Siri Guru Sranth Sahib 312 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 312 Page 312 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
14242 ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ ॥
This Agai Pishhai Dtoee Naahee Gurasikhee Man Veechaariaa ||
तिसु अगै पिछै ढोई नाही गुरसिखी मनि वीचारिआ ॥
ਮਨਮੁੱਖ ਨੂੰ ਲੋਕਪਰਲੋਕ ਵਿੱਚ ਥਾਂ-ਟਿਕਾਣਾ ਇੱਜ਼ਤ ਨਹੀਂ ਮਿਲਦੀ। ਸਤਿਗੁਰ ਜੀ ਦੇ ਭਗਤਾਂ ਨੇ ਬੀਚਾਰ ਕਰਕੇ ਦੱਸਿਆ ਹੈ॥
He shall find no shelter, here or hereafter; theSathigur's GurSikhs have realized this in their minds.
14243   ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥
Sathiguroo No Milae Saeee Jan Oubarae Jin Hiradhai Naam Samaariaa ||
सतिगुरू नो मिले सेई जन उबरे जिन हिरदै नामु समारिआ ॥
ਜੋ ਸਤਿਗੁਰ ਜੀ ਵਡਿਆਈ ਕੋਲ ਰਹਿ ਕੇ ਕਰਦੇ ਹਨ। ਉਹੀ ਗੁਣਾ ਵਾਲੇ ਬਣਦੇ ਹਨ ਜਿੰਨਾ ਨੇ ਮਨ ਵਿੱਚ ਰੱਬ ਨਾਮ ਨੂੰ ਯਾਦ ਕਰ-ਕਰਕੇ ਸੰਭਾਲ ਲਿਆ ਹੈ ॥
That humble being who meets the True Guru is saved; he cherishes the Naam, the Name of the Lord, in his heart.
14244   ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥੨॥
Jan Naanak Kae Gurasikh Puthehahu Har Japiahu Har Nisathaariaa ||2||
जन नानक के गुरसिख पुतहहु हरि जपिअहु हरि निसतारिआ ॥२॥
ਸਤਿਗੁਰ ਨਾਨਕ ਗੁਰੂ ਜੀ ਦੇ ਗੁਣਾਂ ਵਾਲੇ ਪੁੱਤਰੋ ਰੱਬ ਨੂੰ ਚੇਤੇ ਕਰੋ। ਕੰਮ ਚੰਗੇ ਕਰੋ। ਰੱਬ ਵਿਕਾਰ ਕੰਮਾਂ ਤੋਂ ਬਚਾਉਂਦਾ ਹੈ। ਦੁਨੀਆ ਦੇ ਸਾਰੇ ਕੰਮ ਕਿਸੇ ਕੰਮ ਦੇ ਨਹੀਂ ਹਨ॥
Servant Nanak says: O GurSikhs, O my sons, meditate on the Lord; only the Lord shall save you. ||2||
14245   ਮਹਲਾ ੩ ॥
Mehalaa 3 ||
महला ३ ॥
ਸਤਿਗੁਰ ਅਮਰਦਾਸ ਜੀ ਤੀਜੇ ਗੁਰੂ ਜੀ ਦੀ ਬਾਣੀ ਹੈ
Third Mehl
14246   ਹਉਮੈ ਜਗਤੁ ਭੁਲਾਇਆ ਦੁਰਮਤਿ ਬਿਖਿਆ ਬਿਕਾਰ ॥
Houmai Jagath Bhulaaeiaa Dhuramath Bikhiaa Bikaar ||
हउमै जगतु भुलाइआ दुरमति बिखिआ बिकार ॥
ਹੰਕਾਰ ਨੇ ਲੋਕਾਂ ਨੂੰ ਰੱਬ ਭੁੱਲਾ ਦਿੱਤਾ ਹੈ। ਗੰਦੀ ਅਕਲ ਧੰਨ ਦੇ ਜ਼ਹਿਰ ਵਿੱਚ ਐਵੇਂ ਫਸੇ ਹੋਏ ਹਨ ॥
Egotism has led the world astray, along with evil-mindedness and the poison of corruption.
