ਭਾਗ 43 ਰੱਬ ਦੇ ਨਾਮ ਦੀ ਮਨ ਅੰਦਰੋਂ ਧਿਆਨ ਦੇ ਕੇ, ਪਛਾਣ ਕਰੀਏ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
08/06/2013. . ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ 294
ਬੇਦ ਪੁਰਾਨ ਸਿਮ੍ਰਿਤੀਆਂ ਲਿਖਤਾਂ, ਅੱਖਰਾਂ, ਚੰਦਰਮਾ, ਸੂਰਜ, ਤਾਰੇ ਵਿੱਚ ਰੱਬ ਹੈ। ਭਗਵਾਨ ਦੀ ਰੱਬੀ ਬਾਣੀ ਹੀ ਹਰ ਬੰਦੇ ਵਿੱਚ ਬੋਲਦੀ ਹੈ। ਪ੍ਰਮਾਤਮਾ ਆਪ ਸਥਿਰ ਹੈ। ਆਪ ਟਿਕਿਆ ਹੋਇਆ ਹੈ। ਪੱਕੇ ਇਰਾਦੇ ਵਾਲਾ ਡੋਲਦਾ ਨਹੀਂ ਹੈ। ਸਾਰੀਆਂ ਸ਼ਕਤੀਆਂ ਵਰਤ ਕੇ, ਦੁਨੀਆ ਨੂੰ ਚਲਾ ਕੇ, ਖੇਡਾਂ-ਖੇਡਦਾ ਹੈ
। ਰੱਬ ਦੇ ਬੇਅੰਤ ਗੁਣਾਂ ਕੰਮਾਂ ਬਾਰੇ ਅੰਦਾਜ਼ਾ ਨਹੀਂ ਲਾ ਸਕਦੇ। ਰੱਬ ਜੀ ਬਹੁਤ ਜ਼ਿਆਦਾ ਤੇ ਬੇਅੰਤ ਕੀਮਤੀ ਹਨ। ਖ਼ਰੀਦ ਨਹੀਂ ਸਕਦੇ। ਸਾਰਿਆਂ ਜੀਵਾਂ ਵਿੱਚ ਰੱਬ ਦਾ ਪ੍ਰਕਾਸ਼ ਰੱਬ ਦੀ ਜੋਤ ਜਗਦੀ ਹੈ। ਰੱਬ ਤਾਣੇ-ਪੇਟੇ ਨਾਲ, ਕੱਪੜੇ ਬੁਣੇ ਵਾਂਗ ਰੱਬ ਜੀਵਾਂ ਵਿੱਚ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਦਿਆਂ ਨਾਲ ਸਾਰੇ ਵਹਿਮ ਡਰ ਮੁੱਕ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਲਿਖਦੇ ਹਨ। ਉਨ੍ਹਾ ਬੰਦਿਆਂ ਦੇ ਮਨ ਵਿੱਚ ਗੁਰਬਾਣੀ ਤੇ ਰੱਬ ਲਈ ਜ਼ਕੀਨ ਬਣ ਗਿਆ ਹੈ।
