ਭਾਗ 44 ਆਪਦਾ ਰੱਬ ਛੇਤੀ ਤੋਂ ਛੇਤੀ ਮਨਾ ਲਵੋ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਬੰਦੇ ਜੀਵ ਦੁਖੀ ਹਨ। ਤਾਂਹੀ ਤਾਂ ਰੱਬ ਨੂੰ ਯਾਦ ਕਰਨਾ ਹੈ। ਦੁਖੀ ਲੋਕਾਂ ਤੇ ਤਰਸ ਕਰਕੇ, ਰੱਬ ਭਵਜਲ ਤਾਰ ਦਿੰਦਾ ਹੈ। ਜੇ ਉਸ ਅੱਗੇ ਤਰਲਾ ਕਰੀਏ। ਨਾਨਕ ਦੁਖੀਆ ਸਭੁ ਸੰਸਾਰੁ ॥ ਬਾਰੇ ਸੁਅਾਲ ਪਿਆਰੇ ਪਾਠਕ ਜੀ ਤੁਸੀਂ ਪੁੱਛਿਆ ਹੈ। ਬਹੁਤ ਖ਼ੁਸ਼ੀ ਹੋਈ ਤੁਹਾਨੂੰ ਬਾਣੀ ਯਾਦ ਹੈ। ਜੇ ਬਾਣੀ ਧਿਆਨ ਨਾਲ ਪੜ੍ਹੀ
ਹੁੰਦੀ। ਰੱਬ ਬਾਰੇ ਇਹ ਸੁਆਲ ਕਰਨ ਦੀ ਜ਼ਰੂਰਤ ਨਹੀਂ ਸੀ। ਇਹ ਲਈਨਾਂ ਪੜ੍ਹੋ, ਪਤਾ ਲੱਗ ਜਾਵੇਗਾ। ਨਾਨਕ ਜੀ ਨੇ, ਕੀਹਦੇ-ਕੀਹਦੇ ਲਈ ਕਿਉਂ ਕਿਹਾ ਹੈ?
ਸਲੋਕੁ ਮਃ ੧ ॥ ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥ ਨਾਨਕ ਜੀ ਲਿਖ ਰਹੇ ਹਨ, ਦੁਨੀਆਂ ਇਹ ਵੱਡੇ-ਵੱਡੇ ਰਾਜੇ ਰੋਏ ਹਨ। ਹਿੰਦੂ ਕੌਮ ਵਿਚੋਂ ਸਾਖੀਆਂ ਹਨ। ਗੋਤਮ ਰਿਸ਼ੀ ਨੇ ਹਜ਼ਾਰ ਭਗਾਂ ਦਾ ਡੰਨ ਦੇ ਕੇ ਇੰਦਰ ਨੂੰ ਰੁਆ ਦਿੱਤਾ।ਪਰਸ ਰਾਮੁ ਰੋਵੈ ਘਰਿ ਆਇਆ ॥ ਸ੍ਰੀ ਰਾਮ ਚੰਦਰ ਤੋਂ ਆਪਣਾ ਬਲ ਖੁਹਾ ਕੇ ਪਰਸ ਰਾਮ ਘਰ
ਆ ਕੇ ਰੋਇਆ। ਅਜੈ ਸੁ ਰੋਵੈ ਭੀਖਿਆ ਖਾਇ ॥ ਰਾਜਾ ਅਜੈ ਰੋਇਆ
