ਭਾਗ 6 ਦੋਸਤ ਲੋਕ, ਦੂਜੇ ਸ਼ਹਿਰਾਂ ਵਿੱਚੋਂ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚ ਗਏ ਹਨ ਜ਼ਿੰਦਗੀ ਐਸੀ ਵੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਕੈਲਗਰੀ ਵਿੱਚ ਹੁਣ 17:00, 23 ਜੂਨ, 2013 ਹੈ। ਚਾਰ ਦਿਨਾਂ ਤੋਂ ਲੋਕ ਮਸੀਬਤ ਝੱਲ ਰਹੇ ਹਨ। ਮੱਕੀ
ਦੇ ਦਾਣਿਆਂ ਵਰਗੇ ਗੜੇ ਤੇ ਬਹੁਤ ਜ਼ੋਰ ਦੀਆਂ ਛਰਾਟੇ ਵਾਲੀਆਂ ਕਣੀਆਂ ਪੈ ਰਹੀਆਂ ਹਨ। ਬਦਲ ਪੂਰਾ
ਗਰਜ਼ ਰਿਹਾ ਹੈ। ਕਹਿੰਦੇ ਹਨ,
" ਜੋ ਗਰਜ਼ਦੇ ਹਨ, ਉਹ ਵਰ ਦੇ ਨਹੀਂ ਹਨ। " ਪੂਰੇ ਕੈਨੇਡਾ ਵਿੱਚ, ਅੱਜ ਕਲ ਬਦਲ ਗਰਜ
ਕੇ ਵਰ ਰਿਹਾ ਹੈ। ਸਵੇਰ ਦਾ ਦੂਜੀ ਬਾਰ ਮੀਂਹ ਪਿਆ ਹੈ। ਦੋ ਬਾਰ ਧੁੱਪ ਨਿਕਲੀ ਹੈ। ਕੈਲਗਰੀ ਬੋ ਤੇ
ਅਲਬੋ ਦੋਨਾਂ ਦਰਿਆਵਾਂ ਦੇ ਪਾਣੀ ਦੀ ਸਪੀਡ-ਰਫ਼ਤਾਰ ਇੰਨੀ ਤੇਜ਼ ਹੈ। ਬੰਦੇ ਤਾਂ ਕੀ ਗੱਡੀਆਂ ਵੀ
ਰੂੜੀਆਂ ਜਾ ਰਹੀਆਂ ਹਨ। ਪ੍ਰਾਈਵੇਟ, ਕਿਸ਼ਤੀਆਂ ਦਰਿਆ ਵਿੱਚ ਨਾਂ ਲਜਾਈਆ ਜਾਣ। ਅਜੇ ਹੜ੍ਹ ਤੋਂ ਬਚ ਗਏ ਹਾਂ।
ਹੋਰ ਮੁਸੀਬਤਾਂ ਬਹੁਤ ਆ ਗਈਆਂ ਹਨ। ਬਿਮਾਰੀਆਂ ਫੈਲਣ ਦਾ ਵੀ ਡਰ ਹੈ। ਜੀਵ ਜੰਤੂ ਵੀ ਪਾਣੀ ਵਿੱਚੋਂ
ਬਾਹਰ ਆ ਕੇ ਮਰ ਗਏ ਹਨ। ਹੋਰ ਵੀ ਬਹੁਤ ਕੁੱਝ ਪਾਣੀ ਨੇ ਬਾਹਰ ਮਾਰਿਆ ਹੈ। ਜਿਸ ਵਿੱਚ ਦਰਖਤਾਂ
ਦੀਆਂ ਲੱਕੜੀਆਂ, ਘਰਾਂ ਦਾ ਸਮਾਨ ਰੁੜ੍ਹ
ਕੇ ਆ ਗਿਆ ਹੈ। 33 ਸਕੂਲ ਖ਼ਾਲੀ ਕਰਾ
ਲਏ ਸਨ। ਪਬਲਿਕ ਤੇ ਕੈਥਲਿਕ ਸਕੂਲ, ਹੜ੍ਹਾਂ ਵਾਲੇ ਇਲਾਕਿਆਂ ਵਿੱਚ ਸੋਮਵਾਰ ਨੂੰ ਬੰਦ ਹਨ। ਜਿੰਨਾ ਦੇ
ਪੇਪਰ-ਇਗਜ਼ਾਮ ਹੋ ਰਹੇ ਹਨ। ਉਹ ਕਿਸੇ ਹੋਰ ਦਿਨ ਹੋਣਗੇ। ਘਰਾਂ ਵਿੱਚ ਅਜੇ ਵਾਪਸ ਨਹੀਂ ਜਾ ਸਕਦੇ।
ਜੇ ਸਾਈਡ-ਵਾਕ, ਸੜਕ ਸੁੱਕੀ ਹੈ, ਤਾਂ ਘਰ ਅੰਦਰ ਜਾ
ਸਕਦੇ ਹਨ। ਚੈੱਕ ਕੀਤਾ ਜਾਵੇ,
ਘਰ ਦੇ ਦੁਆਲੇ ਜਾਂ
ਅੰਦਰ ਪਾਣੀ ਤਾਂ ਨਹੀਂ ਹੈ। ਥੋੜ੍ਹਾ ਪਾਣੀ, ਬਾਲਟੀਆਂ ਨਾਲ ਵੀ ਕੱਢਿਆ ਜਾ ਸਕਦਾ ਹੈ। ਘਰਾਂ ਦੀਆ ਬਾਰੀਆਂ ਖ਼ੋਲ
ਦਿੱਤੀਆਂ ਜਾਣ। ਘਰ ਦੀ ਹਵਾੜ੍ਹ ਨਿਕਲ ਜਾਵੇ। ਪੇਪਰ ਲੈ ਕੇ ਲਿਖ ਦੇਵੋ। ਘਰ ਵਿੱਚ ਬਿਜਲੀ, ਗੈੱਸ, ਪਾਣੀ ਕੀ-ਕੀ ਨਹੀਂ
ਹੈ? ਲਿਖ ਕੇ ਬਾਹਰ ਦਰਾਂ
ਜਾਂ ਖਿੜਕੀ ਉੱਤੇ ਲੱਗਾ ਦਿਉ।
ਤਾਂ ਕੇ ਸਿਟੀ ਦੇ ਕਰਮਚਾਰੀਆਂ ਨੂੰ ਪਤਾ ਲੱਗ ਜਾਵੇ। ਪਰ ਖ਼ਤਰਾ ਟਲਿਆ ਨਹੀਂ ਹੈ। ਜੇ ਫਿਰ ਪਾਣੀ
ਚੜ੍ਹ ਗਿਆ। ਬਹੁਤ ਵੱਡੀ ਮੁਸੀਬਤ ਆ ਸਕਦੀ ਹੈ। ਜਿੰਨਾ ਘਰਾਂ ਵਿੱਚ ਬਿਜਲੀ ਨਹੀਂ ਹੈ। ਬੈਟਰੀ-ਸੈੱਲ
ਵਾਲੇ ਰੇਡੀਉ ਸੁਣਦੇ ਰਹੋ। ਖ਼ਬਰਾਂ ਤੋਂ ਪਤਾ ਲੱਗਦਾ ਰਹੇਗਾ। ਕੀ ਹੋਣ ਵਾਲਾ ਹੈ?
