ਸ੍ਰੀ ਗੁਰੂ ਗ੍ਰੰਥ ਸਾਹਿਬ {ਪੰਨਾ 306}
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥
Naanak Veechaarehi Santh Jan Chaar Vaedh Kehandhae ||
नानक वीचारहि संत जन चारि वेद कहंदे ॥
ਸਤਿਗੁਰ ਨਾਨਕ ਜੀ ਦੇ ਭਗਤ ਰੱਬੀ ਬਾਣੀ ਦੀ ਵਿਆਖਿਆ ਕਰਦੇ ਹਨ। ਚਾਰ ਵੇਦ ਵੀ ਕਹਿੰਦੇ ਹਨ॥
Sathigur Nanak, the Saints consider, and the four Vedas proclaim,
14050 ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥
Bhagath Mukhai Thae Boladhae Sae Vachan Hovandhae ||
भगत मुखै ते बोलदे से वचन होवंदे ॥
ਜੋ ਰੱਬ ਦੇ ਪਿਆਰੇ, ਮੂੰਹ ਵਿਚੋਂ ਬੋਲਦੇ ਹਨ। ਉਹ ਸੱਚੇ ਹੁੰਦੇ ਹਨ।
That whatever the Lord's devotees utter with their mouths, shall come to pass.
14051 ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥
Pragatt Pehaaraa Jaapadhaa Sabh Lok Sunandhae ||
प्रगट पहारा जापदा सभि लोक सुणंदे ॥
ਸੱਚ ਬੋਲਣ ਵਾਲੇ ਰੱਬ ਦਾ ਰੂਪ ਬੰਦੇ ਦੁਨੀਆਂ ਵਿੱਚ ਜਾਂਣੇ ਜਾਂਦੇ ਹਨ। ਸਾਰ ਲੋਕ ਉਨਾਂ ਦੀ ਗੱਲ ਸੁਣਦੇ ਹਨ॥
He is manifest in His cosmic workshop. All people hear of this.
14052 ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥
Sukh N Paaein Mugadhh Nar Santh Naal Khehandhae ||
सुखु न पाइनि मुगध नर संत नालि खहंदे ॥
ਉਹ ਅੰਨਦ ਤੇ ਖੁਸ਼ੀਆਂ ਨਹੀਂ ਹਾਂਸਲ ਕਰ ਸਕਦੇ। ਜੋ ਲੋਕ ਭਗਤਾਂ ਨਾਲ ਝਗੜਾ ਪਾਉਂਦੇ ਹਨ॥
The stubborn men who fight with the Saints shall never find peace.
14053 ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥
Oue Lochan Ounaa Gunai No Oue Ahankaar Sarrandhae ||
ओइ लोचनि ओना गुणै नो ओइ अहंकारि सड़ंदे ॥
ਉਹ ਉਨਾਂ ਦੇ ਰੱਬੀ ਗੁਣ ਲੈਣੇ ਚਹੁੰਦੇ ਹਨ। ਦੇਖ-ਦੇਖ ਕੇ, ਝੂਰਦੇ ਹਨ॥
The Saints seek to bless them with virtue, but they only burn in their egos.
14054 ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥
Oue Vichaarae Kiaa Karehi Jaa Bhaag Dhhur Mandhae ||
ओइ विचारे किआ करहि जा भाग धुरि मंदे ॥
ਝੂਰਨ ਵਾਲੇ, ਬਿਚਾਰੇ ਕੀ ਕਰਨ? ਜਦੋਂ ਉਨਾਂ ਦੇ ਕਰਮ ਹੀ ਮਾੜੇ ਹਨ॥
What can those wretched ones do, since, from the very beginning, their destiny is cursed with evil.
14055 ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥
Jo Maarae Thin Paarabreham Sae Kisai N Sandhae ||
जो मारे तिनि पारब्रहमि से किसै न संदे ॥
ਜੋ ਪ੍ਰਮਾਤਮਾਂ ਵੱਲੋ, ਕਰਮਾਂ ਵੱਲੋਂ ਮਾਰੇ ਜਾਂਦੇ ਹਨ। ਉਨਾਂ ਲਈ ਹੋਰ ਬੰਦਾ ਕੋਈ ਕੀ ਕਰ ਸਕਦਾ ਹੈ? ਉਹ ਕਿਸੇ ਦੇ ਕੀ ਲੱਗਦੇ ਹਨ?॥
Those who are struck down by the Supreme Lord God are of no use to anyone.
14056 ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥
Vair Karehi Niravair Naal Dhharam Niaae Pachandhae ||
वैरु करहि निरवैर नालि धरम निआइ पचंदे ॥
ਜੋ ਲੋਕ ਭਗਤਾਂ ਨਾਲ ਝਗੜਾ ਕਰਦੇ ਹਨ। ਭਗਤ ਕਿਸੇ ਨਾਲ ਦੁਸ਼ਮੱਣੀ ਨਹੀਂ ਕਰਦੇ। ਰੱਬ ਝਗੜਾਲੂ ਲੋਕਾਂ ਨੂੰ ਧਰਮ ਦੇ ਕਨੂੰਨ ਪੱਖੋ ਸਜ਼ਾ ਦਿੰਦਾ ਹੈ॥
Those who hate the One who has no hatred - according to the true justice of Dharma, they shall perish.
14057 ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥
Jo Jo Santh Saraapiaa Sae Firehi Bhavandhae ||
जो जो संति सरापिआ से फिरहि भवंदे ॥
ਜਿਸ ਨੂੰ ਭਗਤ ਕੋਈ ਮਾੜਾ ਬੋਲ ਦਿੰਦੇ ਹਨ। ਉਹ ਝੱਲੇ ਹੋਏ ਫਿਰਦੇ ਹਨ॥
Those who are cursed by the Saints will continue wandering aimlessly.
14058 ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥
Paedd Mundtaahoon Kattiaa This Ddaal Sukandhae ||12||
पेडु मुंढाहूं कटिआ तिसु डाल सुकंदे ॥१२॥
ਜੋ ਦਰਖੱਤ ਜੜ ਤੋਂ ਪੁੱਟਿਆ ਜਾਂਦਾ ਹੈ। ਉਤੇ ਟਾਹਣੇ ਸੁੱਕ ਜਾਂਦੇ ਹਨ ||12||
When the tree is cut off at its roots, the branches wither and die. ||12||
14059 ਗਉੜੀ
ਸਲੋਕ ਮਃ ੪ ॥
Salok Ma 4 ||
सलोक मः ४ ॥
ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4 ॥
Guru Ram Das Fourth Shalok Fourth Mehl 4 ॥

Comments

Popular Posts