ਭਾਗ 7 ਕੋਈ ਮਰਨ ਵਾਲੀਆਂ ਕੁੜੀਆਂ
ਨੂੰ ਲੋੜ ਬੰਦ ਆਪਣੇ ਘਰ ਦੀ ਵੇਲ ਵਧਾਉਣ ਲਈ ਪਾਲ ਲਵੇ ਜ਼ਿੰਦਗੀ ਐਸੀ ਵੀ ਹੈ
-ਸਤਵਿੰਦਰ ਕੌਰ ਸੱਤੀ
(ਕੈਲਗਰੀ)- ਕੈਨੇਡਾ satwinder_7@hotmail.com
ਐਸਾ ਸਮਾ ਫਿਰ ਆਉਣ
ਵਾਲਾ ਹੈ। ਮੁੰਡਿਆਂ ਦਾ ਵਿਆਹ ਕਰਨ ਲਈ ਕੁੜੀਆਂ ਲੱਭਣੀਆਂ ਮੁਸ਼ਕਲ ਹੋ ਜਾਣਗੀਆਂ। 60 ਸਾਲ ਪਹਿਲਾਂ ਵੀ ਮੁੰਡੇ ਵਾਲੇ 2 ਸਾਲਾਂ ਦੀ ਕੁੜੀ ਦੀ ਰੋਕ ਕਰ ਦਿੰਦੇ ਸਨ। ਮੇਰੀ ਭਾਬੀ
ਨੇ ਦੱਸਿਆ, " ਉਸ ਦੀ ਦਾਦੀ ਵਿਆਹ
ਨੂੰ 12 ਸਾਲਾਂ ਦੀ ਸੀ। ਉਸੇ ਦਿਨ
ਇੱਕ ਹੋਰ ਕੁੜੀ ਦਾ ਵਿਆਹ ਹੋਇਆ ਸੀ। ਉਹ 2 ਸਾਲਾਂ ਦੀ ਸੀ।
ਮੇਰੀ ਦਾਦੀ ਵੀ 14 ਸਾਲਾਂ ਦੀ ਸੀ।
ਹੁਣ ਫਿਰ ਬਹੁਤ ਘੱਟ ਲੋਕਾਂ ਦੇ ਕੁੜੀਆਂ ਜੰਮਦੀਆਂ ਹਨ। ਕਹੀ ਜਾਂਦੇ ਹਨ, ਗਰਭਪਾਤ ਉੱਤੇ ਰੋਕ ਲੱਗਾ ਦਿੱਤੀ ਹੈ। ਜਿਸ ਡਾਕਟਰ ਦੀ
ਦੁਕਾਨ ਉੱਤੇ ਹਸਪਤਾਲ ਦੇ ਬਾਹਰ ਲਿਖਿਆ ਹੈ, " ਇੱਥੇ ਗਰਭਪਾਤ ਨਹੀਂ ਹੁੰਦਾ। ਕੁੜੀ ਹੋਣ ਦਾ ਟੈੱਸਟ
ਵਿੱਚ ਨਹੀਂ ਦੱਸਿਆ ਜਾਂਦਾ। 10 ਹਜ਼ਾਰ ਜੁਰਮਾਨਾ
ਹੈ। ਸਾਲ ਦੀ ਜੇਲ ਹੈ। " ਉੱਥੇ ਹੀ ਕੁੜੀਆਂ ਦੇ ਗਰਭਪਾਤ ਹੁੰਦੇ ਹਨ। ਅੱਜ ਤੱਕ ਇੱਕ ਵੀ
ਮਾਂ-ਬਾਪ ਤੇ ਡਾਕਟਰ ਨੂੰ ਸਜਾਂ ਜਾਂ ਜੁਰਮਾਨਾ ਨਹੀਂ ਹੋਇਆ। ਕੁੜੀਆਂ ਦੇ ਕਤਲ ਹੋ ਰਹੇ ਹਨ। ਸਾਰਾ
ਜ਼ਮਾਨਾ ਗੁਆਹ ਹੈ। ਆਰਟੀਕਲ, ਲਿਖਣ, ਗਾਉਣ ਵਾਲੇ, ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈੱਟ,
ਫੇਸਬੁੱਕ ਹਰ ਰੋਜ਼ ਦੁਹਾਈ
ਪਾਉਂਦੇ ਹਨ। ਕਾਨੂੰਨ ਦੀ ਅੱਖ ਕਦੋਂ ਖੁੱਲ੍ਹੇਗੀ? ਸ਼ਰੇਆਮ ਸਬੂਤ ਸਣੇ ਫ਼ੋਟੋ ਲੱਗ ਰਹੇ ਹਨ। ਕੁੜੀਆਂ ਨੂੰ ਮਾਰੀ ਜਾਂਦੇ ਹਨ। ਜਦੋਂ ਬਹੂ ਲੱਭਣੀ