14247   ਸਤਿਗੁਰੁ ਮਿਲੈ ਤ ਨਦਰਿ ਹੋਇ ਮਨਮੁਖ ਅੰਧ ਅੰਧਿਆਰ ॥
Sathigur Milai Th Nadhar Hoe Manamukh Andhh Andhhiaar ||
सतिगुरु मिलै त नदरि होइ मनमुख अंध अंधिआर ॥
ਸੱਚਾ, ਪੂਰਾ ਗੁਰੂ ਜਿਸ ਬੰਦੇ ਨੂੰ ਮਿਲਦਾ ਹੈ। ਉਸ ਉੱਤੇ ਰੱਬ ਦੇ ਮਿਲਾਪ ਦੀ ਕਿਰਪਾ ਹੋ ਜਾਂਦੀ ਹੈ। ਮਨ ਮਰਜ਼ੀ ਕਰਨ ਵਾਲਾ,  ਧੰਨ ਜਾਇਦਾਦ ਇਕੱਠਾ ਦੇ ਵਿਕਾਰ ਕੰਮਾਂ ਵਿੱਚ ਲੱਗਿਆ ਹੋਇਆ ਅੰਨ੍ਹਾ ਹਨੇਰੇ ਵਿੱਚ ਰਹਿੰਦਾ ਹੈ ॥
Meeting with the True Guru, we are blessed by the Lord's Glance of Grace, while the self-willed manmukh gropes around in the darkness.
14248   ਨਾਨਕ ਆਪੇ ਮੇਲਿ ਲਏ ਜਿਸ ਨੋ ਸਬਦਿ ਲਾਏ ਪਿਆਰੁ
Naanak Aapae Mael Leae Jis No Sabadh Laaeae Piaar ||3||
नानक आपे मेलि लए जिस नो सबदि लाए पिआरु ॥३॥
ਸਤਿਗੁਰ ਨਾਨਕ ਜੀ ਉਸ ਬੰਦੇ ਨੂੰ ਆਪ ਹੀ ਆਪ ਦੇ ਨਾਲ ਰਲਾ ਲੈਂਦੇ ਹਨ। ਜੋ ਰੱਬੀ ਗੁਰਬਾਣੀ ਦੇ ਅੱਖਰਾਂ ਨਾਲ ਪ੍ਰੇਮ ਬਣਾ ਕਿ ਰੱਬੀ ਗੁਰਬਾਣੀ ਦੇ ਕਹੇ ਮੁਤਾਬਿਕ ਜੀਂਵਨ ਜਿਉਵੇ ਹੈ।  ॥
O Nanak, the Lord absorbs into Himself those whom He inspires to love the Word of His Shabad. ||3||
14249   ਪਉੜੀ ॥
Pourree ||
पउड़ी ॥
ਪਉੜੀ ॥
Pare
14250   ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ ॥
Sach Sachae Kee Sifath Salaah Hai So Karae Jis Andhar Bhijai ||
सचु सचे की सिफति सलाह है सो करे जिसु अंदरु भिजै ॥
ਸੱਚੇ ਪ੍ਰਮਾਤਮਾ ਦੀ ਪ੍ਰਸੰਸਾ ਸੱਚੀ ਪ੍ਰਸੰਸਾ ਕਰਨੀ ਉਸੇ ਦੇ ਬੱਸ ਵਿੱਚ ਹੈ। ਜੋ ਮਨ ਲਾ ਕੇ ਪ੍ਰਭੂ ਨੂੰ ਪਿਆਰ ਕਰਦੇ ਹਨ। ॥
True are the Praises and the Glories of the True One; he alone speaks them, whose mind is softened within.
14251  ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ ॥
Jinee Eik Man Eik Araadhhiaa Thin Kaa Kandhh N Kabehoo Shhijai ||
जिनी इक मनि इकु अराधिआ तिन का कंधु न कबहू छिजै ॥
ਉਨ੍ਹਾਂ ਦੇ ਸਰੀਰ ‘ਤੇ ਦੁਨੀਆ ਦਾ ਅਸਰ ਨਹੀਂ ਹੁੰਦਾ,  ਕਦੇ ਡੋਲਦਾ, ਘਬਰਾਉਂਦਾ, ਦੁਖਦਾ ਨਹੀਂ ਹੈ॥
Those who worship the One Lord with single-minded devotion - their bodies shall never perish.
