ਪਿਆਰ ਦੀਆਂ ਰੀਝਾਂ ਨੂੰ ਲਾ ਦੇਖਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਮੈਂ ਚਕੋਰ ਬਣ ਕੇ ਤੈਨੂੰ ਬੜਾ ਤੱਕ ਤੱਕ ਕੇ ਦੇਖਿਆ।
ਮੱਛੀ ਵਾਂਗ ਤੇਰੀ ਜ਼ਿੰਦਗੀ ਵਿੱਚ ਰਹਿ ਕੇ ਦੇਖਿਆ।
ਵਾਂਗ ਪਪੀਹੇ ਅਸੀਂ ਤੈਨੂੰ ਪਿਆਸ ਬਣਾ ਕੇ ਦੇਖਿਆ।
ਹਿਰਨ ਦੇ ਵਾਂਗ ਤੈਨੂੰ ਨਾਦ ਦੀ ਆਵਾਜ਼ ਚ ਦੇਖਿਆ।
ਪਤੰਗੇ ਵਾਂਗ ਤੇਰੇ ਬੋਲਾਂ ਦੀ ਅੱਗ ਵਿੱਚ ਜਲ ਦੇਖਿਆ।
ਤੇਰੇ ਇਸ਼ਕ ਦੀ ਲਾਟ ਦੇ ਭਾਂਬੜ ਦੀ ਅੱਗ ਨੂੰ ਦੇਖਿਆ।
ਤੇਰੀ ਬੁੱਕਲ ਵਿੱਚ ਹਾੜ ਵਰਗੇ ਤੱਤੇ ਸੇਕ ਨੂੰ ਦੇਖਿਆ।
ਤਨ ਆਪਣੇ ਨੂੰ ਪਿਆਰ ਵਿੱਚ ਝੋਕ ਜਲਾ ਕੇ ਦੇਖਿਆ।
ਤੇਰੇ ਇਸ਼ਕ ਦੇ ਵਿਚੋਂ ਅਸੀਂ ਤਾਂ ਨਾਂ ਕਿਤੇ ਰੱਬ ਦੇਖਿਆ।
ਤੇਰੇ ਵਰਗਾ ਨਾਂ ਕੋਈ ਢੀਠ ਧੋਖੇ ਵਾਜ ਅਸੀਂ ਦੇਖਿਆ।
ਜ਼ਿੰਦਗੀ ਦੇ ਹਰ ਸਮੇਂ ਉੱਤੇ ਤੈਨੂੰ ਲਾਂਬੂ ਲਾਉਂਦੇ ਦੇਖਿਆ।
ਸਤਵਿੰਦਰ ਆਪਣਾ ਸੁਖ ਚੈਨ ਤੈਨੂੰ ਲੁਟਾ ਕੇ ਦੇਖਿਆ।
ਸੱਤੀ ਤੇਰੇ ਉੱਤੇ ਪਿਆਰ ਦੀਆਂ ਰੀਝਾਂ ਨੂੰ ਲਾ ਦੇਖਿਆ।

Comments

Popular Posts