ਭਾਗ 55 ਰੱਬ ਦੀ ਦਰਗਾਹ ਵਿੱਚ ਉਨ੍ਹਾਂ ਨੂੰ ਮਾਣ ਮਿਲਦਾ ਹੈ ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ  
ਰੱਬ ਦੀ ਦਰਗਾਹ ਵਿੱਚ ਉਨ੍ਹਾਂ ਨੂੰ ਮਾਣ ਮਿਲਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
25/06/2013. 310 ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੧੦ Page 310 of 1430
Siri Guru Sranth Sahib 310 of 1430

ਬੰਦੇ ਦੇ ਮਨ ਤੂੰ ਵੀ ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਦੀ ਉਸਤਤ ਕਰ, ਸੱਚਾ ਰੱਬ ਤੇਰੀ ਸੱਚੀ ਸੇਵਾ-ਚਾਕਰੀ ਨੂੰ ਮਨਜ਼ੂਰ ਕਰੇਗਾ। ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ ਸਾਰੇ ਦੁਨੀਆ ਭਰ ਦੇ ਰਸ ਉਸ ਦੇ ਮਨ ਵਿੱਚ ਹਨ। ਜਿਸ ਨੂੰ  ਮਨ ਵਿੱਚ ਰੱਬ ਰਹਿੰਦਾ ਹੈ। ਰੱਬ ਦੀ ਦਰਗਾਹ ਵਿੱਚ ਉਨ੍ਹਾਂ ਨੂੰ ਸਤਿਕਾਰ ਮਿਲਦਾ ਹੈ। ਉਨ੍ਹਾਂ ਭਗਤਾਂ ਦੇ ਸਾਰੇ ਦਰਸ਼ਨ ਕਰਦੇ ਹਨ। ਜਿਸ ਭਗਤ ਬੰਦੇ ਨੇ ਨਿਡਰ ਰੱਬ ਨੂੰ ਯਾਦ ਕੀਤਾ ਹੈ। ਉਸ ਨੂੰ ਕੋਈ ਡਰ ਨਹੀਂ ਹੈ। ਊਚੇ ਵੱਡੇ ਰੱਬ ਨੂੰ ਉਸ ਨੇ ਯਾਦ ਕੀਤਾ ਹੈ। ਜਿਸ ਦੇ ਜਨਮ ਵੇਲੇ ਤੋਂ ਕਰਮਾਂ ਵਿੱਚ ਲਿਖਿਆ ਹੈ। ਰੱਬ ਦੀ ਦਰਗਾਹ ਵਿੱਚ ਉਨ੍ਹਾਂ ਨੂੰ ਮਾਣ ਮਿਲਦਾ ਹੈ। ਜਿਸ ਨੂੰ ਮਨ ਵਿੱਚ ਰੱਬ ਨੇ ਤਰਸ ਕਰਕੇ ਰੱਬ ਦਿਸਣ ਲਾਇਆ ਹੈ। ਉਹ ਆਪ ਪਰਿਵਾਰ ਸਣੇ ਭਵਜਲ ਤਰ ਗਏ ਹਨ। ਉਨ੍ਹਾਂ ਪਿੱਛੇ ਸਾਰਾ ਜੱਗ ਤਰ ਗਿਆ ਹੈ। ਬੰਦੇ ਨੂੰ ਸਤਿਗੁਰ ਨਾਨਕ ਜੀ ਨਾਲ ਮਿਲਾ ਦੇ, ਪ੍ਰਭੂ ਜੀ ਉਸ ਦੇ ਦਰਸ਼ਨ ਦੇਖ ਕੇ ਅਸੀਂ ਵੀ ਜਿਉਂ ਸਕੀਏਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈਉਹ ਧਰਤੀ ਨੂੰ ਭਾਗ ਲੱਗ ਜਾਣ ਨਾਲ ਧਰਤੀ ਹਰੀ ਹੋ ਗਈ ਹੈ। ਜਿੱਥੇ ਸਤਿਗੁਰ ਜੀ ਆ ਕੇ ਬੈਠੇ ਹਨ। ਉਹ ਜੀਵਾਂ ਬੰਦਿਆਂ ਦੇ ਮਨ ਖ਼ੁਸ਼ੀ ਨਾਲ ਅਨੰਦ ਹੋ ਗਏ ਹਨ। ਜਿਸ ਨੇ ਮੇਰੇ ਸਤਿਗੁਰੂ ਜੀ ਦੇ ਜਾ ਕੇ ਦਰਸ਼ਨ ਕੀਤੇ ਹਨ। ਉਹ ਪਿਤਾ ਧੰਨ ਬਹੁਤ ਵੱਡੇ ਭਾਗਾਂ ਵਾਲਾ ਹੈ। ਉਹ ਖ਼ਾਨਦਾਨ ਤੇ ਮਾਂ ਧੰਨ ਬਹੁਤ ਵੱਡੇ ਭਾਗਾਂ ਵਾਲਾ ਹੈ। ਜਿਸ ਨੇ ਮਾਂ ਨੇ ਸਤਿਗੁਰ ਨੂੰ ਜਨਮ ਦਿੱਤਾ ਹੈ। ਸਤਿਗੁਰ ਧੰਨ-ਧੰਨ ਹੈ। ਬਹੁਤ ਵੱਡੇ ਭਾਗਾਂ ਵਾਲਾ ਹੈ। ਜਿਸ ਨੇ ਰੱਬੀ ਬਾਣੀ ਨੂੰ ਜਪਿਆ ਹੈ। ਉਹ ਆਪ ਭਵਜਲ ਤਰ ਗਿਆ ਹੈ। ਜਿੰਨਾ ਨੇ  ਉਸ ਦਾ ਦਰਸ਼ਨ ਕੀਤਾ ਹੈ। ਉਹ ਵੀ ਦੁਨੀਆਂ ਤੋਂ ਛੁੱਟ ਗਏ ਹਨ। ਰੱਬ ਜੀ ਨੂੰ ਸਤਿਗੁਰ ਜੀ ਤਰਸ ਕਰਕੇ ਮੈਨੂੰ ਮਿਲਾ ਲਵੋ। ਮੈ ਬੰਦਾ ਸਤਿਗੁਰ ਨਾਨਕ ਜੀ ਦੇ ਪੈਰ ਧੋ ਕੇ ਪੀਵਾਂਗਾ, ਭਾਵ ਬਹੁਤ ਸੇਵਾ ਕਰਾਂਗਾ। ਪਵਿੱਤਰ ਸੂਚਾ, ਸਦਾ ਰਹਿਣ ਵਾਲਾ ਅਮਰ ਸੱਚਾ ਸਤਿਗੁਰ ਜੀ ਹੈ। ਜਿਸ ਨੇ ਪ੍ਰਭੂ ਦਾ ਰੂਪ ਮਨ ਵਿੱਚ ਬਣਾਇਆ ਹੋਇਆ ਹੈ। ਆਪਣੇ ਮਨ ਵਿੱਚ ਯਾਦ ਕਰਕੇ ਹਾਜ਼ਰ ਰੱਖਦਾ , ਸਮਝਦਾ ਹੈ। ਪਵਿੱਤਰ ਸੱਚਾ, ਸੂਚਾ ਸਤਿਗੁਰ ਅਕਾਲ ਪੁਰਖ ਦੁਨੀਆ ਦਾ ਮਾਲਕ ਹੈ। ਜਿਸ ਨੇ ਕਾਮ, ਗ਼ੁੱਸੇ ਵਰਗੇ ਜ਼ਹਿਰ ਨੂੰ ਕਾਬੂ ਕੀਤਾ ਹੈ। ਜਿਸ ਨੇ ਸਪੂਰਨ ਸਤਿਗੁਰ ਜੀ ਦੀ ਗੁਰਬਾਣੀ ਨੂੰ ਦੇਖਿਆ, ਬਿਚਾਰਿਆ, ਪੜ੍ਹਿਆ, ਸੁਣਿਆ, ਗਾਇਆ ਅਨੁਭਵ ਕੀਤਾ ਹੈ। ਉਸ ਨੇ ਆਪਦਾ ਮਨ ਨੂੰ ਵਿਚੋਂ ਸੁਧਾਰ ਲਿਆ ਹੈ। ਮੈਂ ਆਪਦੇ ਸਤਿਗੁਰ ਜੀ ਤੋਂ ਕੁਰਬਾਨ ਜਾਂਦਾ ਹਾਂ। ਹਰ ਸਮੇਂ ਆਪਣੀ ਜਾਨ ਬਾਰ-ਬਾਰ ਵਾਰਦਾ ਹਾਂ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਬਿਚਾਰਨ ਵਾਲਾ ਗੁਰ ਮੁਖ ਸਰੂਪ ਸਫਲਤਾ ਪਾ ਲੈਂਦਾ ਹੈ। ਮਰਜ਼ੀ ਕਰਕੇ, ਮਨ ਮਗਰ ਲੱਗਣ ਵਾਲਾ, ਹਾਰ ਜਾਂਦਾ ਹੈ। ਸਤਿਗੁਰ ਰਾਮਦਾਸ ਜੀ ਦੀ ਚੌਥੇ ਗੁਰੂ ਜੀ ਦੀ ਬਾਣੀ ਹੈ ਮਿਹਰਬਾਨੀ ਕਰਕੇ, ਸਤਿਗੁਰ ਜੀ ਨੂੰ ਰੱਬ ਨੇ ਮਿਲਾਇਆ ਹੈ। ਉਹ ਭਗਤ ਗੁਰੂ ਦੇ ਮੁਖ-ਸਰੂਪ ਵਾਲਾ ਰੱਬ ਦੀ ਬਾਣੀ ਬੋਲਦਾ, ਗਾਉਂਦਾ ਹੈ। ਗੁਰੂ ਦੇ ਮੁਖ-ਸਰੂਪ ਵਾਲਾ ਉਹੀ ਕਰਦਾ ਹੈ, ਜੋ ਸਤਿਗੁਰ ਜੀ ਨੂੰ ਭਲਾ ਲੱਗਦਾ ਹੈ। ਸੰਪੂਰਨ ਸਤਿਗੁਰ ਜੀ ਸਰੀਰ, ਮਨ ਵਿੱਚ ਵੱਸਦਾ ਹੈ। ਜਿਸ ਦੇ ਮਨ ਅੰਦਰ ਰੱਬ ਦੇ ਪਵਿੱਤਰ ਨਾਮ ਗੁਰਬਾਣੀ ਦਾ ਭੰਡਾਰ ਹੈ। ਉਸ ਦਾ ਡਰ ਸਾਰਾ ਮੁੱਕ ਜਾਂਦਾ ਹੈ। ਜਿਸ ਬੰਦੇ ਦੀ ਰਾਖੀ ਰੱਬ ਆਪ ਕਰਦਾ ਹੈ। ਹੋਰ ਲੋਕ ਖਪਦੇ ਰਹਿਣ, ਲੋਕ ਕੁੱਝ ਨਹੀਂ ਵਿਗਾੜ ਸਕਦੇ। ਬੰਦੇ ਤੂੰ ਸਤਿਗੁਰ ਨਾਨਕ ਜੀ ਦੀ ਰੱਬੀ ਗੁਰਬਾਣੀ ਨੂੰ ਜਪਿਆ ਕਰ, ਤੇਰੀ ਤੇ ਹੋਰ ਨਾਲ ਵਾਲਿਆਂ ਨੂੰ ਇਹ ਦੁਨੀਆ ਤੇ ਪਰਲੋਕ ਵਿੱਚ ਬਚਾਏਗਾ। ਇੱਜ਼ਤ ਬਣ ਜਾਵੇਗੀ। ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ। ਸਤਿਗੁਰ ਜੀ ਦੇ ਭਗਤਾਂ ਦੇ ਮੂੰਹੋਂ ਸਤਿਗੁਰ ਜੀ ਦੀ ਪ੍ਰਸੰਸਾ ਚੰਗੀ ਲੱਗਦੀ ਹੈ। ਰੱਬ ਸਤਿਗੁਰੂ ਜੀ ਦੀ ਇੱਜ਼ਤ ਰੱਖਦਾ ਹੈ। ਹਰ ਰੋਜ਼ ਨਵੀਂ ਰੰਗਤ ਬਹੁਤ ਜਿਆਦਾ ਚੜ੍ਹਦੀ ਜਾਂਦੀ ਹੈ ਗੁਰੂ ਸਤਿਗੁਰ ਜੀ ਦੇ ਮਨ ਵਿੱਚ ਪ੍ਰਮਾਤਮਾ ਹੈ। ਭਗਵਾਨ ਬਚਾ ਲੈਂਦਾ ਹੈ। ਗੁਰੂ ਸਤਿਗੁਰ ਜੀ ਸ਼ਕਤੀ ਸ਼ਾਲੀ ਹੈ। ਰੱਬ ਨੇ ਸਾਰੇ ਉਸ ਕੋਲ ਆਣ ਨਿਵਾਏ, ਕੋਲ ਬਠਾਏ  ਹਨ। ਜਿਸ ਨੇ ਮੇਰੇ ਸਤਿਗੁਰ ਜੀ ਦੇ, ਪ੍ਰੇਮ ਨਾਲ ਦਰਸ਼ਨ ਕੀਤੇ ਹਨ। ਉਸ ਦੇ ਸਾਰੇ ਮਾੜੇ ਕੰਮ ਖ਼ਤਮ ਹੋ ਗਏ ਹਨ। ਰੱਬ ਦੇ ਮਹਿਲ ਵਿੱਚ ਮੁੱਖ ਪਵਿੱਤਰ ਦਿਸਦੇ ਹਨ। ਬਹੁਤ ਵਡਿਆਈ ਮਿਲਦੀ ਹੈ। ਮੇਰੇ ਵੀਰੋ ਮੈਂ ਸਤਿਗੁਰ ਨਾਨਕ ਜੀ ਦੇ ਗੁਰੁ ਪਿਆਰੇ ਭਗਤਾਂ ਦੀ ਚਰਨ ਧੂੜ ਮੰਗਦਾਂ ਹਾਂ। ਮੈਂ ਬੋਲ ਕੇ, ਵਡਿਆਈ ਪ੍ਰਸੰਸਾ ਕਰਦਾਂ ਰਹਾਂ। ਪਵਿੱਤਰ ਸੂਚਾ, ਸਦਾ ਰਹਿਣ ਵਾਲਾ, ਸੱਚੇ ਸਤਿਗੁਰ ਰੱਬ ਜੀ ਦੀ ਉਪਮਾ ਹੈ। ਸੱਚੇ ਰੱਬ ਦੀ ਵਡਿਆਈ ਕਰੀਏ। ਪ੍ਰਸੰਸਾ ਸੱਚੇ-ਸੁੱਚੇ ਪ੍ਰਭੂ ਦੀ ਕਰੀਏ। ਉਸ ਦੇ ਗੁਣਾ ਦਾ ਕੋਈ ਮੁੱਲ ਨਹੀਂ ਦੇ ਸਕਦਾ। 

Comments

Popular Posts