ਭਾਗ 29 ਜਿੱਤਣ ਦੀ ਠਾਣ ਲਈ ਹੈ ਪੂਰੀ ਦੁਨੀਆ ਤੁਹਾਨੂੰ
ਹਰਾ ਨਹੀਂ ਸਕਦੀ। ਚੜ੍ਹਦੀ ਕਲਾ ਵਿੱਚ ਰਹੋ
ਮੈਂ ਸ਼ਹਿਨਸ਼ੀਲ, ਔਰਤਾਂ
ਗੁਰੂ, ਪੀਰ ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਜੇ ਕੋਈ ਤੁਹਾਡਾ ਮਜ਼ਾਕ ਬਣਾਂ ਰਿਹਾ ਹੈ।
ਦੁਨੀਆ ਵਿੱਚ ਭੰਡ ਰਿਹਾ ਹੈ। ਸਮਝੋਂ ਤੁਸੀਂ ਕਾਮਯਾਬ ਹੋ ਗਏ। ਮਸ਼ਹੂਰ ਹੋ ਗਏ ਹੋ। ਚਰਚਾ ਉਸੇ ਦੀ
ਹੁੰਦੀ ਹੈ। ਜੋ ਕੀਮਤੀ ਹੁੰਦਾ ਹੈ। ਸੋਨੇ ਦਾ ਭਾਅ,ਅਮਰੀਕਾ ਦੇ ਡਾਲਰ ਦੀ
ਰੋਜ਼ ਚਰਚਾ ਹੁੰਦੀ ਹੈ। ਜੇ ਤੁਹਾਡੀ ਚਰਚਾ, ਨਿੰਦਾ ਹੋ ਰਹੀ ਹੈ। ਬਹੁਤ
ਚੰਗਾ ਹੈ। ਮੁਫ਼ਤ ਮਸ਼ਹੂਰੀ ਹੋ ਰਹੀ ਹੈ। ਜਿੰਨੇ ਲੋਕ ਤੁਹਾਨੂੰ ਜਾਣਨਗੇ। ਸਬ ਤੁਹਾਡੇ ਬਾਰੇ ਹੋਰ
ਜਾਣਨ ਦੀ ਇੱਛਾ ਵਿੱਚ ਤੁਹਾਡੇ ਆਸ਼ਕ ਬਣ ਜਾਣਗੇ। ਤੁਸੀਂ ਹੀਰੋ ਹੋ ਗਏ। ਭੰਡੀ ਕਰਨ ਵਾਲਾ ਜ਼ੀਰੋ ਬਣ
ਜਾਂਦਾ ਹੈ। ਚਰਚਾ, ਨਿੰਦਾ ਕਰਨ ਵਿੱਚ ਆਪਦਾ ਦਿਮਾਗ਼ ਤੇ ਸਮਾਂ ਖ਼ਰਾਬ
ਕਰਦਾ ਹੈ। ਲੋਕ ਕਹਿੰਦੇ ਹਨ, " ਇਹ ਤਾਂ ਹੈ ਹੀ ਐਸਾ। "
ਕਿਸੇ ਕੰਮ ਵਿੱਚ ਜੇ ਹਾਰ ਵੀ ਗਏ ਹੋ। ਹਾਰ ਕੇ ਵੀ ਹਾਰ ਨਹੀਂ ਮੰਨਣੀ। ਉਸ ਨੂੰ ਬਾਰ-ਬਾਰ ਕਰਨਾ
ਹੈ। ਜਿਸ ਕਰਨ ਨਾਲ ਕੰਮ ਸੌਖਾ ਲੱਗੇਗਾ। ਡਿੱਗੇ ਹੋ ਉੱਠ ਕੇ, ਖੜ੍ਹੇ ਹੋ
ਜਾਵੋ। ਦੋੜ ਫਿਰ ਤੋਂ ਸ਼ੁਰੂ ਕਰਨੀ ਹੈ। ਕਿਸੇ ਡਿੱਗੇ ਬੰਦੇ ਨੂੰ ਢਾਸਣਾ ਵੀ ਦੇਣਾ ਹੈ। ਇਸ ਨਾਲ
ਹੋਰ ਮਜ਼ਬੂਤੀ ਆਵੇਗੀ। ਕਿਸੇ ਦਾ ਸਹਾਰਾ ਬਣਨ ਸਮੇਂ ਬੰਦਾ ਹੋਰ ਤਾਕਤ ਵਰਤਦਾ ਹੈ। ਦੂਗਣੀ ਤਾਕਤ
ਚਾਹੀਦੀ ਹੈ। ਆਪਣੇ ਸਮੇਂ ਵਿੱਚ ਆਪਣੇ ਕੰਮ ਕਰਕੇ ਦੂਜੇ ਦੇ ਕੰਮ ਕਰਨ ਨੂੰ ਵੀ ਸਮਾਂ ਕੱਢਣਾ ਹੈ।
ਬਾਰ-ਬਾਰ ਡਿੱਗਣ ਨਾਲ ਕਮਜ਼ੋਰੀਆਂ ਦਾ ਪਤਾ ਲੱਗਦਾ ਹੈ। ਦੁਆਰਾ ਉੱਠਣ ਨਾਲ ਹੌਸਲਾ ਮਿਲਦਾ ਹੈ। ਸ਼ਕਤੀ
ਮਿਲਦੀ ਹੈ। ਪਾਵਰ ਆਉਂਦੀ ਹੈ। ਜੇ ਰੋਣ ਦੀ ਸੋਚ ਰਹੇ ਹੋ। ਦਿਲ ਹੌਲਾ ਕਰਨ ਨੂੰ ਰੋ ਦੇਵੋ। ਅੱਖਾਂ
ਵੀ ਉਨਾ ਚਿਰ ਛਲਕਣਗੀਆਂ। ਜਿੰਨਾ ਚਿਰ ਤੱਕ ਅੱਖਾਂ ਦਾ ਪਾਣੀ ਮੁੱਕੇਗਾ। ਹੂੰਝੂ ਸਾਥ ਛੱਡ ਜਾਂਦੇ
ਹਨ। ਮਨ ਪੱਕਾ ਕਰੋ। ਹੱਸਣਾ ਹੀ ਹੱਸਣਾ ਹੈ। ਸਗੋਂ ਦੂਜੇ ਲੋਕਾਂ ਨੂੰ ਹਸਾਉਣਾ ਹੈ। ਐਸੀਆਂ ਗੱਲਾਂ