ਮੁਸ਼ਕਲ ਹੋ ਗਈ। ਮੁੰਡੇ ਜੰਮਣ ਵਾਲੇ ਕੀ ਕਰਨਗੇ? ਜਦੋਂ ਮੁੰਡੇ ਕੁੜੀਆਂ ਦੇ ਥੁੜੋ ਵਿਆਹੇ ਨਾ ਗਏ। ਅੱਗੇ ਹੀ ਭਾਰਤ,
ਕੈਨੇਡਾ, ਅਮਰੀਕਾ ਸਬ ਥਾਈ ਛੜੇ ਬਥੇਰੇ ਹਨ। ਇਸ ਲਈ ਔਰਤ ਦੇ ਬੀਜ ਨੂੰ ਬਚਾਉਣ ਲਈ ਤਕੜੇ ਹੱਥੀ ਹੋਣਾ ਪੈਣਾ ਹੈ। ਸਰਕਾਰ ਨੂੰ ਕਦਮ ਚੁੱਕਣਾ
ਪੈਣਾ ਹੈ। ਹੋਰਾਂ ਧਰਮਾਂ ਵਾਲਿਆਂ ਮੁਸਲਮਾਨਾਂ ਦੇ 6, 7 ਤੋਂ ਵੀ ਵੱਧ ਬੱਚੇ ਜੰਮਦੇ ਹਨ। ਸਗੋਂ ਉਨ੍ਹਾਂ ਵਿੱਚ
ਕੁੜੀਆਂ ਦੀ ਗਿਣਤੀ ਵੱਧ ਹੁੰਦੀ ਹੈ। ਮੇਰੇ ਗੁਆਂਢ ਮੁਸਲਮਾਨ ਹਨ। ਚਾਰ ਕੁੜੀਆਂ 3 ਮੁੰਡੇ ਹਨ। 3 ਸਾਲ ਪਹਿਲਾਂ ਮੁੰਡੇ ਦਾ ਵਿਆਹ ਕੀਤਾ ਸੀ। ਉਸ ਦੀ ਕੁੜੀ
ਵੱਡੀ ਹੈ। ਦੂਜਾ, ਤੀਜਾ ਮੁੰਡਾ ਹੋਇਆ ਹੈ। ਹਰ ਸਾਲ ਬੱਚਾ ਜੰਮ
ਪੈਂਦਾ ਹੈ। ਹੁਣ ਇੱਕ ਹੋਰ ਹੋਣ ਵਾਲਾ ਹੈ। ਪੰਜਾਬੀ ਔਰਤਾਂ ਬੱਚੇ ਜੰਮਣ ਤੋਂ ਡਰਦੀਆਂ ਹਨ। ਇੱਕੋ
ਹੋਵੇ, ਹੋਵੇ ਮੁੰਡਾ। ਮੁੰਡਾ ਭਾਵੇਂ
ਰੋਜ਼ ਗੁੱਤ ਪੱਟੇ। ਛਿੱਤਰ ਮੂੰਹ ‘ਤੇ ਮਾਰੇ। ਲੋਕ ਕਹਿੰਦੇ , “ ਆਪਦਾ ਹੈ, ਜਿਹਦੇ ਮੁੰਡਾ ਜੰਮੂ ਉਹੀ ਛਿੱਤਰ ਖਾਵਾਂਗੀ। “ ਇੱਕ
ਬੁੱਢਾ-ਬੁੱਢੀ ਹਨ। ਤਿੰਨ ਮੁੰਡੇ ਹੀ ਜੰਮੇ ਸਨ। ਮੁੰਡੇ ਕੈਨੇਡਾ ਵਿੱਚ ਹੀ ਮਹਿਲਾਂ ਵਰਗੇ ਘਰਾਂ
ਵਿੱਚ ਰਹਿੰਦੇ ਹਨ। ਉਹ ਦੋਨੇਂ ਬੁਜ਼ਰੁਗ ਕਦੇ ਕਿਸੇ ਦੇ, ਕਦੇ ਕਿਸੇ ਦੇ ਕਿਰਾਏ ਉੱਤੇ ਰਹਿੰਦੇ ਹਨ। ਹਰ ਘਰ ਵਿੱਚ
ਸਬ ਦੇ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਪੁਰਾਣੇ ਜ਼ਮਾਨੇ ਨਾਲੋਂ ਅੰਨ ਬਹੁਤ ਹੈ। ਕੱਪੜੇ ਬਹੁਤ ਹਨ।
ਜੁੱਤੀਆਂ ਦੇ ਢੇਰ ਲੱਗੇ ਹੋਏ ਹਨ। ਜੇ ਦੋ ਤਿੰਨ ਬੱਚੇ ਪੈਦਾ ਵੀ ਹੋ ਗਏ। ਕੀ ਆਫ਼ਤ ਆ ਜਾਵੇਗੀ?
