ਭਾਗ 8 ਕੀ ਮਨੋਰੰਜਨ ਕਰਨ
ਨੂੰ ਕੁਆਰੀਆਂ, ਵਿਆਹੀਆਂ, ਜੋ ਹੀ ਹੱਥੀ ਚੜ੍ਹ ਗਈ ਜ਼ਿੰਦਗੀ ਐਸੀ ਵੀ ਹੈ
- ਸਤਵਿੰਦਰ ਕੌਰ ਸੱਤੀ
(ਕੈਲਗਰੀ) – ਕੈਨੇਡਾ satwnnder_7@hotmail.com
“ 50% ਹੀ ਔਰਤ ਨੂੰ ਤੰਗ ਕੀਤਾ ਜਾਂਦਾ ਹੈ। 50% ਪੁਚਾਰਿਆ ਪਿਆਰਿਆ ਜਾਂਦਾ ਹੈ। ਜੇ ਔਰਤ ਨੂੰ ਮਰਦਾ ਵੱਲੋਂ ਮਾਰਿਆ ਕੁੱਟਿਆ ਜਾਂਦਾ ਹੈ। ਤਾਂ
ਪਿਆਰ ਵੀ ਕੀਤਾ ਜਾਂਦਾ ਹੈ। “ ਮੈਨੂੰ ਇੱਕ ਮਰਦ ਨੇ ਸੁਝਾ ਦਿੱਤਾ। ਮੇਰਾ ਉਨ੍ਹਾਂ ਲੋਕਾਂ ਨੂੰ
ਜੁਆਬ ਹੈ," ਕਿਉਂਕਿ ਕਿਸੇ ਨੂੰ
ਕੁੱਟ ਮਾਰਨ ਸਤਾਉਣ ਨਾਲ ਉਸ ਨੂੰ ਇਨ੍ਹਾਂ ਕੁ ਤਰਸ ਜੋਗ ਬਣਾਇਆ ਜਾਂਦਾ ਹੈ। ਮਲ੍ਹਮ-ਪੱਟੀ ਵੀ ਆਪ ਨੂੰ ਹੀ ਕਰਨੀ ਪੈਂਦੀ
ਹੈ। ਜੇ ਹਸਪਤਾਲ ਜਾਂ ਪੁਲਿਸ ਵਾਲੇ ਇਹ ਕੰਮ ਕਰਨਗੇ, ਤਾਂ ਮਾਮਲਾ ਬਹੁਤ ਮਹਿੰਗਾ ਪੈ ਸਕਦਾ ਹੈ। " ਹੋ
ਸਕਦਾ ਹੈ, ਉਸ ਨੇ ਇਸ ਗੱਲ ਦੀ
ਤੁਲਨਾ ਦਿਨ ਰਾਤ ਨਾਲ ਕਰ ਲਈ ਹੋਵੇ। ਰਾਤ ਹੁੰਦੇ ਹੀ ਮਰਦ ਔਰਤ ਨੂੰ ਪੁਚਕਾਰਨ ਲੱਗ ਜਾਂਦਾ ਹੈ। ਉਸ
ਤੇ ਹੱਥ ਫੇਰਨ ਲੱਗ ਜਾਂਦਾ ਹੈ। ਉਸ ਨੂੰ ਆਪਣੇ ਸੁੱਖ ਤੱਕ ਮਤਲਬ ਹੁੰਦਾ ਹੈ। ਆਪਣਾ ਭਖਦਾ ਸਰੀਰ
ਠੰਢਾ ਹੁੰਦੇ ਹੀ, ਪਿੱਠ ਕਰਕੇ ਪੈ
ਜਾਂਦਾ ਹੈ। ਜੇ ਇਸ ਕੁੱਝ ਪੱਲਾ ਕੁ ਦੀ ਹਵਸ ਨੂੰ ਪਿਆਰ ਕਹਿੰਦੇ ਹੋ। ਆਪੇ ਸੋਚੋ ਔਰਤ ਕਿੰਨੀ ਕੁ
ਵਾਰ ਇਸ ਪਿਆਰ ਵਿਚ
ਹਿੱਸਾ ਲੈਂਦੀ ਹੈ? ਤੇ ਕਿਨ੍ਹਾਂ ਕੁ ਉਸ ਨੂੰ ਬਰਦਾਸ਼ਤ ਕਰਦੇ ਹੋ? ਇੱਥੇ ਵੀ ਧੱਕਾ ਸ਼ਾਹੀ ਹੀ ਹੁੰਦੀ