ਕਰੋ। ਲੋਕ ਤੁਹਾਡੀਆਂ ਹੋਰ, ਬਾਰ-ਬਾਰ ਗੱਲਾਂ ਸੁਣਨ। ਜੇ ਕੁੱਝ ਵੀ ਨਵਾਂ
ਕਰਨ ਲੱਗਦੇ ਹਾਂ। ਇੱਕ, ਦੋ, ਚਾਰ ਬਾਰ ਕੰਮ
ਖ਼ਰਾਬ ਹੋ ਸਕਦਾ ਹੈ। ਬੰਦਾ ਕਲਾਸ ਵਿਚੋਂ ਵੀ ਫੇਲ ਹੋ ਸਕਦਾ ਹੈ। ਕੰਮ ਖ਼ਰਾਬ, ਫੇਲ ਹੋਣ ਨਾਲ ਗ਼ਲਤੀਆਂ ਦਾ ਪਤਾ ਲੱਗਦਾ ਹੈ। ਗ਼ਲਤੀਆਂ ਦੇਖ ਕੇ, ਅੱਗੇ ਨੂੰ ਗ਼ਲਤੀਆਂ ਠੀਕ ਕਰਕੇ, ਵੱਧ ਕਾਮਯਾਬੀ ਮਿਲ ਸਕਦੀ ਹੈ।
ਗ਼ਲਤੀਆਂ ਤੋਂ ਹੀ ਬੰਦਾ ਸਿੱਖਦਾ ਹੈ। ਲਕਸ਼ ਇਹ ਹੋਣਾ ਚਾਹੀਦਾ ਹੈ। ਮੈਂ ਜਿੱਤ, ਸਫਲਤਾ, ਕਾਮਯਾਬੀ ਹਾਸਲ ਕਰਨੀ ਹੈ। ਜੇ ਮਨ ਵਿੱਚ ਜਿੱਤਣਾ ਧਾਰ
ਲਿਆ ਹੈ। ਉਸ ਨੂੰ ਹਾਸਲ ਕਰਨਾ ਔਖਾ ਨਹੀਂ ਹੈ। ਪੂਰੀ ਤਾਕਤ ਉਸ ਗੋਲ ਤੇ ਲੱਗਾ ਦੇਣੀ ਹੈ। ਕੋਈ ਐਸੀ
ਤਾਕਤ ਨਹੀਂ ਹੈ। ਜੋ ਤੁਹਾਡੇ ਰਸਤੇ ਵਿੱਚ ਆ ਜਾਵੇ। ਮਾਂ ਨੂੰ ਦੇਖਿਆ ਹੋਣਾ ਹੈ। ਉਹ ਸਵੇਰੇ ਸਬ
ਤੋਂ ਪਹਿਲਾਂ ਉੱਠਦੀ ਹੈ। ਚਾਹ, ਖਾਣਾ ਪਰਿਵਾਰ ਦੇ ਹਰ ਮੈਂਬਰ ਨੂੰ
ਦਿੰਦੀ ਹੈ। ਘਰ ਦੀ ਸਫ਼ਾਈ, ਰਸੋਈ, ਹੋਰ ਬਹੁਤ
ਕੰਮ ਕਰਦੀ ਹੈ। ਰਾਤ ਨੂੰ ਸਾਰੇ ਸੌਂ ਜਾਂਦੇ ਹਨ। ਫਿਰ ਮਾਂ ਸੌਂਦੀ ਹੈ। ਰਾਤ ਨੂੰ ਕੋਈ ਆਵਾਜ਼ ਮਾਰੇ,
ਝੱਟ ਉੱਠ ਕੇ, ਖੜ੍ਹ ਜਾਂਦੀ ਹੈ। ਬਾਪ ਮਜ਼ਦੂਰੀ ਕਰਦਾ,
ਧੁੱਪ-ਛਾਂ, ਦਿਨ-ਰਾਤ ਨਹੀਂ ਦੇਖਦਾ। ਆਪ ਭੁੱਖਾ ਰਹਿ
ਕੇ, ਪਰਿਵਾਰ ਦਾ ਢਿੱਡ ਭਰਦਾ ਹੈ। ਜਿਸ ਦੇ ਮਾਪੇਂ ਮਿਹਨਤੀ ਹਨ। ਉਨ੍ਹਾਂ
ਤੋਂ ਹੀ ਸਿੱਖਿਆ ਜਾਵੇ। ਉਨ੍ਹਾਂ ਨੇ ਕਿਵੇਂ ਮਿਹਨਤ, ਤਰਲੇ ਕਰਕੇ ਪਾਲ਼ਿਆਂ
ਹੈ? ਪਰ ਜਿਸ ਦੇ ਮਾਪੇਂ ਨੌਕਰਾਂ ਆਸਰੇ ਬੱਚੇ ਪਾਲ਼ਦੇ ਹਨ। ਮਾਂ ਨੂੰ
ਫ਼ੈਸ਼ਨਾਂ ਤੋਂ ਵਿਹਲ ਨਹੀਂ ਮਿਲਦਾ। ਪਿਉ ਸ਼ਰਾਬੀ, ਅਮਲੀ, ਐਸ਼ੀ ਹੈ। ਰੱਬ ਦਾ ਵਾਸਤਾ ਐਸਾ ਕੁੱਝ ਨਾਂ ਸਿੱਖਣਾ। ਜਿਸ ਨਾਲ ਸਿਹਤ, ਸਮਾਜ, ਦੇਸ਼ ਦਾ ਨੁਕਸਾਨ ਹੁੰਦਾ ਹੈ। ਕਿਸੇ ਵੀ ਉਮਰ ਵਿੱਚ
ਹਮਲਾ ਮਾਰ ਕੇ, ਤਰੱਕੀ ਕਰਕੇ, ਬਲਦੀਆਂ ਤੇ
ਪਹੁੰਚ ਸਕਦੇ ਹਾਂ। ਆਪਦੇ ਆਪ ਨੂੰ ਕੁੱਝ ਦੇਵੋ। ਕੁੱਝ ਕਰੋ। ਕਿਸੇ ਤੋਂ ਸਹਾਰਾ ਨਾਂ ਲਵੋ। ਕਿਸੇ
ਦੀ ਝੋਲੀ ਵਿੱਚ ਮੱਲੋ-ਮੱਲੀ ਨਾਂ ਡਿੱਗੋ। ਨਿਰਾਸ਼ ਨਾਂ ਹੋਵੋ। ਚੜ੍ਹਦੀ ਕਲਾ ਵਿੱਚ ਰਹੋ। ਆਪ ਲੋਕਾਂ
