ਪਾਪਾ ਨੂੰ ਤਾਪ ਜ਼ੁਕਾਮ, ਯਾਦ ਨਾ ਆਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਭਾਰਤ ਵਿੱਚੋਂ ਪਾਪਾ ਵਿਦੇਸ਼ ਵਿੱਚ ਆਏ।
ਕਬੀਲਦਾਰੀ ਦਾ ਫ਼ਿਕਰ ਵੱਡ-ਵੱਡ ਖਾਏ।
ਕੈਨੇਡਾ, ਅਮਰੀਕਾ ਡਾਲਰ ਖ਼ੂਬ ਕਮਾਏ।
ਪਾਪਾ ਨੂੰ ਤਾਪ ਜ਼ੁਕਾਮ, ਯਾਦ ਨਾ ਆਏ।
ਦਿਨ ਰਾਤ ਇੱਕੋ, ਸੋਚ ਤਮਾਂ ਲੱਗੀ ਜਾਏ।
ਡਾਲਰ ਇਕੱਠੇ ਕਰਨ ਦੀ, ਸਕੀਮ ਬਣਾਏ।
ਨਿੱਕੇ ਬੱਚਿਆਂ ਨੂੰ ਦਾਦਾ ਦਾਦੀ, ਖਿਡਾਏ।
ਪਾਪਾ ਮੰਮੀ ਨੇ ਦੋ, ਤਿੰਨ ਘਰ ਨੇ ਬਣਾਏ।
ਧੀਆਂ ਪੁੱਤਰ ਅੱਜ ਦੇ, ਨਾਂ ਵਿਆਹ ਕਰਦੇ।
ਕਹਿਣ ਅਸੀਂ ਨਹੀਂ, ਪਾਪਾ ਮੰਮੀ ਬਣਦੇ।
ਪਾਪਾ ਮੰਮੀ ਬਣਨ ਦੇ ਹੈਡਕ ਨਹੀਂ ਲੈਂਦੇ।
ਬੱਚੇ ਪਾਲਨ ਦੇ ਕੰਮ ਧੰਦੇ ਨਹੀਂ ਵੱਸਦੇ।

Comments

Popular Posts