ਜਦੋਂ ਉਸ ਨੂੰ ਲਿੱਦ ਦੀ ਭਿੱਖਿਆ ਖਾਣੀ ਪਈ। ਐਸੀ ਦਰਗਹ ਮਿਲੈ ਸਜਾਇ ॥ ਪ੍ਰਭੂ ਦੀ ਹਜ਼ੂਰੀ ਵਿਚੋਂ ਅਜਿਹੀ ਸਜ਼ਾ ਮਿਲਦੀ ਹੈ। ਰੋਵੈ ਰਾਮੁ ਨਿਕਾਲਾ ਭਇਆ ॥ ਜਦੋਂ ਰਾਮ ਜੀ
ਨੂੰ ਦੇਸ਼-ਨਿਕਾਲਾ ਮਿਲਿਆ। ਸੀਤਾ ਲਖਮਣੁ ਵਿਛੁੜਿ ਗਇਆ ॥ ਸੀਤਾ ਲਛਮਣ
ਵਿਛੋੜੇ ਤਾਂ ਰਾਮ ਜੀ ਰੋਏ। ਰੋਵੈ ਦਹਸਿਰੁ ਲੰਕ ਗਵਾਇ ॥ ਜਿਸ ਬੁੱਧੀ ਮਾਨ ਰਾਵਣ ਨੂੰ ਸਾਰੇ ਗ੍ਰੰਥਾਂ ਦਾ ਗਿਆਨ ਸੀ। ਉਹ ਲੰਕਾ ਗੁਆ ਕੇ ਰੋਇਆ। ਜਿਨਿ ਸੀਤਾ ਆਦੀ ਡਉਰੂ ਵਾਇ ॥ ਜਿਸ ਰਾਵਣ ਨੇ ਸਾਧੂ ਦੀ ਡੁਗਡਗੀ ਬਜਾ ਕੇ ਸੀਤਾ ਚੁਰਾ ਲਿਆਂਦੀ ਸੀ। ਰੋਵਹਿ ਪਾਂਡਵ ਭਏ ਮਜੂਰ ॥ ਪੰਜੇ ਪਾਂਡੋ ਜਦੋਂ ਵੈਰਾਟ ਰਾਜੇ ਦੇ ਮਜ਼ੂਰ ਬਣ ਕੇ ਰੋਏ। ਜਿਨ ਕੈ ਸੁਆਮੀ ਰਹਤ ਹਦੂਰਿ ॥ ਜਿਨ੍ਹਾਂ ਦਾ ਸ੍ਰੀ ਕ੍ਰਿਸ਼ਨ ਜੀ ਪੱਖ ਕਰਦੇ ਸਨ। ਰੋਵੈ ਜਨਮੇਜਾ ਖੁਇ ਗਇਆ ॥ ਰਾਜਾ ਜਨਮੇਜਾ ਰੋਇਆ ਉਹ ਖੁੰਝ ਗਿਆ, 18 ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ, ਪ੍ਰਾਸ਼ਚਿਤ ਵਾਸਤੇ ਮਹਾਂਭਾਰਤ ਸੁਣਿਆ, ਪਰ ਸ਼ੰਕਾ ਕੀਤਾ। ਏਕੀ ਕਾਰਣਿ ਪਾਪੀ ਭਇਆ ॥ ਇੱਕ ਗ਼ਲਤੀ ਦੇ
ਕਾਰਨ ਪਾਪੀ ਹੀ ਬਣਿਆ ਰਿਹਾ ਕੋੜ੍ਹ ਨਾ ਹਟਿਆ। ਰੋਵਹਿ ਸੇਖ ਮਸਾਇਕ ਪੀਰ ॥ ਸ਼ੇਖ਼ ਪੀਰ ਵੀ ਰੋਂਦੇ ਹਨ। ਅੰਤਿ ਕਾਲਿ ਮਤੁ ਲਾਗੈ ਭੀੜ ॥ ਅੰਤ ਦੇ ਸਮੇਂ
