313 ਭਾਗ 58 ਰੱਬ ਦੇ ਭਗਤਾਂ ਦੀ ਹਰ ਤਰਾਂ ਦੀ ਤੋਟ, ਭੁੱਖ ਮੁੱਕ ਗਈ ਹੈ ਨੀਚਹ ਊਚ ਕਰੈ ਮੇਰਾ
ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ
(ਕੈਲਗਰੀ) - ਕੈਨੇਡਾ satwinder_7@hotmail.com
29/06/2013. 313 ਸ੍ਰੀ ਗੁਰੂ ਗ੍ਰੰਥਿ ਸਾਹਿਬ 313 ਅੰਗ, 1430 ਅੰਗਾਂ ਵਿਚੋਂ
ਜਿਸ ਨੂੰ ਰੱਬ ਹਰ
ਸਾਹ ਦੀ ਲੈਂਦਿਆਂ, ਬਾਹਰ ਕੱਢਦਿਆਂ ਕਿਸੇ
ਵੀ ਸਮੇਂ ਰੱਬ ਭੁੱਲਦਾ ਨਹੀਂ ਹੈ। ਉਹੀ ਸਾਰੇ ਗੁਣਾਂ ਦੇ ਮਾਲਕ ਬਣਦੇ ਹਨ। ਚੰਗੇ ਭਾਗਾਂ ਨਾਲ
ਸਤਿਗੁਰ ਜੀ ਮਿਲਦੇ ਹਨ। ਦਿਨ ਰਾਤ ਰੱਬੀ ਬਾਣੀ ਵੱਲ ਸੁਰਤ ਲੱਗ ਜਾਂਦੀ ਹੈ। ਮੈਂ ਐਸੇ ਭਗਤਾ ਵਿੱਚ
ਮਿਲ ਕੇ ਰਹਾਂ, ਜਿੰਨਾ ਨੇ ਰੱਬ ਦੇ
ਦਰ-ਘਰ ਵਿੱਚ ਇੱਜ਼ਤ ਪਾਈ ਹੈ। ਮੈ ਵੀ ਦਰਗਾਹ ਵਿੱਚ ਪ੍ਰਵਾਨ ਹੋ ਜਾਵਾਂ। ਜੋ ਭਗਤ ਸੌਣ ਲੱਗੇ ਵੀ ਪ੍ਰਸੰਸਾ
ਵਿੱਚ ਵਾਹੁ ਵਾਹੁ ਵਾਹਿਗੁਰ ਕਹਿਣ, ਜਾਗਣ ਵੇਲੇ ਵੀ ਵਡਿਆਈ ਕਰਦੇ ਵਾਹੁ ਵਾਹੁ ਵਾਹਿਗੁਰੂ ਕਹਿਣ। ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਉਨ੍ਹਾਂ ਦੇ ਮੂੰਹ ਪਵਿੱਤਰ ਨਿਖਰੇ ਹੋਏ ਹਨ, ਜੋ ਹਰ ਰੋਜ
ਜਾਗ ਕੇ ਰੱਬੀ ਗੁਰਬਾਣੀ ਨੂੰ ਹਿਰਦੇ ਵਿੱਚ ਜੱਪ, ਸੁਣ, ਮੰਨ ਕੇ ਸੰਭਾਲਦੇ ਹਨ। ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ
ਬਾਣੀ ਹੈ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਜਪੀਏ। ਬੇਅੰਤ ਬਰਕਤਾਂ ਨਾਮ ਖ਼ਜ਼ਾਨਾ ਮਿਲ ਜਾਂਦਾ
