ਭਾਗ 20 ਪਾਪਾ ਤੇਰੀ ਯਾਦ ਆਈ
ਹੈ ਮਨ ਜਿੱਤੇ ਜੱਗ
ਜੀਤ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.comਜਿਸ ਦੇ ਚੰਗੇ ਭਾਗ।
ਹੁੰਦਾ ਸਿਰ ਤੇ ਬਾਪ। ਵਿਹਲੇ ਰਹੋ ਆਪ। ਕੰਮ ਕਰਨਗੇ ਬਾਪ। ਮੋਂਜਾ ਕਰੋਂ ਦਿਨ-ਰਾਤ। ਫ਼ਿਕਰ ਦੀ ਨੀ
ਬਾਤ। ਜਿਉਂਦੇ ਜਿਹਦੇ ਬਾਪ। ਬੱਚੇ ਬਣੇ ਰਹੋ ਆਪ। ਮੇਰੇ ਪਾਪਾ ਤੇਰੀ ਯਾਦ ਆਈ। ਲੋਕੀ ਜਾਂਦੇ ਫਾਦਰ
ਡੇ ਮਨਾਈ। ਪਾਪਾ ਬਹੁਤ ਕਰਦੇ ਸੀ ਕਮਾਈ। ਲਿਆ ਕੇ ਮਾਂ ਨੂੰ ਜਾਂਦੇ ਸੀ ਫੜਾਈ। ਸਾਰੇ ਬਹਿ ਕੇ
ਜਾਂਦੇ ਸੀ ਖਾਈ। ਕਦੇ ਮੱਥੇ ਤਿਊੜੀ ਨਹੀਂ ਪਾਈ। ਪਿਆਰ ਜਾਂਦੇ ਸਾਡੇ ਤੋਂ ਲੁਟਾਈ। ਆਪਣੀ ਕਿਉਂ ਪੈ
ਗਈ ਜੁਦਾਈ। ਚੰਦਰੀ ਮੌਤ ਤੈਨੂੰ ਕਿਥੇ ਲੈ ਗਈ। ਰੱਬ ਦੇ ਭਾਣੇ ਦੀ ਸਮਝ ਨਾਂ ਆਈ। ਫਿਰ ਤੂੰ ਹੀ
ਮੇਰਾ ਬਾਪ ਬਣ ਕੇ ਆਂਈ। ਫਾਦਰ ਡੇ ਮਨਾ ਰਹੇ ਹਾਂ। ਪਾਪਾ ਜੀ ਦੀ ਬਹੁਤ ਸਾਡੇ ਤੇ ਮਿਹਰਬਾਨੀ ਹੈ। ਬਹੁਤ
ਘੱਟ ਪਾਪਾ ਬਾਰੇ ਲਿਖਿਆਂ ਲੱਭਦਾ ਹੈ। ਸ਼ਾਇਦ ਸਾਰੇ ਹੀ ਮੇਰੇ ਵਾਂਗ ਪਾਪਾ ਤੋਂ ਡਰਦੇ ਹਨ। ਭਗਵਾਨ
ਸਭ ਦੇ ਫਾਦਰ ਦੇ ਉੱਤੇ ਦਿਆਂ ਕਰੇ। ਹਰ ਪਾਪਾ ਦੇ ਸੁਭਾਅ ਉੱਤੇ ਠੰਢ ਵਰਤਾਏ। ਸਾਰੀ ਉਮਰ ਬਾਪ ਦਾ
ਦਿੱਤਾ ਖਾਇਆਂ ਹੰਢਾਇਆਂ ਹੈ। ਅੱਜ ਦੇ ਦਿਨ ਉਸ ਨਾਲ ਦੋ ਮਿੱਠੇ ਬੋਲ ਬੋਲੀਏ। ਮਨ ਪਸੰਦ ਦਾ ਉਸ
ਅੱਗੇ ਭੇਟ ਕਰੀਏ। ਭਾਵੇਂ ਦੁਨੀਆ ਦਾ ਬਾਪ ਰੱਬ ਹੈ। ਪਰ ਜੋ ਦੁਨੀਆ ਉੱਤੇ ਦੇਖ-ਭਾਲ ਕਰਦਾ ਹੈ। ਉਸ
ਨੂੰ ਪਿਤਾ, ਬਾਪੂ, ਪਿਤਾ, ਪਾਪਾ, ਡੈਡੀ, ਅੱਬੂ ਕੁੱਝ
ਵੀ ਆਦਰ ਸਤਿਕਾਰ ਨਾਲ ਕਹਿ ਲਈਏ। ਜੋ ਸਾਨੂੰ ਪੈਦਾ ਕਰਦਾ ਹੈ। ਅੰਨ ਲਿਆ ਕੇ ਖੱਲਾਂਉਂਦਾ ਹੈ।
ਸਾਨੂੰ ਪਾਲਦਾ ਹੈ। ਬੱਚੇ ਨੂੰ ਚੰਡ ਕੇ ਬੰਦਾ ਬਣਾਉਂਦਾ ਹੈ। ਇਮਾਨਦਾਰੀ, ਮਿਹਨਤ ਕਰਨ ਦੀ ਆਦਤ
ਸਿਖਾਉਂਦਾ ਹੈ। ਉਗਲੀ ਫੜ ਕੇ ਚੱਲਣਾ ਸਿਖਾਉਂਦਾ ਹੈ। ਉਸ ਨੂੰ ਬਾਪ ਕਹਿੰਦੇ ਹਨ। ਕਈ ਉਹ ਵੀ ਹੁੰਦੇ
ਹਨ। ਜੋ ਬਿਗਾਨੇ ਹੋ ਕੇ ਵੀ ਯਤੀਮਾਂ ਨੂੰ ਪਾਲਦੇ ਹਨ। ਜਿਊਣਾ ਸਿਖਾਉਂਦੇ ਹਨ। ਬੱਚੇ ਨੂੰ ਆਪਣਾ
ਨਾਮ ਦਿੰਦੇ ਹਨ। ਇੱਕ ਬਾਪ ਹੀ ਬੱਚੇ ਨੂੰ ਚੋਗ਼ਾ ਚੁਗ ਕੇ ਗਰਾਹੀ ਖਾਣ ਨੂੰ ਦਿੰਦਾ ਹੈ। ਦੂਜਾ
ਕਿਨ੍ਹਾਂ ਕੁ ਚਿਰ ਖੱਲਾ ਸਕਦਾ ਹੈ। ਹਰ ਮਰਦ ਨੂੰ ਆਪਦੀ ਔਲਾਦ ਦੇਖਣ ਦੀ ਖ਼ਾਹਿਸ਼ ਹੁੰਦੀ ਹੈ।
ਮਾਂ-ਪਿਉ ਬਣਨ ਦੀ ਭੁੱਖ ਉਹੀ ਜਾਣਦੇ ਹਨ। ਜੋ ਬੱਚੇ ਨੂੰ ਜਨਮ ਨਹੀਂ ਦੇ ਸਕੇ। ਕਹਿੰਦੇ ਨੇ ਬਾਪ
ਬਣਨ ਬਆਦ ਹੀ ਬੰਦਾ ਜ਼ੁੰਮੇਵਾਰੀ ਸੰਭਾਲਦਾ ਹੈ। ਬਾਪ ਬੜੇ ਭੋਲ਼ੇ ਭਾਲ਼ੇ ਹੁੰਦੇ ਹਨ। ਇਨ੍ਹਾਂ ਜ਼ਕੀਨ
ਹੋਣ ਤੇ ਹੀ ਕਿ ਉਹ ਬੱਚੇ ਦੇ ਬਾਪ ਹਨ। ਉਨ੍ਹਾਂ ਦਾ ਧਰਤੀ ਉੱਤੇ ਪੱਬ ਨਹੀਂ ਲੱਗਦਾ। ਤਾਂਹੀਂ ਤਾਂ
ਬੱਚੇ ਤੇ ਉਸ ਦੀ ਮਾਂ ਦੀ ਪਾਲਨ ਪੋਸ਼ਣ ਕਰਦੇ ਹਨ। ਘਰ ਨੂੰ ਜ਼ੁੰਮੇਵਾਰੀ ਨਾਲ ਚਲਾਉਂਦੇ ਹਨ। ਪਹਿਲਾਂ
ਆਪਣੇ ਬੱਚੇ ਪਾਲਦੇ ਹਨ। ਫਿਰ ਧੀਆਂ ਪੁੱਤਾਂ ਦੇ ਬੱਚੇ ਪਾਲਦੇ, ਖਿਡਾਉਂਦੇ ਹਨ। ਲੋਰੀਆਂ ਦਿੰਦੇ ਹਨ। ਕਿਉਂਕਿ ਇਨ੍ਹਾਂ
