ਭਾਗ 50 ਰੱਬ ਦੇ ਨਾਮ ਦਾ ਧੰਨ ਇਕੱਠਾ ਕਰੀਏ। ਇਹੀ ਅਸਲੀ ਸੌਦਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
03/06/2013. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ 289
ਪ੍ਰਭੂ ਦੀ ਪ੍ਰਸੰਸਾ ਕਰਦੇ ਹੋਏ, ਮਨ ਵਿੱਚੋਂ ਮਾੜੇ ਬਿਚਾਰ, ਪਾਪ ਹੱਟ ਜਾਣਗੇ। ਮਨ ਵਿੱਚੋਂ ਹੰਕਾਰ ਦਾ ਜ਼ਹਿਰ, ਮੈਂ-ਮੈਂ ਕਰਨ ਦਾ ਪਸਾਰਾ ਮੁੱਕ ਜਾਵੇਗਾ। ਬੇਫ਼ਿਕਰ ਹੋ ਕੇ, ਅਨੰਦ ਖ਼ੁਸ਼ੀਆਂ ਨਾਲ ਜੀਵਨ ਬਸਾ। ਹਰ ਸਾਹ ਨਾਲ ਰੱਬ ਨੂੰ ਯਾਦ ਕਰਕੇ ਰੱਬ ਦਾ ਨਾਮ ਇਕੱਠਾ ਕਰੀਏ। ਚਿੱਤ, ਮਨ ਦੀਆਂ ਸਾਰੀਆਂ ਅਕਲਾਂ, ਚਲਾਕੀਆਂ ਛੱਡਦੇ। ਰੱਬ ਦੇ ਭਗਤਾਂ ਵਿੱਚ ਬੈਠ ਕੇ, ਪ੍ਰਭੂ ਦੀ ਬਾਣੀ ਦੀ ਪ੍ਰਸੰਸਾ ਕਰਨ ਨਾਲ ਸਹੀ ਸੱਚੀ ਅੱਗੇ ਲਿਜਾਣ ਵਾਲੀ ਦੌਲਤ ਮਿਲਦੀ ਹੈ। ਜੋ ਮਰਨ ਪਿੱਛੋਂ ਕੰਮ ਆਉਂਦੀ ਹੈ।
ਰੱਬ ਦੇ ਨਾਮ ਦਾ ਧੰਨ ਇਕੱਠਾ ਕਰੀਏ। ਇਹੀ ਅਸਲੀ ਸੌਦਾ ਹੈ। ਇਸ ਦੁਨੀਆ ਵਿੱਚ ਅਨੰਦ ਮਿਲਦਾ ਹੈ।
ਰੱਬ ਦੇ ਮਹਿਲਾਂ ਵਿੱਚ ਸਦਾ ਜਿੱਤ ਹੋਣ ਦਾ ਮਾਣ ਨਾਲ ਜੈ-ਜੈਕਾਰ ਹੁੰਦੀ ਹੈ। ਸਾਰੇ ਜੀਵਾਂ ਵਿੱਚ ਇੱਕੋ ਰੱਬ ਨੂੰ ਜਾਣ। ਸਤਿਗੁਰ
ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਐਸਾ ਬੰਦਾ ਉਹੀ ਹੈ। ਜਿਸ ਦੀ ਮੱਥੇ ਦੇ ਲੇਖ ਬਹੁਤ ਚੰਗੀ ਕਿਸਮਤ ਹੈ।
ਇੱਕ ਪ੍ਰਭੂ ਨੂੰ ਹੀ ਯਾਦ ਕਰਕੇ, ਇੱਕ ਪ੍ਰਭੂ ਦੀ ਹੀ ਪ੍ਰਸੰਸਾ ਕਰੀਏ। ਇੱਕ ਰੱਬ ਨੂੰ ਹੀ
ਜਪ ਕੇ, ਇੱਕ ਰੱਬ ਦੀ ਹੀ ਮਿਲਣ ਦੀ ਇੱਛਾ ਰੱਖੀਏ। ਇੱਕ ਪ੍ਰਭੂ
ਨੂੰ ਹੀ ਯਾਦ ਕਰਕੇ, ਇੱਕ ਪ੍ਰਭੂ ਦੇ ਹੀ ਬੇਅੰਤ ਗੁਣਾਂ ਕੰਮਾਂ ਦੀ ਪ੍ਰਸੰਸਾ ਕਰੀਏ। ਸਰੀਰ ਤੇ ਹਿਰਦੇ ਨਾਲ ਇੱਕ
ਪ੍ਰਮਾਤਮਾ ਨੂੰ ਹੀ ਯਾਦ ਕਰੀਏ। ਤੂੰ ਇੱਕੋ ਇੱਕ ਪ੍ਰਭੂ ਜੀ ਤੂੰ ਇੱਕ ਪ੍ਰਭੂ ਆਪ ਹੀ ਸਾਰੇ ਪਾਸੇ
ਹੈ। ਪ੍ਰਭੂ ਆਪ ਹੀ ਸਾਰੇ ਜੀਵਾਂ ਵਿੱਚ ਸਪੂਨ ਹੋ ਕੇ ਹਰ ਪਾਸੇ ਰਹਿੰਦਾ ਹੈ। ਦੁਨੀਆ ਉੱਤੇ ਬੇਅੰਤ
ਤਰਾਂ ਦੇ ਖਿਲਾਰੇ ਇੱਕ ਰੱਬ ਤੋਂ ਪੈਦਾ ਹੋਏ ਹਨ। ਇੱਕ ਪ੍ਰਮਾਤਮਾ ਨੂੰ ਹੀ ਯਾਦ ਕਰਕੇ, ਮਾੜੇ ਕੰਮ, ਪਾਪ ਮੁੱਕ ਗਏ ਹਨ। ਸਰੀਰ ਤੇ ਹਿਰਦਾ, ਇੱਕ ਰੱਬ ਦੇ ਪਿਆਰ ਵਿੱਚ ਰੰਗਿਆ ਹੋਇਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਕਿਰਪਾ ਨਾਲ ਇੱਕ
ਰੱਬ ਨੂੰ ਜਾਣ ਕੇ ਪਛਾਣ ਲਿਆ ਹੈ। ਪ੍ਰਮਾਤਮਾ ਜੀ, ਕਈ ਜਨਮਾਂ ਤੋਂ ਦੁਨੀਆ ਘੁੰਮ ਕੇ, ਤੇਰੇ ਕੋਲ ਤੇਰਾ ਆਸਰਾ ਲੈਣ ਲਈ ਆਇਆਂ ਹਾਂ। ਤੇਰੇ ਕੋਲ
ਓਟ ਤੱਕ ਕੇ, ਢਹਿ ਪਿਆ ਹਾਂ। ਸਤਿਗੁਰ ਨਾਨਕ ਲਿਖ ਰਹੇ ਹਨ, ਪ੍ਰਭੂ ਜੀ ਤੇਰੇ ਅੱਗੇ ਤਰਲਾ, ਅਰਦਾਸ ਹੈ। ਆਪਦਾ ਪਿਆਰ ਮੇਰੇ ਮਨ ਵਿੱਚ ਲੱਗਾ ਦਿਉ।
ਮੈਂ ਮੰਗਤਾ ਬੰਦਾ, ਪ੍ਰਭੂ ਜੀ ਤੇਰੇ ਨਾਮ ਦੀ ਭੀਖ ਮੰਗਦਾ ਹਾਂ। ਮਿਹਰਬਾਨੀ
ਕਰਕੇ, ਪ੍ਰਭੂ ਜੀ ਆਪ ਦੀ ਭਗਤੀ ਦੇ ਦੇਵੋ। ਰੱਬ ਦੇ ਪਿਆਰੇ
ਭਗਤਾਂ ਦੀ ਧੂੜੀ ਭਾਵ ਭਗਤਾਂ ਵਿੱਚ ਰਲ ਕੇ ਰਹਿ ਕੇ, ਰੱਬੀ ਬਾਣੀ ਦੀ ਬਿਚਾਰ ਸੁਣਨਾ, ਪੜ੍ਹਨਾ, ਗਾਉਣਾ ਚਾਹੁੰਦਾ ਹਾਂ। ਗੁਣਾਂ ਗਿਆਨ ਵਾਲੇ ਪ੍ਰਮਾਤਮਾ ਜੀ ਮੇਰੀ ਆਸ ਪੂਰੀ ਕਰ ਦੇਵੋ। ਮੈਂ ਹਰ
