ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ 
ਰੱਬ ਆਪ ਹੀ ਰਿਸ਼ਤਿਆਂ ਦੀ, ਪਛਾਣ ਕਰਾ ਦਿੰਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਜਿਵੇਂ-ਜਿਵੇਂ ਵੀ ਅਪ੍ਰੇਸ਼ਨ ਕੀਤਾ ਸੀ। ਅਪ੍ਰੇਸ਼ਨ ਕਰਨ ਦੇ ਨਾਲ ਡਾਕਟਰ, ਨਰਸਾਂ ਆਪਸ ਵਿੱਚ ਗੱਲਾਂ ਵੀ ਕਰ ਰਹੇ ਸਨ। ਬੇਸੁਰਤੀ ਵਿੱਚ ਕੋਈ-ਕੋਈ ਗੱਲ ਵਿੰਦਰ ਨੂੰ ਸੁਣਦੀ ਸੀ। ਵਿੰਦਰ ਨੂੰ ਭਾਵੇਂ ਸੁਰਤ ਨਹੀਂ ਸੀ। ਅੱਖਾਂ ਬੰਦ ਸਨ। ਸਾਰੇ ਬੋਲਦੇ ਸੁਣ ਰਹੇ ਸਨ। ਇੱਕ ਉਸ ਨੂੰ ਡਾਕਟਰ ਦੀ ਗੱਲ ਸੁਣੀ ਸੀ। ਉਸ ਨੇ ਕਿਹਾ , " ਮੁੰਡਾ ਹੋਇਆ ਹੈ। " ਵਿੰਦਰ ਨੂੰ ਅਪ੍ਰੇਸ਼ਨ ਥੇਟਰ ਅੰਦਰੋਂ ਲਿਆ ਕੇ, ਕਮਰੇ ਵਿੱਚ ਕਰ ਦਿੱਤਾ ਸੀ। ਉਸ ਨੂੰ ਦੇਖਣ ਲਈ ਪੂਰਾ ਪਰਿਵਾਰ ਦੁਆਲੇ ਹੋ ਗਿਆ ਸੀ। ਗੁਰੀ ਮੁੰਡੇ ਨੂੰ ਦੇਖ ਰਿਹਾ ਸੀ। ਵਿੰਦਰ ਨੇ ਅੱਖਾਂ ਖ਼ੋਲ ਲਈਆਂ ਸਨ। ਸਾਰੇ ਪਰਿਵਾਰ ਨੂੰ ਦੇਖ ਕੇ ਉਸ ਨੂੰ ਖ਼ੁਸ਼ੀ ਵੀ ਹੋਈ। ਉਸ ਨੇ ਦੇਖਿਆ ਗੁਰਜੋਤ ਬੱਚੇ ਨੂੰ ਛੂਹ ਰਿਹਾ ਹੈ। ਮੁੰਡਾ ਘੂਕ ਸੁੱਤਾ ਪਿਆ ਸੀ। ਅਚਾਨਕ ਵਿੰਦਰ ਦੀ ਜ਼ਿੰਦਗੀ ਬਦਲ ਗਈ ਸੀ। ਉਹ ਸੋਚ ਰਹੀ ਸੀ। ਲੋਕ ਐਵੇਂ ਹੀ ਕਹਿੰਦੇ ਹਨ, " ਦੁੱਖ ਵੇਲੇ ਆਪਣੇ ਵੀ ਸਾਥ ਛੱਡ ਜਾਂਦੇ ਹਨ। " ਮੇਰੇ ਤਾਂ ਮੇਰੇ ਸਾਰੇ ਕੋਲ ਹਨ। ਵਿੰਦਰ ਨੂੰ ਯਾਦ ਆਇਆ। ਦੁੱਖ ਦੀ ਘੜੀ ਤਾਂ ਮੇਰੇ ਲਈ ਸੀ। ਗੁਰਜੋਤ ਲਈ ਖ਼ੁਸ਼ੀ ਦਾ ਦਿਨ ਹੈ। ਮੇਰੇ ਪਰਿਵਾਰ ਲਈ ਵੀ ਖ਼ੁਸ਼ੀ ਦਾ ਦਿਨ ਹੈ। ਮੈਂ ਬਚ ਗਈ। ਸਾਰੇ ਹੀ ਸ਼ਾਇਦ ਮੇਰੇ ਮਰਨ ਦੀ ਉਡੀਕ ਵਿੱਚ ਸਨ। ਆਖ਼ਰੀ ਬਾਰੀ ਦੇਖਣ ਆਏ ਸਨ। ਇਹ ਤਾਂ ਸਾਰੇ ਮੋਢਾ ਦੇਣ ਆਏ ਸਨ। ਮੈਨੂੰ ਤੋਰਨ ਆਏ ਸਨ। ਗੁਰਜੋਤ ਵੀ ਤਾਂਹੀਂ ਬੈਠਾ ਹੋਣਾ ਹੈ। ਜਿਉਂਦੇ ਬੰਦੇ ਨੂੰ ਚਾਹੇ ਕੋਈ ਮੁੱਖੋਂ ਨਾਂ ਬੁਲਾਵੇ। ਕਈ ਉਡੀਕਦੇ ਰਹਿੰਦੇ ਹਨ। ਕਦੋਂ ਕਿਸੇ ਦੇ ਘਰ ਮੌਤ ਹੋਵੇ। ਉਹ ਨਾ ਬੋਲਦੇ ਹੋਣ ਦੇ ਬਾਵਜੂਦ ਵੀ ਸ਼ਰੀਕ ਹੁੰਦੇ ਹਨ। ਤਮਾਸ਼ਾ ਦੇਖਣ ਵੀ ਜਾਂਦੇ ਹਨ। ਹੁਣ ਕਿਆ ਹਾਲ ਹੋ ਗਏ ਹਨ? ਮਦਾਰੀ ਦਾ ਤਮਾਸ਼ਾ ਦੇਖਣ ਵਾਲੇ ਐਸੇ ਲੋਕਾਂ ਤੋਂ ਬਾਰ ਭੇੜ ਕੇ ਰੱਖਿਆ ਕਰੋ। ਵੈਸੇ ਵੀ ਰਿਵਾਜ ਵੀ ਹੈ। ਜੇ ਕੋਈ ਜ਼ਹਿਰ ਖਾ ਕੇ, ਗੋਲੀ ਲੱਗ ਕੇ, ਜਾਂ ਹੋਰ ਐਸੇ ਤਰੀਕੇ ਨਾਲ ਮਰਦਾ ਹੈ। ਤਾਂ ਲੋਕ ਸੂਹ ਲੈਣ ਨੂੰ ਵੀ ਆਉਂਦੇ ਹਨ। ਆਮ ਬੰਦੇ ਦੇ ਮਰਨੇ ‘ਤੇ ਇੰਨਾ ਇਕੱਠ ਨਹੀਂ ਹੁੰਦਾ। ਜਿੰਨਾ ਅਜੀਬੋ ਗ਼ਰੀਬ ਮੌਤ ਵਾਲਿਆਂ ਦੇ ਮਰਨੇ ‘ਤੇ ਹੁੰਦਾ ਹੈ। ਲੋਕ ਮਰਨ ਵਾਲੇ ਦਾ ਮੂੰਹ ਦੇਖਣ ਆਉਂਦੇ ਹਨ। ਪੱਕਾ ਜ਼ਕੀਨ ਕਰਨਾ ਹੁੰਦਾ ਹੈ। ਬਈ ਸੱਚੀ ਉਹੀ ਮਰਿਆ ਹੈ। ਕਿਤੇ ਕਿਸੇ ਹੋਰ ਦਾ ਹੀ ਜਨਾਜ਼ਾ ਨਾਂ ਨਿਕਲ ਜਾਵੇ। ਇਸੇ ਲਈ ਧੁਰ ਤੱਕ ਛੱਡ ਕੇ ਆਉਂਦੇ ਹਨ। ਫਿਰ ਉੱਥੇ ਮੁਰਦਾ ਘਾਟ ਕਈ ਬੰਦੇ ਤਾਂ ਕਹਿ ਕੇ ਵੀ ਆਉਂਦੇ ਹਨ। ਤੇਰੇ ਨਾਲ ਸਬ ਰਿਸ਼ਤੇ ਟੁੱਟ ਗਏ ਹਨ। ਹੁਣ ਟਿੱਕ ਕੇ ਰਹੀ। ਕਿਤੇ ਭੂਤ ਬਣ ਕੇ ਉੱਠ ਕੇ ਮਗਰ ਹੀ ਨਾਂ ਆ ਜਾਵੀਂ।
