ਭਾਗ 27 ਬੰਦੇ ਨੂੰ ਮਾੜੇ ਕੰਮਾਂ, ਡਰ ਤੋਂ ਬਚਾਉਣ ਵਾਲਾ ਅਨੰਦ ਖ਼ੁਸ਼ੀਆਂ ਦਾ ਸੋਮਾ
ਪ੍ਰਮਾਤਮਾ ਹੈ ਨੀਚਹ ਊਚ ਕਰੈ ਗੋਬਿੰਦੁ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
11/06/2013. 296
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ
ਜੋਟੀ-ਦੋਸਤੀ-ਇੱਕ-ਮਿਕ ਹਨ। ਇੱਕ ਤਾਕਤ ਹੈ। ਪਾਣੀ, ਧਰਤੀ, ਆਕਾਸ਼ ਹਰ ਥਾਂ ਉੱਤੇ, ਭਗਵਾਨ ਜੀ ਦੁਨੀਆ ਨੂੰ ਬਣਾਉਣ, ਚਲਾਉਣ ਵਾਲੇ ਸਿਰਜਣਹਾਰ, ਤੂੰ ਸੰਪੂਰਨ ਹਾਜ਼ਰ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੂੰ ਆਪ ਹੀ ਇੱਕੋ-ਇੱਕ, ਬੇਅੰਤ ਤਰਾਂ ਦੇ ਆਕਾਰਾਂ, ਜੀਵਾਂ, ਕਣ-ਕਣ, ਪੱਤੇ-ਪੱਤੇ ਵਿੱਚ ਹੈ।
ਪੂਰੇ ਚੰਦ ਪੂਰਨਮਾਸ਼ੀ ਤੋਂ ਅਗਲੇ, ਪਹਿਲੇ ਦਿਨ ਤੋਂ ਇੱਕੋ-ਇੱਕ ਪ੍ਰਮਾਤਮਾ ਦਾ ਧਿਆਨ ਧਰ ਕੇ, ਯਾਦ ਕਰਕੇ ਸਿਰ ਝੁਕਾਉਂਦਾ ਹਾਂ। ਰੱਬ, ਗੋਬਿੰਦ, ਪਿਆਰੇ ਪਾਲਨ ਵਾਲੇ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ
ਕਰੀਏ। ਉਸ ਹਰੀ ਪ੍ਰਮਾਤਮਾ ਦਾ ਆਸਰਾ ਲਿਆ ਹੈ। ਉਸ ਦੀ ਓਟ ਤੱਕ ਕੇ, ਜਿਉਂਦੇ ਹਾਂ। ਜਿਸ ਰੱਬ ਦੀ ਉਮੀਦ ਤੱਕ ਕੇ, ਮੁਕਤੀ ਤੇ ਖ਼ੁਸ਼ੀ ਮਿਲਦੀ ਹੈ। ਸਾਰੇ ਕੰਮ ਹੁੰਦੇ ਹਨ। ਚਾਰੇ ਪਾਸੇ, ਦਸੀਂ ਪਾਸੀਂ ਘੁੰਮ ਕੇ ਦੇਖ ਲਿਆ ਹੈ। ਰੱਬ ਤੋਂ ਬਗੈਰ ਹੋਰ ਕੋਈ ਨਹੀਂ ਹੈ। ਬੇਦ, ਪੁਰਾਣ, ਸਿਮ੍ਰਿਤੀਆਂ ਨੂੰ ਸੁਣ ਕੇ ਸੋਚ ਲਈਏ। ਬੰਦੇ ਨੂੰ ਮਾੜੇ
ਕੰਮਾਂ ਵਿੱਚ ਫਸੇ ਹੋਏ ਨੂੰ ਡਰ ਤੋਂ ਬਚਾਉਣ ਵਾਲਾ ਅਨੰਦ ਖ਼ੁਸ਼ੀਆਂ ਦਾ ਸੋਮਾ ਪ੍ਰਮਾਤਮਾ ਹੈ। ਭਗਵਾਨ
ਹੀ ਜੀਵਾਂ ਵਿੱਚ ਹੋ ਕੇ ਭੁਗਤਣ ਵਾਲਾ ਹੈ। ਸਬ ਨੂੰ ਦਾਨ ਦੇਣ ਵਾਲਾ ਵੀ ਰੱਬ ਹੀ ਹੈ। ਉਸ ਬਗੈਰ
ਹੋਰ ਕੋਈ ਨਹੀਂ ਹੈ।