ਕੋਈ ਬਿਪਤਾ ਆ ਪਏ। ਰੋਵਹਿ ਰਾਜੇ ਕੰਨ ਪੜਾਇ ॥ ਭਰਥਰੀ ਗੋਪੀਚੰਦ ਰਾਜੇ ਸਾਧੂ ਜੋਗੀ ਕੰਨਾਂ ਵਿੱਚ ਮੂੰਦਰਾਂ ਪਾ ਕੇ ਦੁਖੀ ਹੋਏ ਰੋਏ। ਘਰਿ ਘਰਿ ਮਾਗਹਿ ਭੀਖਿਆ ਜਾਇ ॥ ਜਦੋਂ ਘਰ ਘਰ ਜਾ
ਕੇ ਭਿੱਖਿਆ ਮੰਗਦੇ ਹਨ। ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ ਸੂਮ ਧਨ ਇਕੱਠਾ
ਕਰਦੇ ਹਨ, ਜਦੋਂ ਉਹ ਧਨ ਲਾ ਜਾਂਦਾ ਹੈ, ਤਾਂ ਰੋਂਦੇ ਹਨ। ਪੰਡਿਤ ਰੋਵਹਿ ਗਿਆਨੁ ਗਵਾਇ ॥ ਗਿਆਨ ਦੀ ਥੁੜ ਦੇ
ਕਾਰਨ ਪੰਡਿਤ ਵੀ ਖ਼ੁਆਰ ਹੋ ਕੇ ਰੋਂਦੇ ਹਨ। ਬਾਲੀ ਰੋਵੈ ਨਾਹਿ ਭਤਾਰੁ ॥ ਇਸਤ੍ਰੀ ਰੋਂਦੀ ਹੈ ਜਦੋਂ ਸਿਰ ਤੇਪਤੀ ਨਾ ਰਹੇ। ਨਾਨਕ ਦੁਖੀਆ ਸਭੁ ਸੰਸਾਰੁ ॥ ਨਾਨਕ! ਸਾਰਾ ਜਗਤ
ਹੀ ਦੁਖੀ ਹੈ।ਮੰਨੇ ਨਾਉ ਸੋਈ
ਜਿਣਿ ਜਾਇ ॥ ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ, ਉਹ ਜ਼ਿੰਦਗੀ ਦੀ ਬਾਜ਼ੀ ਜਿੱਤ ਜਾਂਦਾ ਹੈ। ਅਉਰੀ ਕਰਮ ਨ ਲੇਖੈ ਲਾਇ ॥੧॥ ਰੱਬ ਨੂੰ ਯਾਦ ਕਰਨ ਤੋਂ ਬਿਨਾ ਕੋਈ ਹੋਰ ਕੰਮ ਜ਼ਿੰਦਗੀ ਦੀ ਬਾਜ਼ੀ ਜਿੱਤਣ
ਲਈ ਨਹੀਂ ਹੈ॥1॥{ਪੰਨਾ 953}
ਨਾਨਕ ਜੀ ਲਿਖ ਰਹੇ ਹਨ। ਦੁਨੀਆਂ ਸਾਰੀ ਦੁਖੀ ਹੈ। ਰੱਬ
ਦਾ ਨਾਮ ਲੈਣ ਵਾਲੇ ਜਿੱਤ ਜਾਂਦੇ ਹਨ। ਦੁਨੀਆਂ ਦਾ ਹੋਰ ਕੋਈ ਕੰਮ ਰੱਬ ਦੇ ਹਿਸਾਬ-ਕੰਮਾਂ ਵਿੱਚ
ਨਹੀਂ ਗਿਣਿਆਂ ਜਾਂਦਾ। ਨਾਨਕ ਜੀ ਸਬ ਧਰਮਾਂ, ਲੋਕਾਂ ਦੇ ਸਾਂਝੇ ਹਨ। ਉਨ੍ਹਾਂ ਨੇ ਹਰ ਤਰਾਂ ਦੇ ਮਨੁੱਖਾ ਦੀ ਗੱਲ ਕੀਤੀ ਹੈ। ਸਾਰੀਆਂ ਗੱਲਾਂ
