ਭਾਗ 4 ਖੁਸ਼ੀ ਦਾ ਦਿਨ ਹੈ, ਪਿੰਡ ਵਿੱਚ ਭੇਲੀ ਫੇਰਨੀ ਚਾਹੀਦੀ ਹੈ ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਰਾਤ ਨੂੰ ਗੁਰਜੋਤ ਨੇ ਸ਼ਰਾਬ ਪੀ ਲਈ ਸੀ। ਇਕੱਲਾ ਹੀ ਇੱਕ ਲਿਟਰ ਪੱਕੀ ਦੀ ਪੀ ਗਿਆ ਸੀ। ਉਸ ਨੂੰ ਦਾਰੂ ਚੜ੍ਹ ਗਈ ਸੀ। ਗੁਰਜੋਤ ਨੇ ਵਿੰਦਰ ਨੂੰ ਪੁੱਛਿਆ, " ਜੇ ਜੁਆਕ ਪਹਿਲਾਂ ਹੋ ਜਾਵੇ। ਬੱਚੇ ਦੇ ਨਾਲ, ਫੇਰੇ ਲੈਣੇ ਹੋਣ। ਕਿਵੇਂ ਲੈਂਦੇ ਹਨ? " ਵਿੰਦਰ ਨੇ ਕਿਹਾ, " ਆਪਣੀ ਜਾਤ ਵਿੱਚ, ਮੈਂ ਐਸਾ ਕੋਈ ਕੌਤਕ ਨਹੀਂ ਦੇਖਿਆ। ਬਗੈਰ ਵਿਆਹ ਤੋਂ ਜੁਆਕ ਹੋਣ ਵਾਲਾ ਹੋ ਜਾਵੇ। ਉਸ ਬੱਚੇ ਦੇ ਬਾਪ ਹੋਣ ਬਾਰੇ, ਮਰਦ ਮੰਨਦਾ ਹੀ ਨਹੀਂ ਹੈ। ਜੇ ਬੱਚਾ ਹੋ ਹੀ ਗਿਆ। ਜੇ ਮਰਦ ਆਪ ਬੱਚੇ ਨੂੰ ਚਹੁੰਦਾ ਹੈ, ਤਾਂ ਬੱਚਾ ਲੈ ਕੇ, ਤਿੱਤਰ-ਬਿੱਤਰ ਹੋ ਜਾਂਦਾ ਹੈ। ਔਰਤਾਂ ਹੋਰ ਬਥੇਰੀਆਂ ਮਿਲ ਜਾਂਦੀਆਂ ਹਨ। ਜੇ ਕਿਸੇ ਨੂੰ ਫੇਰੇ ਲੈਣ ਦੀ ਲੋੜ ਹੀ ਪੈ ਜਾਵੇ? ਬੱਚੇ ਦੀ ਮਾਂ ਫੇਰੇ ਲਵੇਗੀ, ਬੱਚੇ ਨੂੰ ਵਿਆਹ ਦਾ ਮੇਲ ਖਿਡਾਵੇਗਾ। ਨਾਲੇ ਦੁਹਰੀਆਂ ਵਧਾਈਆ ਦੇ ਕੇ ਜਾਂਣਗੇ। " ਗੁਰਜੋਤ ਨੇ ਕਿਹਾ, " ਤੂੰ ਤਿਆਰੀ ਕਰ ਲੈ। ਮੈਂ ਤੇਰੇ ਨਾਲ ਅੰਨਦ ਲੈਣੇ ਹਨ। ਕੀ ਤੂੰ ਮੇਰੇ ਨਾਲ ਰਜ਼ਾਮੰਦ ਹੈ? " ਵਿੰਦਰ ਨੇ ਕਿਹਾ, " ਤੂੰ ਕਿੰਨੀਆਂ ਨਾਲ ਵਿਆਹ ਕਰਾਉਣਾ ਹੈ? ਇੱਕ ਪਤਨੀ ਪਿੰਡ ਛੱਡੀ ਹੈ। ਕੋਮਲ ਨਾਲ ਵੈਨਕੁਵਰ ਵਿਚ ਫੇਰੇ ਕੱਚੇ-ਪੱਕੇ ਲੈ ਲਏ ਹਨ। ਜੈਸੀ ਨੂੰ ਮਗਰ ਲਾ ਲਿਆ ਹੈ। ਹਰਬੀਰ, ਬਬੀਤਾ, ਸ਼ਿਵਾਨੀ, ਬੱਬਲੀ ਦਾ ਕੀ ਕਰੇਗਾ? ਹੋਰ ਕਿੰਨੀਆਂ ਨੂੰ ਲਾਰੇ ਲਾਈ ਫਿਰਦਾਂ ਹੈ? ਮੈਂ ਐਸੇ ਮਰਦ ਨਾਲ ਵਿਆਹ ਨਹੀਂ ਕਰਾਂਉਣਾਂ, ਜੋ ਪਤਨੀਆਂ ਦੀ ਫੌਜ਼ ਇਕੱਠੀ ਕਰਦਾ ਫਿਰਦਾ ਹੈ। ਜਿਸ ਦਿਨ ਇਹ ਸਾਰੀਆਂ ਨੂੰ ਤੇਰੇ ਲੱਛਣ ਪਤਾ ਲੱਗ ਗਏ। ਤੇਰੀ ਬੋਟੀ-ਬੋਟੀ ਕਰ ਦੇਣੀਆਂ। ਆਪਸ ਵਿੱਚ ਵੀ ਜੂਡੋ=ਜੂਡੀ ਹੋਣ ਗਈਆਂ। "
ਗੁਰਜੋਤ ਨੇ ਵਿੰਦਰ ਨੂੰ ਕੋਈ ਸਫ਼ਾਈ ਨਹੀਂ ਦਿੱਤੀ। ਉਸ ਨੇ ਪਿੰਡ ਨੂੰ ਫੋਨ ਕਰ ਲਿਆ। ਫੋਨ ਗੁਰਜੋਤ ਦੀ ਵੱਹੁਟੀ ਨੇ ਚੱਕ ਲਿਆ ਸੀ। ਉਦਾ ਭਾਵੇਂ ਪਿੰਡ ਉਸ ਤੋਂ ਡਰਦਾ, ਸਾਹ ਊਚਾ ਨਾਂ ਲੈਂਦਾ ਹੋਵੇ। ਪਤਨੀ ਕੈਸੀ ਵੀ ਹੋਵੇ। ਉਸ ਤੋਂ ਸਾਰੇ ਮਰਦ ਡਰਦੇ ਹਨ। ਮਰਦ ਸ਼ੇਰ ਘਰੋਂ ਬਾਹਰ ਹੀ ਹੁੰਦੇ ਹਨ। ਘਰ ਦੇ ਅੰਦਰ ਪੈਰ ਧਰਦੇ ਹੀ ਚੂਹੇ ਵਾਂਗ, ਲੁੱਕਣ ਨੂੰ ਥਾਂ ਭਾਲਦੇ ਹਨ। ਡਰਨ ਦੇ ਕਈ ਕਾਰਨ ਹਨ। ਜੇ ਪਤੀ ਇੱਕ ਗੱਲ ਕਹਿੰਦਾ ਹੈ। ਪਤਨੀ ਦਸ ਜੁਆਬ ਦਿੰਦੀ ਹੈ। ਅੱਗਲੇ ਦੀ ਨਾਨੀ ਦਾਦੀ ਸਬ ਗਿੱਣ ਦਿੰਦੀ ਹੈ। ਕਈ ਹੁੰਦੇ ਹੀ ਗੁਰਜੋਤ ਵਰਗੇ ਹਨ। ਪਤਨੀ ਕੋਲ ਸਬੂਤ ਹੁੰਦੇ ਹਨ। ਕਈ ਪਤੀ, ਸੌਦੇ-ਪੱਤੇ ਪੂਰੇ ਨਹੀਂ ਲਿਉਂਦੇ। ਹੋਰ ਵੀ ਡਰ ਹੁੰਦਾ ਹੈ। ਕਿਤੇ ਕਿਸੇ ਨਵੀਂ ਚੀਜ਼ ਦੀ ਫਰਮਿਸ਼ ਨਾਂ ਕਰ ਦੇਵੇ। ਕਿਤੇ ਜੁਆਕ ਹੀ ਘਨੇੜਿਆਂ ਉਤੇ ਨਾ ਚਾੜ ਦੇਵੇ। ਪਤਨੀ ਦੇ ਮੂਡ ਦਾ ਵੀ ਪਤਾ ਨਹੀਂ ਹੁੰਦਾ। ਕਦੋਂ ਮੂਦਾ ਪਾ ਲਵੇ। ਖਾਂਣ-ਪੀਣ ਵਾਲੇ, ਆਮ ਹੌ ਲੋਕਾਂ ਤੇ ਘਰ ਵਾਲੀਆਂ ਤੋਂ ਕੁੱਟ ਖਾਂਦੇ ਹਨ।
ਗੁਰਜੋਤ ਪੀ ਕੇ, ਹਾਥੀ ਵਾਂਗ ਝੂਲ ਰਿਹਾ ਸੀ। ਬਲਵਾਨ ਬੱਣਿਆ ਹੋਇਆ ਸੀ। ਪਤਨੀ ਕੀ ਕਰਲੂਗੀ? ਉਹ ਸੱਤ ਸਮੁੰਦਰ ਪਾਰ ਬੈਠੀ ਹੈ। ਗੁਰੀ ਨੇ ਕਿਹਾ, " ਭਾਗਵਾਨੇ ਵਧਾਈਆਂ। " ਉਸ ਨੇ ਜੁਆਬ ਦਿੱਤਾ, " ਵਧਾਈਆਂ ਜੀ ਵਧਾਈਆਂ, ਨਿੱਕੀ ਦੇ ਪਾਪਾ। ਕਾਹਦੀਆਂ ਵਧਾਈਆਂ ਹਨ? ਕੀ ਕਨੇਡਾ ਦਾ ਠੱਪਾ ਲੱਗ ਗਿਆ ਹੈ? ਇਹ ਬਹੁਤ ਸੋਹਣਾਂ ਹੋ ਗਿਆ ਹੈ। " ਗੁਰਜੋਤ ਨੇ ਕਿਹਾ, " ਤੇਰੇ ਘਰ ਵਾਲੇ ਦੇ ਮੁੰਡਾ ਜੰਮਿਆ ਹੈ। ਤੂੰ ਸੁੱਤੀ ਪਈ ਗੱਲਾਂ ਕਰਦੀ ਹੈ। " ਉਸ ਦੀ ਪਤਨੀ ਨੇ ਕਿਹਾ, " ਘਰ ਮੁੰਡਾ ਹੋ ਗਿਆ। ਤੂੰ ਮੈਨੂੰ ਦੱਸ ਰਿਹਾਂ ਹੈ। ਮੇਰੇ ਪੁੱਤਰ ਕਿਵੇਂ ਹੋ ਗਿਆ? ਤੂੰ ਕਨੇਡਾ ਬੈਠਾ ਹੈ। ਤੂੰ ਪੀ ਕੇ ਜਬਲੀਆਂ ਮਾਰੀ ਜਾਂਦਾਂ ਹੈ। " ਗੁਰਜੋਤ ਨੇ ਕਿਹਾ, " ਤੂੰ ਕੁੜੀਆਂ ਹੀ ਜੰਮਣ ਜਾਂਣਦੀ ਹੈ। ਤੈਨੂੰ ਨਹੀਂ ਪਤਾ, ਮਰਦ ਕਿਸੇ ਹੋਰ ਔਰਤ ਨਾਲ, ਪੁੱਤ ਜੰਮ ਸਕਦਾ ਹੈ। ਮੁੰਡਾ ਤੇ ਉਸ ਦੀ ਮਾ, ਮੇਰੇ ਸਹਮਣੇ ਬੈਠੇ ਹਨ। " ਉਸ ਦੀ ਪਤਨੀ ਰੋਣ ਲੱਗ ਗਈ ਸੀ। ਫੋਨ ਗੁਰਜੋਤ ਦੀ ਮੰਮੀ ਨੇ, ਫੜ ਲਿਆ ਸੀ। ਉਸ ਨੇ ਪੁੱਛਿਆ," ਪੁੱਤ ਕੀ ਤੂੰ ਠੀਕ-ਠਾਕ ਹੈ? ਇਹ ਕਿਉਂ ਰੋਈ ਜਾਂਦੀ ਹੈ? " ਉਸ ਨੇ ਕਿਹਾ, " ਮੰਮੀ ਜ਼ਨਾਨੀਆਂ ਸੁਦੈਣਾਂ ਹੁੰਦੀਆਂ ਹਨ। ਇੰਨਾਂ ਨੂੰ ਪਤਾ ਹੀ ਨਹੀ ਹੈ। ਕਦੋਂ ਰੋਣਾਂ ਹੈ? ਕਦੋਂ ਹੱਸਣਾਂ ਹੈ? ਖੁਸ਼ੀ ਵਿੱਚ ਵੀ ਰੋਣ ਲੱਗ ਜਾਂਦੀਆਂ ਹਨ। ਖੁਸ਼ੀ ਦੀ ਗੱਲ ਹੈ। ਤੇਰਾ ਪੋਤਾ ਹੋਇਆ ਹੈ। ਪਿੰਡ ਵਿੱਚ ਲੱਡੂ ਵੰਡੋ। " ਗੁਰਜੋਤ ਦੀ ਮੰਮੀ ਨੇ ਕਿਹਾ, " ਪੁੱਤ ਤੂੰ ਦੂਜਾ ਵਿਆਹ ਕਰਾ ਲਿਆ ਹੈ। ਮਾਂ ਨੂੰ ਦੱਸਿਆ ਹੀ ਨਹੀਂ ਹੈ। ਮੇਰੇ ਦੋ-ਦੋ ਨੂੰਹਾਂ ਹੋ ਗਈਆਂ ਹਨ। ਵੇ ਕਿਹੋ ਜਿਹੀ ਮੇਰੀ ਨੂੰਹ ਹੈ? ਕੀ ਗੋਰੀ ਹੈ? ਗੁਰਜੋਤ ਨੇ ਕਿਹਾ, " ਗੋਰੀਆਂ, ਕਾਲੀਆਂ ਤਾਂ ਮੇਰੇ ਪਿੱਛੇ-ਪਿੱਛੇ ਫਿਰਦੀਆਂ ਹਨ। ਪੰਜਾਬਣਾਂ ਹੀ ਨਹੀਂ ਮੁੱਕਦੀਆਂ। ਇਹ ਫੇਸਬੁੱਕ ਉਤੇ ਲੱਭੀ ਸੀ। ਤੈਨੂੰ ਕੀ ਪਤਾ ਫੇਸਬੁੱਕ ਕੀ ਹੁੰਦੀ ਹੈ? ਤੂੰ ਇੰਨਾਂ ਹੀ ਸਮਝ ਲੈ। ਕੰਪਿਊਟਰ ਵਿੱਚੋਂ, ਬਹੁਤ ਸੋਹਣੀਆਂ ਫੋਟੋਆਂ ਦੇਖ ਕੇ, ਵਿਚੋਂ ਛਾਂਟੀ ਸੀ। "ਗੁਰਜੋਤ ਦੀ ਮੰਮੀ ਕਹਿੰਦੀ, " ਜੇ ਕੋਈ ਇਧਰੋਂ ਆਉਂਦਾ ਹੈ। ਮੁੰਡਾ ਮੇਰੇ ਕੋਲ ਭੇਜਦੇ। ਮੈਂ ਆਪਦੇ ਵਾਰਸ ਨੂੰ ਆਪੇ ਪਾਲ ਲਵਾਂਗੀ। ਕਨੇਡਾਂ ਦੀਆਂ ਉਤੇ ਜ਼ਕੀਨ ਨਹੀਂ ਕਰੀਦਾ। ਮੁੰਡਾ ਲੈ ਕੇ, ਕਿਸੇ ਹੋਰ ਨਾਲ ਚਲੀ ਜਾਵੇ। "