ਹੈ। ਦੁਨੀਆਂ ਦੇ ਵਿਕਾਰ ਕੰਮਾਂ ਵਿੱਚ ਫਸੇ ਬੰਦੇ ਨੂੰ ਝਮੇਲਿਆਂ ਤੋਂ ਰੱਬ ਬਾਹਰ ਕਰ ਦਿੰਦਾ ਹੈ। ਰੱਬ
ਦਾਤਾਂ ਦੇ ਕੇ ਮਿਹਰ ਦਾ ਦਾਨ ਕਰ ਦਿੰਦਾ ਹੈ । ਉਹ ਵੱਡੇ ਭਾਗਾਂ ਵਾਲੇ ਬਹੁਤ ਪ੍ਰਸੰਸਾ ਦੇ ਕਾਬਲ
ਧੰਨ ਧੰਨ ਸ਼ਾਹ ਹਨ। ਜੋ ਰੱਬ ਦੇ ਨਾਮ ਦਾ ਜਪ, ਸੁਣ, ਮੰਨ ਕੇ ਸੌਦਾ ਕਰਦੇ ਹਨ। ਸਤਿਗੁਰ ਜੀ ਦੇ ਗੁਣ ਸਿਖਣ ਵਾਲੇ ਭਗਤ ਰੱਬੀ ਬਾਣੀ ਜਪਣ, ਬਿਚਾਰਨ ਦਾ ਵਪਾਰ ਕਰਨ ਆਉਂਦੇ ਹਨ। ਜੋ ਗੁਰਬਾਣੀ
ਦਾ ਸ਼ਬਦ ਦੁਨੀਆ ਤੋਂ ਪਾਰ ਕਰ ਸਕਦਾ ਹੈ। ਸਤਿਗੁਰ ਨਾਨਕ ਜੀ ਦੀ ਜਿਸ ਨੂੰ ਮਿਹਰ ਹੁੰਦੀ ਹੈ। ਉਹੀ
ਦੁਨੀਆ ਨੂੰ ਬਣਾਉਣ ਵਾਲੇ ਪ੍ਰਭੂ ਨੂੰ ਯਾਦ ਕਰਦੇ ਹਨ। ਸੱਚੀ-ਮੁੱਚੀ ਸੱਚੇ ਪ੍ਰਭੂ ਜੀ ਨੂੰ ਪਿਆਰ
ਕਰਨ ਵਾਲੇ ਉਹੀ ਹਨ। ਜੋ ਸੱਚੀ-ਮੁੱਚੀ ਸੱਚੇ ਪ੍ਰਮਾਤਮਾ ਨੂੰ ਯਾਦ ਕਰਦੇ ਹਨ। ਜਿੰਨਾ ਗੁਰੂ ਸਰੂਪ ਭਗਤਾਂ
ਨੇ ਪ੍ਰਭੂ ਜੀ ਨੂੰ ਲੱਭ ਕੇ ਹਾਸਲ ਕੀਤਾ ਹੈ। ਉਨ੍ਹਾਂ ਨੂੰ ਮਨ ਵਿਚੋਂ ਹੀ ਸੱਚਾ ਰੱਬ ਲੱਭਿਆ ਹੈ। ਸੱਚੀ-ਮੁੱਚੀ
ਸੱਚੇ ਪ੍ਰਭੂ ਜੀ ਜਿੰਨਾ ਨੇ ਜੱਪਿਆ, ਸੁਣਿਆ ਯਾਦ
ਕੀਤਾ ਹੈ। ਉਨ੍ਹਾਂ ਨੇ ਦੁਖੀ ਕਰਨ ਵਾਲੇ ਮੌਤ ਦੇ ਡਰ ਨੂੰ ਕਾਬੂ ਕਰ ਲਿਆ ਹੈ। ਸੱਚੀ-ਮੁੱਚੀ ਸੱਚੇ ਪ੍ਰਭੂ
ਜੀ ਸਾਰਿਆਂ ਤੋਂ ਉੱਚਾ, ਸੁੱਚਾ, ਸ਼ਕਤੀ ਵਾਲਾ ਹੈ। ਜੋ ਸੱਚੀ-ਮੁੱਚੀ ਸੱਚੇ ਭਗਵਾਨ ਨੂੰ ਜਪਦਾ ਹੈ। ਉਹ
ਰੱਬ ਨਾਲ ਮਿਲ ਜਾਂਦੇ ਹਨ। ਜੋ ਸੱਚੀ-ਮੁੱਚੀ ਸੱਚਾ ਪ੍ਰਭੂ ਜੀ ਨੂੰ ਚੇਤੇ ਕਰਦੇ ਹਨ। ਉਨ੍ਹਾਂ ਨੂੰ ਸੱਚੀ-ਮੁੱਚੀ ਸੱਚੇ ਪ੍ਰਭੂ ਜੀ ਦੀ ਸੇਵਾ ਦਾ ਫ਼ਲ ਲੱਗਦਾ
