ਭਾਗ 57 ਗੁਰਦਆਰਿਆਂ ਵਿੱਚ ਗੁਰਬਾਣੀ ਦਾ ਪਾਠ ਤੇ ਹੋਰ ਬਹੁਤ ਗ਼ਲਤ
ਹੋ ਰਿਹਾ ਹੈ
ਨੀਚਹ ਊਚ ਕਰੈ ਮੇਰਾ
ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਸਿੱਖ ਧੂਪ, ਦੀਪ, ਨਾਰੀਅਲ, ਚੰਦਨ, ਅਗਰ, ਫੁੱਲ, ਦੇਸੀ ਘਿਉ ਦੀਆਂ ਜੋਤਾਂ ਬਾਲ ਕੇ, ਗੁਰੂ ਗ੍ਰੰਥ ਸਾਹਿਬ, ਬੁੱਤਾਂ, ਮੂਰਤੀਆਂ ਦੀ ਪੂਜਾ ਕਰ ਰਹੇ ਹਨ। ਸ਼ਾਨੋ-ਸ਼ੋਕਤ ‘ਤੇ ਵਾਧੂ ਦਾ ਪੈਸਾ ਖ਼ਰਾਬ ਕਰਦੇ ਹਨ। ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ
ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ
ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ
ਜੇਵਰਾ ॥੧॥ ਰਹਾਉ ॥ ॥੪॥੧॥ {ਪੰਨਾ 654}
ਗੁਰਦੁਆਰਿਆਂ ਵਿੱਚ ਹਰਮੰਦਰ ਸਾਹਿਬ, ਨਾਂਦੇੜ ਹਜ਼ੂਰ
ਸਾਹਿਬ, ਪਟਨਾ ਸਾਹਿਬ ਤੋਂ ਪਾਠੀ ਰਹਿਰਾਸ ਦਾ ਪਾਠ ਦੇ ਵਿੱਚ ਚੌਪਈ ਦੁਸਟਨ, ਬਿਸਨ, ਸਿਵ, ਪ੍ਰਕਾਸਾ, ਪਾਤਸਾਹ ਅਰਿਸਟ, ਨਮਸਕਾਰ, ਸ੍ਰਿਸਟਿ, ਸਤ੍ਰਨ, ਸਤ੍ਰ, ਸੰਕਰ, ਸਰਨੀ, ਦੁਸਟ. ਸੰਕਟ, ਦ੍ਰਿਸਟਿ, ਸਾਸਤ੍ਰ , ਸਾਤ, ਸਾਤਿ, ਸਬਦ, ਸਬਦ ‘ਤੇ ਕੋਲੋਂ ਹੀ ਬਿੰਦੀ ਲਾ ਕੇ ਪੜ੍ਹਦਾ ਹੈ। ਹੈ। ਜਦ ਕਿ ਇੰਨਾਂ ਥੱਲੇ ਬਿੰਦੀ ਨਹੀਂ ਹੈ। ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਕਿਤੇ ਵੀ ਮਰਜ਼ੀ ਨਾਲ ਬਿੰਦੀ ਨਹੀਂ ਲਾ ਸਕਦੇ। ਪਾਠ
ਕਰਦੇ ਸਮੇਂ ਗ਼ਲਤੀਆਂ ਹੁੰਦੀਆਂ ਹਨ। ਕਈ ਐਸੇ ਵੀ ਪ੍ਰਚਾਰਕ ਹੋਏ ਹਨ। ਭਗਤ ਨੂੰ ਬਗਤ ਕਹਿੰਦੇ ਹਨ।
ਤੁਸੀਂ ਦਸੋਂ ਬਗਤ ਦਾ ਕੀ ਮਤਲਬ ਹੈ। ਘਰ ਨੂੰ ਗਰ ਕਿਉਂ ਬੋਲਦੇ ਹਨ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਘਰ ਬਹੁਤ ਬਾਰ ਆਇਆ ਹੈ। ਐਸੇ ਪ੍ਰਚਾਰਕ ਕਿਹੜੀ
ਅਕਲ ਦੀ ਗੱਲ ਦਸ ਦੇਣਗੇ।
ਹਜ਼ੂਰ ਸਾਹਿਬ ਭਾਈ ਕਸ਼ਮੀਰ ਸਿੰਘ ਮਈ 2013 ਰਹਿਰਾਸ
ਸਾਹਿਬ ਜੂਟਿਊਬ ‘ਤੇ ਲੱਗੀ ਦੇਖਣਾ। ਦੋ ਕਦੇ ਇੱਕ ਚੌਰ ਕਰਨ ਵਾਲੇ ਬਗੈਰ ਮਹਾਰਾਜ ਤੋਂ ਦਰਾਂ ਮੂਹਰੇ ਹੀ ਚੋਰ
