ਭਾਗ 53 ਰੱਬ ਆਪਦੇ ਪਿਆਰੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ ਨੀਚਹ ਊਚ
ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
24/06/2013.
308 ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੦8 Page 308 of 1430
ਜਿਸ ਬੰਦੇ ਨੂੰ ਭਗਵਾਨ ਆਪ ਉਪਮਾ ਕਰਕੇ, ਵੱਡਾ ਕਰਦਾ ਹੈ। ਆਪ
ਹੀ ਉਨ੍ਹਾਂ ਦੇ ਕੋਲੇ ਦੁਨੀਆ ਆ ਕੇ ਚਰਨੀ ਲੱਗ ਜਾਂਦੀ ਹੈ। ਭਾਵ ਕੋਲੋਂ ਆ ਕੇ, ਗੁਣ ਲੈ ਕੇ,
ਉਨ੍ਹਾਂ ਵਰਗੇ ਬੱਣਨਾਂ ਚਾਹੁੰਦੀ ਹੈ। ਘਬਰਾਉਣਾ,ਡਰਨਾ ਤਾਂ ਚਾਹੀਦਾ ਹੈ
ਜੇ ਬੰਦਾ ਆਪ ਕੁੱਝ ਕਰਦਾ ਹੈ। ਰੱਬ ਦੁਨੀਆ ਨੂੰ ਆਪ ਹੀ ਖਿਡਾਉਂਦਾ ਹੈ। ਇਸ ਨੂੰ ਦੇਖ ਲਵੋ, ਇਹ ਸੱਚੇ ਪ੍ਰਮਾਤਮਾ
ਦੀ ਸ੍ਰਿਸ਼ਟੀ ਰੱਬ ਦਾ ਖੇਡ ਦਾ ਮੈਦਾਨ ਹੈ। ਰੱਬ ਨੇ ਆਪਦੇ ਜ਼ੋਰ ਨਾਲ ਸਾਰੇ ਝੁਕਾ ਦਿੱਤੇ। ਰੱਬ
ਆਪਦੇ ਪਿਆਰੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ। ਮਾੜੀਆਂ ਗੱਲਾਂ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਾ
ਦਿੰਦਾ ਹੈ। ਸਤਿਗੁਰ ਨਾਨਕ ਜੀ ਦੀ ਉਪਮਾ ਹਰ ਰੋਜ਼ ਵਧਦੀ ਜਾਂਦੀ ਹੈ। ਰੱਬ ਆਪ ਆਪਦੇ ਪਿਆਰਿਆਂ ਨੂੰ
ਨਾਮ ਜਪਾਉਂਦਾ ਹੈ। ਦਿਨ ਰਾਤ ਗੁਰਬਾਣੀ ਦਾ ਜਾਪੀਏ। ਸਤਿਗੁਰ ਪ੍ਰਭੂ ਜੀ ਨੂੰ ਸਰੀਰ ਮਨ ਵਿੱਚ ਵਸਾ
ਲਈਏ। ਸਤਿਗੁਰ ਨਾਨਕ ਜੀ ਦੀ ਗੁਰਬਾਣੀ ਨੂੰ ਸੱਚੇ
ਰੱਬ ਦੀ ਪ੍ਰਸੰਸਾ ਕਰਕੇ ਜਾਂਣੀਏ। ਗੁਰੂ ਦੇ ਪਿਆਰਿਉ, ਰੱਬ ਆਪ ਹੀ ਸਤਿਗੁਰ ਜੀ ਦੇ ਮੁੱਖੋਂ ਕਢਾਈ
ਹੈ। ਸਤਿਗੁਰ ਜੀ, ਆਪਦੇ ਪਿਆਰਿਆਂ ਦੇ
ਮੁੱਖ ਨਿਰਮਲ ਕਰ ਦਿੰਦੇ ਹਨ। ਰੱਬ ਪਿਆਰਾ
ਸਤਿਗੁਰ ਜੀ ਦੀ ਪ੍ਰਸੰਸਾ ਸਾਰੇ ਸੰਸਾਰ ਤੋਂ ਕਰਾਉਂਦਾ ਹੈ।
ਸੱਚੇ ਰੱਬ ਦੀ ਪ੍ਰਸੰਸਾ ਕਰਕੇ ਜਾਣੀਏ। ਗੁਰੂ ਦੇ
ਪਿਆਰਿਓ, ਰੱਬ ਆਪ ਹੀ ਸਤਿਗੁਰ
ਪ੍ਰਸੰਸਾ ਸਾਰੇ ਸੰਸਾਰ ਤੋਂ ਕਰਾਉਂਦਾ ਹੈ। ਸਤਿਗੁਰ ਜੀ ਦੀ ਗੁਰਬਾਣੀ ਸੱਚੀ ਨੂੰ ਜਪੀਏ, ਸੌਦਾ ਇਕੱਠ ਕਰੀਏ।
ਵਡਮੁੱਲੇ ਰੱਬ ਪਿਆਰੇ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਉਹੀ ਭਗਤ ਹਨ. ਜੋ ਰੱਬ ਨੂੰ ਮਿਲਦੇ ਹਨ।
ਸਤਿਗੁਰ ਜੀ ਗੁਰਬਾਣੀ ਨੇ ਆਪ ਭਗਤ ਬਣਾਏ ਹਨ। ਪ੍ਰਮਾਤਮਾਂ ਜੀ ਤੂੰ ਸੱਚਾ ਸਦਾ ਰਹਿੱਣ ਵਾਲਾ ਮਾਲਕ ਬੇਅੰਤ ਹੈ। ਗੁਰਬਾਣੀ
ਦੇ ਸ਼ਬਦਾ ਲਿਖੇ ਹਨ। ਸਤਿਗੁਰ ਰਾਮਦਾਸ
ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕ ਮਹਲਾ 4 ਜਿਸ ਦੇ ਮਨ ਵਿੱਚ ਦੂਜੇ ਬੰਦੇ ਲਈ ਮਾੜੀ ਸੋਚ ਹੋਵੇ। ਉਸ ਦਾ ਚੰਗਾ
ਕਿਵੇਂ ਹੋ ਸਕਦਾ ਹੈ? ਉਸ ਦੀ ਕੋਈ ਨਹੀਂ
ਸੁਣਦਾ। , ਸੁੰਨੀਆਂ
ਥਾਵਾਂ ਵਾਂਗ ਉਹ ਇਕੱਲਾ ਹੀ ਦੁਨੀਆਂ ਅਲੱਗ ਬੋਲਦਾ ਰਹਿੰਦਾ ਹੈ। ਜਿਸ ਦੇ ਮਨ
ਵਿੱਚ ਦੂਜੇ ਦੀਆਂ ਬੁਰੀਆਂ ਝੂਠੀਆਂ
ਗੱਲਾਂ ਹੀ ਭਾਸਰ ਦੀਆਂ ਹਨ। ਉਸ ਦਾ ਜੋ ਕੰਮ ਕੀਤਾ ਜਾਂ ਰੱਬ ਦਾ ਨਾਮ ਜਪਿਆ, ਭਲਾ ਕੀਤਾ ਸਾਰਾ ਕੰਮ
ਵਿਗੜ ਕੇ ਕੂੜਾ ਹੋ ਜਾਂਦਾ ਹੈ। ਹਰ ਰੋਜ਼, ਬੁਰੀਆਂ ਝੂਠੀਆਂ, ਦੂਜਿਆਂ ਦੀਆਂ ਗੱਲਾਂ ਕਰਦਾ ਹੈ। ਤਾਂਹੀਂ ਕਿਸੇ ਨੂੰ ਮੂੰਹ ਦਿਖਾਉਣ
ਜੋਗਾ ਨਹੀਂ ਰਹਿੰਦਾ। ਉਸ ਦਾ ਮੂੰਹ ਕਾਲਾ ਭਾਵ ਚੁਗਲੀ ਕਰਨ ਕਰਕੇ ਕਿਸੇ ਦੇ ਮੱਥੇ ਲੱਗਣ ਜੋਗਾ
ਨਹੀਂ ਹੁੰਦਾ ਹੈ।
ਸਰੀਰ ਦੀ ਧਰਤੀ ਵਿੱਚ ਕੰਮ ਬੀਜ ਹੈ। ਜੈਸਾ ਕੰਮ ਕਰਾਂਗੇ, ਤੈਸੀ ਹੀ ਸਫਲਤਾ ਦਾ
ਫਲ ਮਿਲੇਗਾ। ਦੁਨੀਆਂ ਵਾਲੀਆਂ ਗੱਲਾਂ ਕਰਨ ਨਾਲ ਨਬੇੜਾ ਨਹੀਂ ਹੁੰਦਾ। ਜਿਵੇਂ ਜ਼ਹਿਰ ਖਾ ਕੇ, ਬੰਦਾ ਉਦੋਂ ਹੀ ਮਰ
ਜਾਂਦਾ ਹੈ। ਗੁਰਬਾਣੀ ਤੋਂ ਬਗੈਰ ਵਿਕਾਰ ਗੱਲਾਂ ਬੰਦੇ ਦੇ ਮਨ ਨੂੰ ਸੁਣਨ ਸਾਰ ਮਾਰ ਦਿੰਦੀਆਂ ਹਨ।
ਦੁਨੀਆ ਬਣਾਉਣ ਵਾਲੇ ਰੱਬ ਦੀ ਗੁਰਬਾਣੀ ਫ਼ੈਸਲਾ ਦੱਸਦੀ ਹੈ। ਜੈਸਾ ਕੋਈ
