ਭਾਗ 54 ਸੰਪੂਰਨ ਸਤਿਗੁਰ ਜੀ ਹੱਥ ਧਰ ਕੇ, ਸਾਰੇ ਗੁਣ ਦੇ ਕੇ ਪੂਰਾ ਕਰ ਦਿੱਤਾ ਹੈ ਨੀਚਹ ਊਚ ਕਰੈ ਮੇਰਾ
ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ
(ਕੈਲਗਰੀ) - ਕੈਨੇਡਾ satwinder_7@hotmail.com
24/06/2013. 309
Siri Guru Sranth Sahib 309 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 309 Page 309 of 1430
ਸਤਿਗੁਰ ਜੀ ਦੇ
ਫਿਟਕਾਰੇ ਬੰਦਿਆਂ ਨੂੰ ਅੱਗੇ ਵੀ ਜਗਾ ਨਹੀਂ ਮਿਲਦੀ।
ਉਸ ਦੇ ਸਾਥੀ ਨੂੰ ਵੀ ਦੁੱਖ ਸਹਿਣੇ ਪੈਂਦੇ ਹਨ। ਪ੍ਰਭੂ ਜੀ ਕਹਿ ਰਹੇ ਹਨ। ਉਸ ਨੂੰ ਅੱਖਾਂ
ਨਾਲ ਵੀ ਨਾਂ ਦੇਖੋ। ਜੋ ਬੰਦੇ ਰੱਬ ਨੂੰ ਛੱਡ ਕੇ ਦੂਜੇ ਪਾਸੇ ਮਨ ਲਗਾਉਂਦੇ ਹਨ। ਉਨ੍ਹਾਂ ਦੇ ਭਾਗਾਂ ਵਿੱਚ
ਜਨਮ ਵੇਲੇ ਹੀ ਬਣਾਉਣ ਵਾਲੇ ਰੱਬ ਨੇ ਕਰਮਾਂ ਵਿੱਚ ਲਿਖਿਆ ਹੈ। ਉਸ ਕੋਲ ਹੋਰ ਕੋਈ ਬਚਾ ਕਰਨ
ਦਾ ਢੰਗ ਨਹੀਂ ਹੈ। ਸਤਿਗੁਰ ਨਾਨਕ ਜੀ
ਦੀ ਬਾਣੀ ਨੂੰ ਜਪੀਏ, ਜੱਪਣ ਵਾਲੇ ਦੇ ਗੁਣਾਂ ਵਰਗਾ ਕੋਈ ਬਣ ਨਹੀਂ
ਸਕਦਾ। ਉਸ ਦੇ ਕੋਈ ਨੇੜੇ ਲੱਗ ਕੇ ਨੁਕਸਾਨ ਨਹੀਂ ਕਰ ਸਕਦਾ। ਰੱਬ ਦਾ ਨਾਮ ਖੋਹ ਨਹੀਂ ਪਹੁੰਚਾ
ਸਕਦਾ। ਰੱਬ ਦੀ ਬਹੁਤ ਵੱਡੀ
ਪ੍ਰਸੰਸਾ ਹੈ। ਹਰ ਰੋਜ਼ ਹੋਰ-ਹੋਰ ਰੱਬੀ ਗੁਣਾਂ ਦਾ ਰੰਗ ਫੜਦੀ ਹੈ। ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਜੀ ਦੀ
ਗੁਰਬਾਣੀ ਹੈ। ਜੋ ਬੰਦਾ ਮਨ ਲਾ ਕੇ,
ਸਤਿਗੁਰ ਜੀ ਦੀ ਬਾਣੀ ਪੜ੍ਹਨ
