ਸਾਰਿਆਂ ਦੀ ਗੱਲ ਨਹੀਂ ਹੈ। ਬਹੁਤ ਰੱਬ ਦੇ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਬਹੁਤ ਪਿਆਰ ਕਰਦੇ ਹਨ। ਕਿਹੜੇ ਪੰਨੇ ਤੇ ਕਿਹੜਾ ਸ਼ਬਦ ਹੈ ਚੇਤੇ ਕਰੀ ਫਿਰਦੇ ਹਨ। ਜੇ ਕੋਈ ਪਾਠ ਪੜ੍ਹਦਾ ਅਰਥ ਲਾਮ ਦੱਲਾ ਦੀ ਗ਼ਲਤੀ ਕਰੇ ਝੱਟ ਫੜ ਲੈਂਦੇ ਹਨ ਕਈਆਂ ਨੂੰ ਜਦੋਂ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਲਿਖੀ ਅੱਖਾਂ ਨੂੰ ਦਿਸਦੀ ਹੈ, ਕਈ ਪੜ੍ਹਦੇ ਨਹੀਂ ਹਨ। ਬਹੁਤ ਔਖੇ ਹੁੰਦੇ ਹਨ। ਜੀਵਨ ਵੀ ਵੈਸਾ ਹੀ ਹੈ। ਜੇ ਕੰਨਾਂ ਨੂੰ ਗੁਰਬਾਣੀ ਸੁਣਦੀ ਹੈ। ਕਈਆਂ ਦੇ ਸਰੀਰ ਵਿੱਚ ਜਲਨ ਹੁੰਦੀ ਹੈ। ਕਈ ਤਾਂ ਗੁਰਦੁਆਰਾ ਸਾਹਿਬ ਜਾ ਕੇ ਵੀ ਕੰਨ ਬੰਦ ਰੱਖਦੇ ਹਨ। ਐਸੇ ਲੋਕ ਕੀ ਸੋਚਦੇ ਹਨ? ਕੀ ਸਿਰਫ਼ ਹੱਥ ਬੰਨ੍ਹ ਕੇ ਖੜ੍ਹਨ ਨਾਲ ਗ੍ਰੰਥੀ ਤੋਂ ਅਰਦਾਸ ਕਰਾਉਣ ਨਾਲ ਜ਼ਿੰਦਗੀ ਸੁਧਰ ਜਾਵੇਗੀ? ਸਕੂਲ, ਕਾਲਜ, ਨੌਕਰੀ ਖੇਤ ਵਿੱਚ ਜਾ ਕੇ ਵੀ ਸਿਰਫ਼ ਹੱਥ ਬੰਨ੍ਹ ਕੇ ਖੜ੍ਹ ਜਾਇਆ ਕਰੋਂ ਬੌਸ, ਟੀਚਰ, ਭਈਆਂ ਤੋਂ ਅਰਦਾਸ ਕਰਾ ਦਿਆਂ ਕਰੋ। ਦੇਖਣਾ ਕੀ ਪਾਸ ਹੋ ਜਾਵੋਗੇ? ਖੇਤ ਆਪੇ ਬੀਜਿਆ, ਵੱਟਿਆ ਜਾਵੇਗਾ? ਕੀ ਨੌਕਰੀ ‘ਤੇ ਦਿਹੜੀ ਲੱਗ ਜਾਵੇਗੀ? ਕੀ ਜੀਵਨ ਸੁਧਾਰਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ, ਸੁਣ, ਮੰਨ ਕੇ ਯਾਦ ਰੱਖ ਕੇ, ਲੜ ਬੰਨ੍ਹ ਕੇ ਤੇ ਅਮਲ ਕਰਨਾ ਪੈਣਾ ਹੈ। ਹਰ ਪੰਗਤੀ ਲਾਈਨ ਬੰਦਾ ਬਣਨ ਦੀ ਮੱਤ ਦਿੰਦੀ ਹੈ।

Comments

Popular Posts