ਭਾਗ 2 ਸਾਰਾ ਕੈਨੇਡਾ ਹੜ੍ਹ ਦੇ ਘੇਰੇ ਵਿੱਚ ਆਉਣ ਵਾਲਾ ਸੀ ਜ਼ਿੰਦਗੀ ਐਸੀ ਵੀ ਹੈ
ਪ੍ਰਧਾਨ ਮੰਤਰੀ ਸਟੀਫਨ ਹਰਪਰ ਨੇ ਤੁਰ ਕੇ, ਹੈਲੀਕਾਪਟਰ ਵਿੱਚ ਪੂਰੇ ਹੜ੍ਹ ਵਾਲੇ ਸ਼ਹਿਰਾਂ ਨੂੰ ਦੇਖਿਆ
ਰੱਬ ਰਾਖਾ ਹੀ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਸਾਰਾ ਹਫ਼ਤਾ ਹੈਵੀ ਰੇਨ ਪੈਣੀ ਹੈ। ਹੋਰ ਪਾਣੀ ਬਹੁਤ ਤੇਜ਼ ਆ ਰਿਹਾ ਹੈ। ਬੰਨ੍ਹ ਖੌਲਣ ਲੱਗੇ ਹਨ। ਘਰ ਹੀ ਹਾਂ। ਹੜ੍ਹ ਮੇਰੇ ਘਰ ਤੋਂ 10 ਕਿ ਮੀਟਰ ਦੀ ਦੂਰੀ ਤੱਕ ਆ ਗਿਆ ਹੈ। ਪਾਣੀ ਦੀ 100 ਕਿੱਲੋਮੀਟਰ ਦੀ ਸਪੀਡ ਹੈ। 10 ਮਿੰਟ ਦਾ ਰਸਤਾ ਹੈ। ਐਡੀ ਸਪੀਡ ਨਾਲ ਪਾਣੀ ਆ ਰਿਹਾ ਹੈ। ਜੇ ਕੋਈ ਬੰਨ੍ਹ ਟੁੱਟ ਗਿਆ। ਸਬ ਤਬਾਹ ਹੋ ਜਾਵੇਗਾ। ਰੱਬ ਭਲੀ ਕਰੇ। ਦੋ ਦਰਿਆ ਕੈਲਗਰੀ ਦੀ ਆਬਾਦੀ ਦੇ ਵਿੱਚਕਾਰ ਹਨ। ਅਜੇ ਤੱਕ ਬਹੁਤ ਜਾਨਾਂ ਬੱਚੀਆਂ ਹੋਈਆਂ ਹਨ। ਸਾਰਾ ਕੈਨੇਡਾ ਹੜ੍ਹ ਦੇ ਘੇਰੇ ਵਿੱਚ ਆਉਣ ਵਾਲਾ ਹੈ।
ਸਾਡਾ ਕੈਨੇਡਾ ਦਾ ਪ੍ਰਧਾਨ ਮੰਤਰੀ ਸਟੀਫਨ ਹਰਪਰ, ਹਿਲਥ ਮਿਨਿਸਟਰ ਤੇ ਹੋਰ ਵੀ ਮਿਨਿਸਟਰ ਹੜ੍ਹ ਵਾਲੀ ਜਗਾ ਉੱਤੇ ਪਹੁੰਚੇ ਹਨ। ਪ੍ਰਧਾਨ ਮੰਤਰੀ ਸਟੀਫਨ ਹਰਪਰ ਨੇ ਤੁਰ ਕੇ, ਹੈਲੀਕਾਪਟਰ ਵਿੱਚ ਪੂਰੇ ਹੜ੍ਹ ਵਾਲੇ ਸ਼ਹਿਰਾਂ ਨੂੰ ਦੇਖਿਆ। ਕੈਨੇਡੀਅਨ ਬਹੁਤ ਦੋਸਤਾਂ ਦੇ ਸੁਭਾਅ ਵਾਲੇ ਹਨ। ਜਾਨ ਲਾ ਕੇ ਵੀ ਹੋਰਾਂ ਦੀ ਮਦਦ ਕਰਦੇ ਹਨ। ਪੀਣ ਵਾਲਾ ਪਾਣੀ ਦਰਿਆ ਦੇ ਪਾਣੀ ਵਿੱਚ ਰਲ ਗਿਆ ਹੈ। ਡਰੋ ਨਾਂ ਪਾਣੀ ਕਦੇ ਵੀ ਗੰਦਾ ਨਹੀਂ ਹੁੰਦਾ, ਨਿਤਾਰ ਕੇ ਪੀ ਸਕਦੇ ਹਾਂ। ਜੇ ਬਿਜਲੀ ਹੈ, ਤਾਂ ਉਬਾਲ ਕੇ ਪੀਣ ਵਿੱਚ ਕੋਈ ਹਰਜ ਨਹੀਂ ਹੈ। ਮਿੱਟੀ ਵਿੱਚ ਉੱਗੀਆਂ ਫਲ, ਸਬਜ਼ੀਆਂ ਤੋਂ ਮਾੜਾ ਪਾਣੀ ਨਹੀਂ ਹੁੰਦਾ। ਇਹ ਰੀਸਰਕਲ ਇਸੇ ਤਰਾ ਚੱਲਦਾ ਰਹਿੰਦਾ ਹੈ। ਕੈਲਗਰੀ ਤੇ ਬਾਕੀ ਹੜ੍ਹ ਵਾਲੀਆ ਥਾਵਾਂ ਉੱਤੇ,ਪੁਲਿਸ ਘੋੜਿਆਂ ਉੱਤੇ, ਸਾਈਕਲਾਂ ਉੱਤੇ. ਕਿਸ਼ਤੀਆਂ ਉੱਤੇ ਵੀ ਹੈਲੀਕਾਪਟਰ ਵਿੱਚ ਗਸ਼ਤ ਕਰ ਰਹੇ ਹਨ। 200 ਬੰਦੇ ਕਿਸ਼ਤੀਆਂ ਨਾਲ ਘਰਾਂ ਵਿੱਚੋਂ ਬਾਹਰ ਕੀਤੇ ਹਨ। ਸੈਂਕੜੇ ਫ਼ੌਜੀ ਨੌਜਵਾਨ ਵੱਡੀਆਂ ਗੱਡੀਆਂ ਟੈਂਕਾਂ ਵਿੱਚ ਆ ਗਏ ਹਨ। ਸਾਰੀ ਰਾਤ ਹੜ੍ਹ ਦੇ ਪਾਣੀ ਦੀ ਨੌਕਰੀ ਉੱਤੇ ਡਟੇ ਰਹਿਣਗੇ। ਪੁਲੀਸ ਆਫ਼ੀਸਰ 24 ਘੰਟਿਆਂ ਤੋਂ ਵੱਧ ਕੰਮ ਕਰ ਰਹੇ ਹਨ। ਹੜ੍ਹ ਵਿੱਚ ਕਮੀ ਨਹੀਂ ਆਈ। ਅਜੇ ਹੋਰ ਪਾਣੀ ਆ ਰਿਹਾ ਹੈ। ਕੈਨਮੋਰ ਦਾ ਡੈਮ ਉੱਪਰ ਤੱਕ ਹੋ ਗਿਆ ਹੈ। ਉਸ ਨੂੰ ਖੌਲਣ ਲੱਗੇ ਹਨ। ਆਵਾਜਾਈ ਬੰਦ ਹੋਣ ਦੇ ਬਾਵਜੂਦ ਵੀ ਲੋਕ ਫ਼ੋਟੋਆਂ ਖਿੱਚਣ, ਫ਼ਿਲਮ ਮੂਵੀਆਂ ਬਣਾਉਣ ਨੂੰ ਸਾਈਕਲਾਂ ਉੱਤੇ. ਦੋਨੇਂ ਦਰਿਆਵਾਂ ਉੱਤੇ ਪਰਿਵਾਰ ਸਮੇਤ ਪਹੁੰਚੇ ਹੋਏ ਹਨ। ਪਾਣੀ ਚਾਰੇ ਪਾਸੇ ਸੜਕਾਂ ਘਰਾਂ, ਉੱਚੀਆਂ ਬਿਲਡਿੰਗਾਂ ਵਿੱਚ ਵੜਿਆ ਫਿਰਦਾ ਹੈ। ਉੱਚੀਆਂ ਬਿਲਡਿੰਗਾਂ ਦੀਆਂ ਇਲੇਵੇਟਰ-ਲਿਫਟ ਬੰਦ ਹਨ। ਮਿੱਟੀ ਖੁਰ ਕੇ, ਦਰਿਆਵਾਂ ਵਿੱਚ ਡਿੱਗਣ ਨਾਲ ਪਾਣੀ ਬਾਹਰ ਆ ਰਿਹਾ ਹੈ। ਉਸੇ ਕਰਕੇ ਸੜਕਾਂ ਵੀ ਟੁੱਟ ਰਹੀਆਂ ਹਨ। ਬਹੁਤੀ ਸੜਕਾਂ ਦਰਿਆਵਾਂ ਦੇ ਨਾਲ-ਨਾਲ ਚੱਲ ਰਹੀਆਂ ਹਨ। ਪਹਾੜੀ ਇਲਾਕੇ ਵਿੱਚ ਪਾਣੀ, ਸੜਕਾਂ, ਪਹਾੜ ਤਿੰਨੇ ਬਰਾਬਰ ਚੱਲਦੇ ਹਨ। ਬਹੁਤ ਖ਼ਤਰੇ ਵਾਲੀ ਗੱਲ ਹੈ। ਜੇ ਕੈਨੇਡਾ ਦੇ ਪਹਾੜ ਵੀ ਖਿਸਕਣ ਲੱਗ ਗਏ। ਅਜੇ ਤੱਕ ਸਬ ਠੀਕ ਹੈ। ਪਰ ਇੱਕ ਮਰਦ, ਔਰਤ ਦੀਆਂ ਲਾਸ਼ਾਂ ਮਿਲੀਆਂ ਹਨ। ਪਾਣੀ ਆਉਣ ਪਿੱਛੋਂ ਵੀ ਲੋਕ ਘਰਾਂ ਵਿੱਚੋਂ, ਕੱਢੇ ਹਨ। ਕਈ ਘਰਾਂ ਵਿੱਚ ਹੀ ਲੁੱਕ ਗਏ। ਕਿਸ਼ਤੀਆਂ ਨਾਲ ਘਰਾਂ ਵਿੱਚੋਂ ਬਾਹਰ ਕੀਤੇ ਹਨ। ਜੋ ਜਿਦੀ ਹੋਣ ਕਰਕੇ, ਘਰ ਨਹੀਂ ਛੱਡਣਾ ਚਾਹੁੰਦੇ, ਤਾਂਹੀ ਉਨ੍ਹਾਂ ਵਿੱਚੋਂ ਹੀ ਮਰੇ ਹਨ। 7 ਬੰਦਿਆਂ ਦੀਆਂ ਰਿਡ ਡੀਅਰ, ਲਾਸ਼ਾਂ ਪਾਣੀ ਵਿਚੋਂ ਲੱਭੀਆਂ ਹਨ। ਉਨ੍ਹਾਂ ਦੀਆਂ ਜੇਬਾਂ ਵਿੱਚ ਕੋਈ ਸ਼ਨਾਖ਼ਤੀ ਕਾਂਡ ਨਹੀਂ ਸਨ। ਪਤਾ ਨਹੀਂ ਉਹ ਕੌਣ ਹਨ? ਖ਼ੂਨ ਟੈੱਸਟ ਕਰਕੇ ਕੇ, ਲੱਭ ਲੈਣਗੇ।