ਵਿਚੋਂ ਆਪਦੇ ਬੱਚਿਆਂ ਦਾ ਬੱਚਪਨਾਂ ਦਿਸਦਾ ਹੈ। ਛੋਟਾ ਬੱਚਾ ਜੇ ਸਿਰ ਜਾਂ ਦਾੜ੍ਹੀ ਦੇ ਵਾਲਾਂ ਨੂੰ
ਹੱਥਾਂ ਨਾਲ ਖਿੱਚਦਾ ਵੀ ਹੈ। ਬਾਪ ਦਾਦਾ ਗ਼ੁੱਸਾ ਨਹੀਂ ਕਰਦੇ। ਖਿਂਆਲ਼ ਰਹੇ, ਵੱਡਾ ਹੋਕੇ ਇਸ ਨੂੰ
ਬਾਪ ਦੀ ਇੱਜ਼ਤ ਸਮਝੇ। ਪਾਪਾ ਵਰਗਾਂ ਪਿਆਰ, ਉਪਕਾਰ ਹੋਰ ਦੂਜਾ ਨਹੀਂ ਕਰ ਸਕਦਾ। ਭਾਵੇਂ ਮਾਪੇ ਬੱਚਿਆਂ ਨੂੰ ਇਹੀ
ਸੋਚ ਕੇ ਪਾਲਦੇ ਹਨ। ਬੁਢਾਪੇ ਦਾ ਸਹਾਰਾਂ ਬਣਨਗੇ। ਇਹ ਤਾਂ ਕਿਸਮਤ ਦੇ ਬੱਸ ਹੈ। ਬੱਚੇ ਮਾਪਿਆਂ
ਨੂੰ ਸੰਭਾਲਦੇ ਹਨ। ਜਾਂ ਦਰ ਦਰ ਠੋਕਰਾਂ ਖਾਣ ਨੂੰ ਘਰੋਂ ਕੱਢ ਦਿੰਦੇ ਹਨ। ਕਈ ਤਾਂ ਮਾਪਿਆਂ ਦੀ
ਜਾਨ ਲੈ ਲੈਂਦੇ ਹਨ। ਕਈ ਨਸ਼ੇੜੀ ਅਮਲੀ ਬਾਪ ਦੇ ਹੱਥਾਂ ਵਿੱਚ ਮਰ ਜਾਂਦੇ ਹਨ। ਮਾਪਿਆਂ ਦਾ ਬੁੱਢਾਪਾ
ਰੋਲ ਦਿੰਦੇ ਹਨ। ਉਹੀ ਬੱਚੇ ਪਿਉ ਦੇ ਪਿਆਰ ਬਾਰੇ ਦੱਸ ਸਕਦੇ ਹਨ। ਜੋ ਯਤੀਮ ਬਣ ਜਾਂਦੇ ਹਨ। ਮੈਂ
ਪਾਪਾ ਨੂੰ ਸਾਰੀ ਉਮਰ ਕੰਮ ਕਰਦੇ ਹੀ ਦੇਖਿਆਂ ਹੈ। ਟਰੱਕਾਂ ਦੇ ਗੇੜੇ ਲਾਉਣ ਗਏ ਕਈ ਕਈ ਦਿਨ ਘਰੋਂ
ਬਾਹਰ ਰਹਿੰਦੇ ਸਨ। ਕਈ ਵਾਰ ਰਾਤ ਨੂੰ ਸੁੱਤੇ ਪਿਆ ਤੋਂ ਆਉਂਦੇ ਸਨ। ਤੜਕੇ ਸਾਡੇ ਜਾਗਣ ਤੋਂ
ਪਹਿਲਾਂ ਗੇੜਾ ਲਾਉਣ ਚਲੇ ਜਾਂਦੇ ਸਨ। ਦਿਨ ਰਾਤ ਕਮਾਈਂ ਕਰਦੇ ਸਨ। ਫਿਰ ਵੀ ਖਿੜਿਆਂ ਮੱਥਾ ਰਹਿੰਦਾ
ਸੀ। ਸਾਨੂੰ ਦੋ ਬੱਚਿਆਂ ਨਾਲ ਨੱਕ ਵਿੱਚ ਦਮ ਲੱਗਦਾ ਹੈ। ਇਹੀ ਸਾਡੇ ਕੋਲੋਂ ਨਹੀਂ ਡਰਦੇ। ਸਾਨੂੰ
ਹੀ ਅੱਖਾਂ ਕੱਢਦੇ ਹਨ। ਅਸੀਂ ਕਦੇ ਪਾਪਾ ਦੀਆਂ ਅੱਖਾਂ ਵਿੱਚ ਨਹੀਂ ਸੀ ਦੇਖਿਆਂ। ਪਾਪਾ ਦੀ ਆਵਾਜ਼
ਸੁਣ ਕੇ ਭਾਂਡਾ ਹੱਥ ਵਿਚੋਂ ਛੁੱਟ ਜਾਂਦਾ ਸੀ। ਕੈਨੇਡਾ ਵਿੱਚ ਤਾਂ ਬਾਪ ਬੱਚਿਆ ਨੂੰ ਘੂਰ ਵੀ ਨਹੀਂ
ਸਕਦੇ। ਇੱਕ ਥੱਪੜ ਮਾਰਿਆਂ ਤਾਂ ਸੋਸ਼ਲ ਸਰਵਿਸ ਵਾਲਿਆਂ, ਪੁਲਿਸ, ਕੋਟ ਤੇ ਵਕੀਲਾਂ ਦੀ ਚਾਂਦੀ ਹੋ ਜਾਂਦੀ ਹੈ। ਖ਼ਬਰਾਂ ਵਿੱਚ ਮੀਡੀਏ ਵਾਲੇ
ਜਲੂਸ ਕੱਢ ਦਿੰਦੇ ਹਨ। ਸ਼ਾਇਦ ਉਨ੍ਹਾਂ ਨੂੰ ਆਪਣੀਆਂ ਪਈਆਂ ਜੁੱਤੀਆਂ ਦਾ ਬਦਲਾ ਲੈਣ ਦਾ ਮੌਕਾ ਹੱਥ
ਆ ਗਿਆ ਲੱਗਦਾ ਹੈ। ਇਹੋ ਜਿਹੇ ਕੇਸ ਚੱਲਾ ਕੇ ਹੀ ਮਾਪਿਆਂ ਨੂੰ ਲੁੱਟੀ ਜਾਂਦੇ ਹਨ। ਕੀ ਕਰੂ ਜਨਤਾ
ਜੇ ਕਾਨੂੰਨ ਹੀ ਬੱਚਿਆਂ ਦੀ ਪਰਵਰਿਸ਼ ਵਿੱਚ ਦਖ਼ਲ ਦੇਣ ਲੱਗ ਜਾਏ। ਘਰ ਵਿੱਚ ਪਾੜਾਂ ਤਾਂਹੀਂ ਪੈਦਾ
ਹੈ, ਜਦੋਂ ਤੀਜਾ ਆ
ਜਾਂਦਾ ਹੈ। ਘਰ ਦਾ ਭੇਤ ਬਾਹਰ ਨਿੱਕਿਆਂ, ਉਹ ਘਰ ਗੱਲਿਆਂ। ਇਸ ਲਈ ਬਾਪ ਇੱਕੋ ਹੋਵੇ। ਕੈਨੇਡਾ ਵਿੱਚ ਬਹੁਤੇ ਬਾਪ, ਬਾਪ ਦੀਆਂ
ਜ਼ੁੰਮੇਵਾਰੀਆਂ ਤੋਂ ਛੂ ਮੰਤਰ ਹੋ ਜਾਂਦੇ ਹਨ। ਪਾਪਾ ਹੁਣੀ ਚਾਰ ਭਰਾਂ ਤਿੰਨ ਭੈਣਾਂ ਸਨ। ਪਾਪਾ ਜੀ ਦੱਸਦੇ
ਹੁੰਦੇ ਸਨ, “ ਬਾਪੂ ਇਕੱਲਾ ਕਮਾਉਣ ਵਾਲਾ ਸੀ। ਖੇਤੀ ਵਿਚੋਂ ਤਾਂ ਕਿਸਾਨ ਨੂੰ ਬੀਜ ਵੀ ਨਹੀਂ
ਮੁੜਦਾ। ਉਦੋਂ ਤਾਂ ਬਲਦਾ ਦੀ ਖੇਤੀ ਹੁੰਦੀ ਸੀ। ਖੂਹ ਵਿਚੋਂ ਬਲਦ ਨੂੰ ਗੇੜ ਕੇ ਟੀਂਡਾ ਨਾਲ ਪਾਣੀ
ਕੱਢਦੇ ਸਨ। ਪਹਿਲਾਂ ਦਾਖਿਆਂ ਤੋਂ ਪੜ੍ਹ ਕੇ ਆਉਂਦੇ ਸੀ। ਉੱਥੇ ਹੀ ਰਸਤੇ ਵਿੱਚ ਜੀ ਟੀ ਰੋਡ ਹਵੇਲੀ ਵਾਲੀ