ਵੱਡਾ ਬੱਚਾ ਛੋਟਿਆਂ ਨਾਲ ਮਿਲ
ਕੇ, ਉਨ੍ਹਾਂ ਨੂੰ ਪਾਲੀ ਜਾਂਦਾ
ਹੈ। ਉਨ੍ਹਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਆਉਂਦਾ ਹੈ। ਇਕੱਲ ਬੱਚਾ ਕਿਸੇ ਨਾਲ ਨਹੀਂ
ਮਿਲਦਾ। ਕੋਈ ਚੀਜ਼ ਵੰਡਣੀ ਨਹੀਂ ਚਾਹੁੰਦਾ। ਕਲ ਖੋਰ ਅਜੀਵ ਜਿਹੀਆਂ ਆਦਤਾਂ ਦਾ ਬਣ ਜਾਂਦਾ ਹੈ।
ਕੂੜੇ ਵਿੱਚ
ਸਿੱਟਿਆਂ ਕੁੜੀਆਂ ਨੂੰ ਲੋੜ ਬੰਦ ਆਪਣੇ ਘਰ ਦੀ ਵੇਲ ਵਧਾਉਣ ਲਈ ਪਾਲ ਲੈਣ। ਜਾਂ ਨੌਕਰਾਣੀ ਹੀ ਬਣਾਂ
ਲਵੇ। ਬਿਚਾਰੀਆਂ ਦੁਨੀਆ ਉੱਤੇ ਸਾਹ ਲੈ ਸਕਣ। ਨਹੀਂ ਤਾਂ ਹੁਣ ਐਸਾ ਸਮਾਂ ਆਵੇਂਗਾ। ਆਉਣ ਵਾਲੇ
ਸਮੇਂ ਵਿੱਚ ਲੋਕ ਗਰਭਵਤੀ ਔਰਤਾਂ ਦੀਆਂ ਮਿੰਨਤਾਂ ਕਰਿਆ ਕਰਨਗੇ, " ਕੁੜੀ ਹੈ ਤਾਂ ਸਾਡੇ ਲਈ ਪੈਦਾ ਕਰਦੇ। ਚਾਹੇ ਮੁੱਲ ਵੱਟ
ਲਈ। " ਜਾਣਕਾਰੀ ਅਨੁਸਾਰ ਤੀਜੇ, ਚੌਥੇ ਮਹੀਨੇ ਵਿੱਚ ਗਰਭਪਾਤ ਕੀਤਾ ਜਾਂਦਾ ਹੈ। ਹੁਣ
ਸੱਤਵੇਂ ਅੱਠਵੇਂ ਮਹੀਨੇ ਵਿੱਚ ਕੁੜੀਆਂ ਜੰਮਕੇ, ਸਿੱਟ ਦਿੰਦੇ ਹਨ। ਜਾਣਕੇ ਦੇਖਦੇ ਨਹੀਂ ਹਨ। ਜਿਉਂਦੀ ਵੀ ਹੈ। ਕਿਤੇ ਸਾਹ ਤਾਂ ਨਹੀਂ ਚੱਲਦੇ?
ਦਿਮਾਗ਼ ਵਿੱਚ ਇੱਕੋ ਕੀੜਾ
ਵੜਿਆ ਹੁੰਦਾ ਹੈ। ਗਰਭਪਾਤ ਕਰਾ ਦਿੱਤਾ। ਬਹੁਤ ਵੱਡੀ ਮੁਸੀਬਤ ਵਿੱਚੋਂ ਨਿਕਲ ਗਏ। ਕੁੜੀ ਨੂੰ ਹੱਥੀ
ਹੋਸ਼ ਹਵਾਸ ਵਿੱਚ ਮਾਰ ਦਿੰਦੇ ਹਨ। ਜਿਸ ਨੂੰ ਆਪਣੇ ਖ਼ੂਨ ਧੀ ਨਾਲ ਪਿਆਰ ਨਹੀਂ ਹੈ। ਸ਼ਾਇਦ ਔਰਤਾਂ
ਸੈਕਸ ਲਈ ਹੀ ਮੁਸੀਬਤ ਵਿੱਚ ਫਸ ਜਾਂਦੀਆਂ ਹਨ। ਐਸੇ ਮਰਦਤੇ ਔਰਤਾਂ ਨੂੰ ਕਾਮ ਪ੍ਰਧਾਨ ਹੁੰਦਾ ਹੈ।
ਜੋ ਮਰਦ ਔਰਤਾਂ ਬਗੈਰ ਵਿਆਹ ਤੋਂ ਬਗੈਰ, ਨਜਾਇਜ਼ ਸਬੰਧ ਨਾਲ
ਕਾਮ ਕਰਦੇ ਹਨ। ਉਨ੍ਹਾਂ ਨੂੰ ਵੀ ਬੱਚੇ ਤੱਕ ਕੋਈ ਮਤਲਬ ਨਹੀਂ ਹੁੰਦਾ। ਉਹ ਤਾਂ ਪੁੱਤਰ ਦੀ ਵੀ
ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਨੂੰ ਬੱਚਿਆਂ ਤੱਕ ਕੋਈ ਪਿਆਰ ਨਹੀਂ ਹੁੰਦਾ। ਜਦੋਂ ਵੀ ਨਰ-ਮਾਦਾ
ਸਰੀਰਕ ਸਬੰਧ ਕਰਦੇ ਹਨ। ਬੱਚੇ ਪੈਦਾ ਕਰਦੇ ਹਨ। ਬੱਚੇ ਨਾ ਪੈਦਾ ਕਰਕੇ, ਸਿਰਫ਼ ਧੀ ਤੇ ਕਈ ਪੁੱਤਰ ਵੀ ਨਹੀਂ ਦੇਖਦੀਆਂ ਦੋਂਨਾਂ ਨੂੰ ਜਾਨੋਂ ਮਾਰਦੀਆਂ ਹਨ। ਮਰਦ ਔਰਤਾਂ ਨਾਲੋਂ ਪਸ਼ੂ,
ਪੰਛੀ ਸਾਰੀ ਪ੍ਰਕ੍ਰਿਤੀ ਦੇ
ਜੀਵ ਚੰਗੇ ਹਨ। ਪਰ ਜਾਨਵਰ ਬੱਚੇ ਨੂੰ ਚੋਗ ਦਿੰਦੇ ਹਨ। ਪਸ਼ੂ ਬੱਚੇ ਨੂੰ ਆਪਣਾ ਦੁੱਧ ਦਿੰਦੇ ਹਨ।
ਮਨੁੱਖ ਇੰਨਾ ਚਲਾਕ ਹੈ। ਪਸ਼ੂ ਦੇ ਬੱਚੇ ਦੇ ਦੁੱਧ ਦਾ ਹਿੱਸਾ ਵੀ ਪੀ ਜਾਂਦਾ ਹੈ। ਜੋ ਵੀ ਹੱਥ
ਲੱਗਦਾ ਹੈ। ਹਲਕੇ ਕੁੱਤੇ ਵਾਂਗ ਖਾਈ ਜਾਂਦਾ ਹੈ। ਮਰਦ-ਔਰਤ ਪੁੱਤਰ ਇਕਲੇ ਨੂੰ ਪਿਆਰ ਕਰਦੇ ਹੋਣ,
ਇਹ ਕਿਵੇਂ ਹੋ ਸਕਦਾ ਹੈ?