ਚੰਗਾ ਹੀ ਹੈ। ਰੱਬ ਨੇ ਜਨਮ-ਮਰਨ ਦਾ ਸਮਾਂ ਨਹੀਂ ਦੱਸਿਆ। ਜੇ ਕਿਤੇ ਸਬ
ਦਾ ਜਨਮ-ਮਰਨ ਦਾ ਸਮਾਂ ਪਤਾ
ਲੱਗ ਜਾਂਦਾ। ਸਾਡਾ ਹਾਲ ਕੀ ਹੁੰਦਾ? ਮੌਤ ਤੋਂ ਭੱਜ-ਭੱਜ ਕੇ ਹਫ ਜਾਂਦੇ। ਹੋਰ ਕੁੱਝ ਸੁੱਝਣਾ ਨਹੀਂ ਸੀ। ਹੜ੍ਹ ਦੇ
ਪਾਣੀ ਆਉਣ ਦਾ ਪਤਾ ਲੱਗਦੇ ਹੀ ਲੋਕ ਘਬਰਾਏ ਫਿਰਦੇ
ਹਨ। ਮੌਤ ਦੇਖ ਕੇ, ਸਬ ਦੀਆਂ ਅੱਖਾਂ
ਮੂਹਰੇ ਭੱਬੂ-ਤਾਰੇ ਆ ਗਏ ਹਨ। ਮੌਤ ਨੇ ਸਾਰੇ ਅੱਗੇ ਲਾ ਲਏ ਹਨ। ਮਦਦ ਤਾਂ ਸਬ ਕਰੀ ਜਾਂਦੇ ਹਨ। ਸਬ
ਨੂੰ ਮੌਤ ਸਾਹਮਣੇ ਦੇਖ ਦਲੇਰੀ ਵੀ ਮਿਲੀ ਹੈ। ਦੋਸਤ ਲੋਕ, ਦੂਜੇ ਸ਼ਹਿਰਾਂ ਵਿੱਚੋਂ ਵੀ, ਇੱਕ ਮੁੱਠ ਹੋ ਕੇ, ਹੜ੍ਹ ਪੀੜਤਾਂ ਦੀ
ਮਦਦ ਲਈ ਪਹੁੰਚ ਗਏ ਹਨ। ਲੋਕ ਮੌਤ ਨਾਲ ਲੜਦੇ ਦੇਖੇ ਗਏ ਹਨ। ਮੌਤ ਦੇ ਮੂੰਹ ਵਿੱਚੋਂ ਕਿਸੇ ਨੂੰ
ਬਚਾ ਨਹੀਂ ਸਕਦੇ, ਕੌਣ ਕਹਿੰਦਾ ਹੈ? ਲੱਖਾਂ ਲੋਕ ਕੈਲਗਰੀ ਦੇ, 10 ਹਜ਼ਾਰ ਮੈਡੀਸਨ ਹੈਟ, ਅਨੇਕਾਂ ਲੋਕ ਰਿਡ ਡੀਅਰ, ਹਾਈ ਲੀਵਰ, ਕੈਨਮੋਰ ਤੇ ਹੋਰ ਵੀ ਬਚਾਉਣ ਦੀਆਂ ਕੋਸ਼ਿਸ਼ਾ ਹੋ ਰਹੀਆਂ ਹਨ। ਪਾਣੀ ਪੂਰੇ
ਜ਼ੋਰਾਂ ਨਾਲ ਅੱਗੇ ਜਾ ਰਿਹਾ ਹੈ। ਖ਼ਤਰਾ ਅੱਗੇ ਵਾਲੇ ਸ਼ਹਿਰਾਂ ਲਈ ਵੱਧ
ਰਿਹਾ ਹੈ। ਬੰਦੇ ਦੀ ਜਾਨ ਬਹੁਤ ਕੀਮਤੀ ਹੈ। ਜੇ ਕੋਈ ਮੁਸੀਬਤ ਆਉਂਦੀ ਹੈ। ਘਰ, ਧੰਨ ਦੀ ਪ੍ਰਵਾਹ
ਨਾਂ ਕਰੋ। ਆਪਦੀ ਤੇ ਦੂਜਿਆਂ ਦੀ ਜਾਨ ਬਚਾਵੋ। ਜਾਨ ਹੈ, ਤਾਂ ਜਹਾਨ ਹੈ। ਘਰ, ਧੰਨ ਬੰਦੇ ਨੇ ਬੱਣਾਏ ਹਨ। ਜਾਨ ਹੋਈ, ਹੋਰ ਬਣ ਜਾਣਗੇ।