ਸੁਣਨ ਬਿਚਾਰਨ ਲੱਗ ਗਿਆ ਹੈ। ਉਸ ਬੰਦੇ ਦੀ ਬਹੁਤ ਉਪਮਾਂ ਹੋਈ ਹੈ। ਉਸ ਦੇ ਸਾਰੀ ਦੁਨੀਆ ਝੁਕਦੀ ਨੇੜੇ
ਲਗਦੀ ਹੈ। ਉਸ ਦੇ ਸਾਰੇ ਪੈਰੀਂ ਪੈਂਦੇ ਭਾਵ ਉਹਦੇ ਵਾਂਗ ਰੱਬੀ ਗੁਣ ਧਾਰਨ ਕਰਦੇ ਹਨ। ਸਾਰੇ ਪਾਸੇ ਰੱਬ
ਦੇ ਨਾਮ ਕਰਕੇ ਉਸ ਜੱਪਣ ਵਾਲੇ ਦੀ ਵਹੁ-ਵਹੁ ਕਹਕੇ, ਉਸਤਤ ਹੁੰਦੀ ਹੈ। ਰੱਬ ਚੇਤੇ ਰੱਖਣ ਵਾਲੇ ਬੰਦੇ ਅੱਗੇ ਖੰਡ ਬ੍ਰਹਮੰਡ ਸਾਰੀ ਸ੍ਰਿਸ਼ਟੀ ਦੇ ਜੀਵ ਝੁਕਦੇ ਹਨ। ਜਿਸ ਦੇ ਸਿਰ ਉੱਤੇ ਸੰਪੂਰਨ ਸਾਰੇ
ਗੁਣਾਂ ਵਾਲੇ ਸਤਿਗੁਰ ਜੀ ਹੱਥ ਧਰ ਕੇ, ਸਾਰੇ ਗੁਣ ਦੇ ਕੇ
ਪੂਰਾ ਕਰਕੇ ਆਪਣੇ ਵਰਗਾ ਕਰ ਲਿਆ ਹੈ। ਸਤਿਗੁਰ ਨਾਨਕ ਜੀ ਦੀ ਬਹੁਤ ਉਪਮਾ, ਪ੍ਰਸੰਸਾ ਹੈ। ਹਰ ਰੋਜ਼ ਹੋਰ-ਹੋਰ ਰੰਗ ਫੜਦੀ ਹੈ।
ਸਤਿਗੁਰ ਜੀ ਦੀ ਕੋਈ ਬਰਾਬਰੀ ਨਹੀਂ ਸਕਦਾ।
ਸਤਿਗੁਰ ਜੀ ਦੇ ਗੁਣਾਂ ਵਰਗਾ ਕੋਈ ਬਣ ਨਹੀਂ ਸਕਦਾ। ਉਸ ਦੇ ਕੋਈ ਨੇੜੇ ਲੱਗ ਕੇ ਨੁਕਸਾਨ ਨਹੀਂ ਕਰ
ਸਕਦਾ। ਸਤਿਗੁਰ ਨਾਨਕ
ਪ੍ਰਭੂ ਜੀ ਜਿਸ ਬੰਦੇ ਵਿੱਚ ਹਾਜਰ ਹੋ ਗਿਆ, ਮਨ ਵਿੱਚ ਹਾਜ਼ਰ ਦਿਸਦਾ ਹੈ। ਜਿਸ ਨੂੰ ਹਰ ਸਮੇਂ ਰੱਬ
ਯਾਦ ਰਹਿੰਦਾ ਹੈ। ਉਸ ਦੀ ਰੱਬ ਆਪੇ ਰੱਬ ਲਾਜ ਰੱਖਦਾ ਹੈ।
ਸਰੀਰ ਕਿਲ੍ਹੇ ਵਾਂਗ
ਵਗਲਿਆ ਹੈ, ਜਿਸ ਦਾ ਕੋਈ ਪਾਰਾਵਾਰ ਨਹੀਂ, ਬੇਅੰਤ ਤਰਾਂ ਦੇ ਗੁਣਾਂ ਦੇ ਡੰਡਾਰ ਹਨ। ਜੋ ਬੰਦਾ ਗੁਰੂ ਜੀ ਦਾ ਪਿਆਰਾ ਬਣ ਕੇ, ਰੱਬ ਦੇ ਨਾਮ ਦੇ ਸੌਦੇ ਦੀ ਚੀਜ਼ ਖ਼ਜ਼ਾਨਾ ਕੋਲ ਸੰਭਾਲ ਕੇ ਰੱਖੇ। ਪ੍ਰਭੂ ਦਾ ਖ਼ਜ਼ਾਨਾ ਨਾਮ ਹੀਰੇ ਦੇ ਜ਼ੇਵਰ ਹਾਸਲ ਕਰੇ। ਜੋ ਸਰੀਰ ਨੂੰ ਛੱਡ ਕੇ, ਹੋਰ ਪਾਸੇ ਰੱਬ ਦੇ