ਵਿੰਦਰ ਨੇ ਆਪ ਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਦੇਖੇ। ਉਸ ਨੂੰ ਮਾਂ ਦੀ ਹਾਲਤ ਦਾ ਪਤਾ ਲੱਗ ਗਿਆ। ਮਾਂ ਕਿਉਂ ਰੋਂਦੀ ਹੈ? ਬੱਚੇ ਕਿੱਡੇ ਵੀ ਵੱਡੇ ਹੋ ਜਾਣ। ਮਾਪਿਆਂ ਲਈ ਬੱਚੇ ਹੀ ਰਹਿੰਦੇ ਹਨ। ਵਿੰਦਰ ਨੇ ਮਾਂ ਨੂੰ ਕਿਹਾ, " ਮਾਂ ਤੂੰ ਰੋਈ ਕਿਉਂ ਜਾਂਦੀ ਹੈ? ਕਿਤੇ ਮੈਨੂੰ ਜਿਊਦੀ ਦੇਖ ਕੇ, ਤਾਂ ਨਹੀਂ ਰੋਂਦੀ। ਵਿੰਦਰ ਦੀ ਮੰਮੀ ਨੇ ਕਿਹਾ, " ਮੈਂ ਤੇਰੀ ਹਾਲਤ ਦੇਖ ਕੇ ਰੋਂਦੀ ਹਾਂ। ਸਮਝ ਨਹੀਂ ਲੱਗਦੀ। ਰੱਬ ਨੇ ਖ਼ੁਸ਼ੀ ਦਿੱਤੀ ਹੈ ਜਾਂ ਮੁਸੀਬਤ ਦਿੱਤੀ ਹੈ। ਲੋਕ ਪੁੱਤਾਂ ਨੂੰ ਤਰਸਦੇ ਫਿਰਦੇ ਹਨ। ਇਸ ਦੇ ਬਾਪ ਦਾ ਨਾਮ ਕੀ ਲਿਖਾਏਗੀ? " ਵਿੰਦਰ ਮਾਂ ਦੀ ਗੱਲ ਸੁਣ ਕੇ ਹੱਸ ਪਈ। ਉਸ ਨੇ ਕਿਹਾ, " ਮੰਮੀ ਕੈਨੇਡਾ ਵਿੱਚ ਮਾਂ ਦਾ ਨਾਮ ਪਹਿਲਾਂ ਪੁੱਛਦੇ ਹਨ। ਤੂੰ ਆਪ ਹੀ ਦੇਖ ਲਈ। ਸਾਰੇ ਪੇਪਰਾਂ ਉੱਤੇ ਮਾਂ ਦਾ ਨਾਮ ਲਿਖਿਆ ਜਾਣਾ ਹੈ। ਪਿਉ ਦਾ ਨਾਮ ਕਿਤੇ ਵੀ ਲਿਖਣ ਵਿੱਚ ਨਹੀਂ ਆਉਣਾ। ਬਾਪ ਨੂੰ ਕੈਨੇਡਾ ਵਾਲੇ ਨਹੀਂ ਪੁੱਛਦੇ। ਹਸਪਤਾਲ ਤੇ ਅਦਾਲਤ ਵਾਲੇ ਜੱਜ ਵੀ ਬੱਚਾ ਪਿਉ ਨੂੰ ਨਹੀਂ ਮਾਂ ਨੂੰ ਹੀ ਸੰਭਾਲਦੇ ਹਨ। ਇਸ ਦੀ ਜ਼ੁੰਮੇਵਾਰੀ 18 ਸਾਲਾਂ ਤੱਕ ਮੇਰੀ ਹੈ। ਇਸ ਨੂੰ ਗੌਰਮਿੰਟ ਵੀ 18 ਸਾਲਾਂ ਤੱਕ 