ਭਾਗ 42 ਰੱਬ ਨੇ ਆਪ ਹੀ ਜੱਗ ਰਚਿਆ ਹੈ, ਸਾਰੇ ਪਾਸੇ ਆਪ ਹੀ ਆਪ ਹੈ, ਦੂਜਾ ਹੋਰ ਕੋਈ ਨਹੀਂ ਹੈ 
 ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
04/06/2013. ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 290
ਉਸ ਰੱਬ ਨੂੰ ਕਿਉਂ ਭੁਲਾਉਣਾ ਹੈ? ਜੋ ਕਿਸੇ ਦੀ ਮਿਹਨਤ ਨਹੀਂ ਰੱਖਦਾ। ਜੈਸਾ ਵੀ ਤਰਲਾ ਲੈ ਕੇ ਕੰਮ ਕਰਾਂਗੇ। ਵੈਸਾ ਫਲ ਮਿਲੇਗਾ। ਉਹ ਰੱਬ ਕਿਉਂ ਯਾਦ ਨਹੀਂ ਆਉਂਦਾ? ਜਿਸ ਰੱਬ ਨੂੰ ਜਦੋਂ-ਜਦੋਂ ਰੱਬ ਨੂੰ ਚੇਤੇ ਕਰੀਏ, ਉਹ ਸਬ ਜਾਣਦਾ ਹੈ। ਜਿੰਨਾ ਵੀ ਉਸ ਨੂੰ ਚੇਤੇ ਕਰੀਏ। ਭਗਵਾਨ ਆਪ ਜਾਣਦਾ ਹੈ। ਗਿੱਣਤੀ ਕਰਕੇ ਸਮਾਂ ਖ਼ਰਾਬ ਕਰਕੇ ਹੰਕਾਰ ਕਰਨ ਦੀ ਲੋੜ ਨਹੀਂ, ਬਈ ਕਿੰਨ੍ਹੀ ਬਾਰ ਰੱਬ ਯਾਦ ਕੀਤਾ ਹੈ। ਕਈ ਤਾਂ ਮਾਲਾ ਨੂੰ ਰਾਮ-ਰਾਮਸਤਿਨਾਮ ਵਾਹਿਗੂਰੂਪਾਠ ਦੀ ਗਿੱਣਤੀ ਕਰਨ ਨੂੰ ਫੇਰਦੇ ਹਨ।ਕੀ ਰੱਬ ਦੀਆਂ ਦਿੱਤੀਆਂ ਦਾਤਾ ਦੀ ਵੀ ਕਦੇ ਗਿੱਣੀਆਂ ਹਨ? ਤੈਨੂੰ ਉਹ ਰੱਬ ਕਿਉਂ ਭੁੱਲਦਾ ਹੈ? ਜਿਸ ਰੱਬ ਨੇ ਜੀਵਨ ਵਿੱਚ ਸਾਰਾ ਕੁੱਝ ਦਿੱਤਾ ਹੈ। ਰੱਬ ਨੇ ਜ਼ਿੰਦਗੀ ਜਿਊਣ ਲਈ ਦਿੱਤੀ ਹੈ। ਜਿਸ ਰੱਬ ਨੇ ਬੱਚੇ ਨੂੰ ਮਾਂ ਦੇ ਗਰਭ ਮਲ-ਮੂਤਰ, ਅੰਨ ਸੜਨ ਵਾਲੀ ਥਾਂ, ਕਾਂਮ ਵਾਲੀ ਥਾਂ, ਖ਼ੂਨ. ਮਿਝ ਗੰਦੇ ਪਾਣੀ ਵਿੱਚ ਪੂਰੇ ਗੰਦ ਵਿੱਚ ਜਿਉਂਦਾ ਰੱਖਿਆ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ ਕਿਸੇ ਨੂੰ ਹੀ ਸਮਝ ਪੈਂਦੀ ਹੈ। ਬੰਦੇ ਤੈਨੂੰ ਉਹ ਰੱਬ ਕਿਉਂ ਭੁੱਲਦਾ ਹੈ? ਜੋ ਦੁਨੀਆ ਦੇ ਵਿਕਾਰਾਂ ਕੰਮਾਂ, ਪਾਪਾਂ ਦੇ ਜ਼ਹਿਰ ਤੋਂ ਬਚਾ ਲੈਂਦਾ ਹੈ। ਪਿਛਲੇ ਕਈ ਜਨਮਾਂ ਤੋਂ, ਟੁੱਟੇ ਹੋਏ ਜੀਵ ਆਤਮਾ ਨੂੰ ਰੱਬ ਆਪਦੇ ਨਾਲ ਮਿਲਾ ਲੈਂਦਾ ਹੈ। ਸੰਪੂਰਨ ਸਤਿਗੁਰ ਜੀ ਨੇ, ਇਹ ਰੱਬੀ ਮਿਲਣ ਦੀ ਗੱਲ ਦੱਸੀ ਹੈ। ਜਿਸ ਬੰਦੇ ਨੇ ਸਤਿਗੁਰ ਨਾਨਕ ਪ੍ਰਭੂ ਜੀ ਦੇ ਨਾਮ ਨੂੰ ਯਾਦ ਕੀਤਾ ਹੈ।
ਰੱਬ ਦੇ ਪਿਆਰਿਉ ਭਗਤੋ ਇਹ ਕਾਰਜ ਕਰੋਪ੍ਰਮਾਤਮਾ ਨੂੰ ਯਾਦ ਕਰੋ। ਭਗਵਾਨ ਨੂੰ ਬਾਰ-ਬਾਰ ਜਪ, ਬੋਲ, ਗਾ, ਬਿਚਾਰ ਕੇ ਅਨੰਦ ਪਾ ਲਵੋ। ਰੱਬ ਨੂੰ ਆਪ ਚੇਤੇ ਕਰੋ। ਹੋਰਾਂ ਨੂੰ ਪ੍ਰਮਾਤਮਾ ਦਾ ਨਾਮ ਯਾਦ ਕਰਾਈਏ। ਰੱਬ ਦੇ ਪਿਆਰੇ ਭਗਤਾਂ ਨਾਲ ਪ੍ਰੇਮ ਕਰਕੇ, ਗੁਣ ਹਾਸਲ ਕਰਕੇ, ਦੁਨੀਆ ਤੋਂ ਬਚ ਕੇ, ਭਵਜਲ ਤਰ ਜਾਈਦਾ ਹੈ। ਰੱਬ ਦੇ ਪਿਆਰ ਤੋਂ ਬਗੈਰ ਸਰੀਰ ਬੇਕਾਰ ਸੁਆਹ ਵਰਗਾ ਹੈ। ਸਾਰੀ ਦੁਨੀਆ ਦੇ ਭਲੇ ਕੰਮ, ਅਨੰਦ ਰੱਬ ਦੇ ਨਾਮ ਦੇ ਖ਼ਜ਼ਾਨੇ ਦੇ ਅੰਦਰ ਹਨ। ਦੁਨੀਆ ਦੇ ਵਿਕਾਰਾਂ ਵਿੱਚ ਲੱਗੇ ਹੋਏ ਬੰਦੇ ਨੂੰ ਰੱਬੀ ਬਾਣੀ ਪੜ੍ਹਨ, ਸੁਣਨ ਨਾਲ, ਛੁਟਕਾਰਾ ਮਿਲ ਕੇ ਮਨ ਟਿੱਕ ਜਾਂਦਾ ਹੈ। ਸਾਰੇ ਦਰਦ ਮੁੱਕ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਯਾਦ ਕਰੀਏ, ਸਿਮਰਨ ਕਰੀਏ। ਜੋ ਸਾਰੇ ਗੁਣਾਂ ਦਾ ਭੰਡਾਰ ਹੈ। ਜਦੋਂ ਰੱਬ ਦਾ ਪਿਆਰ, ਮੋਹ ਜਾਗਦਾ ਹੈ। 
ਮਨ ਨੂੰ ਪਿਆਰ ਦੇ ਅਨੰਦ ਦੇ ਮਿੱਠੇ ਅੰਮ੍ਰਿਤ ਨਾਲ ਖ਼ੁਸ਼ੀਆਂ ਦਾ ਚਾਅ ਚੜ੍ਹ ਜਾਂਦਾ ਹੈ। ਭਗਤ ਦੇ ਸਰੀਰ ਤੇ ਹਿਰਦੇ ਦੀ ਦਿਲੋਂ ਇਹੀ ਇੱਛਾ ਹੁੰਦੀ ਹੈ। ਰੱਬ ਨੂੰ ਅੱਖਾਂ ਨਾਲ ਦੇਖ ਕੇ, ਭਗਤ ਨੂੰ ਅਨੰਦ ਮਿਲਦਾ ਹੈ। ਗੁਰੂ ਪਿਆਰ ਦੇ ਸ਼ਬਦਾਂ ਨੂੰ ਮੈਂ ਬਾਰ-ਬਾਰ ਪੀਕੇ , ਨਿਵ ਕੇ ਚਲ ਕੇ ਸੇਵਾ ਕਰਕੇ, ਖ਼ੁਸ਼ੀ ਨਾਲ ਮਨ ਖਿੜ ਜਾਂਦਾ ਹੈ। ਰੱਬ ਨੂੰ ਪਿਆਰ ਕਰਨ ਵਾਲਿਆਂ ਦੇ ਸਰੀਰ ਤੇ ਜਿੰਦ-ਜਾਨ, ਰੱਬ ਦੇ ਪ੍ਰੇਮ ਵਿੱਚ ਰੁੱਝ ਕੇ, ਰੱਬ ਵਰਗੇ ਬਣੇ ਰਹਿੰਦੇ ਹਨ। ਰੱਬ ਦੇ ਪਿਆਰ ਨੂੰ ਕੋਈ ਹੀ ਬੰਦਾ ਹਾਸਲ ਕਰਦਾ ਹੈ। ਪ੍ਰਮਾਤਮਾ ਇੱਕ ਚੀਜ਼ ਮਿਹਰਬਾਨੀ ਕਰਕੇ ਦੇ ਦਿਉ ਕਿ ਸਤਿਗੁਰੂ ਜੀ ਦੀ ਕਿਰਪਾ ਨਾਲ, ਨਾਮ ਚੇਤੇ ਕਰੀਏ। ਉਸ ਰੱਬ ਦੀ ਮਹਿਮਾ ਦੱਸੀ ਨਹੀਂ ਜਾ ਸਕਦੀ। ਸਤਿਗੁਰ ਨਾਨਕ ਪ੍ਰਭੂ ਜੀ ਸਾਰਿਆਂ ਜੀਵਾਂ, ਬੰਦਿਆ, ਸ੍ਰਿਸ਼ਟੀ ਵਿੱਚ ਆਪ ਹੀ ਹੈ।
ਰੱਬ ਭੁੱਲਾਂ ਨੂੰ ਮੁਆਫ਼ ਕਰਨ ਵਾਲਾ ਹੈ। ਗ਼ਰੀਬਾਂ ਉੱਤੇ ਤਰਸ ਕਰਨ ਵਾਲਾ ਹੈ। ਰੱਬ ਆਪ ਨੂੰ ਪਿਆਰ ਕਰਨ ਵਾਲਿਆਂ ਨੂੰ ਪ੍ਰੇਮ ਕਰਨ ਵਾਲਾ ਹੈ। ਹਰ ਸਮੇਂ ਮਿਹਰਬਾਨੀ ਕਰਨ ਵਾਲਾ ਹੈ। ਬੇਸਹਾਰਾ, ਗ਼ਰੀਬਾਂ ਨੂੰ ਪ੍ਰਭੂ ਜੀ ਤੂੰ ਪਾਲਨ ਵਾਲਾ ਹੈ। ਹਰ ਇੱਕ ਦੀ ਪਲਾਣਾਂ ਪ੍ਰਭੂ ਕਰਦਾ ਹੈ। ਸ਼ੁਰੂ ਤੋਂ ਹੀ ਦੁਨੀਆ ਬਣਨ ਵੇਲੇ ਤੋਂ, ਰੱਬ ਹੀ ਸਬ ਕੁੱਝ ਕਰਦਾ ਹੈ। ਰੱਬ ਦੇ ਪਿਆਰਿਆਂ ਬੰਦਿਆਂ ਦੇ ਸਾਹਾਂ ਦਾ ਆਸਰਾ ਹੈ। ਜਿਹੜਾ-ਜਿਹੜਾ ਵੀ ਰੱਬ ਨੂੰ ਯਾਦ ਕਰਦਾ ਹੈ। ਉਹ ਪਵਿੱਤਰ ਹੋ ਜਾਂਦਾ ਹੈ। ਰੱਬ ਦੇ ਪਿਆਰਿਆਂ ਦਾ ਮਨ, ਰੱਬ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਮੈਂ ਬੇਸਮਝ, ਅਣਜਾਣ-ਬੱਚੇ ਵਰਗਾ, ਬੇਅਕਲ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਤੇਰਾ ਆਸਰਾ ਲੈਣ ਆਇਆ ਹਾਂ। 