ਕਰਦਾ ਹੈ। ਤੈਸਾ ਵੀ ਉਸ ਨੂੰ ਫਲ ਮਿਲ ਜਾਂਦਾ ਹੈ। ਸਤਿਗੁਰ ਨਾਨਕ ਜੀ ਦੀ ਜਿਸ ਬੰਦੇ ਨੂੰ ਸੋਜੀ ਆ
ਜਾਂਦੀ ਹੈ। ਉਹ ਰੱਬ ਦੇ ਦਰਬਾਰ ਦੀਆਂ ਬਾਤਾਂ ਗੱਲਾ ਬੋਲ ਕੇ ਹੋਰਾਂ ਨੂੰ ਦੱਸਦੇ ਹਨ। ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4 ਸਤਿਗੁਰ ਜੀ ਦੇ ਸਾਹਮਣੇ ਹੁੰਦੇ ਹੋਏ, ਜੇ ਕੋਈ ਪਰੇ ਹੀ
ਰਹੇ। ਉਸ ਨੂੰ ਦਰਗਾਹ ਵਿੱਚ ਵੀ ਥਾਂ ਨਹੀਂ ਮਿਲਦੀ। ਜੇ ਕੋਈ ਹੋਰ ਵੀ ਚੁਗਲੀ, ਲੋਕਾਂ ਦੀਆਂ ਗੱਲਾਂ ਕਰਨ ਵਾਲੇ ਦੇ ਨਾਲ ਰਲ
ਕੇ, ਮਾੜੇ
ਬੋਲ ਬੋਲਦਾ ਹੈ। ਉਸ ਦਾ ਵੀ ਮੂੰਹ ਫਿਕਾ ਹੋ ਜਾਂਦਾ ਹੈ। ਹੈ। ਬੋਲ-ਬੋਲ ਕੇ ਆਪਦੇ ਹੀ ਮੂੰਹ ਉਤੇ
ਥੁਕ ਪਾਈ ਜਾਂਦੇ ਹਨ।
ਜੋ ਬੰਦੇ ਸਤਿਗੁਰ ਜੀ ਜੋ ਬੰਦੇ ਸਤਿਗੁਰ ਜੀ ਦੇ ਦੁਰਕਾਰੇ ਹੋਏ ਹਨ। ਉਸ ਨੂੰ ਦੁਨੀਆਂ ਵਾਲੇ ਵੀ
ਫਿਟਕਾਰਦੇ ਹਨ। ਉਹ ਹਰ ਰੋਜ਼ ਭੱਟਕ ਕੇ ਆਪਦਾ ਜੀਵਨ ਖ਼ਰਾਬ ਕਰਦੇ ਹਨ। ਜਿਸ ਨੇ ਆਪ ਦੇ ਸਤਿਗੁਰ ਜੀ ਨਿੰਦਿਆ ਹੈ। ਉਹ ਢਾਹਾਂ ਮਾਰਦੇ ਫਿਰਦੇ ਹਨ।
ਨਿੰਦਕ ਦੀ ਗੱਲਾਂ ਕਰਕੇ ਨੀਅਤ,
ਭੁੱਖ ਕਦੇ ਨਹੀਂ
ਭਰਦੀ, ਉਹ ਭੁੱਖਾ-ਭੁੱਖਾ
ਕਰਦਾ ਕੂਕਦਾ ਹੈ। ਉਨ੍ਹਾਂ ਦੇ ਕਹੇ ਉੱਤੇ ਕੋਈ ਜ਼ਕੀਨ ਨਹੀਂ ਕਰਦਾ। ਉਹ ਹਰ ਰੋਜ਼ ਢਿੱਤ ਹੋਲੇ ਕਰਨ ਲਈ ਗੱਪਾਂ ਵਿੱਚ ਖਪਦੇ ਰਹਿੰਦੇ ਹਨ। ਜੋ ਸਤਿਗੁਰ ਜੀ
ਦੀ ਪ੍ਰਸੰਸਾ ਦੇਖ ਕੇ ਜ਼ਰ ਨਹੀਂ ਸਕਦੇ। ਉਨ੍ਹਾਂ ਨੂੰ ਇਸ ਦੁਨੀਆ ਤੇ ਅਗਲੀ ਦੁਨੀਆ ਵਿੱਚ ਥਾਂ
ਨਹੀਂ ਮਿਲਦੀ। ਜੋ ਬੰਦੇ ਸਤਿਗੁਰ ਜੀ ਨੇ ਆਪ ਤੋਂ ਦੂਰ ਰੱਖੇ ਹਨ। ਜੋ ਬੰਦੇ ਉਨ੍ਹਾਂ ਨਾਲ ਮਿਲ
ਜਾਂਦੇ ਹਨ। ਆਪਦੇ ਕੋਲੋਂ ਵੀ ਬਚਦੀ ਇੱਜ਼ਤ ਗੁਆ ਲੈਂਦੇ ਹਨ। ਸਤਿਗੁਰ ਜੀ ਦੇ ਫਿਟਕਾਰੇ ਬੰਦਿਆਂ
ਨੂੰ ਅੱਗੇ ਵੀ ਜਗਾ ਨਹੀਂ ਮਿਲਦੀ। ਜੋ ਉਸ ਦਾ ਸੰਗੀ ਬਣਦਾ ਹੈ। ਉਸ ਪਿੱਛੇ, ਉਸ ਨੂੰ ਵੀ ਦੁੱਖ
ਸਹਿਣੇ ਪੈਂਦੇ ਹਨ।
Comments
Post a Comment