ਦਾ ਸਹਾਰਾ ਬਣੋ। ਲੋਕਾਂ ਨੂੰ ਕੋਲੋਂ ਦੇਵੋ ਹੀ ਦੇਵੋ। ਧੰਨ, ਦੌਲਤ,
ਜਾਇਦਾਦ, ਪਰਿਵਾਰ, ਮਾਪਿਆਂ,
ਧੀਆਂ, ਪੁੱਤਰਾਂ, ਦੋਸਤਾਂ
ਦੇ ਹੋਣ ਨਾਲ ਹੀ ਸਫਲਤਾ, ਕਾਮਯਾਬੀ, ਜਿੱਤ
ਨਹੀਂ ਮਿਲਦੀ। ਦੂਜਿਆਂ ਵਿੱਚ ਗ਼ਲਤੀਆਂ, ਨੁਕਸ ਦੇਖਣੇ ਬੰਦ ਕਰਨੇ ਹਨ। ਕਿਸੇ ਦੂਜੇ ਨੂੰ ਨਹੀਂ ਬਦਲਣਾ। ਕਿਸੇ ਨੂੰ ਗ਼ਲਤ, ਸਹੀ ਵੀ ਨਹੀਂ ਕਹਿਣਾ। ਉਹ ਸਬ ਆਪਦੇ ਕਰਮਾਂ ਮੁਤਾਬਿਕ, ਆਪਦੀ
ਥਾਂ ਠੀਕ ਹਨ। ਤੇਰੇ, ਮੇਰੇ ਕਹੇ ਤੋਂ ਝਗੜਾਲੂ, ਝੂਠੇ, ਚੋਰ, ਠੱਗ, ਧੋਖੇਬਾਜ਼, ਕੰਮਚੋਰ, ਔਰਤਾਂ ਦੀ ਇੱਜ਼ਤ
ਲੁੱਟਣ ਵਾਲੇ ਆਦਤ ਨਹੀਂ ਛੱਡ ਸਕਦੇ। ਉਨ੍ਹਾਂ ਨੇ ਉਹੀ ਨਰਕ ਭੋਗਣਾ ਹੈ। ਲੋਕਾਂ ਨੂੰ ਜਿੱਤਣ ਲਈ
ਆਪਦੇ ਆਪ ਤੇ ਕਾਬੂ ਪਾਉਣਾ ਪਵੇਗਾ। ਆਪ ਨੂੰ ਠੀਕ ਕਰਨਾ ਹੈ। ਮਨ ਵਿਚਲੇ ਇੱਕ-ਇੱਕ ਔਗੁਣ ਨੂੰ
ਮਾਰਨਾ ਪਵੇਗਾ। ਮਨ ਨੂੰ ਸਾਫ਼ ਕਰਨਾ ਪਵੇਗਾ। ਜਿੱਤਣ ਦੀ ਠਾਣ ਲਈ ਹੈ ਪੂਰੀ ਦੁਨੀਆ ਤੁਹਾਨੂੰ ਹਰਾ
ਨਹੀਂ ਸਕਦੀ। ਲੋਕ ਕੁੱਝ ਵੀ ਕਹੀ ਜਾਣ। ਕੰਨ ਲਪੇਟ ਕੇ, ਹਾਥੀ, ਘੋੜੇ ਦੀ ਚਾਲ ਸਿੱਧੇ ਤੁਰਨਾ ਹੈ। ਸਫਲ ਹੋਣ ਲਈ ਸਰੀਰ ਨੂੰ ਦੁੱਖ ਦੇਣਾ ਪਵੇਗਾ। ਜੇ
ਚੰਗੀਆਂ ਆਦਤਾਂ ਹਨ। ਜ਼ਿੰਦਗੀ ਵੀ ਚੰਗੀ ਹੁੰਦੀ ਹੈ। ਜੇ ਜਾਗੇ ਹੋਏ ਵੀ ਦਿਮਾਗ਼ ਸੁੱਤਾ ਹੋਇਆ ਹੈ।
ਐਸਾ ਜਿਊਣ ਦਾ ਆਪ ਤੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੈ। ਸੌਣਾ ਬਹੁਤ ਜ਼ਰੂਰੀ ਹੈ। ਸੁੱਤੇ ਹੋਏ,
ਜਾਗਨਾਂ ਹੈ। ਕਈ ਉੱਥੇ ਹੀ ਬੈੱਡ ਤੇ ਪਾਸੇ ਲੈਂਦੇ ਰਹਿੰਦੇ ਹਨ। ਇੱਕ ਦੋ ਮਿੰਟ
ਕਰਦੇ ਸਮਾਂ ਖ਼ਰਾਬ ਕਰਦੇ ਹਨ। ਸੌਂਦੇ ਵੀ ਨਹੀਂ, ਜਾਗਦੇ ਵੀ
ਨਹੀਂ। ਉੱਠ ਕੇ ਖੜ੍ਹੇ ਹੋਣਾ ਹੈ। ਚਲਣਾਂ ਹੈ।
ਕੁੱਝ ਕਰਨਾ ਹੈ। ਵਿਹਲੇ ਨਹੀਂ ਬੈਠਣਾ। ਨਾਂ ਹੀ ਦੁਨੀਆ ਦੇ ਪਿੱਛੇ ਭੱਜਣਾ ਹੈ। ਕਿਸੇ ਦੀ ਰੀਸ
ਨਹੀਂ ਕਰਨੀ। ਕੁੱਝ ਐਸਾ ਅਨੋਖਾ ਕੰਮ ਕਰਾਨਾਂ ਹੈ। ਦੁਨੀਆ ਤੁਹਾਨੂੰ ਲੱਭਦੀ ਫਿਰੇ। ਪਬਲਿਕ ਤੁਹਾਡੇ
ਦਰਸ਼ਨ ਕਰਨੇ ਚਾਹੇ। ਰੱਬ ਦੀ ਯਾਦ ਹਮੇਸ਼ਾ ਰੱਖਣੀ ਹੈ। ਉਸ ਤੋਂ ਸ਼ਕਤੀ ਮੰਗਣੀ ਹੈ। ਬੰਦਾ ਬੁਰਾ ਭਲਾ ਨਹੀਂ ਹੁੰਦਾ। ਆਦਤਾਂ ਜੈਸੀਆਂ ਹਨ।
ਬੰਦਾ ਤੈਸਾ ਹੀ ਹੋਵੇਗਾ। ਗਾਲ਼ਾਂ ਕੱਢਣੀਆਂ, ਨਸ਼ੇ ਖਾਣੇ, ਸ਼ਰਾਬੀ ਹੋਣਾ, ਚੋਰੀ, ਠੱਗੀ ਕਰਨਾ,
ਭੀਖ ਮੰਗਣਾ, ਕਿਸਮਤ ਨੂੰ ਕੋਸਣਾ ਮਾੜੀਆਂ ਆਦਤਾਂ ਹਨ।
ਇੱਕ ਬਾਰ ਫੇਸਬੁੱਕ ਦੋਸਤ ਨੇ ਫ਼ੋਨ ਕੀਤਾ, " ਮੈਂ ਪਰਦੇਸੀ ਹਾਂ।
ਮੇਰਾ ਇੱਥੇ ਕੋਈ ਨਹੀਂ ਹੈ। ਮੈਂ ਤੁਹਾਡੇ ਸ਼ਹਿਰ ਆਇਆਂ ਹਾਂ। ਹੋਰ ਕੋਈ ਜਗਾ ਰਹਿਣ ਲਈ ਨਹੀਂ ਹੈ।
ਕੀ ਤੁਸੀਂ ਮੈਨੂੰ ਰਾਤ ਰੱਖ ਸਕਦੇ ਹੋ? " " ਹਾਂ ਜੀ
ਤੁਹਾਡਾ ਹੀ ਘਰ ਹੈ। ਇੱਕ ਰਾਤ ਛੱਡ ਕੇ, ਜਿੰਨਾ ਚਿਰ ਵੀ ਚਾਹੋਂ ਰਹਿ
ਸਕਦੇ ਹੋ। " " ਮੇਰੇ ਕੋਲ ਤਾਂ ਟੈਕਸੀ ਲੈਣ ਦੀ ਹਿੰਮਤ ਨਹੀਂ ਹੈ। ਕੀ ਤੁਸੀਂ ਆ ਕੇ,
ਮੈਨੂੰ ਨਾਲ ਲਿਜਾ ਸਕਦੇ ਹੋ? " " ਹਾਂ ਜੀ
ਜ਼ਰੂਰ, ਬੱਸ ਦਸ ਮਿੰਟ ਦਿਉ। " " ਤੁਸੀਂ ਬੜੀ ਦੇਰੀ ਲੱਗਾ
ਦਿੱਤੀ। ਮੈਂ ਤਾਂ ਸਮਝਿਆ ਸੀ। ਤੁਸੀਂ ਆਉਣਾ ਹੀ ਨਹੀਂ ਹੈ। " " ਸਾਰੇ ਬੰਦੇ ਗੱਪੀ ਹੀ
ਨਹੀਂ ਹੁੰਦੇ। ਅਸੀਂ ਕਹਿਣੀ ਕਰਨੀ ਵਿੱਚ ਪੱਕੇ ਹਾਂ। " " ਭੁੱਖ ਬਹੁਤ ਲੱਗੀ ਹੈ। ਕੀ
ਘਰ ਕੁੱਝ ਖਾਣ ਨੂੰ ਬਣਿਆਂ ਹੈ? " " ਆਪਣਾ ਘਰ ਹੈ। ਦਾਲ
ਰੋਟੀ ਤਾਂ ਬਣੀ ਹੀ ਹੋਈ ਹੈ। ਤੁਸੀਂ ਕੀ ਖਾਣਾ ਹੈ? ਹੁਣੇ ਬਣਾਂ ਲੈਂਦੇ
ਹਾਂ। " " ਚਿਕਨ ਖਾਂਦੇ ਨੂੰ ਬਹੁਤ ਚਿਰ ਹੋ ਗਿਆ। ਉਸ ਤੋਂ ਪਹਿਲਾਂ ਜੇ ਪੈੱਗ ਲੁਆ
ਦਿੰਦੇ। ਤੁਸੀਂ ਜਾਂਣਦੇ ਹੋ। ਦਾਰੂ ਬਗੈਰ ਮਹਿਮਾਨ ਬਾਜੀ ਨਹੀਂ ਹੁੰਦੀ। " " ਅੱਜ ਕਲ
ਦੇ ਪੰਜਾਬੀਆਂ ਦੇ ਘਰ ਦੁੱਧ ਚਾਹੇ ਨਾ ਹੋਵੇ, ਬੋਤਲ ਹੁੰਦੀ ਹੈ। ਇਹ ਤੁਹਾਡੇ ਮੂਹਰੇ ਬੋਤਲ ਰੱਖ
ਦਿੱਤੀ ਹੈ। ਜਿੰਨੀ ਮਰਜ਼ੀ ਪੀ ਸਕਦੇ ਹੋ। " ਮਹਿਮਾਨ ਦੀ ਸੇਵਾ ਕਰਨੀ ਬਣਦੀ ਹੈ। ਉਸ ਦਿਨ
ਨਵਾਂ ਸਾਲ ਵੀ ਸੀ। ਮੁਰਗ਼ਾ ਬਣ ਕੇ, ਆ ਗਿਆ ਸੀ। ਬੰਦਾ ਸ਼ਰਾਬੀ ਹੋ ਗਿਆ
ਸੀ। ਘਰ ਦੀਆਂ ਔਰਤਾਂ ਖਾਣਾ ਬਣਾਂ ਕੇ, ਉਸ ਦੇ ਮੂਹਰੇ ਪਰੋਸ ਕੇ ਰੱਖ
ਰਹੀਆਂ ਸਨ। ਜੋ ਔਰਤ ਇਸ ਦੀ ਸੇਵਾ ਕਰ ਰਹੀ ਸੀ। ਸ਼ਰਾਬੀ ਹੋਏ ਨੇ, ਉਸ
ਨੂੰ ਧੱਕਾ ਮਾਰਿਆ। ਉਹ ਜਾ ਕੇ ਸਾਹਮਣੇ 65" ਦੇ ਟੀਵੀ ਵੱਜੀ। ਟੀਵੀ ਤੇ ਟੀਵੀ ਸਟੈਂਡ ਭਾਰੀ
ਸੀ। ਇਸ ਲਈ ਉਹ ਔਰਤ ਨੂੰ ਵੀ ਟੀਵੀ ਨੇ ਥੱਮ ਲਿਆ ਸੀ। ਉਸ ਬੰਦੇ ਦੇ ਸ਼ਾਇਦ ਇਹ ਟੀਵੀ ਹਜ਼ਮ ਨਹੀਂ
ਹੋ ਰਿਹਾ ਸੀ। ਟੀਵੀ ਵਿੱਚ ਆਪਦੀ ਲੱਤ ਤਾਂ ਨਹੀਂ ਵੱਜ ਸਕਦੀ ਸੀ। ਸੱਟ ਆਪਦੇ ਹੀ ਲੱਗਣੀ ਸੀ। ਜਿਸ
ਬੰਦੇ ਨੇ ਕਦੇ ਕੁੱਝ ਦੇਖਿਆ ਨਾ ਹੋਵੇ। ਹੋਸ਼ੀਆਂ ਹਰਕਤਾ ਕਰਦਾ ਹੈ। ਫਿਰ ਉਹ ਭਾਂਡੇ ਭੰਨਣ ਲੱਗ ਗਿਆ
ਸੀ। ਮਾਂਵਾਂ ਭੈਣਾਂ ਦੀਆਂ ਗਾਲ਼ਾਂ ਕੱਢਣ ਲੱਗ ਗਿਆ। ਫ਼ੋਨ ਤੇ ਕਿਸੇ ਹੋਰ ਨੂੰ ਵੀ ਗਾਲ਼ਾਂ ਕੱਢਣ ਲੱਗਾ।
ਜੇ ਘਰ ਵਾਲੇ ਵੀ ਐਸੇ ਬੰਦੇ ਵਾਂਗ ਮੂਰਖਤਾ ਕਰਦੇ। ਉਸ ਦਾ ਮੂੰਹ ਸਿਰ ਚਿੱਪ ਦਿੰਦੇ। ਧੱਕੇ ਮਾਰ ਕੇ,
ਘਰੋਂ ਬਾਹਰ ਕਰ ਦਿੰਦੇ। ਫਿਰ ਵੀ ਉਸ ਨੂੰ ਸੌਣ ਨੂੰ ਬੈੱਡ ਦਿੱਤਾ ਗਿਆ। ਇਹੀ ਤਾਂ
ਪੜ੍ਹੇ-ਲਿਖੇ, ਸ਼ਰੀਫ਼, ਭਲੇ ਮਾਣਸ ਅਕਲਮੰਦ,
ਕਾਮਯਾਬ ਦੀ ਨਿਸ਼ਾਨੀ ਹੈ। ਖੜੂਸ, ਅਨਪੜ੍ਹ, ਬੇਅਕਲ, ਪਸ਼ੂ ਵ੍ਰਿਤੀ ਵਾਲੇ ਐਸੇ ਹੀ ਲੋਕ ਹੁੰਦੇ ਹਨ। ਜੋ
ਦੂਜੇ ਦੇ ਘਰ ਜਾ ਕੇ ਭੜਥੂ ਪਾਉਂਦੇ ਹਨ। ਦੂਜੇ ਦਿਨ ਉਹ ਉੱਠਿਆ। ਉਸ ਨੇ ਆਪਦਾ ਅਟੈਚੀ ਸਾਫ਼ ਕੀਤਾ।
ਉਸ ਵਿੱਚੋਂ ਕਾਗ਼ਜ਼ ਤੇ ਹੋਰ ਗੰਦ ਜੋ ਵੀ ਨਿਕਲਿਆਂ। ਟੇਬਲ ਸੋਫ਼ਿਆਂ ਤੇ ਕਰਪਿਟ ਉੱਤੇ ਖਿਲਾਰ ਕੇ
ਸਿੱਟ ਦਿੱਤਾ। ਤਿਆਰ ਹੋ ਕੇ ਬੈਠ ਗਿਆ। ਉਸ ਨੇ ਕਿਹਾ, " ਛੇਤੀ
ਕਰੋਂ, ਮੈਨੂੰ ਉਸੇ ਜਗਾ ਛੱਡ ਆਵੋ। ਜਿੱਥੋਂ ਮੈਨੂੰ ਚੱਕਿਆਂ ਸੀ।
" ਉਸ ਦੀਆਂ ਗੱਲਾਂ ਤੋਂ ਹਾਸਾ ਤੇ ਰੋਣਾ ਆ ਰਿਹਾ ਸੀ। ਸਾਰੇ ਘਰ ਵਾਲੇ ਰਾਤ ਦੇ ਉਸ ਦੇ ਨੌਕਰ
ਬਣੇ ਹੋਏ ਸਨ। ਗੰਦ ਡਸਟ ਪਿੰਨ ਵਿੱਚ ਪਾਉਣ ਦੀ ਥਾਂ ਖਿਲਾਰ ਕੇ, ਆਲੇ-ਦੁਆਲੇ
ਵੱਲ ਨੂੰ ਮਾਰਿਆ ਸੀ। ਕੀ ਇਹ ਆਪਦੇ ਘਰ ਵੀ ਇੱਦਾਂ ਹੀ ਕਰਦਾ ਹੋਣਾ ਹੈ? ਆਪਦੇ
ਘਰ ਐਸਾ ਨਹੀਂ ਕਰਦਾ, ਉਸ ਨੇ ਆਪਦਾ ਬੈਗ ਤਾਂ ਸਾਫ਼ ਕਰ ਲਿਆ ਸੀ। ਉਸ ਦੇ ਜਾਣ ਪਿੱਛੋਂ ਪਤਾ ਲੱਗਾ।
ਉਹ ਘਰ ਦੀ ਤਜ਼਼ੋਰੀ ਵਿਚੋਂ ਕੈਸ਼ ਚਾਰ ਹਜ਼ਾਰ ਡਾਲਰ ਲੈ ਗਿਆ ਸੀ। ਕੀ ਆਪਦਾ ਕੰਮ ਸਵਾਰ ਕੇ ਦੂਜੇ ਦਾ
ਵਿਗਾੜਨ ਵਾਲੇ ਕਿਸੇ ਕੰਮ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਹਨ? ਜਿਸ ਦਾ
ਮੰਜਾ-ਬਿਸਤਰਾ, ਘਰ, ਰੋਟੀ, ਗੱਡੀ, ਲੂਣ, ਤੇਲ ਦਾ ਲੋਕਾਂ ਦੇ
ਸਿਰੋਂ ਸਰੀ ਜਾਂਦਾ ਹੈ। ਪੰਜਾਬ ਦੇ ਅੱਤਵਾਦੀ, ਪੰਜਾਬ ਪੁਲਿਸ ਵਾਲੇ ਵਾਗ
ਉਸ ਨੂੰ ਇਹ ਕੁੱਝ ਖ਼ਰੀਦਣ ਦੀ ਕੀ ਲੋੜ ਹੈ? ਐਸੇ ਬੰਦੇ ਨੂੰ ਬਦਲਣ ਦੀ
ਥਾਂ ਆਪ ਨੂੰ ਬਦਲੋ। ਅੱਗੇ ਨੂੰ ਐਸੇ ਬੰਦੇ ਨੂੰ ਘਰੇ ਨਾਂ ਵਾੜੋ। ਜਿੰਦੇ, ਕੁੰਡੇ ਸਬ ਬੰਦ ਕਰਲੋ। ਆਪਦੀ ਸੁਰੱਖਿਆ ਕਾਇਮ ਆਪ ਕਰਲੋ। ਆਪਦੀ ਮਨ ਦੀ ਸ਼ਾਂਤੀ ਬਣਾਈ
ਰੱਖਣੀ ਹੈ। ਗ਼ੁੱਸਾ ਨਹੀਂ ਕਰਨਾ। ਗ਼ੁੱਸਾ ਕਰਦੇ ਸਮੇਂ ਕਈ ਲੋਕ ਗਾਲ਼ਾਂ ਕੱਢਣ ਲੱਗ ਜਾਂਦੇ ਹਨ।
ਮੂੰਹ ਨੂੰ ਵਿੰਗਾ, ਟੇਢਾ ਕਰਕੇ, ਸ਼ਕਲ ਡਰਾਉਣੀ
ਬਣਾਂ ਲੈਂਦੇ ਹਨ। ਗ਼ੁੱਸਾ ਕਰਨ ਨਾਲ ਸਾਹਮਣੇ ਵਾਲੇ ਮੂਹਰੇ, ਆਪਦੀ ਹੀ
ਇੱਜ਼ਤ ਘਟਦੀ ਹੈ। ਅੰਦਰ ਦੀ ਅਸਲੀਅਤ ਮੂਹਰੇ ਆ ਜਾਂਦੀ ਹੈ। ਵੱਡੇ, ਛੋਟੇ
ਸਨਮਾਨ ਕਰਨੋਂ ਹੱਟ ਜਾਂਦੇ ਹਨ। ਉਸ ਦਾ ਗ਼ੁੱਸਾ ਦੇਖਣ ਤੋਂ ਪਹਿਲਾਂ, ਸਬ
ਉਸ ਨੂੰ ਸ਼ਰੀਫ਼, ਸਾਊ ਸਮਝ ਕੇ, ਇੱਜ਼ਤ ਕਰਦੇ
ਸਨ। ਯਾਦ ਰੱਖਣਾ ਹੈ। ਮੈਂ ਸ਼ਾਂਤ ਆਤਮਾ ਬਣੇ ਰਹਿਣਾ ਹੈ। ਪ੍ਰੇਮ ਬਣਾਈ ਰੱਖਣਾ ਹੈ। ਮਨ ਵਿੱਚ
ਕਾਂਟੇ ਨਾਂ ਉਗਾਈਏ। ਕਿਸੇ ਨੂੰ ਗ਼ਲਤ ਨਾਂ ਬੋਲੀਏ। ਲੋਕਾਂ ਦੇ ਗ਼ਲਤ ਬੋਲਣ ਤੇ ਗ਼ਲਤ ਵਿਹਾਰ ਕਰਨ ਤੇ
ਵੀ ਉਸ ਵਰਗੇ ਨਹੀਂ ਬਣਨਾਂ। ਆਲ਼ੇ ਦੁਆਲੇ ਚਾਹੇ ਜਿੰਨਾ ਵੀ ਗੰਦ ਹੋਵੇ। ਚਿੱਕੜ ਵਿੱਚ ਰਹਿੰਦੇ ਹੋਏ,
ਦਿਲ ਵਿੱਚ ਕੰਵਲ ਫੁੱਲ ਨੂੰ ਖਿੜਾਈਏ। ਮਿੱਠਾ ਬੋਲੀਏ। ਅੱਛੇ ਬਣਨਾ ਹੈ।
ਬੋਲ-ਬਾਣੀ ਮਿੱਠੀ ਹੋਵੇਗੀ। ਉਸੇ ਦੀ ਗੱਲ ਸੁਣੀ ਜਾਵੇਗੀ। ਕੋੜਾ ਕੋਈ ਸੁਣਨਾ ਨਹੀਂ ਚਾਹੁੰਦਾ।
ਸਾਧੂ ਹੋ ਕੇ ਬੋਲੀ ਨਰਮ ਨਹੀਂ ਹੈ। ਉਸ ਨਾਲੋਂ ਤਾਂ ਆਮ ਬੰਦੇ ਚੰਗੇ ਹਨ। ਦੂਜਾ ਬੰਦਾ ਜੋ ਵੀ ਕਰਦਾ
ਹੈ। ਉਸ ਵਰਗੇ ਨਹੀਂ ਬਣਨਾ। ਨਾਂ ਹੀ ਐਸੇ ਬੰਦੇ ਨੂੰ ਘਰ ਵਿੱਚ ਵੜਨ ਦੇਣਾ ਚਾਹੀਦਾ ਹੈ। ਐਸੇ
ਆਵਾਰਾ ਲਈ ਘਰਾਂ ਤੋਂ ਬਾਹਰ ਭੜਥੂ ਪਾਉਣ ਨੂੰ ਖੁੱਲ੍ਹੀ ਥਾਂ ਹੈ। ਚੰਗੇ ਬਿਚਾਰਾਂ ਨਾਲ ਮਨ ਵਿੱਚ
ਚੰਗੀਆਂ ਆਦਤਾਂ ਬਣਾਉਣੀਆਂ ਹਨ। ਖੁੱਲ ਕੇ, ਸੌਣਾ, ਦੌੜਨਾਂ ਹੱਸਣਾ, ਹਰ ਕੰਮ ਕਰਨਾ ਹੈ। ਆਲਸ ਨੂੰ ਭਜਾਉਣਾ ਹੈ।
ਆਪ ਨੂੰ ਤਾਕਤ ਬਾਰ ਬਣਾਉਣਾ ਹੈ। ਬੁਝ ਦਿਲ ਕੋਲ ਖੜ੍ਹਨਾ ਨਹੀਂ ਹੈ। ਸਟਰਿਸ, ਪ੍ਰੇਸ਼ਾਨ ਹੋਣ ਤੋਂ ਬਚਣਾ ਹੈ। ਦੁਖੀ ਕਰਨ ਵਾਲੀਆਂ ਪੁਰਾਣੀਆਂ ਗੱਲਾਂ ਭੁਲਾਉਣੀਆਂ ਹਨ।