ਨਾਮ ਧੰਨ ਨੂੰ ਭਾਲਦੇ ਹਨ। ਉਹ ਬੇਸਮਝ ਭੂਤਨੇ ਹਨ। ਭੁਲੇਖੇ ਵਿੱਚ ਬੇਸਮਝ ਬੰਦਾ ਉਜਾੜਾਂ ਵਿੱਚ ਰੱਬ ਭਾਲਦਾ
ਹੈ। ਜਿਵੇਂ ਹਿਰਨ ਝਾੜੀਆਂ ਵਿੱਚੋਂ ਹਿਰਨ ਕਸਤੂਰੀ ਖ਼ੁਸ਼ਬੂ ਭਾਲਦਾ ਫਿਰਦਾ ਹੈ। ਰੱਬ ਦੇ ਸਰੀਰ ਵਿੱਚ
ਹੋਣ ਵਾਂਗ ਕਸਤੂਰੀ ਖ਼ੁਸ਼ਬੂ ਤਾਂ ਹਿਰਨ ਦਾ ਅੰਦਰ ਹੈ। ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ। ਜੋ ਸੰਪੂਰਨ ਸਤਿਗੁਰ ਜੀ ਨੂੰ ਗ਼ਲਤ, ਮਾੜਾ ਬੋਲਦਾ ਹੈ। ਉਹ ਦੁਨੀਆ ਉੱਤੇ ਮੁਸੀਬਤਾਂ ਦੁਖ
ਸਹਿੰਦਾ ਹੈ। ਨਰਕ ਦਰਦਾਂ ਮੁਸੀਬਤਾਂ ਦਾ ਖੂਹ ਹੈ। ਉੱਥੇ ਨਿੰਦਕ ਨੂੰ ਖੂਹ ਵਿੱਚ ਸਿੱਟ ਦਿੱਤਾ
ਜਾਂਦਾ ਹੈ। ਉਸ ਦੀਆਂ ਚੀਕਾਂ, ਰੌਲ਼ਾਂ, ਮਿੰਨਤਾਂ ਕੋਈ ਨਹੀਂ ਸੁਣਦਾ। ਉਹ ਦੁਖੀ ਹੋ ਕੇ ਰੋਂਦਾ
ਹੈ। ਉਸ ਨੇ ਇਹ ਦੁਨੀਆ ਤੇ ਪਰਲੋਕ ਵਿਚੋਂ ਇੱਜ਼ਤ ਗੁਆ ਕੇ, ਲਾਭ ਤੇ ਜੋ ਕੋਲ ਸੀ, ਉਹ ਵੀ ਗੁਆ ਲਿਆ ਹੈ। ਕੋਹਲੂ ਦੇ
ਬੱਲਦ ਵਾਂਗ ਹਰ ਰੋਜ਼ ਸਵੇਰੇ ਉਠ
ਕੇ, ਮਰਨ ਪਿਛੋਂ ਕੰਮ ਨਾ ਆਉਣ ਵਾਲੇ ਵਿਕਾਰ ਦੁਨੀਆਂ ਕੰਮਾਂ
ਵਿੱਚ ਫੱਸਿਆ ਤਸੀਹੇ ਸਹਿੰਦਾ ਹੈ।
ਹਰ ਰੋਜ਼ ਰੱਬ ਸਾਰਾ ਕੁੱਝ ਦੇਖਦਾ ਸੁਣਦਾ ਹੈ। ਉਸ ਤੋਂ ਲੁੱਕਿਆ ਹੋਇਆ ਕੋਈ ਨਹੀਂ ਹੈ। ਜੋ ਬੰਦਾ ਵੀ
ਬੀਜ ਬੀਜਦਾ ਹੈ। ਉਹੀ ਫਸਲ ਪੈਦਾ ਹੋਵੇਗੀ। ਕੰਮ ਬੰਦਾ ਕਰਦਾ ਹੈ। ਉਸੇ ਦਾ ਫਲ ਜ਼ਰੂਰ ਉਹੀ ਮਿਲਦਾ
ਹੈ। ਜੋ ਕਿਸੇ ਨੇ ਪਿਛਲੇ ਜਨਮ ਵਿੱਚ ਕੀਤਾ ਹੈ। ਜਿਹੜੇ ਬੰਦੇ ਉੱਤੇ ਰੱਬ ਮਿਹਰਬਾਨ ਹੁੰਦਾ ਹੈ। ਉਹ