14252   ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥
Dhhan Dhhan Purakh Saabaas Hai Jin Sach Rasanaa Anmrith Pijai ||
धनु धनु पुरख साबासि है जिन सचु रसना अम्रितु पिजै ॥
ਉਹ ਮਨੁੱਖ ਬਹੁਤ ਪ੍ਰਸੰਸਾ ਦੇ ਕਾਬਲ, ਧਨ ਧਨ ਹਨ। ਜੋ ਜੀਭ ਨਾਲ ਰੱਬ ਦਾ ਨਾਮ ਪੀਂਦੇ ਹਨ ॥
Blessed, blessed and acclaimed is that person, who tastes with his tongue the Ambrosial Nectar of the True Name.
14253 ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ ॥
Sach Sachaa Jin Man Bhaavadhaa Sae Man Sachee Dharageh Lijai ||
सचु सचा जिन मनि भावदा से मनि सची दरगह लिजै ॥
ਸੱਚੇ ਪ੍ਰਮਾਤਮਾ ਦੀ ਜਿਸ ਦੇ ਹਿਰਦੇ ਵਿੱਚ ਵਿੱਚ ਸੱਚੀ-ਮੁੱਚੀ  ਦੀ ਸੱਚੀ ਪ੍ਰੀਤ ਜਾਗਦੀ ਹੈ। ਉਨ੍ਹਾਂ ਨੂੰ ਰੱਬ ਦੀ ਦਰਬਾਰ ਵਿੱਚ ਸੱਚੀ ਇੱਜ਼ਤ ਮਿਲਦੀ ਹੈ ॥
One whose mind is pleased with the Truest of the True is accepted in the True Court.
14254  ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ ॥੨੦॥
Dhhan Dhhann Janam Sachiaareeaa Mukh Oujal Sach Karijai ||20||
धनु धंनु जनमु सचिआरीआ मुख उजल सचु करिजै ॥२०॥
ਉਹ ਧਨ ਧਨ ਬਹੁਤ ਪ੍ਰਸੰਸਾ ਦੇ ਕਾਬਲ ਹਨ ਜੋ ਜੀਵਨ ਸੁਧਾਰਿਆ ਸੁਮਾਰਿਆ ਹੈ। ਸੱਚੇ ਰੱਬ ਜੀ ਮੂੰਹ ਪਵਿੱਤਰ ਕਰਦੇ ਹਨ ॥
Blessed, blessed is the birth of those true beings; the True Lord brightens their faces. ||20||
14255  ਸਲੋਕ ਮਃ ੪ ॥
Salok Ma 4 ||
सलोक मः ४ ॥
ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ
Shalok, Fourth Mehl:
14256   ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥
Saakath Jaae Nivehi Gur Aagai Man Khottae Koorr Koorriaarae ||
साकत जाइ निवहि गुर आगै मनि खोटे कूड़ि कूड़िआरे ॥
ਰੱਬ ਨੂੰ ਨਾ ਮੰਨਣ ਵਾਲਾ ਨਾਸਤਿਕ ਬੰਦਾ ਸਤਿਗੁਰ ਅੱਗੇ ਜਾ ਕੇ ਸਿਰ ਝੁਕਾਉਂਦਾ ਹੈ। ਹਿਰਦੇ ਵਿੱਚ ਮਾੜੀ ਸੋਚ ਗੰਦ ਇਕੱਠਾ ਹੋਇਆ ਹੁੰਦਾ ਹੈ। ਵਿਕਾਰ ਦੇ ਕੰਮ ਕਰਦਾ ਹੈ ॥
The faithless cynics go and bow before the Guru, but their minds are corrupt and false, totally false.