ਜਿੱਥੇ ਹੜ੍ਹ ਆਏ ਹਨ। ਜਾਂ ਆਉਣ ਦਾ ਖ਼ਤਰਾ ਹੈ। ਦਰਿਆ ਤੋਂ ਦੂਰ ਰਿਹਾ ਜਾਵੇ। ਉੱਚੀਆਂ
ਥਾਵਾਂ-ਧਰਤੀ, ਉੱਤੇ ਚਲੇ ਜਾਣਾ
ਚਾਹੀਦਾ ਹੈ। ਪਾਉਣ ਦੇ ਕੱਪੜੇ,
ਪੈਸੇ, ਗੋਲਡ, ਥੋੜ੍ਹੀਆਂ ਜਿਹੀਆਂ
ਜ਼ਰੂਰੀ ਖਾਣ ਦੀਆਂ ਚੀਜ਼ਾਂ ਗੱਡੀ ਵਿੱਚ ਜ਼ਰੂਰ ਰੱਖੋ। ਜੇ ਕੋਲ ਕਾਰ ਜਾਂ ਹੋਰ ਗੱਡੀ ਹੈ। ਮੁਸੀਬਤ
ਦੇ ਦਿਨ ਇੰਨਾ ਵਿੱਚ ਵੀ ਦਿਨ ਕੱਟੇ ਜਾ ਸਕਦੇ ਹਨ। ਪਾਣੀ ਅੱਗ ਜਾਂ ਹੋਰ ਮੁਸੀਬਤ ਤੋਂ ਛੇਤੀ ਤੋਂ
ਛੇਤੀ ਪਾਸੇ ਹੱਟ ਜਾਵੋ। ਉੱਚੀਆਂ ਬਿਲਡਿੰਗਾਂ ਉੱਤੇ ਨਹੀਂ ਜਾਣਾ ਚਾਹੀਦਾ ਹੈ। ਹੋ ਸਕੇ, ਜਿਸ ਇਲਾਕੇ ਵਿੱਚ
ਪਾਣੀ ਦੇ ਹੜ੍ਹ ਦਾ ਖ਼ਤਰਾ ਨਹੀਂ ਹੈ। ਉਸ ਸ਼ਹਿਰ ਵਿੱਚ ਚਲੇ ਜਾਵੋ।
ਜੋ ਘਰ ਦਰਿਆ ਉੱਤੇ ਹਨ। ਉਨ੍ਹਾਂ ਨੂੰ ਘਰ ਛੱਡ ਕੇ, ਕਿਸੇ ਸੁਰੱਖਿਅਤ
ਪਾਸੇ, ਚਲੇ ਜਾਣਾ ਚਾਹੀਦਾ
ਹੈ। ਹੜ੍ਹ ਦਾ ਪਾਣੀ ਵਿਨੀਪੈਗ ਵਿੱਚ ਜਾ ਰਿਹਾ ਹੈ। ਉੱਧਰ ਦੇ ਲੋਕਾਂ ਨੂੰ ਵੀ ਜਗਾ ਖ਼ਾਲੀ ਕਰ
ਦੇਣੀ ਚਾਹੀਦੀ ਹੈ। ਬਚਾ ਵਿੱਚ ਬਚਾ ਹੋ ਸਕਦਾ ਹੈ। ਜਾਣ ਬੁੱਝ ਕੇ, ਮਰਨਾ ਬਹਾਦਰੀ ਨਹੀਂ
ਹੈ। ਕਈ ਬੰਦੇ ਹੜ੍ਹਾਂ ਵਾਲੀ ਥਾਂ ਉੱਤੇ ਵੀ ਅੜੇ ਬੈਠੇ ਹਨ। ਐਸੇ ਬੰਦੇ ਜਾਨਾਂ ਗੁਆ ਲੈਂਦੇ ਹਨ।
ਘਰ ਉੱਥੇ ਹੀ ਖੜ੍ਹੇ ਰਹਿੰਦੇ ਹਨ। ਕੋਲ ਪਾਉਣ ਦੇ ਕੱਪੜੇ, ਪੈਸੇ, ਗੋਲਡ, ਥੋੜ੍ਹੀਆਂ ਜਿਹੀਆਂ ਜ਼ਰੂਰੀ ਤੇ ਖਾਣ ਦੀਆਂ ਚੀਜ਼ਾਂ ਵੀ ਰੱਖੋ। ਗੋਲਡ ਪਾ
