ਧੋ ਕੇ ਬਹੁਤ ਪਵਿੱਤਰ ਹੋ ਜਾਂਦੇ ਹਨ। ਚਾਰਿ ਪਦਾਰਥ ਇਹ ਹਨ। ਧਰਮ-ਪ੍ਰਮਾਤਮਾ ਦੇ ਭਾਂਣੇ ਵਿੱਚ ਚਲਣ ਦਾ ਗੁਣ। ਅਰਥ-ਸੰਸਾਰੀ ਲੋੜਾਂ ਪੂਰੀਆਂ ਕਰਨਾਂ ਹੈ। ਕਾਮ-ਬੰਦੇ ਦੀ ਸਰੀਰ ਸ਼ਕਤੀ ਹੈ। ਮੋਖ-ਸ਼ਬਦ ਗੁਰੂ ਦੀ ਸਿੱਖਿਆ ਨਾਲ ਚਲਣਾਂ ਹੈ। ਮਨ ਦੀਆਂ ਖੁਸ਼ੀਆਂ ਅੰਨਚਾਰਿ ਪਦਾਰਥ ਇਹ ਹਨ। ਧਰਮ-ਪਰਮਾਤਮਾ ਦੇ ਭਾਣੇ ਵਿੱਚ ਚਲਣ ਦਾ ਗੁਣ। ਅਰਥ-ਸੰਸਾਰੀ ਲੋੜਾਂ ਪੂਰੀਆਂ ਕਰਨਾਂ ਹੈ। ਕਾਮ-ਬੰਦੇ ਦੀ ਸਰੀਰ ਸ਼ਕਤੀ ਹੈ। ਮੋਖ-ਸ਼ਬਦ ਗੁਰੂ ਦੀ ਸਿਖਿਆ ਨਾਲ ਚਲਣਾਂ ਹੈ। ਮਨ ਦੀਆਂ ਖੁਸ਼ੀਆਂ ਅੰਨਦ ਮਿਲ ਜਾਂਦੇ ਹਨ। ਸਾਰੀ ਸ੍ਰਿਸਟੀ ਵਿੱਚ ਰਹਿੰਦਾ ਹੋਇਆ ਵੀ ਦੁਨੀਆਂ ਦੇ ਮੋਹ-ਪਿਆਰ ਵਿੱਚ ਨਹੀਂ ਫਸਦਾ। ਮਾਂਣ ਨਹੀਂ ਕਰਦਾ। ਪਰਾਇਆ ਜਿਹਾ ਹੋ ਕੇ ਰਹਿੰਦਾ ਹੈ। ਸੋਹਣੀ ਅੱਕਲ ਵਾਲਾ ਰੱਬ ਜੱਗਤ ਨੂੰ ਸ਼ੁਰੂ ਤੋਂ ਜਾਂਨਣ ਵਾਲਾ ਹੈ।
ਪ੍ਰਮਾਤਮਾਂ ਬ੍ਰਹਿਮੰਡ ਨੂੰ, ਇਕੋ ਜਿਹਾ ਬਰਾਬਰ ਦੇਖਦਾ ਹੈ। ਇਹ ਸਾਰੇ ਫ਼ਲ, ਉਸ ਬੰਦੇ ਦੇ ਮੂੰਹ ਵਿੱਚ ਆ ਜਾਂਦੇ ਹਨ। ਜੋ ਬੰਦਾ ਇਸ ਰੱਬੀ ਬਾਣੀ ਦੇ ਖ਼ਜ਼ਾਨੇ, ਸ਼ਬਦਾਂ ਦੇ ਭੰਡਾਰ ਨੂੰ ਚੇਤੇ ਕਰਕੇ, ਇਕੱਠਾ ਕਰਦਾ ਹੈ। ਸਾਰੀ ਦੁਨੀਆਂ ਵਿੱਚੋਂ ਉਸ ਦੀ ਹੀ ਮੁੱਕਤੀ ਹੁੰਦੀ ਹੈ। ਰੱਬ ਗੋਬਿੰਦ ਦੇ ਕੰਮ ਗੁਣ, ਰੱਬ ਦੀ ਅਵਾਜ਼ ਰੱਬੀ ਗੁਰਬਾਣੀ ਦੇ ਵਿੱਚ ਹੈ। ਸਿਮ੍ਰਿਤੀਆਂ ਸਾਸਤਰ ਬੇਦ ਬਿਆਨ ਕਰ ਰਹੇ ਹਨ। ਸਾਰੀਆਂ ਗੱਲਾ ਦਾ ਨਿਚੋੜ, ਸਿਰਫ਼ ਭਗਵਾਨ ਦਾ ਨਾਂਮ ਹੈ। ਰੱਬ ਦਾ ਨਾਂਮ ਭਗਤ ਦੇ ਹਨ ਵਿੱਚ ਹੁੰਦਾ ਹੈ। ਰੱਬ ਦੀ ਭਗਤੀ ਕਰਨ ਵਾਲਿਆਂ ਨਾਲ ਰਲ ਕੇ, ਭਗਤੀ ਕਰਨ ਨਾਲ, ਕਰੋੜਾ ਪਾਪ ਮਿਟ ਜਾਂਦੇ ਹਨ। ਰੱਬ ਤੇ ਭਗਤਾਂ ਦੀ ਮੇਹਰਬਾਨੀ ਹੋ ਜਾਵੇ। ਜੰਮਦੂਰ ਤੋਂ ਡਰਨ ਦਾ ਫ਼ਿਕਰ ਮੁੱਕ ਜਾਂਦਾ ਹੈ। ਜਿਸ ਬੰਦੇ ਦੇ ਮੱਥੇ ਉਤੇ, ਰੱਬ ਦਾ ਨਾਂਮ ਜੱਪਣ ਦੇ ਲੇਖ ਲਿਖੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਕੋਲ, ਉਹ ਆਸਰਾ ਲੈਣ ਆਉਂਦੇ ਹਨ।
ਜਿਸ ਦੇ ਹਿਰਦੇ ਵਿੱਚ ਰੱਬ ਜਾਗ ਜਾਂਦਾ ਹੈ। ਉਹ ਸੁਣਕੇ, ਰੱਬ ਨਾਲ ਪਿਆਰ ਲੈਂਦਾ ਹੈ। ਉਸ ਬੰਦੇ ਨੂੰ ਰੱਬ ਚੇਤੇ ਆਉਂਦਾ ਹੈ। ਜੰਨਣ-ਮਰਨੇ ਦਾ ਦਰਦ, ਪੀੜਾਂ ਰੱਬ ਮੁੱਕਾ ਦਿੰਦਾ ਹੈ। ਬਹੁਤ ਪਾਪੀ, ਮਾੜੇ ਸਰੀਰਾਂ ਨੂੰ ਅੱਖ ਝੱਪਕੇ ਨਾਲ ਪਵਿੱਤਰ ਕਰ ਦਿੰਦਾ ਹੈ। ਰੱਬ ਦੀ ਪ੍ਰਸੰਸਾ ਪਵਿੱਤਰ ਹੈ। ਰੱਬੀ ਬਾਣੀ ਮਿੱਠੀ ਅੰਮ੍ਰਿੰਤ ਰਸ ਦਾ ਸੁਆਦ ਦਿੰਦੀ ਹੈ। ਜਦੋਂ ਮਨ ਨੂੰ ਪਿਆਰੀ ਲੱਗਦੀ ਹੈ। ਜਿਸ ਦੇ ਹਿਰਦੇ ਵਿੱਚ ਇੱਕ ਰੱਬ ਦਾ ਨਾਂਮ ਵੱਸਿਆ ਹੋਇਆ ਹੈ। ਉਸ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਵਹਿਮ ਦੂਰ ਭੱਜ ਜਾਂਦੇ ਹਨ। ਉਸੇ ਦਾ ਨਾਂਮ ਰੱਬ ਦਾ ਭਗਤ ਹੈ। ਜਿਸ ਦੇ ਕੰਮ ਪਵਿੱਤਰ ਹਨ। ਸਤਿਗੁਰ ਨਾਨਕ ਜੀ ਦੀ, ਰੱਬੀ ਬਾਣੀ ਦੇ ਨਾਂਮ ਦਾ ਗੁਣ ਇਹ ਹੈ। ਇਹ ਸੁਖਾਂ ਦਾ ਭੰਡਾਰ ਹੈ।

Comments

Popular Posts