ਭਾਗ 9 ਮੁਸੀਬਤ ਵਿੱਚ ਫਸੇ
ਲੋਕਾਂ ਨੂੰ, ਦਾਨੀ ਸੱਜਣਾਂ ਨੂੰ
ਖੁੱਲ ਕੇ ਦਾਨ ਦੇਣਾ ਚਾਹੀਦਾ ਹੈ ਜ਼ਿੰਦਗੀ ਐਸੀ ਵੀ ਹੈ
ਸਤਵਿੰਦਰ ਕੌਰ ਸੱਤੀ
(ਕੈਲਗਰੀ) - ਕੈਨੇਡਾ satwinder_7@hotmail.com
ਬੰਦਾ ਬੰਦੇ ਨੂੰ
ਚੰਗੀ ਗੱਲ ਨਹੀਂ ਕਹਿੰਦਾ। ਸੱਚ ਮੂੰਹ ਉੱਤੇ ਕਹਿਣਾ ਸੁਣਨਾ ਬਹੁਤ ਔਖਾ ਹੈ। ਬੰਦਾ ਝੂਠੀ ਪ੍ਰਸੰਸਾ
ਕਰਦਾ ਰਹਿੰਦਾ ਹੈ। ਇੱਲਤ ਦਾ ਨਾਮ ਚੌਧਰੀ ਹੁੰਦਾ ਹੈ। ਜੋ ਬੰਦਾ ਕਿਸੇ ਨੂੰ ਫਸਾ ਦੇਵੇ। ਜੇਲ ਵਿੱਚ
ਭੇਜ ਦੇਵੇ। ਮੁਸੀਬਤ ਵਿੱਚ ਪਾ ਦੇਵੇ। ਇਸੇ ਨੂੰ ਤਾਂ ਚੌਧਰੀ ਕਹਿੰਦੇ ਹਨ। ਦੂਜੇ ਪਾਸੇ ਸ਼ਰੀਫ਼ ਬੰਦੇ
ਵੀ ਹਨ। ਜੋ ਕੋਲੋਂ ਦੇ ਕੇ, ਕਿਸੇ ਦਾ ਭਲਾ ਕਰਨਾ
ਚਾਹੁੰਦੇ ਹਨ। ਲੱਕੜੀ ਨਾਲ ਲੱਗ ਕੇ, ਲੋਹਾ ਤਰ ਜਾਂਦਾ
ਹੈ। ਜੇ ਮੇਖ਼ ਨੂੰ ਪਾਣੀ ਵਿੱਚ ਸਿੱਟ ਦੇਈਏ, ਡੁੱਬ ਜਾਂਦੀ ਹੈ। ਜੇ ਲੱਕੜੀ ਵਿੱਚ ਲਾ ਕੇ ਪਾਣੀ ਵਿੱਚ ਤਾਰ ਦੇਈਏ, ਮੇਖ਼ ਪਾਣੀ ਵਿੱਚੋਂ ਪਾਰ ਹੋ ਜਾਂਦੀ ਹੈ। ਆਟੇ ਨੂੰ
ਪਲੇਥਣ ਲੱਗ ਜਾਂਦਾ ਹੈ। ਪਾਪੀ ਬੰਦੇ ਤੋਂ ਦੂਰ ਰਹਿਣਾ ਚਾਹੀਦਾ ਹੈ। ਕਹਿੰਦੇ ਹਨ, "
ਪਾਪੀ ਬੰਦਾ ਉਦੋਂ ਡੁੱਬਦਾ
ਹੈ। ਪਾਪਾਂ ਦਾ ਅੰਤ ਹੋ ਜਾਂਦਾ ਹੈ। ਨਾਲ ਵਾਲੇ ਨੂੰ ਡੋਬ ਦਿੰਦਾ ਹੈ। ਸਬ ਚੌਧਰੀ, ਭਿਖਾਰੀ, ਅਮੀਰ ਬੰਦੇ ਸਬ ਅੱਖ ਝੱਪਕੇ ਨਾਲ ਰੱਬ ਨੇ ਹੱਥੋਂ ਖਾਲ਼ੀਂ
ਕਰ ਦਿੱਤੇ। ਜਦੋਂ ਜਦੋਂ ਜੂਨ 2013 ਵਿੱਚ ਹੇਮਕੁੰਟ ਤੇ
ਕੈਨੇਡਾ ਵਿੱਚ ਪਾਣੀ ਦਾ ਹੜ੍ਹ ਆਇਆ ਸੀ। ਪਾਣੀ ਨੇ ਕੁੱਝ ਨਹੀਂ ਦੇਖਿਆ। ਕੌਣ ਪੈਸੇ ਵਾਲਾ ਤਕੜਾ