ਹੈ। ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ। ਮਨ ਮਗਰ ਲੱਗਣ ਵਾਲਾ ਬੰਦਾ ਬੇਸਮਝ ਹੈ,
ਰੱਬ ਦੇ ਨਾਮ ਤੋਂ ਬਗੈਰ ਭੱਟਕਦਾ ਹੈ। ਸਤਿਗੁਰ ਜੀ ਤੋਂ ਬਗੈਰ ਮਨ ਟਿਕਦਾ ਨਹੀਂ ਭਾਵ ਸ਼ਾਂਤੀ ਨਹੀਂ
ਆਉਂਦੀ। ਮਨ ਮੁੜ-ਮੁੜ ਕੇ, ਜੀਵਾਂ ਦੀ ਜੂਨ ਵਿੱਚ ਦੁਨੀਆ ਉੱਤੇ ਘੁੰਮਦਾ ਹੈ। ਜਦੋਂ ਰੱਬ ਆਪ ਤਰਸ ਕਰਦਾ ਹੈ, ਸਤਿਗੁਰੂ ਜੀ ਆਪ ਆ ਕੇ ਮਿਲਦੇ ਹਨ। ਬੰਦੇ ਤੂੰ ਸਤਿਗੁਰ
ਨਾਨਕ ਜੀ ਦੀ ਰੱਬੀ ਗੁਰਬਾਣੀ ਦੀ ਸਿਫ਼ਤ ਕਰੀ ਚੱਲ। ਗਰਭ ਵਿੱਚ ਬਾਰ-ਬਾਰ ਪੈਣ ਦਾ ਦਰਦ ਮੁੱਕ
ਜਾਵੇਗਾ। ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ। ਮੇਰਾ ਮਨ ਕਰਦਾ ਹੈ, ਆਪਦੇ ਸਤਿਗੁਰ ਜੀ ਵਡਿਆਈ, ਬਹੁਤ ਤਰਾਂ ਨਾਲ ਕਰਾਂ। ਸਤਿਗੁਰੂ ਜੀ ਦੀ ਰੱਬੀ
ਗੁਰਬਾਣੀ ਨਾਲ ਰੱਬੀ ਗੁਣ ਆ ਕੇ ਮੇਰਾ ਮਨ ਰੰਗਿਆ ਗਿਆ, ਜਿਸ ਨੇ ਦੁਨੀਆਂ ਤੇ ਮੇਰਾ ਜੀਵਨ ਸੋਹਣਾ ਬਣਾਂਇਆ
ਹੈ। ਮੇਰੀ ਰਸਨਾ, ਜੀਭ ਉਸ ਦੀ ਸਿਫ਼ਤ
ਕਰਦੀ ਰੱਜਦੀ, ਥੱਕਦੀ ਨਹੀਂ ਹੈ।
ਪਿਆਰੇ ਨਾਲ ਮਨ ਜੋੜ ਲਿਆ ਹੈ। ਸਤਿਗੁਰ ਨਾਨਕ ਜੀ ਦੀ ਰੱਬੀ ਗੁਰਬਾਣੀ ਦੀ ਮਨ ਨੂੰ ਭੁੱਖ ਤੜਫ਼ ਲੱਗੀ
ਹੈ। ਮਨ ਰੱਬ ਦੇ ਸ਼ਬਦਾਂ ਖਾ ਕੇ ਰੱਜਦਾ ਹੈ। ਸੱਚੀ-ਮੁੱਚੀ ਸੱਚਾ ਪ੍ਰਭੂ ਕੁਦਰਤ ਦਾ ਮਾਲਕ ਸਮਝੀਏ।
ਜਿਸ ਨੇ ਦਿਨ-ਚਾਨਣ ਤੇ ਰਾਤ- ਹਨੇਰੇ ਦਾ ਫ਼ਰਕ ਬਣਾ ਦਿੱਤਾ ਹੈ। ਉਹ ਰੱਬ ਨੂੰ ਸੱਚ-ਮੁੱਚ ਪ੍ਰਸੰਸਾ
ਕਰਾ, ਹਰ ਸਮੇਂ ਸੱਚੀਂ ਮੁੱਚੀ ਸੱਚੇ ਪ੍ਰਭੂ ਦੀ ਪ੍ਰਸੰਸਾ ਹੈ।
ਸਿਫ਼ਤ ਕਰਾਉਣ ਵਾਲਾ