ਬੰਦੇ ਜੋ ਵੀ ਮੰਗੇਗਾ, ਉਹੀ ਮਿਲ ਜਾਵੇਗਾ। ਸਤਿਗੁਰ ਨਾਨਕ ਜੀ ਦੇ ਕੰਮਾਂ ਦੀ ਪ੍ਰਸੰਸਾ ਕਰੀ ਚੱਲੀਏ। ਪ੍ਰਮਾਤਮਾ ਗੋਬਿੰਦ
ਦੇ ਗੁਣਾਂ ਦੀ ਪ੍ਰਸੰਸਾ, ਹਰ ਰੋਜ਼ ਕਰੀ ਚੱਲੀਏ। ਇੱਕੋ-ਇੱਕ ਪ੍ਰਮਾਤਮਾ ਨੂੰ ਬੇਅੰਤ ਬਾਰ ਯਾਦ ਕਰਕੇ ਸਿਰ ਝੁਕਾਈਏ। ਪ੍ਰਭ ਹਰੀ ਦਾ
ਆਸਰਾ ਲਈਏ। ਉਸ ਰੱਬ ਦੇ ਚਰਨੀ ਪੈ ਜਾਈਏ। ਸਤਿਗੁਰ ਨਾਨਕ ਰੱਬ ਦੇ ਪਿਆਰੇ ਭਗਤਾਂ ਸਾਧਾਂ ਨਾਲ ਰਲ-ਮਿਲ ਕੇ, ਮਨ ਦੇ ਵਹਿਮ ਮੁੱਕ ਜਾਂਦੇ ਹਨ। ਦੂਜਿਆਂ ਵਿਕਾਰ ਦੁਨੀਆਂ ਦੇ ਕੰਮਾਂ ਨਾਲ ਮੋਹ ਮੁੱਕ ਜਾਂਦਾ ਹੈ। ਹਰ ਰੋਜ਼ ਆਪਣੇ ਔਗੁਣ ਛੱਡੀ
ਚੱਲ, ਪੂਰਨਮਾਸ਼ੀ ਤੋਂ ਦੂਜੇ, ਦੂਜ ਵਾਲੇ ਦਿਨ ਮਾੜੀ ਬੁੱਧੀ ਨਾਲ ਸੋਚਣਾ ਛੱਡੀਏ। ਸਤਿਗੁਰ ਜੀ ਦੀ ਚਾਕਰੀ ਬਾਣੀ ਬਿਚਾਰ ਕੇ
ਹਰ ਰੋਜ਼ ਕਰੀਏ। ਰੱਬ ਦਾ ਕੀਮਤੀ ਨਾਮ ਰਤਨ ਸਰੀਰ ਤੇ ਹਿਰਦੇ ਵਿੱਚ ਰਹਿੰਦਾ ਹੈ। ਸਰੀਰਕ ਸ਼ਕਤੀਆਂ, ਕਾਮ ਗ਼ੁੱਸੇ, ਲਾਲਚ ਨੂੰ ਮਾਰ ਦਿੰਦਾ ਹੈ। ਸਾਰੇ ਨਿਰਾਸ਼ਾ ਵਾਲੇ
ਬਿਚਾਰ ਮਰ ਗਏ ਹਨ। ਚੰਗਾ ਜਿਊਣ ਦਾ ਢੰਗ ਆ ਗਿਆ ਹੈ। ਸਾਰੇ ਮਨ ਦੇ ਝਗੜੇ ਮੁੱਕ ਗਏ ਹਨ। ਆਪਦੇ ਮਨ
ਵਿੱਚ ਪ੍ਰਮਾਤਮਾ ਨੂੰ ਯਾਦ ਕਰਕੇ ਰੱਬ ਦੀ ਭਗਤੀ ਕੀਤੀ ਜਾਂਦੀ ਹੈ, ਤਾਂ ਉਸ ਬੰਦੇ ਨੂੰ ਫ਼ਾਇਦਾ ਹੁੰਦਾ ਹੈ। ਸਾਰੇ ਘਾਟੇ ਮੁੱਕ
ਜਾਂਦੇ ਹਨ। ਰੱਬ ਦੇ ਮਹਿਲ ਵਿੱਚ ਇੱਜ਼ਤ ਮਿਲਦੀ ਹੈ। ਜੋ ਪ੍ਰਭੂ ਦਾ ਨਾਮ ਰੱਬ-ਰੱਬ ਕਰਕੇ ਇਕੱਠਾ
ਕਰਦੇ ਹਨ। ਉਹ ਸੱਚੇ ਰੱਬ ਵਾਲੇ ਸ਼ਾਹੂਕਾਰ, ਭਾਗਾਂ ਵਾਲੇ ਬਣ ਜਾਂਦੇ ਹਨ। ਉੱਠਦਿਆਂ ਬਹਿੰਦਿਆਂ ਪ੍ਰਭੂ ਨੂੰ ਯਾਦ ਕਰੀਏ। ਰੱਬ ਦੇ ਭਗਤਾਂ
ਦੇ ਨਾਲ ਲੱਗ ਕੇ, ਰੱਬ ਦੀ ਪਿਆਰ ਪ੍ਰਸੰਸਾ ਕਰੀਏ। ਸਤਿਗੁਰ ਨਾਨਕ ਜੀ
ਲਿਖਦੇ ਹਨ। ਐਸੇ ਬੰਦਿਆਂ ਦੀ ਮਾੜੇ ਬਿਚਾਰਾਂ ਵਾਲੀ ਮਤ ਮਰ ਗਈ ਹੈ। ਗੁਣਾਂ ਤੇ ਗਿਆਨ ਵਾਲਾ ਭਗਵਾਨ ਮਨ ਵਿੱਚ ਜਾਗ ਗਿਆ ਹੈ
Comments
Post a Comment