ਭਾਗ 51 ਪ੍ਰਭੂ ਜੀ ਨੂੰ ਜੋ ਬੰਦਾ ਚੇਤੇ ਕੀਤਾ ਹੈ, ਉਸ ਸਾਰੇ ਲੋਕ ਪੈਰੀਂ ਪੈਂਦੇ ਹਨ ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ       
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
23/06/2013. 307 ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੦੭ Page 307 of 1430
ਜੋ ਸਤਿਗੁਰ ਜੀ ਨੂੰ ਮਨ ਅੰਦਰ ਚੇਤੇ ਰੱਖਦਾ ਹੇ। ਇਹ ਬਹੁਤ ਵੱਡੀ ਸਤਿਗੁਰ ਦੀ ਉਪਮਾ ਹੈ। ਸਤਿਗੁਰੂ ਜੀ ਜਦੋਂ ਇਹ ਪ੍ਰਸੰਸਾ ਤੁਸੀਂ ਦਿੱਤੀ ਹੈ। ਕਿਸੇ ਦੇ ਕਹੇ ਤੋਂ ਭੋਰਾਂ ਵੀ ਨਹੀਂ ਘਟਣ ਲੱਗੀ। ਸਤਿਗੁਰ ਨਾਨਕ ਜੀ ਮਾਲਕ ਜਿਸ ਦਾ ਪੱਖ ਕਰਦਾ ਹੇ। ਸਾਰੇ ਲੋਕ ਚਾਹੇ ਜੋ ਮਰਜ਼ੀ ਕਹੀ ਖਪੀ ਜਾਣ। ਬੁਰੀਆਂ ਗੱਲਾਂ ਕਰਨ ਵਾਲਿਆ  ਦੇ ਮੂੰਹ ਦਰਗਾਹ ਵਿੱਚ ਕਾਲੇ ਹੁੰਦੇ ਹਨ। ਪ੍ਰਭ ਨੇ ਆਪ ਰੱਬ ਦਾ ਲੈਣ ਵਾਲਿਆਂ ਦੀ ਪ੍ਰਸੰਸਾ ਵਧਾਈ ਹੈ। ਜਿਵੇਂ-ਜਿਵੇਂ, ਨਿੰਦਕ ਬੁਰੀਆਂ ਗੱਲਾਂ ਕਰਦੇ ਹਨ। ਤਿਉਂ-ਤਿਉੁਂ ਪ੍ਰਸੰਸਾ ਹੋਰ ਹੋਈ ਹੈ। ਗੁਰੂ ਨਾਨਕ ਪ੍ਰਭੂ ਜੀ ਨੂੰ ਜਿਸ ਬੰਦੇ ਨੇ ਚੇਤੇ ਕੀਤਾ ਹੈ। ਉਸ ਦੇ ਸਾਰੇ ਲੋਕ ਪੈਰੀਂ ਪੈਂਦੇ ਹਨ।
ਜੋ ਬੰਦਾ ਸਤਿਗੁਰ ਜੀ ਨਾਲ ਈਰਖਾ ਕਰਦਾ, ਉਸ ਦੀ ਇਹ ਦੁਨੀਆ ‘ਤੇ ਸਬ ਕੀਤਾ ਕੱਤਰਿਆ ਮੁੱਕ ਜਾਂਦਾ ਹੈ। ਮਰਨ ਪਿੱਛੋਂ ਦੀ ਦੁਨੀਆ ਵਿੱਚ ਕਦਰ ਨਹੀਂ ਹੁੰਦੀ। ਉਹ ਨਿੱਤ ਗ਼ੁੱਸੇ ਨਾਲ ਕੁੜਦਾ ਰਹਿੰਦਾ ਹੈ। ਮੂੰਹ ਵਿੱਚੋਂ ਮਾੜੇ ਬੋਲ ਬੋਲਦਾ ਹੈ। ਖਪਦਾ ਹੋਇਆ, ਆਪ ਹੀ ਮੁੱਕ ਜਾਂਦਾ ਹੈ। ਹਰ ਰੋਜ਼ ਧੰਨ ਕਮਾਉਣ ਦੇ ਤਰੀਕੇ ਸੋਚਦਾ ਹੈ। ਜੋ ਕੋਲ ਧੰਨ ਸੀ। ਉਹ ਵੀ ਗੁਆ ਲੈਂਦਾ ਹੈ। ਉਹ ਕੀ ਕਮਾਈ ਕਰੇਗਾ? ਕੀ ਖਾਵਾਂਗੇ? ਜਿਸ ਨੇ ਮਨ ਅੰਦਰ ਝੂਰਨ ਦਾ ਦਰਦ ਰੱਖਿਆ ਹੈ। ਜੋ ਬੰਦਾ, ਨਿਰਵੈਰ-ਦੋਸਤਾਂ ਨਾਲ ਵੀ ਦੁਸ਼ਮਣੀ ਕਰਦਾ ਹੈ। ਸਾਰੀ ਦੁਨੀਆ ਦੇ ਪਾਪ ਸਿਰ ਲੈ ਲੈਂਦਾ ਹੈ। ਉਸ ਬੰਦੇ ਨੂੰ ਲੋਕ, ਪਰਲੋਕ ਵਿੱਚ ਆਸਰਾ ਨਹੀਂ ਮਿਲਦਾ। ਕਿਸ ਦੇ ਮਨ ਵਿੱਚ ਦੂਜੇ ਲਈ ਮਾੜੀ ਸੋਚ ਹੈ। ਮੂੰਹੋਂ ਬਹੁਤ ਮਿੱਠੇ ਹਨ। ਜੇ ਐਸਾ ਬੰਦਾ ਕੀਮਤੀ ਚੀਜ਼ ਨੂੰ ਵੀ ਛੂੰਹਦਾ ਹੈ। ਮਿੱਟੀ ਬਣਾਂ ਦਿੰਦਾ ਹੈ। ਭਾਵ ਜੋ ਦੁਨੀਆਂ ਦੇ ਕੰਮ ਕਰਦਾ ਹੈ। ਸਬ ਮਿੱਟੀ ਹਨ। ਜੇ ਸਤਿਗੁਰ ਜੀ ਦਾ ਆਸਰਾ ਤੱਕ ਕੇ, ਕੋਲ ਆ ਜਾਵੇ। ਪੁਰਾਣੇ ਮਾੜੇ ਪਾਪ, ਕੰਮ ਵੀ ਮੁਆਫ਼ ਕਰਾ ਲੈਂਦਾ ਹੈ। ਜੋ ਬੰਦੇ, ਸਤਿਗੁਰ ਨਾਨਕ ਜੀ ਦਾ ਰਾਤ ਦਿਨ ਨਾਮ ਜਪਦੇ ਹਨ। ਪ੍ਰਭੂ ਦਾ ਨਾਮ ਜਪਦੇ ਹੀ ਅੱਖ ਦੇ ਝਪਕਣ ਨਾਲ ਪਾਪ ਚਲੇ ਜਾਂਦੇ ਹਨ। ਤੂੰ ਸਾਰਿਆਂ ਤੋਂ ਪ੍ਰਭੂ ਊਚਾ, ਸੱਚਾ, ਤੇ ਵੱਡਾ ਸਾਰਿਆਂ ਦੀ ਰਾਖੀ ਕਰਨ ਵਾਲਾ ਮਾਲਕ ਹੈ। ਜੋ ਸੱਚੇ ਰੱਬ ਨੂੰ ਜਪਦੇ ਹਨ। ਸੱਚੇ ਨੂੰ ਯਾਦ ਕਰਦੇ ਹਨ। ਉਨ੍ਹਾਂ ਨੂੰ ਸੱਚੇ ਪ੍ਰਭੂ ਦਾ ਮਾਣ ਹੈ। ਉਨ੍ਹਾਂ ਦੇ ਮਨ ਵਿੱਚ ਸੱਚਾ ਪ੍ਰਭ ਦਿਸਦਾ ਹੈ। ਮੁੱਖ ਪਵਿੱਤਰ ਹਨ। ਸੱਚ ਬੋਲਦੇ ਹਨ। ਉਨ੍ਹਾਂ ਨੂੰ ਸੱਚੇ ਪ੍ਰਭੂ ਦੀ ਸ਼ਕਤੀ ਮਿਲਦੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਜੋ ਗੁਰੂ ਪਿਆਰੇ, ਪ੍ਰਸੰਸਾ ਕਰਦੇ ਹਨ। ਉਹੀ ਪਿਅਰੇ ਬੰਦੇ ਹਨ। ਗੁਰਬਾਣੀ ਦੇ ਸ਼ਬਦ ਮਰਨ ਵੇਲੇ ਰਸਤੇ ਦਾ ਭੋਜਨ ਹੋਵਗਾ ਸੱਚੇ ਪ੍ਰਭੂ ਦਾ ਨਾਮ ਸੱਚੇ ਭਗਤ ਲੈਂਦੇ ਹਨ। ਮੈਂ ਉਨ੍ਹਾਂ ਦੇ ਸਦਕੇ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਨੇ ਜੋ ਧੁਰ ਪਿਛੇ ਤੋ ਵਿਛੋੜ ਕੇ ਆਪ ਤੋਂ ਦੂਰ ਕੀਤੇ ਹਨ। ਹੁਣ ਸਤਿਗੁਰ ਜੀ ਨੇ ਵੀ ਆਪ ਤੋਂ ਦੂਰ ਰੱਖੇ ਹੋਏ ਹਨ। ਤਾਂਹੀ ਉਹ ਰੱਬ ਨੂੰ ਨਹੀਂ ਮੰਨ ਸਕਦੇਭਾਵੇਂ ਜੇ ਆਪ ਜਾਂ ਕੋਈ ਦੂਜਾ ਮੇਲਣ ਦੀ ਕੋਸ਼ਿਸ਼ ਵੀ ਕਰੇ। ਰੱਬ ਆਪ ਮਿਲਣ ਨਹੀਂ ਦਿੰਦਾ। ਸਤਿਗੁਰ ਜੀ ਦੇ ਭਗਤਾ ਵਿੱਚ ਬੈਠਣਾ ਵੀ ਕਬੂਲ ਨਹੀਂ ਹੁੰਦਾ। ਕਿ ਉਹ ਭਗਤਾਂ ਵਿੱਚ ਬੈਠ ਕੇ ਸਤਿਗੁਰ ਜੀ ਦੀ ਬਿਚਾਰ ਸੁਣ ਲਵੇ। ਕੋਈ ਉਨ੍ਹਾਂ ਬੰਦਿਆਂ ਨੂੰ ਜਾ ਕੇ, ਇਸ ਸਮੇਂ ਮਿਲਦਾ ਹੈ। ਜਮਦੂਤ ਉਸ ਨੂੰ ਵੀ ਸਜ਼ਾ ਦਿੰਦਾ ਹੈ

ਸਤਿਗੁਰ ਨਾਨਕ ਜੀ ਨੇ ਜਿੰਨਾ ਨੂੰ ਮਾੜੇ ਕੰਮਾਂ ਵਾਲੇ ਪਾਪੀ ਕਿਹਾ ਹੈ। ਸਤਿਗੁਰ ਅੰਗਦ ਜੀ ਨੇ ਵੀ ਉਵੇਂ ਹੀ ਉਨ੍ਹਾਂ ਨੂੰ ਦੁਰਕਾਰਿਆ ਹੈ। ਗੁਰੂ ਨਾਨਕ ਜੀ ਦੇ ਪੁੱਤਰਾ ਵਰਗੇ ਲੋਕਾਂ ਲਈ ਲਿਖਿਆ ਹੈ। ਸਤਿਗੁਰ ਤੀਜੇ ਅਮਰਦਾਸ ਜੀ ਨੇ ਕਿਹਾ ਹੈ। ਇੰਨਾ ਵਿਚਾਰਿਆ ਦੇ ਆਪਦੇ ਹੱਥ. ਬੱਸ ਦੀ ਗੱਲ ਨਹੀਂ ਹੈ। ਸਤਿਗੁਰੂ ਜੀ ਚੌਥੇ ਗੁਰੂ ਰਾਮਦਾਸ ਜੀ ਨੇ ਗੱਦੀ ਸੰਭਾਲੀ। ਉਸ ਨੇ ਸਾਰੇ ਪਾਪੀ, ਮਾੜੀਆਂ ਗੱਲਾਂ ਕਰਨ ਵਾਲਿਆਂ ਸਬ ਨੂੰ ਮੁਆਫ਼ ਕਰ ਦਿੱਤਾ। ਜੇ ਕੋਈ ਪੁੱਤਰ ਸਿੱਖ ਕੇ, ਗੁਰੂ ਦੀ ਸਿੱਖਿਆ ਲੈ ਕੇ, ਸਤਿਗੁਰ ਜੀ ਦੀ ਚਾਕਰੀ ਕਰਦਾ ਹੈ। ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਜੋ ਵੀ ਮਨ ਦੀ ਮਨੋਂ ਕਾਮਨਾ ਹੋਵੇ, ਧੀ-ਪੁੱਤਰ, ਧੰਨ, ਦੌਲਤ ਉਹੀ ਸਬ ਮਿਲ ਜਾਂਦੇ ਹਨ। ਸਤਿਗੁਰ ਨਾਨਕ ਜੀ ਕੋਲ ਸਾਰੀਆਂ ਵਸਤੂਆਂ ਦੇ ਭੰਡਾਰ ਹਨ। ਜਿਸ ਦੇ ਮਨ ਵਿੱਚ ਰੱਬ ਵਸਿਆ ਹੈ। ਉਹੀ ਸਪੂਰਨ ਸਤਿਗੁਰ ਨਾਨਕ ਜੀ ਨੂੰ ਹਾਸਲ ਕਰਦਾ ਹੈ। ਜਿਸ ਦੇ ਭਾਗਾਂ ਵਿੱਚ ਲਿਖਿਆ ਹੁੰਦਾ ਹੈ। ਸਤਿਗੁਰ ਨਾਨਕ ਜੀ ਜੋ ਰੱਬ ਦੇ ਪਿਆਰੇ ਭਗਤ ਹਨ। ਭਗਤਾਂ ਚਰਨਾਂ ਦੀ ਧੂੜ ਮੰਗਦਾ ਹਾਂ। ਭਾਵ ਰੱਬ ਦੇ ਭਗਤਾਂ ਵਰਗਾ ਬਣ ਕੇ ਮਿਤਰ ਪਿਆਰਾ ਬਣਦਾ ਹੈ। 

Comments

Popular Posts