ਮਰਨ ਤੋਂ ਰੱਬਾ ਲੋਕ ਰਹਿੰਦੇ ਭੱਜਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
ਦੋਸਤਾਂ ਤੇ ਰੱਬ ਦਾ ਸ਼ੁਕਰੀਆ ਕਰਦੇ। ਜਿੰਨਾ ਦੀ ਦੁਆ ਨਾਲ ਅਸੀਂ ਬੱਚਗੇ।
ਤੁਹਾਡੀ ਦੁਆ ਨਾਲ ਮੌਤ ਕੋਲੋਂ ਬੱਚਗੇ। ਮੌਤ ਦਾ ਨਜ਼ਾਰਾ ਦੇਖ ਕੇ ਅਸੀਂ ਹੱਸਦੇ।
ਆਪ ਦੀ ਮੌਤ ਨੂੰ ਕੋਲ ਦੇਖ ਸਾਰੇ ਡਰਦੇ। ਘਰ ਛੱਡ ਕੇ ਦੇਖੇ ਜਾਨਾਂ ਲੈ ਕੈ ਭੱਜਦੇ।
ਆਪਦੀ ਜਾਨ ਨੂੰ ਸੀ ਲੁਕਾਉਂਦੇ ਫਿਰਦੇ। ਪਿਆਰ ਰਿਸ਼ਤੇ ਨਾਤੇ, ਬੱਚੇ ਸੀ ਭੁੱਲੋਗੇ।
ਜਾਨ ਬਚਾਉਣ ਨੂੰ ਸੀ ਧੰਨ-ਮੋਹ ਭੁੱਲੋਗੇ। ਲੋਕੀ ਜਾਨ ਲੈ ਕੇ ਪਾਣੀ ਵਿਚੋਂ ਭੱਜਗੇ।
ਲੋਕੀ ਹੜ੍ਹ ਵਿੱਚ ਰੁੜ੍ਨੋ ਸਾਰੇ ਬੱਚਗੇ। ਪਾਣੀ ਦੇਵਤਾ ਵੀ ਲੋਕਾਂ 'ਤੇ ਤਰਸ ਕਰਗੇ।
ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਦੁਆ ਕਰਦੇ। ਫ਼ੌਜ ਵਾਲੇ ਆ ਮੋਢਾ ਲਾ ਖੜ੍ਹੋਗੇ।
ਕਹਿੰਦੇ ਸੱਤੀ ਮਰਨ ਨਹੀਂ ਦਿੰਦੇ ਰੱਬ ਬਣਗੇ। ਕਈ ਆਪ ਦੀ ਜਾਨ ਨਾਲ ਖੇਡਗੇ।
ਪੁਲਿਸ ਵਾਲੇ ਸਬ ਤੋਂ ਅੱਗੇ ਖੜਗੇ। ਸਤਵਿੰਦਰ ਬਾਂਹ ਫੜਨ ਨੂੰ ਪਿੱਛੇ ਨਾਂ ਹਟਦੇ।
ਮਰਨ ਤੋਂ ਰੱਬਾ ਲੋਕ ਰਹਿੰਦੇ ਭੱਜਦੇ। ਜਿਉਂਦੇ ਰਹਿਣ ਪੂਰੇ ਸਬ ਦੇ ਜ਼ੋਰ ਲੱਗਗੇ।
ਤਾਂ ਹੀ ਰੱਬ ਜੀ ਮੌਤ ਦਾ ਪਰਦਾ ਰੱਖਦੇ। ਜੰਮਣ ਮਰਨ ਦਾ ਦਿਨ ਨਹੀਂ ਦੱਸਦੇ।
ਭਾਵੇਂ ਸਾਰੇ ਪਾਸੇ ਪ੍ਰਭੂ ਤੇਰੇ ਹੁਕਮ ਚੱਲਦੇ। ਸੱਤੀ ਨੂੰ ਸੱਚੀ ਚੁੱਪ ਕਰਕੇ ਚੱਕਦੇ।

Comments

Popular Posts