ਫਲ, ਸਬਜ਼ੀਆਂ ਸੌਦੇ ਵਾਲੀਆਂ, ਵੱਡੀਆਂ ਕੈਨੇਡੀਅਨ ਦੁਕਾਨਾਂ, ਜੋ ਅੰਦਰੋਂ ਦੋ-ਚਾਰ, ਕਿੱਲਿਆਂ ਦੀ ਜਗਾ ਵਿੱਚ ਹਨ। ਸਬ ਖਾਲ਼ੀ ਹੋ ਗਈਆਂ ਹਨ। 2-2 ਘੰਟੇ ਲਾਈਨ ਵਿੱਚ ਲੱਗ ਕੇ, ਲੋਕ ਸਮਾਨ ਖ਼ਰੀਦ ਰਹੇ ਹਨ। ਲੋਕਾਂ ਨੇ ਖਾਣਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸੜਕਾਂ ਟੁੱਟ ਗਈਆਂ ਹਨ। ਹੋਰ ਗਰੋਸਰੀ ਫਲ, ਸਬਜ਼ੀਆਂ ਸੌਦੇ ਕਿਥੋਂ ਦੀ ਆਉਣੇ ਹਨ। ਲੋਕ ਤਾਂ ਫਿਣ ਵਾਲੇ ਪਾਣੀ ਨੂੰ ਹੀ ਟੁੱਟ ਕੇ ਪੈ ਗਏ। ਦੇਖਦੇ-ਦੇਖਦੇ ਦੁਕਾਨਾਂ ਤੋਂ ਪੀਣ ਵਾਲਾ ਪਾਣੀ ਵੀ ਮੁੱਕ ਗਿਆ। ਪਟਰੋਲ ਪੰਪਾਂ ਤੋਂ ਤੇਲੇ, ਡੀਜ਼ਲ ਮੁੱਕ ਰਿਹਾ ਹੈ। ਜੋ ਸੁੱਤੇ ਰਹਿ ਗਏ। ਜਿੰਨਾ ਨੇ ਇਹ ਸਬ ਅਜੇ ਨਹੀਂ ਖ਼ਰੀਦਿਆ ਉਨ੍ਹਾਂ ਲਈ ਕਾਲ ਪੈ ਗਿਆ।
ਉੱਤਰਾਖੰਡ, ਹੇਮਕੁੰਟ ਵਿੱਚ ਰੱਬ ਹੀ ਜਾਣਦਾ ਹੈ। ਪਾਣੀ ਵਿੱਚ ਰੁੜਕੇ, ਖਾਈਆਂ ਵਿੱਚ ਡਿਗ ਕੇ ਕਿੰਨੇ ਮਰ ਗਏ ਹਨ? ਅਜੇ ਵੀ ਕਈ ਵਿੱਚੇ ਧੱਕੇ ਖਾਂਦੇ ਫਿਰਦੇ ਹੋਣੇ ਹਨ। ਉੱਥੇ ਕੀਹਨੇ ਦੇਖਣ ਜਾਣਾ ਹੈ? ਕੀਹਨੇ ਲਾਸਾਂ ਦੀ ਭਾਲ ਕਰਨੀ ਹੈ? ਆਪੇ ਭੁੱਖੇ ਮਰ ਜਾਣਗੇ। ਇਹੀ ਸੋਚਦੇ ਹਨ। ਜੰਨ ਸੰਖਿਆ ਘਟੇਗੀ। ਰਾਤ ਨੂੰ ਇੰਨੀ ਠੰਢ ਹੋ ਜਾਂਦੀ ਹੈ। ਰਜਾਈਆਂ ਨਾਲ ਵੀ ਨਿੱਘ ਨਹੀਂ ਆਉਂਦਾ। ਜੋ ਲੋਕ ਉੱਥੋਂ, ਦੋ ਚਾਰ ਦਿਨਾਂ ਲਾ ਕੇ ਆਏ ਹਨ। ਉਹ ਟੀਵੀ ਉੱਤੇ ਦੱਸ ਰਹੇ ਹਨ। ਆਪਣਾ ਸਰੀਰ ਦਿਖਾ ਰਹੇ ਹਨ। ਉਨ੍ਹਾਂ ਦਾ ਮਾਸ ਲਹਿ ਗਿਆ ਹੈ। ਕਿਸੇ ਧਰਮੀ ਤੇ ਮਨਮੋਹਨ ਸਿੰਘ ਨੇ, ਉੱਥੇ ਉੱਤਰਾਖੰਡ ਵਿੱਚ ਫਸੇ ਲੋਕਾਂ ਦੀ ਸਾਰ ਨਹੀਂ ਲਈ। ਕੁਰਸੀਆਂ ਤੇ ਜਨਤਾ ਦਾ ਖ਼ਜ਼ਾਨਾ ਫੜੀ ਬੈਠੇ ਹਨ।
ਸਾਡੇ ਲੋਕਲ ਗੁਰਦੁਆਰੇ ਵਾਲਿਆਂ ਦੇ ਕੰਨ ਉੱਤੇ ਜੂੰ ਨਹੀਂ ਸਰਕੀ। ਇੱਥੋਂ ਕਿਹੜਾ, ਕੋਈ ਮੁਨਾਫ਼ਾ ਹੋਣਾ ਹੈ? ਚੰਦਾ ਇਕੱਠਾ ਨਹੀਂ ਹੋਣਾ। ਇਹ ਤਾਂ ਰੇਡੀਉ ਉੱਤੇ ਚੰਦਾ ਇਕੱਠਾ ਕਰਨ ਜਾਣਦੇ ਹਨ। ਸੁਨਾਮੀ ਵੇਲੇ, ਇੱਕ ਨਹੀਂ ਚਾਰ-ਚਾਰ ਰੇਡੀਉ ਸਟੇਸ਼ਨ ਉੱਤੇ ਚੰਦਾ ਇਕੱਠਾ ਕਿਤਾ ਹੈ। ਜਦੋਂ ਪਿਛਲੀ ਬਾਰ ਸੁਨਾਮੀ ਆਈ ਸੀ। ਉਦੋਂ ਜੋ ਗੁਰਦੁਆਰੇ ਦਾ ਅਵਤਾਰ ਕਲੇਰ ਪ੍ਰਧਾਨ ਨੇ ਸੁਨਾਮੀ ਆਈ ਤੋਂ ਰੇਡੀਉ ਉੱਤੇ ਕਹਾਇਆ ਸੀ, " ਜਦੋਂ ਲੋਕ ਦੇ ਚੰਦੇ 1000 ਡਾਲਰ ਹੋਈ ਜਾਵੇ, ਹਰ 1000 ਡਾਲਰ ਪਿੱਛੇ, ਮੇਰਾ 1000 ਡਾਲਰ ਲਿਖ ਲਿਆ ਕਰੋ। " ਲੋਕਾਂ ਵੱਲੋਂ ਚੰਦਾ 50-100 ਦੇ ਕੇ, 60 ਹਜ਼ਾਰ ਡਾਲਰ ਹੋਏ ਹਨ। ਰੱਬ ਜਾਣੇ, ਪ੍ਰਧਾਨ ਨੇ ਬਰਾਬਰ 60 ਹਜ਼ਾਰ ਡਾਲਰ ਦਿੱਤੇ ਵੀ ਸਨ। ਗੁਰਦੁਆਰੇ ਦੀ ਗੋਲਕ ਵਿੱਚੋਂ ਦੇ ਦਿੱਤੇ ਹੋਣੇ ਹਨ। ਹੁਣ ਆਪਦੇ ਕੈਲਗਰੀ ਦੀ ਇਹ ਹਾਲਤ ਹੈ। ਸਬ ਅੰਦਰੀਂ ਵੜ ਗਏ ਹਨ। ਮੈਂ ਕਈਆਂ ਨੂੰ ਫ਼ੋਨ ਵੀ ਕੀਤੇ ਹਨ। ਕੋਈ ਜੁਆਬ ਨਹੀਂ ਆਇਆ।