14257   ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥
Jaa Gur Kehai Outhahu Maerae Bhaaee Behi Jaahi Ghusar Bagulaarae ||
जा गुरु कहै उठहु मेरे भाई बहि जाहि घुसरि बगुलारे ॥
ਜਦੋਂ ਸਤਿਗੁਰੂ ਗੁਰਬਾਣੀ ਵਿੱਚ ਬਾਰ-ਬਾਰ ਕਹਿੰਦੇ ਹਨ। ਮੇਰੇ ਵੀਰੋ ਜਾਗ ਜਾਵੋ। ਭਗਤਾਂ ਵਿੱਚ ਨਾਸਤਿਕ ਬਗਲਿਆਂ ਵਰਗੇ ਵਿੱਚੇ ਲੁੱਕ, ਛੁਪ ਕੇ ਬੈਠ ਜਾਂਦੇ ਹਨ ॥
When the Guru says, ""Rise up, my Siblings of Destiny"", they sit down, crowded in like cranes.
14258    ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥
Gurasikhaa Andhar Sathigur Varathai Chun Kadtae Ladhhovaarae ||
गुरसिखा अंदरि सतिगुरु वरतै चुणि कढे लधोवारे ॥
ਗੁਰੂ ਦੇ ਸੁਚੇਤ ਕੀਤੇ ਹੋਏ ਗੁਣਾਂ ਵਾਲੇ ਪਿਆਰੇ ਭਗਤਾਂ ਦੇ ਮਨ ਵਿੱਚ ਸਤਿਗੁਰ ਜੀ ਰਹਿੰਦੇ ਹਨ। ਬੰਦੇ ਦੇ ਔਗੁਣ, ਨਾਸਤਿਕ ਬੰਦੇ ਦੇਖ ਭਾਲ ਕੇ ਬਾਹਰ ਕਰਦੇ ਹਨ ॥
 The True Guru prevails among His GurSikhs; they pick out and expel the wanderers.
14259   ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥
Oue Agai Pishhai Behi Muhu Shhapaaein N Ralanee Khottaeaarae ||
ओइ अगै पिछै बहि मुहु छपाइनि न रलनी खोटेआरे ॥
ਉਹ ਇੱਧਰ-ਉੱਧਰ, ਅੱਗੇ ਪਿੱਛੇ ਹੋ ਕੇ, ਮੂੰਹ ਬਥੇਰਾ ਲੁਕਾਉਂਦੇ ਹਨ। ਪਰ ਭਗਤਾਂ ਵਿੱਚ ਕਿਸੇ ਕੰਮ ਦੇ ਨਾ ਆਉਣ ਵਾਲੇ ਮਾੜੇ ਬਿਚਾਰਾਂ ਵਾਲੇ ਰਲਦੇ ਨਹੀਂ ਹਨ ॥ Sitting here and there, they hide their faces; being counterfeit, they cannot mix with the genuine.
14260    ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥
Ounaa Dhaa Bhakh S Outhhai Naahee Jaae Koorr Lehan Bhaeddaarae ||
ओना दा भखु सु ओथै नाही जाइ कूड़ु लहनि भेडारे ॥
ਉਹ ਨਾਸਤਿਕ ਬੰਦੇ ਭਗਤਾਂ ਵਾਲਾ ਖਾਣਾ, ਰੱਬ ਦਾ ਨਾਮ ਨਹੀਂ ਖਾਂਦੇ। ਉਹ ਭੇਡਾਂ ਵਾਂਗ ਕੂੜੇ ਨੂੰ ਲੱਭਦੇ ਹਨ ॥
There is no food for them there; the false go into the filth like sheep.
14261   ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ ॥
Jae Saakath Nar Khaavaaeeai Locheeai Bikh Kadtai Mukh Ougalaarae ||
जे साकतु नरु खावाईऐ लोचीऐ बिखु कढै मुखि उगलारे ॥
ਜੇ ਨਾਸਤਿਕ ਬੰਦੇ ਨੂੰ ਭਗਤਾਂ ਵਾਲਾ ਖਾਣਾ ਰੱਬ ਦਾ ਨਾਮ ਦੇਣਾ ਚਾਹੀਏ। ਉਹ ਮੂੰਹ ਵਿੱਚੋਂ ਜ਼ਹਿਰ ਮਾੜੇ ਬਿਚਾਰ ਹੀ ਕੱਢਦੇ ਹਨ
If you try to feed the faithless cynic, he will spit out poison from his mouth.
