ਭਾਗ 16 ਘਰ ਦੇ ਅੰਦਰ ਬਾਹਰ ਦੇ ਝਗੜਿਆਂ ਤੋਂ ਬੱਚੀਏ ਮਨ ਜਿੱਤੇ ਜੱਗ ਜੀਤ
-ਸਤਵਿੰਦਰ ਕੌਰ ਸੱਤੀ(ਕੈਲਗਰੀ)-ਕੈਨੇਡਾ  satwinder_7@hotmail.com
ਸਮਾਂ ਹੀ ਐਸਾ ਆ ਗਿਆ ਹੈ। ਕੋਈ ਇੱਕ ਦੂਜੇ ਦੀ ਭੋਰਾ ਗੱਲ ਨਹੀਂ ਸਹਾਰਦਾ। ਇੱਕ ਬੰਦਾ ਦੋ ਕਹਿੰਦਾ ਹੈ। ਦੂਜਾ ਚਾਰ ਸੁਣਾਉਂਦਾ ਹੈ। ਪਤੀ-ਪਤਨੀ, ਬੱਚਿਆਂ ਵਿੱਚ ਝੱਟ ਤੂੰ-ਤੂੰ, ਮੈਂ-ਮੈਂ ਹੋ ਜਾਂਦੀ ਹੈ। ਬਹਿਸ ਤੋਂ ਗੱਲ ਹੱਥਾ ਪਾਈ ਉੱਤੇ ਆ ਜਾਂਦੀ ਹੈ। ਕੀ ਇਸ ਤੋਂ ਬਗੈਰ ਕੋਈ ਚਾਰਾ ਨਹੀਂ ਹੈ? ਘਰ ਵਿੱਚ ਜਾਂ ਆਲੇ-ਦੁਆਲੇ ਹੀ ਕਿਸੇ ਨੂੰ ਇੰਨਾ ਵੀ ਦੁਸ਼ਮਣ ਨਾਂ ਬਣਾਂ ਲਈਏ। ਉਹ ਜਾਨ, ਸਿਹਤ, ਧੰਨ ਦਾ ਨੁਕਸਾਨ ਕਰ ਦੇਵੇ। ਲੋਕ ਕਿਸੇ ਨਾਂ ਕਿਸੇ ਦੇ ਸਿਰ ਚੜ੍ਹ ਕੇ ਮਰਨ ਨੂੰ ਫਿਰਦੇ ਹਨ। ਘਰ ਬਾਹਰ ਕੋਈ ਲੜਦਾ ਹੈ। ਉਸ ਤੋਂ ਦੂਰ ਰਹੋ। ਆਪ ਨੂੰ ਵੀ ਬੱਚਾ ਕੇ ਰੱਖੋ। ਆਪਣੀ ਤੇ ਦੂਜੇ ਬੰਦਿਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਬਚਾਉਣਾ ਵੀ ਚਾਹੀਦਾ ਹੈ। ਹੋ ਸਕਦਾ ਹੈ ਤਾਂ ਐਸੇ ਲੜਾਕੂ ਬੰਦੇ ਤੋਂ ਦੂਰ ਰਹੋ, ਕੰਟਰੋਲ ਕਰੋ। ਆਪਣੀ ਜਾਨ ਜੋਖ਼ਮ ਵਿੱਚ ਨਾਂ ਪਵੋਂ। ਬਾਹਰ ਦੇ ਲੋਕਾਂ ਦੀ ਮਦਦ ਲੈਣੀ ਚਾਹੀਦੀ ਹੈ। ਪੁਲਿਸ ਨੂੰ ਰਿਪੋਰਟ ਕਰਨੀ ਬਹੁਤ ਜ਼ਰੂਰੀ ਹੈ। ਘਰ ਵਿੱਚ ਕੋਈ ਹਥਿਆਰ ਨਹੀਂ ਚਾਹੀਦਾ। ਗੰਨ,ਵੱਡੇ ਚਾਕੂ, ਦਾਹ, ਗੰਡਾਸੇ ਘਰ ਪਰਿਵਾਰ ਤੋਂ ਦੂਰ ਹੀ ਹੋਣੇ ਚਾਹੀਦੇ ਹਨ। ਕਾਰ ਵਿੱਚ ਵੀ ਨਹੀਂ ਹੋਣੇ ਚਾਹੀਦੇ। ਰਸੋਈ ਵਿੱਚ ਵੀ ਬਹੁਤੇ ਵੱਡੇ, ਤਿੱਖੇ ਚਾਕੂ ਨਹੀਂ ਹੋਣੇ ਚਾਹੀਦੇ। ਕੈਲਗਰੀ ਦੀ ਪੁਰਾਣੀ ਗੱਲ ਹੈ। ਘਰ ਦੀਆਂ ਔਰਤਾਂ ਇੱਕ ਦੂਜੀ ਨੂੰ ਮਿਹਣੇ ਦੇਣ ਲੱਗ ਗਈਆਂ। ਮਿਹਣਾ ਵੀ ਕਿਸੇ ਬੰਦੂਕ ਦੀ ਗੋਲ਼ੀ ਤੋਂ ਘੱਟ ਨਹੀਂ ਹੁੰਦਾ। ਇੱਕ ਦੇ ਗੱਲ ਲੜ ਗਈ। ਉਸ ਨੇ ਆਪਣੇ ਆਪ ਦੇ ਇਨੇ ਚਾਕੂ ਮਾਰੇ, ਢਿੱਡ ਦੀਆਂ ਅੰਤੜੀਆਂ ਬਾਹਰ ਆ ਗਈਆਂ। 