300 ਡਾਲਰ ਮਹੀਨੇ ਦਾ ਦੇ ਕੇ ਮੇਰੀ ਮਦਦ ਕਰੇਗੀ। ਉਸ ਪਿੱਛੋਂ ਇਸ ਨੇ ਆਪਣਾ ਆਪ ਆਪੇ ਸੰਭਾਲ ਲੈਣਾ ਹੈ। ਇੱਥੇ ਦੇ ਬੱਚੇ 14 ਸਾਲਾਂ ਦੀ ਉਮਰ ਵਿੱਚ ਕੰਮ ਤੇ ਲੱਗ ਜਾਂਦੇ ਹਨ। ਇਹ ਆਪ ਦੀ ਕਿਸਮਤ ਆਪ ਲਿਖਾ ਕੇ ਲਿਆਇਆ ਹੈ। ਉੱਪਰ ਵਾਲਾ ਸਬ ਦਾ ਬਾਪ ਹੈ। ਜੋ ਸਾਰਿਆਂ ਨੂੰ ਅੰਨ-ਜਲ ਦਿੰਦਾ ਹੈ। " ਮੰਮੀ ਨੇ ਕਿਹਾ, " ਵਿੰਰਦ ਤੂੰ ਤਾਂ ਬੱਚੇ ਤੇ ਪੈਦਾ ਹੁੰਦੇ ਹੀ ਬਹੁਤ ਸਿਆਣੀਆਂ ਗੱਲਾਂ ਕਰਨ ਲੱਗ ਗਈ। ਰੱਬ ਹੀ ਆਪੇ ਮੱਤ ਦੇ ਦਿੰਦਾ ਹੈ। ਅਸੀਂ ਹੁਣ ਘਰੇ ਜਾਂਦੇ ਹਾਂ। ਜੇ ਕੋਈ ਗਰ ਦੀ ਬਣੀ ਚੀਜ਼ ਖਾਣ ਨੂੰ ਜੀਅ ਕੀਤਾ। ਮੈਨੂੰ ਫ਼ੋਨ ਕਰ ਦੇਵੀ। " “ ਹੋਸਪੀਟਲ ਵਾਲੇ ਸਬ ਕੁੱਝ ਖਾਂਣ ਨੂੰ ਤਾਜ਼ ਗਰਮ ਦਿੰਦੇ ਹਨ। “
ਗੁਰੀ ਵੀ ਵਿੰਦਰ ਕੋਲ ਆ ਕੇ ਬੈਠ ਗਿਆ ਸੀ। ਵਿੰਦਰ ਦੇ ਵਾਲ ਉਲਝੇ ਹੋਏ ਸਨ। ਵਾਲਾਂ ਨੂੰ ਉਂਗਲਾਂ ਨਾਲ ਸਿੱਧੇ ਕਰਨ ਲੱਗ ਗਿਆ ਸੀ। ਵਿੰਦਰ ਨੇ ਪੁੱਛਿਆ, " ਗੁਰਜੋਤ ਤੂੰ ਕੰਮ ਤੇ ਚੱਲਿਆ ਜਾਣਾ ਸੀ। ਚਾਰ ਦਿਨ ਹੋ ਗਏ ਹਨ। " ਗੁਰਜੋਤ ਨੇ ਕਿਹਾ, " ਵਿੰਦਰ ਜ਼ਿੰਦਗੀ ਵਿੱਚ ਮੈਂ ਪਹਿਲੀ ਬਾਰ ਇੰਨਾ ਖ਼ੁਸ਼ ਹੋਇਆਂ ਹਾਂ। ਤੇਰੇ ਬਗੈਰ ਹੋਰ ਕਿਸੇ ਨਾਲ ਖ਼ੁਸ਼ੀ ਸਾਂਝੀ ਨਹੀਂ ਕਰ ਸਕਦਾ। ਰੱਬ ਆਪ ਹੀ ਰਿਸ਼ਤਿਆਂ ਦੀ ਪਛਾਣ ਕਰਾ ਦਿੰਦਾ ਹੈ। ਸੱਚ ਮੁਚ ਮੈਨੂੰ ਲੱਗਦਾ ਹੈ। ਮੈਂ ਇਕ ਬਾਰ ਫਿਰ ਬਾਪ ਬਣ ਗਿਆ ਹਾਂ। " ਡਾਕਟਰ ਆ ਗਿਆ ਸੀ ਉਸ ਨੇ ਦੱਸਿਆ, " ਵਿੰਦਰ ਤੇ ਬੱਚਾ ਕੱਲ ਸਵੇਰੇ ਘਰ ਜਾ ਸਕਦੇ ਹਨ। ਸਾਰਾ ਕੁੱਝ ਠੀਕ ਹੈ। ਹਫ਼ਤੇ ਪਿੱਛੋਂ, ਫਿਰ ਹਸਪਤਾਲ ਆ ਕੇ ਚੈੱਕਅਪ ਕਰਾਉਣੀ ਪਵੇਗੀ। " ਵਿੰਦਰ ਨੇ ਡਾਕਟਰ ਦੀ ਗੱਲ ਸੁਣ ਕੇ ਹਾਂ ਵਿੱਚ ਸਿਰ ਮਾਰ ਦਿੱਤਾ ਸੀ। ਵਿੰਦਰ ਨੇ ਗੁਰੀ ਨੂੰ ਕਿਹਾ, " ਤੂੰ ਘਰ ਜਾ ਕੇ ਆਰਾਮ ਕਰ ਲੈ। ਇੱਥੇ ਕੁਰਸੀ ਉੱਤੇ ਬੈਠਣਾ ਬਹੁਤ ਔਖਾ ਹੈ। " ਗੁਰਜੋਤ ਨੇ ਨਾਲ ਵਾਲਾ ਬੈੱਡ ਖ਼ਾਲੀ ਦੇਖ ਕੇ, ਵਿੰਦਰ ਕੋਲ ਖਿੱਚ ਲਿਆ ਸੀ। ਉਸ ਨੇ ਕਿਹਾ, " ਮੈਨੂੰ ਨੀਂਦ ਕਿਥੇ ਆਉਣੀ ਹੈ? ਬੱਚੇ ਦੀ ਵੀ ਰਾਖੀ ਕਰਨੀ ਹੈ। ਕਿਤੇ ਕੋਈ ਚੋਰੀ ਹੀ ਨਾਂ ਕਰ ਕੇ ਲੈ ਜਾਵੇ। ਔਖੇ ਸੌਖੇ ਅੱਜ ਦੀ ਰਾਤ ਕੱਟ ਲਈਏ। ਫਿਰ ਸਾਰੀ ਉਮਰ ਸੌਣਾ ਹੀ ਹੈ। " 
ਤੀਜੇ ਬੈੱਡ ਉੱਤੇ ਇਕ ਹੋਰ ਪੰਜਾਬੀ ਔਰਤ ਸੀ। ਉਸ ਦਾ ਪਤੀ ਕੋਲ ਬੈਠਾ ਸੀ। ਉਸ ਬੱਚਾ ਪੈਦਾ ਹੁੰਦੇ ਹੀ ਮਰ ਗਿਆ ਸੀ। ਉਹ ਬਹੁਤ ਰੋ ਰਹੀ ਸੀ। ਹੋਰ ਕੋਈ ਪਰਿਵਾਰ ਦਾ ਮੈਂਬਰ ਨਹੀਂ ਆਇਆ ਸੀ। ਵਿੰਦਰ ਨੇ ਉਸ ਨੂੰ ਪੁੱਛਿਆ, " ਰੋ ਕਿਉਂ ਰਹੀ ਹੈ? ਰੋਣ ਨਾਲ ਤੇਰੀ ਆਪ ਦੀ ਸਹਿਤ ਖ਼ਰਾਬ ਹੋ ਜਾਵੇਗੀ। ਤੇਰਾ ਵੀ ਅਪ੍ਰੇਸ਼ਨ ਹੋਇਆ ਹੈ। ਇਸ ਹਾਲਤ ਵਿੱਚ ਤਾਂ ਰੋਣ ਨਾਲ ਤੇਰੇ ਢਿੱਡ ਨੂੰ ਖਿੱਚ ਪੈ ਕੇ ਟੰਕੇ ਖ਼ਰਾਬ ਹੋ ਜਾਣਗੇ। " ਉਹ ਵਿੰਦਰ ਦੀ ਗੱਲ ਸੁਣ ਕੇ ਇੱਕ ਦਮ ਚੁੱਪ ਗਈ। ਉਸ ਨੇ ਦੱਸਿਆ, " ਇਹ ਮੇਰਾ ਚੌਥਾ ਬੱਚਾ ਹੈ। ਹਰ ਬੱਚਾ ਪੈਦਾ ਹੁੰਦੇ ਹੀ ਮਰ ਜਾਂਦਾ ਹੈ। ਦੁਨੀਆ ਉੱਤੇ ਸਾਹ ਨਹੀਂ ਲੈਂਦਾ। ਰੱਬ ਹਰ ਬਾਰ ਮੇਰੀ ਆਸ ਤੋੜ ਦਿੰਦਾ ਹੈ। " ਵਿੰਦਰ ਨੇ ਉਸ ਨੂੰ ਕਿਹਾ, " ਤੂੰ ਮੇਰਾ ਬੱਚਾ ਪਾਲ ਲੈ। ਤੇਰੇ ਕੋਲ ਬੱਚਾ ਨਹੀਂ ਹੈ। ਮੇਰੇ ਬੱਚੇ ਨੂੰ ਕੋਈ ਪਾਲਣ ਲਈ ਤਿਆਰ ਨਹੀਂ ਹੈ। " ਉਸ ਔਰਤ ਦੇ ਬੋਲਣ ਤੋਂ ਪਹਿਲਾਂ ਹੀ ਗੁਰਜੋਤ ਬੋਲ ਪਿਆ। ਗੁਰੀ ਨੇ ਕਿਹਾ, " ਤੈਨੂੰ ਦਿਸਦਾ ਨਹੀਂ ਹੈ। ਮੈਂ ਚਾਰ ਦਿਨਾਂ ਦਾ ਰਾਖੀ ਬੈਠਾਂ ਹਾਂ। ਬਈ ਮੇਰਾ ਬੱਚਾ ਤੂੰ ਕਿਤੇ ਰੋਲ ਨਾਂ ਦੇਵੀ। ਮੈਂ ਆਪ ਦਾ ਬੱਚਾ ਆਪ ਪਾਲ ਸਕਦਾ ਹਾਂ। " ਉਸ ਔਰਤ ਨੇ ਕਿਹਾ, " ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਹਨ। ਕੋਈ ਕਿਸੇ ਨੂੰ ਆਪ ਦਾ ਬੱਚਾ ਨਹੀਂ ਦਿੰਦਾ। ਇਸ ਬੱਚੇ ਨੂੰ ਪਾਲਨ ਲਈ ਰੱਬ ਤੁਹਾਨੂੰ ਲੰਬੀ ਉਮਰ ਦੇਵੇ। " ਵਿੰਦਰ ਨੇ ਗੁਰਜੋਤ ਨੂੰ ਪੁੱਛਿਆ, " ਜੇ ਹੋਰ ਵੀ ਤੇਰੀ ਕਿਸੇ ਔਰਤ ਦੇ ਜੁਆਕ ਹੋਣ ਵਾਲਾ ਹੈ। ਗਰਲ ਫਰਿੰਡ ਦੇ ਹੋਈ ਕੁੜੀ ਤਾਂ ਤੈਨੂੰ ਵੀ ਨਹੀਂ ਚਾਹੀਦੀ ਹੋਣੀ। ਉਹ ਇਸ ਨੂੰ ਦਿਵਾ ਦੇਵੀ। ਬਿਚਾਰੀ ਦਾ ਮਨ ਪਰਚ ਜਾਵੇਗਾ। " ਗੁਰਜੋਤ ਨੇ ਕਿਹਾ, " ਕੀ ਬੱਚਿਆਂ ਦੀ ਮੇਰੀ ਦੁਕਾਂਨ ਖੋਲੀ ਹੈ? ਜੋ ਮੈਂ ਇਸ ਨੂੰ ਲਿਆ ਕੇ ਦੇ ਦੇਵਾਂ। ਹਰ ਕੋਈ ਔਰਤ ਤੇਰੇ ਵਰਗੀ ਬਹਾਦਰ ਨਹੀਂ ਹੈ। "

Comments

Popular Posts