ਸਤਿਗੁਰ ਜੀ ਦੀ ਚਾਕਰੀ ਗੁਰਬਾਣੀ ਨਾਲ ਹਿਰਦਾ ਸਾਫ਼ ਕਰਦਾ ਹੈ। ਗੁਰੂ ਸਤਿਗੁਰ ਜੀ ਦੀ ਮਗਰ ਲੱਗ ਕੇ, ਗੁਰਬਾਣੀ ਪੜ੍ਹਨ, ਸੁਣਨ ਬੀਚਾਰਨ ਲਿਖਣ ਦੁਆਰਾ, ਬੰਦਾ ਗੁਣ ਹਾਸਲ ਕਰਕੇ, ਵਿਕਾਰਾਂ ਤੋਂ ਬਚ ਜਾਂਦਾ ਹੈ। ਜਿਵੇਂ ਲੋਹਾ
ਲੱਕੜੀ ਨਾਲ ਤਰ ਜਾਂਦਾ ਹੈ ਬੰਦੇ ਸਤਿਗੁਰ ਨਾਨਕ ਜੀ ਦੀ ਰੱਬੀ ਗੁਰਬਾਣੀ ਜੱਪ ਕੇ, ਤੂੰ ਰੱਬ ਨੂੰ ਹਰਿ ਹਰਿ ਕਹਿ ਕੇ ਯਾਦ ਕਰਕੇ ਸੁਖੀ ਹੋ ਜਾਈਦਾ ਹੈ। ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ। ਉਹ ਚੰਗੇ ਕਰਮਾਂ ਵਾਲੀਆਂ ਸੋਹਾਗਣ ਪਤੀ ਵਾਲੀਆਂ ਹਨ। ਜਿੰਨਾ ਭਗਤਾਂ ਗੁਰੂ ਵਰਗੀਆਂ ਨੂੰ
ਪ੍ਰਭੂ ਮਿਲ ਗਿਆ ਹੈ। ਗੁਰੂ ਮੁਖਿ ਸਰੂਪ ਵਾਲਿਆਂ ਬੰਦਿਆਂ ਦੇ ਮਨ ਅੰਦਰ ਰੱਬ
ਦੀ ਜੋਤ ਜੱਗ ਕੇ ਪ੍ਰਕਾਸ਼ ਹੋ ਕਿ ਸਤਿਗੁਰ ਨਾਨਕ ਜੀ ਦੀ ਦੇ ਨਾਮ ਵਿੱਚ ਲਿਵ ਜੋੜ ਲੈਂਦੇ ਹਨ।
ਇਹ ਸਾਰਾ ਸਰੀਰ ਧਰਮ
ਦੀ ਤਰਾਂ ਹੈ। ਜਿਸ ਵਿੱਚ ਪ੍ਰਮਾਤਮਾ ਦੀ ਜੋਤ ਜੱਗ ਰਹੀ ਹੈ। ਸਰੀਰ ਦੀ ਜੋਤ ਗੁੱਝੇ ਰਤਨ, ਲਾਲ-ਗੁਣ,
ਸ਼ਬਦ ਛੁਪੇ ਹੋਏ ਹਨ। ਸਤਿਗੁਰ ਜੀ ਦਾ ਭਗਤ ਗੁਰੂ ਮੁਖਿ ਸਰੂਪ ਹੀ ਮਨ ਅੰਦਰੋਂ ਲੱਭ
ਕੇ ਬਾਹਰ ਕੱਢ ਸਕਦਾ ਹੈ। ਜਦੋਂ ਰੱਬ ਨੂੰ ਸਾਰੀ ਦੁਨੀਆ ਵਿੱਚ ਰੱਬ ਮਨ ਅੰਦਰੋਂ ਦੇਖ ਲੱਭ ਲਿਆ ਹੈ,
ਰੱਬ ਤਾਣੇ ਪੇਟੇ ਵਾਂਗ ਰਲਿਆ ਦਿਸਦਾ ਹੈ। ਇੱਕ ਰੱਬ ਨੂੰ ਦੇਖਦੇ ਹਨ। ਇੱਕ ਮੰਨਦੇ ਹਨ। ਇਕਨਾਂ ਨੇ ਸਰੋਤੇ ਬਣ ਕੇ
ਸੁਣਿਆ ਹੀ ਹੈ।
Comments
Post a Comment