ਭਾਗ 14 ਕੀ ਪੰਡਤਸਾਧਬਾਬਾ ਤੁਹਾਨੂੰ ਮਾਲਾ ਮਾਲ ਕਰ ਦੇਵੇਗਾਲੱਗੀ ਤੇਰੇ ਮਗਰ ਫਿਰਾਂ ਵੇ ਤੂੰ ਕਿਹੜਾ ਮੰਤਰ ਪੜ੍ਹਿਆ? ਮਨ ਜਿੱਤੇ ਜੱਗ ਜੀਤ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹਰ ਰੋਜ਼ ਰੱਬ ਕੋਲੋਂ ਮੰਗਦੇ ਹੀ ਰਹਿੰਦੇ ਹਾਂ। ਕਦੇ ਮਨ ਨੇ ਇਹ ਨਹੀਂ ਕਿਹਾ, " ਬਹੁਤ ਕੁੱਝ ਦਿੱਤਾ ਹੈ। ਰੱਬਾ ਤੇਰਾ ਸ਼ੁਕਰ ਕਰਦੇ ਹਾਂ। ਬਹੁਤ ਸੁਖ ਦਿੱਤੇ ਹਨ। " ਅਸੀਂ ਦੁੱਖ ਹੀ ਲੱਭ ਕੇਰੱਬ ਨੂੰ ਦੁਰਕਾਰਦੇ ਰਹਿੰਦੇ ਹਾਂ। ਸੁਖ ਕਦੇ ਚੇਤੇ ਨਹੀਂ ਰਹੇ। ਸੁਖ ਵਿੱਚ ਰੱਬ ਚੇਤੇ ਨਹੀਂ ਆਉਂਦਾ। ਦੁੱਖ ਸਾਰੀ ਉਮਰ ਭੁੱਲੇ ਨਹੀਂ ਹਨ। ਸਾਨੂੰ ਕਦੋਂ ਸਬਰ ਆਵੇਗਾ। ਰੱਬ ਨੂੰ ਦੋਸ਼ ਦਿੰਦੇ ਰਹਿੰਦੇ ਹਾਂਮੇਰੇ ਕੋਲ ਇਹ ਨਹੀਂ ਉਹ ਨਹੀਂ ਹੈ। ਜੋ ਰੱਬ ਨੇ ਸੁੰਦਰ ਸਰੀਰਆਲਾ ਦੁਆਲਾ ਦੋਸਤਭਰਾ ਮਾਪੇਂ ਦਿੱਤੇ ਹਨ। ਉਸ ਦਾ ਕਦੇ ਸ਼ੁਕਰ ਨਹੀਂ ਕੀਤਾ। ਸਾਨੂੰ ਦੁਨੀਆ ਦੀਆਂ ਚੀਜ਼ਾਂ ਤੋਂ ਕਦੋਂ ਰੱਜ ਆਵੇਗਾ। ਜੇ ਸਾਡੇ ਬੱਚੇ ਸਾਨੂੰ ਹਰ ਰੋਜ਼ ਉਲਾਂਭਾ ਹੀ ਦਿੰਦੇ ਰਹਿਣ ਕਹਿੰਦੇ ਤੁਸੀਂ ਸਾਡੇ ਲਈ ਇਹ ਉਹ ਨਹੀਂ ਕੀਤਾ। ਸਾਡੇ ਲਈ ਕੀਤਾ ਹੀ ਕੀ ਹੈਮਾਪੇਂ ਸੁਣ ਕੇ ਦੁਖੀ ਜ਼ਰੂਰ ਹੋਣਗੇ। ਕਿ ਬੱਚੇ ਇੱਜ਼ਤ ਨਹੀਂ ਕਰਦੇ। ਕਈ ਮਾਪੇਂ ਬੱਚਿਆਂ ਨਾਲ ਰੁੱਸ ਵੀ ਜਾਂਦੇ ਹਨ। ਛੋਟੇ ਜਿਹੇ ਬੱਚੇ ਤੋਂ ਨੌਜਵਾਨ ਬਣਾਂ ਕੇ ਪਾਲ ਦਿੰਦੇ ਹਨ। ਬਹੁਤ ਘੱਟ ਨੌਜਵਾਨ ਹੁੰਦੇ ਹਨ। ਆਪਦੇ ਪਾਲਨ ਵਾਲੇ ਦਾ ਧੰਨਵਾਦ ਕਰਨ। ਸਗੋਂ ਪਾਲਨ ਵਾਲੇ ਨਾਲ ਗਿਲਾ ਹੀ ਕੀਤਾ ਜਾਂਦਾ ਹੈ। ਬੰਦੇ ਦਾ ਸੁਭਾਅ ਹੈ। ਕਦੇ ਖ਼ੁਸ਼ ਨਹੀਂ ਹੁੰਦਾ। ਕੋਈ ਬੰਦਾ ਨਾਂ ਲੱਭਾ ਤਾਂ ਰੱਬ ਹੀ ਸਹੀ। ਰੱਬ ਨੂੰ ਭਾਵੇਂ ਕਦੇ ਦੇਖਿਆ ਨਹੀਂ ਹੈ। ਕਦੇ ਮਿਲੇ ਨਹੀਂ ਹਾਂ। ਹੁਣ ਸੋਚ ਕੇ ਦੇਖੀਏ। ਬਗੈਰ ਮਿਲੇ ਦੇਖੇ ਹੀ ਕਿਸੇ ਨੂੰ ਮਾੜਾ ਚੰਗਾ ਕਹੀ ਚੱਲੋ। ਕੀ ਇਹ ਕੋਈ ਅਕਲ ਮੰਦੀ ਦੀ ਗੱਲ ਹੈਜਦੋਂ ਪਤਾ ਹੈ। ਕੋਈ ਗੱਲ ਸੁਣਦਾ ਨਹੀਂ ਹੈ। ਬਰਾਬਰ ਜੁਆਬ ਕਰਨ ਵਾਲਾ ਨਹੀਂ ਹੈ। ਮੂਹਰਲਾ ਬੰਦਾ ਸਾਹਮਣੇ ਨਹੀਂ ਹੈ। ਫਿਰ ਬੰਦਾ ਹੋਰ ਜ਼ੋਰ ਦੀ ਦੁਰਕਾਰਦਾ ਹੈ। ਕਿਹੜਾ ਅੱਗੋਂ ਜੁਆਬ ਮਿਲਣਾ ਹੈਬੰਦਾ ਉਸੇ ਉੱਤੇ ਵਰਦਾ ਹੈ। ਜਿਸ ਬਾਰੇ ਪਤਾ ਹੁੰਦਾ ਹੈ। ਇਹ ਮੇਰੇ ਅੱਗੇ ਕੁੱਝ ਨਹੀਂ ਕਰ ਸਕਦਾ। ਇਸੇ ਲਈ ਦੁਨੀਆ ਕਮਜ਼ੋਰ ਉੱਤੇ ਤੰਗੜਦੀ ਹੈ। ਰੱਬ ਨੂੰ ਲੋਕ ਵੈਸੇ ਹੀ ਡਾਡਾਤੱਕੜਾਂਸ਼ਕਤੀ ਸ਼ਾਲੀ ਕਹਿੰਦੇ ਹਨ। ਜੇ ਕੋਈ ਬੰਦਾ ਡਾਡਾਤੱਕੜਾਂਸ਼ਕਤੀ ਸ਼ਾਲੀ ਹੋਵੇ। ਇਸ ਤਰਾ ਦੇ ਬੰਦੇ ਮੂਹਰੇ ਵੀ ਅਸੀਂ ਕੁਸਕਦੇ ਨਹੀਂਂ। ਅੱਗਲਾ ਪਰੇ ਦੀ ਹੋ ਕੇ ਲੰਘਦਾ ਹੈ। ਜੇ ਰੱਬ ਤੋਂ ਲੋਕ ਉਸ ਨੂੰ ਡਾਡਾਂਤੱਕੜਾਂਸ਼ਕਤੀ ਸ਼ਾਲੀ ਹੋਣ ਕਰਕੇਡਰਦੇ ਹੋਣਕਦੇ ਉੱਚਾ ਨੀਵਾਂ ਨਾਂ ਕਹਿਣ। ਅਸਲ ਗੱਲ ਇਹ ਹੈਬੰਦਾ ਹੀ ਹੈ। ਜੋ ਕਿਸੇ ਤੋਂ ਨਹੀਂ ਡਰਦਾ। ਇਹ ਤਾਂ ਆਪਣੇ ਸਕੇ ਪਿਉ ਨੂੰ ਟਿੱਚ ਨਹੀਂ ਸਮਝਦਾ। ਹੋਰ ਕੋਈ ਇਸ ਦਾ ਲੱਗਦਾ ਹੀ ਕੀ ਹੈ
ਬੰਦਾ ਰੱਬ ਨੂੰ ਬਾਪ ਉਦੋਂ ਕਹਿੰਦਾ ਹੈ। ਜਦੋਂ ਕਿਸੇ ਮੁਸੀਬਤ ਵਿੱਚ ਫਸਦਾ ਹੈ। ਫਿਰ ਤਾਂ ਬਗੈਰ ਦੇਖੇ ਹੀ ਉਸ ਦੇ ਅੱਗੇ ਮੱਥੇ ਰਗੜਦਾ ਹੈ। ਮੁਸੀਬਤ ਪਿੱਛੋਂ ਸੁਖ ਆਉਂਦਾ ਹੀ ਹੈ। ਸਮਾਂ ਹਰ ਸਮੇਂ ਇੱਕੋ ਜਿਹਾ ਨਹੀਂ ਰਹਿੰਦਾ। ਜ਼ਿੰਦਗੀ ਵਿੱਚ ਉਤਰਾ ਚੜ੍ਹਾ ਆਉਂਦੇ ਰਹਿੰਦੇ ਹਨ। ਦੁੱਖ ਪਿੱਛੋਂ ਸੁਖ ਮਿਲਦਾ ਹੈ। ਜੇ ਕਿਸੇ ਨੇ ਔਲਾਦ ਮਸੀਬਤਾ ਗ਼ਰੀਬੀ ਵਿੱਚ ਰਹਿ ਕੇ ਪਾਲੀ ਹੈ। ਬੱਚੇ ਵੱਡੇ ਹੋ ਕੇ ਸੁਖ ਦਿੰਦੇ ਹਨ। ਸਮਾਂ ਪਲਟ ਜਾਂਦਾ ਹੈ। ਨਾਂ ਕੇ ਕੋਈ ਪੰਡਤਸਾਧ ਆਪਣੀ ਕਮਾਈ ਵਿੱਚੋਂ ਕੁੱਝ ਲੋਕਾਂ ਨੂੰ ਦਿੰਦਾ ਹੈ। ਪੰਡਤਸਾਧ ਲੋਕਾਂ ਨੂੰ ਲੁੱਟਦੇ ਜ਼ਰੂਰ ਹਨ। ਤੁਹਾਡੇ ਦੁੱਖ ਕਿਸੇ ਪੰਡਤਾਂਸਾਧਾਂ ਨੇ ਆਪਣੇ ਸਿਰ ਨਹੀਂ ਲੈਣੇ। ਕੀ ਉਨ੍ਹਾਂ ਨੇ ਪੰਗਾ ਲੈ ਕੇ ਆਪਦਾ ਗਲ਼ ਫਸਾਉਣਾ ਹੈਇਹ ਤਾਂ ਆਪ ਬਥੇਰੇ ਦੁਖੀ ਹਨ। ਪੰਡਤਸਾਧ ਬਹੁਤੇ ਛੜੇ ਹਨ। ਉਨ੍ਹਾਂ ਨੂੰ ਕਾਮ ਦੁਖੀ ਕਰਦਾ ਹੈ। ਐਵੇਂ ਫੜਾ ਮਾਰੀ ਜਾਂਦੇ ਹਨ। ਜੀ ਕਾਮ ਉੱਤੇ ਸਾਡਾ ਕੰਟਰੋਲ ਹੈ। ਅੱਖ ਜ਼ਨਾਨੀਆਂ ਵਿੱਚ ਹੁੰਦੀ ਹੈ। ਕਈ ਤਾਂ ਉੱਤੋਂ ਹੀ ਫੜੇ ਜਾਂਦੇ ਹਨ। ਨਾਂ ਇੰਨਾ ਦੇ ਔਲਾਦ ਜੰਮਦੀ ਹੈ। ਨਾਂ ਕੋਲ ਘਰ ਹੈ। ਜਦੋਂ ਵਿਆਹ ਹੀ ਨਹੀਂ ਕਰਾਇਆ। ਇੰਨਾ ਨੇ ਬਾਹਰ ਹੀ ਥਾਂ-ਥਾਂ ਲੋਕਾਂ ਦੇ ਭਾਂਡਿਆਂ ਵਿੱਚ ਮੂੰਹ ਮਾਰਨਾ ਹੈ। ਸ਼ਰੀਫ਼ ਬੰਦੇ ਤਾਂ ਐਸੇ ਆਵਾਰਾ ਸਾਧਾਂ ਨੂੰ ਆਪਦੇ ਘਰ ਵੜਨ ਹੀ ਨਹੀਂ ਦਿੰਦੇ। ਕੋਈ ਲੋੜ ਬੰਦ ਹੀ ਵਾੜਦੀ ਹੈ। ਇਸ ਤਰਾਂ ਦਾ ਕੋਈ ਰੱਬ ਧਰਤੀ ਉਤੇ ਦਿਸ ਜਾਵੇ। ਪਤਾ ਲੱਗ ਜਾਵੇਇਸ ਤੋਂ ਕੁੱਝ ਮਿਲ ਸਕਦਾ ਹੈ। ਬੰਦਾ ਉਸ ਦੀ ਹਰ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ। ਪਰ ਕੀ ਇਹ ਆਪ ਕਿਸੇ ਨੂੰ ਕੁੱਝ ਦੇ ਸਕਦਾ ਹੈਕਿੰਨੇ ਕੁ ਲੋਕਾਂ ਨੂੰ ਦੇ ਦੇ ਕੇਖ਼ੁਸ਼ ਕਰ ਸਕਦਾ ਹੈ। ਜੇ ਐਸਾ ਨਹੀਂ ਹੋ ਸਕਦਾ। ਦੂਜੇ ਬੰਦੇ ਤੋਂ ਝਾਕ ਕਿਉਂ ਰੱਖਦੇ ਹੋਕੀ ਫਲਾਣਾ ਪੰਡਤਸਾਧਬਾਬਾ ਤੁਹਾਨੂੰ ਮਾਲਾ ਮਾਲ ਕਰ ਦੇਵੇਗਾਇਹ ਦਿਨ ਦਿਹਾੜੇ ਠੱਗ ਕੇ ਲੈ ਜਾਂਦੇ ਹਨ। ਇਹ ਲੁਟੇਰੇ ਹਨਪਤਾ ਹੁੰਦੇ ਹੋਏ ਵੀ ਲੋਕ ਪੰਡਤਾਂਸਾਧਾਂ ਨੀਲੀਆਂਖੱਟੀਆਂਪੀਲੀਆਂਚਿੱਟੀਆਂ ਹਰ ਤਰਾਂ ਦੀ ਘੱਗਰੀਆਂ ਵਾਲਿਆਂ ਪਿੱਛੇ ਲੱਗ ਲੈਂਦੇ ਹਨ। ਇਹ ਵੀ ਫਿਰ ਰੱਜ ਕੇ ਬੰਦੇ ਦੀ ਖੱਲ ਲਾਹੁੰਦੇ ਹਨ। ਇਹ ਤਾਂ ਆਪ ਭੁੱਖੇ ਮੂੰਹ ਅੱਡੀ ਰੱਖਦੇ ਹਨ। ਇਹ ਕਿਸੇ ਨੂੰ ਕੀ ਦੇਣਗੇਬੰਦਾ ਕਿਸੇ ਦੂਜੇ ਬੰਦੇ ਨੂੰ ਧੇਲੀ ਨਹੀਂ ਦਿੰਦਾ। ਜੇ ਇੰਨਾ ਕੋਲ ਸ਼ਕਤੀਆਂ ਹੋਣਇਹ ਆਪ ਹੀ ਦੁਨੀਆ ਦਾ ਸਾਰਾ ਖ਼ਜਾਨਾਂ ਆਪਦੇ ਨਾਮ ਕਰ ਲੈਣ। ਲੋਕਾਂ ਕੋਲੋਂ ਇਕੱਲੇ-ਇਕੱਲੇ ਕੋਲੋਂ ਪੈਸੇ-ਪੈਸੇ ਦੀ ਝਾਕ ਨਾਂ ਕਰਨ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਿਖਾਰੀਆਂ ਵਾਂਗ ਵਿੱਚਕਾਰ ਰੱਖ ਕੇਆਮ ਲੋਕਾਂ ਤੋਂ  ਗੋਲਕਾਂ ਭਰਾਉਣ ਵਾਲੇ ਹਨ। ਗੁਰਦੁਆਰੇ ਦੀਆਂ ਬਿਲਡਿੰਗਾਂ ਵਿੱਚ ਸਟੇਜਾਂ ਉੱਤੇ ਡੋਲਕੀਆਂਤੱਪਲੇਵਾਜੇ ਵਜਾਉਣ ਵਾਲੇ ਵੀ ਤੁਹਾਡੀਆਂ ਜੇਬਾਂ ਵੱਲ ਦੇਖਦੇ ਹਨ। ਗੁਰਦੁਆਰਿਆਂ ਵਿੱਚ ਬੈਠੇ ਚੋਲ਼ਿਆਂ ਵਾਲਿਆਂ ਕੋਲ ਵੀ ਕੋਈ ਸ਼ਕਤੀ ਨਹੀਂ ਹੈ। ਗੱਪਾਂ ਹੀ ਮਾਰੀ ਜਾਂਦੇ ਹਨ। ਰਿਧੀ ਆਗੀ। ਸਿੱਧੀ ਆਗੀ। ਧੰਨ ਆਗਿਆ। ਇੰਨਾ ਨੂੰ ਕੋਈ ਪੁੱਛੇਤੁਹਾਨੂੰ 10, 20, 30, 40 ਸਾਲਾਂ ਤੋਂ ਉੱਤੇ ਗੁਰਦੁਆਰੇ ਬੈਠਿਆਂ ਨੂੰ ਹੋ ਗਏ। ਤੁਹਾਡੇ ਕੋਲ  ਇਹ ਜਾਦੂ ਦੀ ਛੜੀ ਰਿਦੀਸਿੱਧੀ ਨਾਂ ਆ ਗਈ। ਗੋਲਕ ਜ਼ਰੂਰ ਲੋਕਾਂ ਦੁਆਰਾ ਭਰੀ ਹੱਥ ਲੱਗ ਜਾਂਦੀ ਹੈ। ਲੋਕਾਂ ਦਾ ਮਾਲ ਖਾਣਾ ਪਸ਼ੂਆਂ ਦੇ ਮਾਸ ਤੋਂ ਘੱਟ ਨਹੀਂ ਹੈ। ਲੋਕਾਂ ਨੂੰ ਕਦੋਂ ਤੱਕ ਭੱਬਲ-ਭੂਸੇ ਵਿੱਚ ਪਾਉਂਦੇ ਰਹੋਗੇਇਹ ਝੂਠ ਬਹੁਤ ਬੋਲਦੇ ਹਨ। ਜੋ ਦੁਨੀਆ ਉੱਤੇ ਹੋ ਰਿਹਾ ਹੈ। ਉਹ ਸਬ ਇੰਨਾ ਲਈ ਗ਼ਲਤ ਹੈ। ਮਰੇ ਜਾਨਵਰਾਂ ਦਾ ਮੀਟਲਹੂ ਖਾਂਣਾਂ-ਪੀਣਾਂ ਮਾੜਾ ਹੈ। ਬਹੁਤ ਵੱਡਾ ਦੋਸ਼ ਹੈ। ਜਿਉਂਦੇ ਪਸ਼ੂਆਂ ਦਾ ਚਿੱਟਾ ਲਹੂ ਦੁੱਧ ਇਹ ਚੌਲਿਆਂ ਵਾਲੇ ਧਰਮੀ ਲੋਕ ਗੋਡੀਆਂ ਲਗਾ ਕੇ ਪੀਂਦੇ ਹਨ। ਕੱਟਾਕੱਟੀਬਛੈਰੇਬਛੇਰੀ ਦਾ ਹੱਕ ਜਿਉਂ ਮਾਰਿਆਂ ਹੁੰਦਾ ਹੈ। ਪਸ਼ੂਆਂ ਦੇ ਬੱਚਿਆਂ ਦੇ ਮੂੰਹ ਵਿੱਚੋਂ ਖੋ ਕੇਲੋਕ ਇੰਨਾ ਅੱਗੇ ਪਰੋਸਦੇ ਹਨ। ਇਹ ਲੋਕਾਂ ਨੂੰ ਹੱਕ ਦਾ ਮਾਲ ਖਾਣ ਦਾ ਹੋਕਾ ਦਿੰਦੇ ਹਨ। ਪੰਡਤਾਂ ਅੱਗੇ ਹੱਥ ਕਰਦੇ ਹਨ। ਜੇ ਤੁਹਾਡੇ ਹੱਥ ਤੋਂ ਸਾਰੀ ਉਮਰ ਤੁਹਾਡੇ ਕੋਲੋਂ ਕੁੱਝ ਨਹੀਂ ਪੜ੍ਹ ਹੋਇਆ। ਦੂਜਾ ਬੰਦਾ ਕਿਹੜੀ ਅਨੋਖੀ ਭਾਸ਼ਾ ਪੜ੍ਹਿਆ ਹੈਜੋ ਤੁਹਾਡੇ ਬੱਚੇਵਿਆਹਮੰਗਣੇਕੰਮ ਤੇ ਵਲੈਤ ਜਾਣਧੰਨ ਕਮਾਉਣ ਦੀ ਕਿਤਾਬ ਪੜ੍ਹ ਕੇ ਦੱਸ ਦੇਵੇਗਾ। ਥੋੜ੍ਹਾ ਜ਼ੋਰ ਲਗਾਵੇ। ਮਿਹਨਤ ਕਰਨ ਨਾਲ ਆਪੇ ਸਬ ਕੁੱਝ ਹੱਥ ਲੱਗ ਜਾਵੇਗਾ। ਪੰਡਤਸਾਧ ਨੇ ਤੁਹਾਡਾ ਵਿਆਹ ਤਾਂ ਕੀ ਕਰਾਉਣਾ ਹੈ। ਜੋ ਵਿਆਹ ਕਰਾਉਣ ਨੂੰ ਕੋਈ ਤਿਆਰ ਕੀਤੀ ਹੈ। ਉਹੀ ਜ਼ਨਾਨੀ ਲੈ ਕੇ ਭੱਜ ਜਾਵੇਗਾ। ਜਿਸ ਸਾਧਪੰਡਤ ਨੇ ਆਪ ੲੇਅਰਪੋਰਟਪਾਸਪੋਰਟ ਨਹੀਂ ਦੇਖੇ। ਉਹ ਤੁਹਾਨੂੰ ਕੈਨੇਡਾਅਮਰੀਕਾ ਵਲੈਤ ਕਿਥੋਂ ਭੇਜ ਦੇਵੇਗਾਸਾਧਪੰਡਤ ਦਾ ਸਰਟੀਫਕੇਟ ਵੀ ਦੇਖ ਲਿਆ ਕਰੋ। ਕਿਹਵੀ ਪੀ ਐਚ ਡੀ ਕੀਤੀ ਹੈ?
