ ਕਰਨ ਨਾਲ, ਪੈਰਾਂ ਥੱਲੇ ਵੀ ਮਿਧਣ ਨਾਲ, ਕੋਈ ਵੱਡਾ, ਛੋਟਾ ਨਹੀਂ ਬੱਣ ਜਾਂਦਾ। ਜਿਧਰ ਨੂੰ ਹੋ ਗਈ, ਇਹ ਦੁਨੀਆਂ ਤਾਂ ਲਾਈ ਲੱਗ ਹੈ, ਅੰਨੇ ਦੇ ਜੱਫ਼ੇ ਵਾਲਾ ਹਾਲ ਕਰ ਦਿੰਦੀ ਹੈ। ਗੱਲ ਤਾ ਆਪਦੀ ਹੈ। ਅਸੀਂ ਕੀ ਹਾਂ? ਜੈਸੇ ਅਸੀਂ ਹਾਂ। ਤੈਸੀ ਹੀ ਹੋ ਕੇ, ਦੁਨੀਆਂ ਸਾਨੂੰ ਮਿਲਦੀ ਹੈ। ਦੇਖਣਾ ਇਹ ਹੈ। ਸਾਡੇ ਵਿੱਚ ਕੀ ਗੁਣ ਹਨ? ਕਈ ਤਾ ਲੋਕ ਦਿਖਾਵਾ ਬਹੁਤਾ ਕਰਦੇ ਹਨ। ਪੱਲੇ ਕੁੱਝ ਹੁੰਦਾ ਵੀ ਨਹੀਂ ਹੈ। ਜੇ ਕੁੱਝ ਬਚਿਆ ਹੈ, ਦੁਨੀਆਂ ਉਤੋਂ ਲੁੱਟਾ ਦਿੰਦੇ ਹਨ। ਬਹੁਤੇ ਲੋਕਾਂ ਲਈ ਹੀ ਜਿੰਦਗੀ ਗੁਜ਼ਾਰ ਦਿੰਦੇ ਹਨ। ਹੋਰਾਂ ਦੇ ਹੀ ਜੁਆਕ ਖਿੰਡਾਉਂਦੇ ਰਹਿੰਦੇ ਹਨ। ਸਾਰੀ ਉਮਰ ਦੂਜਿਆਂ ਆਸਰੇ ਕੱਢ ਦਿੰਦੇ ਹਨ। ਕਹਿੰਦੇ ਨੇ ਦਰੋਪਤੀ ਨੇ ਧਰਮ ਨਿਭਾਇਆ ਸੀ। ਆਪਦੇ ਪਤੀ ਦੇ ਚਾਰ ਹੋਰ ਭਰਾਵਾਂ ਨਾਲ ਸ਼ਰੇਅਮ ਸਬੰਧ ਬੱਣਾਏ ਹਨ। ਧਰਮ ਦੇ ਨਾਂਮ ਥੱਲੇ, ਖੂਬ ਖੁੱਲੇਅਮ, ਆਸ਼ਕੀ ਕੀਤੀ ਸੀ। ਕੋਈ ਧਰਮ ਆਪਣੇ-ਆਪ ਨੂੰ ਜ਼ਲੀਲ ਕਰਨ ਨੂੰ ਨਹੀਂ ਕਹਿੰਦਾ। ਹਰ ਇੱਕ ਦਿ ਅੇਸਾ ਕਰਨ ਦੀ ਆਪਦੀ ਮਰਜ਼ੀ ਹੈ। ਕੋਈ ਬੰਦਾ, ਧਰਮ ਪਿਛੇ ਲੱਗ ਕੇ, ਆਪਦਾ ਨੁਕਸਾਨ ਨਹੀਂ ਕਰਾਉਂਦਾ। ਜੇ ਫ਼ੈਇਦਾ ਹੁੰਦਾ ਹੇਵੇ, ਫਿਰ, ਨੁਕਸਾਨ ਉਠਾਉਣ ਲਈ ਤਿਆਰ ਰਹਿੰਦਾ ਹੈ। ਪਰ ਸਰੀਰ ਦੇ ਸੁਖ ਤੋਂ ਕਿਸੇ ਧਰਮ ਨੇ ਕੀ ਲੈਣਾਂ ਹੈ? ਇਸ ਵੇਲੇ ਧਰਮੀ ਵੀ ਆਪਦਾ ਧਰਮ ਛੱਡ ਕੇ, ਜੱਤ-ਸੱਤ ਭੁੱਲ ਜਾਂਦੇ ਹਨ। ਰਿਸ਼ੀਆਂ-ਮੁੰਨੀਆਂ ਦਾ ਆਸਣ ਹਿਲ ਜਾਂਦਾ ਹੈ। ਇਹ ਦਰੋਪਤੀ ਤੇ ਅਪਸ਼ਰਾਂ ਦੀ ਬਾਤ ਹੈ। ਬਹੁਤੇ ਘਰਾਂ ਵਿੱਚ ਤਿੰਨ ਚਾਰ ਛੱੜਿਆਂ ਵਿੱਚੋਂ ਇਕ ਵਿਆਹਿਆ ਹੁੰਦਾ ਹੈ। ਘਰ ਵਿੱਚ ਬਰਕਤਾਂ ਤਾਂ ਹੋਣੀਆਂ ਹੀ ਹਨ। ਇੰਨੇ ਬੰਦਿਆ ਦੀ ਕਮਾਈ ਆਉਂਦੀ ਹੈ। ਕਈਆਂ ਨੂੰ ਇਹੀ ਨਹੀਂ ਸਮਝ ਲੱਗਦੀ, ਔਰਤ ਦਾ ਅਸਲੀ ਪਤੀ ਕਿਹੜਾ ਹੈ?

ਬੰਤੋਂ ਨੂੰ ਸਾਰੇ ਤਾਈ ਕਹਿੰਦੇ ਸਨ। ਬੜੀ ਧੱੜਲੇਦਾਰ ਔਰਤ ਸੀ। ਇਕੋ ਬੜਕ ਨਾਲ ਸਬ ਨੂੰ ਡਰਾ ਦਿੰਦੀ ਸੀ। ਉਸ ਅੱਗੇ ਕੋਈ ਵੀ, ਊਚੀ ਅਵਾਜ਼ ਵਿੱਚ ਨਹੀਂ ਬੋਲਦਾ ਸੀ। ਇਹ ਜ਼ਨਾਨੀ ਊਚੀ ਲੰਬੀ, ਭਾਰੇ ਸਰੀਰ ਦੀ ਹੱਥਣੀ ਵਰਗੀ ਜ਼ਨਾਨੀ ਸੀ। ਪਿਛਲੇ

15 ਸਾਲਾਂ ਤੋਂ ਪਿੰਡ ਦੀ ਸਰਪੰਚਣੀ ਸੀ। ਚੰਗੇ ਭਲੇ ਬੰਦੇ ਵੀ, ਇਸ ਦੇ ਮਗਰ ਲੱਗ ਲੈਂਦੇ ਸਨ। ਵੋਟਾਂ ਵਾਲੇ ਮਰਦ ਹੀ ਫਿਰ ਤੁਰ ਕੇ, ਇਸ ਨੂੰ ਸਰਬ ਸੰਮਤੀ ਨਾਲ, ਚੁਣਦੇ ਸਨ। ਫਿਰ ਬੰਤੋਂ ਤਾਈ ਜਿੰਦਾਬਾਦ ਦੇ ਨਾਹਰੇ ਲੱਗਦੇ ਸਨ। ਸ਼ਰਾਬ ਦਿਆਂ ਬੋਤਲਾਂ ਖੁੱਲਦੀਆਂ ਸਨ। ਮੀਟ-ਕਬਾਬ ਖੂਬ ਚੱਲਦਾ ਸੀ। ਪਿੰਡ ਦੇ ਅਮਲੀ ਭੁੱਕੀ ਇੱਕਠੀ ਕਰ ਲੈਂਦੇ ਸਨ। ਬਾਕੀ ਪਿੰਡ ਦੀਆਂ ਔਰਤਾਂ ਦਾ, ਇਸ ਰੌਣਕ ਕਰਕੇ, ਚਾਰ ਦਿਨ, ਆਪਦੇ ਮਰਦਾਂ ਵੱਲੋਂ ਖੈਹਿੜਾ ਛੁੱਟ ਜਾਂਦਾ ਸੀ। ਕੋਈ ਬੰਦਾ ਉਸ ਦੀ ਗੱਲ ਨਹੀਂ ਉਲਦ ਸਕਦਾ ਸੀ। ਜਿਵੇਂ ਵੀ ਫੈਸਲਾਂ ਕਰ ਦਿੰਦੀ ਸੀ, ਉਵੇਂ ਹੀ ਠੀਕ ਸੀ। ਇਸ ਦੀ ਗੱਲ ਤਾਂ ਘਰ ਦੇ ਮਰਦ ਵੀ ਬਹੁਤ ਮੰਨਦੇ ਸਨ, ਬੰਤੋਂ ਦੋ ਤੋ ਛੋਟੇ ਗਬਲੇ ਨਾਲ ਵਿਆਹੀ ਸੀ। ਇਸ ਦੇ ਘਰ ਆਉਣ ਪਿਛੋਂ, ਦੋਨਾਂ ਜੇਠਾਂ ਤੇ ਦੋਂਨਾਂ ਦਿਉਰਾਂ ਨੇ ਆਪਦੀ, ਬਰਾਤ ਨਹੀਂ ਚੜ੍ਹਾਈ ਸੀ। ਇਸ ਤੋਂ ਬਗੈਰ ਉਨਾਂ ਚਾਰਾਂ ਨੂੰ ਹੋਰ ਕੋਈ, ਦੁਨੀਆਂ ਦੀ ਔਰਤ ਪਸੰਦ ਨਹੀਂ ਆਈ ਸੀ। ਇਕੋ ਦੇ ਬੱਚੇ ਖਿੰਡਾਉਂਦੇ ਹੋਏ, ਉਮਰ ਕੱਢ ਦਿੱਤੀ। ਬੰਤੋਂ ਨੇ ਵੀ ਛੱੜਿਆਂ ਦੀ ਜੀਅ ਲਾ ਕੇ, ਸੇਵਾ ਕੀਤੀ ਸੀ। ਅਸਲ ਵਿੱਚ ਬੰਤੋਂ ਨੂੰ ਆਪ ਵੀ ਚੇਤੇ ਨਹੀਂ ਸੀ। ਕਿਹੜਾ ਕਿਹੜੇ ਦਾ ਜੁਆਕ ਹੈ? ਕਿਹੜਾ ਉਸ ਦਾ ਅਸਲੀ ਪਤੀ ਹੈ? ਇਸੇ ਲਈ ਸਾਰੇ ਰਲ ਮਿਲ ਕੇ, ਬੱਚੇ ਪਾਲ ਰਹੇ ਸਨ। ਇੰਨਾਂ ਵਿੱਚੋਂ ਇੱਕ ਖੇਤੀ ਕਰਦਾ ਸੀ। ਬੰਤੋਂ ਦਾ ਪਤੀ ਫੋਜ਼ੀ ਸੀ। ਇਕ ਦੋਬਈ ਨੂੰ ਗਿਆ ਹੋਇਆਂ ਸੀ। ਇੱਕ ਡਰਾਇਵਰ ਸੀ। ਸਾਰਿਆਂ ਤੋਂ ਛੋਟਾ, ਵਿਹਲਾ ਹੀ ਸੀ। ਉਹ ਤਾ ਬੰਤੋਂ ਦੇ ਗੋਡੇ ਮੁੰਡ ਹੀ ਬੈਠਾ ਰਹਿੰਦਾ ਸੀ। ਜੋ ਬੰਤੋਂ ਨੂੰ ਹੱਟੀ ਤੋਂ ਸੌਦਾ-ਪੱਤਾ ਲਿਆ ਦਿੰਦਾ ਸੀ। ਬਾਕੀ ਫੋਜੀ, ਡਰਾਇਵਰ ਦੋਬਈ ਵਾਲਾ, ਬਾਰੀ ਨਾਲ ਘਰ ਆਉਂਦੇ ਸਨ। ਬੰਤੋ ਜਦੋਂ ਖੇਤ ਰੋਟੀ ਲੈ ਕੇ ਜਾਂਦੀ ਸੀ। ਖੇਤੀ ਵਾਲਾ ਵੀ ਬੰ ਤੇ ਖੇਤੀ ਵਿੱਚਕਾਰ ਰੁੱਲਿਆ ਪਿਆ ਸੀ। ਸੋ ਸਬ ਦਾ ਆਪੋ ਆਪਣਾ-ਆਪਣਾਂ ਸੀਜ਼ਨ ਚੱਲਦਾ ਸੀ। ਸਾਰੇ ਪਿੰਡ ਲਈ ਇਹ ਬਹੁਤ ਭਲੀ ਮਾਣਸ ਜ਼ਨਾਨੀ ਸੀ। ਪਤਾ ਸਬ ਨੂੰ ਸੀ। ਸਾਰੇ ਲੋਕ ਅੱਖਾਂ ਉਤੇ ਪੱਟੀ ਬੰਨੀ ਰੱਖਣੀ ਚਹੂੰਦੇ। ਸਨ। ਤਾਂਹੀਂ ਤਾਂ ਲੋਕੀ ਐਸੇ ਲੋਕਾਂ ਨੂੰ ਚਾਰ-ਚਾਰ ਪਰੋਸੇ, ਖੁਸ਼ੀ ਸਮੇਂ ਵਾਧੂ ਭੇਲੀ ਦਿੰਦੇ ਹਨ। ਦੁਨੀਆਂ ਉਤੇ ਚੌਧਰ ਬਣੀ ਰਹਿੰਦੀ ਹੇ। ਲੋਕ ਜਿਉਣਾ ਤਾਂ ਸਰੀਫ਼ ਬੰਦੇ ਦਾ ਦੂਬਰ ਕਰਦੇ ਹਨ।

Comments

Popular Posts