ਧੀ-ਪੁੱਤਰ ਦੋਨਾਂ ਵਿੱਚ ਇੱਕੋ
ਖ਼ੂਨ ਵਗਦਾ ਹੈ। ਮਾਪੇ ਪੁੱਤਰ ਇਕੱਲੇ ਨੂੰ ਤਾਂ ਜੰਮਦੇ ਹਨ। ਉਹ ਕਮਾਈ ਕਰਕੇ ਖਲ਼ਾਏਗਾ। ਜੇ ਇਹ ਆਸ
ਨਾਂ ਹੋਵੇ, ਮਰਦ ਔਰਤਾਂ ਸਿਰਫ਼
ਕਾਮੀ ਸੈਕਸੀ ਹੀ ਬਣ ਕੇ ਰਹਿ ਜਾਣ। ਜਿਵੇਂ ਬਹੁਤੇ ਵਿਆਹੇ ਬਗੈਰ ਵਿਆਹੇ ਕਈ ਥਾਈ ਔਰਤਾਂ ਕੋਲ ਤੁਰੇ
ਫਿਰਦੇ ਹਨ। ਉਥੇ ਦੋਂਨਾਂ ਨੂੰ ਹੀ ਬਾਲ-ਬੱਚੀ ਦੀ ਲੋੜ ਨਹੀਂ ਹੈ। ਬੰਦੇ ਨੂੰ ਕਿਸੇ ਤੱਕ ਕੋਈ ਮਤਲਬ
ਨਹੀਂ ਹੈ। ਸਬ ਲੋੜਾਂ ਨੂੰ ਇੱਕ ਦੂਜੇ ਨਾਲ ਜੁੜਦੇ ਹਨ। ਪਿਆਰ ਇੱਕ ਸ਼ਬਦ ਦਾ ਨਾਮ ਹੈ। ਪਿਆਰ ਪਿਆਰ ਕਰਨ
ਨਾਲ ਪਿਆਰ ਨਹੀਂ ਹੁੰਦਾ। ਪਿਆਰਦਾ ਮਤਲਬ ਤਾਂ ਚੰਗਾ, ਅਕਲ ਦਾ ਸਲੀਕਾ ਹੁੰਦਾ ਹੈ। ਜਿਸ ਨਾਲ ਲੋੜ
ਮਤਲਬ ਹੁੰਦਾ ਹੈ। ਉਸੇ ਨਾਲ ਪਿਆਰ ਬਣਦਾ ਹੁੰਦਾ ਹੈ। ਲੋੜ ਤੋਂ ਬਗੈਰ ਕੋਈ ਕਿਸੇ ਨਾਲ ਮੱਥਾ ਨਹੀਂ
ਮਾਰਦਾ।
ਸਾਡੇ ਕੈਲਗਰੀ ਵਿੱਚ
ਹੀ ਚਾਰ ਤੋਂ ਉੱਤੇ ਕੱਲਮ-ਇਕੱਲੇ ਮਾਂਵਾਂ ਦੇ ਪੁੱਤਰ ਡਰੱਗ ਵਿੱਚ ਮਰ ਗਏ ਹਨ। ਦੋ ਨੂੰ ਤਾਂ ਗੈਂਗ
ਵਾਲਿਆਂ ਨੇ ਗੋਲ਼ੀ ਮਾਰ ਦਿੱਤੀ ਹੈ। ਬਾਕੀ ਨਸ਼ੇ ਖਾ ਕੇ ਗੱਡੀਆਂ ਚਲਾਉਂਦੇ ਹੋਰ ਮਰੀ ਵੀ ਜਾ ਰਹੇ
ਹਨ। ਹੋਰ ਬਥੇਰੇ ਮੁੰਡੇ ਕੱਲਮ-ਇਕੱਲੇ ਮਾਂਵਾਂ ਦੇ ਪੁੱਤਰ ਜੇਲ ਵਿੱਚ ਵੀ ਬੈਠੇ ਹਨ। ਕਈ ਇੰਡੀਆ
ਮੋੜ ਦਿੱਤੇ ਹਨ। ਇਹ ਸਾਰੇ ਮਾਂਵਾਂ ਦੇ ਸ਼ੇਰ ਕੱਲਮ-ਇਕੱਲੇ ਸਨ। ਮਾਪੇ ਅੱਖਾਂ ਵਿੱਚ ਘੁਸਨ ਦੇ ਕੇ
ਰੋਂਦੇ ਹਨ। ਕੁੜੀਆਂ ਅਜੇ ਜੇਲ ਵਿੱਚ ਨਹੀਂ ਜਾਣ ਲੱਗੀਆਂ। ਪਰਦੇ ਵਿੱਚ ਲੁੱਕ ਕੇ ਕੁੱਖਾ ਵਿੱਚ ਕੁੜੀਆਂ
ਮਾਰਾਂ ਦਾ ਜਦੋਂ ਕੋਈ ਹੋਰ ਘਰ ਦਾ ਜੀਅ ਮਰਦਾ ਹੈ। ਲੋਕਾਂ ਨੂੰ ਰੋ ਕੇ ਦਿਖਾਉਂਦੇ ਹਨ। ਐਸੇ ਲੋਕ