ਸਮੇਂ ਹੀ ਰੱਬ ਦੇ ਗੁਣਾਂ ਕੰਮਾਂ ਦੀ ਵਡਿਆਈ ਕਰਦਾਂ ਰਹਾਂ। ਹਰ ਸਾਹ, ਦਮ ਦੇ ਨਾਲ ਰੱਬ ਜੀ ਮੈਂ ਤੈਨੂੰ ਯਾਦ ਕਰਦਾਂ ਰਹਾਂ। ਪ੍ਰਮਾਤਮਾ ਦੇ ਸੋਹਣੇ ਚਰਨਾਂ ਨੂੰ ਦੇਖਣ
ਦਾ ਪਿਆਰ ਬਣਿਆ ਰਹੇ। ਭਗਵਾਨ ਨਾਲ ਹਰ ਰੋਜ਼ ਹਮੇਸ਼ਾ ਰੱਬ ਨਾਲ ਪਿਆਰ ਕਰਦਾਂ ਰਹਾਂ। ਇੱਕ ਪ੍ਰਮਾਤਮਾ
ਦਾ ਹੀ ਸਹਾਰਾ ਹੈ। ਉਸੇ ਰੱਬ ਦਾ ਹੀ ਮਨ ਨੂੰ ਧਰਵਾਸ ਹੈ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਸਿਰਫ਼ ਰੱਬ ਦਾ ਹੀ ਪਵਿੱਤਰ ਕੀਮਤੀ ਨਾਮ ਚਾਹੀਦਾ
ਹੈ।
ਭਗਵਾਨ ਦੀ ਨਜ਼ਰ ਥੱਲੇ ਰਹੀਏ, ਬੇਅੰਤ ਅਨੰਦ ਮਿਲ ਜਾਂਦੇ ਹਨ। ਪ੍ਰਮਾਤਮਾ ਦੇ ਨਾਮ
ਵਿਚੋਂ ਕੋਈ ਵਿਰਲਾ ਹੀ ਮਿੱਠੇ ਸੁਆਦ ਦਾ ਅਨੰਦ ਲੈਂਦਾ ਹੈ। ਜਿਸ ਨੇ ਰੱਬੀ
ਬਾਣੀ ਦਾ, ਮਿੱਠੇ ਸੁਆਦ ਦਾ ਅਨੰਦ ਲੈ ਲਿਆ ਹੈ। ਉਹ ਤ੍ਰਿਪਤ ਹੋ ਗਏ
ਹਨ। ਉਨ੍ਹਾਂ ਭਗਤਾਂ ਵਿੱਚ ਸਾਰੇ ਗਿਆਨ ਦੇ ਗੁਣ ਆਉਣ ਨਾਲ, ਉਹ ਸਪੂਰ ਹੋ ਜਾਂਦੇ ਹਨ। ਉਹ ਘਬਰਾਉਂਦੇ, ਡੋਲਦੇ ਨਹੀਂ ਹਨ। ਭਗਤ ਰੱਬ ਦੇ ਪਿਆਰ ਦੇ ਰੰਗ ਵਿੱਚ ਸਦਾ ਹੀ ਰੁਝ ਕੇ ਲਿਵ ਜੋੜ ਕੇ ਰੱਬ ਨਾਲ ਪਿਆਰ ਪਾਈ ਰੱਖਦੇ ਹਨ। ਰੱਬ ਦੇ ਭਗਤਾਂ ਵਿੱਚ
ਬੈਠ ਕੇ, ਰੱਬ ਦੇ ਗੁਣਾਂ ਦੀ ਪ੍ਰਸੰਸਾ ਕਰਕੇ, ਮਨ ਅਨੰਦ ਰੱਬ ਨੂੰ ਮਿਲਣ ਦਾ ਸ਼ੋਕ ਬਣਦਾ ਹੈ। ਰੱਬ ਦਾ ਸਹਾਰਾ ਤੱਕ ਕੇ, ਜੋ ਪ੍ਰਭੂ ਦੇ ਦਰ ਉੱਤੇ ਢਹਿ ਜਾਂਦੇ ਹਨ। ਹੋਰ ਆਸਰੇ ਛੱਡ ਦਿੰਦੇ ਹਨ। ਉਨ੍ਹਾਂ ਭਗਤਾ ਨੂੰ
ਰੱਬ ਮਨ ਵਿੱਚ ਦਿਸਦਾ ਹੈ। ਜਿੰਨਾ ਦੀ ਦਿਨ ਰਾਤ ਰੱਬ ਵਿੱਚ ਸੁਰਤ ਲੱਗੀ ਰਹਿੰਦੀ ਹੈ। ਰੱਬ ਨੂੰ
ਬਹੁਤ ਚੰਗੀ ਕਿਸਮਤ ਵਾਲੇ ਸਿਮਰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੇ ਪ੍ਰੇਮ ਦੇ ਰੰਗ ਵਿੱਚ ਰਚਿਆਂ
ਅਨੰਦ ਮਿਲਦਾ ਹੈ।
ਰੱਬ ਨੂੰ ਪਿਆਰ ਕਰਨ ਵਾਲੇ ਭਗਤਾ ਦੀ ਹਰ ਆਸਾ ਪੂਰੀ ਹੁੰਦੀ ਹੈ। ਸਤਿਗੁਰ ਨਾਨਕ ਪ੍ਰਭੂ ਜੀ
ਤੋਂ ਪਵਿੱਤਰ ਅਕਲ ਲਈ ਹੈ। ਜਿਸ ਬੰਦੇ ਉੱਤੇ ਰੱਬ ਦਿਆਲ ਹੁੰਦਾ ਹੈ। ਉਸ ਨੂੰ ਭਗਤ ਬਣਾਂ ਕੇ, ਖ਼ੁਸ਼ੀਆਂ ਨਾਲ ਨਿਹਾਲ, ਧੰਨ-ਧੰਨ ਕਰ ਦਿੰਦਾ ਹੈ। ਦੁਨੀਆ ਦੇ ਵਿਕਾਰ ਕੰਮ ਛੱਡ
ਕੇ, ਪਾਪ ਮਾੜੇ ਕੰਮਾਂ ਤੋਂ ਆਪਦੀ ਜਾਨ ਬਚਾ ਲੈਂਦਾ ਹੈ।
ਜੰਮਣ-ਮਰਨ ਦਰਦ, ਵਹਿਮ ਸਬ ਦੂਰ ਹੋ ਜਾਂਦੇ ਹਨ। ਮਨ ਦੀਆਂ ਮਨੋਕਾਂਮਨਾਵਾਂ, ਉਮੀਦਾਂ, ਮਨਸਾ, ਭਾਵਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਉਸ ਨੂੰ ਭਗਵਾਨ ਹਰ ਥਾਂ, ਹਰ ਚੀਜ਼, ਜੀਵ ਬੰਦੇ ਵਿੱਚ, ਆਪਦੇ ਨਾਲ ਹੀ ਦਿਸਦਾ ਹੈ। ਜਿਸ ਪ੍ਰਭੂ ਦਾ ਬੰਦਾ ਸੀ। ਉਹ ਰੱਬ ਆਪਦੇ ਨਾਲ ਬੰਦੇ-ਜੀਵ ਨੂੰ ਮਿਲਾ ਲੈਂਦਾ ਹੈ। ਰੱਬ ਤੇ ਬੰਦੇ ਵਿੱਚ ਇੱਕ
ਜੋ ਹੋ ਜਾਂਦੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਪਿਆਰ ਕਰਨ ਵਾਲੇ ਰੱਬ ਦੇ ਪ੍ਰੇਮ ਵਿੱਚ ਰੰਗ ਕੇ, ਰੱਬ ਨਾਲ ਮਿਲ ਜਾਂਦੇ ਹਨ।
Comments
Post a Comment