ਕਰੀ ਜਾਂਦੇ ਹਨ। ਕਈ ਬਾਰ ਦੂਜਾ ਚੌਰ ਵਾਲਾ ਸਿੰਘ ਚੋਰ ਚੱਕੀ ਇੱਧਰ-ਉੱਧਰ ਘੁੰਮਦਾ ਫਿਰਦਾ ਹੈ। ਇੱਕ
ਚੌਰ ਕਰਦਾ ਹੋਇਆ ਆਏ ਚੋਲ਼ਿਆਂ ਵਾਲੇ ਦੇ ਲਿਆਂਦੇ ਪੇਪਰ ਨੂੰ ਲੋਹੇ ਦੀ ਛੜੀ ਛੁਹਾਉਂਦਾ ਹੈ। ਇੱਕ ਦੇ
ਪੇਪਰ ‘ਤੇ ਫ਼ੂਕ ਵੀ ਮਾਰੀ ਹੈ। ਚੌਰ ਵਾਲੇ ਮੂਹਰੇ ਸਿਰੋਪਾਉ ਰੱਖ ਕੇ ਚੱਕ ਕੇ ਲੈ ਜਾਂਦੇ ਹਨ। ਜਿਵੇਂ
ਚੀਜ਼ਾਂ ਦਾ ਮੱਥਾ ਟਕਾ ਕੇ ਲੈ ਜਾਂਦੇ ਹਨ।
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਦੁੱਧ ਥਣਾਂ ਚੁੰਗ ਕੇ ਵੱਛੇ ਨੇ ਜੂਠਾ ਕਰ ਦਿੱਤਾ। ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੁੱਲ
ਭੌਰੇ ਨੇ ਸੁੰਘ, ਚੱਟ ਕੇ ਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ। ਤਿੰਨੇ ਹੀ ਜੂਠੇ ਹਨ, ਪ੍ਰਭੂ ਅੱਗੇ ਭੇਟ ਕਰਨ ਜੋਗੇ ਨਾਹ ਰਹਿ ਗਏ। ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
ਮਾਈ ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ? ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਕੋਈ ਹੋਰ ਸੁੱਚਾ ਫੁੱਲ ਮਿਲ ਨਹੀਂ ਸਕਦਾ। ।੧।ਰਹਾਉ।
ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥
ਚੰਦਨ ਦੇ ਸੁਗੰਧ ਵਾਲੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ, ਚੰਦਨ ਨੂੰ ਜੂਠਾ ਕਰ ਦਿੱਤਾ ਹੈ। ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਜ਼ਹਿਰ ਤੇ ਅੰਮ੍ਰਿਤ (ਭੀ
ਸਮੁੰਦਰ ਵਿਚ ਇਕੱਠੇ ਹੀ ਵੱਸਦੇ ਹਨ।੨। ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥
ਸੁਗੰਧੀ ਆ ਜਾਣ ਕਰ ਕੇ ਧੂਫ਼ ਦੀਪ-ਜੋਤ ਤੇ ਨੈਵੇਦ ਜੂਠੇ ਹੋ ਜਾਂਦੇ ਹਨ। ਧੂਪ ਦੀਪ ਨਈਬੇਦਹਿ
ਬਾਸਾ ॥
ਪ੍ਰਭੂ ਜੇ ਤੇਰੀ ਪੂਜਾ ਇੰਨਾ ਚੀਜ਼ਾਂ ਨਾਲ ਨਹੀਂ ਹੋ ਸਕਦੀ, ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ?।੩। ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥
ਪ੍ਰਭੂ! ਜੀ ਮੈਂ ਆਪਣਾ ਤਨ ਤੇ ਮਨ ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ। ਤਨੁ ਮਨੁ ਅਰਪਉ ਪੂਜ
ਚਰਾਵਉ ॥
ਸਤਿਗੁਰ ਦੀ ਮਿਹਰ ਦੀ ਨਾਲ ਤੈਨੂੰ ਮਾਲਕ ਪ੍ਰਭੂ ਮਿਲਦਾ ਹੈ।੪। ਗੁਰ ਪਰਸਾਦਿ ਨਿਰੰਜਨੁ ਪਾਵਉ
॥੪॥
ਇਹ ਚੀਜ਼ਾਂ ਸੁੱਚੀਆਂ ਨਾ ਮਿਲਣ ਕਰ ਕੇ ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਾ ਸਕਦੀ
ਸੀ। ਪੂਜਾ ਅਰਚਾ ਆਹਿ ਨ ਤੋਰੀ ॥ ਉਹ ਤਾਂ ਤਨ ਮਨ ਦੀ ਭੇਟ ਮੰਗਦਾ ਹੈ।
ਤਾਂ ਫਿਰ ਹੇ ਪ੍ਰਭੂ! ਮੇਰਾ ਕੀ ਹਾਲ ਹੁੰਦਾ?।੫।੧। ਕਹਿ
ਰਵਿਦਾਸ ਕਵਨ ਗਤਿ ਮੋਰੀ ॥੫॥੧॥ {ਪੰਨਾ 525}
ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਮਨ ਸਾਫ਼ ਨਹੀਂ ਕੀਤਾ, ਬਾਹਰ ਸਰੀਰ ‘ਤੇ ਸਾਧੂਆਂ ਵਾਲਾ ਬਾਣਾ ਪਾਇਆ ਹੋਇਆ ਹੈ। ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ
॥ ਹਿਰਦੇ ਅੰਦਰ ਰੱਬ ਨਹੀਂ ਵੇਖਿਆ, ਤਾਂ ਸੰਨਿਆਸ
ਧਾਰਨ ਕਰਨ ਦਾ ਕੋਈ ਲਾਭ ਨਹੀਂ।੧। ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ
॥੧॥ ਪੰਨਾ 525-526}
ਕਿਰਪਾ ਕਰਕੇ ਦੇਖੋ ਜੀ ਹਜ਼ੂਰ ਸਾਹਿਬ ਦੀ ਰਹਿਰਾਸ ਸਾਹਿਬ ਜੀ ਬਹੁਤ ਪਖੰਡ ਹੋ ਰਿਹਾ ਹੈ। ਆਰਤੀ
ਦੀ ਥਾਲ਼ੀ, ਜੋਤ, ਫ਼ੋਟੋ-ਮੂਰਤੀ ਪੂਜਾ, ਸਾਰੇ ਪਾਸੇ
ਫੁੱਲ, ਦੋ ਚੌਰ ਕਰਨੇ, ਚੌਰ ਕਰਦੇ
ਚਿੱਠੀਆਂ, ਪੇਪਰ ਪਾਸ ਕਰਨੀਆਂ, ਦੁੱਧ ਨਾਲ ਫ਼ਰਸ਼
ਧੋਣਾ। ਮਹਾਰਾਜਾ ਰਣਜੀਤ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਰਪਾਨਾਂ, ਸ੍ਰੀ ਸਾਹਿਬ ਛੋਟੀ ਤੇ ਤੀਰ ਸ਼ਸਤਰ ਦਰਸ਼ਨ ਕਰਾਉਂਦੇ ਹਨ। ਇਹ ਅੱਜ ਨਾਲੋਂ ਵੀ ਨਵੀਂ ਲਗਦੀਆਂ
ਹਨ। ਪਖੰਡ ਹੈ। ਟਕਸਾਲੀਆ ਨੂੰ ਇਹ ਨਹੀਂ ਦਿਸਦਾ, ਹੋਰਾਂ ਦੀਆਂ
ਔਂਕੜ ਸਿਹਾਰੀਆਂ ਦੀਆਂ ਗ਼ਲਤੀਆਂ ਫੜਦੇ ਹਨ। ਇੰਨਾ ਨੂੰ ਵੀ ਸੋਧਾਂ ਲਗਾਉਣ ਤਕੜੇ ਨਾਲ ਕੋਈ ਪੰਗਾ