14262  ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ ॥
Har Saakath Saethee Sang N Kareeahu Oue Maarae Sirajanehaarae ||
हरि साकत सेती संगु न करीअहु ओइ मारे सिरजणहारे ॥
ਨਾਸਤਿਕ ਬੰਦੇ ਨਾਲ ਮਿਲਾਪ ਨਾਂ ਕਰੀਏ। ਉਹ ਦੁਨੀਆ ਬਣਾਉਣ ਵਾਲੇ ਰੱਬ ਨੇ ਉਹ ਆਪ ਮੁਰਦਾ ਕੀਤੇ ਹੋਏ ਹਨ ॥
O Lord, let me not be in the company of the faithless cynic, who is cursed by the Creator Lord.
14263   ਜਿਸ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ ॥੧॥
Jis Kaa Eihu Khael Soee Kar Vaekhai Jan Naanak Naam Samaarae ||1||
जिस का इहु खेलु सोई करि वेखै जन नानक नामु समारे ॥१॥
ਜਿਸ ਪ੍ਰਭੂ ਜੀ ਨੇ ਦੁਨੀਆ ਬਣਾਈ ਹੈ। ਉਹ ਬਣਾ ਕੇ ਦੇਖ ਰਿਹਾ ਹੈ। ਸਤਿਗੁਰ ਨਾਨਕ ਦੀ ਗੁਰਬਾਣੀ ਦੇ ਨਾਮ ਨੇ ਗੁਣਾ ਦੇ ਕੇ ਅਕਲ ਦਿੱਤੀ ਹੈ। ॥
This drama belongs to the Lord; He performs it, and He watches over it. Servant Nanak cherishes the Naam, the Name of the Lord. ||1||
14264   ਮਃ ੪ ॥
Ma 4 ||
मः ४ ॥
ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ
Fourth Mehl:
14265    ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥
Sathigur Purakh Aganm Hai Jis Andhar Har Our Dhhaariaa ||
सतिगुरु पुरखु अगमु है जिसु अंदरि हरि उरि धारिआ ॥
ਸਤਿਗੁਰੂ ਪੁਰਖ ਤੱਕ ਕੋਈ ਪਹੁੰਚ ਨਹੀਂ ਸਕਦਾ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦੀ ਯਾਦ ਨੂੰ ਸਮਾਇਆ ਹੈ The True Guru the Primal Being is inaccessible; He has enshrined the Lord's Name within His heart.
14266  ਸਤਿਗੁਰੂ ਨੋ ਅਪੜਿ ਕੋਇ ਨ ਸਕਈ ਜਿਸੁ ਵਲਿ ਸਿਰਜਣਹਾਰਿਆ ॥
Sathiguroo No Aparr Koe N Sakee Jis Val Sirajanehaariaa ||
सतिगुरू नो अपड़ि कोइ न सकई जिसु वलि सिरजणहारिआ ॥
ਸਤਿਗੁਰੂ ਜੀ ਵਰਗਾ, ਕੋਈ ਹੋਰ ਨਹੀਂ ਹੋ ਸਕਦਾ। ਜਿਸ ਵੱਲ ਆਪ ਰੱਬ ਦੁਨੀਆ ਨੂੰ ਬਣਾਉਣ ਵਾਲਾਹੈ ॥
No one can equal the True Guru; the Creator Lord is on His side.
14267   ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥
Sathiguroo Kaa Kharrag Sanjoo Har Bhagath Hai Jith Kaal Kanttak Maar Viddaariaa ||
सतिगुरू का खड़गु संजोउ हरि भगति है जितु कालु कंटकु मारि विडारिआ ॥
ਸਤਿਗੁਰੂ ਜੀ ਦੀ ਰਾਖੀ ਕਰਨ ਵਾਲਾ ਰੱਬ ਦੀ ਭਗਤੀ ਆਪ ਹੈ। ਜਿਸ ਰੱਬ ਮੌਤ ਦੇ ਡਰ ਨੂੰ ਮਾਰ ਦਿੱਤਾ ਹੈ ॥
Devotional worship of the Lord is the sword and armor of the True Guru; He has killed and cast out Death, the torturer.