ਬੰਦਾ ਹੈ? ਕਿਹੜਾ ਝੁੱਗੀਆਂ
ਵਾਲਾ ਜਾਂ ਕੌਣ ਕਿਰਾਏ ਉੱਤੇ ਰਹਿਣ ਵਾਲਾ ਹੈ? ਸਬ ਰੜੇ ਪਟੱਕ ਕੱਢ ਕੇ ਮਾਰੇ ਹਨ। ਸਬ ਦੀ ਬੇਲਡੀ ਵਿਕਾ ਦਿੱਤੀ। ਰੱਬ ਦੀਆਂ ਸ਼ਕਤੀਆਂ ਅੱਗੇ
ਬੰਦਾ ਕੁੱਝ ਨਹੀਂ ਕਰ ਸਕਦਾ। ਲੋਕ ਬਿਲਕਦੇ ਦੇਖੇ ਗਏ। ਸਬ ਨੂੰ ਰੱਬ ਚੇਤੇ ਆ ਗਿਆ। ਪਾਣੀ ਬੰਦਿਆਂ
ਤੋਂ ਸੰਭਾਲਿਆ ਨਹੀਂ ਗਿਆ। ਐਸੀ ਮੁਸੀਬਤ ਨੂੰ ਰੱਬ ਹੀ ਥੱਮ ਸਕਦਾ ਹੈ। ਉਹੀ ਥੱਮ ਰਿਹਾ ਹੈ।
ਮਰੇ ਹੋਏ ਨੂੰ ਤਿੰਨ
ਕੱਪੜੇ, ਖੱਫਣ ਲੋਕ ਹੀ ਪਾ ਦਿੰਦੇ ਹਨ।
ਪਰ ਜਿਉਂਦਾ ਬੰਦਾ ਕਿਉਂ ਐਨਾ ਫ਼ਿਕਰ ਕਰਦਾ ਹੈ। ਹਰ ਕੋਈ ਕੱਪੜਿਆਂ, ਧੰਨ, ਚੀਜ਼ਾਂ ਦੀਆਂ ਪੰਡਾਂ ਬੰਨੀ ਜਾਂਦਾ ਹੈ। ਹੋਣਾ ਤਾਂ ਰੱਬ ਦਾ ਹੁਕਮ ਹੈ। ਹੇਮਕੁੰਟ ਤੇ ਕੈਨੇਡਾ
ਵਿੱਚ ਇੱਕੋ ਜਿਹੀ ਘਟਨਾ ਵਰਤੀ ਸੀ। ਜਿਸ ਦੀ ਲਪੇਟ ਵਿੱਚ ਚੰਗੇ ਘਰਾਂ ਦੇ ਖਾਂਦੇ ਪੀਂਦੇ ਬੰਦੇ ਆ
ਗਏ। ਜਿਹੜੇ ਕਹਿੰਦੇ ਹਨ, " ਸਾਡੀ ਹਵਾ ਵੱਲ ਕੋਈ
ਝਾਕ ਨਹੀਂ ਸਕਦਾ। ਅਸੀਂ 3 ਪੀੜੀਆਂ ਲਈ ਧੰਨ
ਜੋੜ ਦਿੱਤਾ ਹੈ। " ਅੲਖ ਝਪਕੇ ਨਾਲ ਪਾਣੀ ਨਾਲ ਰੋੜ ਲੈ ਗਿਆ। ਇੰਨਾ ਧੰਨ ਮਿਹਨਤ ਨਾਲ ਇਕੱਠਾ
ਕਰਨਾ ਔਖਾ ਹੈ। ਕਈ ਐਸੇ ਵੀ ਹਨ। ਠੱਗੀਆਂ ਮਾਰਦੇ ਹਨ। ਇੰਨਾ ਧੰਨ, ਪਾਪ ਇਕੱਠਾ ਕਰ ਲੈਂਦੇ ਹਨ। ਉਸ ਦੇ ਭਾਰ ਥੱਲੇ,
ਆਪ ਹੀ ਦੱਬ ਜਾਂਦੇ ਹਨ। ਜਦੋਂ
ਪਾਪ ਦਾ ਪਹਾੜ ਟੁੱਟਦਾ ਹੈ। ਕਈਆਂ ਨੂੰ ਥੱਲੇ ਲੈ ਲੈਂਦਾ ਹੈ। ਜਦੋਂ ਹਾਥੀ ਚੱਲਦਾ ਹੈ। ਉਹ ਨਹੀਂ
ਦੇਖਦਾ, ਪੈਰਾਂ ਥੱਲੇ ਕੀ ਆ ਰਿਹਾ ਹੈ?
ਪੈਰ ਥੱਲੇ ਆਉਣ ਵਾਲੇ
ਬੇਕਸੂਰੇ ਮਰ ਜਾਂਦੇ ਹਨ। ਇਹ ਕੁਦਰਤੀ ਕਰੋਪੀ ਹੈ।
ਰੱਬ ਦੀ ਮਰਜ਼ੀ ਹੈ। ਉਸ ਦਾ ਹੁਕਮ ਹੈ। ਉਸ ਦੇ ਹੁਕਮ ਨੂੰ ਰਾਜੇ, ਭਿਖਾਰੀ ਸਬ ਮੰਨਦੇ ਹਨ। ਜੇ ਨਹੀਂ ਵੀ ਮੰਨਣਗੇ। ਉਹ ਧੱਕੇ
ਨਾਲ ਮਨਾ ਦੇਵੇਗਾ। ਇੱਕ ਭਾਰਤ ਵਰਗਾ ਦੇਸ਼ ਹੈ। ਜਿੱਥੇ ਜਖ਼ਮੀਆਂ, ਲਾਸ਼ਾਂ ਨੂੰ ਲੋਕ ਪੈਰਾਂ ਥੱਲੇ ਲਤਾੜ ਕੇ, ਲੰਘ ਜਾਂਦੇ ਹਨ। ਕੀ ਇਹ ਸਰਕਾਰ ਦਾ ਕਸੂਰ ਹੈ? ਨਹੀਂ ਇਹ ਲੋਕ, ਆਪ ਐਸਾ ਕਰਦੇ ਹਨ। ਲਾਚਾਰ ਤੇ ਮਰੇ ਬੰਦੇ ਤੋਂ ਲੋਕਾਂ
ਨੇ ਕੀ ਲੈਣਾ ਦੇਣਾ ਹੈ? ਐਸ ਸਮੇਂ ਗੁਆਂਢੀ
ਤੇ ਰਿਸ਼ਤੇਦਾਰ ਵੀ ਪਾਸਾ ਵੱਟ ਲੈਂਦੇ ਹਨ। ਬਹੁਤੇ ਲੋਕ ਕਿਸੇ ਦੀ ਮਦਦ ਨਹੀਂ ਕਰਨਾ ਚਾਹੁੰਦੇ।
ਲੋਕਾਂ ਨੇ ਹੋਰ ਤਾਂ ਕਿਸੇ ਨੇ ਲੈਣਾ ਹੀ ਕੀ ਹੈ? ਪਰਿਵਾਰ, ਗੁਆਂਢੀ, ਪਿੰਡ, ਸ਼ਹਿਰਾਂ ਨੂੰ ਇਕੱਠੇ ਕਰਕੇ, ਸਮਾਜ ਦੇਸ਼ ਬਣਦਾ
ਹੈ। ਜੇ ਲੋਕ ਹੀ ਮੁਸੀਬਤ ਵਿੱਚ ਪਏ ਸਾਹਮਣੇ ਵਾਲੇ ਦੀ ਮਦਦ ਨਹੀਂ ਕਰਨਗੇ। ਜ਼ਿੰਦਗੀ ਆਪੇ ਨਰਕ ਬਣ
ਜਾਵੇਗੀ। ਜੇ ਹੱਥ ਨਾਲ ਨਹੀਂ ਦੇਵੇਗਾ। ਭੁੱਖੇ ਬੰਦੇ ਨੇ, ਖੋ ਕੇ ਖਾ ਲੈਣਾ ਹੈ। ਕਈ ਕਹਿੰਦੇ, " ਅਸੀਂ ਮੀਟ ਨਹੀਂ ਖਾਂਦੇ। " ਜੇ ਅੰਨ ਨਾਂ ਮਿਲੇ,
ਬੰਦਾ, ਬੰਦੇ ਨੂੰ ਖਾ ਜਾਵੇ। ਭੁੱਖੇ ਮਰਦੇ ਲੋਕ ਪੱਤੇ,
ਘਾਹ ਕੱਚਾ ਮਾਸ ਖਾ ਜਾਂਦੇ
ਹਨ। ਸਮੁੰਦਰ ਵਿੱਚ, ਛੋਟੇ ਜੀਵਾਂ ਨੂੰ
ਵੱਡੇ ਜੀਵ, ਮੱਛੀਆਂ ਖਾਂਦੀਆਂ
ਹਨ। ਉਵੇਂ ਧਰਤੀ ਉੱਤੇ ਹੋ ਰਿਹਾ ਹੈ। ਹਰ ਕੋਈ ਦੂਜੇ ਨੂੰ ਹੀ ਖਾਂਦਾ ਹੈ। ਭੁੱਖੇ ਮਰਦੇ ਲੋਕ, ਜੋ ਮੁਸੀਬਤ ਵਿੱਚ ਗਰਮੀ, ਸਰਦੀ ਕੱਟਦੇ ਹਨ। ਹੇਮਕੁੰਟ, ਪਹਾੜਾਂ ਤੇ ਬਰਫ਼ ਵਿੱਚ ਤੁਰੇ ਫਿਰਦੇ ਧੁੱਪ ਵੀ ਕੜਾਕੇ
ਦੀ ਪੈਂਦੀ ਹੈ। ਮੀਂਹ ਵਿੱਚ, ਮੁਸੀਬਤਾਂ ਦੇ ਮਾਰੇ
ਘੁੰਮਦੇ ਹਨ। ਉਨ੍ਹਾਂ ਨੇ ਆਪਦਾ ਗ਼ੁੱਸਾ ਦਿਖਾਉਣਾਂ ਹੀ ਹੈ। ਭੁੱਖੇ ਬੰਦਿਆਂ, ਕਾਂਵਾਂ, ਪਸ਼ੂਆਂ, ਜੀਵਾਂ ਵਿੱਚ ਕੋਈ ਫ਼ਰਕ ਨਹੀਂ ਹੁੰਦਾ। ਉਨ੍ਹਾਂ ਨੂੰ ਜਿਸ ਕੋਲ ਖਾਣ ਨੂੰ ਦਿਸੇਗਾ। ਝੁੱਟ ਮਾਰ
ਲੈਣਗੇ। ਉਵੇਂ ਹੀ ਕਾਮ ਵਿੱਚ ਭਟਕੇ ਬੰਦੇ ਕਰਦੇ ਹਨ। 15 ਦਿਨ ਭਾਵੇਂ ਪਹਾੜਾਂ, ਖਾਈਆਂ ਵਿੱਚ ਭਿੱਟਦਿਆਂ ਹੋ ਗਏ ਹਨ। ਮੁਸੀਬਤਾਂ ਵਿੱਚ
ਵੀ ਕਾਮ ਤੇ ਢਿੱਡ ਦੀ ਭੁੱਖ ਲੱਗਦੀ ਹੈ। ਇਹ ਕਾਂਮ ਦੀ ਭੁੱਖ ਇੱਕ ਦੂਜੇ ਤੋਂ ਹੀ ਮਿਟਾਈ ਜਾਂਦੀ
ਹੈ। ਜੇ ਜੀਵਨ ਸਾਥੀ ਕੋਲ ਨਾਂ ਹੋਵੇ। ਕਾਮ ਦੀ ਹਵਸ, ਜਾਇਜ਼, ਨਜਾਇਜ਼ ਕਿਤੋਂ ਵੀ ਪੂਰੀ ਕੀਤੀ ਜਾਂਦੀ ਹੈ।
ਪੰਜਾਬੀ ਥਾਂ-ਥਾਂ
ਲੰਗਰ ਲਾਉਂਦੇ ਫਿਰਦੇ ਹਨ। ਰੱਜਿਆਂ ਨੂੰ ਰਜਾਉਂਦੇ ਹਨ। ਕਿਉਂ ਨਹੀਂ ਦੁਨੀਆ ਭਰ ਦੇ ਪੰਜਾਬੀ,
ਉਤਰਾ ਖੰਡ ਵਰਗੇ ਲੋਕਾਂ ਦੀ
ਮਦਦ ਕਰਦੇ? ਜੋ ਦਾਨ ਹੋਰਾਂ
ਲੋਕਾਂ ਤੋਂ ਇਕੱਠਾ ਕਰੇਗਾ। ਉਸ ਬੰਦੇ ਉੱਤੇ ਜ਼ਕੀਨ ਕਰਨਾ ਪੈਣਾ ਹੈ। ਐਸਾ ਤਾਂ ਨਹੀਂ ਹੈ। ਸਾਰਾ
ਦਿਨ ਦਾਨ, ਹੋਰਾਂ ਲੋਕਾਂ ਤੋਂ