ਹੈ। ਔਰਤ ਭਾਵੇਂ ਸਰੀਰ ਜਾਂ ਦਿਮਾਗ਼ੀ ਪੱਖੋਂ ਬਿਮਾਰ ਹੀ ਹੋਵੇ। ਇਸ ਤੱਕ ਕਿੰਨਾ ਕੁ ਵਿਚਾਰਿਆ
ਜਾਂਦਾ ਹੈ? ਜਾਂ ਫਿਰ ਇੰਨਾ ਸੋਚਣ ਸਮਝਣ ਦਾ ਸਮਾਂ ਹੀ ਨਹੀਂ ਹੁੰਦਾ। ਭਾਵੇਂ ਰਾਤ ਦੀ ਰੋਟੀ ਵੇਲੇ
ਦਾਲ ਵਿੱਚੋਂ ਮੂੰਹ ਵਿਚ ਕੋਕੜੂ
ਆਉਣ ਨਾਲ ਹੀ ਪਤਨੀ ਦੀ ਭੁਗਤ
ਸੁਧਾਰੀ ਹੋਵੇ। ਉਸ ਦਾ ਸਰੀਰ ਹੱਡੀਆਂ ਅਜੇ ਵੀ ਦੁਖਦੇ ਹੋਣ। ਪੁਰਾਣੇ ਸਮੇਂ ਵਿੱਚ ਕਈ ਔਰਤਾਂ ਪਤੀ
ਤੋਂ ਵੀ ਦਿਨੇ ਮੂੰਹ ਲੱਕੋਂ ਕੇ ਰੱਖਦੀਆਂ ਸੀ। ਇਸ ਦਾ ਮਤਲਬ ਇਹੀ ਹੁੰਦਾ ਸੀ। ਕਿਤੇ ਪਤੀ ਦਿਨੇ ਹੀ
ਉਸ ਤੋਂ ਮੋਹਿਤ ਨਾ ਹੋ ਜਾਵੇ। ਪੁਰਾਣੇ ਸਮੇਂ ਵਿੱਚ ਵੀ ਮਾਂ ਤੇ ਹੋਰ ਘਰ ਦੇ ਲੋਕਾਂ ਨੂੰ ਦਿਖਾਉਣ
ਲਈ ਆਨੀ ਬਹਾਨੀ, ਕਈ ਵਾਰ ਉਨ੍ਹਾਂ
ਵੱਲੋਂ ਹੀ ਕੋਈ ਲੂਤੀ ਲਾਉਣ ਤੇ ਪਤਨੀ ਦੇ ਪਾਸੇ, ਸੇਕ ਦਿੰਦਾ ਸੀ। ਰੱਤੀ ਭਰ ਵੀ ਝੂਠ ਨਹੀਂ ਹੈ। ਆਪਣੇ ਘਰਾਂ, ਗੁਆਂਢੀਆਂ, ਰਿਸ਼ਤੇਦਾਰੀਆਂ ਵੱਲ ਝਾਤੀ ਮਾਰਨੀ। ਔਰਤਾਂ ਦੀ ਹਾਲਤ ਵੱਲ
ਝਾਤੀ ਜ਼ਰੂਰ ਮਾਰਨੀ। ਕੋਈ ਐਸੀ ਔਰਤ ਨਹੀਂ ਹੋਵੇਗੀ। ਜਿਸ ਨੂੰ ਪਤੀ ਪਰਮੇਸ਼ਰ ਨੇ ਮਾਰਿਆ, ਕੁੱਟਿਆ ਤੇ ਮਾਂ ਭੈਣ ਦੀਆਂ ਗਾਲ਼ਾਂ ਨਾਲ ਨਾਂ ਸ਼ਿੰਗਾਰਿਆ
ਹੋਵੇ। ਮੈਂ ਇੱਕ ਲਿਖਾਰਨ ਦੀ ਹੀ ਕਹਾਣੀ ਲਿਖ ਰਹੀ ਹਾਂ। ਉਹ ਨਾਮ ‘ਸਰਦਾਰਨੀ ‘ਬਦਲ ਕੇ ਲਿਖ ਰਹੀ
ਹੈ। ਉਸ ਵਿੱਚ ਵੀ ਕਲਮ ਚੁੱਕਣ ਦੀ ਹਿੰਮਤ ਤਾਂ ਆ ਗਈ। ਪਰ ਆਪਣੇ ਛੁੱਟੜ ਮਰਦ ਤੇ ਆਵਾਰਾ ਬੱਚਿਆ ਦੇ