ਲੋਕਾਂ ਤੇ ਰੱਬ ਬਾਰੇ ਕੀਤੀਆਂ ਹਨ। ਲੋਕਾਂ ਦੇ ਜੀਵਨ ਬਾਰੇ ਦੱਸ ਕੇ, ਅੰਤ ਵਿੱਚ ਹਰ ਬਾਰ ਇਹੀ ਲਿਖਦੇ ਹਨ। ਆਪ ਦਾ ਰੱਬ ਮਨ ਅੰਦਰੋਂ ਜਗਾ। ਜੋ ਤੇਰੇ ਤੇ ਹਰ ਕਿਸੇ
ਦੇ ਅੰਦਰ ਬੈਠਾ ਹੈ। ਸਿਰਫ਼ ਮੰਦਰਾਂ ਤੇ ਪੁਜਾਰੀਆਂ ਵਿੱਚ ਰੱਬ ਨਹੀਂ ਹੈ। ਕਿਸੇ ਬੰਦੇ ਦਾ ਦਿਲ
ਦੁਖੀ ਨਹੀਂ ਕਰਨਾ ਹੈ। ਜੋ ਸੱਚੀ ਕਿਰਤ ਕਰਦਾ ਹੈ। ਉਸ ਵਿੱਚ ਰੱਬ ਜਾਗ ਪਿਆ ਹੈ। ਉਹ ਆਪ ਰੱਬ ਹੈ।
ਉਸ ਨੂੰ ਮੇਰਾ ਵੀ ਸਿਰ ਝੁਕਦਾ ਹੈ। ਉਹ ਸ਼ੈਤਾਨ ਹੈ, ਜੋ ਲੋਕਾਂ ਦਾ ਹੱਕ ਖੋਂਹਦਾ ਹੈ। ਤਾਂਹੀ ਤਾਂ ਉਸ ਰੱਬ ਦੀ ਸ਼ਕਤੀ ਕਰਕੇ, ਅਸੀਂ ਬੋਲ-ਚੱਲ ਸਕਦੇ ਹਾਂ। ਉਹ ਮਰਦਾ ਨਹੀਂ ਹੈ। ਉਸ ਦਾ ਅੰਤ ਨਹੀਂ ਹੁੰਦਾ। ਉਹ ਰੱਬ ਸਾਡਾ
ਮਨ ਹੈ। ਮਨ ਨੂੰ ਕਿਸੇ ਨੇ ਦੇਖਿਆ ਨਹੀਂ ਹੈ। ਉਸ ਦਾ ਕੋਈ ਆਕਾਰ ਨਹੀਂ ਹੈ। ਰੰਗ ਨਹੀਂ ਹੈ। ਸਭ ਕੈ
ਮਧਿ ਸਗਲ ਤੇ ਉਦਾਸ ॥
ਦੁਨੀਆਂ ਦੇ ਝੂਠੇ ਕੰਮਾਂ, ਦੁੱਖਾਂ. ਮੁਸੀਬਤਾਂ ਨੂੰ ਭਜਾਉਣ ਤੇ ਖ਼ੁਸ਼ੀਆਂ ਸੁੱਖਾਂ
ਵਾਲੀ ਜ਼ਿੰਦਗੀ ਜਿਊਣ ਦਾ ਇੱਕੋ ਤਰੀਕਾ ਹੈ। ਆਪਦਾ ਰੱਬ ਛੇਤੀ ਤੋਂ ਛੇਤੀ ਮਨਾ ਲਵੋ। ਜਿਸ ਨੇ ਪੈਦਾ ਕੀਤਾ। ਉਹੀ ਹਰ ਵਸਤੂ, ਖ਼ੁਸ਼ੀਆਂ ਦੇ ਸਕਦਾ ਹੈ। ਕੋਈ ਪੰਡਤ ਸਾਧ ਹੱਥ ਦੇਖ ਕੇ, ਕਿਸਮਤ ਨਹੀਂ ਬਦਲ ਸਕਦਾ। ਜਿਸ ਰੱਬ ਨੂੰ ਦੁੱਖਾਂ. ਮੁਸੀਬਤਾਂ ਵਿੱਚ ਯਾਦ ਕਰਦੇ ਹਾਂ। ਜੇ ਉਸ