ਇਸ ਤੋਂ ਬਚਣ ਲਈ ਧਾਰਮਿਕ ਤੇ ਚੰਗੀਆਂ ਕਿਤਾਬਾਂ ਪੜ੍ਹਨੀਆਂ, ਫਿਲਮਾ ਦੇਖਣੀਆਂ ਚਾਹੀਦੀਆਂ ਹਨ।
ਚੰਗੀਆਂ ਕਾਮੇਡੀ ਫ਼ਿਲਮਾਂ ਦੇਖਣੀਆਂ ਚਾਹੀਦੀਆਂ ਹਨ। ਸੈਡ ਨਹੀਂ, ਪਾਵਰ
ਫੁੱਲ ਮਿਊਜ਼ਿਕ ਸੁਣਨਾ ਚਾਹੀਦਾ ਹੈ। ਕਈ ਦਿਮਾਗ਼ੀ ਤੌਰ ਤੇ ਬਿਮਾਰ ਹਨ। ਜੋ ਆਪ ਪ੍ਰੇਸ਼ਾਨ ਹਨ।
ਦੂਜਿਆਂ ਨੂੰ ਪ੍ਰੇਸ਼ਾਨ ਕਰਦੇ ਹਨ। ਐਸੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਪੁਰਾਣੀਆਂ ਆਦਤਾਂ ਜ਼ੋਰ
ਦੇਣ ਤੇ ਬਦਲੀਆਂ ਜਾ ਸਕਦੀਆਂ ਹਨ। ਨਵੇਂ ਬਿਚਾਰ ਸੁਣਨੇ, ਪੜ੍ਹਨੇ,
ਸੋਚਣੇ ਚਾਹੀਦੇ ਹਨ। ਜਦੋਂ ਕੋਈ ਗ਼ਲਤ ਬੋਲਦਾ, ਗਾਲ਼ਾਂ
ਕੱਢਦਾ ਹੈ। ਉਸ ਦੇ ਮਾਪੇਂ, ਖ਼ਾਨਦਾਨ ਵਾਲਿਆਂ ਦਾ ਚਿੱਠਾ ਲੱਗਦਾ ਹੈ। ਉਹ
ਆਪਣੇ ਖ਼ਾਨਦਾਨ, ਪਾਲਨ ਪੋਸ਼ਣ ਵਾਲਿਆਂ ਦਾ ਸ਼ੀਸ਼ਾ ਦਿਖਾਉਂਦਾ ਹੈ। ਜੈਸੇ ਉਸ
ਦੇ ਪਾਲਣ-ਪੋਸਣ ਵਾਲੇ ਹਨ। ਨੌਜਵਾਨ ਵੀ ਵੈਸੇ ਬਣਨਗੇ। ਜੇ ਮਾਪੇਂ, ਖ਼ਾਨਦਾਨ
ਵਾਲੇ ਗਾਲ਼ਾਂ ਦਿੰਦੇ ਹਨ। ਬੱਚੇ ਵੱਡੇ ਹੋ ਕੇ, ਵੈਸੀਆਂ ਹੀ
ਵੱਡੀਆਂ-ਵੱਡੀਆਂ, ਮਾਂ-ਭੈਣ-ਧੀ ਗਾਲ਼ਾਂ ਦਿੰਦੇ ਹਨ। ਜੋ ਸਾਡੇ ਨਾਲ ਹੋ
ਰਿਹਾ ਹੈ। ਉਹ ਸਾਡੇ ਹੱਥ ਵਿੱਚ ਨਹੀਂ ਹੈ। ਪਰ ਅਸੀਂ ਭਾਗ ਨੂੰ ਬਦਲ ਸਕਦੇ ਹਾਂ। ਹਰ ਰੋਜ਼ ਉਸ ਨੂੰ
ਬਦਲਣ ਲਈ ਅਭਿਆਸ ਕਰਨਾ ਪੈਣਾ ਹੈ। ਬੁਰਿਆਈ ਇਸ ਲਈ ਵੱਧ ਰਹੀ ਹੈ। ਕਿਉਂਕਿ ਬਹੁਤੇ ਲੋਕ ਬੁਰਿਆਈ
ਸਹਿੰਦੇ ਹਨ। ਜਿੰਨੀ ਬੁਰਿਆਈ ਵਧੇਗੀ ਅੱਤਿਆਚਾਰ ਵਧਦੇ ਜਾਣਗੇ। ਬੁਰਿਆਈ ਨੂੰ ਜੜ ਤੋਂ ਉਖਾੜਨਾ ਹੈ।
ਬੱਚੇ ਔਰਤਾਂ ਕੁੱਟ ਖਾਂਦੇ ਹਨ। ਇਸ ਲਈ ਕਮਜ਼ੋਰਾਂ ਨੂੰ ਕੁੱਟਿਆਂ ਜਾਂਦਾ ਹੈ। ਜਿਸ ਦਿਨ ਖੱਬੇ ਹੱਥ
ਦੀ ਬੱਚੇ ਔਰਤਾਂ ਮਾਰ ਦੇਣ। ਗਰਾਂਟੀ ਹੈ ਜੇ ਕੋਈ ਮੁੜ ਕੇ ਹੱਥ ਚੱਕੇ। ਗ਼ਲਤੀਆਂ, ਠੋਕਰਾਂ, ਧੋਖੇ ਪਿੱਛੋਂ ਅਕਲ ਆਉਂਦੀ ਹੈ। ਸੱਚ ਇੰਨਾ ਪੱਕਾ
ਹੋਣਾ ਚਾਹੀਦਾ ਹੈ। ਝੂਠੇ 100 ਜਾਣੇ ਹੋਣ, ਫਿਰ ਵੀ ਸੱਚ ਜਿੱਤਦਾ ਹੈ।
ਮਨ ਦੀ ਗੱਲ ਸੁਣੋ। ਕਈ ਲੋਕ ਦੋਸਤਾਂ ਦੀ ਗੱਲ ਸੁਣ ਕੇ, ਜ਼ਿੰਦਗੀ ਦੇ