ਡਰੋ, ਸਹੀਂ ਨਾਮ ਨਾਲ ਆਪ ਨੂੰ
ਜਨਤਾ ਵਿਚ ਜਾਹਰ ਨਹੀਂ ਕਰ ਸਕੀ। ਜਦੋਂ ਮੈਨੂੰ ਵੀ ਮਿਲੀ ਤਾਂ ਮੈਂ ਹੈਰਾਨ ਰਹਿ ਗਈ। ਉਸ ਨੇ ਮੈਨੂੰ
ਕਿਹਾ," ਮੈਂ 62 ਸਾਲ ਦੀ ਹਾਂ। ਮੈਂ ਤਾਂ ਕੈਨੇਡਾ ਵਿੱਚ 45 ਸਾਲ ਤੋਂ ਹਾਂ। ਮੇਰੇ ਪਤੀ ਤੇ ਨੌਜਵਾਨ ਬੱਚਿਆਂ ਨੇ
ਮੇਰੇ ਕੋਲੋ ਧੋਖੇ ਨਾਲ ਘਰ ਲੈ ਲਿਆ ਹੈ। ਅੱਜ ਮੈਂ ਲੋਕਾਂ ਨਾਲ ਕਿਰਾਏ ਦੇ ਮਕਾਨ ਵਿਚ ਰਹਿਕੇ,
ਕਿਰਾਏ ਦਾ ਹਿੱਸਾ ਪਾ ਕੇ,
ਕੈਨੇਡਾ ਵਿੱਚ ਨਵੇਂ ਆਏ ਬੰਦਿਆਂ ਵਾਂਗ ਦਿਨ ਕਟੀ ਕਰਦੀ ਹਾਂ। ਪਰਦਾ
ਰੱਖੀ। " ਹੋਰ ਕਿੰਨੇ ਕੁ ਪਰਦੇ ਰੱਖਣੇ ਹਨ। ਹੱਟੇ-ਕੱਟੇ ਪਤੀ ਤੇ ਛੇ ਬੱਚਿਆਂ ਦੇ ਹੁੰਦੇ
ਹੋਏ। ਉਸ ਦੀ ਹਾਲਤ ਮੇਰੇ ਕੋਲੋਂ ਦੇਖੀ ਨਾ ਗਈ। ਉਹ ਮੈਨੂੰ ਗੁਰਦੁਆਰਾ ਸਾਹਿਬ ਮਿਲੀ ਸੀ। ਜਦੋਂ ਉਹ ਮੇਰਾ ਫ਼ੋਨ
ਨੰਬਰ ਲਿਖ ਰਹੀ ਸੀ। ਉਸ ਦੇ ਹੱਥਾਂ ਵਿਚੋਂ ਦੋ ਵਾਰ ਪਿੰਨ ਡਿੱਗਿਆ। ਉਸ ਦਾ ਸਾਰਾ ਸਰੀਰ ਕਾਂਬੇ
ਵਾਲੇ ਵਾਂਗ ਹਿੱਲ ਰਿਹਾ ਸੀ।
ਮੂੰਹ ਵਿਚੋਂ ਆਵਾਜ਼ ਵੀ ਨਹੀਂ ਨਿਕਲ ਰਹੀ ਸੀ। ਜਦੋਂ ਇਸ ਦੇ 32 ਸਾਲ ਦੀ ਉਮਰ ਵਿੱਚ ਛੇਵਾਂ ਬੱਚਾ ਹੋਣ ਵਾਲਾਂ ਸੀ। ਉਸ
ਦੇ ਪਤੀ ਪਰਮੇਸ਼ਰ ਜੀ 45 ਸਾਲ ਦੀ ਉਮਰ ਵਿੱਚ ਕੰਮ ਤੋਂ ਮਿਲੀ
ਗੋਰੀ ਔਰਤ ਨਾਲ ਇਸ਼ਕ ਲੜਾਉਣ ਲੱਗ ਗਿਆ। ਪਤਨੀ ਗਰਭ ਦੇ ਦਰਦਾਂ ਨਾਲ ਜੀਵਨ ਕੱਟੀ ਕਰ ਰਹੀ ਸੀ। ਇਸ
ਮਰਦ ਨੇ ਪਤਨੀ ਦੀ ਦੂਜੇ ਬੱਚਿਆਂ ਨੂੰ ਸੰਭਾਲਣ ਦੀ ਜ਼ੁੰਮੇਵਾਰੀ ਨਿਭਾਉਣੀ ਸੀ। ਘਰ ਦੀ ਸੰਭਾਲ ਰੱਖਣੀ ਸੀ। ਪਰ ਇਸ