ਨੂੰ ਨਿੱਤ ਚੇਤੇ ਕਰੀਏ। ਕਦੇ ਦੁੱਖਾਂ. ਮੁਸੀਬਤਾਂ ਦਾ ਆਉਣਾ ਬਹੁਤ ਦੂਰ ਦੀ ਗੱਲ ਹੈ। ਮਹਿਸੂਸ ਵੀ
ਨਹੀਂ ਹੋਣਗੇ। ਜੋ ਵੀ ਜ਼ਿੰਦਗੀ ਵਿੱਚ ਵਾਪਰਦਾ ਹੈ। ਉਸ ਵਿੱਚ ਸਾਡੀ ਬਹੁਤ ਭਲਾਈ ਹੀ ਹੈ। ਜ਼ਿੰਦਗੀ
ਵਿੱਚ ਜੋ ਹੁੰਦਾ ਹੈ, ਚੰਗੇ ਲਈ ਹੁੰਦਾ ਹੈ। ਕਈ ਬਾਰ ਠੋਕਰ ਖਾ ਕੇ ਡਿੱਗਣ ਤੋਂ
ਬੱਚ ਜਾਂਦੇ ਹਾਂ। ਪੈਰ ਹੀ ਜ਼ਖ਼ਮੀ ਹੁੰਦਾ ਹੈ। ਮੂੰਹ ਮੱਥਾ ਫੁੱਟਣੋਂ ਬਚ ਜਾਂਦਾ ਹੈ। ਕਦੇ ਵੀ ਕਿਸੇ
ਬਾਰੇ ਬੁਰਾ ਨਾਂ ਸੋਚੀਏ। ਰੱਬ ਬਾਰੇ ਤਾਂ ਬਿਲਕੁਲ ਬੁਰਾ ਨਹੀਂ ਕਹਿਣਾ। ਕਿਉਂਕਿ ਹਰ ਜੀਵ-ਬੰਦਾ, ਔਰਤ, ਮੈਂ ਆਪ ਰੱਬ ਹਾਂ। ਲੋਕਾਂ ਤੇ ਆਪਣੇ ਆਪ ਨੂੰ ਜਾਣਦੀ
ਰੱਬ ਨੂੰ ਦੁਰਕਾਰਨ ਨਾਲ ਕੁੱਝ ਹੱਥ ਨਹੀਂ ਲੱਗਣਾ। ਰੱਬ ਨਾਲ ਯਾਰੀ ਪਾਉਣੀ ਪੈਣੀ ਹੈ। ਯਾਰ ਯਾਰ 'ਤੇ ਜਾਨ ਵਾਰਦੇ ਹਨ। ਪਿਆਰ ਨਾਲ ਜੋ ਚਾਹੋ ਯਾਰ ਤੋਂ ਲੈ ਲਵੋ। ਦੁਸ਼ਮਣੀ ਮਹਿੰਗੀ ਪੈਂਦੀ ਹੈ।
ਜੋ ਆਪਦੇ ਗੁਣ-ਔਗੁਣ ਆਪੇ ਲੱਭਣ ਲੱਗ ਜਾਂਦੇ ਹਨ। ਦੁਨੀਆਂ ਦੀ ਕੋਈ ਸ਼ਕਤੀ ਉਸ ਨੂੰ ਹਰਾ ਨਹੀਂ
ਸਕਦੀ। ਸਫਲਤਾ, ਉਸ ਦੇ ਪੈਰ ਚੁੰਮਦੀ ਹੈ। ਹਰ ਚੀਜ਼ ਸਾਨੂੰ ਆਪ ਨੂੰ
ਮਿਹਨਤ ਕਰਕੇ, ਹਾਸਲ ਕਰਨੀ ਪੈਣੀ ਹੈ। ਆਪੇ ਮੂੰਹ ਵਿੱਚ ਬੁਰਕੀ ਵੀ
ਨਹੀਂ ਪੈਂਦੀ।
Comments
Post a Comment