 ਕਿਸੇ  ਬੰਦੇ ਕੋਲੇ ਐਸੀ ਕਿਹੜੀ ਸ਼ਕਤੀ ਹੈਕਿਸੇ ਦੂਜੇ ਬੰਦੇ ਨੂੰ ਸੁਖੀ ਕਰ ਸਕਦਾ ਹੈ। ਅੱਜ ਕਲ ਤਾਂ ਕੋਈ ਆਪਣਾ ਖ਼ੂਨ ਦੇ ਰਿਸ਼ਤੇ ਹੀ ਇੱਕ ਦੂਜੇ ਨੂੰ ਭੋਰਾ ਚੀਜ਼ ਨਹੀਂ ਦਿੰਦੇ। ਸਗੋਂ ਆਪਣੇ ਹੀ ਆਪਣਿਆਂ ਤੋਂ ਮਾਲ ਖੋਹਣ ਨੂੰ ਫਿਰਦੇ ਹਨ। ਦੂਜਾ ਕਿਹੜਾ ਸਾਧਪੰਡਤ ਮਿਹਰ ਕਰ ਦੇਵੇਗਾਕਿਹੜਾ ਹੈ ਜੋ ਧੀਪੁੱਤਰਧੰਨ ਤੇ ਤਨ ਦਾ ਸੁਖ ਦੇ ਸਕੇਤਨ ਦਾ  ਸੁਖ ਅੱਜ ਦੇ ਪੰਡਤਸਾਧ ਦੇ ਰਹੇ ਹਨ। ਉਨ੍ਹਾਂ ਨੂੰ ਤਾਂ ਮੌਜ ਹੈ। ਅਗਲੀਆਂ ਆਪ ਆਉਂਦੀਆਂ ਹਨ। ਇਸੇ ਲਈ ਬੂੜੀਆਂ ਕੁੜੀਆਂ ਨੂੰ ਕਿਸੇ ਦੇ ਸਮਾਗਮ ਬਾਰੇ ਪਤਾ ਚੱਲੇ ਸਹੀ। ਰਾਤਾਂ ਨੂੰ ਵੀ ਢੋਲਕੀਆਂ ਚਮਕੇ ਵੱਜਦੇ ਸੁਣਨ ਜਾਂਦੇ ਹਨ। ਕਦੇ ਸੁਣਿਆਂ ਨਹੀਂ ਸਾਰੀ ਰਾਤ ਜਾਗ ਕੇ ਕਿਸੇ ਨੇ ਅੱਜ ਤੱਕ ਰੱਬ ਦੇਖਿਆ ਹੋਵੇ। ਸਾਧਬਾਬੇ ਦੇ ਦਰਸ਼ਨ ਜ਼ਰੂਰ ਕਰ ਲੈਂਦੀਆਂ ਹੋਣੀਆਂ ਹਨ। ਆਪਣਾ ਆਪ ਲੁਟਾ ਕੇ ਫਿਰ ਪੰਡਤਾਂਸਾਧਾਂ ਬਾਬਿਆਂ ਨੂੰ ਬਦਨਾਮ ਕਰਦੀਆਂ ਹਨ। ਅਦਾਲਤਾਂ ਵਿੱਚ ਰੇਪ ਦੇ ਕੇਸ ਕਰਦੀਆਂ ਹਨ। ਦੋਸ਼ ਆਪਣਾ ਹੁੰਦਾ ਹੈ। ਲੱਗੀ ਤੇਰੇ ਮਗਰ ਫਿਰਾਂ ਵੇ ਤੂੰ ਕਿਹੜਾ ਮੰਤਰ ਪੜ੍ਹਿਆ?  

Comments

Popular Posts