ਪਤਾ ਨਹੀਂ ਕਦੋਂ ਮਾੜਾ ਸਮਾਂ ਆ ਜਾਵੇ। 21 ਜੂਨ 2012 ਨੂੰ ਲੱਖਾਂ ਡਾਲਰਾਂ ਦੇ ਘਰਾਂ ਵਾਲੇ ਖ਼ਾਲੀ ਹੱਥ ਘਰੋਂ ਸੜਕ ਉੱਤੇ ਆ ਗਏ ਹਨ। ਪਰ ਜਾਨਾਂ ਬਚ ਗਈਆਂ ਹਨ। ਜਿੰਨਾ ਨੇ ਕਲ ਘਰ ਛੱਡੇ ਹਨ। ਖ਼ਾਲੀ ਹੱਥ ਘਰੋਂ ਨਿਕਲ ਗਏ ਹਨ। ਦੋਸਤੋ ਹਰ ਸਮੇਂ ਗੋਲ ਬਿਸਤਰਾ ਤਿਆਰ ਰੱਖਣਾ ਚਾਹੀਦਾ ਹੈ। ਜਿਸ ਵਿੱਚ ਅੰਦਰ ਪਾਉਣ ਵਾਲੇ ਕੱਪੜੇ ਨੀਕਰਾ ਤੇ ਪਾਉਣ ਵਾਲੇ ਦੋ ਕੱਪੜੇ, ਕੰਬਲ, ਚਾਦਰ ਹੋਰ ਜ਼ਰੂਰੀ ਚੀਜ਼ਾਂ ਤੇ ਕੈਸ਼ ਪੈਸੇ ਹੋਣੇ ਚਾਹੀਦੇ ਹਨ। ਉਨ੍ਹਾਂ ਲਈ ਖਾਣੇ ਦੇ ਨਾਲ, ਕੱਪੜੇ ਬਦਲਣ ਲਈ, ਦੰਦਾ ਦਾ ਪੇਸਟ ਤੇ ਬੁਰਸ਼, ਵਾਲਾਂ ਵਾਲੀਆਂ ਕੰਘੀਆਂ ਦੇਣ ਨੂੰ ਦੇਣ ਲਈ ਦੂਜੇ ਲੋਕ ਮਦਦ ਕਰ ਰਹੇ ਹਨ। ਲਿਥਬ੍ਰਿਜ, ਮੈਡੀਸਨ ਹੈਟ, ਸਕੈਚਵੰਨ ਵਿੰਨੀਪੈਗ ਵੱਲ ਵੀ ਹੜ੍ਹ ਦਾ ਪਾਣੀ ਜਾ ਰਿਹਾ ਹੈ। ਉੱਥੋਂ ਦੇ ਲੋਕਾਂ ਨੂੰ ਸੁਰਿਖੱਤ ਥਾਂ ਉੱਤੇ ਚਲੇ ਜਾਣਾ ਜ਼ਰੂਰੀ ਹੈ। ਪਾਣੀ ਨਾਲ ਮਰਨਾ ਬਹੁਤ ਔਖਾ ਹੈ। ਬਚਾ ਦੇ ਢੰਗ ਸੋਚੇ ਜਾਣ। ਖਾਣ-ਪੀਣ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਪਾਣੀ ਦੇ ਜ਼ੋਰ ਨਾਲ ਦਰਖ਼ਤ ਟੁੱਟ ਰਹੇ ਹਨ। ਕਾਰਾਂ ਪਾਣੀ ਵਿੱਚ ਰੁੜ੍ਹ ਰਹੀਆਂ ਹਨ। ਲੋਕਾਂ ਦੇ ਘਰਾਂ ਦਾ ਸਮਾਨ ਰੁੜ੍ਹ ਕੇ ਆ ਰਿਹਾ ਹੈ।

Comments

Popular Posts