ਥਾਂ ਉੱਤੇ ਖੂਹ ਸੀ। ਰਸਤੇ ਵਿੱਚ ਬਾਪੂ ਨਾਲ ਖੇਤੀ ਦਾ ਕੰਮ ਕਰਾਉਣ ਲੱਗ ਜਾਂਦੇ ਸੀ। ਬਾਪੂ ਮੁੜਦੇ
ਹੋਏ ਦੇ ਪੱਠਿਆਂ ਦੀ ਭਰੀ ਸਿਰ ਉੱਤੇ ਰੱਖ ਦਿੰਦਾ ਦੀ। ਮੋਢੇ ਉੱਤੇ ਬਸਤਾ ਵੀ ਹੁੰਦਾ। ਭਨੋਹੜ ਪਿੰਡ
4 ਕਿੱਲੋਮੀਟਰ ਹੈ। 17 ਸਾਲ ਦੇ ਸੀ, ਕਲਕੱਤੇ ਭੈਣ ਕੋਲ
ਚਲੇ ਗਏ। ਮਿਹਨਤ ਮਜ਼ਦੂਰੀ ਕਰਕੇ ਮਾਪਿਆਂ ਦੀ ਕਬੀਲਦਾਰੀ ਨਜਿੱਠਣ ਵਿੱਚ ਮਦਦ ਕੀਤੀ। “ ਪਾਪਾ ਜੀ ਦਾ
ਆਪਣਾ ਵੀ ਟੱਬਰ ਉਨ੍ਹਾਂ ਹੀ ਸੀ। ਮੈਂ ਕਦੇ ਪਾਪਾ ਨੂੰ ਵਿਹਲੇ ਬੈਠੇ ਨਹੀਂ ਦੇਖਿਆ ਸੀ। ਨਾਂ ਹੀ
ਕਿਸੇ ਨੂੰ ਬੈਠਣ ਦਿੰਦੇ ਸਨ। ਹਮੇਸ਼ਾ ਜਦੋਂ ਜਹਿਦ ਹੀ ਕਰਦੇ ਰਹਿੰਦੇ ਸਨ। ਪਾਪਾ ਨੂੰ ਮੈਂ ਆਪਣੀ
ਵਿਦੈਗੀ ਸਮੇਂ ਡੋਲੀ ਤੁਰਦੀ ਤੋਂ ਧਾਹਾਂ ਮਾਰ ਕੇ ਰੋਂਦੇ ਦੇਖਿਆਂ। ਇੰਨੇ ਸਖ਼ਤ ਪਾਪਾ ਰੋ ਵੀ ਸਕਦੇ
ਹਨ। ਮੈਂ ਹੈਰਾਨ ਸੀ। ਮੈਂ ਸਭ ਤੋਂ ਵੱਡੀ ਹਾਂ। ਫਿਰ ਜਿਸ ਦਿਨ ਮੈਂ ਕੈਨੇਡਾ ਆਈ। ਉਸ ਦਿਨ ਵੀ
ਮੇਰੇ ਤੋਂ ਆਪਣੀ ਨਜ਼ਰਾਂ ਨਹੀਂ ਹਟਾ ਰਹੇ ਸਨ। ਉਸ ਦਿਨ ਉਨ੍ਹਾਂ ਨੇ ਕਿਹਾ ਸੀ,'' ਜ਼ਿੰਦਗੀ ਇੱਕ ਸੰਘਰਸ਼
ਹੈ। ਸੰਘਰਸ਼ ਅੱਗੇ ਡਟ ਜਾਈਦਾ ਹੈ। ਤੂੰ ਇਹ ਸਮਝ ਕੇ ਤੂੰ ਪਿਆਰ ਦੀ ਜੰਗ ਤੇ ਚੱਲੀ ਹੈ। ਜੰਗ ਨੂੰ
ਨਾਂ ਤਾਂ ਛੱਡ ਕੇ ਭੱਜੀਦਾ ਹੈ। ਨਾਂ ਹੀ ਹਾਰਨ ਲਈ ਸੋਚਦੀ ਹੈ। ਜੰਗ ਜਿੱਤੀਦੀ ਹੈ। ਜਾਨ ਤੱਕ ਲਾ
