ਭਾਗ 3 ਬੱਚਿਆਂ ਨੂੰ ਦੇਸ਼ ਦੀ ਸਭ ਤੋਂ ਕੀਮਤੀ ਪੂੰਝੀ ਸਮਝਿਆ ਜਾਣਾ ਚਾਹੀਦਾ ਹੈ ਜ਼ਿੰਦਗੀ ਐਸੀ ਵੀ ਹੈ 
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com
ਬੱਚੇ ਨੂੰ ਜਿਵੇਂ ਸਿਖਾਇਆ ਜਾਂਦਾ ਹੈ। ਬੱਚਾ ਸਿੱਖ ਜਾਂਦਾ ਹੈ। ਤੁਹਾਨੂੰ ਕੈਨੇਡਾ ਦੀ ਰਿਪੋਰਟ ਦੱਸਦੀ ਹਾਂ। ਕੈਨੇਡਾ ਦੇ ਬੱਚਿਆਂ ਨੂੰ ਦੇਸ਼ ਦੀ ਸਭ ਤੋਂ ਕੀਮਤੀ ਪੂੰਝੀ ਸਮਝਿਆ ਜਾਂਦਾ ਹੈ। ਸਾਰੇ ਮਾਪਿਆਂ ਨੂੰ ਬੱਚਿਆਂ ਦਾ ਪੂਰਾ ਧਿਆਨ ਰੱਖਣਾ ਪੈਦਾ ਹੈ। ਜਾ ਫਿਰ ਬੇਬੀਸਿਟਰ ਰੱਖਣੀ ਪੈਂਦੀ ਹੈ। ਮੇਰਾ ਬੇਟਾ ਵੱਡਾ ਹੈ। ਬੇਟੀ ਛੋਟੀ ਹੈ। ਬੇਟਾ ਬੇਟੀ ਤੋਂ 2 ਸਾਲ ਪਹਿਲਾਂ ਸਕੂਲ ਜਾਣ ਲੱਗ ਗਿਆ ਸੀ। ਸਕੂਲੇ ਟੀਚਰ ਕੋਲ ਆਪ ਸੰਭਾਲ ਕੇ ਆਉਣਾ ਪੈਂਦਾ ਸੀ। ਫਿਰ ਲੈਣ ਵੀ ਟੀਚਰ ਕੋਲੋਂ ਜਾਣਾ ਪੈਂਦਾ ਸੀ। ਪਹਿਲੇ ਹੀ ਦਿਨ ਜਦੋਂ ਉਹ ਸਕੂਲੋਂ ਵਾਪਸ ਆਇਆ। ਉਸ ਨੇ ਬੈਗ ਵਿੱਚੋਂ ਕੱਢ ਕੇ ਡਾਇਰੀ ਸਣੇ ਸਾਰੇ ਪੇਪਰ ਮੈਨੂੰ ਦਿਖਾਏ। ਚਾਰ ਕੁ ਪੇਪਰ ਪੇਂਟਿੰਗ ਕਰਨ ਲਈ ਮੂਰਤਾਂ ਵਾਲੇ ਸਨ। ਇੱਕ ਪੇਪਰ ਉੱਤੇ ਲਿਖਿਆ ਸੀ। ਜੇ ਸਕੂਲ ਵਿੱਚ ਆ ਕੇ ਮੁਫ਼ਤ ਸੇਵਾ ਡਿਊਟੀ ਕਰ ਸਕਦੇ ਹੋ। ਸਕੂਲ ਵਿੱਚ ਬੱਚਿਆ ਨੂੰ ਪੜ੍ਹ ਕੇ ਕਹਾਣੀਆਂ ਸੁਣਾ ਸਕਦੇ ਹੋ। ਸਮਾਂ ਕੱਢ ਕੇ ਆਵੋ। ਮੈਂ ਜਾਂਦੀ ਰਹੀਂ ਹਾਂ। ਜਦੋਂ ਬੇਟੀ ਪੜ੍ਹਨ ਲੱਗੀ। ਫਿਰ ਹਫ਼ਤੇ ਵਿੱਚ ਦੋ ਦੋ ਦਿਨ ਦੋਨਾਂ ਦੀ ਕਲਾਸ ਵਿੱਚ ਜਾਣਾ ਪੈਂਦਾ ਸੀ। ਬੱਚਿਆਂ ਦੇ ਹਫ਼ਤੇ ਮਹੀਨੇ ਬਾਅਦ ਜਿੰਨੇ ਵੀ ਟੈੱਸਟ ਲੈਂਦੇ ਹਨ। ਸਾਰਿਆਂ ਦੇ ਟੈੱਸਟਾਂ ਦੇ ਪੇਪਰਾਂ ਸਣੇ ਨਤੀਜਿਆਂ ਨੂੰ ਮਾਪਿਆ ਨੂੰ ਵੀ ਭੇਜਦੇ ਹਨ। ਮਾਪਿਆ ਨੂੰ ਪਤਾ ਲੱਗਦਾ ਹੈ। ਕੀ ਟੈੱਸਟ ਸੀ? ਕੀ ਰੰਗ ਲਗਾਏ ਹਨ? ਦੋਂਨਾਂ ਨਾਲ ਤੀਜੀ ਕਲਾਸ ਤੱਕ ਗਈ ਹਾਂ। ਫਿਰ ਜਦੋਂ ਬੱਚੇ ਕਲਾਸ ਨਾਲ ਬਾਹਰ ਘੁੰਮਣ ਜਾਂਦੇ ਸੀ। ਮੈਂ ਜ਼ਰੂਰ ਜਾਂਦੀ ਸੀ। ਇਸ ਨਾਲ ਪਤਾ ਲੱਗਦਾ ਸੀ। ਬੱਚੇ ਬਾਕੀ ਕਲਾਸ ਦੇ ਬੱਚਿਆਂ ਨਾਲੋਂ ਕਿਤੇ ਵੱਖਰੇ ਤਾਂ ਨਹੀਂ ਲੱਗਦੇ? ਕੀ ਪੜ੍ਹਦੇ ਹਨ? ਕਿੰਨਾ ਕੁ ਪੜ੍ਹਦੇ ਹਨ? ਜਿੰਨਾ ਚਿਰ ਪੜ੍ਹੇ ਹਨ। ਉਨ੍ਹਾਂ ਨੂੰ ਹੋਮ ਵਰਕ ਕੋਲ ਬੈਠ ਕੇ ਕਰਾਉਂਦੀ ਰਹੀ ਹਾਂ। ਇਹ ਮਾਂ-ਬਾਪ ਦਾ ਸ਼ੋਕ ਵੀ ਹੁੰਦਾ ਹੈ। ਮੇਰਾ ਭਰਾ ਸਬ ਤੋਂ ਛੋਟਾ ਹੈ। ਅਸੀਂ ਉਸ ਨੂੰ ਅੰਗਰੇਜ਼ੀ ਸਕੂਲ ਦਾ ਹੋਮ ਵਰਕ ਆਪ ਕਰਾਉਂਦੀਆਂ ਸੀ। ਹਰ ਰੋਜ਼ ਉਸ ਦੀ ਡਾਇਰੀ ਪੜ੍ਹਦੀਆਂ ਸੀ। ਰੱਬ ਜਾਣੇ ਬੱਚਿਆਂ ਦੀ ਜੂਨ ਕਦੋਂ ਸਦੁਰੇਗੀ। ਇੰਨਾ ਨੂੰ ਸੱਚੇ ਸਾਥ ਦੀ ਲੋੜ ਹੈ। ਸਹੀ ਸੇਧ ਦੀ ਲੋੜ ਹੈ। ਬੱਚੇ ਉਸੇ ਤਰਾਂ ਦੇ ਬਣ ਜਾਂਦੇ ਹਨ। ਜੈਸੇ ਅਸੀਂ ਬਣਾਉਣੇ ਚਾਹੁੰ ਦੇ ਹਾਂ। ਬੱਚਿਆ ਨੂੰ ਸਹੀ ਸਿੱਖਿਆ ਨਹੀਂ ਦਿੰਦੇ, ਉਹ ਸਕੂਲ ਦੇ ਅਧਿਆਪਕ ਹੀ ਕੀ ਹਨ? ਜੋ ਚੱਜ ਨਾਲ ਪੜ੍ਹਾਈ ਨਹੀਂ ਕਰਾ ਸਕਦੇ। ਜੇ ਟੂਸ਼ਨ  ਰੱਖਣੀ ਪਵੇ। ਬੱਚਾ ਫਿਰ ਵੀ ਫੇਲ ਹੋ ਜਾਵੇ। ਪਾਸ ਹੋਣ ਲਈ ਮੈਥ ਦੇ ਪੰਜ ਫਾਰਮੂਲੇ ਨਹੀਂ ਸਮਝਾ ਸਕਦੇ। ਚਾਰ ਐਸੇ ਯਾਦ ਨਹੀਂ ਕਰਾ ਸਕਦੇ। ਜੇ ਇੱਕ ਹਫ਼ਤਾ ਵੀ ਇੱਕ ਗੱਲ ਸਮਜਾਉਣ 'ਤੇ ਲੱਗ ਜਾਵੇ, ਤਾਂ ਕੈਨੇਡਾ ਵਾਂਗ ਸਾਰੇ ਬੱਚੇ 70% ਨੰਬਰ ਲੈ ਕੇ ਪਾਸ ਹੋ ਸਕਦੇ ਹਨ। ਜੇ ਕੈਨੇਡੀਅਨ ਨੌਕਰੀਆਂ ਕਰਨ ਵਾਲੇ ਮਾਪੇ ਬੱਚਿਆਂ ਵੱਲ ਇੰਨਾ ਧਿਆਨ ਰੱਖਦੇ ਹਨ। ਤਾਂ ਪੰਜਾਬ ਪੂਰੇ ਭਾਰਤ ਤੇ ਹੋਰ ਥਾਵਾਂ ਦੇ ਲੋਕ ਬੱਚਿਆਂ ਵੱਲ ਧਿਆਨ ਕਿਉਂ ਨਹੀਂ ਦਿੰਦੇ ਹਨ? ਲੋਕਾਂ ਨੇ ਘਰ, ਖੇਤ ਵੀ ਕੋਈ ਕੰਮ ਨਹੀਂ ਕਰਨਾ ਹੈ। ਨੌਕਰੀਆਂ ਲੱਭਦੀਆਂ ਨਹੀਂ ਹਨ। 
ਭਾਰਤ ਦੇ ਪੜ੍ਹੇ ਲਿਖੇ ਲੋਕਾਂ ਨੂੰ ਨੌਕਰੀ ਕੌਣ ਦੇਵੇਗਾ? ਡਰਾਈਵਰੀ ਜ਼ਰੂਰ ਕਰ ਸਕਦੇ ਹਨ. ਕਿਉਂਕਿ ਭਾਰਤ ਦੀਆ ਸੜਕਾਂ ਉੱਤੇ ਕੋਈ ਕਾਨੂੰਨ ਨਹੀਂ ਹੈ। ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਸਾਰੇ ਜਾਣਦੇ ਹਨ। ਬੱਚੇ ਸਕੂਲ ਪੜ੍ਹਨ ਜਾਂਦੇ ਹਨ। ਸਕੂਲੋਂ ਪੂਰੀ ਨਹੀਂ ਪੈਂਦੀ। 6 ਘੰਟੇ  ਵਿੱਚ ਲਾ ਕੇ, ਬੱਚੇ ਘੰਟਾ ਟੂਸ਼ਨ ਪੜ੍ਹਨ ਜਾਂਦੇ ਹਨ। ਬੱਚਾ ਸਕੂਲ, ਕਾਲਜ ਦੀ ਪੜ੍ਹਾਈ ਕਰੇਗਾ ਜਾਂ ਟੂਸ਼ਨ ਦੀ  ਕਰੇਗਾ। ਕਿਉਂਕਿ ਸਕੂਲ, ਕਾਲਜ ਤੇ ਟੂਸ਼ਨ ਦੋਨਾਂ ਦੀ ਪੜ੍ਹਾਈ ਇੱਕ ਨਹੀਂ ਹੁੰਦੀ। ਸਕੂਲ, ਕਾਲਜ ਵਿੱਚ ਹੋਈ ਪੜ੍ਹਾਈ ਟੂਸ਼ਨ ਵਾਲਾ ਨਹੀਂ ਕਰਾਉਂਦਾ। ਬੱਚੇ, ਨੌਜਵਾਨ ਟਾਈਮ ਪਾਸ ਕਰਦੇ ਫਿਰਦੇ ਹਨ। ਇਸੇ ਲਈ  ਬੱਚਿਆਂ ਨੂੰ ਅਧਿਆਪਕ ਨੱਕਲਾ ਮਰਵਾਉਂਦੇ ਹਨ। ਨਕਲਾਂ ਮਾਰਨ ਦੀ ਖੁੱਲ ਦਿੰਦੇ ਹਨ। ਪਹਿਲਾਂ ਪੂਰਾ ਸਾਲ ਮੌਜ ਮਾਣਦੇ ਹਨ। ਟੀਚਰ ਪੇਪਰ ਦੇ ਵਿੱਚ ਵੀ ਬਗਲੇ ਭਗਤ ਵਾਂਗ ਅੱਖਾਂ ਮਿਚੀ ਰੱਖਦੇ ਹਨ। ਪੇਪਰਾਂ ਵਿੱਚ ਡਿਊਟੀ ਕੀ ਦਿੰਦੇ ਹਨ? ਜੇ ਨਕਲ ਨਾਂ ਵਜੇ ਜ਼ੀਰੋ ਆ ਸਕਦੀ ਹੈ। ਇਹ ਕਸੂਰ ਕੀ ਬੱਚਿਆ, ਮਾਪਿਆਂ, ਅਧਿਆਪਕਾਂ ਜਾਂ ਪੂਰੇ ਢਾਂਚੇ ਦਾ ਹੈ? ਬੱਚੇ ਪੜ੍ਹਨ ਲਈ ਜਾਂਦੇ ਹਨ। ਮਾਪੇ ਯੂਨੀਫ਼ਾਰਮ, ਕਿਤਾਬਾਂ ਕਾਪੀਆਂ ਉੱਤੇ ਪੈਸਾ ਖ਼ਰਚਦੇ ਹਨ। 4 ਸਾਲ ਬੱਚੇ ਨੂੰ ਮਾਪੇ ਅੱਜ ਕਲ ਤਾਂ ਇਸ ਤੋਂ ਵੀ ਪਹਿਲਾਂ ਆਪਣੇ ਆਪ ਤੋਂ ਦੂਰ ਕਰ ਦਿੰਦੇ ਹਨ। ਬੱਚਿਆਂ ਨੂੰ ਲੋੜੀਂਦੀ ਹਰ ਚੀਜ਼ ਲੈ ਕੇ ਦਿੰਦੇ ਹਨ। ਗੱਲ ਅਧਿਆਪਕਾਂ ਦੀ ਹੈ। ਹਫ਼ਤੇ ਵਿੱਚ ਦੋ ਦਿਨ ਹੀ ਕਲਾਸਾਂ ਲੱਗਦੀਆਂ ਹਨ। ਬਾਕੀ ਪੰਜ ਦਿਨ ਛੁੱਟੀ ਹੁੰਦੀ। ਜੇ ਬੱਚੇ ਪੜ੍ਹਦੇ ਨਹੀਂ। ਉਨ੍ਹਾਂ ਦੇ ਮਾਪਿਆਂ ਨੂੰ ਰਿਪੋਰਟ ਕਰਨ। ਅਧਿਆਪਕਾਂ ਨੂੰ ਪਤਾ ਹੁੰਦਾ ਹੈ। ਕਿਹੜੇ ਕਿਹੜੇ ਪ੍ਰਸ਼ਨ ਆਉਂਦੇ ਹਨ? ਉਹੀ 25 ਕੁ ਪ੍ਰਸ਼ਨ ਹਨ। ਹਰ ਬਾਰ ਉਨ੍ਹਾਂ ਵਿਚੋਂ ਇਮਤਿਹਾਨ ਹੁੰਦਾ ਹੈ। ਫਿਰ ਵੀ ਬਹੁਤ ਦਿਨ ਹੁੰਦੇ ਹਨ। ਤਿਆਰੀ ਕਰਾਉਣ ਲਈ, ਪਰ ਬੱਚਿਆਂ ਨੂੰ ਇੱਕ ਲੇਖ ਯਾਦ ਨਹੀਂ ਹੁੰਦਾ। ਬੱਚੇ ਨੂੰ ਯਾਦ ਕਰਾਉਣ ਦੀ ਕੋਸ਼ਿਸ ਹੀ ਨਹੀਂ ਕਰਾਈ ਜਾਂਦੀ। ਸਗੋਂ ਬੱਚਿਆਂ ਨੂੰ ਦੇਸ਼ ਦੀ ਸਭ ਤੋਂ ਕੀਮਤੀ ਪੂੰਝੀ ਸਮਝਿਆ ਜਾਂਣਾ ਚਾਹੀਦਾ ਹੈ। 
ਮਾਪੇ ਸੋਚਦੇ ਹਨ, ਅਧਿਆਪਕ ਦੀ ਜ਼ੁੰਮੇਵਾਰੀ ਹੈ। ਅਧਿਆਪਕ ਨੇ ਡਾਇਰੀ ਵਿੱਚ ਲਿਖ ਕੇ ਭੇਜ ਦਿੱਤਾ। ਬੱਚਾ ਪੜ੍ਹਦਾ ਨਹੀਂ ਹੈ। ਸਕੂਲੋਂ ਸਿੱਧਾ ਬੱਚੇ ਨੂੰ ਟੂਸ਼ਨ ਉੱਤੇ ਭੇਜ ਦਿੱਤਾ ਜਾਂਦਾ ਹੈ। ਮਾਪੇ ਅਧਿਆਪਕ ਨੂੰ ਕਿਉਂ ਨਹੀਂ ਪੁੱਛਦੇ, " ਜੇ ਬੱਚੇ ਟੂਸ਼ਨਾਂ ਤੇ ਪੜ੍ਹਾਉਣੇ ਹਨ। ਤੁਸੀਂ ਸਕੂਲ ਬੈਠੇ ਕੀ ਕਰਦੇ ਹੋ? ਕਲਾਸ ਦੇ ਬੱਚਿਆਂ ਨੂੰ ਤਾਂ ਮਨੀਟਰ ਸੰਭਾਲਦੇ ਹਨ। ਕੀ ਮਾਸਟਰ ਮਾਸਟਰਨੀਆਂ ਨਾਲ ਗੱਲਾਂ ਮਾਰਨ ਆਉਂਦੇ ਹਨ? ਕੀ ਮਾਸਟਰਨੀਆਂ ਸਵੈਟਰ ਬੁਣਨ ਲਈ ਆਉਂਦੀਆਂ ਹਨ?" ਬੱਚਾ ਕੋਹਲੂ ਦੇ ਬਲਦ ਵਾਂਗ ਅੱਧ ਲਟਕਿਆ ਵਿਚ ਵਿਚਾਲੇ ਤੁਰਿਆ ਫਿਰਦਾ ਹੈ। ਬੱਚੇ ਦੀ ਕੋਈ ਨਹੀਂ ਸੁਣਦਾ। ਮਾਪੇ ਵੀ ਲਕੀਰ ਦੇ ਫ਼ਕੀਰ ਹਨ। ਜੋ ਅਧਿਆਪਕ ਕਹਿ ਦਿੱਤਾ ਟੂਸਨ ਪੜ੍ਹਨ ਲੱਗਾ ਦਿਉ। ਮਾਪੇ ਉਵੇਂ ਲੱਗਾ ਦਿੰਦੇ ਹਨ। ਕਈ ਬਾਰ ਟੂਸ਼ਨ ਪੜ੍ਹਾਉਣ ਵਾਲੇ ਵੀ ਸਕੂਲ ਵਾਲੇ ਅਧਿਆਪਕ ਹੁੰਦੇ ਹਨ। ਸਕੂਲ ਦੇ ਪਿੱਛੋਂ ਬੱਚਿਆਂ ਨੂੰ ਬਰੇਕ ਚਾਹੀਦੀ ਹੈ। ਥੋੜ੍ਹਾ ਖਾ ਕੇ ਬੱਚਾ ਆਰਾਮ ਕਰੇ। ਬੱਚਾ ਥੋੜ੍ਹਾ ਚਿਰ ਖੇਡੇ, ਕੋਈ ਘਰ ਦਾ ਕੰਮ ਕਰਾਏ। ਫਿਰ ਉਸ ਨੂੰ ਜੇ ਮਾਪੇ ਆਪ ਪੜ੍ਹਾਉਣ ਬਹੁਤ ਚੰਗਾ ਹੈ। ਮਾਪਿਆਂ ਨੂੰ ਪਤਾ ਹੋਵੇਗਾ। ਬੱਚਾ ਕਰ ਕੀ ਰਿਹਾ ਹੈ? ਸਕੂਲ ਕੀ ਹੋ ਰਿਹਾ ਹੈ? ਮਾਪੇ ਬੱਚੇ ਨੂੰ ਪੁੱਛਣ, " ਅੱਜ ਸਕੂਲ ਕੀ ਪੜ੍ਹਿਆ ਹੈ? ਕਲ ਨੂੰ ਟੀਚਰ ਨੇ ਕੀ ਸੁਣਨਾ ਹੈ? " ਇਸ ਨਾਲ ਬੱਚੇ ਨੂੰ ਵੀ ਫ਼ਿਕਰ ਹੋਵੇਗਾ। ਉਹ ਕਲਾਸ ਵਿੱਚ ਧਿਆਨ ਨਾਲ ਪੜ੍ਹਨ ਦੀ ਕੋਸ਼ਿਸ਼ ਕਰੇਗਾ। ਬੱਚੇ ਉਹੀ ਲਗਨ ਲੱਗਾ ਸਕਦੇ ਹਨ। ਜਿੰਨਾ ਨੂੰ ਕੁੁੱਝ ਕਰ ਦਿਖਾਉਣ ਦੀ ਖ਼ਾਹਿਸ਼ ਹੁੰਦੀ ਹੈ। ਧੱਕੇ ਨਾਲ ਗੱਡੀ ਕਿਥੇ ਕੁ ਤੱਕ ਰੁੜ੍ਹ ਸਕਦੀ ਹੈ? ਇਹ ਜੋ ਸਕੂਲਾਂ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ। ਮੈਥ ਨੂੰ ਛੱਡ ਕੇ, ਮੈਥ ਸਾਡੇ ਕੰਮ ਆਉਂਦਾ ਹੈ। ਕੀ ਹਿਸਟਰੀ ਵਿੱਚ ਹਮਾਜੂ, ਸਾਹਜਾਹਾਂ ਨੇ ਬੱਚਿਆ ਨੂੰ ਹੱਲ ਜੋਤਣਾ ਦੀ ਤਕਨੀਕੀ ਦੇਣੀ ਹੈ? ਪੰਜਾਬੀ ਦੇ ਸਿਲੇਬਸ ਵਿੱਚ ਹੀਰ ਰਾਂਝੇ ਦੇ ਕਿੱਸੇ ਪੜ੍ਹਾਏ ਜਾਂਦੇ ਹਨ। ਬੱਚਿਆਂ ਨੂੰ ਸਕੂਲਾਂ ਵਿੱਚ ਸਿਖਾਇਆ ਕੀ ਜਾਂਦਾ ਹੈ? ਤਾਂਹੀਂ ਤਾਂ ਪੰਜਾਬੀ ਸਕੂਲਾਂ ਵਿੱਚ ਬੱਚੇ ਘੱਟ ਰਹੇ ਹਨ। ਮਾਪੇ ਸੋਚਦੇ ਹਨ, ਅੰਗਰੇਜ਼ੀ ਪਬਲਿਕ ਸਕੂਲਾਂ 'ਤੇ ਸਾਰਾ ਕੰਮ ਟੂਸ਼ਨ ਤੇ ਛੱਡ ਦਿੱਤਾ ਜਾਂਦਾ ਹੈ। ਜੇ ਸਕੂਲਾਂ ਵਿੱਚ ਪੜ੍ਹਾਈ ਹੁੰਦੀ ਹੈ। ਤਾਂ ਬੱਚਿਆ ਨੂੰ ਟੂਸ਼ਨ ਤੇ ਨਕਲ ਦੀ ਕੀ ਲੋੜ ਹੈ? ਬੱਚਿਆਂ ਦੇ ਕੁੱਝ ਪੱਲੇ ਨਾਂ ਹੀ ਪਵੇ, ਟੀਚਰਾਂ ਨੂੰ ਸਕੂਲਾਂ ਵਿੱਚ ਸਿਲੇਬਸ ਪੂਰਾ ਕਰਨ ਦੀ ਦੋੜ ਹੁੰਦੀ ਹੈ। ਸਕੂਲਾਂ ਵਿੱਚ ਟੀਚਰ ਚਾਹ ਪਾਰਟੀਆਂ ਹੀ ਕਰਦੇ ਹਨ। ਅੱਜ ਕਲ ਦੇ ਟੀਚਰ ਸਕੂਲ ਦੀ ਕਲਾਸ ਵਿਚੋਂ ਪੈਲੇਸ ਦੇ ਵਿਆਹ ਦੇਖਣ ਜਾਂਦੇ ਹਨ। ਪਤਾ ਹੈ, ਇਮਤਿਹਾਨ ਵੇਲੇ ਪੂਰਾ ਪੇਪਰ ਨਕਲ ਮਰਾ ਦੇਣਾ ਹੈ। ਬੱਚੇ ਸਕੂਲ ਜਾਂ ਟੂਸ਼ਨ ਤੇ ਹੁੰਦੇ ਹਨ। ਕੋਈ ਵੀ ਮਾਪੇ ਆਪ ਬੱਚਿਆਂ ਨੂੰ ਪੜ੍ਹਾਉਣ ਲਈ ਲੈ ਕੇ ਨਹੀਂ ਬੈਠਦੇ। ਨਾਂ ਹੀ ਬੱਚੇ ਘਰ ਆ ਕੇ ਕਿਤਾਬ ਖੋਲਦੇ ਹਨ। ਬੱਚੇ, ਮਾਪੇ ਘਰ ਟੀਵੀ ਤੇ ਨਾਚ ਗਾਣਾ ਸੀਰੀਅਲ ਦੇਖਦੇ ਹਨ। ਐਸੇ ਬੱਚੇ ਨਾਂ ਘਰ ਦੇ ਕੰਮ ਕਰਨ ਜੋਗੇ ਹੁੰਦੇ ਹਨ। ਨਾਂ ਕਿਸੇ ਨੌਕਰੀ ਤੇ ਰੱਖਣ ਦੀ ਲੋੜ ਹੈ। ਬੱਚੇ ਨੂੰ ਪੜ੍ਹਦਾ ਦੇਖਣ ਲਈ ਕੋਈ ਮਾਪੇ ਸਕੂਲ ਨਹੀਂ ਜਾਂਦੇ। ਇਹ ਸਾਰਾ ਮਾਪਿਆਂ ਦਾ ਕਸੂਰ ਹੈ।  ਕੱਚੀ ਪੜ੍ਹਾਈ ਵਾਲੇ ਐਸੇ ਬੱਚੇ ਜ਼ਿੰਦਗੀ ਦੀ ਲੜਾਈ ਵੀ ਹਾਰ ਜਾਂਦੇ ਹਨ।  ਜੇ ਇੱਕ ਸਕੂਲ ਵੀ ਸੁਧਰ ਜਾਵੇ। ਬਾਕੀਆਂ ਨੂੰ ਆਪਣੇ ਆਪ ਸੁਧਰਨਾ ਪੈਣਾ ਹੈ।

Comments

Popular Posts