ਕਾਮ ਦੇ ਪੁਜਾਰੀ ਨੂੰ ਤਾਂ ਔਰਤ ਹੀ
ਚਾਹੀਦੀ ਸੀ। ਬਾਕੀ ਮਰਦ ਆਪ ਹੀ ਸੋਚਣ, ਆਪ ਪਤਨੀ ਦੇ ਗਰਭ
ਸਮੇਂ, ਔਰਤਾਂ ਬਦਲ ਕੇ ਸੌਂਦੇ ਹਨ।
ਜਾਂ ਆਪਣੀ ਪਤਨੀ ਦੀ ਹਾਲਤ ਦੇਖ ਕੇ, ਪਤਨੀ ਨੂੰ ਸਹਾਰਾ ਦਿੰਦੇ
ਹਨ। ਇੱਕ ਦਿਨ ਬੱਚਿਆ ਸਾਹਮਣੇ ਉਹ ਗੋਰੀ ਨੂੰ ਘਰ ਲੈ ਆਇਆ। ਪਤਨੀ ਨੇ ਵਿਰੋਧ ਕੀਤਾ। ਪਤਨੀ ਨਾਲ
ਹੱਥੋ-ਪਾਈ ਕੀਤੀ। ਪਤਨੀ ਨੂੰ ਘਰ ਵਿਚ ਹੀ 15 ਪੌੜੀਆਂ ਦੇ ਉੱਤੋਂ, ਥੱਲੇ ਧੱਕਾ ਦੇ
ਦਿੱਤਾ। ਜਿਸ ਵਿਚ ਉਸ ਗਰਭਵਤੀ ਔਰਤ ਦੀ ਲੱਤ ਟੁੱਟ ਗਈ। ਬੱਚੇ ਦਾ ਜਨਮ ਘਰ ਵਿਚ ਹੀ ਉਦੋਂ ਹੀ ਡਿੱਗਣ
ਸਾਰ ਹੋ ਗਿਆ। ਇਹ ਪਤੀ ਦੇਵਤਾ ਗੋਰੀ ਮੇਮ ਨੂੰ ਲੈ ਕੇ ਫ਼ਰਾਰ ਹੋ ਗਿਆ। ਪੁਲਿਸ ਨੂੰ ਅੱਜ ਤੱਕ ਨਹੀਂ
ਲੱਭਾ। ਬੱਚੇ ਜਵਾਨ ਹੁੰਦੇ ਹੀ ਆਪੋ ਆਪਣੇ ਜੀਵਨ ਸਾਥੀ ਲੱਭ ਕੇ, ਉਡਾਰੀ ਮਾਰ ਗਏ। ਆਪ ਹੁਣ ਤੱਕ ਪਤੀ ਦੀ ਤੋੜੀ ਇੱਕ ਲੱਤ
ਨੂੰ ਘੜੀਸਦੀ ਫਿਰਦੀ ਹੈ। ਪਿਉ ਪਰ ਪੂਤ ਜਾਤ ਪੇ ਘੋੜਾ, ਬਹੁਤਾ ਨਹੀਂ ਤਾਂ ਥੋੜਾਂ-ਥੋੜਾ। ਹੋਰ ਵੀ ਬਹੁਤ ਮਰਦ
ਵਿਚਾਰੇ ਮਜਬੂਰੀ ਕਰਕੇ ਇਹੋ ਜਿਹੀ ਹਾਲਤ ਵਿੱਚ ਹੌਲੇ ਹੋਣ ਲਈ ਹੋਰ ਔਰਤਾਂ ਕੋਲ ਜਾਂਦੇ ਹਨ। ਔਰਤ ਹੀ ਔਰਤ ਦੇ ਰਸਤੇ
ਵਿੱਚ ਕੰਢੇ ਵਛਾਉਂਦੀਆ ਹਨ। ਕੰਢਾ ਬਣਦੀਆਂ ਹਨ। ਮਰਦ ਔਰਤ ਨੂੰ ਮਹਾਂਮੂਰਖ ਬਣਾ ਰਹੇ ਹਨ। ਕਈ
ਔਰਤਾਂ ਮਰਦਾਂ ਨੂੰ ਸਿਰਫ਼ ਸੈਕਸ ਤੱਕ ਮਤਲਬ ਹੈ। ਇਹ ਗੱਲ ਵੀ ਭਾਰਤੀ ਮਰਦ ਕਹਿੰਦੇ ਹਨ। ਇਹ ਉਨ੍ਹਾਂ ਦੀ ਬਾਹਰਲੇ