ਕੇ ਰੱਖੋ। ਜੇ ਸਬ ਕੁੱਝ ਰੁੜ੍ਹ ਗਿਆ। ਜ਼ਿੰਦਗੀ ਸ਼ੁਰੂ ਕਰਨ ਲਈ ਪੱਲੇ ਕੁੱਝ ਹੋਵੇ। ਜੇ ਨਹੀਂ ਵੀ
ਛੇਤੀ ਵਿੱਚ ਕੁੱਝ ਚੱਕ ਸਕਦੇ।
ਪਾਣੀ ਜਾਂ ਹੋਰ ਮੁਸੀਬਤ ਆ ਗਏ ਹਨ। ਆਪਦੀ ਤੇ ਦੂਜਿਆਂ ਦੀ ਜਾਨ ਜ਼ਰੂਰ ਬਚਾਵੋ। ਦਰਿਆ ਦਾ ਪਾਣੀ ਆਮ ਨਾਲੋਂ 12 ਗੁਣਾਂ ਵੱਧ ਹੈ।
ਜਿੰਨਾ ਘਰਾਂ ਵਿੱਚ ਜਿੱਥੇ ਵੀ ਪਾਣੀ ਆ
ਗਿਆ ਹੈ। ਇੱਕ ਹਫ਼ਤਾ ਪਾਣੀ ਸੁੱਕਣ ਨੂੰ ਲੱਗੇਗਾ। ਪਾਣੀ ਨੀਵੇਂ ਪਾਸੇ ਚਲਾ ਗਿਆ ਹੈ। ਪੰਪਾਂ ਰਾਹੀ
ਬਾਹਰ ਨਿਕਲਣਾ ਪਵੇਗਾ। ਸੜਕਾਂ ਤੋਂ ਤਾਂ ਡਰੇਨ ਹੋਵੇਗਾ, ਜਦੋਂ ਦਰਿਆਵਾਂ ਦਾ ਪਾਣੀ ਘਟੇਗਾ। ਸੜਕਾਂ
ਦਾ ਪਾਣੀ ਦਰਿਆ ਵਿੱਚ ਜਾਣਾ ਹੈ। ਪਰ ਅਜੇ ਦਰਿਆਵਾਂ ਦਾ ਪਾਣੀ ਨੀਵਾਂ ਨਹੀਂ ਹੋਇਆ ਹੈ। ਪਾਣੀ ਤੇ
ਬਿਜਲੀ ਨੂੰ ਇੱਕ ਦੂਜੇ ਤੋਂ ਦੂਰ ਰੱਖਿਆ ਜਾਵੇ। ਜੇ ਘਰ ਅੰਦਰ ਪਾਣੀ ਆ ਗਿਆ ਹੈ। ਬਿਜਲੀ ਦੀ ਮੇਨ
ਸਵਿੱਚ ਆਫ਼-ਬੰਦ ਕਰ ਦਿਉ। ਕਈ ਬਾਰ ਐਸੇ ਵੀ ਜਿਊਣਾ ਚਾਹੀਦਾ ਹੈ। ਅੱਗੇ ਲੋਕ ਐਸੇ ਹੀ ਜਿਉਂਦੇ ਸਨ।
ਇਹ ਜੋ ਫ਼ੌਜੀ, ਪੁਲੀਸ ਵਾਲੇ ਫੈਅਰ
ਮੈਨ ਤੇ ਹੋਰ ਮਦਦ ਲਈ ਆਏ ਹਨ। ਇੰਨਾ ਨੇ ਆਰਾਮ ਵੀ ਕਰਨਾ ਹੈ। ਬਾਰੀ, ਬਾਰੀ ਅਸਮਾਨ ਥੱਲੇ, ਰੜੀ ਧਰਤੀ ਉੱਤੇ, ਦਰਿਆ ਦੇ ਕਿਨਾਰੇ
ਉੱਤੇ ਹੀ ਆਰਾਮ ਕਰ ਰਹੇ ਹਨ। ਕਈ ਹਵਾ ਭਰਨ ਵਾਲੇ ਬੈੱਡ ਲੈ ਕੇ, ਆਏ ਹੋਏ ਹਨ। ਕਈ