ਫ਼ੈਸਲੇ ਕਰਦੇ ਹਨ। ਵਿਆਹ ਪਿੱਛੋਂ ਪਤੀ-ਪਤਨੀ ਦੀ ਥਾਂ, ਦੋਸਤਾਂ,
ਮਾਪਿਆਂ ਨੇ ਨਹੀਂ ਕੱਟਣੀ। ਪਤੀ-ਪਤਨੀ ਦੀ ਗਰਦਨ ਇੱਕ ਦੂਜੇ ਦੇ ਹੱਥ ਵਿੱਚ ਹੋਣੀ
ਹੈ। ਵਿਆਹ ਦਾ ਫ਼ੈਸਲਾ ਸੋਚ ਸਮਝ ਕੇ ਕਰੀਏ। ਜੈਸੀ ਜਿਸ ਦੀ ਨਜ਼ਰ ਹੁੰਦੀ ਹੈ। ਉਸ ਨੂੰ ਵੈਸਾ ਹੀ ਦਿਸਦਾ
ਹੈ। ਚੰਗੀਆਂ ਆਦਤਾਂ ਸਰੀਰ ਵਿੱਚ ਪ੍ਰਵੇਸ਼ ਕਰਨੀਆਂ ਹਨ। ਹਰ ਕੋਈ ਦੁੱਖ ਭੋਗਣ ਤੋਂ ਬਚ ਕੇ,
ਸੁਖ, ਆਰਾਮ ਚਾਹੁੰਦਾ ਹੈ। ਮੁਕਤ ਹੋਣਾ ਚਾਹੁੰਦਾ ਹੈ।
ਮਰਨਾ ਕੋਈ ਨਹੀਂ ਚਾਹੁੰਦਾ ਹੈ। ਬਗੈਰ ਮਰੇ ਦੁਨੀਆ ਨਹੀਂ ਛੁੱਟਦੀ। ਸਾਧ ਕਹਿੰਦੇ ਹਨ,
" ਜਿਉਂਦੇ ਮੁਕਤ ਹੋਣਾ ਹੈ। " ਇਹੀ ਸਾਧ, ਸੰਤ
ਲੋਕਾਂ ਤੋਂ ਧੰਨ ਇਕੱਠਾ ਕਰਦੇ ਹਨ। ਵੱਡੇ-ਵੱਡੇ ਮਹਿਲ ਵਰਗੇ ਡੇਰੇ ਗੁਰਦੁਆਰਿਆਂ ਦੇ ਨਾਮ ਥੱਲੇ
ਉਸਾਰਦੇ ਹਨ। ਇਹ ਚੱਜ ਤਾਂ ਮੁਕਤ ਹੋਇਆ ਦੇ ਹਨ। ਉਹ ਮੁਕਤੀ ਹੁੰਦੀ ਹੈ। ਜਿਸ ਦੀਆਂ ਮਨ ਦੀਆਂ
ਇੱਛਾਵਾਂ ਮਰ ਜਾਂਦੀਆਂ ਹਨ। ਧੰਨ, ਜਾਇਦਾਦ ਨਾਲ ਪਿਆਰ ਨਹੀਂ ਰਹਿੰਦਾ।
ਜਿਸ ਨੇ ਉਸ ਤੋਂ ਜਿੰਨਾ ਵੀ ਧੰਨ ਮੰਗਿਆ। ਝੱਟ ਤਲੀ ਤੇ ਰੱਖ ਦਿੰਦੇ ਹਨ। ਪਰਿਵਾਰ ਨਾਲ ਵੀ ਮੋਹ
ਨਹੀਂ ਹੁੰਦਾ। ਦੁਨੀਆ ਲਈ ਜਿਉਂਦੇ ਹਨ। ਕੀ ਕਿਸੇ ਦੀ ਚੀਜ਼ ਤੁਹਾਡੀ ਹੋ ਸਕਦੀ ਹੈ? ਕਈ ਐਸੇ ਬੰਦੇ ਹਨ। ਜੋ ਕੋਈ ਨਵੀਂ ਗੱਡੀ ਕਾਰ, ਸਕੂਟਰ,
ਹਵਾਈ ਜਹਾਜ਼ ਦੇਖਦੇ ਹਨ। ਉਸ ਨਾਲ ਫ਼ੋਟੋ ਖਿਚਾ ਕੇ, ਫੇਸਬੁੱਕ
ਤੇ ਲੱਗਾ ਦਿੰਦੇ ਹਨ। ਕੀ ਇਹ ਐਸੇ ਲੋਕਾਂ ਦੀ ਜਾਇਦਾਦ ਹੈ? ਸਿਰਫ਼
ਸੁਪਨੇ ਲੈਣ, ਸੋਚੀ ਜਾਣ, ਹਵਾ ਵਿੱਚ ਮਹਿਲ
ਖੜ੍ਹੇ ਕਰਨ ਨਾਲ ਕੁੱਝ ਨਹੀਂ ਹੁੰਦਾ, ਕੁੱਝ ਹਾਸਲ ਕਰਨ ਨੂੰ ਆਪ ਨੂੰ
ਮਿਹਨਤ ਕਰਨੀ ਪੈਣੀ ਹੈ। ਜੇ ਇਸ ਤਰਾਂ ਮੁਰਾਦਾਂ ਪੂਰੀਆਂ ਹੋਣ ਲੱਗਣ, ਘਰ ਬੈਠੇ ਅਰਬਾਂ ਰੁਪਿਆਂ, ਤਾਜ
ਮਹਿਲ ਮੰਗ ਲਈਏ। ਸੁਪਨਾ ਦੇਖਣਾ ਚੰਗੀ ਗੱਲ ਹੈ। ਉਸ ਨੂੰ ਮਿਹਨਤ ਕਰਕੇ ਆਪਦਾ ਬਣਾਂਉਣਾਂ ਹੈ। ਉਸ
ਨੂੰ ਆਪ ਪੂਰਾ ਕਰਕੇ ਸਫਲ ਹੋਣਾ ਹੈ। ਜੀਅ ਜਾਨ ਦਿਨ ਰਾਤ ਮਿਹਨਤ ਕਰਕੇ, ਜਿੱਤ,
ਸਫਲਤਾ, ਕਾਮਯਾਬੀ ਹਾਸਲ ਕਰਨੀ ਹੈ।, ਦਿਆਲੂ, ਇਮਾਨਦਾਰ, ਸ਼ਾਂਤ, ਖ਼ੁਸ਼, ਆਜ਼ਾਦ ਹਾਂ?
Comments
Post a Comment