ਰੱਬ ਨੂੰ ਪਿਆਰ ਕਰਨ ਵਾਲੇ ਭਗਤ, ਹਰ ਜਗਾ, ਸਾਰਿਆਂ ਜੀਵਾਂ, ਬੰਦਿਆਂ ਵਿੱਚ ਪ੍ਰਭੂ ਨੂੰ ਦੇਖਦੇ ਹਨ। ਭਗਤਾਂ ਦੇ ਮਨ ਵਿੱਚ ਧਰਮ ਦੇ ਸਾਰੇ ਖ਼ਿਆਲ ਬਣਦੇ ਹਨ। ਭਗਤ ਸਾਰੀਆਂ ਸ਼ੁੱਧ ਗੱਲਾਂ ਹੀ ਸੁਣਦੇ ਹਨ। ਰੱਬ ਹਰ ਥਾਂ ਉੱਤੇ ਹੈ। ਉਸ ਨਾਲ ਰੰਗੇ ਰਹਿੰਦੇ ਹਨ। ਜਿਸ ਨੇ ਰੱਬ ਨੂੰ ਜਾਣ ਲਿਆ ਹੈ। ਉਸ ਦਾ ਜੀਵਨ ਇਸ ਤਰਾਂ ਦਾ ਬਣ ਜਾਂਦਾ ਹੈ। ਰੱਬ ਨੂੰ ਪਿਆਰ ਕਰਨ ਵਾਲਾ ਭਗਤ ਸੱਚੀ ਗੱਲ ਕਰਦਾ ਹੈ। ਜਿਹੜਾ-ਜਿਹੜਾ ਵੀ ਰੱਬ ਦਾ ਭਾਣਾ ਵਰਤ ਰਿਹਾ ਹੈ। ਉਸ ਵਿੱਚ ਸੁਖ ਰਹਿੰਦਾ ਹੈ। ਦੁਨੀਆ ਦਾਰੀ ਦੇ ਕੰਮ ਕਰਨ, ਜੀਵਾਂ ਦੁਆਰਾ ਕੰਮ ਕਰਾਉਣ ਵਾਲੇ ਰੱਬ ਹੀ ਜਾਣਦਾ ਹੈ। ਰੱਬ ਸਰੀਰ ਦੇ ਅੰਦਰ ਬਾਹਰ, ਆਪ ਪ੍ਰਭੂ ਰਹਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਅੱਖੀਂ ਦੇਖ ਕੇ, ਸਾਰੀ ਦੁਨੀਆ ਮੋਹਿਤ ਹੋ ਕੇ, ਪਿਆਰ ਕਰਦੀ ਹੈ।
ਰੱਬ ਆਪ ਤੇ ਸਾਰਾ ਕੁੱਝ ਸਦਾ ਲਈ ਸੱਚਾ ਰਹਿਣ ਵਾਲਾ ਹੈ। ਉਸ ਰੱਬ ਤੋਂ ਸਾਰੀ ਦੁਨੀਆ ਪੈਦਾ ਹੋਈ ਹੈ। ਜੇ ਰੱਬ ਚਾਹੇ ਤਾਂ ਦੁਨੀਆ ਵਸਾਉਂਦਾ ਹੈ। ਜੇ ਰੱਬ ਚਾਹੇਤਾਂ ਆਪ ਹੀ ਇਕੱਲਾ, ਹਰ ਥਾਂ ਉੱਤੇ ਹੋ ਜਾਂਦਾ ਹੈ। ਰੱਬ ਨੇ ਦੁਨੀਆ ਨੂੰ ਬਹੁਤ ਤਰਾਂ ਦੇ ਢੰਗਾਂ ਨਾਲ ਰਚਿਆ ਹੈ। ਦੱਸ ਨਹੀਂ ਸਕਦੇ। ਜਿਸ ਨੂੰ ਰੱਬ ਚਾਹੇ ਤਾਂ ਆਪਦੇ ਨਾਲ ਮਿਲਾ ਲੈਂਦਾ ਹੈ। ਰੱਬ ਕਿਸੇ ਦੇ ਕਿੰਨਾ ਦੂਰ ਕਿੰਨਾ ਨੇੜੇ ਕਹੀਏ? ਉਹ ਹਰ ਥਾਂ ਤੇ ਮਜ਼ੂਦ ਹੈ। ਰੱਬ ਆਪ ਹੀ ਸਾਰੇ ਪਾਸੇ ਪੂਰਾ ਹੈ। ਮਨ ਦੀਆਂ ਜਾਣਨ ਵਾਲਾ ਰੱਬ ਜਿਸ ਨੂੰ ਚਾਹੇ ਮਨ ਦੇ ਅੰਦਰ ਹੀ ਭੇਤ ਦੇ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਉਸ ਬੰਦੇ ਨੂੰ ਆਪਣੇ ਬਾਰੇ ਆਪ ਹੀ ਅਕਲ ਦੇ ਦਿੰਦੇ ਹਨ।