ਇਕੱਠਾ ਕਰਦਾ ਰਹੇ। ਚਾਹ ਰੋਟੀ ਉਹ ਆਪਦੇ ਘਰੋਂ ਖਾਣ ਜਾਵੇ। ਜਾਂ ਦੂਜੀ ਥਾਂ ਤੋਂ ਪੈਸੇ ਇਕੱਠੇ ਕਰਨ
ਜਾਣ ਨੂੰ ਜੇਬ ਵਿਚੋਂ ਕਿਰਾਇਆ ਲਾ ਕੇ ਜਾਵੇ। ਜੇ 100 ਡਾਲਰ ਦਾਨ ਲੋਕਾਂ ਤੋਂ ਮਿਲਦਾ ਹੈ। 20 ਡਾਲਰ, ਰੁਪਏ ਪੈਸੇ ਇਕੱਠੇ ਕਰਨ ਵਾਲਾ ਆਪਦੇ ਉੱਤੇ ਖ਼ਰਚ ਲੈਂਦਾ ਹੈ। 70 ਡਾਲਰ ਦਾਨ ਲੋਕਾਂ ਵਿੱਚ ਵੰਡ ਦਿੰਦਾ ਹੈ। ਫਿਰ ਵੀ
ਬਹੁਤ ਫ਼ਾਇਦਾ ਹੈ। ਉਸ ਦੀ ਮਜ਼ਦੂਰੀ ਬਣਦੀ ਹੈ। ਪੱਲਿਉਂ ਪੈਸੇ ਦੇ ਕੇ ਕੋਈ ਹੀ ਵਿਰਲਾ ਕੌਮ ਦੀ
ਸੇਵਾ ਕਰਦਾ ਹੈ। ਮੁਸੀਬਤ ਵਿੱਚ ਫਸੇ ਲੋਕਾਂ ਨੂੰ ਦਾਨੀ ਸੱਜਣਾਂ ਨੂੰ ਖੁੱਲ ਕੇ ਦਾਨ ਦੇਣਾ ਚਾਹੀਦਾ
ਹੈ। ਰੱਬ ਬਹੁਤ ਗੁਣਾਂ ਸੁਖ ਦੇ ਦਿੰਦਾ ਹੈ।
ਇੱਕ ਕੈਨੇਡਾ ਹੈ।
ਕੈਨੇਡਾ ਦੇ ਨਾਗਰਿਕ ਮੁਸੀਬਤ ਵਿੱਚ ਬਾਕੀ ਪਬਲਿਕ ਮਦਦ ਕਰਨ ਨੂੰ ਝੱਟ ਇਕੱਠੀ ਹੋ ਜਾਂਦੀ ਹੈ।
ਬਹੁਤੇ ਕੈਨੇਡੀਅਨ ਆਪ ਦੇ ਮੂੰਹ ਵਾਲੀ ਬੁਰਕੀ ਵੀ ਭੁੱਖੇ ਨੂੰ ਦੇ ਦਿੰਦੇ ਹਨ। ਕੈਨਮੋਰ, ਹਾਈ ਰੀਵਰ, ਰਿਡ ਡੀਅਰ, ਡਰੰਮ ਹਿਲ, ਬਲੈਕ ਡੈਮਡ, ਮੈਡੀਸਨ ਹੈਟ ਹੋਰ ਵੀ ਛੋਟੇ ਕਸਬੇ, ਹੜ੍ਹ ਦੀ ਲਪੇਟ ਵਿੱਚ ਆਏ ਹਨ। ਦਾਨੀ ਬੰਦਿਆ ਦੇ ਸਦਕੇ ਜਾਂਦੇ ਹਾਂ, ਹਰ ਰੋਜ਼ ਪੂਰਾ ਦਿਨ ਕੈਨੇਡੀਅਨ ਰਿਸਟੋਰੈਂਟਾਂ ਵਾਲੇ ਤੇ
ਆਮ ਲੋਕ ਖਾਣਾ ਬਣਾ ਕੇ, ਹੜ੍ਹ ਪੀੜਤਾਂ ਨੂੰ
ਦਿੰਦੇ ਰਹੇ ਹਨ। ਉਨ੍ਹਾਂ ਨੂੰ ਲੋਕਾਂ ਨੇ ਇੰਨਾ ਸਮਾਨ ਭੇਜ ਦਿੱਤਾ ਹੈ। ਮੇਅਰ ਨੇ ਅਪੀਲ ਕੀਤੀ, " ਵਰਤੋਂ ਵਾਲਾ ਹੋਰ ਸਮਾਨ ਨਾਂ ਭੇਜਿਆ ਜਾਵੇ। ਬਹੁਤ ਸਮਾਨ
ਇਕੱਠਾ ਹੋ ਗਿਆ ਹੈ। " ਕੈਨਮੋਰ, ਹਾਈ ਰੀਵਰ ਵਿੱਚ
ਲੋਕ ਘਰਾਂ ਅੰਦਰ ਬਹੁਤ ਤੱਕ ਨਹੀਂ ਜਾ ਸਕੇ। ਸੜਕਾਂ ਉੱਤੇ ਘਰਾਂ ਅੰਦਰ ਪਾਣੀ ਖੜ੍ਹਾ ਸੀ। ਘਰਾਂ
ਅੰਦਰ ਜਾਣ ਵਾਲੇ ਪਾਣੀ ਦੇ ਫਿਰ ਆਉਣ ਦੇ ਡਰੋਂ ਬੇਘਰ ਹੋਏ, ਲੋਕ 28 ਡਿਗਰੀ ਵਿੱਚ ਧੁੱਪੇ ਖੜ੍ਹੇ ਰਹੇ। ਸੜਕ ਉੱਤੇ, ਇੰਨਾ ਪਾਣੀ ਸੀ, ਸਰਕਾਰੀ ਕਰਮਚਾਰੀ ਕਿਸ਼ਤੀਆਂ ਵਿੱਚ, ਇੱਕ ਥਾਂ ਤੋਂ ਦੂਜੀ ਥਾਂ ਫਿਰਦੇ ਸਨ।
ਕੈਨੇਡਾ ਗੌਰਮਿੰਟ
ਨੇ ਸੜਕ ਉੱਤੇ ਖੜ੍ਹੇ ਬੰਦਿਆਂ ਨੂੰ 1250 ਡਾਲਰ ਇੱਕ-ਇੱਕ
ਬੰਦੇ ਤੇ ਬੱਚਿਆ ਲਈ 500 ਡਾਲਰ ਦਿੱਤੇ।
ਮੁਸੀਬਤ ਦੇ ਸਮੇਂ ਜਿੱਥੇ ਚਾਹੁਣ ਖ਼ਰਚਣ। ਸੜਕਾਂ ਉੱਤੇ ਘਰਾਂ ਅੰਦਰ ਪਾਣੀ ਖੜ੍ਹਾ ਹੋਣ ਕਰਕੇ ਘਰ
ਧਰਤੀ ਵਿੱਚ ਨਿੱਗਰ ਗਏ। ਹੋਰ ਵੀ ਬ੍ਰਿਜ ਸੜਕਾਂ ਟੁੱਟ ਗਏ। ਹੜ੍ਹ ਆਏ ਨੂੰ ਹਫ਼ਤੇ ਤੋਂ ਉੱਤੇ ਵੀ
ਪਾਣੀ ਖੜ੍ਹੇ ਘਰਾਂ ਅੰਦਰ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਡੀਅਰ ਫੁੱਟ ਵਾਲਾ ਰੇਲ ਦਾ ਬ੍ਰਿਜ 8
ਬਾਰ ਚੈੱਕ ਕੀਤਾ ਸੀ। ਜੋ
ਚੌਥੇ ਦਿਨ ਡਿਗ ਗਿਆ ਸੀ। ਉਤਰਾ ਖੰਡ ਵਿੱਚ ਵੀ ਬੰਨ੍ਹ, ਸੜਕਾਂ, ਪਹਾੜ ਖਿਸਕੀ ਜਾਂਦੇ ਸਨ। ਲੋਕਾਂ ਦੇ ਬਿਜ਼ਨਸ ਬੰਦ ਹੋ ਗਏ।
Comments
Post a Comment