4 ਘੰਟੇ ਅਪਰੇਸ਼ਨ ਕਰਦੇ ਰਹੇ। ਡਾਕਟਰਾਂ ਨੇ ਉਸ ਨੂੰ ਬੱਚਾ ਲਿਆ। ਇਹ ਧਰਮੀ ਲੀਡਰ ਦੀ ਪਤਨੀ ਸੀ। ਆਪੇ ਕੋਈ ਵੀ ਇੰਨੇ ਬਾਰ ਨਹੀਂ ਕਰ ਸਕਦਾ। ਦੂਜੀ ਬਾਰ ਇਸ ਦੇ ਪਤੀ ਨੇ ਬੰਦੂਕ ਦੀ ਗੋਲ਼ੀ ਪਤਨੀ ਦੀ ਖੋਪਰੀ ਵਿੱਚ ਦੀ ਕੱਢ ਦਿੱਤੀ। ਇਸ ਉੱਤੇ ਰੱਬ ਬਹੁਤ ਮਿਹਰਬਾਨ ਹੈ, ਫਿਰ ਬੱਚ ਗਈ। ਅਜੇ ਤੱਕ ਬੱਚੇ ਵੀ ਦੇਈਂ ਜਾਂਦੀ ਹੈ। ਜੇ ਧਾਰਮਿਕ ਕਹਾਉਣ ਵਾਲੇ ਫੈਡਰੇਸ਼ਨ ਦੇ ਲੀਡਰਾਂ ਦੇ ਬੰਦੇ ਮੁੱਕੀ ਮਾਰ ਕੇ ਪਤਨੀ ਦੀਆਂ ਜਾੜ੍ਹਾਂ ਬਾਹਰ ਕਰ ਸਕਦੇ ਹਨ। ਬਾਕੀ ਲੋਕਾਂ ਦਾ ਕੀ ਹਾਲ ਹੋਵੇਗਾ? ਇਹ ਧਰਮੀ ਦੋਨੇਂ ਇੱਕੋ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇਹੋ ਜਿਹੇ ਫੈਡਰੇਸ਼ਨ ਤੇ ਗੁਰਦੁਆਰੇ ਦੇ ਆਗੂ ਹਨ। ਕੀ ਇਹ ਸਿੱਖ ਕੌਮ ਨੂੰ ਸਿੱਧੀ ਡੰਡੀ ਪਾਉਣਗੇ? ਹੋਰ ਸਮਾਜ ਦੇ ਮੁੰਡੇ ਕਿਹੋ ਜਿਹਾ ਪਤਨੀਆਂ ਨਾਲ ਰਿਸ਼ਤੇ ਨਿਭਾਉਂਦੇ ਹਨ? ਦੋ ਭਰਾਵਾ ਕੋਲ ਗੰਨਾਂ ਸਨ। ਸ਼ਾਮ ਨੂੰ ਦਾਰੂ ਦੇ ਨਸ਼ੇ ਦੀ ਹਾਲਤ ਵਿੱਚ ਕਦੇ ਦੋਨੇਂ ਆਪਸ ਵਿੱਚ, ਕਦੇ ਗੁਆਂਢੀਆਂ ਨਾਲ ਲੜ ਪੈਂਦੇ ਸਨ। ਗੱਲ ਗਾਲਾਂ ਉੱਤੇ ਪਹੁੰਚ ਜਾਂਦੀ ਸੀ। ਇੱਕ ਦੂਜੇ ਉੱਤੇ ਗੰਨਾਂ ਤਾਣ ਲੈਂਦੇ ਸੀ। ਇੱਕ ਦਿਨ ਤਾਂ ਬਹੁਤ ਦਰਦਨਾਕ ਘੱਟਨਾਂ ਵਰਤ ਗਈ। ਉਨ੍ਹਾਂ ਦੋਨਾਂ ਨੇ ਗੰਨਾਂ ਚੱਕ ਲਈਆਂ। ਔਰਤਾਂ ਹਟਾ ਰਹੀਆਂ ਸਨ। ਇੱਕ ਨੇ ਗੋਲੀ ਚਲਾ ਦਿੱਤੀ। ਉਸ ਦੇ ਆਪਣੇ ਇਕਲੌਤੇ ਪੁੱਤਰ ਦੇ ਲੱਗੀ। ਪੁੱਤਰ ਨੂੰ ਗੋਲੀ ਖਾ ਕੇ ਡਿਗਦਾ ਦੇਖ ਕੇ, ਉਸ ਨੇ ਗੋਲ਼ੀਆਂ ਦਾ ਮੀਂਹ ਵਰਾ ਦਿੱਤਾ। ਚਾਰ ਹੋਰ ਆਲ਼ੇ ਦੁਆਲੇ ਦੇ ਲੋਕ ਮਾਰ ਦਿੱਤੇ। ਐਸੇ ਬੰਦੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਨਾਂ ਕਰੋ। ਉਸ ਤੋਂ ਪਰੇ ਹੱਟ ਜਾਵੋ। ਦੂਰ ਭੱਜ ਜਾਵੋ। ਪਰ ਭੱਜ ਨਹੀਂ ਹੁੰਦਾ, ਬੰਦਾ ਹੱਟਾਉਣ ਲੱਗ ਜਾਂਦਾ ਹੈ। ਕਾਨੂੰਨ ਨੂੰ ਜ਼ਰੂਰ ਦੱਸੋ। ਸਮੇਂ ਸਿਰ ਮਦਦ ਮੰਗਣ ਨਾਲ ਬਹੁਤ ਸਾਰੀਆਂ ਜਾਨਾਂ ਬੱਚ ਸਕਦੀਆਂ। ਲੋਕ ਜ਼ਖ਼ਮੀ ਹੋਣ ਤੋਂ ਬੱਚ ਸਕਦੇ ਹਨ। ਐਸੇ ਗ਼ੁੱਸੇ ਵਾਲੇ ਬਘਿਆੜ ਬੁੱਧੀ ਦੇ ਬੰਦੇ ਘਰ, ਪਰਿਵਾਰ, ਸਮਾਜ ਲਈ ਖ਼ਤਰਨਾਕ ਹਨ।
ਘਰ ਨੂੰ ਹਰ ਸਮੇਂ, ਆਪਣੇ ਕਮਰੇ ਨੂੰ ਪੜ੍ਹਨ, ਸਾਉਣ ਵੇਲੇ ਅੰਦਰੋਂ ਲੋਕ, ਤਾਲਾਂ ਲੱਗਾ ਕੇ ਰੱਖੀਏ। ਇੱਕ ਹੋਰ ਪੰਜਾਬੀ ਨੇ ਕੈਲੇਫੋਰਨੀਆ ਵਿੱਚ ਆਪ ਦਾ ਹੀ ਪੂਰਾ ਪਰਿਵਾਰ ਮਾਰ ਦਿੱਤਾ। ਅਗਰ ਉਨ੍ਹਾਂ ਨੇ ਕਮਰੇ ਨੂੰ ਸਾਉਣ ਵੇਲੇ ਅੰਦਰੋਂ ਲੋਕ, ਤਾਲਾਂ ਲੱਗਾ ਕੇ ਰੱਖਿਆ ਹੁੰਦਾ। ਸ਼ਾਇਦ ਮਰਨੋਂ ਬੱਚ ਜਾਂਦੇ। ਪਤਨੀ ਦੇ ਕਮਰੇ ਵਿੱਚ ਜਾ ਕੇ ਪਤਨੀ ਤੇ 3 ਸਾਲਾਂ ਦੀ ਧੀ, ਦੋਨੇਂ ਜਾਨੋਂ ਮਾਰ ਦਿੱਤੀਆਂ। ਦੂਜੇ ਕਮਰੇ ਵਿੱਚ 15 ਸਾਲਾਂ ਦਾ ਪੁੱਤਰ ਮਾਰ ਦਿੱਤਾ। ਪੁਲੀਸ ਨੂੰ ਫ਼ੋਨ ਉੱਤੇ ਸਾਰਾ ਕੁੱਝ ਦੱਸ ਕੇ, ਲਿਵਿੰਗ ਰੂਮ ਵਿੱਚ ਜਾ ਕੇ, ਆਪਣੇ-ਆਪ ਦੇ ਗੋਲ਼ੀ ਮਾਰ ਕੇ ਮਰ ਗਿਆ। ਇਹ ਸਾਰੇ ਜਾਣਦੇ ਸਨ। ਬੰਦੇ ਦੇ ਸਿਰ ਉੱਤੇ, ਗ਼ੁੱਸੇ ਦਾ ਭੂਤ ਸਵਾਰ ਹੈ। ਇਸੇ ਲਈ ਆਪੋ-ਆਪਣੇ ਕਮਰਿਆਂ ਵਿੱਚ ਸਨ। ਇਸ ਪਰਿਵਾਰ ਲਈ ਬਿਹਤਰ ਹੁੰਦਾ, ਜੇ ਘਰ ਛੱਡ ਕੇ ਚਲੇ ਜਾਂਦੇ। ਇੱਕ ਜਾਣਾ ਮਰਦਾ। ਪਰ ਲੋਕ ਆਪਣੇ ਆਪ ਇਸ ਤਰਾਂ ਦੇ ਮਾਮਲੇ ਨਿਜਿਠੱਣ ਦੀ ਕੋਸ਼ਿਸ਼ ਕਰਦੇ ਹਨ। ਜੋ ਬੰਦੇ ਦੀ ਜਾਤ ਵਰਗੇ ਜਾਨਵਰਾਂ ਤੋਂ ਸਹਿਕ-ਡਰ ਕੇ ਦਿਨ ਕੱਟਦੇ ਹਨ। ਰੱਬ ਜਾਣੇ ਐਸੇ ਕਿੰਨੇ ਕੁ ਲੋਕ ਹਨ? ਅਗਰ ਕੋਈ ਐਸੀ ਮਸਬੀਤ ਵਿੱਚ ਹੈ। ਆਪਣੇ-ਆਪ ਨੂੰ ਹਲੂਣੋ। ਐਸੇ ਲੋਕਾਂ ਤੋਂ ਆਪਣੀ ਜਾਨ ਬਚਾਵੇ। ਐਸੇ ਬੰਦੇ ਨੂੰ ਦੱਸ ਦੇਵੋ, " ਉਹ ਤੁਹਾਨੂੰ ਮਾਰ-ਕੁੱਟ ਨਹੀਂ ਸਕਦਾ। ਵਾਧੂ ਤੰਗ ਨਹੀਂ ਕਰ ਸਕਦਾ। ਜੇ ਐਸਾ ਡਰਾਮਾਂ ਕਰਨਾ ਹੈ। ਮੈਂ ਹੋਰ ਨਹੀਂ ਸਹਿਣਾ। ਇੱਕ ਕਿਨਾਰਾ ਕਰਨਾ ਪੈਣਾ ਹੈ। " ਇਹ ਕੋਈ ਇੱਕ ਕੇਸ ਨਹੀਂ ਹੈ। ਟਰਾਂਟੋ ਵਿੱਚ ਪਿਛਲੇ ਹਫ਼ਤੇ, ਪੰਜਾਬੀ ਨੇ ਪੂਰਾ ਪਰਿਵਾਰ ਮਾਰ ਦਿੱਤਾ ਸੀ। ਇੱਕ ਹੋਰ ਸੁਹਰੇ ਨੇ ਨੂੰਹੁ ਨੂੰ ਵੈਨਕੂਵਰ ਵਿੱਚ ਮਾਰ ਦਿੱਤੀ ਸੀ। ਟਰਾਂਟੋ ਵਿੱਚ ਸੁਹਰੇ, ਨਣਦ ਨੇ ਨੂੰਹੁ ਨੂੰ ਮਾਰ ਦਿੱਤੀ ਸੀ। ਪਤੀ ਇੰਡੀਆ ਗਿਆ ਸੀ। ਟਰਾਂਟੋ ਦੀ ਔਰਤ ਨੇ ਪੰਜਾਬ ਵਿੱਚ ਪਤੀ ਸਪਾਰੀ ਦੇ ਕੇ ਮਰਵਾ ਦਿੱਤਾ। ਇਹ ਸਬ ਪੰਜਾਬੀ ਕਰ ਰਹੇ ਹਨ। ਇਹ ਕੈਸਾ ਪਿਆਰ ਹੈ। ਆਪ ਦਾ ਹੀ ਪੂਰਾ ਪਰਿਵਾਰ ਮਾਰ ਦਿੱਤਾ ਹੈ। ਪਿਆਰ ਨਹੀਂ ਹੈ। ਅੰਨ੍ਹੀ ਨਫ਼ਰਤ ਹੈ। ਜਿਸ ਨੇ ਆਪ ਮਰਨਾ ਮਰ ਜਾਵੇ। ਦੂਜੇ ਪਰਿਵਾਰ ਦੇ ਮੈਂਬਰਾਂ ਨੂੰ ਕਿਉਂ ਮਾਰ ਦਿੱਤਾ ਜਾਂਦਾ ਹੈ? ਬਹੁਤਿਆਂ ਪੰਜਾਬੀਆਂ ਨੇ ਕੈਨੇਡਾ ਵਿੱਚ ਹੀ ਹਥਿਆਰਾਂ ਨਾਲ ਪਤਨੀਆਂ ਬੱਚਿਆਂ ਨੂੰ ਮਾਰਿਆ ਹੈ। ਇੱਥੇ ਹੀ ਇੱਕ ਪੁਲਿਸ ਵਾਲੇ ਪੰਜਾਬੀ ਮੁੰਡੇ ਨੇ, ਪੁਲੀਸ ਦੀ ਗੰਨ ਨਾਲ ਪਤਨੀ ਮਾਰ ਦਿੱਤੀ। ਇੱਕ ਹੋਰ ਨੇ ਉਹੀ ਸ਼ਹਿਰ ਵਿੱਚ ਪੁਲਿਸ ਵਾਲੇ ਪੰਜਾਬੀ ਸਕੇ ਭਰਾ ਦੀ ਗੰਨ ਨਾਲ ਆਪਣੀ ਪਤਨੀ ਮਾਰ ਦੇਣੀ ਸੀ। ਉਹ ਬੱਚ ਕੇ ਭੱਜ ਗਈ। ਇਹ ਬੰਦਾ ਗੌਰਮਿੰਟ ਦੀ ਬੱਸ ਦਾ ਡਰਾਈਵਰ ਸੀ। ਅੱਜ ਕਲ ਜੇਲ ਕੱਟ ਰਿਹਾ ਹੈ। ਆਤਮ ਹੱਤਿਆ ਕਰਨਾ ਸੌਖਾ ਲੱਗਦਾ ਹੈ। ਇਹ ਜੋ ਸਿਰ ਫਿਰੇ ਹਨ। ਇਹ ਗੁੱਸੇ ਵਿੱਚ ਜਾਂ ਨਸ਼ੇ ਖਾ ਕੇ ਐਸਾ ਕਰਦੇ ਹਨ। ਜਾਂ ਫਿਰ ਨੌਕਰੀ, ਕੰਮ ਨਹੀਂ ਕਰਨਾ ਚਹੁੰਦੇ। ਵਿਹਲੇ ਬੰਦੇ ਘਰਾਂ ਵਿੱਚ ਲੜਾਈਆਂ ਕਰਦੇ ਹਨ। ਬੈਂਕ ਤੋਂ ਕਰਜ਼ੇ ਲੈ ਕੇ ਹਜ਼ਮ ਕਰ ਜਾਂਦੇ ਹਨ। ਜੋ ਬੰਦਾ ਕੰਮ ਤੋਂ ਥੱਕਿਆ ਆਉਂਦਾ ਹੈ। ਉਸ ਕੋਲ ਲੜਾਈ ਕਰਨ ਦਾ ਮੂਡ ਕਿਥੇ ਹੁੰਦਾ ਹੈ? ਜੇ ਘਰ ਪਤੀ-ਪਤਨੀ ਵਿੱਚੋਂ ਇੱਕ ਵਿਹਲਾ ਹੈ। ਵਿਹਲੇ ਨੇ ਤਾਂ ਜੀਅ ਲਗਾਉਣ ਨੂੰ ਪੰਗਾ ਲੈਣਾ ਹੈ। ਲੜਾਈ ਤੋਂ ਬਗੈਰ ਘਰ ਹੋਰ ਕੋਈ ਕੰਮ ਨਹੀਂ ਹੁੰਦਾ।
ਐਸੇ ਲੋਕ ਜ਼ਿੰਦਗੀ ਦੀਆਂ ਮੁਸੀਬਤਾਂ ਤੋਂ ਡਰ ਜਾਂਦੇ ਹਨ। ਕੋਈ ਐਸਾ ਕੰਮ ਕਰ ਬੈਠਦੇ ਹਨ। ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਹੁੰਦੇ। ਜੇ ਕੋਈ ਮਾੜਾ, ਬਿਜ਼ਨਸ ਦੇ ਘਾਟੇ ਦਾ ਕੰਮ ਕਰ ਲਿਆ ਹੈ। ਬਰਦਾਸ਼ਤ ਕਰਨ ਦੀ ਹਿੰਮਤ ਚਾਹੀਦੀ ਹੈ। ਜਾਨ ਹੈ ਤਾਂ ਜਹਾਨ ਹੈ। ਮਰ ਕੇ ਕਿਹੜੀ ਜਿੱਤ ਹਾਸਲ ਹੋਵੇਗੀ? ਚਿਕਨ ਨਾ ਬਣੋ। ਜਾਨਵਰ ਵੀ ਚੋਗਾ ਲਭਦੇ ਦੂਰ-ਦੂਰ ਤੱਕ ਉਡਦੇ ਫਿਰਦੇ ਚੋਗ ਲੱਭ ਲੈਂਦੇ ਹਨ। ਕੰਕਰ ਪੱਥਰ ਖਾ ਕੇ ਵੀ ਗੁਜਾਰਾ ਕਰਦੇ ਹਨ। ਲੋਕ ਤੁਹਾਡੇ, ਮੇਰੇ ਕੁੱਝ ਨਹੀਂ ਲੱਗਦੇ। ਬੇਸ਼ੱਕ ਜਾਨ ਦੇ ਦਿਉ। ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਬਾਹਰਲੇ ਦੇਸ਼ਾਂ ਵਿੱਚ ਤਾਂ ਸੰਸਕਾਰ ਤੇ ਭੋਗ ਵਾਲੇ ਦਿਨ ਤੱਕ ਲੋਕ ਯਾਦ ਕਰਦੇ ਹਨ। ਮਰਨ ਪਿੱਛੋਂ ਤਕਲੀਫ਼ ਲੋਕਾਂ ਨੂੰ ਨਹੀਂ ਹੋਣੀ। ਪਿੱਛੇ ਰਹਿ ਗਏ, ਪਰਿਵਾਰ ਨੂੰ ਹੋਣੀ ਹੈ। ਜੋ ਕਰਤੂਤ ਕਰਕੇ, ਆਪ ਨੂੰ ਗੋਲ਼ੀ ਮਾਰੀ, ਜ਼ਹਿਰ ਖਾਦੀ, ਗਲ਼ ਫਾਹਾ ਲੈਣ ਜਾ ਰਹੇ ਹੋ। ਉਸ ਕਰਤੂਤ ਦੇ ਕਾਰਨ ਲੋਕ ਮਰਨ ਵਾਲੇ ਦੇ ਪਰਿਵਾਰ ਦਾ ਜਿਊਣਾ ਮੁਸ਼ਕਲ ਕਰ ਦੇਣਗੇ। ਬਿਹਤਰ ਹੈ, ਜਿਉਂਦੇ ਰਹਿ ਕੇ, ਆਪ ਹੀ ਆਪਣੇ ਪਰਦੇ ਢੱਕ ਲਵੋ। ਨਹੀਂ ਮੀਡੀਆ ਤਾਂ ਧੱਜੀਆਂ ਉਡਾ ਕੇ ਧਰ ਦੇਵੇਗਾ। ਦੁਨੀਆ ਦੇ ਹਰ ਕੋਨੇ ਵਿੱਚ ਤੁਹਾਡੀ ਕਰਤੂਤ ਤੇ ਮੌਤ ਦੇ ਡੰਕੇ ਵੱਜ ਜਾਣਗੇ। ਐਸੀ ਹੁੱਲੜ ਵਾਜੀ ਕਰਦੇ ਹੀ ਕਿਉਂ ਹੋ? ਬੰਦਾ ਬਣ ਕੇ ਵੀ ਆਪਣੇ ਆਪ ਮਰਕੇ, ਪਰਿਵਾਰ ਮਾਰਕੇ, ਜਾਨਵਰਾਂ ਵਾਲੀਆਂ ਆਦਤਾਂ ਕਿਉਂ ਕਰਦੇ ਹਨ? ਜਾਨਵਰ ਵੀ ਆਪਣੇ ਬੱਚਿਆਂ ਨਾਲ ਐਸਾ ਨਹੀਂ ਕਰਦੇ। ਅੱਜ ਗੁਆਂਢ ਵਾਲੀ ਬਿੱਲੀ ਦਾ ਇੱਕ ਚਿੱਟਾ ਬੱਚਾ ਮੇਰੇ ਘਰ ਵੱਲ ਫੈਨਸ ਤੇ ਤੁਰਿਆ ਫਿਰਦਾ ਡਿਗ ਗਿਆ ਸੀ। ਬਿੱਲੀ ਨੇ ਉਸ ਨੂੰ ਉੱਥੇ ਬਠਾਇਆ ਸੀ। ਆਪ ਕਿਤੇ ਚਲੀ ਗਈ। ਥੋੜੇ ਸਮੇਂ ਪਿੱਛੋਂ ਬਿੱਲਾ ਬਿੱਲੀ ਦੋਨੇਂ ਬਲੂੰਗੜੇ ਨੂੰ ਲੱਭਦੇ ਫਿਰਦੇ ਸੀ। 20 ਕੁ ਮਿੰਟਾਂ ਪਿੱਛੋਂ ਉਹ ਦੋਨੇਂ ਇਧਰ ਆ ਗਏ। ਬਿੱਲੇ ਨੇ ਆਪਣੇ ਮੂੰਹ ਵਿੱਚ ਬੱਚਾ ਲਿਆ। ਲੱਕੜੀ ਦੀ ਵਾੜ ਫੈਨ ਟੱਪ ਕੇ ਆਪ ਦੇ ਘਰ ਲੈ ਗਿਆ। ਬਿੱਲੀ ਉਸ ਪਿੱਛੇ ਤੁਰ ਗਈ। ਇੰਨਾ ਬਲੂਗੜਿਆਂ ਨੂੰ ਤਿੰਨ ਬਿੱਲੀਆਂ ਇੱਕ ਮਾਂ, ਬਿੱਲਾ ਤੇ ਦੋ ਹੋਰ ਵੱਡੀਆਂ ਬਿੱਲੀਆਂ ਖੇਡਦੇ ਦਿਖਦੀਆਂ ਹਨ। ਜਾਨਵਰ ਵੀ ਮਿਲ ਕੇ ਝੂੰਡਾ ਵਿੱਚ ਰਹਿੰਦੇ ਹਨ। ਇੱਕ ਬੰਦਾ ਹੈ। ਜੋ ਮੈਂ-ਮੈਂ ਕਰਦਾ ਇਕੱਲ ਭਾਲਦਾ ਹੈ।

ਕਿਸੇ ਨਾਲ ਵੀ ਹੱਥਾ ਪਾਈ ਨਾਂ ਕਰੀਏ। ਘਰ ਦੇ ਅੰਦਰ ਬਾਹਰ ਦੇ ਝਗੜਿਆਂ ਤੋਂ ਬੱਚੀਏ। ਝਗੜਿਆਂ ਤੋਂ ਬਗੈਰ ਜ਼ਿੰਦਗੀ ਬਹੁਤ ਸੁਖੀ ਹੈ। ਆਮ ਜਿਹੀ ਗੱਲ ਹੈ। ਦੋ ਬੰਦੇ ਲੜਦਿਆਂ ਨੂੰ ਹਟਾਉਣ ਜਾਵੋ। ਦੋਨੇਂ ਆਪਣੀ ਲੜਾਈ ਛੱਡ ਕੇ, ਛਡਾਉਣ ਵਾਲੇ ਦੇ ਗਲ਼ ਪੈ ਜਾਂਦੇ ਹਨ। ਕਿਸੇ ਦਾ ਕੀ ਭੇਤ ਹੈ? ਲੜਨ ਵਾਲੇ ਬੰਦੇ ਕੋਲ ਕੋਈ ਹਥਿਆਰ ਵੀ ਹੋ ਸਕਦਾ ਹੈ। ਜੇ ਥੋੜ੍ਹਾ ਜਿਹਾ ਧੱਕਾ ਲੱਗਾ, ਬੰਦਾ ਕਿਤੇ ਐਸੀ ਜਗਾ ਡਿਗ ਗਿਆ। ਝੱਟ-ਪੱਟ ਮੌਤ ਹੋ ਗਈ। ਸੋਚੋ ਕਿਵੇਂ ਨਿੱਬੜੇਗੀ? ਜੇ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਅਲੱਗ ਹੋ ਜਾਣਾ ਠੀਕ ਹੈ। ਕਿਸੇ ਦੀ ਜਾਨ ਲੈ ਲੈਣਾ ਕਿਧਰ ਦੀ ਭਲਮਾਣਸੀ ਹੈ। ਇਸ ਤਰਾਂ ਅਗਲੇ ਦਾ ਕੋਈ ਅੰਗ ਨਿਕਾਰਾ ਹੋ ਸਕਦਾ ਹੈ। ਜ਼ਖ਼ਮੀ ਹੋਏ ਬੰਦੇ ਨੂੰ ਸੰਭਾਲਣ ਲਈ ਸਾਰੀ ਉਮਰ ਦੀ ਸਜ਼ਾ ਲੱਗ ਸਕਦੀ ਹੈ। ਬਿਹਤਰ ਹੋਵੇਗਾ ਕਿਸੇ ਨਾਲ ਉਲਝਣ ਦੀ ਬਜਾਏ। ਪਾਸੇ ਹੱਟ ਜਾਈਏ। ਜਿੰਨੇ ਵੱਧ ਬੰਦਿਆਂ ਨਾਲ ਮੇਲ ਜੋਲ ਹੋਵੇਗਾ। ਕਿਸੇ ਦੇ ਬਹੁਤਾ ਨਜ਼ਦੀਕ ਰਹਿਣ ਦੀ ਕੋਸ਼ਿਸ਼ ਕਰਾਂਗੇ। ਉਸ ਦੇ ਕੰਮਾਂ ਵਿੱਚ ਦਖ਼ਲ ਅੰਦਾਜ਼ੀ ਹੋ ਜਾਂਦੀ ਹੈ। ਉੱਨ੍ਹੀਆਂ ਹੀ ਉਲਝਣਾਂ ਵੱਧ ਜਾਣਗੀਆਂ। ਪ੍ਰੇਸ਼ਾਨੀਆਂ ਸ਼ੁਰੂ ਹੋ ਜਾਣਗੀਆਂ। ਅਗਲੇ ਦਾ ਬੋਝ ਆਪਣੇ ਸਿਰ ਆ ਜਾਵੇਗਾ। ਜ਼ਿੰਦਗੀ ਦੇ ਐਸੇ ਨਜ਼ਦੀਕੀਆਂ ਨੂੰ ਵੀ ਫੇਸਬੁੱਕ ਦੇ ਦੋਸਤਾਂ ਵਾਂਗ ਹੀ ਬਲਾਕ ਕਰ ਦਾਈਏ। ਦਖ਼ਲ ਅੰਦਾਜ਼ੀ ਬੰਦ ਹੋ ਜਾਵੇਗੀ। ਜਦੋਂ ਸ਼ਕਲ ਹੀ ਨਾਂ ਦਿਸੀ। ਆਪੇ ਗ਼ੁੱਸਾ ਨਹੀਂ ਆਵੇਗਾ। ਮਾਰ ਕੁੱਟ ਕਰਨ ਨਾਲ ਕੋਈ ਸੁਧਰ ਨਹੀਂ ਸਕਦਾ। ਕਿਸੇ ਨੂੰ ਸੁਧਾਰਨ ਦੀ ਥਾਂ, ਕਿਸੇ ਦੇ ਔਗੁਣ ਠੀਕ ਕਰਨ ਦੀ ਥਾਂ ਜੇ ਉੱਧਰ ਨੂੰ ਦੇਖਣਾ ਹੀ ਛੱਡ ਦਾਈਏ। ਉਸ ਦਾ ਖਹਿੜਾ ਛੱਡ ਦੇਈਏ। ਚੁੱਪ ਕਰ ਜਾਈਏ। ਬਹੁਤ ਸ਼ਾਂਤੀ ਬਣ ਜਾਂਦੀ ਹੈ। ਦੁਨੀਆ ਬਹੁਤ ਵੱਡੀ ਹੈ। ਪਿਆਰ ਵੀ ਹੋਰ ਹੋ ਜਾਂਦੇ ਹਨ। ਜ਼ਰੂਰੀ ਨਹੀਂ ਇੱਕ ਦੇ ਹੀ ਗਲ਼ੇ ਨਾਲ ਲਿਪਟ ਕੇ ਮਰਨਾ ਹੈ। ਨਵੇਂ ਰਿਸ਼ਤੇ ਵੀ ਹੋਰ ਕਾਇਮ ਹੋ ਜਾਂਦੇ ਹਨ। ਪਤੀ-ਪਤਨੀ ਮਰਨ ਪਿੱਛੋਂ ਵੀ ਕਿਸੇ ਹੋਰ ਨਾਲ ਸਰੀਰਕ ਰਿਸ਼ਤੇ ਸੀਦਕ ਚੋਰੀ ਜੋੜਦੇ ਹਨ। ਕਿਸੇ ਮਾੜੀ ਘਟਨਾ ਨੂੰ ਤੇ ਗੁਜ਼ਰੇ ਸਮੇਂ ਨੂੰ ਭੁਲਾਉਣਾ ਆ ਗਿਆ। ਸਹੀ ਜ਼ਿੰਦਗੀ ਜਿਊਣ ਦਾ ਅਨੰਦ ਆ ਜਾਵੇਗਾ। ਅਸੀਂ ਆਪਣਾ ਬੀਤਿਆ ਸਮਾਂ ਭੁੱਲਦੇ ਨਹੀਂ। ਅੱਜ ਵਿੱਚ ਜਿਊਣ ਦਾ ਜਤਨ ਨਹੀਂ ਕਰਦੇ। ਤਾਂਹੀ ਮਨ ਵਿੱਚ ਕਲ਼ੇਸ ਚੱਲਦਾ ਰਹਿੰਦਾ ਹੈ। ਬਦਲੇ ਦੀ ਭਵਨਾਂ ਮਨ ਅੰਦਰੋਂ ਨਹੀਂ ਮੁੱਕਦੀ। ਇਹ ਸੋਚੀਏ, ਜਦੋਂ ਪਹਿਲਾਂ ਕੰਮ ਕਰਕੇ ਮਨ ਅਸ਼ਾਂਤ ਹੋ ਗਿਆ ਹੈ। ਉਸੇ ਨੂੰ ਫੇਰ ਦੁਹਰਾ ਕੇ, ਕੀ ਮਿਲੇਗਾ? ਜੇ ਅਸੀਂ ਆਪ ਨੂੰ ਬਦਲ ਨਹੀਂ ਸਕਦੇ, ਮਨ ਜਿੱਤੇ ਜੱਗ ਜੀਤ ਤਾਂ ਦੂਜੇ ਨੂੰ ਕਿਵੇਂ ਬਦਲ ਦਿਆਂਗੇ? ਇਹ ਆਤਮਹੱਤਿਆ ਦਾ ਤੇ ਆਪਣੇ ਘਰ ਦੇ ਪਰਿਵਾਰ ਨੂੰ ਮਾਰ ਮੁਕਾਉਣ ਦਾ ਪਖੰਡ ਛੱਡ ਕੇ, ਬੰਦਿਆਂ ਵਾਂਗ ਜਿਊਣਾ ਸਿੱਖੀਏ। ਦੂਜਿਆਂ ਨੂੰ ਜਿਊਣ ਦੇਈਏ। ਬਹੁਤੇ ਬੰਦੇ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਵਿੱਚ ਖੌਰੂ ਹੀ ਪਾਈ ਰੱਖਦੇ ਹਨ। ਬੰਦੇ ਮਾਰ ਕੇ ਜੇਲ ਜਾਂਦੇ ਹਨ। ਅੰਦਰ ਬੈਠੇ ਹੀ ਐਸੀ ਚਾਲ ਚੱਲਦੇ ਹਨ। ਸਾਰੀ ਕੌਮ ਉੱਤੇ ਮਰਨ ਮਿਟਣ ਦੀ ਨੌਬਤ ਆ ਜਾਂਦੀ ਹੇ। ਹੋਰ ਬੇਕਸੂਰ ਲੋਕੀ ਮਰ ਜਾਂਦੇ ਹਨ। ਫੱਟੜ ਹੋ ਜਾਂਦੇ ਹਨ। ਐਸੇ ਲੋਕਾਂ ਨੂੰ ਆਪ ਕੁੱਝ ਨਹੀਂ ਹੁੰਦਾ। ਵਾਲ ਵਿੰਗਾਂ ਨਹੀਂ ਹੁੰਦਾ। ਕੌਮ ਦੇ ਆਗੂ ਬਣ ਜਾਂਦੇ ਹਨ। ਆਪਣੇ ਬੱਚਾ ਵਿੱਚ ਭਲਾ ਹੈ। ਸੋਚਣਾ ਹੈ, ਕਿਸੇ ਹੱਥੋਂ ਜਾਂ ਆਪਣੇ ਹੀ ਗ਼ੁੱਸੇ ਹੱਥੋਂ ਮਰਨਾ ਹੈ। ਜਾਂ ਐਸੇ ਸਮੇਂ ਤੋਂ ਆਪਣਾ ਬੱਚਾ ਕਿਵੇਂ ਕਰਨਾ ਹੈ?

Comments

Popular Posts