ਦੇਈਦੀ ਹੈ। ਆਪਣੀ ਦੇਹ ਬਚਾਉਣ ਬਾਰੇ ਨਹੀਂ ਸੋਚਦੀ।'' ਪਤੀ ਦੇ ਨਾਲ ਮੈਨੂੰ ਬਹੁਤ ਮੁਸ਼ਕਲਾਂ ਆਈਆਂ। ਮੈਂ ਅੰਮ੍ਰਿਤਧਾਰੀ, ਪਤੀ ਸ਼ਰਾਬੀ, ਕੰਮ ਚੋਰ, ਰਾਤਾਂ ਨੂੰ ਘਰੋਂ
ਬਾਹਰ ਰਹਿਣ ਵਾਲਾ। ਰਾਤਾਂ ਨੂੰ ਇਹ ਆਵਾਰਾ ਮੁੰਡੇ ਇਕੱਠੇ ਹੋ ਕੇ ਸ਼ਰਾਬ ਪੀਂਦੇ, ਭੰਗੜਾ ਪਾਉਂਦੇ, ਹੋਰ ਪੱਤਾਂ ਨਹੀਂ
ਕੀ ਕੀ ਕਰਦੇ? ਹਰੇਕ ਪਾਰਟੀ ਵਿੱਚ ਜਾਂਦੇ। ਕਈ ਵਾਰ ਤਾਂ ਇਸ ਦੇ ਦੋਸਤ ਘਰ ਆ ਜਾਂਦੇ। ਮੈਂ ਰੋਟੀਆਂ
ਪੱਕਾ ਕੇ ਖੋਲਾਉਂਦੀ ਰਹਿੰਦੀ। ਇੱਕ ਇਹ ਬਾਪ ਸੀ। ਬੱਚਿਆਂ ਨੂੰ ਪਾਉਣ ਲਈ ਕੱਪੜਾ ਨਹੀਂ ਸੀ ਲੈ ਕੇ
ਦਿੱਤਾ। ਕਦੇ ਖਾਣ ਲਈ ਨਹੀਂ ਸੀ ਲੈ ਕੇ ਦਿੱਤਾ। ਆਪਣੀ ਮੌਜ ਮਸਤੀ ਕੀਤੀ ਹੈ। ਕਦੇ ਬੱਚਿਆਂ ਦੇ
ਸਵੇਰੇ ਸ਼ਾਮ ਸਕੂਲ ਛੱਡਣ, ਸਕੂਲ ਪੇਰਿਟਸ ਮੀਟਿੰਗ
ਵਿੱਚ ਨਹੀਂ ਗਿਆ। ਕਿਉਂਕਿ ਜਦੋਂ ਵੀ ਮੈਂ ਮਾਂ ਬਣਨ ਵਾਲੀ ਹੋਈ ਸੀ। ਮੈਂ ਆਪਣੀ ਜ਼ੁੰਮੇਵਾਰੀ ਨਾਲ ਬੱਚੇ
ਪੈਂਦਾ ਕੀਤੇ ਸਨ। ਉਸ ਨੇ ਅਜੇ ਬਾਪ ਨਹੀਂ ਸੀ ਬਣਨਾ। ਮੌਜੀ ਪਤੀ ਹੀ ਬਣਨ ਦਾ ਸ਼ੋਕ ਸੀ।
ਜ਼ੁੰਮੇਵਾਰੀਆਂ ਉਠਾਉਣ ਦਾ ਉਸ ਦਾ ਕੰਮ ਨਹੀਂ ਸੀ। ਇਸ ਦੇ ਆਪਣੇ ਮਾਪੇ ਵੀ ਪਰਾਹੁਣਿਆਂ ਵਾਂਗ 4 ਮਹੀਨੇ ਇੰਡੀਆ
ਰਹਿੰਦੇ ਸਨ। ਬਾਕੀ ਦਾ ਸਮਾਂ ਇੱਥੇ ਫਿਰ ਤੁਰ ਕੇ ਗੁਜ਼ਾਰ ਦਿੰਦੇ। ਜੈਸੀ ਕੋਕੋ, ਤੈਸੇ ਕੋਕੋ ਦੇ
ਬੱਚੇ। ਜਦੋਂ ਅਸੀਂ ਸਾਂਝੇ ਪਰਵਾਰ ਵਿੱਚ ਰਹਿੰਦੇ ਹਾਂ। ਜਲੂਸ ਨਿਕਲਣ ਦੇ ਡਰੋ ਚੁੱਪ ਰਹਿੰਦੇ ਹਾਂ।
ਸੱਸ ਸਹੁਰਾ ਨਣਦ ਸਾਂਝੇ ਪਰਿਵਾਰ ਵਿੱਚ ਆਪਣੀ ਆਵਾਜ਼ ਉਠਾਉਣੀ ਬਹੁਤ ਔਖਾ ਹੋ ਜਾਂਦਾ ਹੈ। ਮੈਂ 18 ਘੰਟੇ ਦੋ-ਦੋ ਕੰਮ ਕਰ
ਕੇ ਘਰ ਚਲਾਉਣ ਦੀ ਪੂਰੀ ਬਾਅ ਲਾ ਦਿੱਤੀ। ਫਿਰ ਸਾਰੇ ਘਰ ਦੀ ਜ਼ਿੰਮੇਵਾਰੀ, ਰੋਟੀ, ਗਰੋਸਰੀ, ਸਫ਼ਾਈਆਂ ਬੱਚਿਆਂ
ਨੂੰ ਘੁਮਾਉਣ ਲਈ ਲੈ ਕੇ ਜਾਣਾ। ਪਰ ਅੱਜ ਮੈਂ ਆਪਣੇ ਆਪ ਨੂੰ ਕੋਸਦੀ ਹਾਂ। ਮੈਂ ਇਕੱਲੀ ਹੀ ਦੋਜ਼ਖ਼ ਕਿਉਂ ਢੋਂਦੀ
ਰਹੀ। ਬੱਚੇ ਵੱਡੇ ਹੋ ਗਏ ਮੇਰਾ ਧਿਆਨ ਧਰਮ ਤੇ ਕਲਮ ਵੱਲ ਹੋਰ ਹੋ ਗਿਆ। ਸਾਰੇ ਹੀ ਬਾਪ ਤਾਂ ਜ਼ਰੂਰ
ਹੁੰਦੇ ਹਨ। ਕੀ ਜ਼ੁੰਮੇਵਾਰੀ ਸੰਭਾਲਣ ਤਾਂ ਬਾਪ ਕਹਾਉਣ ਦੇ ਜੋਗ ਹਨ? ਬਹੁਤਾ ਜੀਅ ਕੇ ਵੀ ਕੀ ਕਰਨਾ
ਹੈ? ਜੇ ਕੋਈ ਕੰਮ ਨਹੀਂ ਸੁਆਰਨਾ। ਅੱਜ ਦੇ ਸਾਰੇ ਬਣਨ ਵਾਲੇ ਪਿਉ ਨੂੰ ਬੇਨਤੀ ਹੈ। ਧੀਆਂ ਦੇ ਬਾਪ
ਵੀ ਬਣਨ। ਪੁੱਤਾਂ ਤੋਂ ਵੱਧ ਧੀਆਂ ਇੱਜ਼ਤ ਖੱਟਦੀਆਂ ਹਨ। ਅਮਲੀ, ਜੁਆਰੀ, ਕਾਤਲ, ਬਦਮਾਸ਼, ਬਲਾਤਕਾਰੀ ਧੀਆਂ ਬਹੁਤ ਘੱਟ ਗਿਣਤੀ ਵਿੱਚ ਹੁੰਦੀਆਂ ਹਨ। ਨਾਂ ਭਰੂਣ
ਹੱਤਿਆ ਕਰੋ। ਕਾਤਲ ਨਾ ਬਣੋ। ਧੀ-ਪੁੱਤ ਦੇ ਜ਼ੁੰਮੇਵਾਰੀ ਬਾਪ ਬਣੋ। ਭਾਵੇਂ ਅੱਜ ਅਸੀਂ ਸਾਰੇ ਹੀ
ਕਮਾਉਂਦੇ ਹਾਂ। ਤਾਂਹੀਂ ਇੱਕ ਦੂਜੇ ਦੇ ਬਾਪ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਕਈ ਵਿਹਲੜ, ਅਮਲੀ, ਕੰਮ ਚੋਰ ਪੁੱਤਰ
ਮਾਪਿਆਂ ਨੂੰ ਜਾਨੋਂ ਮਾਰ ਵੀ ਦਿੰਦੇ ਹਨ। ਮਾਪਿਆਂ ਦੇ ਲਾਡ ਪਿਆਰ ਦਾ ਕਸੂਰ ਹੁੰਦਾ ਹੈ। ਐਸ਼ ਕਰਨ ਖ਼ਾਤਰ ਰਿਸ਼ਤਿਆਂ ਨੂੰ ਭੁੱਲ ਜਾਂਦੇ ਹਾਂ।
ਮਾਪਿਆਂ ਨੇ ਕਿਹੜੇ ਹਾਲਤਾਂ ਵਿੱਚ ਸਾਨੂੰ ਪਾਲ਼ਿਆਂ ਹੈ। ਦਿਨ ਰਾਤ ਇੱਕ ਕੀਤਾ ਹੈ। ਦੋ ਗਿੱਠ ਦੇ
ਤੋਂ ਖੁਆ-ਪਿਆ ਕੇ ਸਿਰੋਂ ਉੱਚੇ ਕੀਤਾ ਹੈ। ਰੱਬ ਕਰੇ ਮੇਰੇ ਪਾਪਾ ਵਾਂਗ ਹੀ ਸਾਰਿਆਂ ਦੇ ਜਨਮ
ਦਾਤਾ ਕਿਸੇ ਬੱਚੇ ਦੇ ਬੱਸ
ਨਾਂ ਪੈਣ। ਜਿੰਨਾ ਵੀ ਜੀਣ, ਸ਼ਾਨ ਨਾਲ, ਆਪਣੀ ਕਮਾਈ ਕਰਦੇ
ਹੀ ਜਿਉਣ। ਆਪਦੇ ਕੰਮ ਸੁਆਰਦੇ,
ਚੱਲਦੇ ਫਿਰਦੇ
ਹੱਥਾਂ, ਪੈਰਾਂ ਨਾਲ ਦੁਨੀਆ
ਤੋਂ ਚਲੇ ਜਾਣ। ਕਿਸੇ ਮਾਪੇ ਨੂੰ ਬੱਚਿਆਂ ਦੇ ਨੌਕਰ
ਬਣਨ ਦੀ ਨੋਬਤ ਨਾਂ ਆਵੇ। ਮਾਪੇ ਮਰਨ ਪਿੱਛੋਂ ਵੀ ਸਾਡੇ ਦਿਲਾਂ ਵਿੱਚ ਧੜਕਦੇ ਰਹਿਣ। ਸਾਡੇ ਕੰਮਾਂ
ਵਿਚੋਂ ਮਾਪਿਆਂ ਦੀ ਖ਼ੁਸ਼ਬੋ ਮਹਿਕੇ। ਹਰ ਕੋਈ ਸਾਡੇ ਚੰਗੇ ਕੰਮਾਂ ਨੂੰ ਦੇਖ ਕੇ ਬਾਪ ਦਾਦੇ ਦਾ ਨਾਮ
ਪੁੱਛੇ। ਬਾਪ ਦਾ ਨਾਮ ਦੱਸਣ ਵਿੱਚ ਸਾਨੂੰ ਸ਼ਰਮ ਮਹਿਸੂਸ ਨਾਂ ਹੋਵੇ। ਮਾਪੇ ਚੰਗੇ ਮਾਪੇ ਬਣਨ।
ਤਾਂਹੀਂ ਚੰਗੇ ਨਾਗਰਿਕ ਬਣਾ ਸਕਦੇ ਹਾਂ। ਪੜ੍ਹੇ ਲਿਖੇ ਅਕਲ ਮੰਦ ਬੱਚੇ ਪਰਿਵਾਰ ਦੀ ਦੇਖ ਭਾਲ ਠੀਕ
ਤਰ੍ਹਾਂ ਕਰ ਸਕਦੇ ਹਨ। ਤੰਦਰੁਸਤ ਸਮਾਜ ਸਿਰਜ ਸਕਦੇ ਹਾਂ। ਤਾਂਹੀਂ ਸਾਰੇ ਮਿਲ ਕੇ ਖੁਸ਼ਿਆਲ ਰਹਿ
ਸਕਦੇ ਹਾਂ। ਪਾਪਾ ਹੈ ਹਮਾਰੇ। ਸਭ ਸੇ ਪਿਆਰੇ।ਹਮ ਆਂਖੌ ਕੇ ਤਾਰੇ। ਪਾਪਾ ਕੇ ਪਿਆਰੇ। ਕੈਨੇਡਾ
ਵਿੱਚ ਪਾਪਾ ਬੜੇ ਡਾਲਰ ਕਮਾਏਂ।ਤਾਪ ਜ਼ੁਕਾਮ ਕੁੱਝ ਪਾਪਾ ਕੋ ਯਾਦ ਨਾ ਆਏ।
Comments
Post a Comment