ਲੋਕਾਂ ਦੇ ਖਾਲੀ ਘਰਾਂ ਵਿੱਚ ਵੀ ਆਰਾਮ ਕਰਦੇ ਹਨ। ਉਥੋਂ ਖਾ ਵੀ ਲੈਂਦੇ ਹਨ। ਹੋਰ ਐਸੀ ਹਾਲਤ ਵਿੱਚ
ਕਿਥੋਂ ਖਾਣ। ਜੇ ਮਦਦ ਕਰਨ ਵਾਲੇ ਦਾ ਆਪਣਾ ਢਿੱਡ ਭਰਿਆ ਹੋਵੇਗਾ, ਸਰੀਰ ਥੱਕਿਆ ਨਹੀਂ ਹੋਵੇਗਾ,
ਤਾਂਹੀਂ ਦੂਜੇ ਬੰਦੇ ਦਾ ਹੱਥ ਥੱਮ ਸਰਦਾ ਹੈ। ਪਰ ਕਿਸੇ ਦੂਜੇ ਦੇ ਘਰ ਜਾ ਕੇ ਜਾਨਵਰਾਂ ਵਾਂਗ
ਖਿਲਾਰਾ ਨਹੀਂ ਪਾਉਣਾ ਚਾਹੀਦਾ।
ਕੈਲਗਰੀ ਤੇ ਹੜ੍ਹਾਂ ਵਾਲੇ ਸ਼ਹਿਰਾਂ, ਥਾਵਾਂ, ਬਿਲਡਿੰਗ ਤੇ ਘਰਾਂ
ਵਿੱਚ ਬਿਜਲੀ ਬੰਦ ਕੀਤੀ ਹੋਈ ਹੈ। ਪਹਿਲਾਂ ਬਿਲਡਿੰਗ ਤੇ ਘਰਾਂ ਦੀ ਹਾਲਤ ਦੇਖੀ ਜਾਵੇਗੀ। ਇਸੇ ਲਈ 100 ਫੈਅਰ-ਅੱਗ ਬੁਝਾਉਣ
ਵਾਲੇ ਕਰਮਚਾਰੀ ਕੈਲਗਰੀ ਵਿੱਚ ਮਦਦ ਲਈ ਐਡਮਿੰਟਨ ਤੋਂ ਬੁਲਾਏ ਹਨ। ਚੰਗਾ ਹੋਵੇਗਾ, ਅਜੇ ਇੰਨਾ ਥਾਵਾਂ
ਉੱਤੇ ਨਾਂ ਜਾਇਆ ਜਾਵੇ। ਪੁਲੀਸ ਵਾਲੇ ਵੀ ਗਸ਼ਤ ਕਰ ਰਹੇ ਹਨ। ਐਸੇ ਲੋਕਾਂ ਦੇ ਚਲਾਣ ਵੀ ਕੱਟੇ ਜਾ
ਰਹੇ ਹਨ। ਜੋ ਲਾ ਐਂਡ ਆਡਰ ਨਹੀਂ ਸੁਣ ਰਹੇ। ਜੇ ਕੋਈ ਹੜ੍ਹ ਪੀੜਤਾਂ ਦੀ ਮਦਦ ਕਰਨਾ ਚਾਹੁੰਦਾ ਹੈ।
ਕਿਸੇ ਗੁਰਦੁਆਰੇ ਜਾਂ ਬੰਦੇ ਨੂੰ ਪੈਸੇ ਦੇਣ ਦੀ ਬਜਾਏ, 1-866-418-1111 ਇਸ ਨੰਬਰ ਉੱਤੇ ਰਿਡ ਕਰੋਸ ਨੂੰ ਦਾਨ ਦਿੱਤਾ ਜਾਵੇ।
ਰਿਡ ਕਰੋਸ ਵਾਲੇ ਵੀ, ਹੜ੍ਹ ਪੀੜਤਾਂ ਕੋਲ
ਮਦਦ ਲਈ ਆ ਗਏ ਹਨ। ਉਹ ਖਾਣ ਲਈ ਭੋਜਨ, ਦਵਾਈਆਂ, ਕੱਪੜੇ ਦੇ ਰਹੇ ਹਨ।