ਵਿੰਦਰ ਨੇ ਕਿਹਾ, " ਮਾਂ ਨੂੰ ਦੱਸ ਦੇਣਾਂ ਸੀ। ਨੂੰਹਾਂ ਬਥੇਰੀਆਂ ਹਨ। ਜਿਧਰ ਨੂੰ ਟਰੱਕ ਦਾ ਰੂਟ ਹੁੰਦਾ ਹੈ। ਨੂੰਹਾਂ ਦਾ ਚਾਹੇ ਟਰੱਕ ਭਰ ਲਈਏ। ਘਰ ਖੇਤ ਵਿੱਚ ਹੀ ਘਰ ਪਾ ਲਵੋ। ਹੁਣ ਅੰਦਰ ਬਾਹਰ ਸਾਰੇ, ਨੂੰਹਾਂ ਤੇ ਜੁਆਕ ਹੀ ਦਿਸਣਗੇ। ਅੰਨ, ਭਾਵੇ ਘਰੋ ਨਾਂ ਲੱਭੇ। ਘਰ ਵਾਲਿਆ ਨੂੰ ਇਹ ਵੀ ਦੱਸ ਦੇ ਹੋਰ ਵੀ ਖੁਸ਼-ਖ਼ਬਰੀਆਂ ਆਉਣ ਵਾਲੀਆਂ ਹਨ। ਹਰਵੀਰ, ਬਬਲੀ, ਕੋਮਲ ਸਾਰੀਆਂ ਹੀ ਸੁਖ ਨਾਲ ਬੱਚਿਆਂ ਦੀਆਂ ਮਾਵਾਂ ਬੱਣਨ ਵਾਲੀਆਂ ਹਨ। ਮੈਂ ਜਣੇਪਾ ਕੱਟਾਉਂਦਾ ਫਿਰਦਾ ਹਾਂ। ਅਜੇ ਪਹਿਲੀ ਦੀ ਦੇਖ਼-ਭਾਲ ਕਰ ਰਿਹਾਂ ਹਾਂ। " ਫੋਨ ਸੁਣ ਕੇ, ਗੁਰਜੋਤ ਦੀ ਵੱਹੁਟੀ, ਝੋਲੇ ਵਿੱਚ ਕੱਪੜੇ ਪਾਈ ਖੜ੍ਹੀ ਸੀ। ਉਸ ਨੇ ਕਿਹਾ, " ਮੈਂ ਚੱਲੀ ਆਪਦੇ ਪੇਕਿਆਂ ਨੂੰ, ਮੇਰੀ ਹੁਣ ਇਥੇ ਕੀ ਜਰੂਰਤ ਹੈ? ਗੁਰਜੋਤ ਨੇ, ਮੁੰਡਾ ਕਿਸੇ ਹੋਰ ਔਰਤ ਨਾਲ ਜੰਮ ਲਿਆ ਹੈ। ਮੈ ਪਿੰਡ ਬੈਠੀ, ਉਸ ਦਾ ਰਾਹ ਉਡੀਕਦੀ ਹਾਂ। ਉਹ ਕਮਾਂਈ ਕਰਨ ਗਿਆ ਹੈ ਜਾਂ ਮੁੰਡੇ ਜੰਮਣ। ਉਸ ਦੀਆਂ ਆਦਤਾਂ, ਹੋਰ ਵੀ ਬਿਗੜ ਗਈਆਂ ਹਨ। ਇਥੇ ਤਾਂ ਔਰਤਾਂ ਪਿਛੇ ਫਿਰਦਾ ਸੀ। ਕਨੇਡਾ ਵਿੱਚ ਬੱਚੇ ਵੀ ਜੰਮਣ ਲੱਗ ਗਿਆ ਹੈ। " ਗੁਰਜੋਤ ਦੀ ਮੰਮੀ ਕਹਿੰਦੀ, " ਤੂੰ ਕਿਥੇ ਚੱਲੀ ਹੈ? ਘਰ ਦਾ ਕੰਮ ਕੌਣ ਕਰੇਗਾ। ਬੱਗ ਡੰਗਰਾਂ ਦਾ ਖੜ੍ਹਾ ਹੈ। ਇੰਨਾਂ ਨੂੰ ਪੱਠੇ ਕਿਹਨੇ ਪੌਣੇ ਹਨ? ਜੇ ਤੈਨੂੰ ਸੰਭਾਲਣ ਜੋਗੇ ਹੁੰਦੇ। ਤੈਨੂੰ ਤੋਰਦੇ ਹੀ ਕਿਉਂ? ਰੋਟੀ ਦੋ ਵੇਲੇ ਚੱਜ ਨਾਲ, ਤੇਰੇ ਪੇਕਿਆਂ ਦੇ ਪੱਕਦੀ ਨਹੀਂ ਹੈ। " ਗੁਰਜੋਤ ਦੀ ਵੱਹੁਟੀ ਨੇ ਕਿਹਾ, " ਖ਼ਬਰਦਾਰ, ਜੇ ਮੇਰੇ ਮਾਪਿਆਂ ਬਾਰੇ ਕੁੱਝ ਕਿਹਾ ਹੈ। ਤੂੰ ਮੈਨੂੰ ਜਾਂਣਦੀ ਨਹੀਂ ਹੈ। ਮੈਂ ਕਿਹੜੇ ਖਾਂਨਦਾਨ ਵਿਚੋਂ ਹਾਂ? ਤੇਰੇ ਪੁੱਤ ਦੇ ਆਉਣ ਤੋਂ ਪਹਿਲਾਂ ਹੀ, ਤੈਨੂੰ ਅੰਦਰੇ ਦੱਬ ਕੇ, ਕਿਸੇ ਨੂੰ ਸੂਹ ਨਹੀਂ ਲੱਗਣ ਦੇਣੀ। " ਗੁਰਜੋਤ ਦੀ ਮੰਮੀ ਪਿੱਟਣ ਲੱਗ ਗਈ ਸੀ। ਉਸ ਨੇ ਕਿਹਾ, " ਹਾਏ ਵੇ ਲੋਕੋ, ਬਹੂ ਕੱਲ ਮੇਰੇ ਘਰ ਵਿੱਚ ਇਹ ਆਈ ਹੈ। ਅੱਜ ਮੈਨੂੰ ਅੱਖੀ ਦੇਖਣਾਂ ਨਹੀਂ ਚਹੁੰਦੀ। ਮੈਨੂੰ ਇਹ ਕਾਲੇ ਮੂੰਹ ਵਾਲੀ ਤੋਂ ਬਚਾਉ। " ਉਸ ਦੀਆਂ ਬੋਲ-ਬੋਲ ਕੇ, ਰਗਾ ਬੈਠ ਗਈਆਂ ਸਨ। ਗੁਰਜੋਤ ਦੀ ਵੱਹੁਟੀ ਨੇ, ਉਸ ਨੂੰ ਪਾਣੀ ਦਾ ਗਿਲਾਸ ਲਿਆ ਕੇ ਦੇ ਦਿੱਤਾ। ਉਸ ਨੂੰ ਪੁੱਛਿਆ, " ਬੋਲਦੀ ਦਾ ਸਿਰ ਦੁੱਖਣ ਲੱਗ ਗਿਆ ਹੋਣਾ ਹੈ। ਮੰਮੀ ਜੀ ਚਾਹ ਦੀ ਘੁੱਟ ਬੱਣਾ ਕੇ ਦੇਵਾਂ। ਮੈਂ ਵੀ ਚਾਹ ਪੀਣੀ ਹੈ। ਮੇਰਾ ਸੱਚੀ ਸਿਰ ਦੁੱਖਣ ਲੱਗ ਗਿਆ ਹੈ। " ਗੁਰਜੋਤ ਦੀ ਮੰਮੀ ਨੂੰ, ਅਜੇ ਵੀ ਗੁੱਸਾ ਠਾਠਾ ਮਾਰ ਰਿਹਾ ਸੀ। ਉਸ ਨੇ ਕਿਹਾ, " ਰਹਿੱਣ ਦੇ ਰਕਾਨੇ, ਚਾਹ ਵਿੱਚ ਜ਼ਹਿਰ ਪਾ ਕੇ ਦੇ ਦੇਵੇਗੀ। " ਗੁਰਜੋਤ ਦੀ ਵੱਹੁਟੀ ਬੋਲੀ, " ਮੰਮੀ ਜੀ ਅੱਜ ਤੇਰੇ ਲਈ ਖੁਸ਼ੀ ਦਾ ਦਿਨ ਹੈ, ਪਿੰਡ ਵਿੱਚ ਭੇਲੀ ਫੇਰਨੀ ਚਾਹੀਦੀ ਹੈ। ਪਤਾਸੇ ਤੁਸੀਂ ਖ੍ਰੀਦ ਲਵੋਂਗੇ। ਜਾਂ ਮੈਂ ਆਪਦੇ ਡੈਡੀ ਨੂੰ ਕਹਾਂ। " ਗੁਰਜੋਤ ਦੀ ਮੰਮੀ ਦਾ ਰੋਂਣਾਂ-ਪਿੱਟਣਾਂ ਇੱਕ ਦਮ ਬੰਦ ਹੋ ਗਿਆ ਸੀ। ਉਸ ਨੇ ਕਿਹਾ, " ਇਹ ਕੀਤੀ ਕੰਮ ਦੀ ਗੱਲ। ਚੰਗੇ ਪਤਾਸੇ ਮਗਾ ਲੈ। ਆਪਣਾ ਪਿੰਡ ਬਹੁਤ ਵੱਡਾ ਹੈ। " ਗੁਰਜੋਤ ਦੀ ਵੱਹੁਟੀ ਨੇ ਕਿਹਾ, " ਲੋਕ ਪਤਾਸੇ ਫੜ ਕੇ ਮੁੰਡਾ ਦੇਖਣ ਆਉਗੇ। ਕੀ ਜੁਆਬ ਦੇਵੇਗੀ। " ਮੰਮੀ ਨੇ ਕਿਹਾ, " ਕਹੂਗੀ, ਗੁਰਜੋਤ ਨੇ ਗੋਰੀ ਨਾਲ ਵਿਆਹ ਕਰਾਇਆ ਹੈ। ਮੁੰਡਾ ਆਪਦੇ ਮਾਂ-ਬਾਪ ਕੋਲ ਹੈ। ਤੁਸੀਂ ਸ਼ਗਨ ਫੜਾ ਜਾਵੋ। " ਮੰਮੀ ਵਿਹੜੇ ਵੱਲ, ਕੰਮੀਆਂ ਦੇ ਘਰਾਂ ਵੱਲ ਚੱਲੀ ਗਈ ਸੀ। ਜੋ ਮੁੰਡਾ ਹੋਏ ਦੇ ਸੇਹਰੇ ਦਰਾਂ ਅੱਗੇ ਬੰਨਦੇ ਹਨ। ਉਸ ਨੇ ਸੇਹਰੇ ਬੰਨਣ ਵਾਲੇ ਨੂੰ ਕਿਹਾ, " ਸਰੀਂ ਦੇ ਵਿੱਚ ਨੇਬੂਆਂ ਦੇ ਨਾਲ ਲਾਲ ਮਿਰਚਾਂ ਵੀ ਟੰਗਣੀਆਂ ਹਨ। ਮੁੰਡੇ ਨੂੰ ਕਿਤੇ, ਕੋਈ ਨਜ਼ਰ ਹੀ ਨਾਂ ਲਾ ਦੇਵੇ। " ਉਹ ਬੰਦਾ, ਰੱਸੀ ਵਿੱਚ ਬੰਨ ਕੇ, ਹਰਿਆਲੀ ਦੀ ਲੜੀ ਗੁਰਜੋਤ ਕੇ, ਦਰਾਂ ਮੂਹਰੇ ਬੰਨ ਗਿਆ ਸੀ। ਉਸ ਵਿੱਚ ਨੇਬੂ ਦੇ ਨਾਲ ਲਾਲ ਮਿਰਚਾਂ ਵੀ ਲੱਟਕ ਰਹੀਆਂ ਸਨ।

Comments
Post a Comment