ਉਸ ਬੰਦੇ ਨੂੰ ਸਾਰੇ ਰੱਬ ਦੀ ਦਰਗਾਹ ਦੇ ਸੁਖ ਮਿਲ ਜਾਂਦੇ ਹਨ। ਜੋ ਇੱਕ ਭੋਰਾ ਸਮਾਂ ਵੀ ਰੱਬ ਦਾ ਨਾਮ ਲੈਂਦੇ ਹਨ। ਉਨ੍ਹਾਂ ਨੂੰ ਅੰਤ ਬਾਦਸ਼ਾਹੀਆਂ, ਦੁਨੀਆ ਦੇ ਅਨੰਦ ਦੀ ਪ੍ਰਸੰਸਾ ਮਿਲਦੀ ਹੈ। ਰੱਬ ਦੇ ਨਾਮ ਨਾਲ ਪਿਆਰ ਕਰਨ ਵਾਲਿਆਂ ਨੂੰ ਸਬ ਕੁੱਝ ਹਾਸਲ ਹੋ ਜਾਂਦਾ ਹੈ। ਉਸ ਬੰਦੇ ਨੂੰ ਖਾਣ ਵਾਲੇ ਸਾਰੇ ਪਦਾਰਥ, ਕੱਪੜੇ ਮਨ ਭਾਉਂਦੇ ਅਨੰਦ ਮਿਲਦੇ ਹਨ। ਜਿਸ ਦੀ ਜੀਭ ਹਰ ਰੋਜ਼ ਰੱਬ-ਰੱਬ ਕਰਦੀ ਰਹਿੰਦੀ ਹੈ। ਉਸ ਬੰਦੇ ਦਾ ਜੀਵਨ ਸਫਲ, ਸੁਖੀ, ਧੰਢਾਂਡ ਵਾਲਾ ਹੋ ਜਾਂਦਾ ਹੈ। ਜਿਸ ਨੂੰ ਮਨ ਵਿੱਚ ਸੰਪੂਰਨ ਰੱਬ ਹਾਜ਼ਰ ਦਿਸਦਾ ਹੈ। ਰੱਬ ਦੇ ਨਾਮ ਨਾਲ ਪਿਆਰ ਕਰਨ ਵਾਲਿਆਂ ਵਿੱਚ ਰੱਬ ਦਿਸਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਕੋਲ ਸਾਰੇ ਅਨੰਦ ਲੱਭ ਜਾਂਦੇ ਹਨ। ਧੰਨ ਮੋਹ ਵਿੱਚੋਂ ਆਪ ਹੀ ਰੱਬ ਦੂਰ ਹੈ। ਆਪ ਹੀ ਜੀਵਾਂ ਦੁਆਰਾ ਵਿੱਚੋਂ ਦੀ ਧੰਨ ਮੋਹ ਫਸਿਆ ਹੋਇਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੇ ਆਪ ਹੀ ਜੱਗ ਰਚਿਆ ਹੈ। ਸਾਰੇ ਪਾਸੇ ਆਪ ਹੀ ਆਪ ਹੈ। 
ਜਦੋਂ ਦੁਨੀਆ ਬਣੀ ਨਹੀਂ ਸੀ। ਮਾੜੇ ਕੰਮ. ਪਾਪ ਕੀਹਤੋਂ ਹੋਣੇ ਸੀ? ਜਦੋਂ ਰੱਬ ਆਪ ਹੀ ਚੁੱਪ, ਬਿਲਕੁਲ, ਇਕਾਂਤ ਵਿੱਚ ਸਮਾਧੀ ਲਾਈ ਬੈਠਾ ਸੀ। ਉਦੋਂ ਕਿਸੇ ਨਾਲ ਦੁਸ਼ਮਣੀ ਕਿਨ੍ਹੇ ਕਰਨੀ ਸੀਜਦੋਂ ਰੱਬ ਦੁਨੀਆ ਦਾ ਕੋਈ ਆਕਾਰ, ਰੰਗ, ਰੂਪ ਨਹੀਂ ਸੀ। ਤਾਂ ਗ਼ੁੱਸਾ, ਖ਼ੁਸ਼ੀ, ਚਿੰਤਾ ਕਿਨ੍ਹੇ ਕਰਨੇ ਸੀ? ਜਦੋਂ ਆਪ ਹੀ ਆਪ ਰੱਬ ਸਾਰੇ ਪਾਸੇ ਸੀ। ਤਾਂ ਪਿਆਰ, ਵਹਿਮ ਕਿਹਨੇ ਕਰਨੇ ਸੀ? ਰੱਬ ਆਪ ਹੀ ਆਪਦੀ ਦੁਨੀਆਂ ਬਣਾਉਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੇ, ਆਪ ਹੀ ਜੱਗ ਰਚਿਆ ਹੈ। ਸਾਰੇ ਪਾਸੇ ਆਪ ਹੀ ਆਪ ਹੈ। ਦੂਜਾ ਹੋਰ ਕੋਈ ਨਹੀਂ ਹੈ।



Comments

Popular Posts