ਕਿਸੇ ਦੇ ਮਿੱਤ ਨਹੀਂ ਹੁੰਦੇ। ਆਪਾਂ ਕੀ ਲੈਣਾ ਹੈ? ਆਪੇ ਦਰੋਪਤੀ ਵਾਂਗ ਗੁਆਂਢੀਆਂ ਨਾਲ ਵੰਡ ਲੈਣਗੇ। ਔਰਤਾਂ
ਵੱਧ ਹੋਣ, ਮਰਦ ਘੱਟ ਹੋਣ,
ਉਹ ਵੀ ਦੇਖਿਆ ਸੁਣਿਆ ਹੈ।
ਰਾਜੇ, ਮਹਾਰਾਜੇ, ਗੁਰੂ ਅਵਤਾਰ ਇੱਕ ਤੋਂ ਵੱਧ ਜ਼ਨਾਨੀਆਂ ਰੱਖਦੇ ਰਹੇ ਹਨ।
ਪਰ ਕੁੜੀਆਂ ਘੱਟ ਗਈਆਂ। ਮਰਦ ਵੱਧ ਚੁੱਕੇ ਹਨ। ਕੀ ਬਣੇਗਾ? ਮਰਦ ਕੰਧਾ ਟੱਪਦੇ ਫਿਰਨਗੇ। ਕੁੱਖਾ ਵਿੱਚੋਂ ਬਚੀਆਂ ਕੁੜੀਆਂ ਸ਼ਰੇਆਮ ਆਜ਼ਾਦ ਹੋ ਕੇ,
ਮਰਦਾਂ ਨਾਲ ਐਸ਼ ਕਰਨਗੀਆਂ। ਇੱਕ
ਨਾਲੋਂ ਵੱਧ ਬਲੇ ਹਨ। ਪੜ੍ਹਾਇਆ ਲਿਖਿਆ ਜ਼ਮਾਨਾ ਆ ਗਿਆ ਹੈ। ਇਹ ਸਾਰਾ ਮਾਪਿਆ ਸਾਹਮਣੇ ਹੋਵੇਗਾ।
ਇੰਨਾ ਨੇ ਅਨਪੜ੍ਹਾਂ ਵਾਗ ਕਿਸੇ ਤੋਂ ਉਹਲਾਂ ਵੀ ਨਹੀਂ ਕਰਨਾ।
" ਫੱਤੋ ਦੇ ਯਾਰ ਬੜੇ
ਨੇ " ਗੀਤਕਾਰ ਨੂੰ ਨਵਾਂ ਨਾਮ ਰੱਖਣ ਦੀ ਲੋੜ ਕੀ ਸੀ? ਕਿਸੇ ਆਸ਼ਰਮ ਜਾਂ ਐਸੇ ਕੁੜੀਆਂ ਦੇ ਕਾਲਜ ਦੀ ਪ੍ਰੰਸੀਪਲ
ਦਾ ਨਾਮ ਲਿਖਦਾ। ਜੋ ਆਸ਼ਰਮ, ਕਾਲਜ ਮੰਤਰੀਆਂ ਨੂੰ ਕੁੜੀਆਂ ਸਪਲਾਈ ਕਰਦੇ ਹਨ। ਕੁੜੀਆਂ ਦੇ ਕਾਲਜ,
ਹੋਸਟਲ ਵਿੱਚ ਗਿਣਤੀ ਮਰਦ
ਹੁੰਦੇ ਹਨ। ਹੋਸਟਲਾਂ ਦੀਆਂ ਕੁੜੀਆਂ ਮਾਲੀਆਂ ਨਾਲ ਹੀ ਖੇਹ ਖਾਂਦੀਆਂ ਹਨ। ਦਰੋਪਤੀ ਜਾਂ ਕਿਸੇ
ਪ੍ਰਾਣੀ ਬੀਬੋ, ਸੀਬੋ ਲਿਖ ਦਿੰਦਾ।
ਜੋ ਜੇਠ ਦਿਉਰ ਕਿਸੇ ਦੀ ਬਰਾਤ ਨਹੀਂ ਚੜ੍ਹਨ ਦਿੰਦੀਆਂ ਸੀ। ਇੱਕ ਦੇ ਹੁੰਦੇ, ਕੋਈ ਦਰਾਣੀ ਜਠਾਣੀ ਘਰ ਵਿੱਚ ਨਹੀਂ ਆ ਸਕਦੀ ਸੀ।
ਕੁੜੀਆਂ ਤਾਂ ਕੁੱਖਾਂ ਵਿੱਚ ਮਾਰੀ ਜਾਂਦੇ ਹਨ। ਇਹੀ ਸਮਾਂ ਆਉਣ ਵਾਲਾ ਹੈ। ਪਤਾ ਨਹੀਂ ਲੱਗਿਆ
ਕਰਨਾ। ਆਸ ਗੁਆਂਢ ਵਿੱਚ ਕਿਹੜੇ ਦੀ ਬਹੂ ਹੈ? ਕੁੜੀਆਂ ਮਾਰਨ ਵਾਲਿਆਂ ਹਸਪਤਾਲਾਂ ਦਾ ਇਹ ਜੋ ਔਰਤਾਂ ਮਹੱਲਾ ਮੰਡਲੀਆਂ ਬਣਾਈ ਫਿਰਦੀਆਂ ਹਨ।