14268   ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥
Sathiguroo Kaa Rakhanehaaraa Har Aap Hai Sathiguroo Kai Pishhai Har Sabh Oubaariaa ||
सतिगुरू का रखणहारा हरि आपि है सतिगुरू कै पिछै हरि सभि उबारिआ ॥
ਸਤਿਗੁਰੂ ਜੀ ਦੀ ਰਾਖਾ ਰੱਬ ਆਪ ਹੈ। ਸਤਿਗੁਰੂ ਜੀ ਦੀ ਗੁਰਬਾਣੀ ਨੂੰ ਬਿਚਾਰਨ ਕਰਕੇ ਰੱਬ ਸਾਰਿਆਂ ਨੂੰ ਗੁਣਾਂ ਵਾਲੇ ਬਣਾ ਦਿੰਦਾ ਹੈ ॥
The Lord Himself is the Protector of the True Guru. The Lord saves all those who follow in the footsteps of the True Guru.
14269   ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੈ ਮਾਰਿਆ ॥
Jo Mandhaa Chithavai Poorae Sathiguroo Kaa So Aap Oupaavanehaarai Maariaa ||
जो मंदा चितवै पूरे सतिगुरू का सो आपि उपावणहारै मारिआ ॥
ਜੋ ਬੰਦਾ ਸੰਪੂਰਨ ਸਤਿਗੁਰੂ ਬਾਰੇ ਮਾੜਾ ਸੋਚਦਾ ਹੈ। ਉਸ ਨੂੰ ਪੈਦਾ ਕਰਨ ਵਾਲਾ ਰੱਬ ਆਪ ਹੀ ਮਾਰ ਦਿੰਦਾ ॥
One who thinks evil of the Perfect True Guru - the Creator Lord Himself destroys him.
14270   ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥੨॥
Eaeh Gal Hovai Har Dharageh Sachae Kee Jan Naanak Agam Veechaariaa ||2||
एह गल होवै हरि दरगह सचे की जन नानक अगमु वीचारिआ ॥२॥
ਇਹ ਸੱਚੇ ਰੱਬ ਦੇ ਘਰ ਦਾ ਕਾਨੂੰਨ ਹੈ। ਸਤਿਗੁਰ ਨਾਨਕ ਜੀ ਰੱਬੀ ਗੁਰਬਾਣੀ ਬਿਚਾਰ ਕੇ, ਬੰਦੇ ਨੂੰ ਪਤਾ ਲੱਗਦਾ ਹੈ ॥
These words will be confirmed as true in the Court of the Lord; servant Nanak reveals this mystery. ||2||
14271 ਪਉੜੀ ॥
Pourree ||
पउड़ी ॥
ਪਉੜੀ ॥
Pauree:
14272   ਸਚੁ ਸੁਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ ॥
Sach Suthiaa Jinee Araadhhiaa Jaa Outhae Thaa Sach Chavae ||
सचु सुतिआ जिनी अराधिआ जा उठे ता सचु चवे ॥
ਜੋ ਬੰਦੇ ਸੌਣ ਵੇਲੇ, ਸੁੱਤੇ ਹੋਏ ਪ੍ਰਭੂ ਦਾ ਨਾਮ ਜਪਦੇ ਸੁੱਤੇ ਉੱਠ ਦੇ ਹੀ ਪ੍ਰਭੂ ਦਾ ਨਾਮ ਲੈਂਦੇ ਹਨ ॥
Those who dwell upon the True Lord while asleep, utter the True Name when they are awake.
14273   ਸੇ ਵਿਰਲੇ ਜੁਗ ਮਹਿ ਜਾਣੀਅਹਿ ਜੋ ਗੁਰਮੁਖਿ ਸਚੁ ਰਵੇ ॥
Sae Viralae Jug Mehi Jaaneeahi Jo Guramukh Sach Ravae ||
से विरले जुग महि जाणीअहि जो गुरमुखि सचु रवे ॥
ਸਤਿਗੁਰ ਦੇ ਭਗਤ ਵਿਰਲੇ ਹੀ ਦੁਨੀਆ ਉੱਤੇ ਹਨ। ਜੋ ਗੁਰੂ ਵਰਗੇ ਮੁੱਖ ਵਾਲੇ ਰੱਬੀ ਗੁਰਬਾਣੀ ਬਿਚਾਰਦੇ ਰੱਬ ਵਿੱਚ ਰੰਗੇ ਰਹਿੰਦੇ ਹਨ ॥
How rare in the world are those Gurmukhs who dwell upon the True Lord.