ਆਪ ਰੱਬ ਹੈ, ਉਸ ਸੱਚੇ ਰੱਬ ਦੀ ਵਡਿਆਈ ਕਰੀਏ। ਹੈ। ਉਸ ਸੱਚੇ ਪ੍ਰਭੂ ਦਾ ਮੁੱਲ ਕਿਸੇ ਨੇ ਨਹੀਂ ਪਾਇਆ।
ਜਿਸ ਨੂੰ ਸੰਪੂਰਨ ਸਤਿਗੁਰ ਜੀ ਮਿਲ ਪੈਂਦੇ ਹਨ। ਤਾਂ ਰੱਬ ਸਾਹਮਣੇ ਦਰਸ਼ਨ ਦਿੰਦਾ ਹੈ। ਸਤਿਗੁਰ ਜੀ
ਦੇ ਭਗਤਾਂ ਜਿਹੜਿਆਂ ਨੇ ਰੱਬੀ ਬਾਣੀ ਦੀ ਵਡਿਆਈ ਕੀਤੀ ਹੈ। ਭਗਤਾਂ ਦੀ ਹਰ ਤਰਾਂ ਦੀ ਤੋਟ, ਭੁੱਖ ਮੁੱਕ ਗਈ ਹੈ। ਸਤਿਗੁਰ ਰਾਮਦਾਸ ਜੀ ਚੌਥੇ
ਗੁਰੂ ਜੀ ਦੀ ਬਾਣੀ ਹੈ। ਮੈਂ ਸਰੀਰ ਤੇ ਦਿਲ, ਹਿਰਦੇ ਵਿੱਚੋਂ ਹੀ ਲੱਭਦਿਆਂ, ਲੱਭਦਿਆਂ, ਜਿਸ ਨੂੰ ਲੱਭਦਾ ਸੀ, ਉਹੀ ਭਗਵਾਨ ਲੱਭ ਲਿਆ ਹੈ। ਸਤਿਗੁਰ ਜੀ ਵਿਚੋਲਾ, ਰੱਬ ਮਿਲਾਉਣ ਵਾਲਾ ਮਿਲ ਗਿਆ ਹੈ। ਜਿਸ ਨੇ ਗੁਰਬਾਣੀ ਨਾਲ ਜੋੜ ਕੇ, ਰੱਬ ਨਾਲ ਮਿਲਾ ਦਿੱਤਾ ਹੈ। ਸਤਿਗੁਰ ਅਮਰ ਦਾਸ ਜੀ
ਦੀ ਬਾਣੀ ਹੈ। ਜਿਸ ਬੰਦੇ ਨੇ ਧੰਨ, ਮੋਹ ਨਾਲ ਪਿਆਰ ਪਾ ਲਿਆ ਹੈ। ਉਸ ਨੂੰ ਰੱਬੀ ਗਿਆਨ ਨਾਂ ਦਿਸਦਾ ਹੈ। ਨਾਂ ਸੁਣਦਾ ਹੈ। ਅੱਖਾਂ, ਕੰਨ ਬੰਦ ਹੋ ਗਏ ਹਨ। ਰੱਬੀ ਗੁਰਬਾਣੀ ਦਾ ਗਿਆਨ
ਨਹੀਂ ਸੁਣਦਾ। ਦੁਨੀਆ ਦੀਆਂ ਵਿਕਾਰ ਗੱਲਾਂ, ਨਿੰਦਿਆ, ਚੁਗ਼ਲੀਆਂ ਸੁਣਦਾ ਹੈ। ਸਤਿਗੁਰ ਜੀ ਦੇ ਭਗਤ ਪਿਆਰੇ, ਰੱਬੀ ਗੁਰਬਾਣੀ ਵਿੱਚ ਗਿਆਨ, ਗੁਣਾਂ ਵਿੱਚ ਸੁਰਤ ਰੱਖਦੇ ਹਨ। ਰੱਬ ਦੀ ਰੱਬੀ ਗੁਰਬਾਣੀ ਦਾ ਨਾਮ ਸੁਣ
ਕੇ, ਪ੍ਰਭੂ ਦੇ ਨਾਮ ਦੇ ਗਿਆਨ, ਗੁਣਾਂ ਨੂੰ ਜੀਵਨ ਢਾਲ ਲੈਂਦੇ ਹਨ। ਜੋ ਰੱਬ ਨੂੰ
ਚੰਗਾ ਲੱਗਦਾ ਹੈ। ਉਹੀ ਹੁਕਮ ਕਰਕੇ, ਜੀਵਾਂ ਤੋਂ ਕਰਵਾ ਰਿਹਾ ਹੈ। ਸਤਿਗੁਰ ਨਾਨਕ ਪ੍ਰਭ ਜੀ ਦਾ ਹੀ, ਜੀਵ, ਬੰਦਾ ਬੁਲਾਇਆ, ਹੋਇਆ ਬੋਲਦਾ ਹੈ।
Comments
Post a Comment