ਗਰਭਪਾਤ ਕਰਨ ਵਾਲੇ ਡਾਕਟਰਾਂ ਦਾ ਸਿਆਪਾ ਵੀ ਕਰਨ। ਕੁੜੀਆਂ ਸਪਲਾਈ ਕਰਨ ਵਾਲਿਆਂ, ਬਾਰਾਂ, ਪੱਬਾਂ, ਕੋਠਿਆਂ-ਚਕਲਿਆਂ,
ਪੈਲੇਸਾ ਜਿੱਥੇ ਕੁੜੀਆਂ ਅੱਧ
ਨੰਗੀਆਂ ਨੱਚਦੀਆਂ ਹਨ। ਹੋਰ ਸਮਾਜ ਦੇ ਗੰਦਗੀ ਵਾਲਿਆਂ ਨੂੰ ਮਹਿਲਾ ਮੰਡਲੀਆਂ ਕਿਉਂ ਨਹੀਂ ਘਿਰਾਊ
ਕਰਦੀਆਂ? ਇਹ ਆਪ ਵੀ ਉੱਪਰ
ਵਾਲੇ ਲੋਕਾਂ ਵਿਚੋਂ ਹਨ। ਜਾਂ ਦਲਜੀਤ ਸਿੰਘ ਦੁਸਾਂਝ ਹੀ ਸੁਨੱਖਾ ਕਰਕੇ ਪਸੰਦ ਆ ਗਿਆ। ਜੋ
ਮੁੜ-ਮੁੜ ਉਸੇ ਦੇ ਦਰ ਉੱਤੇ ਧਰਨਾ ਧਰਨ ਜਾਂਦੀਆਂ ਹਨ। ਦਲਜੀਤ ਸਿੰਘ ਦੁਸਾਂਝ ਆਪ ਤਾਂ ਕੁੜੀ ਨਹੀਂ
ਹੈ। ਬਈ ਯਾਰੀਆਂ ਲਗਾਉਂਦਾ ਫਿਰਦਾ ਹੈ। ਉਸ ਨੂੰ ਘੂਰ ਲਿਆ ਸਮਾਜ ਸੁਧਰ ਜਾਵੇਗਾ। ਉਹ ਤਾਂ ਸਮਾਜ ਦੀ ਫ਼ੋਟੋ ਕਾਪੀ ਦਿਖਾ ਰਿਹਾ ਹੈ। ਜੋ
ਹੁੰਦਾ ਹੈ। ਲਿਖਣਾ ਵੀ ਹੈ। ਗਾਉਣਾ ਵੀ ਹੈ। ਸਮਾਜ ਦੀਆਂ ਔਰਤਾਂ ਇਹ ਕਰ ਰਹੀਆਂ ਹਨ। ਇਹ ਨਹੀਂ ਹੋਰ
ਸਹੀਂ। ਐਸਾ ਸਮਾਂ ਆ ਗਿਆ ਹੈ। ਕਈ ਔਰਤਾਂ ਰਹਿੰਦੀਆਂ ਪਤੀ ਦੇ ਘਰ ਹਨ। ਅੱਖ ਕਿਸੇ ਹੋਰ ਮਰਦ ਉੱਤੇ
ਹੈ। ਇੱਕ ਨੇ ਅਖ਼ਬਾਰ ਵਿੱਚ ਕੱਢਿਆ, ਦੁਨੀਆ ਦੇ ਸਬ ਤੋਂ ਸੋਹਣੇ ਮਰਦ ਦਾ ਬੱਚਾ ਪੈਦਾ ਕਰਨਾ ਹੈ।
ਸਾਰੇ ਸੋਹਣੇ ਮਰਦ ਫ਼ੋਟੋ ਭੇਜਣ। ਉਸ ਨੇ ਜੋ ਸੋਹਣਾ ਮਰਦ ਚੁਣਿਆ ਉਸ ਦੇ ਬੱਚਾ ਹੀ ਨਹੀਂ ਹੋ ਸਕਦਾ
ਸੀ। ਸੋਚੋ ਕਿ ਉਸ ਨੇ ਹੋਰ ਕਿੰਨਿਆਂ ਨਾਲ ਟਰਾਈ ਕੀਤਾ ਹੋਣਾ ਹੈ? ਕਈਆਂ ਦਾ ਤਾਂ ਚਿਹਰਾ ਵੀ ਪੂਰਾ ਨਹੀਂ ਦਿਸਦਾ ਹੁੰਦਾ। ਐਸੀਆਂ
ਵੀ ਔਰਤਾਂ ਹਨ। ਕਾਲਜ ਸਮੇਂ ਹੋਰ ਯਾਰ ਸੀ। ਵਿਆਹ ਕਰਕੇ ਬੱਚੇ ਹੋਰ ਨਾਲ ਪੈਦਾ ਕੀਤੇ ਹਨ। ਬੱਚੇ