14274   ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ ਲਵੇ ॥
Ho Balihaaree Thin Ko J Anadhin Sach Lavae ||
हउ बलिहारी तिन कउ जि अनदिनु सचु लवे ॥
ਉਨ੍ਹਾਂ ਉੱਤੋਂ ਕੁਰਬਾਨ ਜਾਂਦਾ ਹਾਂ। ਜੋ ਦਿਨ ਰਾਤ ਸੱਚੇ ਰੱਬ ਦਾ ਨਾਮ ਲੈਂਦੇ ਹਨ ॥
I am a sacrifice to those who chant the True Name, night and day.
14275    ਜਿਨ ਮਨਿ ਤਨਿ ਸਚਾ ਭਾਵਦਾ ਸੇ ਸਚੀ ਦਰਗਹ ਗਵੇ ॥
Jin Man Than Sachaa Bhaavadhaa Sae Sachee Dharageh Gavae ||
जिन मनि तनि सचा भावदा से सची दरगह गवे ॥
ਜਿਸ ਬੰਦੇ ਦੇ ਸਰੀਰ ਤੇ ਦਿਲ ਨੂੰ ਸੱਚਾ ਰੱਬ ਚੰਗਾ ਲੱਗਦਾ ਹੈ। ਉਹੀ ਰੱਬ ਦੇ ਕੋਲ ਮਹਿਲ, ਘਰ ਵਿੱਚ ਜਾਂਦੇ ਹਨ ॥
The True Lord is pleasing to their minds and bodies; they go to the Court of the True Lord.
14276   ਜਨੁ ਨਾਨਕੁ ਬੋਲੈ ਸਚੁ ਨਾਮੁ ਸਚੁ ਸਚਾ ਸਦਾ ਨਵੇ ॥੨੧॥
Jan Naanak Bolai Sach Naam Sach Sachaa Sadhaa Navae ||21||
जनु नानकु बोलै सचु नामु सचु सचा सदा नवे ॥२१॥
ਸਤਿਗੁਰ ਨਾਨਕ ਜੀ ਦਾ ਸੱਚਾ ਨਾਮ ਜੋ ਬੰਦਾ ਜਪਦਾ ਹੈ। ਉਸ ਨੂੰ ਸੱਚਾ ਸਦਾ ਰਹਿਣ ਵਾਲਾ, ਸੱਚਾ ਰੱਬ ਪਿਆਰਾ ਨਵਾ ਨਕੋਰ ਲੱਗਦਾ ਹੈ ॥
Servant Nanak chants the True Name; truly, the True Lord is forever brand new. ||21||
14277    ਸਲੋਕੁ ਮਃ ੪ ॥
Salok Ma 4 ||
सलोकु मः ४ ॥
ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ
Shalok, Fourth Mehl:
14278   ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥
Kiaa Savanaa Kiaa Jaaganaa Guramukh Thae Paravaan ||
किआ सवणा किआ जागणा गुरमुखि ते परवाणु ॥
ਗੁਰੂ ਵਰਗੇ ਸਰੂਪ ਭਗਤ ਲਈ ਜਾਗਣਾਂ ਭਾਵ ਦੁਨੀਆ ਦੇ ਕੰਮਾਂ ਵਿੱਚ ਸਚੇਤ ਹੋਣਾ ਤੇ ਧਿਆਨ ਨਾਂ ਦੇਣਾ ਰੱਬ ਦਾ ਨਾਮ ਲੈਣ ਲਈ ਬਰਾਬਰ ਹਨ ॥

 Who is asleep, and who is awake? Those who are Gurmukh are approved.

Comments

Popular Posts