ਸਾਰੇ ਜੀਵਾਂ, ਬੰਦਿਆਂ ਵਿੱਚ ਰੱਬ ਆਪ ਹੈ। ਸਾਰਿਆ ਦੀਆਂ ਅੱਖਾਂ ਵਿੱਚੋਂ ਰੱਬ ਆਪ ਦੇਖ ਰਿਹਾ ਹੈ। ਸਾਰੀ ਸ੍ਰਿਸ਼ਟੀ ਵਿੱਚ ਰੱਬ ਦਾ ਸਰੀਰ ਹੈ। ਆਪਦੇ ਆਪ ਹੀ ਰੱਬ ਸੁਣ ਰਿਹਾ ਹੈ। ਦੁਨੀਆਂ ਤੇ ਜੰਮਣਾਂ-ਮਰਨਾਂ ਰੱਬ ਨੇ ਇੱਕ ਤਮਾਸ਼ਾ ਰਚਿਆ ਹੈ। ਆਪਦੇ ਹੀ ਭਾਣੇ ਵਿੱਚ ਧੰਨ, ਮੋਹ ਬਣਾਂ ਦਿੱਤਾ ਹੈ। ਰੱਬ ਸਬ ਦੇ ਅੰਦਰ ਹੈ। ਪਰ ਧੰਨ, ਮੋਹ ਵਿੱਚ ਨਹੀਂ ਫਸਦਾ। ਜਿਹੜਾ ਕੁੱਝ ਵੀ ਬੋਲਣਾ ਹੈ। ਆਪ ਹੀ ਬੋਲਦਾ ਹੈ। ਰੱਬ ਦੇ ਹੁਕਮ ਵਿੱਚ ਜੀਵ, ਬੰਦਾ, ਬਨਸਪਤੀ ਜੰਮਦੇ-ਮਰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਚਾਹੇ ਤਾਂ ਆਪਦੇ ਨਾਲ ਮਿਲਾ ਲੈਂਦੇ ਹਨ। ਜੋ ਕੁੱਝ ਰੱਬ ਦੇ ਹੁਕਮ ਦੁਆਰਾ ਰੱਬ ਆਪ ਕਰਦਾ ਹੈ।
ਉਹ ਜੀਵਾਂ ਲਈ ਬੁਰਾ ਨਹੀਂ ਹੋ ਸਕਦਾ। ਉਸ ਤੋਂ ਬਗੈਰ ਕਿਸੇ ਨੇ ਦੱਸੋ ਕੀ ਕੀਤਾ ਹੈ? ਰੱਬ ਆਪ ਵਧੀਆ ਹੈ। ਉਸ ਦਾ ਕੰਮ ਚੰਗਾ ਹੈ। ਆਪਦੇ ਕੰਮ ਆਪ ਦੀਆਂ ਗੱਲਾਂ-ਸਕੀਮਾਂ ਰੱਬ ਆਪ ਜਾਣਦਾ ਹੈ। ਰੱਬ ਆਪ ਸੱਚਾ ਰਹਿਣ ਵਾਲਾ ਹੈ। ਸਾਰੀ ਦੁਨੀਆ ਸੱਚੇ ਰੱਬ ਨੇ ਬਣਾਈ ਹੈ। ਸਾਰੀ ਦੁਨੀਆ ਵਿੱਚ ਤਾਣੇ ਪੇਟੇ ਵਾਂਗ ਰਚਿਆ ਹੋਇਆ ਹੈ। ਉਹ ਰੱਬ ਦੇ ਆਕਾਰ, ਰੂਪ, ਰੰਗ, ਸ਼ਕਤੀਆਂ ਕੰਮਾਂ, ਗੁਣਾਂ ਦਾ ਕੋਈ ਹਿਸਾਬ ਨਹੀਂ ਹੈ। ਉਸ ਰੱਬ ਬਾਰੇ ਸਾਰਾ ਕੁੱਝ ਚੰਗੀ ਤਰਾਂ ਦੱਸ ਨਹੀਂ ਹੋ ਸਕਦਾ। ਉਸ ਰੱਬ ਦੇ ਬਰਾਬਰ ਦਾ ਕੋਈ ਦੂਜਾ ਹੋਵੇ, ਤਾਂ ਰੱਬ ਦਾ ਭੇਤ ਪਾ ਸਕੇ। ਰੱਬ ਦਾ ਹੁਕਮ, ਸਾਰੇ ਬ੍ਰਹਿਮੰਡ, ਜੀਵਾਂ, ਬੰਦਿਆਂ ਨੂੰ ਸਵੀਕਾਰ ਹੁੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਮਿਹਰਬਾਨੀ ਨਾਲ ਸਮਝ ਪੈਂਦੀ ਹੈ।
ਜਿਸ ਨੇ ਪ੍ਰਮਾਤਮਾ ਨੂੰ ਸਮਝ ਲਿਆ ਹੈ। ਉਹ ਹਰ ਸਮੇਂ, ਅਨੰਦ ਵਿੱਚ ਰਹਿੰਦੇ ਹਨ। ਜਿਸ ਨੂੰ ਰੱਬ ਆਪ ਆਪਣੇ ਵਿੱਚ ਮਿਲਾਉਣਾ ਚਾਹੁੰਦਾ ਹੈ। ਆਪ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ। ਭਗਵਾਨ ਧੰਨ ਵਾਲਾ, ਚੰਗੇ ਖ਼ਾਨਦਾਨ ਵਾਲਾ ਉੱਚਾ, ਇੱਜ਼ਤ ਦੇਣ ਵਾਲਾ ਹੈ। ਉਸ ਦਾ ਜਿਊਣਾ ਸਫਲ ਹੈ। ਜਿਸ ਦੇ ਮਨ ਵਿੱਚ ਪ੍ਰਮਾਤਮਾ ਯਾਦ ਹੈ। ਉਹ ਬੰਦਾ ਭਾਗਾਂ ਵਾਲਾ ਕਿਸਮਤ ਵਾਲਾ ਪਵਿੱਤਰ ਸਬ ਕਾਸੇ ਵਾਲਾ ਹੈ। ਜਿਸ ਦੀ ਮਿਹਰਬਾਨੀ ਨਾਲ ਸਾਰੀ ਦੁਨੀਆ ਭਵਜਲ ਤਰ ਜਾਂਦੀ ਹੈ। ਉਸ ਬੰਦੇ ਦਾ ਦੁਨੀਆ ਉੱਤੇ ਆਉਣ ਦਾ ਮਕਸਦ ਪੂਰਾ ਹੋ ਜਾਂਦਾ ਹੈ। ਉਸ ਬੰਦੇ ਭਗਤ ਦੇ ਕੋਲ ਰਹਿਣ ਨਾਲ ਰੱਬ ਯਾਦ ਆਉਂਦਾ ਹੈ। ਉਹ ਬੰਦਾ ਭਗਤ ਆਪ ਨੂੰ ਤੇ ਦੁਨੀਆ ਨੂੰ ਵਿਕਾਰਾਂ, ਮਾੜੇ ਕੰਮਾਂ ਤੋਂ ਬਚਾ ਕੇ, ਹੋਰਾਂ ਦੇ ਜੀਵਨ ਦੀ ਗਤੀ, ਮੁਕਤੀ ਕਰਾ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਲਿਖਦੇ ਹਨ, ਐਸੇ ਭਗਤ ਬੰਦੇ ਅੱਗੇ, ਹਰ ਸਮੇਂ ਮੇਰਾ ਸਿਰ ਝੁਕਦਾ ਹੈ।
Comments
Post a Comment