ਇੱਕ ਰਾਜੂਆਣੇ ਵਾਲੇ ਕਰੀਮਨਲ ਲਈ ਸਬ ਝੰਡੀਆਂ ਚੱਕੀ
ਆਪੋ-ਆਪਣਾਂ ਨਾਮ ਚਮਕਾਉਣ ਲਈ ਸੜਕਾਂ ਤੇ ਆ ਗਏ ਸਨ। ਅਖੰਡਪਾਠ ਕਰਾ ਰਹੇ ਸਨ। ਹੁਣ ਹਜ਼ਾਰਾ ਲੋਕ
ਹੇਮਕੁੰਟ ਵਿੱਚ ਫਸੇ ਹਨ। ਕੈਨੇਡਾ ਵਿੱਚ ਅਲਬਰਟਾ ਦੇ ਵੱਡੇ ਅੱਠ ਸ਼ਹਿਰ, ਸਕੈਚਵਨ, ਵਿਨੀਪੈਗ ਵਿੱਚ ਹੀ, ਅਣਗਿਣਤ ਲੋਕ ਹੜ੍ਹ
ਨਾਲ ਘਿਰੇ ਹਨ। ਇਹ ਭਾਈ ਘਨੱਈਆ ਜੀ ਦੀ ਹੀ ਪ੍ਰਸੰਸਾ ਕਰਨੀ ਜਾਣਦੇ ਹਨ। ਆਪ ਕਦੋਂ ਸੱਚੇ ਸੂਚੇ
ਨਾਗਰਿਕ ਬਣਨਗੇ। ਜੂਨ 1984 ਵਿੱਚ ਜੇ ਸਰਕਾਰ
ਸੈਂਕੜਿਆਂ ਦੇ ਹਿਸਾਬ ਵਿੱਚ ਸਿੱਖ ਸੰਗਤ ਉੱਤੇ ਅਟੈਕ ਕਰਾਉਣ ਨੂੰ ਫ਼ੌਜ ਭੇਜ ਸਕਦੀ ਹੈ। ਤਾਂ ਹੁਣ
ਉੱਤਰਾਖੰਡ ਵਿੱਚ ਫ਼ੋਜ਼ ਕਿਉਂ ਨਹੀਂ ਭੇਜ ਰਹੇ? ਉੱਥੇ ਤਾਂ ਹਿੰਦੂ, ਸਿੱਖਾਂ ਤੋਂ ਵੱਧ ਫਸੇ ਹੋਏ ਹਨ। ਜਿੰਨਾ ਦੇ ਉੱਥੇ ਘਰ ਹਨ। 2 ਜਾਂ 9 ਹੈਲੀਕਾਪਟਰ
ਭੇਜ ਕੇ, ਲੋਕਾਂ ਦੀਆਂ ਅੱਖਾਂ
ਚੋਬਲ ਰਹੇ ਹਨ। ਲੋਕਾਂ ਦੀਆ ਜਾਨਾਂ ਨੂੰ ਜਾਣ ਬੁੱਝ ਕੇ ਸਰਕਾਰ ਰੋਲ ਰਹੀ ਹੈ। ਇੰਨਾ ਨੂੰ ਤਾਂ
ਟੁੱਟ ਕੇ ਪੈ ਜਾਣਾ ਚਾਹੀਦਾ ਸੀ। ਭਾਰਤ ਦੀ ਫ਼ੌਜ, ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਟਰੇਡ, ਤਾਕਤ ਬਾਰ ਤੇ ਤੇਜ਼ ਬੁੱਧੀ
ਵਾਲੀ ਹੈ। ਜੇ ਇਹ ਸਰਕਾਰ ਦੇਸ ਨੂੰ ਨਹੀਂ ਸੰਭਾਲ ਸਕਦੇ। ਐਸੀ ਤਾਕਤ ਦਾ ਕਰਨਾ ਹੀ ਕੀ ਹੈ?
Comments
Post a Comment