ਨਹੀਂ ਲੈਂਦਾ। ਹਰੇਕ ਪੰਗਤੀ ਲਾਈਨ ਦਾ ਗ਼ਲਤ ਪਾਠ ਕਰ ਰਹੇ ਹਨ। ਪਖੰਡ ਕਰਨ ਨਾਲੋਂ ਸ਼ੁੱਧ ਪਾਠ
ਸਿੱਖਣ। ਕੜੇ ਨੂੰ ਕਰਾ ਘਾਟ ਨੂੰ ਗਾਟ, ਭੰਡਾਰਾ ਨੂੰ
ਬੰਡਾਰਾ, ਭੂਖ ਨੂੰ ਬੂਖ, ਭੋਗ ਨੂੰ ਬੋਗ, ਭਾਗ ਨੂੰ ਬਾਗ, ਧੁਰ ਨੂੰ ਦੁਰ, ਧਰਿਆ ਨੂੰ ਦਰਿਆ, ਭਾਗ ਨੂੰ ਬਾਗ, ਘਨੇਰੇ ਨੂੰ ਗਨੇਰੇ. ਵਧਾਈਆਂ ਨੂੰ ਬਧਾਈਆਂ, ਘਰ ਨੂੰ ਗਰ, ਘਨੇਰੇ ਨੂੰ ਗਨੇਰੇ, ਧਾਰੀਆਂ ਨੂੰ
ਦਾਰੀਆ ਨੂੰ ਭਏ ਨੂੰ ਬਏ, ਧਿਆਵੇ ਨੂੰ
ਦਿਆਵੇ, ਭਿਖਾਰੀ ਨੂੰ
ਬਿਖਾਰੀ ਨੂੰ ਭਗਤ ਬਗਤ, ਭਉ ਨੂੰ ਬਾੳ, ਭਾਵੇ ਨੂੰ ਬਾਵੇ, ਭਗਵੰਤਾ ਨੂੰ
ਬਗਵੰਤਾ, ਭਈ ਨੂੰ ਬਈ ਸਬ ਗ਼ਲਤ ਪਾਠ ਪੜਹਦੇ ਹਨ। ਚੌਪਈ
ਵਿੱਚ ਦੁਸਟਨ, ਬਿਸਨ, ਸਿਵ, ਪ੍ਰਕਾਸਾ, ਪਾਤਸਾਹ ਅਰਿਸਟ, ਨਮਸਕਾਰ, ਸ੍ਰਿਸਟਿ, ਸਤ੍ਰਨ, ਸਤ੍ਰ, ਸੰਕਰ, ਸਰਨੀ, ਦੁਸਟ. ਸੰਕਟ, ਦ੍ਰਿਸਟਿ, ਸਾਸਤ੍ਰ , ਸਾਤ, ਸਾਤਿ, ਸਬਦ, ਸਬਦ ‘ਤੇ ਕੋਲੋ ਹੀ ਬਿੰਦੀ ਲਾ ਕੇ ਪੜ੍ਹਦਾ ਹੈ। ਹੈ। ਜਦ ਕਿ ਇੰਨਾਂ ਥੱਲੇ ਬਿੰਦੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦਾ ਨਿਖੇਧੀ ਕਰਕੇ ਰੱਬ ਦੀ ਕੁਦਰਤ ਆਰਤੀ ਆਰਤੀ ਦੀ ਵਡਿਆਈ ਕੀਤੀ ਹੈ। ਧਨਾਸਰੀ ਮਹਲਾ ੧ਆਰਤੀ ੴ ਸਤਿਗੁਰ ਪ੍ਰਸਾਦਿ ॥ ਸਾਰਾ ਆਕਾਸ਼ ਥਾਲ਼ ਹੈ, ਸੂਰਜ ਤੇ ਚੰਦ ਇਸ ਥਾਲ਼ ਵਿਚ ਦੀਵੇ ਬਣੇ ਹੋਏ ਹਨ, ਆਕਾਸ਼ ਦੇ ਸਾਰੇ
ਤਾਰੇ ਥਾਲ਼ ਵਿਚ ਮੋਤੀ ਰੱਖੇ ਹੋਏ ਹਨ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ
ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਹਿਮਾਲੀਆ ਪਰਬਤ ਵੱਲੋਂ ਆਉਣ ਵਾਲੀ ਹਵਾ ਧੂਫ਼ ਹੈ, ਚੌਰ ਕਰ ਰਹੀ ਹੈ, ਸਾਰੀ ਬਨਸਪਤੀ
ਆਰਤੀ ਲਈ ਫੁੱਲ ਦੇ ਰਹੀ ਹੈ॥੧॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ ॥੧॥
ਰੱਬ ਜੀ ਕੁਦਰਤ ਵੱਲੋਂ ਸ੍ਰਿਸ਼ਟੀ ਦੀ ਤੇਰੀ ਕੈਸੀ ਆਰਤੀ ਹੋ ਰਹੀ ਹੈ ਸਭ ਜੀਵ ਕੁਦਰਤ ਝੂਮ ਗਾ, ਬੋਲ ਰਹੇ ਹਨ, ਤੇਰੀ ਆਰਤੀ ਨਗਾਰੇ ਵੱਜ ਰਹੇ ਹਨ ॥੧॥
ਰਹਾਉ ॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ
॥੧॥ ਰਹਾਉ ॥
ਪ੍ਰਭੂ ਜੀ ਸਭ ਜੀਵਾਂ ਵਿਚ ਹਜ਼ਾਰਾਂ ਤੇਰੀਆਂ ਅੱਖਾਂ ਹਨ ਤੇ ਤੇਰੀਆਂ ਕੋਈ ਅੱਖਾਂ ਨਹੀਂ, ਪ੍ਰਭੂ ਤੂੰ ਉਹੀ ਦੇਖ ਲੈਂਦਾ ਹੈ। ਹਜ਼ਾਰਾਂ
ਤੇਰੀਆਂ ਸ਼ਕਲਾਂ ਹਨ, ਪਰ ਤੇਰਾ ਕੋਈ
ਰੂਪ ਨਹੀਂ ਹੈ। ਅਕਾਲ ਮੂਰਤ ਹੈ ॥ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ
ਮੂਰਤਿ ਨਨਾ ਏਕ ਤੋਹੀ ॥
ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ ਪ੍ਰਭੂ ਜੀ
ਤੇਰਾ ਇੱਕ ਵੀ ਪੈਰ ਨਹੀਂ। ਪ੍ਰਭੂ ਤੂੰ ਬਗੈਰ ਪੈਰਾਂ ਤੋਂ ਚੱਲਦਾ ਹੈ। ਤੂੰ ਪ੍ਰਭੂ ਤੇਰੇ ਸੂਗਣ ਲਈ
ਹਜ਼ਾਰਾਂ ਨੱਕ ਹਨ, ਤੂੰ ਵਾਸ਼ਨਾ ਦੇ ਸੂਗਣ ਲਈ ਨੱਕ ਤੋਂ ਬਿਨਾ ਹੈਂ। ਨੱਕ ਦੀ ਲੋੜ ਨਹੀਂ ਹੈ। ਇਹ ਦੇਖ ਕੇ ਮੈਂ
ਤੇਰੇ ‘ਤੇ ਮੋਹਿਤ ਹੋ ਗਈ।੨। ਸਹਸ
ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
ਸਾਰੇ ਜੀਵਾਂ ਸਬ ਕਾਸੇ ਵਿਚ ਇੱਕੋ ਰੱਬ ਦੀ ਜੋਤ ਹੈ। ਉਸ ਜੋਤ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ
ਵਿਚ ਚਾਨਣ ਹੈ॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਇਸ ਜੋਤ ਨੂੰ ਗੁਰੂ ਦੀ ਸਿੱਖਿਆ ਗੁਰਬਾਣੀ ਨਾਲ ਅਕਲ ਆਉਂਦੀ ਹੈ ਆਰਤੀ ਇਹ ਹੈ ਕਿ ਜੋ ਰੱਬ ਦੀ
ਰਜ਼ਾ ਵਿਚ ਹੋ ਰਿਹਾ ਹੈ। ।੩। ਗੁਰ
ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
ਪ੍ਰਭੂ ਤੇਰੇ ਕੋਲ ਰਹਿ ਕੇ ਚਰਨ ਭਾਵ ਤੇਰੀ ਛੂਹ ਦੇ ਕੌਲ ਫੁੱਲਾਂ ਦੇ ਅਨੰਦ ਲਈ ਮੇਰਾ ਮਨ
ਤਰਸਦਾ ਹੈ, ਹਰ ਰੋਜ਼ ਮੈਨੂੰ ਇਸੇ ਅਨੰਦ ਰਸਦੇ ਸੁਆਦ ਦੀ ਭਾਲ ਲੱਗੀ ਹੋਈ ਹੈ। ਮੈਂ ਪਪੀਹਾ ਮਿਹਰ ਸਤਿਗੁਰੂ
ਨਾਨਕ ਜੀ ਨਾਮ ਜਲ ਦੇਹ, ਮੈਂ ਤੇਰੇ ਨਾਮ
ਵਿਚ ਮਨ ਟਿਕਾ ਦੇਵਾਂ॥ ॥੪॥੧॥੭॥੯॥ {ਪੰਨਾ 663}ਹਰਿ
ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ
ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥ {ਪੰਨਾ 663}
Comments
Post a Comment