ਨੌਜਵਾਨ ਹੋ ਰਹੇ ਹਨ। ਆਪ ਕਿਸੇ ਹੋਰ ਨਾਲ ਘਰ ਛੱਡ ਕੇ ਚਲੀਆਂ ਗਈਆਂ ਹਨ। ਬੱਚੇ ਪਿਉ, ਦਾਦੀ-ਦਾਦਾ ਪਾਲ ਰਹੇ ਹਨ। ਕਈ ਐਸੀਆਂ ਸੱਪਣੀਆਂ ਹਨ।
ਸਕੀ ਭੈਣ, ਆਪਣੇ ਮਾਂ ਦੇ ਖ਼ਸਮ
ਵੀ ਖਾ ਜਾਂਦੀਆਂ ਹਨ। ਫੜੀਆਂ ਜਾਣ ਉੱਤੇ ਸਾਰਾ ਭਾਂਡਾ ਮਰਦ ਉੱਤੇ ਭੰਨ ਦਿੰਦੀਆਂ ਹਨ। ਪਿੰਡ ਦਾ ਸਕੂਲ
ਦੋ ਥਾਵਾਂ ਤੇ ਸੀ। ਸਾਰੇ ਮਾਸਟਰ ਸੀ। ਇੱਕ ਮਾਸਟਰਨੀ ਨਵੀਂ ਆਈ ਸੀ। ਜੋ ਕੁੱਝ ਦੇਖਿਆ, ਬਹੁਤ ਹੈਰਾਨੀ ਜਨਕ ਸੀ। ਸਬ ਬੱਚਿਆਂ ਨੂੰ ਪਤਾ ਸੀ। ਇਹ
ਇੱਕ ਦੂਜੇ ਨਾਲ ਛੇੜ-ਛਾੜ ਸਬ ਕਰਦੇ ਸਨ। ਬੱਚੇ ਕਿਸ ਨੂੰ ਦੱਸਦੇ? ਮਾਪਿਆਂ ਨੂੰ ਜਾਂ ਕਿਸੇ ਪਿੰਡ ਦੇ ਆਗ ਨੂੰ ਕੀ ੳਹ ਜ਼ਕੀਨ
ਕਰਦਾ? ਦਲਜੀਤ ਸਿੰਘ ਦੁਸਾਂਝ ਵਾਂਗੂ
ਬੱਚਿਆਂ ਦੇ ਮਾਸਟਰਾਂ ਤੇ ਘਰੋਂ ਜੁੱਤੀਆਂ ਪੈਣੀਆਂ ਸੀ। ਸਮਾਜ ਦੇ ਲੋਕਾਂ ਨੂੰ ਕੋਈ ਸੁਧਾਰ ਨਹੀਂ
ਸਕਦਾ। ਜਿਹਦੀ ਜਿਸ ਨਾਲ ਅੱਖ ਲੜਦੀ ਹੈ, ਤਾੜੀ ਵੱਜਦੀ ਹੈ।
ਬੱਜੀ ਜਾਵੇ। ਹੋਰ ਛੜਿਆ ਨੇ ਕੀਹਦੇ ਆਸਰੇ ਦਿਨ ਕੱਟਣੇ ਹਨ?
ਸ਼ਾਦੀ ਡਾਟ ਕਮ ਉੱਤੇ
ਪੰਜਾਬੀ ਔਰਤ 60 ਸਾਲਾਂ ਦੀ ਨੇ ਗਲ਼
ਵਿੱਚ ਚੁੰਨੀ ਪਾ ਕੇ, ਮੁੰਡਾ ਲੱਭਣ ਦੀ
ਐਂਡ ਲਾਈ। ਲਿਖਿਆ, " ਕਿਸੇ ਵੀ ਉਮਰ ਦਾ
ਮਰਦ ਹੋਵੇ। " 60 ਸਾਲਾਂ ਵਿੱਚ ਪੂਰੀ
ਨਹੀਂ ਪਈ। ਬੱਸ ਤਾਂ ਸਿਵਿਆਂ ਵਿੱਚ ਜਾ ਕੇ ਹੋਣੀ ਹੈ। ਐਸੀਆਂ ਹੀ ਬਿਚਾਰੀਆਂ ਮਹਿਲਾ ਮੰਡਲੀਆਂ ਕਾਮ
ਦੀਆਂ ਸਤਾਈਆਂ ਝੰਡੀਆਂ ਚੱਕੀ ਗਾਉਣ ਵਾਲਿਆਂ ਮਰਦਾਂ ਪਿੱਛੇ ਫਿਰਦੀਆਂ ਹਨ। ਆਪਣੇ ਜਾਣੀ ਇਹ ਸਾਰੀਆਂ
ਹੀ ਬਹੁਤ ਪਵਿੱਤਰ ਹਨ। ਪਤੀ ਵਰਤਾ ਕੋਈ ਹੀ ਹੋਵੇਗੀ। ਬਹੁਤੀਆਂ ਲੋਕਾਂ ਦੇ ਘਰ ਉਜਾੜਨ ਵਾਲੀਆ