ਮੁਲਕਾਂ ਵਿੱਚ ਸੇਵਾ ਕਰਦੇ ਹਨ। ਇੱਕ ਨੇ ਟਰਾਂਟੋ ਸੇਵਾ ਕਰਨ ਦੇ ਚੱਕਰ ਵਿਚ ਗੋਰੀ ਛੇੜ ਲਈ।
ਕਿਉਂਕਿ ਆਪਣੀ ਘਰ ਵਾਲੀ ਨੂੰ ਇੰਡੀਆ ਛੱਡ ਆਇਆ
ਸੀ। ਆਪ ਰਿਫ਼ਿਊਜੀ ਦੇ ਚੱਕਰ ਵਿਚ ਕੈਨੇਡਾ ਲੱਤਾਂ ਫਸਾਈ ਬੈਠਾਂ ਸੀ। ਰਿਫ਼ਿਊਜੀ ਤਾਂ ਭਾਰਤ ਵੱਲੋਂ
ਸੀ। ਸੈਕਸ ਤਾਂ ਉਨ੍ਹਾਂ ਹੀ ਤੰਗ ਕਰਦਾ ਸੀ। ਤਾਂਹੀਂ ਤਾਂ ਮਾਪਿਆਂ ਨੇ ਰੋਕ ਥਾਮ ਲਈ ਘਰ ਵਿਚ ਪਤਨੀ ਲੈ
ਕੇ ਆਂਦੀਂ ਸੀ। ਬਈ ਆਲ਼ੇ ਦੁਆਲੇ ਸ਼ਾਂਤੀ ਰਹੇ। ਲੋਕਾਂ ਦੀਆਂ ਧੀਆਂ ਭੈਣਾਂ, ਬੇਟੀਆਂ ਵੱਲੋਂ ਉੱਥੇ ਵੀ ਨਿੱਤ ਨਵਾਂ ਉਲਾਂਭਾ ਆਉਂਦਾ ਸੀ। ਲੋਕਾਂ ਦੀਆਂ
ਕੁੜੀਆਂ ਨੂੰ ਮੋੜਾਂ, ਹੱਟੀਆਂ ਭੱਠੀਆਂ ਤੇ
ਛੇੜਦਾ, ਅੱਖਾਂ ਮਾਰਦਾ ਸੀ। ਇਸ ਨੇ
ਸੋਚਿਆ ਊਦਾ ਦੀ ਗੋਰੀ ਹੋਣੀ ਹੈ। ਅਗਲੀ ਨੇ ਬਾਜ਼ਾਰ ਵਿਚ 100 ਬੰਦਿਆਂ ਵਿਚਾਲੇ ਹੱਥ ਕੜੀ ਲੁਆ ਦਿੱਤੀ। 7 ਸਾਲ ਕੈਦ ਹੋ ਗਈ। ਬਾਹਰ ਆ ਕੇ ਦੱਸਦਾ ਹੈ,"
ਜੇਲ ਵਿਚ ਤਾਂ ਹੋਰ ਵੀ ਬੜੀ
ਮੌਜ ਹੈ। ਮਰਦ ਬੜੀ ਵਧੀਆਂ ਮਜ਼ੇਦਾਰ ਮਾਲਸ਼ ਕਰਦੇ ਹਨ। ਤਸੱਲੀ ਕਰਾ ਦਿੰਦੇ ਹਨ। " ਕੀ ਮਰਦ ਘੱਟ
ਉਮਰ ਦੀਆ ਨਾਲ ਵਿਆਹ ਕਰਾਉਂਦੇ ਰਹਿਣਗੇ? ਕੀ ਮਨੋਰੰਜਨ ਕਰਨ
ਨੂੰ ਕੁਆਰੀਆਂ, ਵਿਆਹੀਆਂ, ਜੋ ਹੀ ਹੱਥੀ ਚੜ੍ਹ ਗਈ। ਸਭ ਨੂੰ ਭੁਗਤਾਈ ਜਾਣਗੇ?
ਦੇਖਦੇ ਹਾਂ, ਔਰਤ ਕੱਦ ਤੱਕ ਬਰਦਾਸ਼ਤ ਕਰਦੀ ਹੈ? ਕਦੋਂ ਤੱਕ ਪੈਰ ਦੀ ਜੁੱਤੀ ਬਣਦੀ ਹੈ?
Comments
Post a Comment