ਹੁੰਦੀਆਂ ਹਨ। ਅੱਜ ਹੀ ਮੇਰੀ ਗੱਲ ਐਸੀ ਔਰਤ ਨਾਲ ਹੋਈ। ਜੋ ਜ਼ਿੰਦਗੀ ਤੋ ਬਹੁਤ ਉਦਾਸ ਸੀ। ਮੈਂ ਉਸ
ਨੂੰ ਕਿਹਾ, “ ਗੁਰਦੁਆਰਾ ਸਾਹਿਬ ਜਾਇਆ ਕਰ। ਮੱਥਾ ਟੇਕ ਕੇ, ਚਾਹੇ ਉਦੋਂ ਹੀ ਮੁੜ ਆਇਆ ਕਰ। " ਉਸ ਨੇ ਕਿਹਾ,
" ਉੱਥੇ ਜੋ ਔਰਤਾਂ ਹਰ ਰੋਜ਼
ਬੈਠੀਆਂ ਹੁੰਦੀਆਂ ਹਨ। ਇਸ ਤਰਾਂ ਝਾਕਦੀਆਂ ਹਨ। ਜਿਵੇਂ ਡਰਾਉਂਦੀਆਂ ਹਨ। " ਗੱਲ ਉਸ ਦੀ ਪੱਕੀ
ਸੀ। ਉਹ ਜੋ ਔਰਤਾਂ ਹਨ। ਲੱਗਦਾ ਹੈ, ਗੁਰਦੁਆਰਾ ਸਾਹਿਬ ਵਾਲਿਆਂ ਨੇ ਗੁੱਡੇ ਰੱਖੇ ਹਨ। ਆਪਣੇ ਆਪ
ਨੂੰ ਕੌਮ ਦੀਆਂ ਬਹੁਤ ਵੱਡੀਆਂ ਸੇਵਾਦਾਰ ਸਮਝਦੀਆਂ ਹਨ। ਸਾਰੀਆਂ ਦੀਆਂ ਸਾਰੀਆਂ ਦੇ ਪਤੀ ਜਿਉਂਦੇ
ਹਨ। ਛੱਡੀਆਂ ਹੋਈਆਂ, ਅਦਾਲਤਾਂ ਦੁਆਰਾ
ਤਲਾਕ ਸ਼ੁਦਾ ਹਨ। ਬਹੁਤ ਵਿਧਵਾ ਵੀ ਹਨ। ਘਰ ਵਿੱਚ ਇੰਨਾ ਦੀ ਕੋਈ ਪੁੱਤਰ ਨੂੰਹ ਸੁਣਦਾ ਨਹੀਂ ਹੈ।
ਇੰਨਾ ਨੇ ਸਮਾਜ ਸੁਧਾਰਨ ਦਾ ਬੀੜਾ ਚੱਕਿਆਂ ਹੈ। ਹਰ ਨਵੇਂ ਆਏ ਸਾਧ ਦੇ ਦਰਸ਼ਨ ਕਰਦੀਆਂ ਹਨ। ਮੈਂ ਉਸ
ਨੂੰ ਕਿਹਾ," ਤੂੰ ਠੀਕ ਕਹਿ ਰਹੀ
ਹੈ। ਜੇ ਤੈਨੂੰ ਉਹ ਗੁੰਡਿਆਂ ਵਾਂਗ ਲੱਗਦੀਆਂ ਹਨ। ਉਹ ਸਾਰੀਆਂ ਛੜੀਆਂ ਹਨ। ਆਪਣਾ ਸ਼ਿਕਾਰ ਭਾਲਦੀਆਂ
ਹਨ। ਉਨ੍ਹਾਂ ਦਾ ਕੋਈ ਜੀਅ ਲਗਾਉਣ ਵਾਲਾ ਨਹੀਂ ਹੈ। ਤੂੰ ਉਨ੍ਹਾਂ ਤੋਂ ਕੀ ਲੈਣਾ ਹੈ? ਉਨ੍ਹਾਂ ਵੱਲ ਝਾਕਿਆ ਨਾਂ ਕਰ। ਜਾਂ ਫਿਰ ਸਵੇਰੇ ਜਾ ਆਇਆ
ਕਰ। ਇਸ ਨਾਲ ਗੁਰੂ ਕੋਲੋਂ ਸ਼ਕਤੀ ਤੇ ਹੌਸਲਾ ਮਿਲਦਾ ਹੈ। ਬੰਦਾ ਹਾਰਦਾ ਨਹੀਂ ਹੈ। ਗੁਰੂ ਆਸ਼ਾਵਾਦੀ
ਬਣਾਉਂਦਾ ਹੈ। ਦਿਆਂ ਪੈਦਾ ਕਰਦਾ ਹੈ। ਬੰਦਾ ਡੋਲਦਾ ਨਹੀਂ ਹੈ। ਕਿਸੇ ਤੋਂ ਡਰਦਾ ਵੀ ਨਹੀਂ ਹੈ। ਜੀਵ
ਹੱਤਿਆ ਨਹੀਂ ਕਰਦਾ।"
Comments
Post a Comment